ਵਿਚਾਰਧਾਰਕ ਤੱਤ ਅਤੇ ਯਥਾਰਥਵਾਦ

marx engels

(ਪੀ.ਡੀ.ਐਫ਼ ਡਾਊਨਲੋਡ ਕਰੋ)

[ਕਲਾ ਸਾਹਿਤ ਦੇ ਖੇਤਰ ਵਿੱਚ ਗਿਆਨ ਦੇ ਦਵੰਦਵਾਦੀ ਸਿਧਾਂਤ ਦੇ ਅਭਿਆਸ ਬਾਰੇ¸ਸਮਾਜਵਾਦੀ ਯਥਾਰਥਵਾਦ ਅਤੇ ਮਾਰਕਸਵਾਦੀ ਸਹੁਜ ਸ਼ਾਸਤਰ ਬਾਰੇ ਪੂੰਜੀਵਾਦੀ ਨਕਲੀ ਖੱਬੇਪੱਖੀ ਸਿਧਾਂਤਕਾਰ ਅੱਜ ਨਵੀਆਂ ਵਿਆਖਿਆਵਾਂ ਦੇ ਨਾ ‘ਤੇ ਤਰਾਂ-ਤਰਾਂ ਦੇ ਪਾਖੰਡ ਰਚ ਰਹੇ ਹਨ। ਨਾ ਸਿਰਫ ਉਹ ”ਨਵੀਆਂ ਸਥਿਤੀਆਂ ਦੇ ਅਨੁਸਾਰ ਵਿਕਾਸ” ਦੇ ਨਾਂ ‘ਤੇ ਤਰਾਂ-ਤਰਾਂ ਦੀਆਂ ਨਕਲੀ ਰੂਪਵਾਦੀ ਸਥਾਪਨਾਵਾਂ ਪੇਸ਼ ਕਰ ਰਹੇ ਹਨ। ਸਗੋਂ ਉਹ ਮਾਰਕਸਵਾਦ ਦੇ ਸੰਸਥਾਪਕਾਂ ਦੀਆਂ ਬੁਨਿਆਦੀ ਮਾਨਤਾਵਾਂ ਤੱਕ ਨੂੰ ਤੋੜਨ-ਮਰੋੜਨ ਦਾ ਕੰਮ ਕਰ ਰਹੇ ਹਨ।

ਅਜਿਹਾ ਸੁਭਾਵਿਕ ਹੈ। ਅਤੀਤ ਦੇ ਇਨਕਲਾਬਾਂ ਤੋਂ ਹਾਕਮ ਜਮਾਤਾਂ ਨੇ ਵੀ ਸਿੱਖਿਆ ਲਈ ਹੈ। ਸੱਭਿਆਚਾਰ ਅਤੇ ਵਿਚਾਰਾਂ ਦੇ ਖੇਤਰ ਵਿੱਚ ਮਜ਼ਦੂਰ ਜਮਾਤ ਦੇ ਚੇਤੰਨ ਹਿੱਸੇ ਅਤੇ ਆਮ ਲੋਕਾਂ ਅਤੇ ਮੱਧ ਵਰਗ ਦੇ ਰੈਡੀਕਲ ਹਿੱਸਿਆਂ ਨੂੰ ਨਿਹੱਥੇ ਕਰਨਾ ਅਤੇ ਗੁਮਰਾਹ ਕਰਨਾ, ਉਹ ਯਥਾ ਸਥਿਤੀ ਨੂੰ ਉਸੇ ਤਰਾਂ ਬਣਾਈ ਰੱਖਣ ਲਈ ਜ਼ਰੂਰੀ ਸਮਝਦੇ ਹਨ। ਇਸ ਲਈ ਅਜਿਹਾ ਅੱਜ ਉਹ ਵੱਡੀ ਪੱਧਰ ‘ਤੇ ਕਰ ਰਹੇ ਹਨ¸ਉੱਤਰ ਆਧੁਨਿਕਤਾਵਾਦ ਅਤੇ ਉੱਤਰ ਸਰੰਚਨਾਵਾਦ ਦੇ ਨਾਂ ‘ਤੇ ਵੀ ਅਤੇ ਉਹਨਾਂ ਦੇ ਵਿਰੋਧ ਦੀ ਮੁਦਰਾ ਅਪਣਾਏ ਹੋਏ ਤਰਾਂ-ਤਰਾਂ ਦੇ ਨਵ-ਖੱਬੇ ਪੱਖ ਦੇ ਨਾਂ ‘ਤੇ ਵੀ। ਇਹਨਾਂ ਦਾ ਟਾਕਰਾ ਜ਼ਰੂਰੀ ਹੈ। ਇਹਨਾਂ ਦੇ ਪਾਖੰਡ ਨੂੰ ਨੰਗਾ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਇਹ ਵੀ ਇੱਕ ਜ਼ਰੂਰੀ ਕਾਰਜ ਹੈ ਕਿ ਮਾਰਕਸਵਾਦ ਦੀਆਂ ਕਲਾ-ਸਾਹਿਤ ਵਿਸ਼ੇ ਨਾਲ ਸਬੰਧਤ ਬੁਨਿਆਦੀ ਮਾਨਤਾਵਾਂ ਦੀ ਮਾਰਕਸਵਾਦ ਪੁਰਾਣੇ ਪਾਠਕਾਂ ਨੂੰ ਯਾਦ ਦਿਵਾਈ ਜਾਵੇ ਅਤੇ ਨਵੇਂ ਪਾਠਕਾਂ ਨੂੰ ਵੀ ਉਹਨਾਂ ਤੋਂ ਜਾਣੂ ਕਰਵਾਇਆ ਜਾਵੇ।

ਪ੍ਰਤੀਬੱਧ ਦੇ ਇਸ ਅੰਕ ਵਿੱਚ ਅਸੀਂ, ਏਂਗਲਜ਼ ਦੇ ਦੋ ਬੇਹੱਦ ਮਹੱਤਵਪੂਰਨ ਪੱਤਰ ਛਾਪ ਰਹੇ ਹਾਂ ਜੋ ਵਿਚਾਰਧਾਰਕ ਤੱਤ ਅਤੇ ਯਥਾਰਥਵਾਦ ਬਾਰੇ ਵਿਗਿਆਨਕ ਸਮਾਜਵਾਦ ਦੇ ਸੰਸਥਾਪਕਾਂ ਦੁਆਰਾ ਪੇਸ਼ ਬੁਨਿਆਦੀ ਧਾਰਨਾਵਾਂ ਨੂੰ ਸਪੱਸ਼ਟ ਕਰਦੇ ਹਨ। ਅੱਗੇ ਚੱਲ ਕੇ ਸਮਾਜਵਾਦੀ ਯਥਾਰਥਵਾਦ ਬਾਰੇ ਕਲਾਤਮਕ ਸਿਰਜਣ ਦੇ ਦਾਇਰੇ ਵਿੱਚ ਮਜ਼ਦੂਰ ਜਮਾਤ ਦੇ ਸੰਸਾਰ-ਨਜ਼ਰੀਏ ਦੀ ਵਰਤੋਂ ਬਾਰੇ ਪਲੇਖਾਨੋਵ, ਲੈਨਿਨ ਅਤੇ ਮਾਓ ਦੇ ਇਲਾਵਾ ਗੋਰਕੀ, ਬ੍ਰੈਖਤ, ਅਇੰਜੇਸਤਾਇਨ, ਲੂਨਾਚਰਸਕੀ, ਹਾਵਰਡ ਫਾਸਟ, ਕਾਡਵਿਲ, ਰਾਲਫ-ਫਾਕਸ ਆਦਿ ਨੇ ਜੋ ਮਹੱਤਵਪੂਰਨ ਚਿੰਤਨ ਕੀਤਾ ਅਤੇ ਕੁੱਝ ਕੁ ਭਟਕਾਵਾਂ ਦੇ ਬਾਵਜੂਦ ਲੁਕਾਚ, ਗ੍ਰਾਮਸ਼ੀ ਆਦਿ ਜਿਹੇ ਚਿੰਤਕਾਂ ਨੇ ਜੋ ਸਵਾਲ ਉਠਾਏ ਅਤੇ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ, ਉਹਨਾਂ ਸਮਝਣ ਲਈ, ਗਹਿਰਾਈ ਵਿੱਚ ਉਤਰਨ ਲਈ ਅਤੇ ਮੌਜੂਦਾ ਵੰਗਾਰਾਂ ਦੇ ਸਾਹਮਣੇ ਖੜ੍ਹੇ ਲਈ ਇਹਨਾਂ ਬੁਨਿਆਦੀ ਧਾਰਨਾਵਾਂ ਬਾਰੇ ਸਪੱਸ਼ਟਤਾ ਬੇਹੱਦ ਜ਼ਰੂਰੀ ਹੈ।

ਫਰੈਂਡਰਿਕ ਏਂਗਲਜ਼ ਦੇ ਇਹਨਾਂ ਦੋ ਪੱਤਰਾਂ ਦੇ ਨਾਲ ਹੀ, ਅਸੀਂ ਬ.ਕਿਰਲੋਵ ਦੇ ਇੱਕ ਲੇਖ ਦਾ ਉਹ ਹਿੱਸਾ ਵੀ ਛਾਪ ਰਹੇ ਹਾਂ, ਜਿਸ ਵਿੱਚ ਇਹਨਾਂ ਪੱਤਰਾਂ ਵਿੱਚ ਪੇਸ਼ ਵਿਚਾਰਾਂ ਬਾਰੇ ਇੱਕ ਪਰਿਚੇਆਤਮਕ (Introductory)ਟਿੱਪਣੀ ਕੀਤੀ ਗਈ ਹੈ।]

ਏਂਗਲਜ਼ ਵੱਲੋਂ ਲੰਦਨ ਵਿੱਚ ਮਾਰਗਰੇਟ ਹਾਰਕਨੈਸ ਦੇ ਨਾਂ

[ਕੱਚੀ ਨਕਲ] [ਲੰਦਨ, ਸ਼ੁਰੂ ਅਪ੍ਰੈਲ, 1888]

ਪਿਆਰੀ ਕੁਮਾਰੀ ਹਾਰਕਨੈਸ,

ਮੈਸਰਜ਼ ਵਿਜ਼ਤੇਲੀ ਰਾਹੀਂ ਤੁਸਾਂ ਜੋ ਆਪਣੀ ਪੁਸਤਕ ”City Girl”1 ਭੇਜੀ ਹੈ ਉਹਦੇ ਲਈ ਮੈਂ ਤੁਹਾਡਾ ਧੰਨਵਾਦੀ ਹਾਂ। ਮੈਂ ਇਸ ਨੂੰ ਬੜੇ ਹੀ ਸਵਾਦ ਅਤੇ ਉਤਸੁਕਤਾ ਨਾਲ ਪੜ੍ਹਿਆ ਹੈ। ਇਹ ਨਿਰਸੰਦੇਹ, ਜਿਵੇਂ ਮੇਰੇ ਮਿੱਤਰ ਆਈਖਹੋਫ ਤੁਹਾਡੇ ਅਨੁਵਾਦਕ ਨੇ ਇਸ ਨੂੰ ਆਖਿਆ ਹੈ, ein Kleines Kunstwerk2 ਹੈ; ਜਿਸ ਦੇ ਨਾਲ ਹੀ ਉਸ ਨੇ ਲਿਖਿਆ ਹੈ, ਜੋ ਕਿ ਤੁਹਾਡੇ ਲਈ ਸੰਤੋਖਜਨਕ ਹੋਵੇਗਾ, ਕਿ ਫਲਸਰੂਪ ਉਸ ਦਾ ਅਨੁਵਾਦ ਅੱਖਰੀ ਤੋਂ ਬਿਨਾਂ ਸਭ ਕੁੱਝ ਹੋਣਾ ਜ਼ਰੂਰੀ ਹੈ, ਕਿਉਂਕਿ ਕੋਈ ਵੀ ਉਕਾਈ ਜਾਂ ਯਤਨ ਕਰਕੇ ਕੀਤਾ ਜੋੜ-ਤੋੜ ਕੇਵਲ ਮੂਲ ਦੀ ਕਦਰ ਦੇ ਹਿੱਸੇ ਨੂੰ ਬਰਬਾਦ ਹੀ ਕਰ ਸਕਦਾ ਸੀ।

