ਕਮਿਊਨਿਸਟ ਪਾਰਟੀ ਅਤੇ ਪਾਰਲੀਮੈਂਟ (ਕਮਿਊਨਿਸਟ ਕੌਮਾਂਤਰੀ ਦੀ ਦੂਜੀ ਕਾਂਗਰਸ- ਅਗਸਤ 1920)

2

ਕਮਿਊਨਿਸਟ ਕੌਮਾਂਤਰੀ ਦੇ ਇਸ ਦਸਤਾਵੇਜ ਦਾ ਪੰਜਾਬੀ ਤਰਜਮਾ ‘ਇਨਕਲਾਬੀ ਕਮਿਊਨਿਸਟ ਪਾਰਟੀ ਭਾਰਤ’ ਦੀ ਬਠਿੰਡਾ-ਪਟਿਆਲਾ ਇਲਾਕਾ ਕਮੇਟੀ ਨੇ ਦਸੰਬਰ 1984 ’ਚ, ਇੱਕ ਕਿਤਾਬਚੇ ਦੇ ਰੂਪ ’ਚ ਛਾਪਿਆ ਸੀ। ਇੱਥੇ ਇਸਦੇ ਮੁੜ ਪ੍ਰਕਾਸ਼ਨ ਸਮੇਂ ਤਰਜਮੇ ’ਚ ਕੁੱਝ ਸੋਧਾਂ ਕੀਤੀਆਂ ਗਈਆਂ ਹਨ- ਸੰਪਾਦਕ

ਨਵਾਂ ਦੌਰ ਅਤੇ ਨਵਾਂ ਪਾਰਲੀਮਾਨੀਵਾਦ

ਪਹਿਲੀ ਕੌਮਾਂਤਰੀ ਦੇ ਦੌਰ ਦੇ ਸ਼ੁਰੂ ਤੋਂ ਹੀ ਪਾਰਲੀਮਾਨੀਵਾਦ ਬਾਰੇ ਸਮਾਜਵਾਦੀ ਪਾਰਟੀਆਂ ਦਾ ਰਵੱਈਆ ਇਹ ਸੀ ਕਿ ਬੁਰਜੂਆ ਪਾਰਲੀਮੈਂਟਾਂ ਨੂੰ ਅੰਦੋਲਨਕਾਰੀ (agitational) ਮਕਸਦਾਂ ਲਈ ਵਰਤਿਆਂ ਜਾਣਾ ਚਾਹੀਦਾ ਹੈ। ਪਾਰਲੀਮੈਂਟ ਵਿੱਚ ਭਾਗ ਲੈਣ ਨੂੰ ਜਮਾਤੀ ਚੇਤਨਤਾ ਵਿਕਸਤ ਕਰਨ ਭਾਵ ਹਾਕਮ ਜਮਾਤਾਂ ਪ੍ਰਤੀ ਪ੍ਰੋਲੇਤਾਰੀ ਦੀ ਨਫਰਤ ਜਗਾਉਣ ਦੇ ਸਾਧਨ ਵਜੋਂ ਸਮਝਿਆ ਜਾਂਦਾ ਸੀ। ਇਹ ਰਵੱਈਆ ਸਿਧਾਂਤ ਦੇ ਪ੍ਰਭਾਵ ਤਹਿਤ ਨਹੀਂ ਸਗੋਂ ਸਿਆਸੀ ਘਟਨਾਵਾਂ ਦੇ ਗੇੜ ਦੇ ਪ੍ਰਭਾਵ ਤਹਿਤ ਬਦਲ ਚੁੱਕਾ ਹੈ। ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਅਤੇ ਸਰਮਾਏਦਾਰਾ ਲੁੱਟ ਦੇ ਖੇਤਰ ਦੇ ਵਿਸਥਾਰ ਦੇ ਸਿੱਟੇ ਵਜੋਂ, ਸਰਮਾਏਦਾਰੀ ਅਤੇ ਪਾਰਲੀਮਾਨੀ ਰਾਜਾਂ ਨੇ ਚਿਰਜੀਵੀ ਸਥਿਰਤਾ ਪ੍ਰਾਪਤ ਕੀਤੀ।

ਸਿੱਟੇ ਵਜੋਂ ਸਮਾਜਵਾਦੀ ਪਾਰਟੀਆਂ ਦੇ ਪਾਰਲੀਮਾਨੀ ਦਾਅਪੇਚਾਂ ਨੇ ਆਪਣੇ ਆਪ ਨੂੰ ਬੁਰਜੂਆ ਪਾਰਲੀਮੈਂਟ ਦੇ ‘ਵਿਧੀ-ਬੱਧ’ ਵਿਧਾਨਕਾਰੀ ਕੰਮਕਾਜ (Organic lagislative work) ਅਨੁਕੂਲ ਬਣਾ ਲਿਆ ਅਤੇ ਇਹਨਾਂ ਪਾਰਟੀਆਂ ਲਈ ਸਰਮਾਏਦਾਰਾ ਚੌਖਟੇ ਅੰਦਰ ਸੁਧਾਰਾਂ ਲਈ ਜੱਦੋਜਹਿਦ ਵੱਧ ਮਹੱਤਵਪੂਰਨ ਬਣ ਗਈ। ਅਖੌਤੀ ਵੱਧੋ-ਵੱਧ ਪ੍ਰੋਗਰਾਮ, ਸਮੁੱਚੇ ਤੌਰ ’ਤੇ ਦੂਰ ਦੁਰਾਡੇ ਦੇ ‘ਅੰਤਿਮ ਟੀਚੇ’ ਬਾਰੇ ਬਹਿਸ ਵਿਚਾਰ ਕਰਨ ਦਾ ਥੜ੍ਹਾ ਬਣ ਗਿਆ। ਇਹਨਾਂ ਹਾਲਤਾਂ ਵਿੱਚ ਪਾਰਲੀਮਾਨੀ ਕੈਰੀਅਰਵਾਦ ਅਤੇ ਭਿ੍ਰਸ਼ਟਾਚਾਰ ਪ੍ਰਫੁੱਲਤ ਹੋਏ ਅਤੇ ਮਜਦੂਰ ਜਮਾਤ ਦੇ ਕੁੰਜੀਵਤ ਹਿੱਤਾਂ ਨੂੰ ਗੁਪਤ ਤੌਰ ’ਤੇ, ਅਤੇ ਕਦੇ ਕਦੇ ਖੁੱਲੇ ਰੂਪ ’ਚ, ਤਿਲਾਂਜਲੀ ਦਿੱਤੀ ਗਈ।

ਤੀਜੀ ਕੌਮਾਂਤਰੀ ਦਾ ਪਾਰਲੀਮੈਂਟ ਪ੍ਰਤੀ ਰਵੱਈਆ ਨਵੇ ਸਿਧਾਂਤਕ ਵਿਚਾਰਾਂ ਰਾਹੀਂ ਨਹੀਂ ਸਗੋਂ ਖੁਦ ਪਾਰਲੀਮੈਂਟ ਦੀ ਭੂਮਿਕਾ ਵਿੱਚ ਹੋਈ ਤਬਦੀਲੀ ਰਾਹੀਂ ਨਿਰਧਾਰਤ ਹੁੰਦਾ ਹੈ। ਪਹਿਲੇ ਇਤਿਹਾਸਕ ਦੌਰ ਵਿੱਚ ਪਾਰਲੀਮੈਂਟ ਵਿਕਾਸਸ਼ੀਲ ਸਰਮਾਏਦਾਰਾ ਪ੍ਰਬੰਧ ਦਾ ਇੱਕ ਸੰਦ ਸੀ ਅਤੇ ਇਸ ਰੂਪ ’ਚ ਇਸਨੇ ਜੋ ਰੋਲ ਅਦਾ ਕੀਤਾ ਉਹ ਨਿਸ਼ਚਿਤ ਤੌਰ ’ਤੇ ਅਗਾਂਹਵਧੂ ਸੀ। ਬੇਲਗਾਂਮ ਸਾਮਰਾਜ ਦੀਆਂ ਅਜੋਕੀਆਂ ਹਾਲਤਾਂ ਵਿੱਚ ਪਾਰਲੀਮੈਂਟ ਝੂਠ, ਧੋਖੇ ਅਤੇ ਹਿੰਸਾ ਦਾ ਇੱਕ ਹਥਿਆਰ ਫੋਕੀ ਬੱਕੜਵਾਹ ਵਾਲ਼ੀ ਇੱਕ ਥਾਂ ਬਣ ਗਈ ਹੈ। ਸਾਮਰਾਜ ਦੁਆਰਾ ਕੀਤੀ ਗਈ ਬਰਬਾਦੀ, ਗਬਨ, ਡਕੈਤੀ ਅਤੇ ਤਬਾਹੀ ਦੇ ਸਨਮੁੱਖ ਪਾਰਲੀਮਾਨੀ ਸੁਧਾਰ, ਜਿਹੜੇ ਇਕਸਾਰਤਾ, ਹੰਡਣਸਾਰਤਾ ਅਤੇ ਨਿਯਮਤਾ (Order) ਤੋਂ ਪੂਰੀ ਤਰਾਂ ਊਣੇ ਹਨ, ਕਿਰਤੀ ਲੋਕਾਈ ਲਈ ਕੋਈ ਅਮਲੀ ਮਹੱਤਤਾ ਨਹੀਂ ਰੱਖਦੇ।

ਪਾਰਲੀਮਾਨੀਵਾਦ, ਸਮੁੱਚੇ ਬੁਰਜੂਆ ਸਮਾਜ ਦੀ ਤਰ੍ਹਾਂ ਆਪਣੀ ਸਥਿਰਤਾ ਗਵਾ ਰਿਹਾ ਹੈ। ਸਥਿਰਤਾ ਦੇ ਦੌਰ ਤੋਂ ਸੰਕਟ ਦੇ ਦੌਰ ’ਚ ਤਬਦੀਲੀ ਨੇ ਪਾਰਲੀਮਾਨੀਵਾਦ ਦੇ ਖੇਤਰ ’ਚ ਪ੍ਰੋਲੇਤਾਰੀ ਵੱਲੋਂ ਨਵੇਂ ਦਾਅਪੇਚ ਅਪਨਾਉਣ ਨੂੰ ਲਾਜਮੀ ਬਣਾ ਦਿੱਤਾ ਹੈ। ਉਦਾਹਰਨਣ ਵਜੋਂ, ਰੂਸੀ ਕਿਰਤੀਆਂ ਦੀ ਪਾਰਟੀ। (ਬਾਲਸ਼ਵਿਕ) ਨੇ ਇੱਥੋਂ ਤੱਕ ਕਿ ਪਿਛਲੇ ਸਮੇਂ ’ਚ ਜਰੂਰੀ ਇਨਕਲਾਬੀ ਪਾਰਲੀਮਾਨੀਵਾਦ ਵਿਕਸਤ ਕੀਤਾ, ਜਿਸਦੀ ਵਜ੍ਹਾ ਇਹ ਸੀ ਕਿ 1905 ਦੇ ਇਨਕਲਬ ਨੇ ਰੂਸ ਦਾ ਸਿਆਸੀ ਤੇ ਸਮਾਜੀ ਸੰਤੁਲਨ ਤਬਾਹ ਕਰ ਦਿਤਾ ਸੀ ਅਤੇ ਦੇਸ਼ ਉਥਲਾਂ ਪੁਥਲਾਂ ਦੇ ਦੌਰ ’ਚ ਦਾਖਲ ਹੋ ਗਿਆ ਸੀ।

