ਪਰ੍ਤੀਬੱਧ ਦਾ ਨਵਾਂ ਅੰਕ – ਅਗਸਤ 2017

1

ਤਤਕਰਾ 
ਪੜਹ੍ਨ ਲਈ ਕਲਿੱਕ ਕਰੋ

ਇਸ਼ਤਿਹਾਰ

ਸਰਮਾਏਦਾਰੀ ਦਾ ਸੰਕਟ ਅਤੇ ‘ਸੁਪਰ ਹੀਰੋ’ ਅਤੇ ‘ਐਂਗਰੀ ਯੰਗ ਮੈਨ’ ਦੀ ਵਾਪਸੀ •ਅਭਿਨਵ

111
ਹਾਲੀਵੁਡ ਫ਼ਿਲਮਾਂ ਵਿੱਚ ਵੀ ‘ਐਂਗਰੀ ਯੰਗ ਮੈਨ’ ਦਾ ਇੱਕ ਦੌਰ ਰਿਹਾ ਸੀ, ਜਿਸ ਵਿੱਚ ਇੱਕ ਹੱਦ ਤੱਕ ਮਾਰਲਨ ਬਰਾਂਡੋ ਦੀ ‘ਆਨ ਦਿ ਵਾਟਰ ਫਰੰਟ’ ਜਿਹੀਆਂ ਫ਼ਿਲਮਾਂ ਸਮੇਤ ਕੁਝ ਅਜਿਹੀਆਂ ਸਿਰੇ ਦੀਆਂ ਪਿਛਾਖੜੀ ਫ਼ਿਲਮਾਂ ਨੂੰ ਵੀ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ‘ਐਂਗਰੀ ਵਾਈਟ ਮੇਲ’ ਫ਼ਿਲਮਾਂ  ਵਜੋਂ ਗਿਣਿਆ ਗਿਆ। ਇਨ੍ਹਾਂ ਵਿੱਚ ਕਿਲੰਟ ਈਸਟਵੁਡ ਦੀਆਂ ਕਈ ਫ਼ਿਲਮਾਂ ਅਤੇ ਨਾਲ਼ ਹੀ ਰਾਬਰਟ ਡੀ ਨਿਰੋ ਦੀ ‘ਟੈਕਸੀ ਡਰਾਈਵਰ’ ਪ੍ਰਮੁੱਖ ਰੂਪ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਹਨ। ਪਰ ਇਨ੍ਹਾਂ ਫ਼ਿਲਮਾਂ ਦੇ ਨਾਇਕ ਭਾਰਤ ਦੇ ਐਂਗਰੀ ਯੰਗ ਮੈਨ ਨਾਲ਼ੋਂ ਆਮ ਤੌਰ ‘ਤੇ ਕਾਫ਼ੀ ਵੱਖਰੇ ਸਨ। ਇਸ ਦੇ ਆਪਣੇ ਇਤਿਹਾਸਕ ਕਾਰਨ ਹਨ। ਭਾਰਤ ਵਿੱਚ ਐਂਗਰੀ ਯੰਗ ਮੈਨ ਅਜ਼ਾਦੀ ਦੇ ਬਾਅਦ ਬਰਾਬਰੀ ਅਤੇ ਨਿਆਂ ਦੇ ਜਿਨ੍ਹਾਂ ਸੁਪਨਿਆਂ ਦੇ ਟੁੱਟਣ ਦੀ ਪੈਥਾਲੌਜਿਕਲ ਪ੍ਰਤੀਕ੍ਰਿਆ ਵਜੋਂ ਹੋਂਦ ਵਿੱਚ ਆਇਆ ਸੀ, ਹਾਲੀਵੁਡ ਵਿੱਚ ਅਜਿਹੀ ਪ੍ਰਤੀਕ੍ਰਿਆ ਦੀ ਗੁੰਜਾਇਸ਼ ਕਾਫ਼ੀ ਸੀਮਤ ਸੀ। ਪਰ ਅਸੀਂ ਇੱਥੇ ਹਾਲੀਵੁਡ ਵਿੱਚ ਅੱਜਕੱਲ੍ਹ ਜ਼ਿਆਦਾ ਪ੍ਰਭਾਵੀ ਫ਼ਿਲਮ ਜੈਨਰ ਸੁਪਰਹੀਰੋ ਫ਼ਿਲਮਾਂ ‘ਤੇ ਚਰਚਾ ਕਰਨਾ ਚਾਹਾਂਗੇ।…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਫ਼ਿਲੀਪੀਂਸ ਵਿੱਚ ਦੁਤੇਰਤੇ ਵਰਤਾਰਾ ਅਤੇ ਇਸ ਦੇ ਅਰਥ

