ਸਟਾਲਿਨ ਬਾਰੇ ਇੱਕ ਟਿੱਪਣੀ

stalinn

(ਪੀ.ਡੀ.ਐਫ਼ ਡਾਊਨਲੋਡ ਕਰੋ)

ਆਪਣੀ ਕਿਤਾਬ ‘ਚੀਨ ਵਿੱਚ ਸੱਭਿਆਚਾਰਕ ਇਨਕਲਾਬ’ (ਪੇਂਗੁਇਨ, 1969) ਵਿੱਚ ਜੋਨ ਰਾਬਿਨਸਨ ਨੇ ਸਟਾਲਿਨ ਦੀ ਇਸ ਸਥਾਪਨਾ ਦਾ ਜ਼ਿਕਰ ਕੀਤਾ ਹੈ ਕਿ ‘ਪੈਦਾਵਾਰ ਦੇ ਸਾਧਨਾਂ ਵਿੱਚ ਨਿੱਜੀ ਸੰਪੱਤੀ ਦੇ ਖ਼ਾਤਮੇ ਨਾਲ਼ ਆਪਣੇ ਆਪ ਜਮਾਤ ਰਹਿਤ ਸਮਾਜ ਹੋਂਦ ਵਿੱਚ ਆ ਜਾਦਾ ਹੈ।’ ਜੋਨ ਰਾਬਿਨਸਨ ਲਿਖਦੀ ਹੈ ਕਿ ‘ਸਟਾਲਿਨ ਨੇ ਹੀ ਸੋਵੀਅਤ ਸੰਘ ਵਿੱਚ ਸਮਾਜਵਾਦ ਦੇ ਅਧਾਰ ਦੀ ਹਿਫ਼ਾਜਤ ਕੀਤੀ ਪਰ ਉਨ੍ਹਾਂ ਨੇ ਉਸਦੇ ਉੱਚ ਉਸਾਰ (ਸੁਪਰਸਟ੍ਰੱਕਚਰ) ਨੂੰ ਨਾ ਪੂਰੀ ਜਾ ਸਕਣਯੋਗ ਹਾਨੀ ਵੀ ਪਹੁੰਚਾਈ।’

ਸਟਾਲਿਨ ਬਾਰੇ (ਮਾਓ-ਜ਼ੇ-ਤੁੰਗ ਦੀ ਲੀਡਰਸ਼ਿਪ ਵਾਲ਼ੀ) ਚੀਨ ਦੀ ਕਮਿਊਨਿਸਟ ਪਾਰਟੀ ਦਾ (ਸੰਦਰਭ : ‘ਗ੍ਰੇਟ ਡਿਬੇਟ’) ਮੁਲਾਂਕਣ ਇਹ ਸੀ ਕਿ ਉਨ੍ਹਾਂ ਦੇ ਗੁਣਾਂ ਦਾ ਪਲੜਾ ਉਨ੍ਹਾਂ ਦੀਆਂ ਗਲਤੀਆਂ ਦੇ ਮੁਕਾਬਲੇ ਕਿਤੇ ਵੱਧ ਭਾਰਾ ਸੀ, ਪਰ ਉਸਦਾ ਇਹ ਵੀ ਕਹਿਣਾ ਸੀ ਕਿ ਸੰਭਵ ਹੈ ਕਿ ਵਰਤਮਾਨ ਸਦੀ ਵਿੱਚ ਇਸ ਸਵਾਲ ‘ਤੇ ਆਖਰੀ ਨਤੀਜੇ ‘ਤੇ ਪਹੁੰਚ ਸਕਣਾ ਮੁਮਕਿਨ ਨਾ ਹੋਵੇ।