ਉਹ ਸਮਾਜਵਾਦੀ, ਜਿਹੜੇ ਕਮਿਊਨਿਜਮ ਨਾਲ਼ ਹਮਦਰਦੀ ਜਤਾਉਂਦਿਆਂ ਇਹ ਕਹਿੰਦੇ ਹਨ ਕਿ ਉਨ੍ਹਾਂ ਦੇ ਦੇਸ਼ ’ਚ ਅਜੇ ਇਨਕਲਾਬ ਲਈ ਹਾਲਤਾਂ ਪੱਕੀਆਂ ਨਹੀਂ ਅਤੇ ਪਾਰਲੀਮਾਨੀ ਮੌਕਾਪ੍ਰਸਤਾਂ ਨਾਲ਼ੋਂ ਤੋੜ ਵਿਛੋੜਾ ਕਰਨ ਤੋਂ ਇਨਕਾਰ ਕਰਦੇ ਹਨ, ਉਹ ਆ ਰਹੇ ਦੌਰ ਬਾਰੇ ਸਾਮਰਾਜੀ ਸਮਾਜ ਦੀ ਮੁਕਾਬਲਤਨ ਸਥਿਰਤਾ ਦੇ ਦੌਰ ਵਜੋਂ ਲਏ ਚੇਤੰਨ ਜਾਂ ਅਰਧ-ਚੇਤੰਨ ਜਾਇਜੇ ਨੂੰ ਆਪਣਾ ਸ਼ੁਰੂਆਤੀ ਨੁਕਤਾ ਬਣਾਉਂਦੇ ਹਨ ਅਤੇ ਇਸ ਕਰਕੇ ਉਹ ਵਿਸ਼ਵਾਸ ਕਰਦੇ ਹਨ ਕਿ ਸੁਧਾਰਾਂ ਲਈ ਜੱਦੋਜਹਿਦ ਵਿੱਚ ਤੁਰਾਤੀ ਅਤੇ ਲੌਂਗੇ ਨਾਲ਼ ਗਠਜੋੜ ਅਮਲੀ ਸਿੱਟੇ ਪ੍ਰਾਪਤ ਕਰ ਸਕਦਾ ਹੈ।

ਪਰ ਕਮਿਊਨਿਜਮ ਲਈ ਜੱਦੋਜਹਿਦ ਲਾਜਮੀ ਮੌਜੂਦਾ ਦੌਰ ਦੇ ਖਾਸ ਸਿਧਾਂਤਕ ਵਿਸ਼ਲੇਸ਼ਣ ’ਤੇ ਅਧਾਰਤ ਹੋਣੀ ਚਾਹੀਦੀ ਹੈ (ਸਰਮਾਏਦਾਰੀ ਦਾ ਸਿਖਰ ਨੁਕਤਾ ਇਸ ਦਾ ਸਾਮਰਾਜੀ ਸਵੈ-ਨਿਖੇਧ (Self nagation ) ਅਤੇ ਸਵੈ ਤਬਾਹੀ, ਘਰੇਲੂ ਜੰਗ ਦਾ ਬੇਰੋਕ ਫੈਲਾਅ ਅਦਿ) ਸਿਆਸੀ ਸਬੰਧਾਂ ਅਤੇ ਗਰੁੱਪਬੰਦੀਆਂ ਦੇ ਰੂਪ ਅੱਡ-ਅੱਡ ਦੇਸ਼ਾਂ ਵਿੱਚ ਵੱਖਰੇ-ਵੱਖਰੇ ਹੋ ਸਕਦੇ ਹਨ। ਉਨ੍ਹਾਂ ਦਾ ਲਾਜਮੀ ਖਾਸਾ (essential nature ) ਹਰ ਦੇਸ਼ ’ਚ ਇੱਕੋ ਹੀ ਰਹਿੰਦਾ ਹੈ। ਸਾਡਾ ਟੀਚਾ ਸਰਮਾਏਦਾਰੀ ਤਾਕਤ ਨੂੰ ਤਬਾਹ ਕਰਨ ਅਤੇ ਪ੍ਰੋਲੇਤਾਰੀ ਦੀ ਨਵੀਂ ਤਾਕਤ ਸਥਾਪਤ ਕਰਨ ਲਈ ਪ੍ਰੋਲੇਤਾਰੀ ਬਗਾਵਤ ਦੀ ਸਿੱਧੀ ਸਿਆਸੀ ਅਤੇ ਤਕਨੀਕੀ ਤਿਆਰੀ ਕਰਨਾ ਹੈ।

ਮੌਜੂਦਾ ਸਮੇਂ ਕਮਿਊਨਿਸਟਾਂ ਦੁਆਰਾ ਪਾਰਲੀਮੈਂਟ ਅਜੇਹੇ ਅਖਾੜੇ ਦੇ ਤੌਰ ’ਤੇ ਨਹੀਂ ਵਰਤੀ ਜਾ ਸਕਦੀ ਜਿਸ ਵਿੱਚ ਸੁਧਾਰਾਂ ਅਤੇ ਮਜਦੂਰ ਜਮਾਤ ਦੇ ਜੀਉਣ ਪੱਧਰ ’ਚ ਬਿਹਤਰੀ ਲਈ ਜੱਦੋ ਜਹਿਦ ਕੀਤੀ ਜਾਵੇ ਜਿਵੇਂ ਕਿ ਪਿਛਲੇ ਦੌਰ ’ਚ ਨਿਸ਼ਚਿਤ ਸਮਿਆਂ ਉੱਤੇ ਹੋਇਆ ਸੀ। ਸਿਆਸੀ ਜਿੰਦਗੀ ਦਾ ਕੇਂਦਰ ਬਿੰਦੂ ਪੂਰੀ ਤਰ੍ਹਾਂ ਅਤੇ ਅਤੰਮ ਰੂਪ ਵਿੱਚ ਪਾਰਲੀਮੈਂਟ ਦੀਆਂ ਹੱਦਾਂ ਤੋਂ ਪਰ੍ਹਾਂ ਚਲਾ ਗਿਆ ਹੈ। ਇਸ ਦੇ ਬਾਵਜੂਦ ਵੀ, ਸਰਮਾਏਦਾਰੀ ਅਜੇ ਵੀ ਮਜਦੂਰ ਜਮਾਤ ਨਾਲ਼ ਇਸ ਦੇ ਸਬੰਧਾਂ ਦੁਆਰਾ ਤੇ ਸਰਮਾਏਦਾਰੀ ਜਮਾਤ ਦੇ ਅੰਦਰਲੇ ਗੁੰਝਲ਼ਦਾਰ ਸਬੰਧਾਂ ਦੁਆਰਾ ਵੀ, ਕਦੇ ਕਦੇ ਅਤੇ ਕਿਵੇਂ ਨਾ ਕਿਵੇਂ ਪਾਰਲੀਮੈਂਟ ਰਾਂਹੀ ਮਸਲੇ ਹੱਲ ਕਰਨ (to push measures ) ਲਈ ਮਜਬੂਰ ਹੋ ਜਾਂਦੀ ਹੈ। ਪਾਰਲੀਮੈਂਟ ਵਿੱਚ ਵੱਖ-ਵੱਖ ਗਰੋਹ ਆਪਣੀ ਆਪਣੀ ਤਾਕਤ ਦਾ ਵਿਖਾਵਾ ਕਰਦਿਆਂ ਆਪਣੀਆਂ ਆਪਣੀਆਂ ਕਮਜੋਰੀਆਂ ਪ੍ਰਗਟ ਕਰਦਿਆਂ ਅਤੇ ਆਪਸ ਵਿੱਚ ਸਮਝੌਤੇਬਾਜੀ ਅਦਿ, ਕਰਦਿਆਂ ਤਾਕਤ ਲਈ ਸੌਦੇਬਾਜੀ ਕਰਦੇ ਹਨ।

ਇਸ ਲਈ ਮਜਦੂਰ ਜਮਾਤ ਦਾ ਇਤਿਹਾਸਕ ਕਾਰਜ ਹਾਕਮ ਜਮਾਤਾਂ ਹੱਥੋਂ ਪਾਰਲੀਮਾਨੀ ਸਾਜੋਸਮਾਨ ਖੋਹਣਾ, ਇਸ ਨੂੰ ਭੰਨਣਾ ਅਤੇ ਤਬਾਹ ਕਰਨਾ ਅਤੇ ਇਸ ਦੀ ਪ੍ਰੋਲੇਤਾਰੀ ਸੱਤ੍ਹਾ ਦੇ ਨਵੇਂ ਅਦਾਰੇ ਸਥਾਪਤ ਕਰਨਾ ਹੈ। ਨਾਲ਼ ਦੀ ਨਾਲ਼ ਸਰਮਾਰੇਦਾਰੀ ਦੀਆਂ ਪਾਰਲੀਮਾਨੀ ਸੰਸਥਾਵਾਂ ਦੀ ਤਬਾਹੀ ’ਚ ਤੇਜੀ ਲਿਆਉਣ ਲਈ ਇਨ੍ਹਾਂ ਅੰਦਰ ਆਪਣੇ ਸੂਹੀਆ ਦਸਤੇ ਕਾਇਮ ਕਰਨੇ, ਮਜਦੂਰ ਜਮਾਤ ਦੇ ਇਨਕਲਾਬੀ ਆਮ-ਅਮਲੇ (7eneral Staff ) ਦੇ ਬਹੁਤ ਜਿਆਦਾ ਹਿੱਤ ਵਿਚ ਹੈ। ਇੱਥੇ, ਇੱਕ ਇਨਕਲਾਬੀ ਕਮਿਊਨਿਸਟ ਪਾਰਲੀਮੈਂਟ ’ਚ ਦਾਖਲ ਹੁੰਦਾ ਹੈ ਅਤੇ ਸਮਾਜੀ ਜਮਹੂਰੀ ਪਾਰਲੀਮਾਨੀਵਾਦੀ ਦੇ ਦਾਅ ਪੇਚਾਂ ਵਿੱਚ ਬੁਨਿਆਦੀ ਵਖਰੇਵਾਂ ਸਪੱਸ਼ਟ ਰੂਪ ’ਚ ਉਭਰਦਾ ਹੈ। ਸਮਾਜੀ ਜਮਹੂਰੀ ਡਿਪਟੀ ਮੁਕਾਬਲਤਨ ਸਥਿਰਤਾ ਅਤੇ ਮੌਜੂਦਾ ਸ਼ਾਸਨ ਦੀ ਅਨਿਸ਼ਚਿਤ ਮਿਆਦ ਦੀ ਮਨੌਤ ’ਤੇ ਅਮਲ ਕਰਦੇ ਹਨ। ਉਹ ਆਪਣੇ ਸਾਹਮਣੇ ਹਰ ਕੀਮਤ ’ਤੇ ਸੁਧਾਰਾਂ ਦੀ ਪ੍ਰਾਪਤੀ ਕਰਨ ਦਾ ਕਾਰਜ ਤੈਅ ਕਰਦੇ ਹਨ, ਉਨ੍ਹਾਂ ਨੂੰ ਇਸ ਗੱਲ ਨਾਲ਼ ਹੀ ਲਾਗਾਦੇਗਾ ਹੈ, ਕਿ ਜਨਤਾ ਨੂੰ ਹਰੇਕ ਪ੍ਰਾਪਤੀ ਦਾ ਸਮਾਜਵਾਦੀ ਪਾਰਲੀਮਾਨੀਵਾਦ ਫਲ ਵਜੋਂ ਢੁਕਵਾਂ ਮੁੱਲ ਪਾਉਣਾ ਚਾਹੀਦਾ ਹੈ। (ਤੁਰਾਤੀ ਲੌਂਗੇ ਅਤੇ ਸਾਥੀ)

ਪੁਰਾਣੇ ਅਤੇ ਸਮਝੌਤਾਪ੍ਰਸਤ ਪਾਰਲੀਮਾਨੀਵਾਦ ਦੀ ਥਾਂ ਲੈਣ ਲਈ ਇੱਕ ਨਵਾਂ ਦਾਅਪੇਚ ਹੋਂਦ ’ਚ ਆ ਰਿਹਾ ਹੈ। ਇਹ ਅਜਿਹੇ ਹਥਿਆਰਾਂ ਵਿੱਚੋਂ ਇੱਕ ਹੈ ਜਿਸ ਰਾਹੀਂ ਪਾਰਲੀਮਾਨੀਵਾਦ ਆਮ ਰੂਪ ਵਿੱਚ ਤਬਾਹ ਹੋ ਜਵੇਗਾ। ਫਿਰ ਵੀ, ਪੁਰਾਣੇ ਪਾਰਲੀਮਾਨੀਵਾਦੀ ਦਾਅ ਪੇਚਾਂ ਦੀਆਂ ਰੋਗਗ੍ਰਸਤ ਰਵਾਇਤਾਂ ਨੇ ਕੁੱਝ ਇਨਕਲਾਬੀ ਤੱਤਾਂ ਨੂੰ ਪਾਰਲੀਮਾਨੀਵਾਦ ਦਾ ਅਸੂਲ ਪੱਖੋਂ ਵਿਰੋਧ ਕਰਨ ਵੱਲ ਧੱਕ ਦਿੱਤਾ ਹੈ।  [9W.W. ਇਨਕਲਾਬੀ ਸੰਘਵਾਦ; K. 1, P. 4.]* ਇਨ੍ਹਾਂ ਸਾਰੀਆਂ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਤੀਜੀ ਕਮਿਊਨਿਸਟ ਕੌਮਾਂਤਰੀ ਦੀ ਦੂਜੀ ਕਾਂਗਰਸ ਹੇਠ ਲਿਖੇ ਪ੍ਰਸਤਾਵ ਪੇਸ਼ ਕਰਦੀ ਹੈ :-              

