ਮਹਾਂਯਾਨ ਬੁੱਧ ਦਰਸ਼ਨ •ਸੁਖਦੇਵ ਹੁੰਦਲ

1

ਸਾਡੇ ਦੇਸ਼ ਵਿੱਚ ਦਰਸ਼ਨ ਅਤੇ ਧਰਮ ਦਾ ਮਾਮਲਾ ਕਾਫ਼ੀ ਰਲ਼-ਗੱਡ ਰਿਹਾ ਹੈ। ਇਸ ਲਈ ਮੁੱਖ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ, ਇਸ ਬਾਰੇ ਕੁੱਝ ਗੱਲਾਂ ਸਾਫ਼ ਕਰ ਲੈਣੀਆਂ ਜਰੂਰੀ ਹਨ। ਇਤਿਹਾਸ ਬਾਰੇ ਦੋ ਨਜ਼ਰੀਏ ਹਨ, ਅਧਿਆਤਮਵਾਦੀ ਵਿਚਾਰਵਾਦੀ ਅਤੇ ਦਵੰਦਵਾਦੀ ਪਦਾਰਥਵਾਦੀ। ਦਵੰਦਵਾਦੀ ਪਦਾਰਥਵਾਦੀ ਦਾਰਸ਼ਨਿਕ ਨਜ਼ਰੀਏ ਤੋਂ ਇਤਿਹਾਸ ਦੀ ਛਾਣਬੀਣ, ਇਤਿਹਾਸਕ ਪਦਾਰਥਵਾਦ ਹੈ। ਇਤਿਹਾਸਕ ਪਦਾਰਥਵਾਦੀ ਨਜ਼ਰੀਏ ਤੋਂ ਦਰਸ਼ਨ ਦਾ ਇਤਿਹਾਸ ਲਿਖਣ ਵਿੱਚ, ਰਾਹੁਲ ਸਾਂਕ੍ਰਤਾਇਨ, ਡੀ.ਪੀ. ਚਟੋਪਾਧਿਆਏ, ਕੇ. ਦਾਮੋਦਰਨ ਅਤੇ ਕਈ ਹੋਰ ਮਾਰਕਸਵਾਦੀ ਚਿੰਤਕਾਂ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ। ਸਾਡੇ ਇਸ ਲੇਖ ਦੀ ਸ੍ਰੋਤ ਸਮੱਗਰੀ ਦੇ ਤੌਰ ’ਤੇ ਇਹਨਾਂ ਵਿਦਵਾਨਾਂ ਦੀਆਂ ਲਿਖਤਾਂ ਦਾ ਕਾਫ਼ੀ ਸਹਾਰਾ ਲਿਆ ਗਿਆ ਹੈ…