5

ਪਿਛਲੇ ਸਾਲ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਸੱਜੇਪੱਖੀ ਲੋਕਵਾਦੀ ਸਿਆਸਤ ਦਾ ਉਭਾਰ ਦੇਖਣ ਵਿੱਚ ਆਇਆ। ਅਮਰੀਕਾ ਵਿੱਚ ਟਰੰਪ ਦਾ ਉਭਾਰ, ਬਰਤਾਨੀਆਂ ਵਿੱਚ ਬਹੁਮੱਤ ਦਾ ਯੂਰੋਪੀ ਸੰਘ ‘ਚੋਂ ਬਾਹਰ ਨਿੱਕਲ਼ਣ ਦੇ ਪੱਖ ਵਿੱਚ ਵੋਟ ਦੇਣਾ, ਫਰਾਂਸ ਵਿੱਚ ਮੈਰੀਨ ਲੀ ਪੇਨ ਦੀ ਵੱਧਦੀ ਲੋਕਪ੍ਰਿਅਤਾ ਅਤੇ ਜਰਮਨੀ ਵਿੱਚ ਧੁਰ-ਸੱਜੇਪੱਖੀ ਪਾਰਟੀ ਏਐੱਫ਼ਡੀ ਦਾ ਉਭਾਰ ਇਸੇ ਦੀ ਵੰਨਗੀ ਸੀ। ਅਜਿਹਾ ਹੀ ਇੱਕ ਵਰਤਾਰਾ ਫ਼ਿਲੀਪੀਂਸ ਵਿੱਚ ਦੇਖਣ ਵਿੱਚ ਆਇਆ ਜਦ ਪਿਛਲੇ ਸਾਲਾ 10 ਮਈ ਨੂੰ ਫ਼ਿਲੀਪੀਂਸ ਦੀ ਰਾਸ਼ਟਰਪਤੀ ਚੋਣ ਵਿੱਚ ਰੋਡ੍ਰਿਗੋ ਦੁਤੇਰਤੇ ਨੇ ਭਾਰੀ ਬੁਹਮੱਤ ਨਾਲ਼ ਜਿੱਤ ਹਾਸਲ ਕੀਤੀ। ਦੁਤੇਰਤੇ ਦੇ ਰਾਸ਼ਟਰਪਤੀ ਬਨਣ ਨਾਲ਼ ਨਾ ਸਿਰਫ਼ ਫ਼ਿਲੀਪੀਂਸ ਦੀਆਂ ਸਿਆਸੀ ਸਮੀਕਰਨਾਂ ਵਿੱਚ ਸਗੋਂ ਸਮੁੱਚੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਅਮਰੀਕੀ ਸਾਮਰਾਜਵਾਦ ਦੇ ਦਾਅ-ਪੇਚ ਅਤੇ ਦੱਖਣੀ ਚੀਨ ਸਾਗਰ ਦੇ ਇਲਾਕਿਆਂ ਵਿੱਚ ਅਮਰੀਕਾ ਅਤੇ ਚੀਨ ਵਿੱਚ ਚੱਲ ਰਹੇ ਅੰਤਰ-ਸਾਮਰਾਜੀ ਸ਼ਰੀਕਾ-ਭੇੜ ਦੇ ਪੁਰਾਣੇ ਸਮੀਕਰਨਾਂ ਵਿੱਚ ਵੱਡੀਆਂ ਤਬਦੀਲੀਆਂ ਦੇ ਅਸਾਰ ਸਾਫ਼ ਨਜ਼ਰ ਆ ਰਹੇ ਹਨ। ਅਜਿਹੇ ਵਿੱਚ ਦੁਤੇਰਤੇ ਦੇ ਉਭਾਰ ਦੇ ਸਮਾਜਕ-ਆਰਥਿਕ ਕਾਰਨਾਂ ਅਤੇ ਸਾਮਰਾਜ ਸਮੀਕਰਨਾਂ ਵਿੱਚ ਮੌਜੂਦ ਉਨ੍ਹਾਂ ਦੇ ਅਰਥਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਬੁੱਧ ਧਰਮ ਅਤੇ ਬੁੱਧ ਦਰਸ਼ਨ ਦਾ ਇਤਿਹਾਸਕ ਮਹੱਤਵ •ਡਾ. ਸੁਖਦੇਵ ਹੁੰਦਲ