ਕਮਿਊਨਿਜਮ, ਪ੍ਰੋਲੇਤਾਰੀ ਤਾਨਾਸ਼ਾਹੀ ਲਈ ਸੰਘਰਸ਼ ਅਤੇ

ਬੁਰਜੂਆ ਪਾਰਲੀਮੈਂਟਾਂ ਦੀ ਵਰਤੋਂ

1

  1. ਪਾਰਲੀਮਾਨੀਵਾਦ ਇੱਕ ਰਾਜਸੀ ਪ੍ਰਬੰਧ ਦੇ ਤੌਰ ’ਤੇ ਸਰਮਾਏਦਾਰੀ ਸ਼ਾਸਨ ਦਾ ‘ਜਮਹੂਰੀ’ ਰੂਪ ਬਣ ਗਿਆ; ਜਿਸ ਨੂੰ ਆਪਣੇ ਵਿਕਾਸ ਦੇ ਇੱਕ ਨਿਸ਼ਚਿਤ ਪੱਧਰ ’ਤੇ ਲੋਕਾਂ ਦੇ ਸਾਂਝੇ ਨੁਮਾਇੰਦੇ ਦੇ ਰੂਪ ਦੀ ਜਰੂਰਤ ਸੀ। ਭਾਵੇਂ ਅਸਲ ਵਿੱਚ ਇਹ ਹਾਕਮ ਜਮਾਤਾਂ ਦੇ ਹੱਥਾਂ ਵਿੱਚ ਜਬਰ ਅਤੇ ਜੁਲਮ ਦਾ ਹਥਿਆਰ ਸੀ ਪਰ ਬਾਹਰੀ ਤੌਰ ’ਤੇ ਇਹ ਜਮਾਤਾਂ ਤੋਂ ਉੱਪਰ ਖੜ੍ਹੀ ਲੋਕਾਂ ਦੀ ਇੱਛਾ ਦੀ ਜਥੇਬੰਦੀ ਲੱਗਦੀ ਸੀ।
  2. ਪਾਰਲੀਮਾਨੀਵਾਦ ਰਾਜ ਦਾ ਇੱਕ ਨਿਸ਼ਚਿਤ ਰੂਪ ਹੈ। ਇਸ ਕਰਕੇ ਇਹ ਸੰਭਵ ਤੌਰ ’ਤੇ ਕਮਿਊਨਿਸਟ ਸਮਾਜ ਦਾ ਇੱਕ ਰੂਪ ਨਹੀਂ ਹੋ ਸਕਦਾ। ਜਿਹੜਾ ਨਾਂ ਤਾਂ ਜਮਾਤਾਂ ਨੂੰ ਜਾਣਦਾ ਹੈ; ਨਾ ਹੀ ਜਮਾਤੀ ਜੱਦੋਜਹਿਦ ਨੂੰ ਅਤੇ ਨਾ ਹੀ ਕਿਸੇ ਕਿਸਮ ਦੀ ਰਾਜ ਸੱਤ੍ਹਾ ਨੂੰ।
  3. ਪਾਰਲੀਮੈਂਟ, ਸਰਮਾਏਦਾਰੀ ਦੀ ਤਾਨਾਸ਼ਾਹੀ ਤੋਂ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਤਬਦੀਲੀ ਦੌਰ ਵਿੱਚ ਪ੍ਰੋਲੇਤਾਰੀ ਪ੍ਰਸ਼ਾਸਨ (administeration) ਦੇ ਇੱਕ ਰੂਪ ਦੇ ਤੌਰ ’ਤੇ ਅਮਲ ਨਹੀਂ ਕਰ ਸਕਦੀ। ਘਰੇਲੂ ਜੰਗ ਦੇ ਘਟਨਾਕ੍ਰਮ ਵਿਕਸਤ ਹੋਣ ਵਾਲ਼ੀ ਤਿੱਖੀ ਜਮਾਤੀ ਜੱਦੋਜਹਿਦ ਦੇ ਮੌਕਿਆਂ ਤੇ ਪ੍ਰੋਲੇਤਾਰੀ ਨੂੰ ਇੱਕ ਖਾੜਕੂ ਜਥੇਬੰਦੀ ਦੇ ਤੌਰ ’ਤੇ ਆਪਣੀ ਰਾਜਸੀ ਜਥੇਬੰਦੀ ਬਿਨ੍ਹਾਂ ਰੋਕ ਟੋਕ ਉਸਾਰਨੀ ਚਾਹੀਦੀ ਹੈ। ਜਿਹੜੀ ਪਿਛਲੇ ਸਮੇਂ ਦੀਆਂ ਹਾਕਮ ਜਮਾਤਾਂ ਦੇ ਨੁਮਾਇੰਦਿਆਂ ਨੂੰ ਛੇਕ ਦਿੰਦੀ ਹੈ। ਇਸ ਪੜਾਅ ਉੱਤੇ ਸਮੁੱਚੀ ਅਬਾਦੀ (ਵਿਸ਼ਾਲ ਲੋਕਾਂ) ਦੀਆਂ ਇੱਛਾਵਾਂ ਨੂੰ ਪ੍ਰਤੀਬਿੰਬਤ ਕਰਨ ਵਾਲ਼ੀ ‘ਲੋਕ ਇੱਛਾ’ ਦੀ ਹੋਂਦ ਬਾਰੇ ਕੋਈ ਦਿਖਾਵਾ ਪ੍ਰੋਲੇਤਾਰੀ ਲਈ ਹਾਨੀਕਾਰਕ ਹੈ। ਪ੍ਰੋਲੇਤਾਰੀ ਤਾਨਾਸ਼ਾਹੀ ਦਾ ਰਾਜਕੀ ਰੂਪ ਸੋਵੀਅਤ ਗਣਰਾਜ ਹੈ।
  4. ਸਰਮਾਏਦਾਰੀ ਪਾਰਲੀਮੈਂਟਾਂ, ਸਰਮਾਏਦਾਰੀ ਰਾਜਕੀ ਮਸ਼ੀਨ ਦੇ ਸਭ ਤੋਂ ਮਹੱਤਵਪੂਰਨ ਸਾਜੋਸਮਾਨ ਵਿੱਚੋਂ ਇੱਕ ਹਨ। ਅਤੇ ਆਮ ਰੂਪ ’ਚ ਸਰਮਾਏਦਾਰੀ ਰਾਜ ਦੀ ਤਰ੍ਹਾਂ ਇਨ੍ਹਾਂ ਨੂੰ ਪ੍ਰੋਲੇਤਾਰੀ ਦੇ ਪੱਖ ’ਚ ਨਹੀਂ ਜਿੱਤਿਆ ਜਾ ਸਕਦਾ। ਪ੍ਰੋਲੇਤਾਰੀ ਦਾ ਕਾਰਜ ਬੁਰਜੂਆ ਰਾਜ ਮਸ਼ੀਨਰੀ ਨੂੰ ਖੇਰੂੰ ਖੇਰੂੰ ਕਰਨਾ, ਇਸ ਨੂੰ ਅਤੇ ਇਸ ਦੀਆਂ ਪਾਰਲੀਮਾਨੀ ਸੰਸਥਾਵਾਂ ਨੂੰ ਤਬਾਹ ਕਰਨਾ ਹੈ, ਇਹ ਸੰਸਥਾਵਾਂ ਭਾਵੇਂ ਗਣਰਾਜੀ ਹੋਣ ਜਾਂ ਸੰਵਿਧਾਨਕ ਰਾਜਤੰਤਰ।
  5. ਇਹੋ ਰਵੱਈਆ ਸਰਮਾਰੇਦਾਰੀ ਦੀਆਂ ਸਥਾਨਕ ਸੰਸਥਾਵਾਂ ਪ੍ਰਤੀ ਅਖਤਿਆਰ ਕਰਨਾ ਚਾਹੀਦਾ ਹੈ। ਜਿਹਨਾਂ ਦਾ ਰਾਜ ਦੇ ਅੰਗਾਂ ਨਾਲ਼ੋਂ ਵਖਰੇਵਾਂ ਸਿਧਾਂਤਕ ਤੌਰ ’ਤੇ ਗਲਤ ਹੈ। ਸਥਾਨਕ ਸਰਕਾਰੀ ਸੰਸਥਾਵਾਂ ਵੀ ਬੁਰਜੂਆ ਰਾਜਕੀ ਪ੍ਰਬੰਧ (Mechanism) ਦੇ ਸਾਜੋ ਸਮਾਨ ਹਨ ਅਤੇ ਇਨਕਲਾਬੀ ਪ੍ਰੋਲੇਤਾਰੀਏ ਦੁਆਰਾ ਤਬਾਹ ਕੀਤੀਆਂ ਜਾਣਗੀਆਂ/ ਜਾਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਦੀ ਮਜਦੂਰ ਡਿਪਟੀਆਂ ਦੀਆਂ ਸਥਾਨਕ ਸੋਵੀਅਤਾਂ ਸਥਾਪਤ ਕਰਨੀਆਂ ਚਾਹੀਦੀਆਂ ਹਨ।
  6. ਸਿੱਟੇ ਵਜੋਂ ਕਮਿਊਨਿਜਮ ਪਾਰਲੀਮਾਨੀਵਾਦ ਨੂੰ ਭਵਿੱਖਤ ਸਮਾਜ ਦੇ ਰਾਜਕੀ ਰੂਪ ਦੇ ਤੌਰ ’ਤੇ ਜਾਂ ਪ੍ਰੋਲੇਤਾਰੀ ਦੀ ਜਮਾਤੀ ਤਾਨਾਸ਼ਾਹੀ ਦੇ ਤੌਰ ’ਤੇ ਰੱਦ ਕਰਦਾ ਹੈ। ਇਸ ਲੰਬੇ ਸਮੇਂ ਦੇ ਆਧਾਰ ’ਤੇ ਪ੍ਰੋਲੇਤਾਰੀ ਦੇ ਹਿੱਸੇ ਦੇ ਪੱਖ ’ਚ ਪਾਰਲੀਮੈਂਟ ਜਿੱਤੇ ਜਾਣ ਦੀ ਸੰਭਾਵਨਾਂ ਤੋਂ ਇਨਕਾਰ ਕਰਦਾ ਹੈ। ਇਹ ਆਪਣੇ ਲਈ ਪਾਰਲੀਮੈਂਟਵਾਦ ਨੂੰ ਤਬਾਹ ਕਰਨ ਦਾ ਕਾਰਜ ਤੈਅ ਕਰਦਾ ਹੈ। ਇਸ ’ਚੋਂ ਇਹ ਸਿੱਟਾ ਨਿੱਕਲ਼ਦਾ ਹੈ ਕਿ ਬੁਰਜੂਆ ਰਾਜਕੀ ਸੰਸਥਾਵਾਂ ਨੂੰ ਸਿਰਫ ਉਨ੍ਹਾਂ ਨੂੰ ਤਬਾਹ ਕਰਨ ਦੇ ਮਕਸਦ ਲਈ ਹੀ ਵਰਤਿਆ ਜਾ ਸਕਦਾ ਹੈ ਇਹ ਹੈ ਕੇਵਲ ਇੱਕੋ ਇੱਕ ਢੰਗ ਜਿਸ ਨਾਲ਼ ਇਨ੍ਹਾਂ ਦੀ ਵਰਤੋਂ ਕਰਨ ਦਾ ਸਵਾਲ ਉਠਾਇਆ ਜਾ ਸਕਦਾ ਹੈ।

