ਸਤਾਲਿਨ ਦੇ ਸਮੇਂ ਵਿੱਚ ਸੋਵੀਅਤ ਸਮਾਜਵਾਦ

stalin

(ਝੂਠ ਦੀ ਜਿੰਨੀ ਗੰਦਗੀ ਅਤੇ ਕੂੜ-ਪ੍ਰਚਾਰ ਦਾ ਜਿੰਨਾ ਮਲਬਾ ਸਟਾਲਿਨ ਦੇ ਸਮੇਂ ਦੇ ਇਤਿਹਾਸ ਅਤੇ ਸਟਾਲਿਨ ਦੀਆਂ ਯਾਦਾਂ ‘ਤੇ ਸੁੱਟਿਆ ਗਿਆ ਹੈ, ਓਨਾ ਸ਼ਾਇਦ ਹੀ ਕਿਸੇ ਹੋਰ ‘ਤੇ ਸੁੱਟਿਆ ਗਿਆ ਹੋਵੇ। 

ਪਰ ਸੱਚਾਈ ਸਿਰ ਚੜ੍ਹ ਕੇ ਬੋਲਦੀ ਹੈ। ਖਰੁਸ਼ਚੇਵੀ ਨਕਲੀ ਕਮਿਊਨਿਜ਼ਮ ਦਾ ਤਰਕਸ਼ੀਲ ਨਤੀਜਾ ਯੇਲਿਤਸਨ ਅਤੇ ਝਿਰਿਨੋਵਸਕੀ ਦੇ ਸਮੇਂ ਦੇ ਰੂਪ ਵਿੱਚ ਸਾਹਮਣੇ ਆ ਜਾਣ ਬਾਅਦ, ਰੂਸ ਦੀਆਂ ਸੜਕਾਂ ‘ਤੇ ਨਿੱਕਲਦੇ ਜਲੂਸਾਂ-ਮੁਜ਼ਾਹਰਿਆਂ ਵਿੱਚ ਲੈਨਿਨ ਨਾਲ਼ ਹੀ ਸਟਾਲਿਨ ਦੇ ਪੋਸਟਰ ਵੀ ਨਜ਼ਰ ਆਉਣ ਲੱਗੇ ਹਨ ਅਤੇ ‘ਸਟਾਲਿਨ ਜ਼ਿੰਦਾਬਾਦ’ ਦੇ ਨਾਅਰੇ ਸੁਣਾਈ ਦੇਣ ਲੱਗੇ ਹਨ। ਇੱਥੋਂ ਤੱਕ ਕਿ ਖ਼ਰੁਸ਼ਚੇਵ-ਬ੍ਰੇਜਨੇਵ ਦੇ ਵਾਰਿਸ ਯੁਗਾਨੋਵ ਦੀ ਮੰਡਲੀ ਵੀ ਸੱਤ੍ਹਾ-ਘੋਲ਼ ਵਿੱਚ ਕਮਿਊਨਿਜ਼ਮ ਦੇ ਨਾਮ ‘ਤੇ ਇੱਕ ਵਾਰ ਫਿਰ ਠੱਗਣ ਲਈ ਆਪਣੇ ਅਸਲੀ ਮਾਲਕਾਂ ਦੀ ਬਜਾਇ ਵਿੱਚ-ਵਿੱਚ ਸਟਾਲਿਨ ਦਾ ਨਾਮ ਜ਼ਿਆਦਾ ਲੈਂਦੀ ਰਹਿੰਦੀ ਹੈ। ਸਟਾਲਿਨ ਦਾ ਭੂਤ ਪੂੰਜੀਵਾਦ ਨੂੰ ਸਤਾ ਰਿਹਾ ਹੈ। ਇਸ ਲਈ ਸਟਾਲਿਨ ‘ਤੇ ਹਮਲੇ ਲਗਾਤਾਰ ਜਾਰੀ ਹਨ। ਇਸ ਕੰਮ ਵਿੱਚ ਕਥਿਤ ਮਾਰਕਸਵਾਦੀ ਅਕਾਦਮੀਸ਼ਿਅਨ ਸਵ. ਈ. ਪੀ. ਥਾਮਸਨ, ਹਾਬਸਬਾਮ ਅਤੇ ਲੂਕਾਚ ਦੇ ਚੇਲਿਆਂ ਤੋਂ ਲੈ ਕੇ ਇਜਾਜ ਅਹਿਮਦ ਤੱਕ ਲੱਗੇ ਹੋਏ ਹਨ ਜੋ ਸਾਰੇ ਪਹਿਲਾਂ ਦੇ ਸਮਾਜਿਕ-ਜਮਹੂਰੀਆਂ ਵਾਂਗ ਹੀ ਬੁਰਜੂਆ ਜਮਹੂਰੀਅਤ ਦੇ ਭਰਮ ਦੇ ਸ਼ਿਕਾਰ ਹਨ, ਇਨਕਲਾਬੀ ਘੋਲ਼ ਅਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨੂੰ ਰੱਦ ਕਰਦੇ ਹਨ ਅਤੇ ਸਟਾਲਿਨ ਦੇ ਵੇਲੇ ਦੇ ਹਾਲਤਾਂ, ਸਮੱਸਿਆਵਾਂ ਅਤੇ ਪ੍ਰਯੋਗਾਂ ਦੀ ਚਰਚਾ ਕੀਤੇ ਬਿਨਾਂ, ”ਅੱਤਿਆਚਾਰ”, ”ਜ਼ਬਰ” ਅਤੇ ”ਨਿਰੰਕੁਸ਼ਤਾ” ਲਈ ਸਟਾਲਿਨ ਨੂੰ ਕੋਸਦੇ ਰਹਿੰਦੇ ਹਨ। 