3

ਈਸਾ ਪੂਰਵ ਛੇਵੀਂ ਸਦੀ ਵਿੱਚ, ਬੁੱਧ ਧਰਮ ਪੈਦਾ ਹੁੰਦਾ ਹੈ। 567 ਈ. ਪੂਰਵ ਵਿੱਚ ਗੌਤਮ ਬੁੱਧ ਦਾ ਜਨਮ ਹੁੰਦਾ ਹੈ। ਬੁੱਧ ਧਰਮ ਸੰਸਾਰ ਦਾ ਪਹਿਲਾ ਜਥੇਬੰਦ ਧਰਮ ਹੈ ਜਿਸ ਦੇ ਮੱਠਾਂ ਦੇ ਰੂਪ ਵਿੱਚ ਧਾਰਮਿਕ ਕੇਂਦਰ ਸਨ। ਇਤਿਹਾਸਕ ਤੌਰ ‘ਤੇ ਭਾਰਤ ਵਿੱਚ ਇਹ ਗੁਲਾਮਦਾਰੀ ਪ੍ਰਬੰਧ ਦੇ ਅਧਾਰ ‘ਤੇ ਵੱਡੇ ਵੱਡੇ ਰਾਜਾਂ ਦੇ ਵਿਕਾਸ ਦਾ ਦੌਰ ਸੀ। ਕੇ. ਦਾਮੋਦਰਨ ਅਨੁਸਾਰ ਇਹ ਉਹ ਸਮਾਂ ਸੀ, ”ਜਦੋਂ ਦਾਸ ਪ੍ਰਥਾ ਵਾਲੇ ਵੱਡੇ-ਵੱਡੇ ਸਾਮਰਾਜਾਂ ਦਾ ਨਿਰਮਾਣ ਇੱਕ ਇਤਿਹਾਸਕ ਜ਼ਰੂਰਤ ਬਣ ਗਿਆ ਸੀ ਅਤੇ ਜਦੋਂ ਪੁਰੋਹਤ ਜਮਾਤ ਦੀ ਬੌਧਿਕ, ਸਮਾਜਕ ਅਤੇ ਆਰਥਿਕ ਸਰਦਾਰੀ, ਸਮਾਜ ਦੇ ਵਿਕਾਸ ਵਿੱਚ ਰੁਕਾਵਟਾਂ ਖ਼ੜੀਆਂ ਕਰਨ ਲੱਗ ਪਈ ਸੀ। ਬੁੱਧ ਧਰਮ ਆਪਣੇ ਨਜ਼ਰੀਏ ਤੋਂ ਪੁਰੋਹਤ-ਵਿਰੋਧੀ ਸੀ। ਉਹ ਕਰਮ ਕਾਂਡਾਂ ਦਾ ਵੀ ਵਿਰੋਧ ਕਰਦਾ ਸੀ। ਇਸ ਤਰ੍ਹਾਂ ਬ੍ਰਾਹਮਣਵਾਦ ਦੇ ਮੁਕਾਬਲੇ, ਇਸ ਦਾ ਜੋਰ ਮੁੱਖ ਤੌਰ ਤੇ ਵਰਣ-ਆਸ਼ਰਮ ਪ੍ਰਬੰਧ ਦੀ ਗੈਰ-ਬਰਾਬਰੀ ਅਤੇ ਪੁਰੋਹਤ ਵਰਗ ਦੀਆਂ ਸੁੱਖ ਸਹੂਲਤਾਂ ਬਣਾਈ ਰੱਖਣ ਤੇ ਸੀ। ਬੁੱਧ ਧਰਮ ਨਵੇਂ ਯੁਗ ਲਈ ਵੱਧ ਉਪਯੋਗੀ ਸੀ।”…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਆਰਕਟਿਕ ਦੇ ਕੁਦਰਤੀ ਭੰਡਾਰਾਂ ਲਈ ਤਿੱਖਾ ਹੁੰਦਾ ਅੰਤਰ-ਸਾਮਰਾਜੀ ਖਹਿਭੇੜ •ਗੁਰਪ੍ਰੀਤ