2

  1. ਹਰੇਕ ਜਮਾਤੀ ਜੱਦੋ ਜਹਿਦ ਇੱਕ ਸਿਆਸੀ ਜੱਦੋਂ ਜਹਿਦ ਹੈ ਕਿਉਂਕਿ, ਅੰਤਮ ਵਿਸ਼ਲੇਸ਼ਣ ਪੱਖੋਂ ਇਹ ਸੱਤ੍ਹਾ ਲਈ ਜੱਦੋਜਹਿਦ ਹੈ। ਕੋਈ ਵੀ ਹੜਤਾਲ ਜੋ ਸਮੁੱਚੇ ਦੇਸ਼ ’ਚ ਫੈਲ ਜਾਂਦੀ ਹੈ। ਬੁਰਜੂਆ ਰਾਜ ਨੂੰ ਧਮਕਾਉਣਾ ਆਰੰਭ ਕਰ ਦਿੰਦੀ ਹੈ। ਅਤੇ ਇਸ ਤਰ੍ਹਾਂ ਸਿਆਸੀ ਖਾਸਾ ਅਖਤਿਆਰ ਕਰ ਲੈਂਦੀ ਹੈ। ਸਰਮਾਏਦਾਰੀ ਨੂੰ ਉਖਾੜ ਸੁੱਟਣ ਅਤੇ ਇਸ ਦੇ ਰਾਜ ਨੂੰ ਚਕਨਾ ਚੂਰ ਕਰਨ ਦਾ ਯਤਨ ਕਰਨਾ ਸਿਆਸੀ ਜੱਦੋਜਹਿਦ ’ਚ ਪੈਣਾ ਹੈ। ਪ੍ਰਸ਼ਾਸਨ ਚਲਾਉਣ ਲਈ ਅਤੇ ਸਰਮਾਏਦਾਰੀ ਦੇ ਪ੍ਰਤੀਰੋਧ ਨੂੰ ਦਬਾਉਣ ਲਈ ਪ੍ਰੋਲੇਤਾਰੀ ਜਮਾਤੀ ਸਾਜੋਸਮਾਨ ਦੀ ਸਿਰਜਣਾ- ਇਹ ਸਾਜੋਸਮਾਨ ਕੋਈ ਵੀ ਰੂਪ ਅਖਤਿਆਰ ਕਰੇ -ਵਿੱਚ ਸਿਆਸੀ ਸੱਤ੍ਹਾ ਨੂੰ ਜਿੱਤਣਾ ਸ਼ਾਮਲ ਹੁੰਦਾ ਹੈ।
  2. ਇਸਦਾ ਅਰਥ ਇਹ ਹੈ ਕਿ ਸਿਆਸੀ ਜੱਦੋਜਹਿਦ ਦੇ ਸੁਆਲ ਨੂੰ ਕਿਸੇ ਵੀ ਢੰਗ ਨਾਲ਼ ਪਾਰਲੀਮੈਂਟਰੀਵਾਦ ਵੱਲ ਅਖਤਿਆਰ ਕੀਤੇ ਜਾਣ ਵਾਲ਼ੇ ਰਵੱਈਏ ਦੇ ਸੁਅਲ ਤੱਕ ਨਹੀਂ ਸੁੰਗੇੜਿਆ ਜਾ ਸਕਦਾ। ਜਿੱਥੋਂ ਤੱਕ ਕਿ ਜਮਾਤੀ ਜੱਦੋਜਹਿਦ ਛੋਟੇ ਅਤੇ ਅੰਸ਼ਿਕ ਟਕਰਾਂਵਾਂ ਤੋਂ ਸਮੁੱਚੇ ਸਰਮਾਏਦਾਰਾ ਪ੍ਰਬੰਧ ਨੂੰ ਉਖਾੜ ਸੁੱਟਣ ਦੇ ਦਲੇਰਾਨਾ ਯਤਨ ਵਿੱਚ ਵਿਕਸਤ ਹੁੰਦੀ ਹੈ। ਇਹ ਇੱਕ ਆਮ ਸੁਆਲ ਹੈ।
  3. ਸਰਮਾਏਦਾਰੀ ਅਤੇ ਇਸ ਦੀ ਰਾਜਸੱਤਾ ਖਿਲਾਫ ਪ੍ਰੋਲੇਤਾਰੀ ਜੱਦੋਜਹਿਦ ਦਾ ਸਭ ਤੋਂ ਮਹੱਤਵਪੂਰਨ ਰੂਪ ਸਭ ਤੋਂ ਪਹਿਲਾਂ ਜਨਤਕ ਕਾਰਵਾਈ ਹੈ ਜਿਹੜੀ ਕਿ ਇੱਕ ਇੱਕ-ਜੁੱਟ ਜਬਤਬੱਧ, ਕੇਂਦਰੀਕਿ੍ਰਤ ਕਮਿਊਨਿਸਟ ਪਾਰਟੀ ਦੀ ਆਮ ਅਗਵਾਈ ਤਹਿਤ ਪ੍ਰੋਲੇਤਾਰੀਏ ਦੀਆਂ ਇਨਕਲਾਬੀ ਜਨਤਕ ਜਥੇਬੰਦੀਆਂ (ਯੂਨੀਅਨਾਂ, ਪਾਰਟੀਆਂ, ਸੋਵੀਅਤਾਂ) ਰਾਹੀਂ ਜਥੇਬੰਦ ਅਤੇ ਸੇਧਤ ਕੀਤੀ ਜਾਂਦੀ ਹੈ। ਘਰੇਲੂ ਜੰਗ ਦਾ ਅਰਥ ਹੈ ਜੰਗ ਅਤੇ ਇਸ ਨੂੰ ਚਲਾਉਣ ਲਈ ਪ੍ਰੋਲੇਤਾਰੀ ਨੂੰ ਖੁਦ ਆਪਣੇ ਤਜਰਬੇਕਾਰ ਅਫਸਰਾਂ ਦੇ ਦਲਾਂ ਅਤੇ ਖੁਦ ਆਪਣਾ ਸ਼ਕਤੀਸ਼ਾਲੀ ਸਿਆਸੀ ਆਮ-ਅਮਲਾ ਲੋੜੀਂਦਾ ਹੈ। ਜਿਹੜਾ ਜੱਦੋਜਹਿਦ ਦੇ ਇਨ੍ਹਾਂ ਖੇਤਰਾਂ ’ਚ ਸਮੁੱਚੀਆਂ ਸੈਨਿਕ ਕਾਰਵਾਈਆਂ ਨੂੰ ਅਗਵਾਈ ਦੇਣ ਦੇ ਕਾਬਲ ਹੋਵੇ।
  4. ਜਨਤਕ ਜੱਦੋਜਹਿਦ ਸਰਗਰਮੀਆਂ ਦਾ ਸਮੁੱਚਾ ਤਾਣਾਬਾਣਾ ਹੈ ਜਿਹੜੀ ਵਧਾਰੇ ਦੀ ਦਿਸ਼ਾ ’ਚ ਤਿੱਖੀ ਹੁੰਦੀ ਜਾਂਦੀ ਹੈ। ਅਤੇ ਤਰੱਕੀਸ਼ਾਲੀ ਢੰਗ ਨਾਲ਼ ਸਰਮਾਏਦਾਰਾ ਰਾਜ ਖਿਲਾਫ ਬਗਾਵਤ ਦੇ ਸਿਖਰ ਨੁਕਤੇ ’ਤੇ ਜਾ ਪਹੁੰਚਦੀ ਹੈ। ਜਿਉਂ ਹੀ ਜਨਤਕ ਜੱਦੋਜਹਿਦ ਘਰੇਲੂ ਜੰਗ ’ਚ ਵਿਕਸਤ ਹੁੰਦੀ ਹੈ। ਪ੍ਰੋਲੇਤਾਰੀ ਦੀ ਅਗਵਾਨੂੰ ਪਾਰਟੀ ਨੂੰ ਆਮ ਨਿਯਮ ਦੇ ਤੌਰ ’ਤੇ ਹਰੇਕ ਕਨੂੰਨੀ ਸਥਿਤੀ ਨੂੰ ਆਪਣੇ ਇਨਕਲਾਬੀ ਕੰਮ ਦੇ ਸਹਾਇਕ ਕੇਂਦਰਾਂ ਦੇ ਤੌਰ ’ਤੇ ਵਰਤਦਿਆਂ ਅਤੇ ਉਹਨਾਂ ਨੂੰ ਜਨਤਕ ਜੱਦੋਜਹਿਦ ਦੀ ਸਮੁੱਚੀ ਮੁਹਿੰਮ ਲਈ ਯੋਜਨਾ ਦੇ ਮਤਹਿਤ ਕਰਦਿਆਂ ਹਾਸਲ ਕਰਨਾ ਚਾਹੀਦਾ ਹੈ।
  5. ਬੁਰਜੂਆ ਪਾਰਲੀਮੈਂਟ ਦਾ ਥੜਾ ਅਜੇਹਾ ਹੀ ਇੱਕ ਸਹਾਇਕ ਕੇਂਦਰ ਹੈ। ਇਹ ਤੱਥ ਕਿ ਪਾਰਲੀਮੈਂਟ ਇੱਕ ਬੁਰਜੂਆ ਰਾਜਕੀ ਸੰਸਥਾ ਹੈ ਪਾਰਲੀਮਾਨੀ ਜੱਦੋ-ਜਹਿਦ ਵਿੱਚ ਭਾਗ ਲੈਣ ਵਿਰੁੱਧ ਕੋਈ ਦਲੀਲ ਨਹੀਂ ਹੈ। ਕਮਿਊਨਿਸਟ ਪਾਰਟੀ ਇਸ ਸੰਸਥਾ ਵਿੱਚ, ਇਸ ਦੇ ਅੰਦਰ ਪਾਰਲੀਮਾਨੀ ਢਾਂਚੇ ਦੇ ਅਟੁੱਟ ਅੰਗ ਦੇ ਤੌਰ ’ਤੇ ਕਾਰਜ ਕਰਨ ਲਈ ਨਹੀਂ ਸਗੋਂ ਪਾਰਲੀਮੈਂਟ ਅੰਦਰ ਅਜਿਹੀ ਕਾਰਵਾਈ ਕਰਨ ਲਈ, ਜੋ ਬੁਰਜੂਆ ਰਾਜਕੀ ਮਸ਼ੀਨ ਅਤੇ ਆਪਣੇ ਆਪ ’ਚ ਪਾਰਲੀਮੈਂਟ ਨੂੰ ਚਕਨਾਚੂਰ ਕਰਨ ’ਚ ਮਦਦ ਕਰਦੀ ਹੈ, ਸ਼ਾਮਲ ਹੁੰਦੀ ਹੈ। (ਉਦਾਹਰਣ ਦੇ ਤੌਰ ’ਤੇ ਜਰਮਨੀ ਵਿੱਚ ਲਿਬਨੇਖਤ ਦੀਆਂ ਅਤੇ ਜਾਰਸ਼ਾਹੀ ਡੂੰਮਾਂ ਵਿੱਚ ਬਾਲਸ਼ਵਿਕਾਂ ਦੀਆਂ ਸਰਗਰਮੀਆਂ, ਡੈਮੋਕਰੇਟਿਕ ਕਾਨਫਰੰਸਾਂ ਕਰੇਂਸਕੀ ਦੀ ਪੂਰਵ-ਪਾਰਲੀਮੈਂਟ ‘ਸੰਵਿਧਾਨ ਸਭਾ’ ਅਤੇ ਕਸਬਿਆਂ ਦੀ ਡੂੰਮਾਂ ਅਤੇ ਅੰਤ ’ਚ ਬਲਗਾਰੀਅਨ ਕਮਿਊਨਿਸਟਾਂ ਦੀ ਕਾਰਵਾਈ)
  6. ਪਾਰਲੀਮਾਨੀ ਸਰਗਰਮੀ ਨੂੰ ਜਿਸ ਵਿੱਚ ਮੁੱਖ ਤੌਰ ’ਤੇ ਇਨਕਲਾਬੀ ਵਿਚਾਰਾਂ ਦਾ ਪ੍ਰਸਾਰ ਕਰਨਾ ਪਾਰਲੀਮਾਨੀ ਥੜ੍ਹੇ ਤੋਂ ਜਮਾਤੀ ਦੁਸ਼ਮਣਾ ਦਾ ਪਰਦਾਚਾਕ ਕਰਨਾ ਅਤੇ ਲੋਕਾਂ ਦੇ ਵਿਚਾਰਧਾਰਕ ਲਗਾਓ ਨੂੰ ਉੱਤਸ਼ਾਹਤ ਕਰਨਾ ਹੁੰਦਾ ਹੈ। ਜਿਹੜੇ ਖਾਸ ਕਰਕੇ ਪਛੜੇ ਇਲਾਕਿਆਂ ’ਚ ਅਜੇ ਵੀ ਪਾਰਲੀਮੈਂਟ ਦਾ ਸਤਿਕਾਰ ਕਰਦੇ ਹੁੰਦੇ ਹਨ। ਅਤੇ ਜਮਹੂਰੀ ਭੁਲੇਖਿਆਂ ਦਾ ਸ਼ਿਕਾਰ ਹੁੰਦੇ ਹਨ। ਇਹ ਕਾਰਵਾਈਆਂ ਮੁਕੰਮਲ ਰੂਪ ’ਚ ਪਾਰਲੀਮੈਂਟ ਤੋਂ ਬਾਹਰ ਜਨਤਕ ਜੱਦੋਜਹਿਦ ਦੇ ਉਦੇਸ਼ਾਂ ਅਤੇ ਕਾਰਜਾਂ ਦੇ ਮਾਤਹਿਤ ਰਹਿਣੀਆਂ ਚਾਹੀਦੀਆਂ ਹਨ।