ਤੁਹਾਡੇ ਨਾਵਲ ਵਿੱਚ ਇਸ ਦੇ ਯਥਾਰਥਕ ਸੱਚ ਤੋਂ ਇਲਾਵਾ ਜਿਸ ਗੱਲ ਨੇ ਮੈਨੂੰ ਸਭ ਤੋਂ ਵੱਧ ਟੁੰਬਿਆ ਹੈ ਉਹ ਇਹ ਹੈ ਕਿ ਇਹ ਸੱਚੇ ਕਲਾਕਾਰ ਦਲੇਰੀ ਨੂੰ ਪਰਦਰਸ਼ਤ ਕਰਦਾ ਹੈ। ਕੇਵਲ ਉਸ ਤਰੀਕੇ ਵਿੱਚ ਹੀ ਨਹੀਂ ਜਿਸ ਨਾਲ ਤੁਸਾਂ ਘੁਮੰਡੀ ਕੁਲੀਨਤਾ ਦੇ ਕਰੜੇ ਵਿਰੋਧ ਮੁਕਤੀ ਫੌਜ ਨੂੰ ਪੇਸ਼ ਕੀਤਾ ਹੈ, ਜਿਹੜੀ ਕੁਲੀਨਤਾ ਨੂੰ, ਸ਼ਾਇਦ ਪਹਿਲੀ ਵਾਰੀ, ਤੁਹਾਡੀ ਇਸ ਕਹਾਣੀ ਤੋਂ ਹੀ ਪਤਾ ਲੱਗੇਗਾ ਕਿ ਮੁਕਤੀ ਫੌਜ ਵਿਸ਼ਾਲ ਜਨਸਮੂਹ ਉਤੇ ਇੰਨਾ ਪ੍ਰਭਾਵ ਕਿਉਂ ਰੱਖਦੀ ਹੈ। ਸਗੋਂ ਮੁੱਖ ਕਰਕੇ ਉਸ ਸਾਦੀ ਅਤੇ ਨਿਰ-ਉਚੇਚ ਵਿਧੀ ਵਿੱਚ ਵੀ ਜਿਸ ਨਾਲ ਤੁਸੀਂ ਪੁਰਾਣੀ, ਪੁਰਾਣੀ ਕਹਾਣੀ, ਦਰਮਿਆਨੀ ਜਮਾਤ ਦੇ ਇੱਕ ਬੰਦੇ ਵੱਲੋਂ ਪੀੜਤ ਕੀਤੀ ਪ੍ਰੋਲੇਤਾਰੀ ਕੁੜੀ, ਨੂੰ ਸਮੁੱਚੀ ਰਚਨਾ ਦਾ ਧੁਰਾ ਬਣਾਇਆ ਹੈ। ਸਧਾਰਨ ਬੁੱਧ ਨੇ, ਆਪਣੇ ਲਈ, ਪਲਾਟ ਦੇ ਆਮ ਚਰਿੱਤਰ ਨੂੰ ਬਣਾਉਟੀ ਉਲਝੇਵਿਆਂ ਅਤੇ ਸਜਾਵਟਾਂ ਦੇ ਢੇਰ ਹੇਠਾਂ ਛੁਪਾਉਣ ਦੀ ਮਜ਼ਬੂਰੀ ਮਹਿਸੂਸ ਕਰਨੀ ਸੀ ਅਤੇ ਇਸ ਦੇ ਬਾਵਜੂਦ ਇਸ ਦੇ ਲੱਭ ਪੈਣ ਤੋਂ ਛੁਟਕਾਰਾ ਨਹੀਂ ਸੀ ਪਾ ਸਕਣਾ। ਤੁਸਾਂ ਮਹਿਸੂਸ ਕੀਤਾ ਕਿ ਤੁਸੀਂ ਇੱਕ ਪੁਰਾਣੀ ਕਹਾਣੀ ਬਿਆਨ ਕਰਨ ਦੇ ਸਮਰੱਥ ਹੋ, ਕਿਉਂਕਿ ਤੁਸੀਂ ਮਹਿਜ ਇਸ ਨੂੰ ਸੱਚ ਸੱਚ ਬਿਆਨ ਕਰਕੇ ਇੱਕ ਨਵੀਂ ਕਹਾਣੀ ਬਣਾ ਸਕਦੇ ਸੀ।

ਤੁਹਾਡੀ ਸ਼੍ਰੀਮਾਨ ਆਰਥਰ ਗਰਾਂਟ ਇੱਕ ਸ਼ਾਹਕਾਰ ਹੈ।

ਜੋ ਮੈਂ ਇਸ ਉੱਤੇ ਕੋਈ ਕਹਾਣੀ ਚੋਖੀ ਯਥਾਰਥ ਨਹੀਂ। ਮੇਰੀ ਸਮਝ ਵਿੱਚ, ਯਥਾਰਥਵਾਦ ਅੰਦਰ, ਵੇਰਵੇ ਦੇ ਸੱਚ ਤੋਂ ਇਲਾਵਾ, ਵਿਲੱਖਣ ਹਾਲਾਤ ਅਧੀਨ ਵਿਲੱਖਣ ਪਾਤਰਾਂ ਦੀ ਵਫਾਦਾਰ ਪੁਨਰ ਰਚਨਾ ਦਾ ਭਾਵ ਵੀ ਲੁਪਤ ਹੈ। ਹੁਣ ਜਿੱਥੋਂ ਤੱਕ ਤੁਹਾਡੇ ਪਾਤਰਾਂ ਦਾ ਸਬੰਧ ਹੈ, ਉਹ ਕਾਫੀ ਵਿਲੱਖਣ ਹਨ, ਪਰ ਉਹ ਪ੍ਰਸਿਥਿਤੀਆਂ ਜਿੰਨ੍ਹਾਂ ਵਿੱਚ ਉਹ ਘਿਰੇ ਹੋਏ ਹਨ ਅਤੇ ਜਿਹੜੀਆਂ ਉਹਨਾਂ ਕੋਲ਼ੋਂ ਕਾਰਜ ਕਰਵਾਉਂਦੀਆਂ ਹਨ, ਸ਼ਾਇਦ ਸਮਾਨ ਰੂਪ ਵਿੱਚ ਅਜਿਹੀਆਂ ਨਹੀਂ ਹਨ। ”ਸ਼ਹਿਰ ਦੀ ਕੁੜੀ” ਵਿੱਚ ਮਜ਼ਦੂਰ ਜਮਾਤ ਇੱਕ ਸਿੱਥਲ ਸਮੂਹ ਵਜੋਂ ਸਾਹਮਣੇ ਆਉਂਦੀ ਹੈ, ਜਿਹੜਾ ਆਪਣੀ ਸਹਾਇਤਾ ਕਰਨ ਦੇ ਅਸਮਰੱਥ ਹੈ ਅਤੇ ਸਗੋਂ ਆਪਣੀ ਸਹਾਇਤਾ ਕਰਨ ਦੀ ਇੱਛਾ ਨਾਲ ਕੋਈ ਜਤਨ ਤੱਕ ਨਹੀਂ (ਕਰਦਾ) ਦਰਸਾਉਂਦਾ। ਇਸ ਨੂੰ ਇਸ ਦੇ ਡਾਢੇ ਸੰਤਾਪ ਵਿੱਚੋਂ ਬਾਹਰ ਕੱਢਣ ਦੇ ਸਾਰੇ ਯਤਨ ਬਾਹਰੋਂ, ਉਪਰੋਂ ਹੁੰਦੇ ਹਨ। ਹੁਣ ਜੇਕਰ ਇਹ ਸਾਂ-ਸੀਮੋ ਅਤੇ ਰਾਬਰਟ ਓਵਨ ਦੇ ਦਿਨਾਂ ਵਿੱਚ, 1800 ਜਾਂ 1810 ਬਾਰੇ ਇੱਕ ਸਹੀ ਵਰਨਣ ਸੀ, ਤਾਂ ਇਹ 1887 ਵਿੱਚ ਇੱਕ ਅਜਿਹੇ ਆਦਮੀ ਨੂੰ ਉਸ ਤਰਾਂ ਦਾ ਨਹੀਂ ਜਾਪ ਸਕਦਾ ਜਿਸ ਨੂੰ ਲੱਗਭਗ ਪੰਜਾਹ ਵਰ੍ਹਿਆਂ ਤੋਂ ਜੁਝਾਰ ਪ੍ਰੋਲੇਤਾਰੀ ਦੀਆਂ ਬਹੁਤੀਆਂ ਲੜਾਈਆਂ ਵਿੱਚ ਹਿੱਸਾ ਲੈਣ ਦਾ ਮਾਣ ਪ੍ਰਾਪਤ ਹੋਵੇ। ਜਾਬਰ ਮਾਧਿਅਮ ਦੇ ਖਿਲਾਫ ਜਿਸ ਨੇ ਉਸ ਨੂੰ ਘੇਰਿਆ ਹੋਇਆ ਹੈ ਮਜ਼ਦੂਰ ਜਮਾਤ ਦਾ ਬਾਗੀਆਨਾ ਪ੍ਰਤੀਕਰਮ, ਮਨੁੱਖਾਂ ਦੀ ਹੈਸੀਅਤ ਵਿੱਚ ਆਪਣਾ ਸਥਾਨ ਪ੍ਰਾਪਤ ਕਰਨ ਲਈ ਉਸ ਦੇ ਜਤਨ¸ਨਿਰਣਾਇਕ, ਅਰਧ-ਚੇਤੰਨ ਜਾਂ ਚੇਤੰਨ¸ਇਤਿਹਾਸ ਦਾ ਅੰਗ ਹਨ ਅਤੇ ਇਸ ਲਈ ਉਹਨਾਂ ਵੱਲੋਂ ਯਥਾਰਥਵਾਦ ਦੀ ਦੁਨੀਆਂ ਵਿੱਚ ਸਥਾਨ ਹਾਸਿਲ ਕਰਨ ਦਾ ਦਾਅਵਾ ਹਾਸਿਲ ਕਰਨਾ ਜ਼ਰੂਰੀ ਹੈ।