2

ਸੰਸਾਰ ਸਾਮਰਾਜੀ ਪ੍ਰਬੰਧ ਇੱਕ ਵਾਰ ਫੇਰ ਤਿੱਖੇ ਤੇ ਸਪੱਸ਼ਟ ਅੰਤਰ-ਸਾਮਰਾਜੀ ਖਹਿਭੇੜ ਦਾ ਗਵਾਹ ਬਣ ਰਿਹਾ ਹੈ। ਉਂਝ ਤਾਂ ਸਰਮਾਏਦਾਰਾ ਢਾਂਚੇ ਦੇ ਸਾਮਰਾਜੀ ਯੁੱਗ ‘ਚ ਅੰਤਰ-ਸਾਮਰਾਜੀ ਖਹਿਭੇੜ ਇੱਕ ਅਟੱਲ ਵਰਤਾਰਾ ਹੈ, ਪਰ ਇਸ ਖਹਿਭੇੜ ਦੇ ਸਮੀਕਰਨ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ। ਕਦੇ ਇਹ ਖਹਿਭੇੜ ਤਿੱਖਾ ਹੁੰਦਾ ਹੈ ਤੇ ਕਦੇ ਮੱਠਾ ਪੈਂਦਾ ਹੈ। ਲੈਨਿਨ ਨੇ ਆਪਣੀ ਪੁਸਤਕ ‘ਸਾਮਰਾਜ : ਸਰਮਾਏਦਾਰੀ ਦਾ ਸਰਵਉੱਚ ਪੜਾਅ’ ਵਿੱਚ ਸਾਮਰਾਜੀ ਪ੍ਰਬੰਧ ਦੀ ਕਾਰਜ-ਪ੍ਰਣਾਲੀ ਤੇ ਇਸ ਅਧੀਨ ਅੰਤਰ-ਸਾਮਰਾਜੀ ਖਹਿਭੇੜ ਦੀ ਅਟੱਲਤਾ ਦੀ ਸਟੀਕ ਵਿਆਖਿਆ ਪੇਸ਼ ਕੀਤੀ ਸੀ ਜੋ ਅੱਜ ਵੀ ਪ੍ਰਸੰਗਿਕ ਹੈ। ਪਰ ਜੋ ਲੋਕ ਲੈਨਿਨ ਦੇ ਸਾਮਰਾਜ ਦੇ ਸਿਧਾਂਤ ਨੂੰ ਸਹੀ ਢੰਗ ਨਾਲ਼ ਨਹੀਂ ਸਮਝਦੇ, ਉਹ ਅੰਤਰ-ਸਾਮਰਾਜੀ ਖਹਿਭੇੜ ਦੇ ਬਦਲਦੇ ਸਮੀਕਰਨਾਂ ਤੋਂ ਆਪਣੇ ਨਵੇਂ ਨਤੀਜੇ ਕੱਢਣ ਤੁਰ ਪੈਂਦੇ ਹਨ ਤੇ ਲੈਨਿਨ ਨੂੰ ਸਿੱਧੇ-ਅਸਿੱਧੇ ਢੰਗ ਨਾਲ਼ ਰੱਦਣ ਤੱਕ ਪਹੁੰਚ ਜਾਂਦੇ ਹਨ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

‘ਇਨਕਲਾਬੀ ਸਾਡਾ ਰਾਹ’ ਨੂੰ ਜਵਾਬ-1 ਮਹਾਨ ਇਨਕਲਾਬ ਤੋਂ ਜ਼ਰੂਰ ਸਿੱਖਣਾ ਚਾਹੀਦਾ ਹੈ, ਪਰ ਨਕਲਚੀ ਬਣਨ ਤੋਂ ਬਚਣਾ ਚਾਹੀਦਾ ਹੈ। •ਸੁਖਵਿੰਦਰ

