• ਥਾਈਲੈਂਡ ਦੀਆਂ ਘਟਨਾਵਾਂ • ਲੋਕ ਰੋਹ ਦੇ ਫੁਟਾਰੇ ‘ਚੋਂ ਦਿਖਦੀ ਹੈ ਆਉਣ ਵਾਲ਼ੇ ਦਿਨਾਂ ਦੀ ਝਲਕ —ਸਵਜੀਤ

thailand

ਇਸ ਸਾਲ ਦੇ ਸ਼ੁਰੂਆਤੀ ਚਾਰ ਮਹੀਨਿਆਂ ਦੌਰਾਨ ਥਾਈਲੈਂਡ ਦੀਆਂ ਘਟਨਾਵਾਂ ਨੇ ਦੁਨੀਆ ਭਰ ਦੇ ਰਾਜਨੀਤੀ ਸ਼ਾਸਤਰੀਆਂ, ਬੁੱਧੀਜੀਵੀਆਂ, ਪੱਤਰਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸੰਸਾਰ ਭਰ ਦੇ ਮੀਡੀਆ ਅਤੇ ਰਾਜਨੀਤਕ ਹਲਕਿਆਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਇਸਦੀ ਵਿਆਖਿਆ ਕਰਦਿਆਂ ਵੱਖਰੇ-ਵੱਖਰੇ ਢੰਗ ਨਾਲ਼ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਸਾਰ ਭਰ ਦੇ ਬੁਰਜੂਆ ਮੀਡੀਆ ਦਾ ਪੂਰਾ ਤਾਣ ਇਸ ਘਟਨਾ ਨੂੰ ਥਾਈਲੈਂਡ ਦਾ ਘਰੇਲੂ ਮਸਲਾ ਅਤੇ ਸੰਸਦੀ ਰਾਜਨੀਤਕ ਪਾਰਟੀਆਂ ਦੀ ਆਪਸੀ ਖਿੱਚੋਤਾਣ ਸਿੱਧ ਕਰਨ ਵਿੱਚ ਹੀ ਲੱਗਿਆ ਰਿਹਾ। ਪਰ ‘ਹੱਥ ਕੰਗਣ ਨੂੰ ਆਰਸੀ ਕੀ’ ਦੇ ਅਖਾਣ ਮੁਤਾਬਿਕ ਲੋਕਾਂ ਨੂੰ ਇਹ ਗੱਲ ਸਮਝਣ ਵਿੱਚ ਬਹੁਤੀ ਦੇਰ ਨਾ ਲੱਗੀ ਅਤੇ ਮੀਡੀਆ ਨੂੰ ਵੀ ਕਿਤੇ-ਕਿਤੇ ਅਣਮੰਨੇ ਜਿਹੇ ਢੰਗ ਨਾਲ ਇਹ ਪ੍ਰਵਾਨ ਕਰਨਾ ਪਿਆ ਕਿ ਥਾਈਲੈਂਡ ਦਾ ਰਾਜਨੀਤਕ ਸੰਕਟ, ਜਮਾਤੀ ਘੋਲ਼ ਦਾ ਹੀ ਇੱਕ ਰੂਪ ਹੈ। 

ਆਪਣੇ ਮੁੱਢਲੇ ਦੌਰ ਤੋਂ ਹੀ ਰਾਜਾਸ਼ਾਹੀ ਦੇ ਬੋਝ ਥੱਲੇ ਦੱਬਿਆ ਥਾਈਲੈਂਡ ਖੇਤੀ ਪ੍ਰਧਾਨ ਗਰੀਬ ਦੇਸ਼ ਰਿਹਾ ਹੈ। 20 ਵੀਂ ਸਦੀ ਦੇ ਤੀਜੇ ਦਹਾਕੇ ਤੋਂ, ਜਦੋਂ ਸੰਸਾਰ ਪੱਧਰ ‘ਤੇ ਮਜ਼ਦੂਰ ਲਹਿਰਾਂ ਆਪਣੇ ਸਿਖ਼ਰ ‘ਤੇ ਸਨ, ਥਾਈਲੈਂਡ ਵਿੱਚ ਵੀ ਜਮਹੂਰੀਅਤ ਦੀ ਬਹਾਲੀ ਦੀ ਮੰਗ ਉੱਠੀ। ਕਈ ਦਹਾਕੇ ਚੱਲੇ ਇਸ ਸੰਘਰਸ਼ ਵਿੱਚ ਕਈ ਉਤਾਰ-ਚੜ੍ਹਾਅ ਆਏ। ਪਿਛਲੀ ਸਦੀ ਦੇ ਮਗਰਲੇ ਅੱਧ ਵਿੱਚ ਅਮਰੀਕਾ ਨੇ ਦੱਖਣੀ ਕੋਰੀਆ ਅਤੇ ਤਾਈਵਾਨ ਵਿੱਚ ਵੱਡੀ ਪੱਧਰ ‘ਤੇ ਪੂੰਜੀ ਨਿਵੇਸ਼ ਕੀਤਾ। ਅਮਰੀਕੀ ਸਾਮਰਾਜਵਾਦ ਨੇ ਇਹਨਾਂ ਦੇਸ਼ਾਂ ਨੂੰ ਸਮਾਜਵਾਦ ਦੇ ਮੁਕਬਾਲੇ ਵਿਦੇਸ਼ੀ ਪੂੰਜੀ ਨਾਲ਼ ਉੱਸਰੇ ਵਿਕਾਸ ਮਾਡਲਾਂ ਦੇ ਰੂਪ ਵਿੱਚ ਖੜ੍ਹੇ ਕੀਤਾ। ਇਹਨਾਂ ਨੂੰ ਏਸ਼ੀਅਨ ਟਾਈਗਰਜ਼ ਕਿਹਾ ਜਾਣ ਲੱਗਾ। ਬਾਅਦ ਦੇ ਦੌਰ ਵਿੱਚ ਇੰਡੋਨੇਸ਼ੀਆ, ਮਲੇਸ਼ੀਆ ਅਤੇ ਥਾਈਲੈਂਡ ਵੱਲ ਸਮਾ…

ਪੂਰਾ ਲੇਖ ਪਡ਼ਨ ਲਈ… ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 13,  ਜੁਲਾਈ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s