ਦਹਿਸ਼ਤਗਰਦੀ ਬਾਰੇ : ਭਰਮ ਅਤੇ ਯਥਾਰਥ

naxal_attack_26_2

ਪੂਰੀ ਦੁਨੀਆਂ ਦੇ ਮੀਡੀਆ ਵਿੱਚ ਅੱਜ ਜੇ ਕੋਈ ਸ਼ਬਦ ਸਭ ਤੋਂ ਵੱਧ ਪੜ੍ਹਨ-ਸੁਨਣ ਨੂੰ ਮਿਲਦਾ ਹੈ ਤਾਂ ਉਹ ਹੈ- ਦਹਿਸ਼ਤਗਰਦੀ ਯਾਣੀ ਟੈਰੇਰਿਜ਼ਮ! ਅਜਿਹਾ ਲਗਦਾ ਹੈ ਕਿ ਸੌਂਦੇ-ਜਾਗਦੇ, ਉਠਦੇ-ਬਹਿੰਦੇ, ਹਰ ਸਮੇਂ ਦੁਨੀਆਂ ਭਰ ਦੇ ਹਾਕਮਾਂ ਨੂੰ ਦਿਹਸ਼ਤਗਰਦੀ ਦਾ ਭੂਤ ਸਤਾਉਂਦਾ ਰਹਿੰਦਾ ਹੈ। 

ਸੱਚਾਈ ਇਹ ਹੈ ਕਿ ਦੁਨੀਆ-ਭਰ ਦੇ ਹਾਕਮ ਦਹਿਸ਼ਤਗਰਦੀ ਤੋਂ ਨਹੀਂ ਸਗੋਂ ਲੋਕ-ਇਨਕਲਾਬਾਂ ਦੇ ਭੂਤ ਤੋਂ ਡਰੇ ਰਹਿੰਦੇ ਹਨ। ਉਹ ਲੋਕ-ਇਨਕਲਾਬਾਂ ‘ਤੇ ਵੀ ਦਹਿਸ਼ਤਗਰਦੀ ਦਾ ਲੇਬਲ ਚਿਪਕਾ ਦਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ। ਜਿਸ ਚੀਜ਼ ਤੋਂ ਉਨ੍ਹਾਂ ਵਿੱਚ ਡਰ ਪੈਦਾ ਹੁੰਦਾ ਹੈ, ਉਹ ਉਸੇ ਨੂੰ ਹੀ ਦਹਿਸ਼ਤਗਰਦੀ ਐਲਾਨ ਦਿੰਦੇ ਹਨ। ਉਨ੍ਹਾਂ ਦੇ ਸ਼ਬਦ-ਕੋਸ਼ ਵਿੱਚ ਦਹਿਸ਼ਤਗਰਦੀ ਅਤੇ ਲੋਕ-ਇਨਕਲਾਬ ਵਿੱਚ ਕੋਈ ਫਰਕ ਨਹੀਂ ਹੁੰਦਾ। ਹਾਕਮ ਜਮਾਤ ਹਮੇਸ਼ਾਂ ਇਸੇ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਹੈ ਕਿ ਇਤਿਹਾਸ ਅਤੇ ਸਮਾਜਿਕ-ਰਾਜਨੀਤਿਕ ਘਟਨਾਵਾਂ ਦੀ ਸਹੀ ਸਮਝਦਾਰੀ ਲੋਕਾਂ ਵਿੱਚ ਨਾ ਜਾਵੇ ਕਿਉਂਕਿ ਇਸ ਸਹੀ ਸਮਝ ਦੇ ਆਧਾਰ ‘ਤੇ ਹੀ ਬੁਨਿਆਦੀ ਸਮਾਜਿਕ-ਬਦਲਾਅ ਦੀ ਸਹੀ ਦਿਸ਼ਾ ਤੈਅ ਹੁੰਦੀ ਹੈ। ਇਸੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਰਾਜਨੀਤਿਕ ਘਟਨਾਵਾਂ ਤੇ ਪ੍ਰਕਿਰਿਆਵਾਂ ਦੀ ਵਿਗਿਆਨਕ ਪਰਿਭਾਸ਼ਾ ਅਤੇ ਇਤਿਹਾਸਕ ਵਿਕਾਸ-ਪ੍ਰਕਿਰਿਆ ਤੋਂ ਚੰਗੀ ਤਰਾਂ ਜਾਣੂ ਹੋਈਏ। 

ਦਹਿਸ਼ਤਗਰਦੀ ਦੀ ਪਰਿਭਾਸ਼ਾ ਬਾਰੇ, ਲੋਕ ਇਨਕਲਾਬਾਂ ਦੀ ਪਰਿਭਾਸ਼ਾ ਬਾਰੇ, ਜਨਤਕ ਲੀਹ ਬਾਰੇ ਅਤੇ 
ਸੱਜੇ ਪੱਖੀ ਭਟਕਾਵਾਂ ਬਾਰੇ 