ਚੋਣ ਮੁਹਿੰਮਾਂ ’ਚ ਸ਼ਮੂਲੀਅਤ ਅਤੇ ਪਾਰਲੀਮੈਂਟ ਦੀ ਇਨਕਲਾਬੀ ਵਿਚਾਰਾਂ ਦੇ ਥੜੇ ਦੇ ਤੌਰ ’ਤੇ ਵਰਤੋਂ ਦੀ ਮਜਦੂਰ ਜਮਾਤ ਦੀਆਂ ਉਨ੍ਹਾਂ ਪਰਤਾਂ ਲਈ ਜਿਵੇਂ ਕਿ ਪੇਂਡੂ ਕਿਰਤੀ ਜਨਤਾ ਜਿਹੜੀਆਂ ਅਜੇ ਤੱਕ ਸਿਆਸੀ ਜਿੰਦਗੀ ਅਤੇ ਇਨਕਲਾਬੀ ਲਹਿਰ ਤੋਂ ਲਾਂਭੇ ਖੜੀਆਂ ਹੁੰਦੀਆਂ ਹਨ ਵਿਸ਼ੇਸ਼ ਮਹੱਤਤਾ ਹੈ।

  1. ਸਥਾਨਕ ਸਰਕਾਰੀ ਸੰਸਥਾਵਾਂ ਵਿੱਚ ਬਹੁਗਿਣਤੀ ਹਾਸਲ ਕਰਨ ਲਈ ਕਮਿਊਨਿਸਟਾਂ ਦਾ ਹੇਠ ਲਿਖੇ ਕਦਮ ਚੁੱਕਣ ਦਾ ਫਰਜ ਬਣਦਾ ਹੈ।

ਓ) ਸਰਮਾਏਦਾਰੀ ਦੀ ਕੇਂਦਰੀ ਹਸਤੀ (authority) ਵਿਰੁੱਧ ਲੜਾਈ ਦੇਣ ਲਈ ਇਨਕਲਾਬੀ, ਵਿਰੋਧੀ ਧਿਰ ਕਾਇਮ ਕਰਨ।

ਅ) ਹਰ ਸੰਭਵ ਢੰਗ ਨਾਲ਼ ਜਨਤਾ ਦੇ ਵੱਧ ਗਰੀਬ ਹਿੱਸਿਆਂ ਦੀ ਸਹਾਇਤਾ ਕਰਨ (ਆਰਥਕ ਕਦਮ, ਜਥੇਬੰਦੀ ਜਾਂ ਹਥਿਆਰਬੰਦ ਮਜਦੂਰਾਂ ਦੀ ਹਮਲਾਵਰ ਫੌਜੀ ਜਥੇਬੰਦੀ ਆਦਿ)

ੲ) ਬੁਰਜੂਆਂ ਰਾਜ ਸਭਾ ਵਲੋਂ ਬੁਨਿਆਦੀ ਸਮਾਜਕ ਤਬਦੀਲੀ ਦੇ ਰਾਹ ਵਿੱਚ ਖੜ੍ਹੀਆਂ ਕੀਤੀਆਂ ਜਾਂਦੀਆਂ ਅੜਚਣਾਂ ਦਾ ਹਰ ਮੌਕੇ ਪ੍ਰਦਾਫਾਸ਼ ਕਰਨ।

ਸ) ਇਨਕਲਾਬੀ ਪ੍ਰਾਪੇਗੰਡਾ ਫੈਲਾਉਣ ਲਈ ਦਿ੍ਰੜ ਮੁਹਿੰਮ ਚਲਾਉਣ, ਭਾਵੇਂ ਇਹ ਰਾਜ ਸੱਤ੍ਹਾ ਨਾਲ਼ ਟਕਰਾਉਣ ਵੱਲ ਕਿਉਂ ਨਾ ਚਲੀ ਜਾਵੇ।

ਹ) ਨਿਸ਼ਚਿਤ ਹਾਲਤਾਂ ਤਹਿਤ ਸਥਾਨਕ ਸਰਕਾਰੀ ਅਦਾਰਿਆਂ ਦੀ ਮਜਦੂਰ ਡਿਪਟੀਆਂ ਦੀਆਂ ਸੋਵੀਅਤਾਂ ਨੂੰ ਸਥਾਪਤ ਕਰਨਾ।

ਸਥਾਨਕ ਸਰਕਾਰੀ ਸੰਸਥਾਵਾਂ ਵਿਚਲੀ ਸਮੁੱਚੀ ਕਮਿਊਨਿਸਟ ਸਰਗਰਮੀ ਨੂੰ ਸਰਮਾਏਦਾਰੀ ਪ੍ਰਬੰਧ ਨੂੰ ਚਕਨਾਚੂਰ ਕਰਨ ਲਈ ਜੱਦੋਜਹਿਦ ਦੇ ਅੰਗ ਦੇ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈ।

  1. ਚੋਣ ਮੁਹਿੰਮ ਆਪਣੇ ਆਪ ਵਿੱਚ ਵੱਧ ਗਿਣਤੀ ’ਚ ਪਾਰਲੀਮਾਨੀ ਸੀਟਾਂ ਜਿੱਤਣ ਵਸਤੇ ਯਤਨ ਦੇ ਤੌਰ ’ਤੇ ਨਹੀਂ, ਸਗੋਂ ਜਨਤਾ ਨੂੰ ਪ੍ਰੋਲੇਤਾਰੀ ਇਨਕਲਾਬ ਦੇ ਨਾਹਰਿਆਂ ਦੁਆਲੇ ਉਭਾਰਨ ਦੇ ਤੌਰ ’ਤੇ ਚਲਾਈ ਜਾਣੀ ਚਾਹੀਦੀ ਹੈ। ਚੋਣ ਜੱਦੋਜਹਿਦ ’ਚ ਆਮ ਪਾਰਟੀ ਮੈਂਬਰ ਸ਼ਾਮਿਲ ਹੋਣੇ ਚਾਹੀਦੇ ਹਨ ਨਾਂ ਕਿ ਇਕੱਲੀ ਪਾਰਟੀ ਲੀਡਰਸ਼ਿਪ; ਇਹ ਲਾਜਮੀ ਹੈ ਕਿ ਉਸ ਸਮੇਂ ਵਾਪਰ ਰਹੀਆਂ ਸਾਰੀਆਂ ਜਨਤਕ ਕਾਰਵਾਈਆਂ (ਹੜਤਾਲਾਂ, ਮੁਜਾਹਰੇ, ਹਥਿਆਰ ਬੰਦ ਸ਼ਕਤੀਆਂ ਵਿਚਕਾਰ ਲਹਿਰਾਂ ਅਦਿ) ਮੁਹਿੰਮ ਵਿੱਚ ਲਾਈਆਂ ਜਾਣ ਅਤੇ ਉਨ੍ਹਾਂ ਨਾਲ਼ ਨੇੜਲਾ ਸਬੰਧ ਕਾਇਮ ਕੀਤਾ ਜਾਵੇ।

ਜਨਤਕ ਪ੍ਰੋਲੇਤਾਰੀ ਜਥੇਬੰਦੀਆਂ ਨੂੰ ਚੋਣਾਂ ਦੁਆਲੇ ਸਰਗਰਮ ਕੰਮ ਵਿੱਚ ਖਿੱਚਿਆ ਜਾਣਾ ਚਹੀਦਾ।

  1. ਜੇਕਰ ਇਨ੍ਹਾਂ ਪ੍ਰਸਤਵਾਂ (“heses) ਅਤੇ ਨਾਲ਼ ਹੀ ਸਪੈਸ਼ਲ ਹਦਾਇਤਾਂ ਵਿੱਚ ਨਿਰਧਾਰਤ ਕੀਤੀਆਂ ਸ਼ਰਤਾਂ ਅਨੁਸਾਰ ਚਲਾਇਆ ਗਿਆ ਹੋਵੇ ਪਾਰਲੀਮਾਨੀ ਕੰਮ ਵੱਖ-ਵੱਖ ਸਿਆਸੀ ਚਾਲਬਾਜੀ (manoeuvring) ਦੇ ਸਿੱਧੇ ਟਕਰਾਅ ਦੀ ਨੁਮਾਇੰਦਗੀ ਕਰਦਾ ਹੈ। ਜਿਹੜੀਆਂ ਪਾਰਲੀਮੈਂਟ ’ਚ ਇਸ ‘ਜਮਹੂਰੀ ਸੰਸਥਾ’ ਦੀ ਹਮਾਇਤ ਕਰਨ ਜਾਂ ਚੰਗੇ ਤੋਂ ਚੰਗਾ ਵੀ ਹੋਵੇ ਤਾਂ ‘ਇਸ ਨੂੰ ਜਿੱਤਣ ਲਈ’। ਕਮਿਊਨਿਸਟ ਪਾਰਟੀ ਨੂੰ ਮੁਕੰਮਲ ਰੂਪ ’ਚ ਕਾਰਲ ਲਿਬਨੇਖਤ, ਹੋਗਲੁੰਡ, ਅਤੇ ਬਾਲਸ਼ਵਿਕਾਂ ਦੀ ਭਾਵਨਾ ’ਚ ਪਾਰਲੀਮੈਂਟ ਦੀ ਇਨਕਲਾਬੀ ਵਰਤੋਂ ਦਾ ਪੱਖ ਪੂਰਨਾ ਚਾਹੀਦਾ ਹੈ।
  2. ਇਸ ਲਈ ਪ੍ਰਤੀ-ਪਾਰਲੀਮਾਨੀਵਾਦ ਅਸੂਲੀ ਤੌਰ ’ਤੇ ਚੋਣਾਂ ਵਿੱਚ ਜਾਂ ਇਨਕਲਾਬੀ ਪਾਰਲੀਮਾਨੀ ਕੰਮ ਵਿੱਚ ਭਾਗ ਲੈਣ ਨੂੰ ਪੂਰਨ ਜਾਂ ਕਤੱਈ ਰੂਪ ’ਚ ਰੱਦ ਕਰਨ ਦੇ ਤੌਰ ’ਤੇ ਸਿੱਧੜ ਅਤੇ ਬਚਗਾਨਾ ਪੈਂਤੜਾ ਹੈ ਜਿਹੜਾ ਅਲੋਚਨਾ ਦਾ ਡਟਕੇ ਸਾਹਮਣਾ ਨਹੀਂ ਕਰਦਾ। ਕਦੀ-ਕਦੀ ਇਹ ਰਵੱਈਆ ਪਾਰਲੀਮਾਨੀਆਂ ਦੀ ਪੈਂਤਰੇਬਾਜੀ ਵਿਰੁੱਧ ਸਿਹਤਮੰਦ ਨਫਰਤ ਨੂੰ ਪ੍ਰਗਟਾਉਂਦਾ ਹੈ, ਪਰ ਤਾਂ ਵੀ ਇਹ ਇਨਕਲਾਬੀ ਪਾਰਲੀਮਾਨੀਵਾਦ ਦੀਆਂ ਸੰਭਾਵਨਾਂਵਾਂ ਨੂੰ ਮੰਨਣ ’ਚ ਅਸਫਲਤਾ ਹੈ। ਇਹ ਪੈਂਤੜਾ ਅਕਸਰ ਪਾਰਟੀ ਦੇ ਰੋਲ ਬਾਰੇ ਪੂਰੀ ਤਰ੍ਹਾਂ ਗਲਤ ਵਿਚਾਰ ਨਾਲ਼ ਜੁੜਿਆ ਹੋਇਆ ਹੈ। ਕਮਿਊਨਿਸਟ ਪਾਰਟੀ ਨੂੰ ਮਜਦੂਰਾਂ ਦੀ ਖਾੜਕੂ ਕੇਂਦਰੀਕਿ੍ਰਤ ਮੁਹਰੈਲ ਦੇ ਤੌਰ ’ਤੇ ਨਹੀਂ ਸਗੋਂ ਢਿੱਲੇ ਢਾਲੇ ਢੰਗ ਨਾਲ਼ ਜੁੜੇ ਗਰੁੱਪਾਂ ਦੇ ਵਿਕੇਂਦਰਿਤ ਢਾਂਚੇ ਦੇ ਤੌਰ ’ਤੇ ਦੇਖਿਆ ਜਾਂਦਾ ਹੈ।

