ਇਜਰਾਇਲੀ ਧਾੜਵੀਆਂ ਵਲੋਂ ਫਲਸਤੀਨੀ ਲੋਕਾਂ ਦੇ ਕਤਲੇਆਮ ਦਾ ਵਿਰੋਧ ਕਰੋ : ਨਾਜਾਇਜ ਇਜਰਾਇਲੀ ਰਾਜ ਦੇ ਖਾਤਮੇ ਅਤੇ ਅਜਾਦ ਫਲਸਤੀਨੀ ਰਾਜ ਦੀ ਹਮਾਇਤ ਕਰੋ •ਸੰਪਾਦਕੀ

1ਬੀਤੀ 7 ਅਕਤੂਬਰ ਨੂੰ ਫਸਤੀਨੀ ਜਥੇਬੰਦੀ ਹਮਾਸ ਨੇ, ਫਲਸਤੀਨ ਦੀ ਧਰਤੀ ਉੱਪਰ ਲੱਗਭੱਗ ਪੌਣੀ ਸਦੀ ਤੋਂ ਕਬਜਾ ਜਮਾਈ ਬੈਠੇ, ਹਰ ਰੋਜ ਬੇਗੁਨਾਹ ਫਲਸਤੀਨੀ ਔਰਤਾਂ-ਮਰਦਾਂ, ਬੱਚਿਆਂ ਬਜੁਰਗਾਂ ਦੇ ਖੂਨ ਨਾਲ਼ ਹੱਥ ਰੰਗਣ ਵਾਲ਼ੇ ਇਜਰਾਇਲੀ ਧਾੜਵੀਆਂ ਉੱਪਰ ਅਚਾਨਕ ਹਮਲਾ ਬੋਲ ਦਿੱਤੇ। ਇਹ ਹਮਲਾ ਜਮੀਨੀ ਰਸਤੇ, ਜਲ ਅਤੇ ਅਸਮਾਨੋਂ ਵੀ ਕੀਤਾ ਗਿਆ। ਇਹ ਏਨਾ ਜਬਰਦਸਤ ਹਮਲਾ ਸੀ ਕਿ ਇਜਰਾਇਲੀ ਜਾਲਮ ਹਾਕਮਾਂ ਨੂੰ ਅਜਿਹੇ ਹਮਲੇ ਦੀ ਉਮੀਦ ਨਹੀਂ ਸੀ। ਇਸ ਹਮਲੇ ’ਚ 1400 ਦੇ ਕਰੀਬ ਇਜਰਾਇਲੀ ਮਾਰੇ ਗਏੇ। ਹਮਾਸ ਦੇ ਲੜਾਕਿਆਂ ਨੇ 200 ਤੋਂ ਵੱਧ ਇਜਰਾਇਲੀਆਂ ਅਤੇ ਹੋਰ ਵਿਦੇਸ਼ੀਆਂ ਨੂੰ ਆਪਣੇ ਕਬਜੇ ਵਿੱਚ ਲੈ ਲਿਆ। ਜਾਇਨਵਾਦੀ ਇਜਰਾਇਲੀ ਹਾਕਮ ਜੋ ਪੌਣੀ ਸਦੀ ਤੋਂ ਫਲਸਤੀਨੀਆਂ ਦਾ ਕਤਲੇਆਮ ਕਰਦੇ ਆ ਰਹੇ ਹਨ, ਇਸ ਭਰਮ ’ਚ ਸਨ ਕਿ ਫਲਸਤੀਨੀ ਕੌਮੀ ਮੁਕਤੀ ਘੋਲ਼ ਦਾ ਲੱਕ ਤੋੜ ਦਿੱਤਾ ਗਿਆ ਹੈ। ਕਿ ਉਸ ਕੋਲ਼ ਮੱਧ-ਪੂਰਬ ’ਚ ਬੇਹਤਰੀਨ ਫੌਜ, ਬੇਹਤਰੀਨ ਖੁਫੀਆ ਤੰਤਰ, ਬੇਹਤਰੀਨ ਹਥਿਆਰ ਅਤੇ ਟੈਕਨਾਲੋਜੀ ਹੈ, ਇਸ ਲਈ ਪੌਣੀ ਸਦੀ ਤੋਂ ਉਹਨਾਂ ਦੇ ਜੁਲਮਾਂ ਦੀ ਮਧੋਲ਼ੀ ਫਲਸਤੀਨੀ ਲੋਕਾਈ ਉਹਨਾਂ ਦਾ ਕੁੱਝ ਨਹੀਂ ਵਿਗਾੜ ਸਕਦੀ। ਪਰ ਫਲਸਤੀਨੀ ਲੋਕਾਂ ਵਲੋਂ ਕੀਤੇ 7 ਅਕਤੂਬਰ ਦੇ ਹਮਲੇ ਨੇ ਇਜਰਾਇਲੀ ਹਾਕਮਾਂ ਦੇ ਇਹਨਾਂ ਭਰਮਾਂ ਨੂੰ ਮਿੱਟੀ ’ਚ ਮਿਲ਼ਾ ਦਿੱਤਾ। ਫਲਸਤੀਨੀ ਲੋਕਾਂ ਨੇ ਦਿਖਾ ਦਿੱਤਾ, ਕਿ ਕੋਈ ਜੁਲਮ, ਬੰਬ-ਬੰਦੂਕਾਂ, ਉਹਨਾਂ ਦੀ ਕੌਮੀ ਮੁਕਤੀ ਦੀ ਲੜਾਈ ਨੂੰ ਖਤਮ ਨਹੀਂ ਕਰ ਸਕਦੇ। ਫਲਸਤੀਨ ਦੇ ਬਹਾਦਰ ਲੋਕ ਨਾ ਮਿਟ ਸਕਦੇ ਹਨ ਨਾ ਝੁਕ ਸਕਦੇ ਹਨ। 7 ਅਕਤੂਬਰ ਦੇ ਹਮਲੇ ਨੇ ਇੱਕ ਵਾਰ ਫਿਰ ਫਲਸਤੀਨ ਦੀ ਅਜਾਦੀ ਦਾ ਸਵਾਲ ਕੌਮਾਂਤਰੀ ਪੱਧਰ ਉੱਪਰ ਚਰਚਾ ਦੇ ਕੇਂਦਰ ’ਚ ਲੈ ਆਂਦਾ ਹੈ।