ਪੂਰਾ ਪਡ਼ਨ ਲਈ ਕਲਿਕ ਕਰੋ

“ਪਰ੍ਤੀਬੱਧ”, ਅੰਕ  30, ਮਾਰਚ 2018 ਵਿਚ ਪਰ੍ਕਾਸ਼ਿ

ਇਸ਼ਤਿਹਾਰ

‘ਖਰੁਸ਼ਚੇਵ ਝੂਠਾ ਸੀ’ – ਪ੍ਰਤੀਬੱਧ ਇਤਿਹਾਸਕਾਰੀ ਦੀ ਇੱਕ ਮਿਸਾਲ •ਮਾਨਵ

6

“ਸੱਚ, ਤੇ ਕੇਵਲ ਸੱਚ, ਆਪਣੇ ਪੂਰੇ ਵੇਗ ਨਾਲ਼।” ਲਗਦਾ ਹੈ ਦਾਂਤੋਂ ਦੇ ਇਸੇ ਕਥਨ ਨੂੰ ਹੀ ਆਪਣਾ ਨੀਤੀ-ਵਾਕ ਬਣਾ, ਅਮਰੀਕੀ ਇਤਿਹਾਸਕਾਰ ਅਤੇ ਖੋਜਕਾਰ ਪ੍ਰੋਫ਼ੈਸਰ ਗਰੁਵਰ ਫ਼ਰ ਨੇ ਆਪਣੀ ਕਿਤਾਬ ‘ਖਰੁਸ਼ਚੇਵ ਝੂਠਾ ਸੀ’ ਲਿਖੀ ਹੈ। 2011 ਵਿੱਚ ਪਹਿਲੀ ਵਾਰ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋਈ ਇਹ ਕਿਤਾਬ ਇਨਕਲਾਬੀ ਲਹਿਰ ਵਿੱਚ ਸਰਗਰਮ ਕਾਰਕੁੰਨਾਂ ਲਈ ਇੱਕ ਬੇਹੱਦ ਅਹਿਮ ਕਿਤਾਬ ਹੈ ਜਿਸਦੀ ਚਰਚਾ ਪਿਛਲੇ 6 ਸਾਲਾਂ ਤੋਂ ਹੀ ਦੇਸ਼-ਵਿਦੇਸ਼ ਦੀਆਂ ਇਨਕਲਾਬੀ ਪ੍ਰੈੱਸਾਂ ਵਿੱਚ ਲਗਾਤਾਰ ਹੋ ਰਹੀ ਹੈ ਅਤੇ ਇਹ ਕਿਤਾਬ ਵੱਖ-ਵੱਖ ਜ਼ੁਬਾਨਾਂ ਵਿੱਚ ਤਰਜੁਮਾ ਹੋ ਇਤਿਹਾਸ ਦੇ ਸੰਜੀਦਾ ਵਿਦਿਆਰਥੀਆਂ ਦੇ ਨਜ਼ਰੀਂ ਪ੍ਰਵਾਨ ਚੜ੍ਹੀ ਹੈ। ਅੱਜ ਜਦੋਂ ਪੂਰੇ ਸੰਸਾਰ ਵਿੱਚ 1917 ਦੇ ਰੂਸੀ ਇਨਕਲਾਬ ਦੀ ਸੌਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਮਨੁੱਖੀ ਇਤਿਹਾਸ ਦੀ ਇਸ ਮਹਾਨ ਅੱਗੇ ਵੱਲ ਛਾਲ ਨੂੰ ਯਾਦ ਕੀਤਾ ਜਾ ਰਿਹਾ ਹੈ, ਤਾਂ ਸਾਡੇ ਸਾਹਮਣੇ ਅੱਜ ਸੋਵੀਅਤ ਯੂਨੀਅਨ ਵਿੱਚ ਸਮਾਜਵਾਦੀ ਦੌਰ ਦੇ ਹਾਸਲਾਂ ਦਾ ਇੱਕ ਗੰਭੀਰ ਆਲੋਚਨਾਤਮਕ ਮੁਲੰਕਣ ਬੇਹੱਦ ਜ਼ਰੂਰੀ ਹੈ। ਇਹ ਇਸ ਲਈ ਹੀ ਜ਼ਰੂਰੀ ਨਹੀਂ ਕਿ ਇਹ ਸਾਡੀ ਇਤਿਹਾਸ ਪ੍ਰਤੀ ਕੋਈ ਨੈਤਿਕ ਜੁੰਮੇਵਾਰੀ ਮਹਿਜ਼ ਹੈ, ਸਗੋਂ ਇਸ ਲਈ ਵੀ ਜ਼ਰੂਰੀ ਹੈ ਕਿ ਅੱਜ ਸਾਡੀ ਪੀੜ੍ਹੀ ਦੇ ਸਾਹਮਣੇ ਇੱਕ ਨਵਾਂ ਸਮਾਜ ਸਿਰਜਣ ਦਾ ਸਵਾਲ ਪਹਿਲਾਂ ਤੋਂ ਕਿਤੇ ਵਧੇਰੇ ਸ਼ਿੱਦਤ ਨਾਲ਼ ਦਸਤਕ ਦੇ ਰਿਹਾ ਹੈ। …

ਪੂਰਾ ਪਡ਼ਨ ਲਈ ਕਲਿਕ ਕਰੋ

“ਪਰ੍ਤੀਬੱਧ”, ਅੰਕ  30, ਮਾਰਚ 2018 ਵਿਚ ਪਰ੍ਕਾਸ਼ਿ

ਮਹਾਨ ਅਕਤੂਬਰ ਇਨਕਲਾਬ ਅਤੇ ਇਸਦੀਆਂ ਸਿੱਖਿਆਵਾਂ •ਲਖਵਿੰਦਰ

 