ਮਾਸਿਕ ‘ਇਨਕਲਾਬੀ ਸਾਡਾ ਰਾਹ’ ਨੇ ਆਪਣੇ ਨਵੰਬਰ 2016 ਅੰਕ ‘ਚ ਇੱਕ ਲੇਖ ਛਾਪਿਆ ਹੈ, ਜਿਸਦਾ ਸਿਰਲੇਖ ਹੈ, ‘ਜਮਹੂਰੀ/ਨਵ-ਜਮਹੂਰੀ ਅਤੇ ਸਮਾਜਵਾਦੀ ਇਨਕਲਾਬ’? ਇਸ ਤਰ੍ਹਾਂ ਉਸਨੇ ਆਪਣੇ ਜਨਵਰੀ 2017 ਅੰਕ ‘ਚ ਇੱਕ ਹੋਰ ਲੇਖ ਛਾਪਿਆ ਹੈ, ਜਿਸਦਾ ਸਿਰਲੇਖ ਹੈ ‘ਇਨਕਲਾਬ ‘ਚ ਕਿਸਾਨੀ ਦਾ ਰੋਲ’। ਇਹਨਾਂ ਲੇਖਾਂ ਵਿੱਚ ਇਸ ਪਰਚੇ ਨੇ ਬਿਨਾਂ ਨਾਂ ਲਏ ਇੱਕ ਧਿਰ ਨੂੰ ਆਪਣੀ ਅਲੋਚਨਾ ਦਾ ਨਿਸ਼ਾਨਾ ਬਣਾਇਆ ਹੈ। ਪੰਜਾਬ ਦੀ ਇਨਕਲਾਬੀ ਲਹਿਰ ਬਾਰੇ ਥੋੜ੍ਹੀ ਵੀ ਜਾਣਕਾਰੀ ਰੱਖਣ ਵਾਲ਼ਾ ਵਿਅਕਤੀ ਅਸਾਨੀ ਨਾਲ਼ ਸਮਝ ਸਕਦਾ ਹੈ ਕਿ ਇਹ ਧਿਰ ਦਰਅਸਲ ‘ਪ੍ਰਤੀਬੱਧ’ ਹੀ ਹੈ। ਅਸੀਂ ‘ਇਨਕਲਾਬੀ ਸਾਡਾ ਰਾਹ’ ਵੱਲੋਂ ਸ਼ੁਰੂ ਕੀਤੀ ਇਸ ਬਹਿਸ ਦਾ ਸਵਾਗਤ ਕਰਦੇ ਹਾਂ। ਉਂਝ ਇਹ ਸਾਥੀ ਸਾਡੀ ਅਲੋਚਨਾਂ ਸਾਡਾ ਨਾਂ ਲੈਕੇ ਅਤੇ ਸਾਡੀਆਂ ਲਿਖਤਾਂ ਦੇ ਹਵਾਲੇ ਦੇਕੇ ਕਰਦੇ ਤਾਂ ਜ਼ਿਆਦਾ ਵਧੀਆ ਹੁੰਦਾ। ਕਿਉਂਕਿ ਆਪਣੇ ਉਪਰੋਕਤ ਲੇਖਾਂ ‘ਚ ‘ਇਨਕਲਾਬੀ ਸਾਡਾ ਰਾਹ’ ਨੇ ਕਈ ਮਨਘੜਤ ਗੱਲਾਂ ਸਾਡੇ ਮੂੰਹ ‘ਚ ਤੁੰਨ ਦਿੱਤੀਆਂ ਹਨ ਅਤੇ ਫਿਰ ਇਹਨਾਂ ਮਨਘੜਤ ਗੱਲਾਂ ਲਈ ਸਾਡੀ ਅਲੋਚਨਾ ਕਰਕੇ ਖੁਦ ਦੀ ਪਿੱਠ ਥਾਪੜ ਲਈ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਇਨਕਲਾਬੀ ਸਾਡਾ ਰਾਹ ਨੂੰ ਜਵਾਬ- 2 ਇਨਕਲਾਬ ‘ਚ ਕਿਸਾਨੀ ਦੀ ਭੂਮਿਕਾ – ‘ਇਨਕਲਾਬੀ ਸਾਡਾ ਰਾਹ’ ਵੱਲੋਂ ਅਰਥਾਂ ਦਾ ਅਨਰਥ •ਸੁਖਵਿੰਦਰ