ਪੜ੍ਹਨਾ ਜਾਰੀ ਰੱਖੋ

ਬੁਰਜੂਆ ਪਾਰਲੀਮਾਨੀ ਅਦਾਰਿਆਂ ਵੱਲ ਮਾਰਕਸਵਾਦੀ-ਲੈਨਿਨਵਾਦੀ-ਮਾਓਵਾਦੀ ਪਹੁੰਚ •ਸੁਖਵਿੰਦਰ

Screenshot 2024-02-10 215853ਬੁਰਜੂਆ ਪਾਰਲੀਮਾਨੀ ਅਦਾਰਿਆਂ ਵੱਲ ਪਹੁੰਚ ਦਾ ਸਵਾਲ ਮਾਰਕਸਵਾਦ-ਲੈਨਿਨਵਾਦ-ਮਾਓਵਾਦ ’ਚ ਇੱਕ ਹੱਲ ਸਵਾਲ ਹੈ। ਇਸ ਮੁਤਾਬਕ ਬੁਰਜੂਆ ਪਾਰਲੀਮਾਨੀ ਅਦਾਰਿਆਂ ਦੀਆਂ ਚੋਣਾਂ ’ਚ ਹਿੱਸਾ ਲੈਣ ਜਾਂ ਬਾਈਕਾਟ ਦਾ ਸਵਾਲ ਇੱਕ ਦਾਅਪੇਚਕ ਸਵਾਲ ਹੈ। ਵੱਖ-ਵੱਖ ਹਾਲਤਾਂ ਮੁਤਾਬਕ ਕਦੇ ਬੁਰਜੂਆ ਪਾਰਲੀਮਾਨੀ ਅਦਾਰਿਆਂ ਦੀਆਂ ਚੋਣਾਂ ’ਚ ਹਿੱਸਾ ਲੈਣਾ ਅਤੇ ਕਦੇ ਬਾਈਕਾਟ ਕਰਨਾ ਢੁਕਵਾਂ ਦਾਅਪੇਚ ਹੋ ਸਕਦਾ ਹੈ। ਇਹਨਾਂ ਅਦਾਰਿਆਂ ਦੀਆਂ ਚੋਣਾਂ ’ਚ ਹਿੱਸਾ ਲੈਣਾ ਜਾਂ ਬਾਈਕਾਟ ਕਰਨਾ ਯੁੱਧਨੀਤੀ ਦਾ ਸਵਾਲ ਨਹੀਂ ਹੈ।

ਪੜ੍ਹਨਾ ਜਾਰੀ ਰੱਖੋ