ਵਿਲਿਅਮ ਹਿੰਟਨ – ਇਨਕਲਾਬੀ ਤੂਫ਼ਾਨਾਂ ‘ਚ ਢਲੀ ਇੱਕ ਤੂਫ਼ਾਨੀ ਜਿੰਦਗੀ

ਪੂੰਜੀਵਾਦੀ ਮੀਡੀਆ ਅਤੇ ਕਿਰਾਏ ਦੇ ਕਲਮ ਘਸੀਟਾਂ ਦੇ ਘਿਣਾਉਣੇ ਕੂੜ-ਪ੍ਰਚਾਰਾਂ ਦੇ ਸ਼ੋਰਗੁਲ ਦਰਮਿਆਨ ਚੀਨ ਦੇ ਨਵ-ਜਮਹੂਰੀ ਇਨਕਲਾਬ ਅਤੇ ਸਮਾਜਵਾਦੀ ਇਨਕਲਾਬ ਦੀਆਂ ਜ਼ਮੀਨੀ ਸੱਚਾਈਆਂ ਤੋਂ ਪੂਰੀ ਦੁਨੀਆ ਨੂੰ ਜਾਣੂ ਕਰਾਉਣ ‘ਚ, ਬੀਤੀ ਸਦੀ ਦੌਰਾਨ ਦੋ ਅਮਰੀਕੀ ਬੁੱਧੀਜੀਵੀਆਂ ਨੇ ਮੋਹਰੀ ਭੂਮਿਕਾ ਨਿਭਾਈ ਸੀ। ਉਹ ਸਨ ਐਡਗਰ ਸਨੋ ਅਤੇ ਵਿਲਿਅਮ ਹਿੰਟਨ (1919-2004)। ਚੀਨ ਦੇ ਸੰਦਰਭ ‘ਚ ਇਹਨਾਂ ਦੀ ਭੂਮਿਕਾ ਕਾਫ਼ੀ ਹੱਦ ਤੱਕ ਉਹੋ ਜਿਹੀ ਹੀ ਸੀ ਜਿਹੋ ਜਿਹੀ ਸੋਵੀਅਤ ਸਮਾਜਵਾਦੀ  ਇਨਕਲਾਬ ਦੇ ਸੰਦਰਭ ‘ਚ ਜਾਨ ਰੀਡ, ਰੀਸ ਵਿਲਿਅਮਸ ਅਤੇ ਅੱਨਾ ਲੁਈਸ ਸਟਰਾਂਗ ਦੀ ਸੀ। 

ਦੁਨੀਆ ਭਰ ਦੇ ਮੁਕਤੀ ਚਾਹੁਣ ਵਾਲੇ ਲੋਕਾਂ ਦੇ ਪੱਖ ‘ਚ ਲਗਾਤਾਰ ਡਟਣ ਵਾਲੀ ਅਤੇ ਸਮਾਜਵਾਦ ਦੇ ਭੱਵਿਖ ਪ੍ਰਤੀ ਲਗਾਤਾਰ ਅਡੋਲ ਆਸਥਾ ਦਾ ਐਲਾਨ ਕਰਨ ਵਾਲੀ ਇਹ ਬੁਲੰਦ ਅਵਾਜ 15 ਮਈ, 2004 ਨੂੰ ਸਦਾ ਲਈ ਚੁੱਪ ਹੋ ਗਈ। ‘ਮਥੰਲੀ ਰਿਵਿਊ’ (ਜੂਨ, 2004) ‘ਚ ਪ੍ਰਕਾਸ਼ਿਤ ਆਪਣੇ ਸ਼ਰਧਾਜਲੀ-ਲੇਖ ‘ਚ ਜਾਨ ਮਗੇ ਨੇ ਵਿਲਿਅਮ ਹਿੰਟਨ ਬਾਰੇ ‘ਚ ਇਹ ਬਿਲਕੁਲ ਸਹੀ ਲਿਖਿਆ ਸੀ ”ਸੱਪਸ਼ਟਤਾਵਾਦੀ ਅਤੇ ਭਾਵਨਾਤਮਕ, ਫ਼ਾਰਮਰ ਅਤੇ ਇਨਕਲਾਬੀ, ਵਿਲਿਅਮ ਹਿੰਟਨ ਦਾ ਜੀਵਨ ਮਾਰਕਸਵਾਦੀ ਇਨਕਲਾਬੀ ਅਭਿਆਸ ਦੀ ਮੂਰਤੀਮਾਨ ਉਦਾਹਰਣ ਹੈ। ਨਾ ਸੱਭਿਆਚਾਰ ਅਤੇ ਨਾ ਹੀ ਪੀੜ੍ਹੀਆਂ ਦੇ ਫ਼ਰਕ ਉਹਨਾਂ ਦੇ ਸਿੱਖਣ ਅਤੇ ਸਿਖਾਉਣ ‘ਚ ਕੋਈ ਰੁਕਾਵਟ ਬਣ ਸਕੇ। ਉਹਨਾਂ ਵਾਂਗ ਜੀਓ।” 

ਸੱਚਮੁਚ ਵਿਲਿਅਮ ਹਿੰਟਨ ਦਾ ਸਮੁੱਚਾ ਜੀਵਨ ਵਿਦਰੋਹੀ ਅਤੇ ਪ੍ਰਯੋਗੀ ਨੌਜਵਾਨਾਂ ਲਈ ਇਕ ਰੋਲ ਮਾਡਲ ਅਤੇ ਪ੍ਰੇਰਣਾ-ਸਰੋਤ ਸੀ।