images (2)ਅੱਜ ਤੱਕ ਜੇ ਕਿਸੇ ਘਟਨਾ ਨੇ ਸੰਸਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਤਾਂ ਉਹ ਬੇਸ਼ੱਕ ਮਹਾਨ ਅਕਤੂਬਰ ਇਨਕਲਾਬ ਹੀ ਹੈ। ਅਕਤੂਬਰ ਇਨਕਲਾਬ ਤੋਂ ਪਹਿਲਾਂ ਦੁਨੀਆਂ ਜਿਸ ਤਰ੍ਹਾਂ ਦੀ ਸੀ, ਅਕਤੂਬਰ ਇਨਕਲਾਬ ਦੇ ਪ੍ਰਭਾਵ ਹੇਠ, ਦੁਨੀਆਂ ਇਸਤੋਂ ਬਾਅਦ ਉਸ ਤਰ੍ਹਾਂ ਦੀ ਨਹੀਂ ਰਹਿ ਗਈ। ਇਸਤੋਂ ਬਾਅਦ, ਇਸਦੇ ਅਸਰਾਂ ਹੇਠ ਸਾਰੇ ਸੰਸਾਰ ਦੇ ਅਰਥਚਾਰੇ, ਸਿਆਸਤ, ਸੱਭਿਆਚਾਰ ਦੇ ਚਿਹਰੇ-ਮੋਹਰੇ ਵਿੱਚ ਅਹਿਮ ਬਦਲਾਅ ਹੋਏ। ਇਹ ਕਹਿਣਾ ਜਰ੍ਹਾ ਵੀ ਅਤਿਕਥਨੀ ਨਹੀਂ ਹੈ ਕਿ ਇਹ ਇੱਕ ਯੁੱਗਪਲਟਾਊ ਇਤਿਹਾਸਕ ਘਟਨਾ ਸੀ। ਅੱਜ 100 ਸਾਲ ਬਾਅਦ ਮਹਾਨ ਅਕਤੂਬਰ ਇਨਕਲਾਬ, ਰੂਸ ਵਿੱਚ ਸੰਨ 1917 ਵਿੱਚ ਹੋਏ ਮਜ਼ਦੂਰ ਜਮਾਤ ਦੇ ਸਮਾਜਵਾਦੀ ਇਨਕਲਾਬ ਦੇ ਜਸ਼ਨ ਪੂਰੀ ਦੁਨੀਆਂ ਵਿੱਚ ਜਿਸ ਪੱਧਰ ਉੱਤੇ ਮਨਾਏ ਗਏ ਹਨ, ਜਿਸ ਪੱਧਰ ਉੱਤੇ ਇਸ ਇਨਕਲਾਬ ਦੇ ਪੱਖ ਤੇ ਵਿਪੱਖ ਵਿੱਚ ਲਿਖਿਆ ਤੇ ਬੋਲਿਆ ਜਾ ਰਿਹਾ ਹੈ ਉਸਤੋਂ ਇਹ ਸਾਫ਼ ਹੈ ਕਿ ਅੱਜ ਵੀ ਮਜ਼ਦੂਰਾਂ-ਕਿਰਤੀਆਂ ਲਈ, ਕਮਿਊਨਿਸਟ ਇਨਕਲਾਬੀਆਂ ਲਈ, ਅਕਤੂਬਰ ਇਨਕਲਾਬ ਦਾ ਮਹੱਤਵ ਕਿੰਨਾ ਜ਼ਿਆਦਾ ਬਣਿਆ ਹੋਇਆ ਹੈ…