ਅਸੀਂ ਜਾਣਦੇ ਹਾਂ ਕਿ ਸਟਾਲਿਨ ਬਾਰੇ ਐੱਚ. ਜੀ. ਵੇਲਸ, ਰੋਮਾਂ ਰੋਲਾਂ, ਅੰਨਾ ਲੁਇਸ ਸਟ੍ਰਾਂਗ, ਸ਼੍ਰੀਮਤੀ ਸੁਨਯਾਤ ਸੇਨ, ਅਮਰੀਕੀ ਰਾਜਦੂਤ ਡੇਵਿਸ (‘ਮਿਸ਼ਨ ਟੂ ਮਾਸਕੋ’) ਹੋਵਰਡ ਕੇ ਸਿਮਥ (‘ਦ ਲਾਸਟ ਟ੍ਰੇਨ ਫਾਰਮ ਬਰਲਿਨ’) ਆਦਿ ਤੋਂ ਲੈ ਕੇ ਨਹਿਰੂ ਅਤੇ ਰਾਧਾਕ੍ਰਿਸ਼ਨ ਤੱਕ ਨੇ ਜੋ ਲਿਖਿਆ ਹੈ, ਉਨ੍ਹਾਂ ਦਾ ਹਵਾਲਾ ਦੇ ਕੇ ਅਸੀਂ ”ਡਾ. ਜ਼ਿਵਾਗੋ” ਦੀਆਂ ਇਨ੍ਹਾਂ ਆਤਮਾਵਾਂ ਨਾਲ਼ ਝਗੜ ਨਹੀਂ ਸਕਦੇ ਅਤੇ ਇਨ੍ਹਾਂ ਦੀ ਵਿਚਾਰਕ ਨਜ਼ਰ ਦੇ ਮੋਤੀਆ ਬਿੰਦ ਦਾ ਇਲਾਜ ਨਹੀਂ ਕਰ ਸਕਦੇ। ਇਹ ਜਮਾਤੀ-ਨਜ਼ਰੀਏ ਅਤੇ ਜਮਾਤੀ-ਪੋਜੀਸ਼ਨ ਦਾ ਸਵਾਲ ਹੈ।