ਮਾਰਕਸਵਾਦ ਦੇ ਵਿਕਾਸ ਦੇ ਸ਼ੁਰੂਆਤੀ ਪੜਾਅ ‘ਚ ਹੀ ਮਾਰਕਸਵਾਦ ਦੇ ਬਾਨੀਆਂ ਦਾ ਕਿਸਾਨ ਸਵਾਲ ਨਾਲ਼ ਵਾਹ ਪਿਆ। ਮਾਰਕਸਵਾਦ ਦੇ ਮੋਢੀ ਮਾਰਕਸ ਅਤੇ ਏਂਗਲਜ਼ ਪਹਿਲੇ ਸਨ ਜਿਹਨਾਂ ਇਸ ਸਵਾਲ ‘ਤੇ ਚਿੰਤਨ ਕੀਤਾ। ਜਿਹਨਾਂ ਸਰਮਾਏਦਾਰ ਦੇਸ਼ਾਂ ‘ਚ ਗਰੀਬ ਅਤੇ ਦਰਮਿਆਨੇ ਕਿਸਾਨਾਂ ਨੂੰ ਸਮਾਜਵਾਦੀ ਇਨਕਲਾਬ ‘ਚ ਪ੍ਰੋਲੇਤਾਰੀ ਦੇ ਸੁਭਾਵਕ ਇਤਿਹਾਦੀਆਂ ਵਜੋਂ ਵੇਖਿਆ। ਸਰਮਾਏਦਾਰੀ ਵਿਕਾਸ ਦੀ ਬਦੌਲਤ ਬਹੁਗਿਣਤੀ ਕਿਸਾਨ ਵਸੋਂ ਦਾ ਆਪਣੇ ਨਿਗੂਣੇ ਪੈਦਾਵਾਰ ਦੇ ਸਾਧਨਾਂ ਤੋਂ ਵਾਂਝੇ ਹੋਕੇ, ਪ੍ਰੋਲੇਤਾਰੀਆਂ ‘ਚ ਬਦਲਣਾ ਸਰਮਾਏਦਾਰੀ ਵਿਕਾਸ ਦਾ ਅਟੱਲ ਨਿਯਮ ਹੈ। ਮਾਰਕਸਵਾਦ ਦੇ ਬਾਨੀ ਇਸ ਪ੍ਰਕ੍ਰਿਆ ਨੂੰ ਰੋਕਣ ਜਾਂ ਧੀਮੀ ਕਰਨ ਦੇ ਹੱਕ ਵਿੱਚ ਨਹੀਂ ਸਨ। ਉਹਨਾਂ ਦੀਆਂ ਨਜ਼ਰਾਂ ‘ਚ ਅਜਿਹੇ ਯਤਨ ਪਿਛਾਂਹਖਿੱਚੂ ਯੁਟੋਪੀਆ ਹਨ। ਉਹਨਾਂ ਇਹ ਵੀ ਕਿਹਾ ਕਿ ਸਰਮਾਏਦਾਰੀ ਢਾਂਚੇ ਤਹਿਤ ਕਿਸਾਨਾਂ ਨੂੰ ਇਹ ਯਕੀਨ ਦਿਵਾਉਣਾ ਕਿ ਉਹਨਾਂ ਦੀ ਮਾਲਕੀ ਬਚੀ ਰਹੇਗੀ, ਕਿਸਾਨਾਂ ਨੂੰ ਧੋਖਾ ਦੇਣਾ ਹੋਵੇਗਾ। ਬਾਅਦ ਦੇ ਮਾਰਕਸਵਾਦੀ ਅਧਿਆਪਕਾਂ ਆਗੂਆਂ, ਲੈਨਿਨ, ਸਤਾਲਿਨ ਅਤੇ ਮਾਓ ਨੇ ਕਿਸਾਨ ਪ੍ਰਸ਼ਨ ਦੇ ਮਾਰਕਸ-ਏਂਗਲਜ਼ ਦੇ ਚਿੰਤਨ ‘ਤੇ ਪਹਿਰਾ ਦਿੱਤਾ ਅਤੇ ਉਸਨੂੰ ਵਿਕਸਤ ਕੀਤਾ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