3

  1. ਨਾਲ਼ ਹੀ ਪਾਰਲੀਮਾਨੀ ਕੰਮ ਨੂੰ ਮੰਨਣ ਦਾ ਅਰਥ ਸਾਰੀਆਂ ਚੋਣਾਂ ਅਤੇ ਪਾਰਲੀਮਾਨੀ ਬੈਠਕਾਂ (Sessions) ਵਿੱਚ ਭਾਗ ਲੈਣ ਦੀ ਜਰੂਰਤ ਨੂੰ ਭਾਵੇਂ ਕਿ ਹਾਲਤਾਂ ਕੋਈ ਵੀ ਹੋਣ ਕਤੱਈ ਤੌਰ ’ਤੇ ਪ੍ਰਵਾਨ ਕਰਨਾ ਨਹੀਂ। ਕਿਸੇ ਖਾਸ ਚੋਣ ਜਾਂ ਬੈਠਕ ’ਚ ਸ਼ਮੂਲੀਅਤ ਵਿਸ਼ੇਸ਼ ਹਾਲਤਾਂ ਦੀ ਸਮੁੱਚੀ ਲੜੀ ’ਤੇ ਨਿਰਭਰ ਕਰਦੀ ਹੈ। ਹਾਲਤਾਂ ਦਾ ਇੱਕ ਨਿਸ਼ਚਿਤ ਸੁਮੇਲ ਪਾਰਲੀਮੈਂਟ ’ਚੋਂ ਵਾਪਸੀ ਨੂੰ ਲਾਜਮੀ ਬਣਾ ਸਕਦਾ ਹੈ। ਬਾਲਸ਼ਵਿਕ ਪੂਰਵ ਪਾਰਲੀਮੈਂਟ ਨੂੰ ਕਮਜੋਰ ਕਰਨ, ਖੋਰਾ ਪਾਉਣ, ਅਤੇ ਸੇਂਟ ਪੀਟਰਸਬਰਗ ਸੋਵੀਅਤ ਨੂੰ ਪ੍ਰਚੰਡ ਰੂਪ ’ਚ ਇਸ ਵਿਰੁੱਧ ਖੜ੍ਹੀ ਕਰਨ ਲਈ (ਜਿਹੜੀ ਕਿ ਅਕਤੂਬਰ ਇਨਕਲਾਬ ਦੀ ਅਗਵਾਈ ਸਾਂਭਣ ਹੀ ਵਾਲ਼ੀ ਸੀ) ਇਸ ਨੂੰ ਛੱਡ ਗਏ। ਉਹ ਸਿਆਸੀ ਘਟਨਾਵਾਂ ਦਾ ਕੇਂਦਰ ਬਿੰਦੂ ਸੋਵੀਅਤ ਦੀ ਤੀਜੀ ਕਾਂਗਰਸ ਵੱਲ ਤਬਦੀਲ ਕਰਦਿਆਂ ਸੰਵਿਧਾਨ ਸਭਾ ਨੂੰ ਇਸ ਨੂੰ ਭੰਗ ਕਰਨ ਵਾਲ਼ੇ ਦਿਨ ਛੱਡ ਗਏ। ਦੂਸਰੀਆਂ ਹਾਲਤਾਂ ਤਹਿਤ ਚੋਣਾਂ ਦਾ ਬਾਈਕਾਟ ਕਰਨਾ ਅਤੇ ਸਮੁੱਚੀ ਸਰਮਾਏਦਾਰੀ ਰਾਜਕੀ ਸਾਜੋ ਸਮਾਨ ਅਤੇ ਸਰਮਾਏਦਾਰੀ ਹਾਕਮ ਗੁੱਟ ਨੂੰ ਬਰਤਰਫ ਕਰਨਾ ਲਾਜਮੀ ਹੋ ਸਕਦਾ ਹੈ। ਬਦਲਵੇਂ ਰੂਪ ’ਚ ਪਾਰਲੀਮੈਂਟ ਦੇ ਬਾਈਕਾਟ ਤੋਂ ਪਿੱਛੋਂ ਚੋਣਾਂ ’ਚ ਭਾਗ ਲੈਣਾ ਜਰੂਰੀ ਹੋ ਸਕਦਾ ਹੈ ਆਦਿ।
  2. ਇਸ ਲਈ ਕੌਮੀ ਪਾਰਲੀਮੈਂਟਾਂ ਅਤੇ ਸਥਾਨਕ ਸਰਕਾਰ ਦੇ ਅੰਗਾਂ ਦੋਵਾਂ ਦੀਆਂ ਚੌਣਾਂ ਵਿੱਚ ਅਤੇ ਇਨ੍ਹਾਂ ਸੰਸਥਾਵਾਂ ਦੇ ਕੰਮਾਂ ਵਿੱਚ ਸ਼ਮੂਲੀਅਤ ਕਰਨ ਦੀ ਜਰੂਰਤ ਨੂੰ ਆਮ ਨਿਯਮ ਦੇ ਤੌਰ ’ਤੇ ਪ੍ਰਵਾਨ ਕਰਦੇ ਸਮੇਂ ਕਮਿਊਨਿਸਟ ਪਾਰਟੀ ਨੂੰ ਦਿੱਤੇ ਹੋਏ ਸਮੇਂ ਦੀਆਂ ਵਿਸ਼ੇਸ਼ ਹਾਲਤਾਂ ਦਾ ਮੁਲੰਕਣ ਕਰਦਿਆਂ ਹਰ ਮਾਮਲੇ ਦਾ ਵੱਖਰੇ ਤੌਰ ’ਤੇ ਫੈਸਲਾ ਕਰਨਾ ਪੈਂਦਾ ਹੈ। ਮੂਲਰੂਪ ’ਚ ਜਦੋਂ ਹਾਲਤਾਂ ਸੱਤ੍ਹਾ ਲਈ ਫੌਰੀ ਹਥਿਆਰਬੰਦ ਜੱਦੋਜਹਿਦ ਚਲਾਉਣ ਲਈ ਪੱਕੀਆਂ ਹੁੰਦੀਆਂ ਹੋਣ ਤਦ ਚੋਣਾਂ ਦਾ ਜਾਂ ਪਾਰਲੀਮੈਂਟ ਦਾ ਬਾਈਕਾਟ ਜਾਂ ਪਾਰਲੀਮੈਂਟ ’ਚੋਂ ਵਾਪਸ ਆਉਣਾ ਆਗਿਆ ਯੋਗ ਹੁੰਦਾ ਹੈ।
  3. ਇਸ ਸੁਆਲ ਦੀ ਮੁਕਾਬਲਤਨ ਮਹੱਤਵਹੀਣਤਾ ਨੂੰ ਹਮੇਸ਼ਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਕਿਉਂਕਿ ਰਾਜਸੱਤਾ ਲਈ ਜੱਦੋਜਹਿਦ ਦਾ ਕੇਂਦਰਬਿੰਦੂ, ਪਾਰਲੀਮੈਂਟ ਤੋਂ ਬਾਹਰ ਹੁੰਦਾ ਹੈ। ਇਸ ਲਈ ਪ੍ਰੋਲੇਤਾਰੀ ਤਾਨਾਸ਼ਾਹੀ ਦਾ ਸੁਆਲ ਅਤੇ ਇਸ ਨੂੰ ਸਾਕਾਰ ਕਰਨ ਲਈ ਜਨਤਕ ਜੱਦੋਜਹਿਦ ਅਥਾਹ ਤੌਰ ’ਤੇ ਇਸ ਸੁਆਲ ਨਾਲ਼ੋਂ ਕਿ ਪਾਰਲੀਮਾਨੀ ਢਾਂਚੇ ਨੂੰ ਕਿਵੇਂ ਵਰਤਿਆ ਜਾਵੇ ਵੱਧ ਮਹੱਤਵਪੂਰਨ ਹਨ।
  4. ਕਮਿਊਨਿਸਟ ਕੌਮਾਂਤਰੀ ਇਸ ਵਾਸਤੇ ਸਭ ਤੋਂ ਵੱਧ ਦਿ੍ਰੜਤਾ ਨਾਲ਼ ਜੋਰ ਦੇ ਕੇ ਕਹਿੰਦੀ ਹੈ ਕਿ ਇਹ, ਇਸ ਸੁਆਲ ’ਤੇ ਕਮਿਊਨਿਸਟ ਪਾਰਟੀ ’ਚ ਕਿਸੇ ਵੀ ਫੁੱਟ ਜਾਂ ਫੁੱਟ ਦੀ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਗੰਭੀਰ ਗਲਤੀ ਸਮਝਦੀ ਹੈ। ਕਾਂਗਰਸ ਉਨ੍ਹਾਂ ਸਾਰਿਆਂ ਨੂੰ ਜਿਹੜੇ ਇਨਕਲਾਬੀ ਪ੍ਰੋਲੇਤਾਰੀ ਦੀ ਕੇਂਦਰੀਕਿ੍ਰਤ ਪਾਰਟੀ ਦੀ ਅਗਵਾਈ ਤਹਿਤ ਪ੍ਰੋਲੇਤਾਰੀ ਤਾਨਾਸ਼ਾਹੀ ਲਈ ਹਥਿਆਰਬੰਦ ਜੱਦੋਜਹਿਦ ਦੇ ਅਸੂਲ ਨੂੰ ਪ੍ਰਵਾਨ ਕਰਦੇ ਹਨ, ਅਤੇ ਜਿਹੜੇ ਮਜਦੂਰ ਜਮਾਤ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ’ਤੇ ਪ੍ਰਭਾਵ ਰੱਖਦੇ ਹਨ, ਇਹ ਸੁਆਲ ਕਿ ਬੁਰਜੂਆ ਪਾਰਲੀਮੈਂਟਾਂ ਨੂੰ ਕਿਵੇਂ ਵਰਤਿਆ ਜਾਵੇ ਤੇ ਸੰਭਵ ਮੱਤਭੇਦ ਹੋਣ ਦੇ ਬਾਵਜੂਦ ਸਭ ਕਮਿਊਨਿਸਟ ਤੱਤਾਂ ਦੀ ਏਕਤਾ ਲਈ ਯਤਨ ਕਰਨ ਦਾ ਸੱਦਾ ਦਿੰਦੀ ਹੈ।

  1. ਇਨਕਲਾਬੀ ਪਾਰਲੀਮਾਨੀਵਾਦ

ਇਨਕਲਾਬੀ ਪਾਰਲੀਮਾਨੀ ਦਾਅਪੇਚਾਂ ਦੀ ਦਰੁਸਤ ਵਰਤੋਂ ਦੀ ਗਰੰਟੀ ਕਰਨ ਲਈ ਹੇਠ ਲਿਖੇ ਨੁਕਤਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ :-

  1. ਕੇਂਦਰੀ ਕਮੇਟੀ ਅਤੇ ਸਮੁੱਚੇ ਤੌਰ ’ਤੇ ਕਮਿਊਨਿਸਟ ਪਾਰਟੀ ਨੂੰ ਤਿਆਰੀ ਦੇ ਪੜਾਅ ਤੋਂ ਭਾਵ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਬਕਾਇਦਾ ਰੂਪ ’ਚ ਪਾਰਲੀਮਾਨੀ ਵਿਭਾਗਾਂ (6ractions ) ਦੇ ਮੈਂਬਰਾਂ ਦੀਆਂ ਸਿਆਸੀ ਅਤੇ ਜਥੇਬੰਦਕ ਯੋਗਤਾਵਾਂ ਦੀ ਖਾਸੀਅਤ (quality) ਦੀ ਜਾਂਚ ਕਰਨੀ ਚਾਹੀਦੀ ਹੈ। ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਕਮਿਊਨਿਸਟ ਪਾਰਲੀਮਾਨੀ ਵਿਭਾਗ (6ractions ) ਦੇ ਕੰਮ ਲਈ ਜੁੰਮੇਵਾਰ ਹੋਣੀ ਚਾਹੀਦੀ ਹੈ। ਇਸ ਨੂੰ ਕਿਸੇ ਵੀ ਜਥੇਬੰਦੀ ਦੁਆਰਾ ਅੱਗੇ ਲਿਆਂਦੇ ਗਏ ਉਮੀਦਵਾਰ ’ਤੇ ਇਤਰਾਜ ਕਰਨ ਦਾ ਚੁਣੌਤੀ ਰਹਿਤ ਅਧਿਕਾਰ ਹੋਣਾ ਚਾਹੀਦਾ ਹੈ ਜੇਕਰ ਇਹ ਉਸ ਦੇ ਚੁਣੇ ਜਾਣ ਦੀ ਹਾਲਤ ’ਚ ਉਸ ਪੁਰਸ਼/ਇਸਤਰੀ ਵਲੋਂ ਖਰੇ ਕਮਿਊਨਿਸਟ ਵਿਹਾਰ ਕਰਨ ਬਾਰੇ ਸ਼ੱਕ ਕਰਦੀ ਹੋਵੇ।