ਮੈਂ ਤੁਹਾਡੇ ਉੱਤੇ ਇਹ ਦੋਸ਼ ਨਹੀਂ ਲਾ ਰਿਹਾ ਕਿ ਤੁਸੀਂ ਸਿੱਧਾ ਸਪਾਟ ਸਮਾਜਵਾਦੀ ਨਾਵਲ, ਇੱਕ ”“TendenZroman”3 ਜਿਵੇਂ ਕਿ ਅਸੀਂ ਜਰਮਨ ਲੇਖਕਾਂ ਦੇ ਸਮਾਜਿਕ ਅਤੇ ਰਾਜਨੀਤਕ ਵਿਚਾਰਾਂ ਦੀ ਵਡਿਆਈ ਕਰਨ ਲਈ ਇਸ ਨੂੰ ਆਖਦੇ ਹਾਂ, ਕਿਉਂ ਨਹੀਂ ਲਿਖਿਆ। ਮੈਂ ਜੋ ਕਹਿ ਰਿਹਾ ਹਾਂ ਉਸ ਦਾ ਉੱਕਾ ਹੀ ਇਹ ਮਤਲਬ ਨਹੀਂ ਹੈ। ਲੇਖਕ ਦੀਆਂ ਰਾਵਾਂ ਜਿੱਨਾ ਵਧੇਰੇ ਛੁਪੀਆਂ ਰਹਿਣ, ਕਲਾ ਕ੍ਰਿਤੀ ਲਈ ਉਨਾ ਹੀ ਚੰਗੇਰਾ ਹੁੰਦਾ ਹੈ। ਜਿਸ ਯਥਾਰਥਵਾਦ ਵੱਲ ਮੈਂ ਸੰਕੇਤ ਕਰ ਰਿਹਾ ਹਾਂ ਉਹ ਲੇਖਕ ਦੀਆਂ ਰਾਵਾਂ ਤੋਂ ਬਗੈਰ ਵੀ ਜਨਮ ਸਕਦਾ ਹੈ। ਮੈਂ ਇੱਕ ਉਦਾਹਰਣ ਪੇਸ਼ ਕਰਦਾ ਹਾਂ। ਬਾਲਜ਼ਾਕ ਜਿਸ ਨੂੰ ਮੈਂ Passes, Presents et a venird ਦੇ ਸਾਰਿਆਂ ਜੋਲਾਵਾਂ ਨਾਲੋਂ ਯਥਾਰਥਵਾਦ ਦਾ ਕਿਤੇ ਵਡੇਰਾ ਉਸਤਾਦ ਮੰਨਦਾ ਹਾਂ, ਆਪਣੀ ਰਚਨਾ ” La Comedie humaine”5 ਵਿੱਚ ਸਾਡੇ ਸਾਹਮਣੇ ਫਰਾਂਸੀਸੀ ”ਸਮਾਜ” ਦਾ ਖਾਸ ਕਰਕੇ ” Le monde Parisien”6 ਦਾ ਅਤਿਅੰਤ ਖੂਬਸੂਰਤੀ ਨਾਲ ਯਥਾਰਥਕ ਇਤਿਹਾਸ ਪੇਸ਼ ਕਰਦਾ ਹੈ ਅਤੇ ਇਤਿਹਾਸਕ-ਕ੍ਰਮ ਦੇ ਢੰਗ ਨਾਲ, 1816 ਤੋਂ 1848 ਤੱਕ ਲਗਭਗ ਸਾਲ ਪ੍ਰਤੀ ਸਾਲ ਦੇ ਹਿਸਾਬ ਰਾਠਾਂ ਦੇ ਸਮਾਜ ਉੱਤੇ ਉੱਠ ਰਹੀ ਬੁਰਜੁਆਜ਼ੀ ਦੇ ਪ੍ਰਗਤੀਸ਼ੀਲ ਹੱਲਿਆਂ ਦਾ ਵਰਨਣ ਕਰਦਾ ਹੈ, ਜਿਸ ਸਮਾਜ ਨੇ 1815 ਤੋਂ ਮਗਰੋਂ ਆਪਣੇ ਆਪ ਨੂੰ ਪੁਨਰ-ਨਿਰਮਿਤ ਕਰ ਲਿਆ ਸੀ ਅਤੇ ਜਿੱਥੋਂ ਤੱਕ ਹੋ ਸਕਿਆ ਮੁੜਕੇ La vieile Politesse Francaise7 ਦਾ ਮਿਆਰ ਕਾਇਮ ਕਰ ਲਿਆ ਸੀ। ਉਸਨੇ ਬਿਆਨ ਕੀਤਾ ਹੈ ਕਿ ਕਿਵੇਂ ਇਸ, ਉਹਦੇ ਲਈ, ਨਮੂਨੇ ਦੇ ਸਮਾਜ ਦੀ ਆਖਰੀ ਰਹਿੰਦ ਖੂੰਹਦ ਨੇ ਗਵਾਰ ਨਵੇਂ ਧਨੀਆਂ ਦੀ ਚੜ੍ਹਤ ਅੱਗੇ ਗੋਡੇ ਟੇਕ ਦਿੱਤੇ, ਜਾਂ ਉਹਨਾਂ ਦੁਆਰਾ ਭ੍ਰਿਸ਼ਟ ਹੋ ਗਿਆ; ਕਿਵੇਂ grande dameh ਨੇ ਇਸ ਦਾ ਪਤੀ-ਧਰਮ ਸਬੰਧੀ ਵਿਸਾਹਘਾਤ ਬਿਲਕੁਲ ਉਸ ਤਰੀਕੇ ਨਾਲ ਹੀ ਆਪਣਾ ਹੱਕ ਜਤਾਉਣ ਦੀ ਇੱਕ ਵਿਧੀ ਹੈ ਜਿਸ ਨਾਲ ਵਿਆਹ ਵਿੱਚ ਉਸ ਨੂੰ ਦਿੱਤਾ ਗਿਆ ਸੀ, ਬੁਰਜੁਆਜ਼ੀ ਵਿੱਚ ਤਬਦੀਲ ਹੋ ਗਈ ਅਤੇ ਜਿਸਨੇ ਨਕਦੀ ਜਾਂ ਪਸਮੀਨੇ ਲਈ ਆਪਣੇ ਪਤੀ ਨੂੰ ਧੋਖਾ ਦਿੱਤਾ; ਅਤੇ ਇਸ ਕੇਂਦਰੀ ਤਸਵੀਰ ਦੇ ਦੁਆਲੇ ਉਹ ਫਰਾਂਸ ਦੇ ਸਮਾਜ ਦੇ ਸਮਾਜ ਦਾ ਮੁਕੰਮਲ ਇਤਿਹਾਸ ਇਕੱਠਾ ਕਰ ਦਿੰਦਾ ਹੈ ਜਿਸ ਤੋਂ ਆਰਥਕ ਵੇਰਵਿਆਂ ਤੱਕ ਬਾਰੇ, (ਮਿਸਾਲ ਲਈ, ਇਨਕਲਾਬ ਤੋਂ ਮਗਰੋਂ ਚੱਲ ਅਤੇ ਜਾਇਦਾਦ ਦਾ ਪੁਨਰ ਪ੍ਰਬੰਧ) ਮੈਂ ਉਸ ਤੋਂ ਬਹੁਤਾ ਕੁੱਝ ਸਿੱਖਿਆ ਹੈ ਜਿੱਨਾ ਉਸ ਦੌਰ ਦੇ ਕੁੱਲ ਪੇਸ਼ਾਵਰ ਇਤਿਹਾਸਕਾਰਾਂ, ਅਰਥਸ਼ਾਸਤਰੀਆਂ ਅਤੇ ਅੰਕ ਵਿਗਿਆਨੀਆਂ ਕੋਲ਼ੋਂ ਮਿਲਾਕੇ ਸਿੱਖਿਆ ਹੈ। ਖੈਰ, ਬਾਲਜ਼ਾਕ ਰਾਜਨੀਕਤ ਤੌਰ ‘ਤੇ ਇੱਕ ਲੈਜੀਟੀਮਿਸਟ9 ਸੀ; ਉਸ ਦੀ ਮਹਾਨ ਰਚਨਾ ਉੱਚ ਵਰਗ ਸਮਾਜ ਦੇ ਅਟੱਲ ਪਤਨ ਬਾਰੇ ਇੱਕ ਸੱਚਾ ਮਰਸੀਆ ਹੈ, ਉਸ ਦੀਆਂ ਸਭ ਹਮਦਰਦੀਆਂ ਸਰਵਨਾਸ਼ ਦੇ ਮੂੰਹ ਆਈ ਜਮਾਤ ਨਾਲ ਹਨ। ਪਰ ਇਸ ਸਭ ਦੇ ਬਾਵਜੂਦ ਉਸ ਦਾ ਵਿਅੰਗ ਕਦੇ ਇੱਨਾ ਤਿਖੇਰਾ ਨਹੀਂ, ਉਸ ਦਾ ਕਟਾਖ ਕਦੇ ਇੱਨਾ ਕੌੜਾ ਨਹੀਂ ਜਿੱਨਾ ਉਸ ਵੇਲੇ ਹੈ ਜਦੋਂ ਉਹ ਉਹਨਾਂ ਹੀ ਮਰਦਾਂ ਅਤੇ ਇਸਤਰੀਆਂ ਨੂੰ ਜਿੰਨ੍ਹਾਂ ਨਾਲ ਉਹ ਡੂੰਘੇ ਦਿਲੋਂ ਹਮਦਰਦੀ ਰਖਦਾ ਹੈ¸ਰਾਠਾਂ ਨੂੰ, ਵਿਚਰਦੇ ਦਿਖਾਉਂਦਾ ਹੈ ਅਤੇ ਜਿੰਨ੍ਹਾਂ ਦੀ ਉਹ ਹਮੇਸ਼ਾਂ ਹੀ ਬਿਨਾਂ ਲੁਕਾ-ਛੁਪਾ ਦੇ ਪ੍ਰਸੰਸਾ ਕਰਦਾ ਹੈ ਉਹ ਕੇਵਲ ਉਹੋ ਬੰਦੇ ਹਨ ਜਿਹੜੇ ਉਸ ਦੇ ਸਭ ਤੋਂ ਕੱਟੜ ਰਾਜਨੀਤਕ ਵਿਰੋਧੀ ਹਨ, ਸਾਂ ਮੇਰੀ ਮਠ ਦੇ ਗਣਰਾਜੀ ਸੂਰਮੇ, ਉਹ ਲੋਕ ਜਿਹੜੇ ਉਸ ਵੇਲੇ ਕਿ ਇਸ ਪ੍ਰਕਾਰ ਬਾਲਜ਼ਾਕ ਆਪਣੀਆਂ ਹੀ ਜਮਾਤੀ ਹਮਦਰਦੀਆਂ ਅਤੇ ਆਪਣੇ ਰਾਜਨੀਤਕ ਤਅੱਸਬਾਂ ਦੇ ਖਿਲਾਫ ਜਾਣ ਲਈ ਮਜ਼ਬੂਰ ਹੋਇਆ, ਕਿ ਉਸਨੇ ਆਪਣੇ ਲਾਡਲੇ ਰਾਠਾਂ ਦੇ ਪਤਨ ਦੀ ਲੋੜ ਦੇਖੀ ਅਤੇ ਉਹਨਾਂ ਨੂੰ ਐਸੇ ਲੋਕਾਂ ਦੇ ਰੂਪ ਵਿੱਚ ਚਿਤਰਿਆ ਜਿਹੜੇ ਇਸ ਤੋਂ ਚੰਗੇਰੀ ਹੋਣੀ ਦੇ ਭਾਗੀ ਨਹੀਂ ਸਨ ਅਤੇ ਇਹ ਗੱਲ ਕਿ ਉਸਨੇ ਭਵਿੱਖ ਦੇ ਅਸਲ ਮਨੁੱਖਾਂ ਨੂੰ ਉਸ ਥਾਂ ਦੇਖ ਲਿਆ, ਜਿਸ ਥਾਂ ਉੱਤੇ ਹੀ, ਹਾਲ ਦੀ ਘੜੀ, ਉਹ ਦੇਖੇ ਜਾ ਸਕਦੇ ਸਨ¸ਇਸ ਗੱਲ ਨੂੰ ਮੈਂ ਯਥਾਰਥਵਾਦ ਦੀ ਇੱਕ ਸਭ ਤੋਂ ਵੱਡੀ ਜਿੱਤ ਅਤੇ ਬਜੁਰਗ ਬਾਲਜ਼ਾਕ ਦਾ ਇੱਕ ਸਭ ਤੋਂ ਸ਼ਾਨਦਾਰ ਗੁਣ ਸਮਝਦਾ ਹਾਂ।