ਪੂਰਾ ਪਡ਼ਨ ਲਈ ਕਲਿਕ ਕਰੋ

“ਪਰ੍ਤੀਬੱਧ”, ਅੰਕ  30, ਮਾਰਚ 2018 ਵਿਚ ਪਰ੍ਕਾਸ਼ਿ

ਭਾਰਤ ਵਿੱਚ ਫਾਸੀਵਾਦੀ ਉਭਾਰ ਦੀ ਚੁਣੌਤੀ •ਸੰਪਾਦਕੀ

7

2019 ’ਚ ਦੇਸ਼ ’ਚ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ। ਫਾਸੀਵਾਦੀ ਸੰਘ ਪਰਿਵਾਰ ਨੇ 2019 ’ਚ ਦੁਬਾਰਾ ਸੱਤ੍ਹਾ ’ਚ ਆਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। 2019 ਦੀਆਂ ਚੋਣਾਂ ’ਚ ਕਿਹੜੀ ਪਾਰਟੀ ਸੱਤ੍ਹਾ ’ਚ ਆਵੇਗੀ ਇਸ ਬਾਰੇ ਠੀਕ-ਠੀਕ ਭਵਿੱਖਬਾਣੀ ਤਾਂ ਨਹੀਂ ਕੀਤੀ ਜਾ ਸਕਦੀ, ਪਰ ਇੰਨਾ ਕਿਹਾ ਜਾ ਸਕਦਾ ਹੈ ਕਿ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਲਈ ਪਾਰਲੀਮਾਨੀ ਘੇਰੇ ’ਚ ਅਜੇ ਕੋਈ ਗੰਭੀਰ ਚੁਣੌਤੀ ਮੌਜੂਦ ਨਹੀਂ ਹੈ। 2019 ਦੀਆਂ ਚੋਣਾਂ ਦੇ ਮੱਦੇਨਜ਼ਰ ਫਾਸੀਵਾਦੀ ਸੰਘ ਪਰਿਵਾਰ ਨੇ ਆਪਣੀਆਂ ਨਫਰਤੀ ਮੁਹਿੰਮਾਂ ’ਚ ਤੇਜ਼ੀ ਲਿਆਂਦੀ ਹੈ। ਮਜ਼ਦੂਰ, ਦਲਿਤ ਅਤੇ ਧਾਰਮਿਕ ਘੱਟ ਗਿਣਤੀਆਂ (ਖਾਸ ਕਰਕੇ ਮੁਸਲਿਮ) ਸੰਘ ਦੇ ਦੁਸ਼ਮਣਾਂ ਦੀ ਸੂਚੀ ’ਚ ਸਭ ਤੋਂ ਉੱਪਰ ਹਨ…

ਪੂਰਾ ਪਡ਼ਨ ਲਈ ਕਲਿਕ ਕਰੋ

“ਪਰ੍ਤੀਬੱਧ”, ਅੰਕ  30, ਮਾਰਚ 2018 ਵਿਚ ਪਰ੍ਕਾਸ਼ਿ

‘ਸੁਰਖ਼ ਲੀਹ’ ਅਤੇ ‘ਇਨਕਲਾਬੀ ਸਾਡਾ ਰਾਹ’ ਦਰਮਿਆਨ ਕਿਸਾਨ ਸੰਘਰਸ਼ ਸਬੰਧੀ ਚੱਲ ਰਹੀ ਬਹਿਸ ਬਾਰੇ •ਸੁਖਵਿੰਦਰ

3

‘ਸੁਰਖ਼ ਲੀਹ’ ਨੇ 2017 ’ਚ ਬਣੀ ‘ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ’ ਦੀ ਨੀਤੀ-ਪੈਂਤੜਿਆਂ ਦੀ ਅਲੋਚਨਾ ਕਰਦੀ ਇੱਕ ਲਿਖਤ ਛਾਪੀ ਹੈ। (ਦੇਖੋ ‘ਸੁਰਖ਼ ਲੀਹ’ ਬਲਾਗ) ਜਿਸਦਾ ਸਿਰਲੇਖ ਹੈ, ‘ਕਿਸਾਨ ਸੰਸਦਾਂ ਦੀ ਅਸਲੀਅਤ ਬੁੱਝੋ, ਕਿਸਾਨ ਬੇਚੈਨੀ ਨੂੰ ਖਾਰਜ ਕਰਨ ਦੇ ਹਾਕਮ ਜਮਾਤੀ ਪੈਤੜੇ ਨੂੰ ਮਾਤ ਦਿਓ, ਅਸਲ ਦੁਸ਼ਮਣ ਖਿਲਾਫ ਸੇਧਤ ਖਰੀ ਘੋਲ਼ ਲਹਿਰ ਦੀ ਉਸਾਰੀ ਦੀ ਸੇਧ ’ਤੇ ਡਟੋ।’..