ਕਮਿਊਨਿਸਟ ਪਾਰਟੀਆਂ ਨੂੰ ਸਿਰਫ ਅਖੌਤੀ ‘ਤਜਰਬੇਕਾਰ’ ਪਾਰਲੀਮਾਨੀ ਅਤੇ ਮੁੱਖ ਤੌਰ ’ਤੇ ਵਕੀਲਾਂ ਅਦਿ ਨੂੰ ਅੱਗੇ ਲਿਆਉਣ ਦੀ ਪੁਰਾਣੀ ਸਮਾਜੀ ਜਮਹੂਰੀ ਰੀਤ ਨਾਲ਼ੋਂ ਤੋੜ ਵਿਛੋੜਾ ਕਰਨਾ ਚਾਹੀਦਾ ਹੈ ਅਤੇ ਅਸੂਲੀ ਤੌਰ ’ਤੇ ਉਨ੍ਹਾਂ ਨੂੰ ਅਜਿਹੇ ਉਮੀਦਵਾਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਜਿਹੜੇ ਮਜਦੂਰ ਹੋਣ। ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੋਣੀ ਚਾਹੀਦੀ ਕਿ ਕਦੀ ਕਦੀ ਇਸ ਦਾ ਅਰਥ ਅਗੂ (Rank and life) ਮੈਂਬਰਾਂ ਨੂੰ ਚੁਣਨ ਦਾ ਬਣ ਜਾਂਦਾ ਹੈ ਜਿਨ੍ਹਾਂ ਵਿੱਚ ਵਿਸ਼ਾਲ ਪਾਰਲੀਮਾਨੀ ਤਜਰਬੇ ਦੀ ਘਾਟ ਹੁੰਦੀ ਹੈ। ਕਮਿਊਨਿਸਟ ਪਾਰਟੀ ਨੂੰ ਉਨ੍ਹਾਂ ਰੁਜਗਾਰਵਾਦੀ ਤੱਤਾਂ ਸਬੰਧੀ ਬੇਕਿਰਕ ਹੋਣਾ ਚਾਹੀਦਾ ਹੈ। ਜਿਹੜੇ ਪਾਰਲੀਮੈਂਟ ਵਿੱਚ ਪਹੁੰਚਣ ਦੇ ਉਦੇਸ਼ ਨਾਲ਼ ਆਪਣੇ ਆਪ ਨੂੰ ਕਮਿਊਨਿਸਟ ਪਾਰਟੀ ਨਾਲ਼ ਨੱਥੀ ਕਰ ਲੈਂਦੇ ਹਨ। ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਨੂੰ ਉਨ੍ਹਾਂ ਲੋਕਾਂ ਦੀ ਉਮੀਦਵਾਰੀ ਨੂੰ ਮਨਜੂਰੀ ਦੇਣੀ ਚਾਹੀਦੀ ਹੈ, ਜਿਹੜੇ ਸਾਲਾਂ ਬੱਧੀ ਸਿਆਸੀ ਕੰਮ ਦੇ ਜਰੀਏ ਮਜਦੂਰ ਜਮਾਤ ਪ੍ਰਤੀ ਆਪਣੀ ਵਫਾਦਾਰੀ ਸਿੱਧ ਕਰ ਚੁੱਕੇ ਹੋਣ।

  1. ਪਾਰਲੀਮਾਨੀ ਵਿਭਾਗ ਦੀ ਜਥੇਬੰਦੀ ਚੋਣਾਂ ਖਤਮ ਹੋਣ ਪਿੱਛੋਂ ਮੁਕੰਮਲ ਰੂਪ ’ਚ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਹੱਥਾਂ ਵਿੱਚ ਹੋਣੀ ਚਾਹੀਦੀ ਹੈ ਬਗੈਰ ਇਸ ਗੱਲ ਦਾ ਧਿਆਨ ਕੀਤੇ ਕਿ ਕੀ ਪਾਰਟੀ ਉਸ ਸਮੇਂ ਸਮੁੱਚੇ ਤੌਰ ’ਤੇ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ। ਕੇਂਦਰੀ ਕਮੇਟੀ ਨੂੰ ਪਾਰਲੀਮਾਨੀ ਵਿਭਾਗਾਂ ’ਚ ਪ੍ਰਧਾਨ (3hairperson) ਅਤੇ ਪ੍ਰਧਾਨਗੀ ਮੰਡਲ (Presidum) ਦੀ ਚੋਣ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਪਾਰਟੀ ਦੀ ਕੇਂਦਰੀ ਕਮੇਟੀ ਦਾ ਪਾਰਲੀਮਾਨੀ ਵਿਭਾਗ ’ਚ ਇੱਕ ਸਥਾਈ ਨੁਮਾਇੰਦਾ ਹੋਣਾ ਚਾਹੀਦਾ ਹੈ। ਜਿਸ ਨੂੰ ਵਿਸ਼ੇਸ਼ (veto) ਅਧਿਕਾਰ ਹੋਵੇ। ਪਾਰਲੀਮਾਨੀ ਵਿਭਾਗ ਨੂੰ ਸਾਰੇ ਮਹੱਤਵਪੂਰਨ ਸਿਆਸੀ ਸੁਆਲਾਂ ਬਾਰੇ ਕੇਂਦਰੀ ਕਮੇਟੀ ਤੋਂ ਅਗਾਊ ਹਦਾਇਤਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਜਦੋਂ ਪਾਰਲੀਮੈਂਟ ਅੰਦਰਲੇ ਕਮਿਊਨਿਸਟ ਕੋਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਹੀ ਵਾਲ਼ੇ ਹੁੰਦੇ ਹਨ ਤਾਂ ਕੇਂਦਰੀ ਕਮੇਟੀ ਦਾ ਇਹ ਅਧਿਕਾਰ ਤੇ ਫਰਜ ਹੁੰਦਾ ਹੈ ਕਿ ਉਹ ਵਿਭਾਗ ਦਾ ਸਪੀਕਰ ਨਿਯੁਕਤ ਕਰੇ ਜਾਂ ਉਸ ਨੂੰ ਨਾ ਮਨਜੂਰ ਕਰ, ਸਪੀਕਰ ਤੋਂ ਤਜਵੀਜ ਕੀਤੇ ਭਾਸ਼ਣ ਦਾ ਸੰਖੇਪ ਜਾਂ ਕੇਂਦਰੀ ਕਮੇਟੀ ਲਈ ਆਪਣੇ ਆਪ ਭਾਸ਼ਣ ਨੂੰ ਪੜ੍ਹਨ ਦੀ ਅਤੇ ਪ੍ਰਵਾਨ ਕਰਨ ਦੀ ਮੰਗ ਕਰੇ। ਕਮਿਊਨਿਸਟਾਂ ਦੇ ਤੌਰ ’ਤੇ ਖੜ੍ਹੇ ਉਮੀਦਵਾਰਾਂ ਨੂੰ ਅਧਿਕਾਰਤ ਲਿਖਤੀ ਵਚਨ ਦੇਣਾ ਚਾਹੀਦਾ ਹੈ, ਕਿ ਉਹ ਪਾਰਟੀ ਕੇਂਦਰੀ ਕਮੇਟੀ ਦੀ ਪਹਿਲੀ ਮੰਗ ’ਤੇ ਆਪਣੀਆਂ ਸੀਟਾਂ ਤੋਂ ਅਸਤੀਫੇ ਦੇਣਗੇ, ਤਾਂ ਕਿ ਲੋੜ ਪੈਣ ’ਤੇ ਪਾਰਟੀ ਪਾਰਲੀਮੈਂਟ ’ਚੋਂ ਸੰਯੁਕਤ ਵਾਪਸੀ ਜਥੇਬੰਦ ਕਰ ਸਕੇ।
  2. ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਸੁਧਾਰਵਾਦੀ ਅਰਧ-ਸੁਧਾਰਵਾਦੀ ਤੇ ਨਿਰੇ ਰੁਜਗਾਰਵਾਦੀ ਤੱਤ ਪਹਿਲਾਂ ਹੀ ਕਮਿਊਨਿਸਟ ਪਾਰਲੀਮਾਨੀ ਵਿਭਾਗ ਵਿੱਚ ਘੁਸਪੈਠ ਕਰਨ ਵਿੱਚ ਸਫਲ ਹੋ ਚੁੱਕੇ ਹਨ। ( ਕੁੱਝ ਦੇਸ਼ਾਂ ਵਿੱਚ ਇਹ ਪਹਿਲਾਂ ਹੀ ਵਾਪਰ ਚੁੱਕਾ ਹੈ।) ਕਮਿਊਨਿਸਟ ਪਾਰਟੀਆਂ ਦੀਆਂ ਕੇਂਦਰੀ ਕਮੇਟੀਆਂ ਨੂੰ ਵਿਭਾਗ ਦੀ ਮੈਂਬਰਸ਼ਿਪ ਦੇ ਮੁਕੰਮਲ ਸ਼ੁੱਧੀ ਕਰਨ ਦੇ ਕੰਮ ਨੂੰ ਹੱਥ ਲੈਣਾ ਚਾਹੀਦਾ ਹੈ। ਇਸ ਅਸੂਲ ’ਤੇ ਚਲਦਿਆਂ ਕਿ ਇਕਸਾਰ ਕਮਿਊਨਿਸਟ ਲੀਹ ਤੋਂ ਹੀਣੇ ਵਿਸ਼ਾਲ ਵਿਭਾਗ ਨਾਲ਼ੋਂ ਇੱਕ ਛੋਟੇ ਪਰ ਖਰੇ ਕਮਿਊਨਿਸਟ ਵਿਭਾਗ ਰਾਂਹੀ ਮਜਦੂਰ ਜਮਾਤ ਉਦੇਸ਼ਾਂ ਦੀ ਵਧੀਆ ਸੇਵਾ ਕੀਤੀ ਜਾ ਸਕਦੀ ਹੈ।
  3. ਕਮਿਊਨਿਸਟ ਡਿਪਟੀਆਂ ਨੂੰ ਆਪਣੇ ਕਨੂੰਨੀ ਕੰਮ ਦਾ ਗੈਰ ਕਨੂੰਨੀ ਕੰਮ ਨਾਲ਼ ਸੁਮੇਲ ਕਰਨਾ ਚਾਹੀਦਾ ਹੈ ਜੇ ਕੇਂਦਰੀ ਕਮੇਟੀ ਇਸ ਤਰ੍ਹਾਂ ਫੈਸਲਾ ਕਰਦੀ ਹੈ। ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਕਮਿਊਨਿਸਟ ਡਿਪਟੀਆਂ ਨੂੰ ਬੁਰਜੂਆ ਕਨੂੰਨੀ ਛੋਟਾਂ (immunity) ਪ੍ਰਾਪਤ ਹਨ ਓਥੇ ਪਾਰਟੀ ਦੇ ਗੈਰ ਕਨੂੰਨੀ ਜਥੇਬੰਦਕ ਅਤੇ ਪ੍ਰਾਪੇਗੰਡਾ ਦੀ ਸਹਾਇਤਾ ਕਰਨ ਲਈ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
  4. ਕਮਿਊਨਿਸਟ ਡਿਪਟੀਆਂ ਨੂੰ ਆਪਣੇ ਪਾਰਲੀਮਾਨੀ ਕੰਮ ਨੂੰ ਆਪਣੀ ਪਾਰਟੀ ਦੀ ਗੈਰ-ਪਾਰਲੀਮਾਨੀ ਸਰਗਰਮੀ ਦੇ ਮਤਹਿਤ ਕਰਨਾ ਚਾਹੀਦਾ ਹੈ। ਪਾਰਟੀ ਅਤੇ ਇਸ ਦੀ ਕੇਂਦਰੀ ਕਮੇਟੀ ਨੂੰ ਵੇਖਣਾ ਚਾਹੀਦਾ ਹੈ ਕਿ ਵਿਧਾਨਕ ਤਜਵੀਜਾਂ ਨਿਯਮਤ ਰੂਪ ਵਿੱਚ ਇਸ ਵਿਚਾਰ ਨਾਲ਼ ਨਹੀਂ ਕਿ ਉਹ ਬੁਰਜੂਆ ਬਹੁਗਿਣਤੀ ਦੁਆਰਾ ਪ੍ਰਵਾਨ ਕੀਤੀਆਂ ਜਾਣਗੀਆਂ ਸਗੋਂ ਪ੍ਰਾਪੇਗੰਡਾ, ਐਜੀਟੇਸ਼ਨ ਅਤੇ ਜਥੇਬੰਦੀ ਦੇ ਉਦੇਸ਼ ਨਾਲ਼ ਲਿਆਂਦੀਆਂ ਜਾਂਦੀਆਂ ਹਨ।
  5. ਮੁਜਾਹਰਿਆਂ ਅਤੇ ਮਜਦੂਰ ਜਮਾਤ ਦੁਆਰਾ ਛੇੜੀ ਗਈ ਦੂਸਰੀ ਇਨਕਲਾਬੀ ਸਰਗਰਮੀ ਵਿੱਚ ਕਮਿਊਨਿਸਟ ਡਿਪਟੀਆਂ ਨੂੰ ਪ੍ਰੋਲੇਤਾਰੀ ਜਨਤਾ ਦੇ ਮੁਹਰੈਲ ਦੇ ਰੂਪ ਵਿੱਚ ਆਗਵਾਨੂੰ ਅਤੇ ਜਾਹਰਾ ਰੋਲ ਨਿਭਾਉਣਾ ਚਾਹੀਦਾ ਹੈ।