ਤੁਹਾਡੀ ਹਮਾਇਤ ਵਿੱਚ, ਮੈਨੂੰ ਇਹ ਗੱਲ ਸਵੀਕਾਰ ਕਰਨੀ ਚਾਹੀਦੀ ਹੈ ਕਿ ਸੱਭਿਅਕ ਸਮਾਜ ਵਿੱਚ ਕਿਧਰੇ ਵੀ ਮਜ਼ਦੂਰ ਜਮਾਤ ਇੰਨੀ ਘੱਟ ਸਰਗਰਮੀ ਨਾਲ ਵਿਰੋਧ ਨਹੀਂ ਕਰ ਰਹੀ, ਜਿੰਨੀ ਵਧੇਰੇ ਸਿਥਲ ਹੋਕੇ ਹੋਣੀ ਅੱਗੇ ਸਿਰ ਨਹੀਂ ਸੁੱਟ ਰਹੀ, ਇੰਨੀ ਵਧੇਰੇ hebetes10 ਨਹੀਂ ਜਿੰਨੀ ਲੰਦਨ ਦੇ ਈਸਟ ਐਂਡ ਵਿੱਚ ਅਤੇ ਮੈਨੂੰ ਕਿਵੇਂ ਪਤਾ ਹੋ ਸਕਦਾ ਹੈ ਕਿ ਮਜ਼ਦੂਰ ਮਜਾਤ ਦੇ ਜੀਵਨ ਦੇ ਸਿੱਥਲ ਪੱਖ ਦਾ ਚਿਤਰਣ ਕਰਕੇ, ਇੱਕ ਵਾਰੀ ਅਤੇ ਸਰਗਰਮ ਪੱਖ ਨੂੰ ਦੂਜੀ ਰਚਨਾ ਲਈ ਰਾਖਵਾਂ ਰੱਖਕੇ ਤੁਹਾਡੇ ਕੋਲ਼ ਆਪਣੇ ਆਪ ਨੂੰ ਸੰਤੁਸ਼ਟ ਕਰਨ ਲਈ ਬਹੁਤ ਵਾਜਿਬ ਕਾਰਨ ਹਨ ਜਾਂ ਨਹੀਂ?

ਏਂਗਲਜ਼ ਵੱਲੋਂ ਮਿਨਾ ਕਾਉਟਸਕੀ ਦੇ ਨਾਂ

ਲੰਦਨ, 26 ਨਵੰਬਰ, 1885

ਹੁਣ ਮੈਂ ”Die Alten und die Neuen” [ ਪੁਰਾਣੇ ਅਤੇ ਨਵੇਂ ]11 ਵੀ ਪੜ੍ਹ ਲਿਆ ਹੈ, ਜਿਸ ਲਈ ਮੈਂ ਤੁਹਾਡਾ ਹਾਰਦਿਕ ਧੰਨਵਾਦੀ ਹਾਂ। ਲੂਣ ਦੀਆਂ ਖਾਣਾਂ ਦੇ ਮਜ਼ਦੂਰਾਂ ਦੀ ਜਿੰਦਗੀ ਇਤਨੀ ਨਿਪੁੰਨ ਕਲਮ ਨਾਲ ਚਿਤਰੀ ਗਈ ਹੈ ਜਿਤਨੀ ਨਾਲ ”Stefan”12 ਵਿੱਚ ਕਿਸਾਨਾਂ ਦੇ ਚਿੱਤਰ ਉਲੀਕੇ ਗਏ ਸਨ। ਇਸੇ ਹੀ ਤਰਾਂ ਵੀਆਨਾ ਦੇ ਸਮਾਜ ਦੀ ਜਿੰਦਗੀ ਦੇ ਵਰਣਨ ਦਾ ਬਹੁਤਾ ਹਿੱਸਾ ਬਹੁਤ ਸੁੰਦਰ ਹੈ। ਨਿਰਸੰਦੇਹ ਵੀਆਨਾ ਹੀ ਇੱਕੋ ਇੱਕ ਜਰਮਨ ਸ਼ਹਿਰ ਹੈ ਜਿਸ ਦਾ ਇੱਕ ਸਮਾਜ ਹੈ; ਬਰਲਿਨ ਕੋਲ਼ ਤਾਂ ਮਹਿਜ ”ਨਿਸ਼ਚਿਤ ਹਲਕੇ” ਹਨ ਅਤੇ ਹੋਰ ਵੀ ਅਨਿਸ਼ਚਿਤ, ਇਹੀ ਕਾਰਨ ਹੈ ਕਿ ਇਸ ਦੀ ਮਿੱਟੀ ਕੇਵਲ ਲੇਖਕਾਂ, ਅਫਸਰਾਂ ਜਾਂ ਅਦਾਕਾਰਾਂ ਬਾਰੇ ਹੀ ਨਾਵਲ ਪੈਦਾ ਕਰਦੀ ਹੈ। ਇਹ ਨਿਰਣਾ ਕਰਨ ਲਈ ਕਿ ਤੁਹਾਡੀ ਰਚਨਾ ਦੇ ਇਸ ਹਿੱਸੇ ਵਿੱਚ ਪਲਾਟ ਕਦੇ ਕਦੇ ਬਹੁਤ ਹੀ ਤੇਜ਼ ਗਤੀ ਨਾਲ ਵਿਕਸਿਤ ਹੁੰਦਾ ਹੈ ਜਾਂ ਨਹੀਂ, ਤੁਸੀਂ ਚੰਗੇਰੀ ਸਥਿਤੀ ਵਿੱਚ ਹੋ। ਕਈ ਗੱਲਾਂ ਜਿਹੜੀਆਂ ਸਾਨੂੰ ਇਹ ਪ੍ਰਭਾਵ ਦੇ ਸਕਦੀਆਂ ਹਨ, ਸ਼ਾਇਦ ਸ਼ਹਿਰ ਦੇ ਵਿਲੱਖਣ ਕੌਮਾਂਤਰੀ ਖਾਸਾ ਅਤੇ ਦੱਖਣੀ ਤੇ ਪੂਰਬ-ਯੂਰਪੀ ਤੱਤਾਂ ਨਾਲ ਇਸ ਦੇ ਪ੍ਰਸਪਰ ਮਿਸ਼ਰਣ ਨੂੰ ਧਿਆਨ ਵਿੱਚ ਰਖਦਿਆਂ, ਵੀਆਨਾ ਵਿੱਚ ਬਿਲਕੁੱਲ ਕੁਦਰਤੀ ਲਗਦੀਆਂ ਹਨ। ਦੋਹਾਂ ਖੇਤਰਾਂ ਵਿੱਚ ਪਾਤਰਾਂ ਦਾ ਤਿੱਖਾ ਵਿਅਕਤੀ-ਨਿਖੇੜ ਪਰਦਰਸ਼ਿਤ ਹੁੰਦਾ ਹੈ ਜੋ ਕਿ ਤੁਹਾਡੀ ਰਚਨਾ ਦੀ ਵਿਸ਼ੇਸ਼ਤਾ ਹੈ। ਇਹਨਾਂ ਵਿੱਚੋਂ ਹਰ ਇੱਕ ਪ੍ਰਕਾਰ ਹੈ ਪਰ ਇਸ ਦੇ ਨਾਲ ਹੀ ਇੱਕ ਵਿਸ਼ੇਸ਼ ਵਿਅਕਤੀ ਵੀ ਹੈ, ਇੱਕ ”Dieser”13 ਜਿਵੇਂ ਕਿ ਬਜੁਰਗ ਹੀਗਲ ਆਖੇਗਾ ਅਤੇ ਹੋਣਾ ਵੀ ਇਸੇ ਹੀ ਤਰਾਂ ਚਾਹੀਦਾ ਹੈ ਅਤੇ ਹੁਣ, ਨਿਰਪੱਖ ਰਹਿਣ ਲਈ, ਮੈਨੂੰ ਕਿਸੇ ਗੱਲ ਵਿੱਚ ਕੁੱਝ ਨੁਕਸ ਲੱਭਣਾ ਹੋਏਗਾ, ਜਿਹੜੀ ਗੱਲ ਮੈਨੂੰ ਆਰਨਲਡ ਵੱਲ ਲੈ ਆਉਂਦੀ ਹੈ। ਉਹ ਸੱਚਮੁੱਚ ਬਹੁਤ ਹੀ ਗੁਣਵਾਨ ਬੰਦਾ ਹੈ ਅਤੇ ਜਦੋਂ ਅਖੀਰ ਉਹ ਅੰਤ ਇੱਕ ਢਾਹ ਵਿੱਚ ਮਾਰਿਆ ਗਿਆ ਤਾਂ ਬੰਦਾ ਇਸ ਨਾਲ ਕਾਵਿਕ ਨਿਆਏ ਦੁਆਰਾ ਹੀ ਇਹ ਫਰਜ਼ ਕਰਕੇ ਸਮਝੌਤਾ ਕਰ ਸਕਦਾ ਹੈ ਕਿ ਉਹ ਇਸ ਦੁਨੀਆਂ ਲਈ ਬਹੁਤ ਹੀ ਚੰਗਾ ਸੀ। ਪਰ ਜੇ ਕੋਈ ਲੇਖਕ ਆਪਣੇ ਨਾਇਕ ਦੀ ਪੂਜਾ ਕਰਨ ਲਗ ਜਾਏ ਤਾਂ ਇਹ ਹਮੇਸ਼ਾਂ ਮਾੜੀ ਗੱਲ ਹੁੰਦੀ ਹੈ ਅਤੇ ਇਹੋ ਗਲਤੀ ਹੈ ਜਿਸ ਦਾ ਇੱਥੇ ਤੁਸੀਂ ਮੈਨੂੰ ਕਿਸੇ ਹੱਦ ਤੱਕ ਸ਼ਿਕਾਰ ਹੋ ਗਏ ਪ੍ਰਤੀਤ ਹੁੰਦੇ ਹੋ। ਐਲਜ਼ਾ ਦਾ ਹਾਲੇ ਵੀ ਇੱਕ ਖਾਸ ਵਿਅਕਤੀਗਤ ਰੂਪ ਹੈ, ਭਾਵੇਂ ਉਸ ਨੂੰ ਵੀ ਆਦਰਸ਼ਿਆਇਆ ਗਿਆ ਹੈ, ਪਰ ਆਰਨਲਡ ਦੇ ਰੂਪ ਵਿੱਚ ਸ਼ਖਸੀਅਤ ਉਸ ਤੋਂ ਵੀ ਜਿਆਦਾ ਅਸੂਲ ਵਿੱਚ ਡੁੱਬ ਗਈ ਹੈ।