1934 ਤੱਕ ਸੋਵੀਅਤ ਸੰਘ ਅੰਦਰ ਜਮਾਤੀ-ਘੋਲ਼ ਬਾਰੇ ਸਟਾਲਿਨ ਦਾ ਵਿਸ਼ਲੇਸ਼ਣ ਤਰੁੱਟੀ ਰਹਿਤ ਅਤੇ ਪੂਰੀ ਤਰ੍ਹਾਂ ਸਪੱਸ਼ਟ ਸੀ। ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੀ 16ਵੀ ਅਤੇ 17ਵੀ- ਦੋਨਾਂ ਹੀ ਕਾਂਗਰਸਾਂ ਵਿੱਚ ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਅਲੋਚਨਾ ਕੀਤੀ ਜੋ ਸੋਚਦੇ ਸਨ ਕਿ ਸੋਵੀਅਤ ਸੰਘ ਵਿੱਚ ਜਮਾਤੀ ਘੋਲ਼ ਹੁਣ ਖ਼ਤਮ ਹੋ ਚੁੱਕਾ ਹੈ।

ਪਰ ਨਵੰਬਰ 1936 ਵਿੱਚ ਨਵੇਂ ਸਵਿਧਾਨ ਦੀ ਭੂਮਿਕਾ ਬਿਆਨ ਵਿੱਚ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਸੋਵੀਅਤ ਸਮਾਜ ਵਿੱਚ ਹੁਣ ਦੁਸ਼ਮਣਾਨਾ ਜਮਾਤਾਂ ਦੀ ਹੋਂਦ ਨਹੀਂ ਰਹਿ ਗਈ ਹੈ। ਸਮਾਜਵਾਦੀ ਸਮਾਜ ਦੀ ਅੰਦਰੂਨੀ ਸਮਰੂਪਤਾ ਅਤੇ ਤਾਲਮੇਲ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਇਸਦੀਆਂ ਵਿਰੋਧਤਾਈਆਂ ਦੀ ਅਣਦੇਖੀ ਕੀਤੀ।

1939 ਵਿੱਚ 18ਵੀ ਪਾਰਟੀ ਕਾਂਗਰਸ ਵਿੱਚ ਉਹ ਇਸ ਤੋਂ ਕੁੱਝ ਅੱਗੇ ਵੱਧ ਗਏ। ਉਨ੍ਹਾਂ ਨੇ ਬਾਹਰੀ ਤਾਕਤਾਂ ਵੱਲੋਂ ਖ਼ਤਰੇ ਦਾ ਜ਼ਿਕਰ ਤਾਂ ਕੀਤਾ ਪਰ ਕੀਹਾ ਕਿ ਦੇਸ਼ ਵਿੱਚ ‘ਹੁਣ ਜ਼ਬਰ ਕਰਨ ਲਈ ਕੋਈ ਨਹੀਂ ਬਚਿਆ ਹੈ।’ ਇੰਝ ਉਨ੍ਹਾਂ ਨੇ ਸੋਧਵਾਦ ਦੇ ਅੰਦਰੂਨੀ ਸੋਮਿਆਂ ਦੇ ਖ਼ਤਰੇ ਦੀ ਅਣਦੇਖੀ ਕੀਤੀ।

ਸਟਾਲਿਨ ਨੇ ਲੋਕਾਂ ਵਿਚਾਲੇ ਵਿਰੋਧਤਾਈਆਂ ਅਤੇ ਦੁਸ਼ਮਣ ਨਾਲ਼ ਵਿਰੋਧਤਾਈਆਂ ਦਰਮਿਆਨ ਫ਼ਰਕ ਨਾ ਕਰ ਸਕਣ ਦੀ ਗੰਭੀਰ ਗਲਤੀ ਕੀਤੀ। ਲੋਕਾਂ ਪ੍ਰਤੀ ਉਨ੍ਹਾਂ ਨੇ ਨੌਕਰਸ਼ਾਹਾਨਾ ਕਠੋਰਤਾ ਅਤੇ ਗੈਰ-ਰਾਜਨੀਤਿਕ ਪੱਧਤੀਆਂ ‘ਤੇ ਅਮਲ ਕੀਤਾ ਅਤੇ ਪੂਰੀ ਪ੍ਰਕਿਰਿਆ ਵਿੱਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਵਿੱਚ ਅਸਫ਼ਲ ਰਹੇ। ਬਾਵਜੂਦ ਇਸਦੇ, ਉਨ੍ਹਾਂ ਨੇ ਭੂਮੀ ਦੇ ਸਮੂਹੀਕਰਨ ਵਿੱਚ, ਉਦਯੋਗੀਕਰਨ ਵਿੱਚ ਅਤੇ ਫਾਸੀਵਾਦ ਉੱਪਰ ਜਿੱਤ ਹਾਸਲ ਕਰਨ ਵਿੱਚ ਸੋਵੀਅਤ ਰਾਜ ਦੀ ਅਗਵਾਈ ਕੀਤੀ। ਇੱਕ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਪ੍ਰਤੀ ਅਡਿੱਗ ਰਹਿਣ ਲਈ ਪੂਰੀ ਦੁਨੀਆਂ ਦੇ ਕਿਰਤੀ ਲੋਕ ਹਮੇਸ਼ਾ ਹੀ, ਜ਼ਬਰਦਸਤ ਰੂਪ ਨਾਲ਼, ਸਟਾਲਿਨ ਦਾ ਕਰਜ਼ਦਾਰ ਰਹਿਣਗੇ।

