ਪ੍ਰੋਲੇਤਾਰੀ ਦੀ ਤਾਨਾਸ਼ਾਹੀ —ਜਾਰਜ ਥਾਮਸਨ

tanashahi

‘ਮਜ਼ਦੂਰ ਜਮਾਤ ਦੇ ਇਨਕਲਾਬ ਦਾ ਪਹਿਲਾ ਕਦਮ ਪ੍ਰੋਲੇਤਾਰੀ ਨੂੰ ਹਾਕਮ ਜਮਾਤ ਦੀ ਸਥਿਤੀ ਤੱਕ ਚੁੱਕਣਾ ਹੈ, ਜਮਹੂਰੀਅਤ ਦੀ ਲੜਾਈ ਜਿੱਤਣਾ ਹੈ। …..— ਕਮਿਊਨਿਸਟ ਮੈਨੀਫੈਸਟੋ

1. ਮਜ਼ਦੂਰ ਜਮਾਤ ਦੀ ਸੱਤ੍ਹਾ

ਲੈਨਿਨ ਅਨੁਸਾਰ….

ਜਿਹੜੇ ਸਿਰਫ਼ ਜਮਾਤੀ ਸੰਘਰਸ਼ ਨੂੰ ਮਾਨਤਾ ਦਿੰਦੇ ਹਨ, ਹਾਲੇ ਮਾਰਕਸਵਾਦੀ ਨਹੀਂ ਬਣੇ, ਸਿਰਫ਼ ਉਹੀ ਮਾਰਕਸਵਾਦੀ ਹੈ ਜੋ ਜਮਾਤੀ ਸੰਘਰਸ਼ ਦੀ ਮਾਨਤਾ ਨੂੰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਮਾਨਤਾ ਤੱਕ ਲੈ ਕੇ ਜਾਂਦਾ ਹੈ। ਇਹੀ ਮਾਰਕਸਵਾਦੀ ਅਤੇ ਸਾਧਾਰਨ ਨਿੱਕ (ਵੱਡੇ ਵੀ) ਬੁਰਜੂਆ ਵਿਚਾਲ਼ੇ ਸਭ ਤੋਂ ਵੱਡਾ ਫ਼ਰਕ ਹੈ। ਇਹੀ ਉਹ ਪਾਰਸ ਦਾ ਪੱਥਰ ਹੈ ਜਿਸ ਜ਼ਰੀਏ ਮਾਰਕਸਵਾਦ ਦੀ ਅਸਲ ਸਮਝ ਅਤੇ ਮਾਨਤਾ ਪਰਖੀ ਜਾਣੀ ਚਾਹੀਦੀ ਹੈ। (ਲੈਨਿਨ ਸਮੁੱਚੀਆਂ ਰਚਨਾਵਾਂ 25, ਪੰਨਾ-411) 

ਇਸ ਤਰ੍ਹਾਂ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਸੰਕਲਪ ਲੈਨਿਨ ਦੁਆਰਾ ਮਾਰਕਸਵਾਦੀ ਦੀ ਦਿੱਤੀ ਗਈ ਪਰਿਭਾਸ਼ਾ ਤੱਕ ਪਹੁੰਚ ਜਾਂਦਾ ਹੈ। ਇਸ ਲਈ ਜੇ ਅਸੀਂ ਇਸ ਪਰਿਭਾਸ਼ਾ ਨੂੰ ਮੰਨਦੇ ਹਾਂ ਤਾਂ ਸਾਨੂੰ ਵੀ ਅੱਜ ਦੇ ਸਮੇਂ ਪ੍ਰੱਚਲਿਤ ਮਾਰਕਸਵਾਦ ਦੀਆਂ ਪ੍ਰਸਪਰ ਵਿਰੋਧੀ ਵਿਆਖਿਆਵਾਂ ਦਰਮਿਆਨ ਫ਼ਰਕ ਕਰਨ ਲਈ ਇਸੇ ਪਾਰਸ ਦੇ ਪੱਥਰ ਦੀ ਵਰਤੋਂ ਕਰਨੀ ਚਾਹੀਦੀ ਹੈ। 

ਜਮਾਤੀ ਸਮਾਜ ਦਾ ਮੁੱਖ ਅਧਾਰ ਲੁੱਟ ਹੈ. ਲੁੱਟਣ ਵਾਲ਼ੇ ਹਾਕਮ ਜਮਾਤ ਵਿੱਚੋਂ ਅਤੇ ਲੁੱਟੇ ਜਾਣ ਵਾਲ਼ੇ ਅਧੀਨ ਜਮਾਤ ਜਾਂ ਜਮਾਤਾਂ ਵਿੱਚੋਂ ਹੁੰਦੇ ਹਨ। ਹਾਕਮ ਜਮਾਤ ਆਪਣੀ ਹਕੂਮਤ ਰਾਜ ਦੁਆਰਾ ਲਾਗੂ ਕਰਦੀ ਹੈ ਜੋ ਕਿ ਇੱਕ ਜਮਾਤ ਦੁਆਰਾ ਦੂਜੀ ਜਮਾਤ ਉੱਤੇ ਜ਼ਬਰ ਦਾ ਇੱਕ ਸਾਧਨ ਹੈ। ਫ਼ੌਜ ਅਤੇ ਪੁਲਿਸ ਇਸ ਦੇ ਮੁੱਖ ਅੰਗ ਹਨ।