ਨਾਵਲ ਖੁਦ ਹੀ ਇਸ ਤਰੁਟੀ ਦੇ ਮੂਲ ਨੂੰ ਪ੍ਰਗਟ ਕਰ ਦਿੰਦਾ ਹੈ। ਜ਼ਾਹਿਰ ਹੈ ਕਿ ਤੁਸੀਂ ਆਪਣੀ ਪੁਸਤਕ ਵਿੱਚ ਇੱਕ ਜਨਤਕ ਪੈਂਤੜਾ ਲੈਣ ਦੀ, ਸਮੁੱਚੇ ਸੰਸਾਰ ਸਾਹਮਣੇ ਆਪਣੇ ਨਿਸਚਿਆਂ ਨੂੰ ਪ੍ਰਮਾਣਿਤ ਕਰਨ ਦੀ ਇੱਛਾ ਮਹਿਸੂਸ ਕਰਦੇ ਹੋ। ਇਹ ਹੁਣ ਹੋ ਚੁੱਕਾ ਹੈ; ਤੁਸੀਂ ਇਸ ਪੜਾਅ ਵਿੱਚੋਂ ਲੰਘ ਚੁੱਕੇ ਹੋ ਅਤੇ ਇਸ ਨੂੰ ਇਸ ਰੂਪ ਵਿੱਚ ਦੁਹਰਾਉਣ ਦੀ ਲੋੜ ਨਹੀਂ। ਮੈਂ ਕਿਸੇ ਵੀ ਤਰਾਂ ਵਾਸਤਵ ਵਿੱਚ ਪੱਖਵਾਦੀ ਕਾਵਿ ਦਾ ਵਿਰੋਧੀ ਨਹੀਂ । ਪਰ ਦੁਖਾਂਤ ਦਾ ਪਿਤਾ, ਐਸ਼ੂਲੀਅਸ ਅਤੇ ਸੁਖਾਂਤ ਦਾ ਪਿਤਾ, ਅਰਿਸਟੋਫੇਨਜ਼ ਦੋਵੇਂ ਹੀ ਬੇਹੱਦ ਪੱਖਵਾਦੀ ਕਵੀ ਸਨ, ਦਾਂਤੇ ਅਤੇ ਸੇਰਵਾਂਤੇਸ ਵੀ ਕੋਈ ਘੱਟ ਪੱਖਵਾਦੀ ਨਹੀਂ ਸਨ ਅਤੇ ਸ਼ਿਲਰ ਦੀ ”Kabale und Liebe”14 ਬਾਰੇ ਜੋ ਸਭ ਤੋਂ ਚੰਗੀ ਗੱਲ ਆਖੀ ਜਾ ਸਕਦੀ ਹੈ ਉਹ ਇਹ ਹੈ ਕਿ ਇਹ ਰਾਜਨੀਤਕ ਸਮੱਸਿਆ ਬਾਰੇ ਪਹਿਲਾਂ ਜਰਮਨ ਨਾਟਕ ਹੈ। ਰੂਸ ਅਤੇ ਨਾਰਵੇ ਦੇ ਆਧੁਨਿਕ ਲੇਖਕ, ਜਿਹੜੇ ਸ਼ਾਨਦਾਰ ਨਾਵਲਾਂ ਦੀ ਰਚਨਾ ਕਰ ਰਹੇ ਹਨ, ਸਭ ਇੱਕ ਮਨੋਰਥ ਸਾਹਮਣੇ ਰੱਖਕੇ ਲਿਖਦੇ ਹਨ। ਪਰ ਮੈਂ ਸਮਝਦਾ ਹਾਂ ਕਿ ਸਾਫ ਸਪੱਸ਼ਟ ਬਿਆਨ ਕੀਤੇ ਜਾਣ ਦੀ ਥਾਂ ਮਨੋਰਥ ਖੁਦ ਸਥਿਤੀ ਅਤੇ ਕਾਰਜ ਵਿੱਚੋਂ ਉੱਭਰਕੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਲੇਖਕ ਨੂੰ ਉਹਨਾਂ ਸਮਾਜਿਕ ਟੱਕਰਾਂ ਸਬੰਧੀ ਜਿੰਨ੍ਹਾਂ ਦਾ ਉਹ ਵਰਨਣ ਕਰਦਾ ਹੈ ਭਵਿੱਖੀ ਇਤਿਹਾਸਕ ਹੱਲ ਪਰੋਸ ਕੇ ਪਾਠਕ ਅੱਗੇ ਨਹੀਂ ਰੱਖਣਾ ਚਾਹੀਦਾ। ਇਸ ਦੇ ਨਾਲ ਹੀ ਇਹ ਗਲ ਵੀ ਜੋੜਨੀ ਜ਼ਰੂਰੀ ਹੈ ਕਿ ਸਾਡੀਆਂ ਹਾਲਤਾਂ ਅਧੀਨ ਨਾਵਲ ਬਹੁਤਾ ਕਰਕੇ ਬੁਰਜੁਆ ਹਲਕਿਆਂ ਦੇ, ਅਰਥਾਤ, ਉਹ ਹਲਕੇ ਜਿਹੜੇ ਸਿੱਧੇ ਤੌਰ ‘ਤੇ ਸਾਡੇ ਨਹੀਂ ਹਨ, ਪਾਠਕਾਂ ਨੂੰ ਸੰਬੋਧਨ ਹਨ।

ਇਸ ਲਈ ਮੇਰੀ ਰਾਏ ਵਿੱਚ ਸਮਾਜਵਾਦੀ ਸਮੱਸਿਆ ਦਾ ਨਾਵਲ ਆਪਣੇ ਆਸ਼ੇ ਨੂੰ ਭਰਭੂਰ ਰੂਪ ਵਿੱਚ ਪੂਰਾ ਕਰ ਲੈਂਦਾ ਹੈ ਜੇ ਇਹ ਯਥਾਰਥ ਪ੍ਰਸਿਥਿਤੀਆਂ ਦਾ ਵਫਾਦਾਰੀ ਨਾਲ ਚਿਤਰਨ ਕਰਕੇ ਉਹਨਾਂ ਨਾਲ ਸਬੰਧਤ ਪ੍ਰਬਲ, ਰਵਾਇਤੀ ਭੁਲਾਂਦਰੇ ਤੋੜ ਦਿੰਦਾ ਹੈ, ਬੁਰਜੁਆ ਜਗਤ ਦੇ ਆਸ਼ਾਵਾਦ ਦੀ ਨੀਂਹ ਹਿਲਾ ਦਿੰਦਾ ਹੈ ਅਤੇ ਸਬੰਧਿਤ ਸਮੱਸਿਆ ਦਾ ਆਮ ਸਿੱਧਾ ਹੱਲ ਪੇਸ਼ ਕੀਤੇ ਬਿਨਾਂ, ਇੱਥੋਂ ਤੱਕ ਕਿ ਕਈ ਵਾਰੀ ਪ੍ਰਤੱਖ ਕੋਈ ਧਿਰ ਮੱਲੇ ਬਿਨਾਂ, ਜੋ ਕੁੱਝ ਮੌਜੂਦ ਹੈ ਉਸ ਦੀ ਸਦੀਵੀ ਸਾਰਥਿਕਤਾ ਬਾਬਤ ਅਟੱਲ ਤੌਰ ‘ਤੇ ਸ਼ੰਕਾ ਪੈਦਾ ਕਰ ਦਿੰਦਾ ਹੈ। ਇਸ ਰਚਨਾ ਵਿੱਚ ਆਸਟਰਵੀ ਕਿਸਾਨਾਂ ਅਤੇ ਵੀਆਨਾ ”ਸਮਾਜ” ਦੋਵਾਂ ਬਾਰੇ ਤੁਹਾਡੇ ਠੀਕ-ਠੀਕ ਗਿਆਨ ਅਤੇ ਇਹਨਾਂ ਦੀ ਪ੍ਰਸੰਸਾਯੋਗ ਸਜ਼ਰੀ ਅਤੇ ਜੀਵਨ-ਹਾਰ ਪੇਸ਼ਕਾਰੀ ਨੂੰ ਸੱਬਰਕਤੀ ਸਮੱਗਰੀ ਮਿਲੀ ਹੈ ਅਤੇ “Stefan’’ ਵਿੱਚ ਤੁਸਾਂ ਪ੍ਰਮਾਣ ਦਿੱਤਾ ਹੈ ਕਿ ਤੁਸੀਂ ਖੂਬਸੂਰਤ ਵਿਅੰਗ ਨਾਲ ਆਪਣੇ ਪਾਤਰਾਂ ਦਾ ਚਿਤਰਨ ਕਰਨ ਦੇ ਸਮਰੱਥ ਹੋ, ਜੋ ਕਿ ਉਹਨਾਂ ਪ੍ਰਾਣੀਆਂ ਉੱਤੇ, ਜਿੰਨ੍ਹਾਂ ਨੂੰ ਲੇਖਕ ਸਿਰਜਦਾ ਹੈ, ਉਸਦੀ ਪ੍ਰਬਲਤਾ ਦਾ ਪ੍ਰਮਾਣ ਹੁੰਦਾ ਹੈ।

ਹੁਣ ਮੈਨੂੰ ਗੱਲ ਮੁਕਾਉਣੀ ਚਾਹੀਦੀ ਹੈ, ਨਹੀਂ ਤਾਂ ਮੈਂ ਤੁਹਾਨੂੰ ਬਹੁਤ ਅਕਾ ਦਿਆਂਗਾ। ਇੱਥੇ ਸਭ ਕੁੱਝ ਪਹਿਲਾਂ ਵਾਂਗ ਹੀ ਹੈ। ਕਾਰਲ ਅਤੇ ਉਸਦੀ ਪਤਨੀ ਐਵਲਿੰਗ ਦੀਆਂ ਸੰਝ ਜਮਾਤਾਂ ਵਿੱਚ ਸਰੀਰ ਵਿਗਿਆਨ ਦਾ ਅਧਿਐਨ ਕਰ ਰਹੇ ਹਨ ਅਤੇ ਬੜੀ ਮਿਹਨਤ ਨਾਲ ਕੰਮ ਵੀ ਕਰ ਰਹੇ ਹਨ ; ਇਸੇ ਤਰਾਂ ਮੈਂ ਵੀ ਕੰਮ ਵੀ ਵਿੱਚ ਲੀਨ ਰਹਿੰਦਾ ਹਾਂ; ਲੈਨਖਨ, ਪੁੰਪਸ ਅਤੇ ਉਸ ਦਾ ਪਤੀ ਅੱਜ ਸ਼ਾਂਮ ਨੂੰ ਇੱਕ ਸਨਸਨੀਭਰਿਆ ਨਾਟਕ ਦੇਖਣ ਥਿਏਟਰ ਜਾ ਰਹੇ ਹਨ ਅਤੇ ਇੱਧਰ ਪੁਰਾਣਾ ਯੂਰਪ ਆਪਣੇ ਆਪ ਨੂੰ ਫੇਰ ਗਤੀ ਵਿੱਚ ਲਿਆਉਣ ਦੀ ਤਿਆਰੀ ਕਰ ਰਿਹਾ ਹੈ¸ਅਤੇ ਸ਼ਾਇਦ ਇਹ ਸਮੇਂ ਤੋਂ ਪਹਿਲਾਂ ਨਹੀਂ। ਮੈਂ ਸਿਰਫ ਇਹੀ ਆਸ ਕਰਦਾ ਹਾਂ ਕਿ ਇਹ ਮੈਨੂੰ ”ਸਰਮਾਇਆ” ਦੀ ਤੀਜੀ ਜਿਲਦ ਮੁਕੰਮਲ ਕਰ ਲੈਣ ਦਾ ਸਮਾਂ ਦੇ ਦੇਣ, ਫਿਰ ਇਹ ਸ਼ੁਰੂ ਹੋ ਸਕਦਾ ਹੈ!