ਪੂਰਾ ਪਡ਼ਨ ਲਈ ਕਲਿਕ ਕਰੋ

“ਪਰ੍ਤੀਬੱਧ”, ਅੰਕ  30, ਮਾਰਚ 2018 ਵਿਚ ਪਰ੍ਕਾਸ਼ਿ

‘ਸਿਮਟਦਾ ਆਕਾਸ਼’ ਨਾਵਲ ਵਿੱਚ ਪੇਸ਼ ਜੀਵਨ ਯਥਾਰਥ: ਇੱਕ ਅਧਿਐਨ •ਕੁਲਦੀਪ

1

ਬਲਵੀਰ ਪਰਵਾਨਾ ਦਾ ਨਾਮ ਪੰਜਾਬੀ ਸਾਹਿਤਕ ਜਗਤ ਵਿੱਚ ਕਿਸੇ ਜਾਣ-ਪਛਾਣ ਦਾ ਮੁਹਥਾਜ ਨਹੀਂ ਹੈ। ਉਹਨਾਂ ਨੇ ‘ਬਹੁਤ ਸਾਰੇ ਚੁਰੱਸਤੇ’ (2014), ‘ਖੇਤਾਂ ਦਾ ਰੁਦਨ’ (2013), ‘ਅੰਬਰ ਵੱਲ ਉਡਾਣ’ (2012), ‘ਕਥਾ ਇਸ ਯੁੱਗ ਦੀ’ (2011) ਆਦਿ ਜਿਹੇ ਬਹੁਤ ਸਾਰੇ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਨਾਵਲ ਰਚਨਾ ਤੋਂ ਬਿਨਾਂ ਵੀ ਉਹਨਾਂ ਨੇ ਚਾਰ ਨਾਵਲੈੱਟ, ਚਾਰ ਕਹਾਣੀ ਸੰਗ੍ਰਹਿ, ਛੇ ਕਾਵਿ-ਸੰਗ੍ਰਹਿ ਅਤੇ ਬਹੁਤ ਸਾਰੇ ਅਨੁਵਾਦਾਂ ਸਹਿਤ ਸਾਹਿਤਕ ਖ਼ੇਤਰ ਵਿੱਚ ਬਹੁਤ ਸਾਰਾ ਕੰਮ ਕੀਤਾ ਹੈ। ਉਹਨਾਂ ਦੇ ਸਾਹਿਤ ਪਾਠਾਂ ਵਿੱਚ ਇਨਕਲਾਬੀ ਲਹਿਰ ਨਾਲ਼ ਸਬੰਧਤ ਵਿਸ਼ਿਆਂ ਦੀ ਸੁਰ ਭਾਰੂ ਹੈ ਜਿਹਨਾਂ ਵਿੱਚ ਉਹਨਾਂ ਨੇ ਲਹਿਰ ਸਬੰਧੀ ਬਹੁਤ ਸਾਰੇ ਪਾਤਰਾਂ ਤੇ ਘਟਨਾਵਾਂ ਦਾ ਸੰਜੀਵ ਬਿੰਬ ਪੇਸ਼ ਕੀਤਾ ਹੈ। ਉਹਨਾਂ ਨੇ ‘ਪੰਜਾਬ ਦੀ ਨਕਸਲਵਾੜੀ ਲਹਿਰ’ (2003) ਨਾਮੀ ਕਿਤਾਬ ਵੀ ਲਿਖੀ ਹੈ ਜੋ ਕਮਿਊਨਿਸਟ ਲਹਿਰ ਦਾ ਇੱਕ ਇਤਿਹਾਸਕ ਦਸਤਾਵੇਜ਼ ਹੈ। ਕਮਿਊਨਿਸਟ ਲਹਿਰ ‘ਤੇ ਇਹ ਇੱਕ ਵਧੀਆ ਕਿਤਾਬ ਹੈ ਜਿਸ ਰਾਹੀਂ ਪਰਵਾਨਾ ਨੇ ਵਿਰਸੇ ਨੂੰ ਸਾਂਭਣ ਦਾ ਇੱਕ ਵੱਡਮੁੱਲਾ ਯਤਨ ਕੀਤਾ ਹੈ। 2016 ਵਿੱਚ ਛਪਿਆ ਉਹਨਾਂ ਦਾ ਨਾਵਲ ‘ਸਿਮਟਦਾ ਆਕਾਸ਼’ ਵੀ ਪੰਜਾਬ ਦੀ ਨਕਸਲਵਾੜੀ ਲਹਿਰ ਨਾਲ਼ ਸਬੰਧਤ ਹੈ। ਇਹ ਨਾਵਲ ਸਾਡੇ ਹਥਲੇ ਖੋਜ਼-ਪੇਪਰ ਦਾ ਵਿਸ਼ਾ ਹੈ ਜਿਸ ਬਾਰੇ ਹੇਠਾਂ ਅਸੀਂ ਵਿਸਥਾਰ ਸਹਿਤ ਗੱਲ ਕਰਦੇ ਹਾਂ…

ਪੂਰਾ ਪਡ਼ਨ ਲਈ ਕਲਿਕ ਕਰੋ…

“ਪਰ੍ਤੀਬੱਧ”, ਅੰਕ  29, ਅਗਸਤ 2017 ਵਿਚ ਪਰ੍ਕਾਸ਼ਿ