ਰਾਜ ਦੀ ਸਪੱਸ਼ਟ ਪਛਾਣ ਲੋਕਾਂ ਦੀ ਇੱਕ ਅਲੱਗ ਜਮਾਤ ਦੀ ਹੋਂਦ ਤੋਂ ਜਿਸ ਦੇ ਹੱਥਾਂ ਵਿੱਚ ਸਾਰੀ ਸੱਤ੍ਹਾ ਸੰਕਂੇਦਰਿਤ ਹੁੰਦੀ ਹੈ। (ਲੈਨਿਨ ਸਮੁੱਚੀਆਂ ਰਚਨਾਵਾਂ 1. 419) 

ਮਾਰਕਸ ਅਨੁਸਾਰ, ਰਾਜ ਜਮਾਤੀ ਹਕੂਮਤ ਦਾ ਇੱਕ ਸਾਧਨ ਹੈ, ਇੱਕ ਜਮਾਤ ਦੁਆਰਾ ਦੂਜੀ ਜਮਾਤ ‘ਤੇ ਜ਼ਬਰ ਦਾ ਸਾਧਨ। ਇੱਕ ਅਜਿਹੀ ਵਿਵਸਥਾ ਹੈ ਜੋ ਇਸ ਜ਼ਬਰ ਨੂੰ ਕਾਨੂੰਨੀ ਰੂਪ ਦਿੰਦੀ ਹੈ ਅਤੇ ਇਸ ਨੂੰ ਚਿਰਸਥਾਈ ਬਣਾਉਂਦੀ ਹੈ। (ਲੈਨਿਨ ਸਮੁੱਚੀਆਂ ਰਚਨਾਵਾਂ 25. 387) 

ਇੱਕ ਸਥਾਈ ਸੈਨਾ ਅਤੇ ਪੁਲਿਸ ਰਾਜ ਸੱਤ੍ਹਾ ਦੇ ਮੁੱਖ ਸਾਧਨ ਹਨ। (ਲੈਨਿਨ ਸਮੁੱਚੀਆਂ ਰਚਨਾਵਾਂ 25. 389)

ਇਸ ਤਰ੍ਹਾਂ, ਹਰ ਜਮਾਤੀ ਸਮਾਜ—ਗੁਲਾਮਦਾਰੀ, ਜਾਗੀਰਦਾਰੀ ਜਾਂ ਪੂੰਜੀਵਾਦੀ— ਹਾਕਮ ਜਮਾਤ ਦੀ ਤਾਨਾਸ਼ਾਹੀ ਹੁੰਦਾ ਹੈ। ਰਾਜ ਦੀ ਬਾਹਰੀ ਦਿੱਖ ਬਦਲਦੀ ਰਹਿੰਦੀ ਹੈ। ਪੂੰਜੀਵਾਦੀ ਜਾਂ ਬੁਰਜੂਆ ਸਮਾਜ ਵਿੱਚ ਰਾਜ ਕੁੱਝ ਹੱਦ ਤੱਕ ਜਮਹੂਰੀ ਹੋ ਸਕਦਾ ਹੈ, ਇਹ ‘ਸਭ ਨੂੰ ਵੋਟ ਦਾ ਅਧਿਕਾਰ’ ‘ਤੇ ਅਧਾਰਿਤ ਪਾਰਲੀਮਾਨੀ ਚੋਣਾਂ ਦੀ ਇਜ਼ਾਜ਼ਤ ਦੇ ਸਕਦਾ ਹੈ, ਪਰ ਫਿਰ ਵੀ ਇਹ ਇੱਕ ਤਾਨਾਸ਼ਾਹੀ ਹੈ। ਪਾਰਲੀਮਾਨੀ ਢਾਂਚੇ ਦਾ ਮਖੌਟਾ ਪਹਿਨੀ ਬੁਰਜੂਆਜ਼ੀ ਦੀ ਤਾਨਾਸ਼ਾਹੀ। (ਲੈਨਿਨ ਸਮੁੱਚੀਆਂ ਰਚਨਾਵਾਂ 30. 100)