ਨਿੱਘੀ ਮਿੱਤਰਤਾ ਅਤੇ ਹਾਰਦਿਕ ਸਤਿਕਾਰ ਨਾਲ ਮੈਂ ਹਾਂ

ਤੁਹਾਡਾ

ਫ. ਏਂਗਲਜ਼

ਕਲਾਤਮਕ ਕਿਰਤ ਵਿੱਚ ਯਥਾਰਥ-ਚਿਤਰਣ ਦੀ
ਸਮੱਸਿਆ ਅਤੇ ਮਾਰਕਸ, ਏਂਗਲਜ਼ ਦੇ ਵਿਚਾਰ

ਮਾਰਕਸ ਅਤੇ ਏਂਗਲਜ਼ ਗਿਆਨ ਦੇ ਆਪਣੇ ਦਵੰਦਾਤਮਕ ਪਦਾਰਥਵਾਦੀ ਸਿਧਾਂਤ ਨੂੰ ਕਲਾ ਅਤੇ ਸਾਹਿਤ ਦੇ ਵਿਸ਼ਲੇਸ਼ਣ ‘ਤੇ ਲਾਗੂ ਕਰਦੇ ਹਨ। ਉਹਨਾਂ ਦੀ ਰਾਇ ਵਿੱਚ, ਕਲਾਤਮਕ-ਸਿਰਜਣਾ ਯਥਾਰਥ ਨੂੰ ਪ੍ਰਤੀਬਿੰਬਤ ਕਰਨ, ਨਾਲ ਹੀ ਉਸ ਨੂੰ ਅਨੁਭਵ ਕਰਨ ਅਤਤ ਉਸ ਨੂੰ ਪਹਿਚਾਨਣ ਦਾ ਇੱਕ ਸਾਧਨ ਵੀ ਹੈ; ਉਹ ਮਨੁੱਖ ਜਾਤੀ ਦੇ ਆਤਮਿਕ ਵਿਕਾਸ ‘ਤੇ ਪ੍ਰਭਾਵ ਪਾਉਣ ਦੇ ਸਭ ਤੋਂ ਤਾਕਤਵਰ ਸਾਧਨਾਂ ਵਿੱਚੋਂ ਇੱਕ ਹੈ। ਕਲਾ ਪ੍ਰਤੀ ਇਹ ਨਜ਼ਰੀਆ ਸਮਾਜ ਦੀ ਉੱਨਤੀ ਵਿੱਚ ਕਲਾ ਦੇ ਸਮਾਜਿਕ ਮਹੱਤਵ ਅਤੇ ਮੁੱਖ ਭੂਮਿਕਾ ਦੀ ਪਦਾਰਥਵਾਦੀ ਸਮਝ ਦਾ ਅਧਾਰ ਹੈ। ਕੁਦਰਤੀ ਹੀ ਸਾਹਿਤ ਅਤੇ ਕਲਾ ਦੀ ਚਰਚਾ ਕਰਦੇ ਸਮੇਂ ਮਾਰਕਸ ਅਤੇ ਏਂਗਲਜ਼ ਨੇ ਆਪਣਾ ਧਿਆਨ ਯਥਾਰਥਵਾਦ ਦੀ ਸਮੱਸਿਆ ‘ਤੇ, ਕਿਸੇ ਕਲਾਤਮਕ ਕਿਰਤ ਵਿੱਚ ਯਥਾਰਥ ਦਾ ਸਭ ਤੋਂ ਸਟੀਕ ਚਿਤਰਣ ਕਰਨ ‘ਤੇ ਕੇਂਦਰਿਤ ਕੀਤਾ।

ਮਾਰਕਸ ਅਤੇ ਏਂਗਲਜ਼ ਸਾਹਿਤ ਵਿੱਚ ਇੱਕ ਰੁਝਾਨ ਅਤੇ ਕਲਾਤਮਕ ਸਿਰਜਨਾ ਦੀ ਇੱਕ ਵਿਧੀ ਦੇ ਰੂਪ ਵਿੱਚ ਯਥਾਰਥਵਾਦ ਨੂੰ ਸੰਸਾਰ ਕਲਾ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਦੇ ਸਨ। ਏਂਗਲਜ਼ ਨੇ ਯਥਾਰਥਵਾਦ ਦੀ ਸਰਵ-ਪ੍ਰਵਾਨਤ ਸੰਕਲਪ ਪੇਸ਼ ਕੀਤਾ। ”ਮੇਰੀ ਰਾਇ ਵਿੱਚ ਯਥਾਰਥਵਾਦ ਦਾ ਅਰਥ”, ਉਹਨਾਂ ਨੇ ਲਿਖਿਆ, ”ਤਫ਼ਤੀਸ਼ ਦੀ ਸੱਚਾਈ ਦਾ, ਆਮ ਸਥਿਤੀਆਂ ਵਿੱਚ ਆਮ ਚਰਿੱਤਰਾਂ ਦੀ ਸੱਚਾਈ ਭਰੀ ਮੁੜ ਸਿਰਜਣਾ ਹੈ।” (ਦੇਖੋ, ਮਾਰਗਰੇਟ ਹਾਰਕਨੇਸ ਨੂੰ ਪੱਤਰ)। ਮਾਰਕਸ ਅਤੇ ਏਂਗਲਜ਼ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਯਥਾਰਥਵਾਦੀ ਚਿਤਰਣ ਯਥਾਰਥ ਦੀ ਸਿਰਫ ਨਕਲ ਹੀ ਨਹੀਂ ਹੈ, ਸਗੋਂ ਘਟਨਾਵਾਂ ਦੇ ਠੀਕ ਸਾਰ ਤੱਤ ਪਹੁੰਚਾਉਣ ਦਾ ਇੱਕ ਤਰੀਕਾ, ਕਲਾਤਮਕ ਸਧਾਰਨੀਕਰਨ ਕਰਨ ਦੀ ਇੱਕ ਅਜਿਹੀ ਵਿਧੀ ਹੈ, ਜੋ ਯੁੱਗ ਵਿਸ਼ੇਸ਼ ਦੇ ਆਮ ਗੁਣਾਂ ਨੂੰ ਉਜਾਗਰ ਕਰਨਾ ਸੰਭਵ ਬਣਾਉਂਦੀ ਹੈ। ਉਹ ਸੇਕਸਪੀਅਰ, ਸਰਵਾਂਤੇਸ, ਗੇਟੇ, ਬਾਲਜ਼ਾਕ, ਪੁਸ਼ਕਿਨ, ਆਦਿ ਮਹਾਨ ਯਥਾਰਥਵਾਦੀ ਲੇਖਕਾਂ ਦੀਆਂ ਕਿਰਤਾਂ ਵਿੱਚ ਠੀਕ ਇਸੇ ਚੀਜ਼ ਦੀ ਕਦਰ ਕਰਦੇ ਸਨ। ਮਾਰਕਸ ਨੇ 19ਵੀਂ ਸਦੀ ਦੇ ਅੰਗਰੇਜ਼ ਯਥਾਰਥਵਾਦੀਆਂ – ਡਿਕਨਸ, ਥੈਕਰੇ, ਬਰੋਂਟੇ ਅਤੇ ਗੈਸਕੇਲ – ਨੂੰ ਅਜਿਹੇ ਨਾਵਲਕਾਰਾਂ ਦਾ ਅਲੋਕਮਈ ਤਾਰਾਪੂੰਜ ਦੱਸਿਆ ਸੀ। ”ਜਿਨਾਂ ਦੀਆਂ ਜ਼ਿੰਦਾ ਅਤੇ ਊਰਜਾਭਰਪੂਰ ਪੁਸਤਕਾਂ ਨੇ ਅਨੇਕਾਂ ਪੇਸ਼ੇਵਰ ਰਾਜਨੀਤੀਵਾਨਾਂ, ਪੱਤਰਕਾਰਾਂ ਅਤੇ ਨੈਤਿਕਤਾਵਾਦੀਆਂ ਦੁਆਰਾ ਮਿਲਕੇ ਪੇਸ਼ ਕੀਤੀਆਂ ਗਈਆਂ ਰਾਜਨੀਤਕ ਅਤੇ ਸਮਾਜਿਕ ਸੱਚਾਈਆਂ ਤੋਂ ਕਿਤੇ ਜਿਆਦਾ ਰਾਜਨੀਤਕ ਅਤੇ ਸਮਾਜਿਕ ਸੱਚਾਈਆਂ ਪੇਸ਼ ਕੀਤੀਆਂ” (ਮਾਰਕਸ-ਏਂਗਲਜ਼ : ਸਾਹਿਤ ਅਤੇ ਕਲਾ, ਪ੍ਰਗਤੀ ਪ੍ਰਕਾਸ਼ਨ, ਮਾਸਕੋ, ਪੇਜ-357)। ਇਸ ਤਰਾਂ ਦੇ ਵਿਚਾਰ ਦਾ ਏਂਗਲਜ਼ ਨੇ ਮਹਾਨ ਯਥਾਰਥਵਾਦੀ ਫਰਾਂਸੀਸੀ ਲੇਖਕ ਬਾਲਜ਼ਾਕ ਦੀਆਂ ਕਿਰਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਵਿਕਾਸ ਕੀਤਾ। ‘ਮਨੁੱਖੀ ਕਾਮੇਡੀ ਬਾਰੇ ਲਿਖਦੇ ਹੋਏ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਬਾਲਜ਼ਾਕ ਨੇ ਪਾਠਕ ਦੇ ਸਾਹਮਣੇ’ ”ਫਰਾਂਸੀਸੀ ਸਮਾਜ ਦਾ ਜਿਆਦਾ ਤੋਂ ਜਿਆਦਾ ਖੂਬਸੂਰਤੀ ਨਾਲ਼ ਯਥਾਰਥਵਾਦੀ ਇਤਿਹਾਸ” ਪੇਸ਼ ਕੀਤਾ ਹੈ….। ‘ਜਿਸਤੋਂ ਮੈਨੂੰ ਆਰਥਿਕ ਤਫ਼ਸ਼ੀਲਾਂ ਤੱਕ ਦੇ ਮਾਮਲੇ ਵਿੱਚ (ਉਦਾਹਰਣ ਲਈ, ਇਨਕਲਾਬ ਤੋਂ ਬਾਅਦ ਸਥਾਈ ਅਤੇ ਅਸਥਾਈ ਸੰਪਤੀ ਦੇ ਮੁੜਪ੍ਰਬੰਧ ਬਾਰੇ) ਇਸ ਸਮੇਂ ਦੇ ਸਾਰੇ ਦੇ ਸਾਰੇ ਮਾਹਿਰਾਂ, ਇਤਿਹਾਸਕਾਰਾਂ ਅਰਥਸ਼ਾਸਤਰੀਆਂ ਅਤੇ ਸੰਖਿਆਵਾਦੀਆਂ¸ਦੀਆਂ ਪੁਸਤਕਾਂ ਤੋਂ ਕਿਤੇ ਜਿਆਦਾ ਜਾਣਕਾਰੀ ਮਿਲੀ” (ਦੇਖੋ, ਮਾਰਗਰੇਟ ਹਰਕਨੇਸ ਨੂੰ ਪੱਤਰ)।