ਕਿਸੇ ਵੀ ਵਿਵਸਥਾ ਨੂੰ ਬਦਲਣ ਦੀ ਚਾਹਤ ਰੱਖਣ ਵਾਲੇ ਲੋਕ ਜਦੋਂ ਮੁੱਖ ਜਾਂ ਇੱਕੋ-ਇੱਕ ਯੁੱਧ-ਨੀਤੀ (ਸਟਰੈਟਜੀ) ਦੇ ਰੂਪ ਵਿੱਚ ਦਹਿਸ਼ਤ ਦਾ ਇਸਤੇਮਾਲ ਕਰਦੇ ਹਨ, ਤਾਂ ਉਸਨੂੰ ਦਹਿਸ਼ਤਗਰਦੀ ਕਿਹਾ ਜਾਂਦਾ ਹੈ। ਦਹਿਸ਼ਤਗਰਦੀ ਲੋਕਾਂ ਦੀ ਤਾਕਤ ਦੀ ਬਜਾਏ ਮੁੱਠੀ-ਭਰ ਇਨਕਲਾਬੀਆਂ ਦੀ ਬਹਾਦਰੀ, ਕੁਰਬਾਨੀ ਦੇ ਜਜ਼ਬੇ ਅਤੇ ਹਥਿਆਰਾਂ ਦੀ ਤਾਕਤ ‘ਤੇ ਵੱਧ ਭਰੋਸਾ ਕਰਦੀ ਹੈ। ਉਹ ਵਿਆਪਕ ਵੱਖ-ਵੱਖ ਜਮਾਤਾਂ ਨੂੰ ਉਨ੍ਹਾਂ ਦੀਆਂ ਮੰਗਾਂ-ਸਮੱਸਿਆਵਾਂ ਨੂੰ ਲੈ ਕੇ ਜਗਾਉਣ, ਲਾਮਬੰਦ ਅਤੇ ਜਥੇਬੰਦ ਕਰਨ, ਹਾਕਮ ਲੋਟੂ ਜਮਾਤਾਂ ਤੇ ਉਨ੍ਹਾਂ ਦੀ ਰਾਜ-ਸੱਤ੍ਹਾ ਦੇ ਵਿਰੁੱਧ ਉਨ੍ਹਾਂ (ਯਾਣੀ ਲੋਕਾਂ ਦੀਆਂ ਵੱਖ-ਵੱਖ ਜਮਾਤਾਂ) ਦਾ ਸਾਂਝਾ ਮੋਰਚਾ ਬਣਾਉਣ, ਲੋਕਾਂ ਨੂੰ ਰਾਜ ਸੱਤਾ ਅਤੇ ਇਨਕਲਾਬ ਬਾਰੇ ਰਾਜਨੀਤਿਕ ਰੂਪ ਤੋਂ ਸਿੱਖਿਅਤ ਕਰਨ ਦੀ ਪ੍ਰਕਿਰਿਆ ‘ਤੇ ਜ਼ੋਰ ਨਹੀਂ ਦਿੰਦੀ। ਉਹ ਬੰਦੂਕ ਨੂੰ ਰਾਜਨੀਤੀ ਦੇ ਅਧੀਨ ਨਹੀਂ ਸਗੋਂ ਰਾਜਨੀਤੀ ਨੂੰ ਬੰਦੂਕ ਦੇ ਅਧੀਨ ਰੱਖਦੀ ਹੈ। ਉਹ ਲੋਕ-ਸੰਘਰਸ਼ ਨੂੰ, ਅੱਗੇ ਵੱਧਦੀ ਅਤੇ ਪਿੱਛੇ ਹਟਦੀ ਅਤੇ ਫਿਰ ਅੱਗੇ ਵੱਧ ਕੇ ਆਉਂਦੀ ਲਹਿਰਾਂ ਵਰਗੀ ਪ੍ਰਕਿਰਿਆ ਵਿੱਚ, ਹੇਠਲੇ ਧਰਾਤਲ ਤੋਂ ਕ੍ਰਮਵਾਰ ਉਪਰਲੇ ਧਰਾਤਲ ‘ਤੇ ਲੈ ਜਾਣ ਵਿੱਚ, ਅਤੇ ਅਖ਼ੀਰ ਵਿੱਚ ਫੈਸਲਾਕੁਨ ਇਨਕਲਾਬੀ ਜਮਾਤੀ ਸੰਘਰਸ਼ ਦੇ ਪੜਾਅ ਤੱਕ ਪਹੁੰਚਾਉਣ ਵਿੱਚ ਵਿਸ਼ਵਾਸ਼ ਨਹੀਂ ਰੱਖਦੀ। ਇਤਿਹਾਸ ਦੀ ਇਹ ਸਿੱਖਿਆ ਹੈ ਕਿ ਜ਼ਿੰਦਗੀ ਦੀ ਹਰ ਚੀਜ਼ ਦੀ ਤਰ੍ਹਾਂ ਇਨਕਲਾਬਾਂ ਦਾ ਵਿਕਾਸ ਕਰਨ ਦਾ ਰਾਹ ਵੀ ਕੁੰਡਲੀਦਾਰ ਹੁੰਦਾ ਹੈ। ਦਹਿਸ਼ਤਗਰਦੀ ਇਨਕਲਾਬ ਦੇ ਵਿਕਾਸ ਦੇ ਰਾਹ ਨੂੰ ਇੱਕ ਸਿੱਧੀ ਰੇਖਾ ਦੇ ਰੂਪ ਵਿੱਚ ਵੇਖਦੀ ਹੈ। ਦਹਿਸ਼ਤਗਰਦੀ ਹਥਿਆਰਬੰਦ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 07, ਜੁਲਾਈ-ਦਸੰਬਰ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s