ਬੁਰਜੂਆ ਜਮਹੂਰੀਅਤ, ਜੋ ਪ੍ਰੋਲੇਤਾਰੀ ਨੂੰ ਸਿੱਖਿਅਤ ਅਤੇ ਸੰਘਰਸ਼ ਲਈ ਤਿਆਰ ਕਰਨ ਲਈ ਅਨਮੋਲ ਹੈ, ਹਮੇਸ਼ਾ ਸੌੜੀ, ਪਾਖੰਡੀ, ਦੋਗਲੀ ਅਤੇ ਛਲਾਵਾ ਹੁੰਦੀ ਹੈ, ਇਹ ਹਮੇਸ਼ਾ ਅਮੀਰਾਂ ਲਈ ਜਮਹੂਰੀਅਤ ਅਤੇ ਗਰੀਬਾਂ ਲਈ ਧੋਖਾ ਬਣੀ ਰਹਿੰਦੀ ਹੈ। (ਲੈਨਿਨ ਸਮੁੱਚੀਆਂ ਰਚਨਾਵਾਂ 28. 108)

ਇਸ ਤਰ੍ਹਾਂ, ਇਹ ਜ਼ੋਰ ਦਿੰਦੇ ਹੋਏ ਕਿ ਮਜ਼ਦੂਰਾ ਨੂੰ ‘ਇੱਕਸਾਰ ਅਤੇ ਦ੍ਰਿੜ ਇਨਕਲਾਬੀ ਜਮਹੂਰੀਅਤ ਦੀ ਸਪਿਰਟ ਵਿੱਚ’ ਬੁਰਜੂਆ ਜਮਹੂਰੀ ਹੱਕਾਂ ਨੂੰ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ, ਲੈਨਿਨ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਇਹ ਵਿਸ਼ਵਾਸ ਕਰਨਾ ਵੀ ਇੱਕ ਭਰਮ ਹੋਵੇਗਾ ਕਿ ਉਹ ਪਾਰਲੀਮਾਨੀ ਤਰੀਕੇ ਨਾਲ਼ ਸੱਤ੍ਹਾ ‘ਤੇ ਕਬਜ਼ਾ ਕਰ ਸਕਦੇ ਹਨ। ਉਸ ਦੇ ਜ਼ਮਾਨੇ ਵਿੱਚ ਉਸ ਦੇ ਅਤੇ ਸੋਧਵਾਦੀਆਂ ਵਿਚਾਲੇ ਇਹ ਵਿਵਾਦ ਦਾ ਮੁੱਖ ਮੁੱਦਾ ਸੀ।

ਬਰਨ ਇੰਟਰਨੈਸ਼ਨਲ ਬਾਰੇ ਸਭ ਤੋਂ ਖ਼ਤਰਨਾਕ ਗੱਲ ਇਹ ਸੀ ਕਿ ਉਸ ਨੇ ਜ਼ਬਾਨੀ-ਕਲਾਮੀ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਮਾਨਤਾ ਦਿੱਤੀ….. ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਸਿਰਫ਼ ਸ਼ਬਦਾਂ ਵਿੱਚ ਮਾਨਤਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਸ ਨਾਲ਼ ‘ਬਹੁਮਤ ਦੀ ਇੱਛਾ’ ‘ਸਭ ਨੂੰ ਵੋਟ ਦਾ ਅਧਿਕਾਰ’ (ਕਾਉਟਸਕੀ ਨੇ ਵੀ ਅਸਲ ਵਿੱਚ ਇਹੀ ਕੀਤਾ)। ਬੁਰਜੂਆ ਸੰਸਦਵਾਦ ਦਾ ਘਾਲ਼ਾ-ਮਾਲ਼ਾ ਕੀਤਾ ਜਾ ਸਕੇ ਅਤੇ ਰਾਜ ਦੀ ਬੁਰਜੂਆ ਮਸ਼ੀਨਰੀ ਨੂੰ ਪੂਰੀ ਤਰ੍ਹਾਂ ਖਤਮ ਕਰਨ, ਢਹਿ ਢੇਰੀ ਕਰਨ ਦੇ ਵਿਚਾਰ ਨੂੰ ਰੱਦ ਕੀਤਾ ਜਾਵੇ। ਸੋਧਵਾਦ ਦੇ ਇਸ ਕਿਸਮ ਦੇ ਨਵੇਂ ਬਹਾਨਿਆ ਅਤੇ ਨਵੀਂਆਂ ਚੋਰ ਮੋਰੀਆਂ ਤੋਂ ਹਮੇਸ਼ਾਂ ਸਾਵਧਾਨ ਰਹਿਣ ਦੀ ਲੋੜ ਹੈ। 

ਜੇ ਜਨਸੰਖਿਆ ਦਾ ਬਹੁਮਤ ਪ੍ਰੋਲੇਤਾਰੀ ਜਾਂ ਅਰਧ-ਪ੍ਰੋਲੇਤਾਰੀ ਨਹੀਂ ਹੈ ਤਾਂ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਸਥਾਪਨਾ ਅਸੰਭਵ ਹੋਵੇਗੀ। ਕਾਉਟਸਕੀ ਅਤੇ ਕੰਪਨੀ ਇਹ ਤਰਕ ਪੇਸ਼ ਕਰਕੇ ਇਸ ਸੱਚ ਨੂੰ ਝੂਠ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 12, ਜਨਵਰੀ-ਮਾਰਚ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s