ਵਿਗਿਆਨ, ਕਲਾ ਅਤੇ ਉਸਾਰ ਢਾਂਚਾ -ਏਮਿਲ ਬਰਨਸ

vigian

ਰਾਜਨੀਤਕ ਅਰਥਸ਼ਾਸਤਰ ਦੀ ਆਲੋਚਨਾ ਦੀ ਭੂਮਿਕਾ ਵਿਚ ਮਾਰਕਸ ਆਪਣੇ ਨਤੀਜਿਆਂ ਦਾ ਨਿਚੋੜ ਹੇਠਾਂ ਲਿਖੇ ਵਾਕਾਂ ਵਿਚ ਪੇਸ਼ ਕਰਦੇ ਹਨ:

(1) ”ਮਨੁੱਖ ਜੋ ਸਮਾਜਿਕ ਪੈਦਾਵਾਰ ਕਰਦੇ ਹਨ ਉਸ ਦੇ ਜ਼ਰੀਏ ਉਹ ਅਜਿਹੇ ਨਿਸ਼ਚਿਤ ਸੰਬੰਧਾਂ ਵਿੱਚ ਦਾਖਲ ਹੁੰਦੇ ਹਨ ਜੋ ਅਟੱਲ ਅਤੇ ਉਨ੍ਹਾਂ ਦੀ ਇੱਛਾ ਤੋਂ ਆਜ਼ਾਦ ਹੁੰਦੇ ਹਨ, ਪੈਦਾਵਾਰ ਦੇ ਇਹ ਸੰਬੰਧ, ਪੈਦਾਵਾਰ ਦੀਆਂ ਉਨ੍ਹਾਂ ਦੀਆਂ ਭੌਤਿਕ ਤਾਕਤਾਂ ਦੇ ਵਿਕਾਸ ਦੇ ਇੱਕ ਨਿਸ਼ਚਿਤ ਪੜਾਅ ਦੇ ਅਨੁਸਾਰੀ ਹੁੰਦੇ ਹਨ।”

(2) ”ਪੈਦਾਵਾਰ ਦੇ ਇਨ੍ਹਾਂ ਸੰਬੰਧਾਂ ਦਾ ਕੁੱਲ ਜੋੜ ਹੀ ਸਮਾਜ ਦਾ ਆਰਥਿਕ ਢਾਂਚਾ-ਉਹ ਅਸਲ ਆਧਾਰ ਬਣਾਉਂਦਾ ਹੈ, ਜਿਸ ਦੇ ਉੱਪਰ ਇੱਕ ਕਾਨੂੰਨੀ ਅਤੇ ਰਾਜਨੀਤਕ ਉਸਾਰ ਢਾਂਚਾ ਉੱਠ ਖੜ੍ਹਾ ਹੁੰਦਾ ਹੈ ਅਤੇ ਉਸ ਦੇ ਅਨੁਸਾਰੀ ਸਮਾਜਿਕ ਚੇਤਨਾ ਦੇ ਨਿਸ਼ਚਿਤ ਰੂਪ ਹੁੰਦੇ ਹਨ।”

(3) ”ਭੌਤਿਕ ਜੀਵਨ ਵਿੱਚ ਪੈਦਾਵਾਰੀ ਪ੍ਰਣਾਲੀ ਹੀ ਆਮ ਤੌਰ ‘ਤੇ ਸਮਾਜਿਕ, ਰਾਜਨੀਤਕ ਅਤੇ ਬੌਧਿਕ ਜੀਵਨ ਦੀਆਂ ਪ੍ਰਕਿਰਿਆਵਾਂ ਨੂੰ ਮਿੱਥਦੀ ਹੈ। ਇਹ ਮਨੁੱਖਾਂ ਦੀ ਚੇਤਨਾ ਨਹੀਂ ਹੈ, ਜੋ ਉਨ੍ਹਾਂ ਦੀ ਹੋਂਦ ਨੂੰ ਮਿੱਥਦੀ ਹੈ, ਸਗੋਂ ਇਸ ਦੇ ਉਲਟ, ਇਹ ਤਾਂ ਉਨ੍ਹਾਂ ਦੀ ਸਮਾਜਿਕ ਹੋਂਦ ਹੈ ਜੋ ਉਨ੍ਹਾਂ ਦੀ ਚੇਤਨਾ ਨੂੰ ਮਿੱਥਦੀ ਹੈ।”

