ਪੇਰ੍ਮ, ਪੰਰ੍ਪਰਾ ਅਤੇ ਵਿਦਰੋਹ (ਲੇਖਕ – ਕਾਤਿਆਇਨੀ)

TITAL

ਪੇਰ੍ਮ, ਪੰਰ੍ਪਰਾ ਅਤੇ ਸਮਾਜਿਕ ਇਨਕਲਾਬ ਦੇ ਸਵਾਲ ਦੇ ਸਾਰੇ ਪੱਖਾਂ ‘ਤੇ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਤੋਂ ਭਰਵਾਂ ਅਤੇ ਅਰਥ-ਭਰਪੂਰ ਵਿਸ਼ਲੇਸ਼ਣ ਪੇਸ਼ ਕਰਨ ਵਾਲ਼ੀ ਇਹ ਕਿਤਾਬ ਨੌਜਵਾਨਾਂ, ਸਮਾਜਿਕ-ਵਿਗਿਆਨੀਆਂ ਅਤੇ ਜਾਗਰੂਕ ਪਾਠਕਾਂ ਲਈ ਨਾ ਸਿਰਫ਼ ਬਹੱਦ ਉਪਯੋਗੀ ਅਤੇ ਵਿਚਾਰ ਉਤੇਜਕ ਹੈ, ਸਗੋਂ ਇਸ ਵਿਸ਼ੇ ‘ਤੇ ਆਪਣੇ ਢੰਗ ਦੀ ਇਕੱਲੀ ਪੁਸਤਕ ਹੈ।

ਪੇਸ਼ ਹਨ ਕਿਤਾਬ ਵਿੱਚੋਂ ਕੁੱਝ ਅੰਸ਼…

”ਪਿਆਰ ਕਰਨ ਦੀ ਅਜ਼ਾਦੀ ਸਮੇਤ ਕਿਸੇ ਵੀ ਤਰ੍ਹਾਂ ਦੀ ਵਿਅਕਤੀਗਤ ਅਜ਼ਾਦੀ, ਨਿੱਜਤਾ ਅਤੇ ਫ਼ੈਸਲੇ ਦੀ ਅਜ਼ਾਦੀ ਵਿਰੁੱਧ ਇੱਕ ਬਰਬਰ ਕਿਸਮ ਦੀ ਨਿਰੰਕੁਸ਼ਤਾ ਪੂਰੇ ਭਾਰਤੀ ਸਮਾਜਿਕ ਢਾਂਚੇ ਦੇ ਤਾਣੇ-ਬਾਣੇ ਵਿੱਚ ਚੁਪਾਸੇ ਪਰ੍ਤੀਤ ਹੁੰਦੀ ਹੈ। ਸੋਚਣ ਦੀ ਗੱਲ ਇਹ ਹੈ ਕਿ ਉਤਪਾਦਨ ਦੀ ਆਧੁਨਿਕ ਪਰ੍ਕਿਰਿਆ ਅਪਨਾਉਣ, ਅਤਿ ਆਧੁਨਿਕ ਉਪਭੋਗਤਾ ਸਮੱਗਰੀਆਂ ਦੀ ਵਰਤੋਂ ਕਰਨ ਅਤੇ ਪਦਾਰਥਕ ਜੀਵਨ ਵਿੱਚ ਆਧੁਨਿਕ ਤੌਰ ਤਰੀਕੇ ਅਪਨਾਉਣ ਦੇ ਬਾਵਜੂਦ ਸਾਡੇ ਸਮਾਜ ਵਿੱਚ ਨਿੱਜਤਾ ਵਿਅਕਤੀਗਤ ਅਜ਼ਾਦੀ, ਤਰਕ ਆਦਿ ਆਧੁਨਿਕ ਜੀਵਨ ਕਦਰਾਂ-ਕੀਮਤਾਂ ਦੀ ਸਮਾਜਿਕ-ਸੱਭਿਆਚਾਰਕ ਹੋਂਦ ਅੱਜ ਤੱਕ ਕਿਉਂ ਨਹੀਂ ਸਥਾਪਿਤ ਹੋ ਸਕੀ? ਭਾਰਤ ਵਿੱਚ ਲਗਾਤਾਰ ਵਿਕਾਸਮਾਨ ਪੂੰਜੀਵਾਦ ਮੱਧਯੁੱਗੀ ਕਦਰਾਂ-ਕੀਮਤਾਂ ਨਾਲ਼ ਇੰਨਾ ਕੁਸ਼ਲ-ਸਫਲ ਤਾਲਮੇਲ ਕਿਉਂ ਅਤੇ ਕਿਸ ਤਰਾਂ ਬਣਾਈ ਬੈਠਾ ਹੈ? ਇਸ ਗੱਲ ਨੂੰ ਇੱਕਸਾਰਤਾ ਨਾਲ਼ ਸਿਰਫ ਇਤਿਹਾਸਕ ਪਰਿਪੇਖ ਵਿੱਚ ਹੀ ਸਮਝਿਆ ਜਾ ਸਕਦਾ ਹੈ।”