ਮਾਰਕਸ ਅਤੇ ਏਂਗਲਜ਼ ਨੇ 1959 ਦੇ ਬਸੰਤ ਵਿੱਚ ਲਾਸਾਲ ਨੂੰ ਲਿਖੀਆਂ ਗਈਆਂ ਚਿੱਠੀਆਂ ਵਿੱਚ ਯਥਾਰਥਵਾਦ ਬਾਰੇ ਬੇਹੱਦ ਮਹੱਤਵਪੂਰਨ ਵਿਚਾਰ ਪੇਸ਼ ਕੀਤੇ, ਜਿਨਾਂ ਵਿੱਚ ਉਹਨਾਂ ਨੇ ਉਹਨਾਂ ਦੇ ਇਤਿਹਾਸਕ ਨਾਟਕ ‘ਫਰਾਂਤਸ ਫੋਨ ਜਿਕੀਨੋਨ’ ਦੀ ਤਿੱਖੀ ਅਲੋਚਨਾ ਕੀਤੀ, ਜੋ ਜਰਮਨੀ ਵਿੱਚ ਕਿਸਾਨ ਯੁੱਧ ਦੇ ਪਹੁਫੁਟਾਲੇ ਵਿੱਚ ਜਗੀਰੂ ਯੋਧਿਆਂ ਦੇ 1522-1523 ਦੇ ਵਿਦਰੋਹ ਨਾਲ ਸਬੰਧਿਤ ਸੀ। ਇਹਨਾਂ ਦੋ ਚਿੱਠੀਆਂ ਦਾ ਬਹੁਤ ਜਿਆਦਾ ਮਹੱਤਵ ਹੈ; ਕਿਉਂਕਿ ਇਹਨਾਂ ਵਿੱਚ ਮਾਰਕਸਵਾਦੀ ਸਹੁਜ-ਸ਼ਾਸਤਰ ਦੇ ਮੁੱਖ ਸਿਧਾਂਤ ਪੇਸ਼ ਹਨ ( ਮਾਰਕਸ-ਏਂਗਲਜ਼ ਸਾਹਿਤ ਅਤੇ ਕਲਾ, ਪੇਜ 115-116; ਫਰਦੀਨਾਦ ਲਾਸਾਲ ਨੂੰ ਮਾਰਕਸ ਦੀ ਚਿੱਠੀ)।

ਮਾਰਕਸ ਅਤੇ ਏਂਗਲਜ਼ ਨੇ ਕਲਾਕਾਰਾਂ ਨੂੰ ਇਹ ਤਕਾਜਾ ਕੀਤਾ ਕਿ ਉਹ ਸਚਾਈ ਨਾਲ ਚਿਤਰਨ-ਵਰਨਣ ਕਰਨ, ਵਰਣਿਤ ਘਟਨਾਵਾਂ ਪ੍ਰਤੀ ਠੋਸ ਇਤਿਹਾਸਕ ਨਜ਼ਰੀਆ ਅਪਨਾਉਣ ਅਤੇ ਅਜਿਹੇ ਸਜੀਵ ਅਤੇ ਵਿਅਕਤੀਗਤ ਗੁਣਾਂ ਨਾਲ ਭਰਪੂਰ ਪਾਤਰ ਪੇਸ਼ ਕਰਨ। ਜੋ ਇਹਨਾਂ ਦੀ (ਪਾਤਰਾਂ ਦੇ) ਜਮਾਤੀ ਸਥਿਤੀ ਦਾ ਚਿਤਰਨ ਅਤੇ ਮਨੋ-ਦਸ਼ਾ ਦੇ ਲਖਣਾਇਕ ਪੱਖਾਂ ਨੂੰ ਪ੍ਰਤੀਬਿੰਬਤ ਕਰਦੇ ਹੋਣ। ਸਹੀ ਅਰਥਾਂ ਵਿੱਚ ਯਥਾਰਥਵਾਦੀ ਕਿਰਤਾਂ ਦਾ ਰਚਣਹਾਰਾ ਪਾਠਕ ਤੱਕ ਆਪਣੇ ਵਿਚਾਰ ਪੰਡਤਾਉ ਫਲਸਫਾ ਝਾੜਕੇ ਨਹੀਂ ; ਸਗੋਂ ਉਹਨਾਂ ਵਿਲੱਖਣ ਬਿੰਬਾਂ ਦੇ ਜ਼ਰੀਏ ਪਹੁਚਾਉਂਦਾ ਹੈ, ਜੋ ਆਪਣੀਆਂ ਕਲਾਤਮਕ ਨਾਲ ਪਾਠਕ ਦੀ ਚੇਤਨਾ ਅਤੇ ਅਨੁਭੂਤੀਆਂ (Feelings) ਨੂੰ ਪ੍ਰਭਾਵਿਤ ਕਰਦੇ ਹਨ। ਮਾਰਕਸ ਅਤੇ ਏਂਗਲਜ਼ ਇਹ ਮੰਨਦੇ ਸਨ ਕਿ ਲਾਸਾਲ ਨੇ ਮਹਾਨ ਜਰਮਨ ਕਵੀ ਅਤੇ ਨਾਟਕਕਾਰ ਸ਼ਿਲਰ ਦੀ ਕਲਾਤਮਕ ਵਿਧੀ ਵਿੱਚ ਸਮੋਈਆਂ ਕੁੱਝ ਕਮਜੋਰੀਆਂ ਨੂੰ, ਭਾਵ ਅਮੂਰਤ ਸ਼ਬਦਜਾਲ਼ ਦੇ ਪ੍ਰਤੀ ਉਨ੍ਹਾਂ ਦੇ ਮੋਹ ਨੂੰ; ਜਿਸਦੇ ਫਲਸਰੂਪ ਉਹਨਾਂ ਦੇ ਨਾਇਕ ਖਾਸ ਵਿਚਾਰਾਂ ਦੇ ਅਮੂਰਤ ਅਤੇ ਇਕਤਰਫਾ ਐਲਾਨ ਬਣਕੇ ਰਹਿ ਜਾਂਦੇ ਹਨ, ਹੋਰ ਗਹਿਰਾ ਬਣਾਇਆ। ਮਾਰਕਸ ਅਤੇ ਏਂਗਲਜ਼ ਇਸ ਪ੍ਰਯੋਗ ਵਿੱਚ ਸਿਲਰ ਦੀ ਵਿਧੀ ਦੀ ਤੁਲਨਾ ਵਿੱਚ ਸੇਕਸਪੀਅਰ ਅਤੇ ਯਥਾਰਥਵਾਦ ਨੂੰ ਜਿਆਦਾ ਪਸੰਦ ਕਰਦੇ ਸਨ। ਦੋਨਾਂ ਨੇ ਲਾਸਾਲ ਨੂੰ ਦੱਸਿਆ ਕਿ ਸ਼ਿਲਰ ਦੀ ਨਕਲ ਕਰਦੇ ਸਮੇਂ ਉਹ ਇਹ ਭੁੱਲ ਜਾਂਦੇ ਹਨ ਕਿ ਤੱਤ ਦੀ ਗਹਿਰਾਈ ਅਤੇ ਉਦਾਤ ਅਦਰਸ਼ਾਂ ਨੂੰ ਮਨੁੱਖੀ ਚਰਿੱਤਰ ਦੀਆਂ ਸੱਚਾਈਆਂ ਭਾਵਨਾਵਾਂ ਅਤੇ ਭਿੰਨ-ਭਿੰਨ ਪੱਖਾਂ ਨੂੰ ਚਿਤਰਿਤ ਕਰਨ ਦੀ ਸ਼ੇਕਸਪੀਅਰੀ ਯੋਗਤਾ ਹਾਸਿਲ ਕਰਨ ਦੇ ਯਤਨਾ ਦੇ ਨਾਲ ਜੋੜਿਆ ਜਾਣਾ ਯਥਾਰਥਵਾਦੀ ਲੇਖਕ ਦੇ ਲਈ ਕਿੰਨਾ ਮਹੱਤਵ ਰਖਦਾ ਹੈ।