ਇੱਥੇ ਸਟਾਲਿਨ ਦੇ ਜਨਮਦਿਨ ਦੇ ਮੌਕੇ ‘ਤੇ ਅਸੀਂ ‘ਕਾਮਰੇਡ’ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਲੇਖ ਦਾ ਇੱਕ ਅੰਸ਼ ਪ੍ਰਕਾਸ਼ਿਤ ਕਰ ਰਹੇ ਹਾਂ ਜਿਸ ਵਿੱਚ ਸਟਾਲਿਨ ਦੇ ਦੌਰ ਦੀ ਸਮਾਜਵਾਦੀ ਉਸਾਰੀ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਦਾ ਇੱਕ ਸੰਖ਼ੇਪ ਵੇਰਵਾ ਦਿੱਤਾ ਗਿਆ ਹੈ।
—ਸੰਪਾਦਕ)

ਲੈਨਿਨ ਦੇ ਸਮੇਂ ਵਿੱਚ 

1918 ਤੋਂ 1921 ਦਰਮਿਆਨ ਨਵਜੰਮੇ ਸੋਵੀਅਤ ਰਾਜ ਨੂੰ ਕੌਮਾਂਤਰੀ ਪੱਧਰ ‘ਤੇ ਜੱਥੇਬੰਦ ਹਥਿਆਰਬੰਦ ਉਲਟ-ਇਨਕਲਾਬ ਤੋਂ ਬਚਾਉਣ ਲਈ ”ਯੁੱਧ ਕਮਿਊਨਿਜ਼ਮ” ਦੀ ਨੀਤੀ ਅਪਣਾਈ ਗਈ। ਇਸ ਦੇ ਤਹਿਤ ਵੱਡੀ ਪੱਧਰ ‘ਤੇ ਕੌਮੀਕਰਨ ਕਰਨਾ (ਜ਼ਿਆਦਾਤਰ ਮਾਮਲਿਆਂ ਵਿੱਚ ਇਹ ਇੱਕ ਰਸਮੀ ਕਦਮ ਸੀ ਕਿਉਂਕਿ ਕਾਰਖਾਨਿਆਂ ‘ਤੇ ਮਜ਼ਦੂਰਾਂ ਨੇ ਪਹਿਲਾਂ ਹੀ ਕਬਜ਼ਾ ਕਰ ਲਿਆ ਸੀ), ਖੇਤੀ ਪੈਦਾਵਾਰ ਦੀ ਜ਼ਰੂਰੀ ਵਸੂਲੀ (ਜਿਸਨੂੰ ਕਿਸਾਨ ਖੁੱਲ੍ਹੇ ਤੌਰ ‘ਤੇ ਭਾਵ ਅਣਇੱਛਾਪੂਰਵਕ ਦੇ ਹੀ ਦਿੰਦੇ ਸਨ ਕਿਉਂਕਿ ਸੋਵੀਅਤ ਰਾਜ ਨੇ ਜਗੀਰਦਾਰਾਂ ਨੂੰ ਖ਼ਤਮ ਕਰ ਦਿੱਤਾ ਸੀ) ਅਤੇ ਵਪਾਰ ਦਾ ਰਾਜ ਦੇ ਹੱਥਾਂ ਵਿੱਚ ਕੇਂਦਰੀਕਰਣ ਸ਼ਾਮਿਲ ਸੀ। ਪਰ ਬੇਹਤਰ ਢੰਗ ਨਾਲ਼ ਸਮਾਜਵਾਦੀ ਉਸਾਰੀ ਅਜੇ ਸ਼ੁਰੂ ਹੋਣੀ ਬਾਕੀ ਸੀ।
ਪਰ 1921 ਤੱਕ ਉਸ ਸਮੇਂ ਦੇ…

ਪੂਰਾ ਲੇਖ ਪਡ਼ਨ ਲਈ… ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 13,  ਜੁਲਾਈ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s