”ਜੇ ਪੇਰ੍ਮ ਕਰਨ ਦੀ ਅਜ਼ਾਦੀ ਦੀ ਗੱਲ ਕਰਦੇ ਹੋਏ ਅਸੀਂ ਸਿਰਫ ਪੁਰਾਤਨ ਮੱਧਯੁੱਗੀ ਨਿਰੰਕੁਸ਼ਤਾ ਅਤੇ ਰੂੜ੍ਹੀਆਂ-ਕਦਰਾਂ ਦੇ ਵਿਰੁੱਧ ਵਿਦਰੋਹ ਦੀ ਹੀ ਗੱਲ ਕਰਦੇ ਹਾਂ, ਤਾਂ ਇਹ ਸਿਰਫ਼ ਬੁਰਜੂਆ ਜਮਹੂਰੀ ਮੰਗ ਹੋਵੇਗੀ ਅਤੇ ਇਤਿਹਾਸ ਅੱਜ ਉਸ ਯੁੱਗ ਤੋਂ ਕਾਫ਼ੀ ਦੂਰ ਨਿਕਲ਼ ਆਇਆ ਹੈ। ਅੱਜ ਪਦਾਰਥਕ ਜੀਵਨ ਦੇ ਨਾਲ਼ ਹੀ ਆਤਮਿਕ ਜੀਵਨ ‘ਤੇ ਵੀ ਸਥਾਪਿਤ ਪੂੰਜੀ ਦੀ ਮਨੁੱਖ ਦੋਖੀ ਗਲਬਾਵਾਦੀ ਸੱਤਾ ਤੋਂ ਮੁਕਤੀ ਦੇ ਸਵਾਲ ‘ਤੇ ਸੋਚੇ ਬਿਨਾਂ ਮਨੁੱਖ ਦੀ ਕਿਸੇ ਵੀ ਤਰਾਂ ਦੀ ਅਜ਼ਾਦੀ ਦੀ ਗੱਲ ਕਰਨਾ ਬੇਈਮਾਨੀ ਹੈ ਅਤੇ ਇਸ ਵਿੱਚ ਪੇਰ੍ਮ ਕਰਨ ਦੀ ਅਜ਼ਾਦੀ ਵੀ ਸ਼ਾਮਿਲ ਹੈ। ”

ਕਿਤਾਬ ਦਾ ਨਾਂ – ਪੇਰ੍ਮ, ਪੰਰ੍ਪਰਾ ਅਤੇ ਵਿਦਰੋਹ
ਲੇਖਕ – ਕਾਤਿਆਇਨੀ
ਪਰ੍ਕਾਸ਼ਕ – ਦਸਤਕ ਪਰ੍ਕਾਸ਼ਨ, ਲੁਧਿਆਣਾ
ਪੰਨੇ – 64
ਕੀਮਤ -20 ਰੁਪਏ
ਪੁਸਤਕ ਪਾਰ੍ਪਤੀ – ਸ਼ਹੀਦ ਭਗਤ ਸਿੰਘ ਭਵਨ, ਸੀਲੋਆਣੀ ਰੋਡ,
ਰਾਏਕੋਟ, ਜ਼ਿਲਾਹ੍ ਲੁਧਿਆਣਾ (ਫੋਨ ਨੰ. – 98155-87807)

ਪੀ.ਡੀ.ਐਫ. ਫਾਈਲ ਇੱਥੋਂ ਡਾਊਨਲੋਡ ਕਰੋ (ਮੁਫਤ)

ਇਸ ਪੁਸਤਕ ਦੇ ਡੀਜ਼ਾਈਨ, ਪਰੂਫ ਅਤੇ ਛਪਾਈ ਬਾਰੇ ਤੁਹਾਡੀ ਰਾਏ ਜਾਣ ਕੇ ਸਾਨੂੰ ਬਹੁਤ ਖੁਸ਼ੀ ਹੋਵੇਗੀ। ਤੁਹਾਡੇ ਸੁਝਾਵਾਂ ਦਾ ਅਸੀਂ ਸਵਾਗਤ ਕਰਾਂਗੇ।

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s