ਪਾਰਟੀ ਦੀ ਅਗਵਾਈ ਹੇਠ ਰਹਿੰਦਿਆਂ ਕਮਿਊਨਿਸਟ ਡਿਪਟੀਆਂ ਨੂੰ ਇਨਕਲਾਬੀ ਮਜਦੂਰਾਂ, ਕਿਸਾਨਾਂ ਅਤੇ ਹੋਰਾਂ ਕਿਰਤੀ ਲੋਕਾਂ ਨਾਲ਼ ਨੇੜਲਾ ਸਬੰਧ ਕਾਇਮ ਕਰਨ ਲਈ ਪ੍ਰੈਸ ਅਤੇ ਹਰੇਕ ਹਾਸਲ ਸਾਧਨ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਸੇ ਵੀ ਹਾਲਤ ਉਹਨਾਂ ਦਾ ਵਰਤਾਅ ਸਮਾਜੀ ਜਮਹੂਰੀ ਡਿਪਟੀਆਂ ਵਰਗਾ ਨਹੀਂ ਹੋਣਾ ਚਾਹੀਦਾ ਜਿਹੜੇ ਚੋਣਕਾਰਾਂ (ਵੋਟਰਾਂ) ਨਾਲ਼ ਸਿਰਫ ਦੁਕਾਨਦਾਰੀ ਸਬੰਧ ਬਨਾਉਣ ਤੱਕ ਹੀ ਸੀਮਤ ਰਹਿੰਦੇ ਹਨ। ਉਹ ਕਮਿਊਨਿਸਟ ਜੜੇਬੰਦੀ ਲਈ ਪ੍ਰਾਪੇਗੰਡਾ ਕੰਮ ਨੂੰ ਹੱਥ ਲੈਣ ਲਈ ਹਰ ਸਮੇਂ ਤਿਆਰ ਰਹਿਣੇ ਚਾਹੀਦੇ ਹਨ।

  1. ਪਾਰਲੀਮੈਂਟ ਦੇ ਕਮਿਊਨਿਸਟ ਮੈਂਬਰਾਂ ਨੂੰ ਇਹ ਗੱਲ ਮਨੀਂ ਵਸਾ ਲੈਣੀ ਚਾਹੀਦੀ ਹੈ ਕਿ ਉਹ ਹੋਰਾਂ ਵਿਧਾਨਕਾਰਾਂ ਨਾਲ਼ ਸਮਝੌਤਾ ਕਰਨ ਵਾਲ਼ੇ ‘ਵਿਧਾਨਕਾਰ’ ਨਹੀਂ ਹਨ, ਸਗੋਂ ਪਾਰਟੀ ਫੈਸਲਿਆਂ ਨੂੰ ਲਾਗੂ ਕਰਨ ਲਈ ਦੁਸ਼ਮਣ ਦੇ ਕੈਂਪ ’ਚ ਭੇਜੇ ਗਏ ਪਾਰਟੀ ਅੰਦੋਲਨਕਾਰੀ (agitator) ਹਨ। ਪਾਰਲੀਮੈਂਟ ਦਾ ਕਮਿਊਨਿਸਟ ਮੈਂਬਰ ਵੋਟਰਾਂ ਦੇ ਕਿਣਕਾ ਕਿਣਕਾ ਸਮੂਹ ਪ੍ਰਤੀ ਨਹੀਂ, ਸਗੋਂ ਕਮਿਊਨਿਸਟ ਪਾਰਟੀ ਪ੍ਰਤੀ ਜਿੰਮੇਵਾਰ ਹਨ, ਭਾਵੇਂ ਇਹ ਕਨੂੰਨੀ ਹੋਵੇ ਜਾਂ ਗੈਰ ਕਨੂੰਨੀ।
  2. ਕਮਿਊਨਿਸਟ ਡਿਪਟੀਆਂ ਦੇ ਪਾਰਲੀਮੈਂਟ ਵਿੱਚ ਭਾਸ਼ਣ ਅਜੇਹੀ ਭਾਸ਼ਾ ਵਿੱਚ ਹੋਣੇ ਚਾਹੀਦੇ ਹਨ ਜਿਸ ਨੂੰ ਹਰ ਆਮ ਮਜਦੂਰ ਅਤੇ ਕਿਸਾਨ, ਹਰੇਕ ਧੋਬਣ ਅਤੇ ਚਰਵਾਹਾ ਸਮਝ ਸਕਣ। ਪਾਰਟੀ ਇਨ੍ਹਾਂ ਭਾਸ਼ਣਾਂ ਨੂੰ ਲੀਫਲੈਟਾਂ ਦੇ ਤੌਰ ’ਤੇ ਜਾਰੀ ਕਰਨ ਦੇ ਕਾਬਲ ਹੋਣੀ ਚਾਹੀਦੀ ਹੈ, ਜਿਹੜੇ ਦੇਸ਼ ਦੇ ਸਾਰੇ ਕੋਨਿਆਂ, ਦੁਰਾਡੇ ਪੇਂਡੂ ਕੋਨਿਆਂ ਤੱਕ ਵੰਡੇ ਜਾ ਸਕਣ।
  3. ਆਮ ਮਜਦੂਰ ਕਮਿਊਨਿਸਟਾਂ ਨੂੰ ਵੀ ਬੁਰਜੂਆ ਪਾਰਲੀਮੈਂਟਾਂ ਵਿੱਚ ਬੋਲਣ ਤੋਂ ਡਰਨਾ ਨਹੀਂ ਚਾਹੀਦਾ। ਇੱਥੋਂ ਤੱਕ ਕਿ ਜੇ ਮਜਦੂਰ ਪਾਰਲੀਮਾਨੀ ਕੰਮ ਲਈ ਨਵੇਂ ਹੋਣ ਤਾਂ ਉਨ੍ਹਾਂ ਨੂੰ ਅਖੌਤੀ ਤਜਰਬੇਕਾਰ ਪਾਰਲੀਮਾਨੀਆਂ ਰਾਹੀਂ ਦਬਾਇਆ ਨਹੀਂ ਜਾਣਾ ਚਾਹੀਦਾ। ਜੇ ਲੋੜ ਪਵੇ ਤਾਂ ਮਜਦੂਰ ਡਿਪਟੀ ਆਪਣੇ ਲਿਖਤੀ ਭਾਸ਼ਣ ਤਿਆਰ ਕਰਕੇ ਪੜ੍ਹ ਸਕਦੇ ਹਨ ਅਤੇ ਤਦ ਭਾਸ਼ਣਾ ਨੂੰ ਅਖਬਾਰਾਂ ਅਤੇ ਲੀਫਲੈਟਾਂ ਵਿੱਚ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ।
  4. ਪਾਰਲੀਮੈਂਟ ਦੇ ਕਮਿਊਨਿਸਟ ਮੈਂਬਰਾਂ ਨੂੰ ਪਾਰਲੀਮਾਨੀ ਥੜੇ ਨੂੰ ਸਿਰਫ ਬੁਰਜੂਆਜੀ ਅਤੇ ਇਸ ਦੇ ਸਮਰਪਿਤ ਪੈਰੋਕਾਰਾਂ ਨੂੰ ਹੀ ਨਹੀਂ ਸਗੋਂ ਸਮਾਜੀ ਦੇਸ਼ਭਗਤਾਂ, ਸੁਧਾਰਵਾਦੀਆਂ, ‘ਕੇਂਦਰ’ ਦੇ ਦੁਵਿਧਾਜਨਕ ਸਿਆਸਤਦਾਨਾਂ ਅਤੇ ਕਮਿਊਨਿਸਟ ਵਿਰੋਧੀਆਂ ਨੂੰ ਵੀ ਨੰਗਾ ਕਰਨ ਲਈ ਵਰਤਣਾ ਚਾਹੀਦਾ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਇਸ ਦੀ ਵਰਤੋਂ ਤੀਜੀ ਕੌਮਾਂਤਰੀ ਦੇ ਵਿਚਾਰ ਫੈਲਾਉਣ ਲਈ ਕਰਨੀ ਚਾਹੀਦੀ ਹੈ।
  5. ਇੱਥੋਂ ਤੱਕ ਕਿ ਜਿੱਥੇ ਕਮਿਊਨਿਸਟ ਪਾਰਟੀ ਦੇ ਪਾਰਲੀਮੈਂਟ ਵਿੱਚ ਇੱਕ ਜਾਂ ਦੋ ਬੰਦੇ ਹੋਣ ਤਾਂ ਵੀ ਇਸ ਦੇ ਡਿਪਟੀਆਂ ਦਾ ਵਿਵਹਾਰ ਸਰਮਾਏਦਾਰੀ ਲਈ ਇੱਕ ਚੁਣੌਤੀ ਹੋਣਾ ਚਾਹੀਦਾ ਹੈ। ਡਿਪਟੀਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਕਮਿਊਨਿਸਟ ਕਹਾਉਣ ਦੇ ਤਾਂ ਹੀ ਹੱਕਦਾਰ ਹੋਣਗੇ ਜੇਕਰ ਉਹ ਸਰਮਾਏਦਾਰੀ ਪ੍ਰਬੰਧ ਅਤੇ ਇਸਦੇ ਸਮਾਜੀ ਦੇਸ਼ ਭਗਤ ਝੋਲੀਚੁੱਕਾਂ ਪ੍ਰਤੀ ਬੇਰੋਕ ਦੁਸ਼ਮਣੀ ਦਾ ਵਿਖਾਵਾ ਕਰਣਗੇ। 

ਨੋਟ :

* I.W.W. (International worker of the workd) 1905 ਵਿਆਂ ’ਚ ਸਰਗਰਮ ਇਨਕਲਾਬੀਆਂ ਦੀ ਇੱਕ ਜਥੇਬੰਦੀ ਸੀ; K. A, P. D. (ਜਰਮਨੀ ਦੀ ਕਮਿਊਨਿਸਟ ਮਜਦੂਰ ਪਾਰਟੀ) ਇਹ ਅੱਤ ਖੱਬੀ ਪਾਰਟੀ 1920 ਵਿੱਚ ਹੋਂਦ ’ਚ ਆਈ ਸੀ ।  

ਪੀ.ਡੀ.ਐਫ਼. ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ  39, ਨਵੰਬਰ 2023 ਵਿੱਚ ਪ੍ਰਕਾਸ਼ਿਤ

ਟਿੱਪਣੀ ਕਰੋ