ਉਹ ਸਦਾ ਧਾਰਾ ਦੇ ਵਿਰੁੱਧ ਚੱਲੇ। ਉਹ ਸਟੱਡੀ-ਰੂਮਾਂ ਦੇ ਪ੍ਰਾਣੀ ਨਹੀਂ ਸਗੋਂ ਸਮਾਜਿਕ ਸੰਘਰਸ਼ਾਂ ਦੀ ਪ੍ਰੋਯਗਸ਼ਾਲਾ ਦੇ ਕਰਮੀ ਸਨ। ਉਹ ਇਨਕਲਾਬ ਦੀ ਵਾਯੂ-ਦਾਬ ਭੱਠੀ ‘ਤੇ ਕੰਮ ਕਰਨ ਦੇ ਹੱਠੀ ਸਨ, ਨਾ ਕਿ ਕਾਗ਼ਜੀ ਗਣਨਾਵਾਂ ਅਤੇ ਮਾਨਚਿੱਤਰਾਂ ਦੇ ਗਿਆਨੀ। ਉਹ ਨਵੇਂ  ਰਾਹਾਂ ਦੇ ਖੋਜੀ ਯਾਤਰੀ ਸਨ, ਇਕ ਅਜਿਹੇ ਸੰਸਾਰ-ਨਾਗਰਿਕ ਸਨ, ਜਿਹਨਾਂ ਦਾ ਦਿਲ ਪੂਰੀ ਦੁਨਿਆਂ ਦੇ ਮੁਕਤੀ ਚਾਹੁੰਦੇ, ਦੱਬੇ-ਕੁਚਲੇ ਲੋਕਾਂ ਲਈ ਧੜਕਦਾ ਅਤੇ ਮੱਚਦਾ ਰਹਿੰਦਾ ਸੀ। ਪਿਛਾਖੜ ਦੇ ਘੋਰ ਹਨ੍ਹੇਰੇ ‘ਚ ਵੀ ਉਹਨਾਂ ਦਾ ਇਨਕਲਾਬੀ ਆਸ਼ਾਵਾਦ ਅਖੰਡ ਬਣਿਆ ਰਿਹਾ। ਇਹੀ ਵਜ੍ਹਾ ਸੀ ਕਿ ਉਹਨਾਂ ਦੀ ਮੌਤ ਦਾ ਸੋਗ ਦੁਨੀਆ ਦੇ ਹਰ ਦੇਸ਼ ਦੇ ਮੁਕਤੀ ਯੋਧਿਆਂ ਨੇ, ਤਬਦੀਲੀਪੰਸਦ ਨੌਜਵਾਨਾਂ ਨੇ ਅਤੇ ਅਗਾਂਹਵਧੂ ਬੁੱਧੀਜੀਵੀਆਂ ਨੇ ਦਿਲ ਦੀ ਡੂੰਘਾਈ ਨਾਲ ਮਹਿਸੂਸ ਕੀਤਾ। 

ਅਮਰੀਕਾ ‘ਚ ਵਕੀਲ ਪਿਤਾ ਅਤੇ ਅਧਿਆਪਕਾ ਮਾਂ ਦੇ ਮੱਧਵਰਗੀ ਟੱਬਰ ‘ਚ ਜਨਮੇ ਹਿੰਟਨ ਆਪਣੀ ਕਿਸ਼ੋਰ ਉਮਰ ਤੋਂ ਹੀ ਬਣੇ-ਬਣਾਏ ਤਰੀਕੇ ਨਾਲ਼ ਜੀਣ ਨੂੰ ਨਫ਼ਰਤ ਕਰਦੇ ਸਨ। ਦੁਨੀਆ ਦੇ ‘ਪ੍ਰਤੱਖ ਤਜਰਬੇ’ ਦੀ ਉਹਨਾਂ ‘ਚ ਅਮਿੱਟ ਭੁੱਖ ਸੀ। ਹਾਈ ਸਕੂਲ ‘ਚ ਪੜ੍ਹਦੇ ਸਮੇਂ ਹੀ ਉਹਨਾਂ ਨੇ ਕੈਨੇਡਾ ‘ਚ ਉਸ ਸਮੇਂ ਤੱਕ ਨਾ ਕੀਤਾ ਜਾ ਸਕਣ ਵਾਲਾ ਇਕ ਚੋਟੀ ‘ਤੇ ਪਰਵਤਾਰੋਹਣ ਕੀਤਾ ਅਤੇ ਕਾਲਜ ‘ਚ ਦਾਖਲੇ ਤੋਂ ਪਹਿਲਾਂ ਇਕ ਸਾਲ ਪੂਰਾ ਦੇਸ਼ ‘ਚ ਅਤੇ ਦੇਸ਼ ਦੇ ਬਾਹਰ ਘੁੰਮਦੇ ਹੋਏ ਗੁਜ਼ਾਰਿਆ।  ਇਸ ਦੌਰਾਨ ਉਹਨਾਂ ਨੇ ਭਾਂਡੇ ਮਾਂਜਣ ਅਤੇ ਇੱਟਾਂ ਸਾਫ ਕਰਨ ਦਾ, ਅਖ਼ਬਾਰ ਦੇ ਪੱਤਰਕਾਰ ਦਾ ਅਤੇ ਜ਼ਹਾਜ ‘ਤੇ ਮਸ਼ੀਨ-ਬੁਆਏ ਦਾ ਕੰਮ ਕੀਤਾ। ਆਪਣੀ ਆਖਰੀ ਨੌਕਰੀ ਦੌਰਾਨ ਉਹ ਜਪਾਨ ਅਤੇ ਉਥੋਂ ਉੱਤਰ-ਪੂਰਬੀ ਚੀਨ ਪਹੁੰੰਚੇ। ਇਸ ਤੋਂ ਬਾਅਦ ਸੋਵਿਅਤ ਸੰਘ ਅਤੇ ਯੂਰਪ ਦਾ ਚੱਕਰ ਕੱਟਦੇ…

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s