ਇਸ ਤਰ੍ਹਾਂ ਅਸੀਂ ਦੇਖਦੇ ਹਾਂ : 1. ਪੈਦਾਵਾਰੀ ਤਾਕਤਾਂ ਜਿਨ੍ਹਾਂ ਵਿੱਚ ਸ਼ਾਮਿਲ ਹਨ ਪੈਦਾਵਾਰ ਦੇ ਸੰਦ ਅਤੇ ਲੋਕ ਜੋ ਆਪਣੀ ਕਿਰਤ ਦੇ ਤਜਰਬੇ ਅਤੇ ਹੁਨਰ ਨਾਲ ਇਸ ਦੀ ਵਰਤੋਂ ਕਰਦੇ ਹਨ। 2. ਪੈਦਾਵਾਰ ਦੇ ਸੰਬੰਧ – ਸੰਪੱਤੀ ਸੰਬੰਧ ਜਾਂ ਜਮਾਤੀ ਸੰਬੰਧ – ਇਹ ਹੀ ਹਰ ਇੱਕ ਪੜਾਅ ਵਿੱਚ ਸਮਾਜ ਦਾ ਆਰਥਿਕ ਢਾਂਚਾ ਬਣਾਉਂਦੇ ਹਨ, ਇਹੀ ਉਹ ‘ਅਧਾਰ’ ਹੈ ਜਿਸ ਦੇ ਉੱਪਰ 3. ਹਰ ਇਕ ਪੜਾਅ ਦਾ ‘ਉਸਾਰ ਢਾਂਚਾ’ – ਧਾਰਨਾਵਾਂ, ਦ੍ਰਿਸ਼ਟੀਕੋਣ ਅਤੇ ਸਮਾਜਿਕ ਸੰਸਥਾਵਾਂ ਉਸਰਦੀਆਂ ਹਨ। 4. ਪੈਦਾਵਾਰੀ ਪ੍ਰਣਾਲੀ (ਪੂੰਜੀਵਾਦ, ਸਮਾਜਵਾਦ) ਜਿਸ ਦੇ ਤਹਿਤ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸੰਬੰਧ ਦੋਵੇਂ ਹੀ ਸ਼ਾਮਿਲ ਹਨ। ਇਹੀ ”ਆਮ ਤੌਰ ‘ਤੇ ਸਮਾਜਿਕ, ਰਾਜਨੀਤਕ ਅਤੇ ਬੌਧਿਕ ਜੀਵਨ ਦੀਆਂ ਪ੍ਰਕਿਰਿਆਵਾਂ ਨੂੰ ਮਿੱਥਦਾ ਹੈ।”

ਭਾਸ਼ਾ-ਸ਼ਾਸਤਰ ਸੰਬੰਧੀ ਆਪਣੇ ਕਥਨਾਂ ਵਿਚ ਸਟਾਲਿਨ ਇਹ ਦਰਸਾਉਂਦੇ ਹਨ ਕਿ ਭਾਸ਼ਾ ਨੂੰ ਨਾ ਤਾਂ ਅਧਾਰਾਂ ਜਾਂ ਉਸਾਰੂ ਢਾਂਚਿਆਂ ਦੀ ਕਿਸਮ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਨਾ ਹੀ ਇਹ ਕੋਈ ‘ਮੱਧਵਰਤੀ’ ਵਰਤਾਰਾ ਹੈ (’ਕਾਰਨ ਇਹ ਕਿ ਅਜਿਹੇ ਮੱਧਵਰਤੀ ਵਰਤਾਰਿਆਂ ਦੀ ਕੋਈ ਹੋਂਦ ਨਹੀਂ ਹੈ’) ਇਸ ਤਰ੍ਹਾਂ ਇਸ ਨੂੰ ਪੈਦਾਵਾਰ ਦੇ ਸੰਦਾਂ ਦੀ ਕਿਸਮ ਵਿੱਚ ਨਹੀਂ ਰੱਖਿਆ ਜਾ ਸਕਦਾ। ਅਸਲ ਵਿੱਚ ਇਹ ਇੱਕ ਵੱਖਰੀ ਤਰ੍ਹਾਂ ਦਾ ਸਮਾਜਿਕ ਵਰਤਾਰਾ ਹੈ ਜੋ ਮਾਰਕਸ ਦੁਆਰਾ ਗਿਣਾਈਆਂ ਗਈਆਂ ਕਿਸਮਾਂ ਵਿੱਚ ਨਹੀਂ ਆਉਂਦਾ।

ਇਸ ਲਈ ਇਹ ਸਵਾਲ ਉਠਾਇਆ ਜਾਂਦਾ ਰਿਹਾ ਹੈ ਕਿ ਕੀ ਅਜਿਹੇ ਹੋਰ ਵੀ ਸਮਾਜਿਕ ਵਰਤਾਰੇ ਹਨ ਜੋ ਇਨ੍ਹਾਂ ਕਿਸਮਾਂ ਵਿੱਚ ਸ਼ਾਮਿਲ ਨਹੀਂ ਅਤੇ ਵਿਗਿਆਨ ਦੀ ਥਾਂ ਕਿਸ ਵਿੱਚ ਹੈ, ਨਾਲ ਹੀ ਇਹ ਸਵਾਲ ਵੀ ਉਠਾਏ ਜਾਂਦੇ ਰਹੇ ਹਨ ਕਿ ਕਲਾ ਦਾ ਸਥਾਨ ਕਿੱਥੇ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 02, ਜਨਵਰੀ-ਜੂਨ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s