ਲਾਸਾਲ ਦੇ ਨਾਂ ਆਪਣੀਆਂ ਚਿੱਠੀਆਂ ਵਿੱਚ ਮਾਰਕਸ ਅਤੇ ਏਂਗਲਜ਼ ਨੇ ਸਾਹਿਤ ਅਤੇ ਜੀਵਨ ਵਿੱਚ, ਸਾਹਿਤ ਅਤੇ ਸਮਕਾਲੀ ਸਮੇਂ ਵਿੱਚ ਸਬੰਧ ਸੂਤਰਾਂ ਦੀ ਵੀ ਚਰਚਾ ਕੀਤੀ। ਮਾਰਕਸ ਨੇ ਲਾਸਾਲ ਦੇ ਨਾਟਕ ਵਿੱਚ ਪੇਸ਼ 18ਵੀਂ ਸਦੀ ਦੀਆਂ ਘਟਨਾਵਾਂ ਅਤੇ 19ਵੀਂ ਸਦੀ ਦੇ ਵਿਚਕਾਰਲੇ ਸਮੇਂ ਦੀ ਸਥਿਤੀ ਦੀ ਤੁਲਨਾ ਕਰਨ ਅਤੇ ਸੱਚੇ ਅਰਥਾਂ ਵਿੱਚ ਉਸ ਦੁਖਾਂਤਕ ਟਕਰਾਅ ਨੂੰ, ਜਿਸਨੇ ”1848-1849 ਦੀ ਇਨਕਲਾਬੀ ਪਾਰਟੀ ਦੇ ਭਾਗਾਂ ਵਿੱਚ ਮੌਤ ਦੀ ਸਜਾ ਲਿਖ ਦਿੱਤੀ ਸੀ”, (ਉਹੀ) ; ਚਿਤਰਿਤ ਕਰਨ ਦੇ ਇਰਾਦੇ ਲਈ ਲੇਖਕ ਦੀ ਬਿਲਕੁਲ ਵੀ ਨਿੰਦਾ ਨਹੀਂ ਕੀਤੀ ਸੀ। ਮਾਰਕਸ ਨੇ ਲੇਖਕ ਦੀ ਗਲਤੀ ਇਹ ਮੰਨੀ ਸੀ ਕਿ ਉਸਨੇ ਇਸ ਟਕਰਾਅ ਦੀ ਗਲਤ;ਵਿਚਾਰਵਾਦੀ ਵਿਆਖਿਆ ਕੀਤੀ ਸੀ, ਉਸਦੇ ਕਾਰਨਾ ਨੂੰ ”ਇਨਕਲਾਬ” ਦੀ ਅਖੌਤੀ ਯੁੱਗਾਂ ਪੁਰਾਣੀ ਅਮੂਰਤ ”ਤਰਾਸਦੀ” ਤੱਕ ਸੀਮਿਤ ਕਰ ਦਿੱਤਾ ਸੀ। ਜਿਸ ਵਿੱਚ ਠੋਸ ਇਤਿਹਾਸਕ ਜਾਂ ਜਮਾਤੀ ਤੱਤ ਦੀ ਕਮੀ ਹੁੰਦੀ ਹੈ। ਮਾਰਕਸ ਨੇ ਲਾਸਾਲ ਦੀ ਅਲੋਚਨਾ ਉਸਦੇ ਨਾਟਕ ਦੀ ਰਾਜਨੀਤਕ ਪ੍ਰਵਿਰਤੀ ਲਈ ਨਹੀਂ, ਸਗੋਂ ਇਸ ਲਈ ਕੀਤੀ ਸੀ ਕਿ ਇਹ ਢੰਗ ਇਤਿਹਾਸ ਦੀ ਪਦਾਰਥਵਾਦੀ ਧਾਰਨਾ ਦੇ ਨਜ਼ਰੀਏ ਤੋਂ ਅਤੇ ਪ੍ਰੋਲੇਤਾਰੀ ਇਨਕਲਾਬੀਆਂ ਦੇ ਸੰਸਾਰ-ਨਜ਼ਰੀਏ ਤੋਂ ਮੁੱਖ ਰੂਪ ਵਿੱਚ ਗਲਤ ਸੀ। ਮਾਰਕਸ ਅਤੇ ਏਂਗਲਜ਼ ਸਾਹਿਤ ਨੂੰ ਰਾਜਨੀਤੀ ਤੋਂ ਉਪਰ ਰੱਖਣ ਦੇ ਯਤਨਾਂ ਅਤੇ ”ਕਲਾ, ਕਲਾ ਲਈ” ਸਿਧਾਂਤ ਦੇ ਸਖਤ ਅਲੋਚਕ ਸਨ। ਉਹਨਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਯਥਾਰਥਵਾਦੀ ਲੇਖਕਾਂ ਦੀਆਂ ਰਚਨਾਵਾਂ ਨੂੰ ਅਗਾਂਹਵਧੂ ਸੰਸਾਰ ਪ੍ਰਤੀਬਿੰਬਤ ਕਰਨਾ ਚਾਹੀਦਾ ਹੈ, ਉਹਨਾਂ ਨੂੰ ਅਗਾਂਹਵਧੂ ਵਿਚਾਰਾਂ ਨਾਲ ਲੈਸ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਹੀ ਅਰਥਾਂ ਵਿੱਚ ਵਾਸਤਵਿਕ ਸਮੱਸਿਆਵਾਂ ਨਾਲ ਵਾਸਤਾ ਰੱਖਣਾ ਚਾਹੀਦਾ ਹੈ। ਠੀਕ ਇਨ੍ਹਾਂ ਅਰਥਾਂ ਵਿੱਚ ਉਹਨਾਂ ਨੇ ਸਾਹਿਤ ਵਿੱਚ ਉਦੇਸ਼ਮੁਖਤਾ ਦਾ ਸਵਾਗਤ ਕੀਤਾ ਸੀ, ਜਿਸ ਨੂੰ ਉਹ ਵਿਚਾਰਧਾਰਕ ਅਤੇ ਰਾਜਨੀਤਕ ਪ੍ਰਤੀਬੱਧਤਾ ਮੰਨਦੇ ਸਨ ”ਮੈਂ ਇਸ ਤਰਾਂ ਉਦੇਸ਼ ਮੁਖੀ ਕਾਵਿ ਦਾ ਕਦੇ ਵੀ ਵਿਰੋਧੀ ਨਹੀਂ ਹਾਂ” ਏਂਗਲਜ਼ ਨੇ ਜਰਮਨ ਲੇਖਕਾਂ ਮਿੱਨਾ ਕਾਉਟਸਕੀ ਨੂੰ 26 ਨਵੰਬਰ 1885 ਨੂੰ ਲਿਖਿਆ ਸੀ, ”ਤਰਾਸਦੀ ਦੇ ਜਨਮ ਦਾਤੇ ਈਸਖਾਲਸ ਅਤੇ ਕਮੇਡੀ ਦੇ ਜਨਮਦਾਤੇ ਇਰਿਸਤੋਫੇਲਜ ਬੇਹੱਦ ਉਦੇਸ਼ਮੁਖੀ ਕਵੀ ਸਨ। ਦਾਂਤੇ ਅਤੇ ਸਰਵਾਂਤੇਸ ਵੀ ਘੱਟ ਉਦੇਸ਼ ਮੁਖੀ ਨਹੀਂ ਸਨ ਅਤੇ ਸਿੱਲਰ ਦੀ ਰਚਨਾ ‘ਮੱਕਾਰੀ ਤੇ ਮੁਹੱਬਤ’ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਉਹ ਪਹਿਲਾ ਜਰਮਨ ਰਾਜਨੀਤਕ ਉਦੇਸ਼ਮੁਖੀ ਨਾਟਕ ਹੈ। ਆਧੂਨਿਕ ਰੂਸੀ ਅਤੇ ਨਾਰਵੇਜੀਆਈ ਲੇਖਕ ਜੋ ਬਿਹਤਰੀਨ ਨਾਵਲ ਲਿਖ ਰਹੇ ਹਨ, ਉਦੇਸ਼ ਮੁਖੀ ਹਨ।” (ਦੇਖੋ, ਮਿੱਨਾ ਕਾਉਟਸਕੀ ਨੂੰ ਚਿੱਠੀ) ਨਾਲ ਹੀ ਮਾਰਕਸ ਅਤੇ ਏਂਗਲਜ਼ ਭੱਦੀ ਉਦੇਸ਼ ਮੁਖਤਾ ਦੇ ਸ਼ਪੱਸ਼ਟ ਨੀਤੀ ਪ੍ਰਵਚਨ, ਕਲਾਤਮਕ ਵਿਧੀ ਦੀ ਥਾਂ ਤੇ ਉਪਦੇਸ਼ਬਾਜ਼ੀ, ਜੀਵੰਤ ਬਿੰਬਾਂ ਦਾ ਕੁੱਝ ਘਸੇ ਪਿਟੇ ਸਾਂਚੇ ਵਿੱਚ ਪਰਿਵਰਤ ਕਰੀ ਜਾਣ ਦੇ ਕੱਟੜ ਵਿਰੋਧੀ ਸਨ। ਉਹਨਾਂ ਨੇ ”ਨੌਜਵਾਨ ਜਰਮਨ” ਸਾਹਿਤਕ ਪ੍ਰਵਿਰਤੀ ਦੇ ਕਵੀਆਂ ਦੀ ਇਸ ਲਈ ਅਲੋਚਨਾ ਕੀਤੀ ਕਿ ਉਹਨਾਂ ਦੇ ਪੱਤਰ ਕਲਾਤਮਕ ਪੱਖ ਤੋਂ ਘਟੀਆਂ ਸਨ, ਕਿ ਉਹ ਸਾਹਿਤ ਵਿੱਚ ਮੁਹਰਤ ਦੀ ਕਮੀ ਦੀ ਰਾਜਨੀਤਕ ਤਰਕਾਂ ਨਾਲ ਪੂਰਤੀ ਕਰਦੇ ਸਨ। ਏਂਗਲਜ਼ ਨੇ ਮਿੱਨਾ ਕਾਉਟਸਕੀ ਨੂੰ ਲਿਖੀ ਗਈ ਚਿੱਠੀ ਵਿੱਚ ਸੱਚੀ ਉਦੇਸ਼ ਮੁਖਤਾ ਦੇ ਇਹਨਾਂ ਸ਼ਬਦਾਂ ਵਿੱਚ ਵਿਆਖਿਆ ਕੀਤੀ, ”ਮੇਰੇ ਵਿਚਾਰ ਵਿੱਚ ਉਦੇਸ ਨੂੰ ਆਪਣੇ ਆਪ ਸਥਿਤੀ ਅਤੇ ਕਿਰਿਆ ਵਿੱਚ ਉਸ ਨੂੰ ਖਾਸ ਰੂਪ ਨਾਲ ਪ੍ਰਗਟ ਕੀਤੇ ਬਿਨਾਂ ਹੀ ਪ੍ਰਗਟ ਹੋਣਾ ਚਾਹੀਦਾ ਹੈ ਅਤੇ ਲੇਖਕ ਦਾ ਇਹ ਕੰਮ ਇਹ ਨਹੀਂ ਹੈ ਕਿ ਉਹ ਸਮਾਜਿਕ ਟਕਰਾਵਾਂ ਦੇ, ਜਿਨਾਂ ਦਾ ਉਹ ਵਰਨਣ ਕਰਦਾ ਹੈ, ਭਵਿੱਖੀ ਇਤਿਹਾਸ ਹੱਲ ਨੂੰ ਪਾਠਕ ਦੇ ਸਾਹਮਣੇ ਨਿਰਣਾਇਕ ਰੂਪ ਵਿੱਚ ਪੇਸ਼ ਕਰੇ” (ਉਹੀ)

ਮਾਰਕਸ ਤੇ ਏਂਗਲਜ਼ ਦੀ ਇਹ ਪੱਕੀ ਮਾਨਤਾ ਸੀ ਕਿ ਅਗਾਂਹਵਧੂ ਸਾਹਿਤ ਗਹਿਰੀਆਂ ਅਤੇ ਜੀਵੰਤ ਪ੍ਰਕਿਰਿਆਵਾਂ ਨੂੰ ਸੱਚਾਈ ਦੇ ਨਾਲ ਪ੍ਰਤੀਬਿੰਬਤ ਕਰਨ ਲਈ, ਅਗਾਂਹਵਧੂ ਵਿਚਾਰਾਂ ਦਾ ਐਲਾਨ ਕਰਨ, ਸਮਾਜ ਵਿੱਚ ਅਗਾਂਹਵਧੂ ਤਾਕਤਾਂ ਦੇ ਹਿਤਾਂ ਦੀ ਰੱਖਿਆ ਲਈ ਕਰਤੱਵਬੱਧ ਹੋਣ। ਆਧੁਨਿਕ ਪਰਿਭਾਸ਼ਾ ਵਿੱਚ ਕਿਹਾ ਜਾਵੇ ਤਾਂ ਉਹ ਸਹਿਤ ਵਿੱਚ ਪਾਰਟੀ ਪੱਖ ਪੂਰਤਾ ਨੂੰ ਇਹਨਾਂ ਅਰਥਾਂ ਵਿੱਚ ਸਮਝਦੇ ਸਨ ਉਹ ਇਹ ਮੰਨਦੇ ਸਨ ਕਿ ਲਾਸਾਲ ਦੇ ਨਾਟਕ ਵਿੱਚ ਜਿਸ ਗੁਣ-ਵਿਚਾਰ ਅਤੇ ਕਲਾਤਮਕ ਏਕਤਾ ਦੀ ਅਣਹੋਂਦ ਹੈ, ਠੀਕ ਉਹੀ ਸੱਚੀ ਯਥਾਰਥਵਾਦੀ ਕਲਾ ਦਾ ਜ਼ਰੂਰੀ ਗੁਣ ਹੈ।

1. ”ਸ਼ਹਿਰ ਦੀ ਕੁੜੀ” ¸ਮਾਰਗਰੇਟ ਹਾਰਕਨੈਸ ਦਾ ਇਕ ਨਾਵਲ। -ਸੰਪਾ.

2. ਇਕ ਛੋਟੀ ਜਿਹੀ ਕਲਾ ਕ੍ਰਿਤ। -ਸੰਪਾ.

3. ਸਮਸਿਆ ਨਾਵਲ। -ਸੰਪਾ.

4. ਭੂਤ ਦੇ, ਵਰਤਮਾਨ ਦੇ, ਅਤੇ ਅਗੋਂ ਹੋਣ ਵਾਲੇ। -ਸੰਪਾ.

5. ”ਮਨੁਖ ਦਾ ਸੁਖ਼ਾਂਤ”। -ਸੰਪਾ.

6. ਪੈਰਿਸ ਦਾ ਉਚ-ਵਰਗ

7. ਪੁਰਾਤਨ ਫਰਾਂਸੀਸੀ ਨਫਾਸਤ। -ਸੰਪਾ.

8. ਵੱਡੀ ਸੁਆਣੀ। ¸ਸੰਪਾ.9. 1792 ‘ਚ ਫਰਾਂਸ ਵਿਚ ਗਦੀਓਂ ਲਾਹੇ ਗਏ ਬੂਰਬੋਂ ਦੇ ਸਮਰਥਕ, ਜੋ ਭੂਮੀ-ਪਤੀ ਅਮੀਰਸ਼ਾਹੀ ਦੇ ਹਿਤਾਂ ਦੇ ਪ੍ਰਤੀਨਿਧ ਸੀ।

10. ਵਿਆਕੁਲ। -ਸੰਪਾ.

11. ਮਿੱਨਾ ਕਾਊਟਸਕੀ ਦਾ ਇਕ ਨਾਵਲ। -ਸੰਪਾ.

12. ਮਿੱਨਾ ਕਾਊਟਸਕੀ ਦਾ ਲਿਖਿਆ ਪਹਿਲਾ ਨਾਵਲ।

13. ”ਇਹ ਜਣਾ”। -ਸੰਪਾ.

14. ਮਕਰ ਅਤੇ ਮੁਹੱਬਤ। -ਸੰਪਾ.

“ਪ੍ਰਤੀਬੱਧ”, ਅੰਕ 04, ਅਕਤੂਬਰ-ਦਸੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s