ਮੁੱਢਲਾ ਸਵਾਲ ਆਗੂਆਂ ਦੀਆਂ ਗਲਤੀਆਂ ਦਾ ਨਹੀਂ ਹੈ। ਅਜਿਹਾ ਵੀ ਨਹੀਂ ਹੈ ਕਿ ਸਿਰਫ ਖਰੁਸ਼ਚੇਵ, ਕੌਮੀਗਿਨ, ਬ੍ਰੇੜਨੇਵ ਅਤੇ ਦੂਸਰੇ ਸੋਧਵਾਦੀਆਂ ਦੇ ਭਟਕਾਵਾਂ ਨਾਲ਼ ਸੋਵੀਅਤ ਸੰਘ ਵਿੱਚ ਸੋਧਵਾਦ ਦਾ ਉਦੈ ਹੋ ਗਿਆ ਹੋਵੇ ਜਿਵੇਂ ਕਿ ਚਾਰਲਸ ਬੇਟਲਹੀਮ ਨੇ ਪੂਰੀ ਸਟੀਕ ਟਿੱਪਣੀ ਕੀਤੀ ਹੈ : ”ਜੇਕਰ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਲਈ ਪ੍ਰਤੀਕੂਲ ਸਮਾਜਿਕ ਸਬੰਧ ਪਹਿਲਾਂ ਤੋਂ ਹੀ ਮੌਜੂਦ ਨਾ ਹੁੰਦੇ ਤਾਂ (ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੀ) ਵੀਹਵੀਂ ਕਾਂਗਰਸ ਦਾ ….. ਨਾ ਤਾਂ ਉਹ ਵਿਸ਼ੇਸ਼ ਤੱਤ (ਭਾਵ ਖਰੁਸ਼ਚੇਵੀ ਸੋਧਵਾਦ ਦੀ ਚੌਧਰ ਵਾਲ਼ੀ ਹਾਲਤ) ਹੋ ਸਕਦਾ ਹੈ ਅਤੇ ਨਾ ਹੀ ਉਹ ਵਿਸ਼ੇਸ਼ ਪ੍ਰਭਾਵ” (ਮੰਥਲੀ ਰਿਵਯੂ, ਨਿਊਯਾਰਕ, ਮਾਰਚ 1969)

(ਜੋਸੇਫ ਨੀਧਮ, ਸਿਰਿਲ ਆਫਰਡ, ਜੋਨ ਰਾਬਿਨਸਨ ਅਤੇ ਜਾਰਜ ਥਾਮਸਨ ਦੁਆਰਾ ਸੰਯੋਜਿਤ ‘ਚਾਈਨਾ ਪਾਲਿਸੀ ਸਟੱਡੀ ਗਰੁੱਪ’, ਲੰਡਨ ਦੀ ਮਹੀਨੇਵਾਰ ਬੁਲੇਟਿਨ ‘ਬ੍ਰਾਡਸ਼ੀਟ’ ਦੇ ਮਈ 1969 ਦੇ ਅੰਕ ਤੋਂ ਧੰਨਵਾਦ ਸਹਿਤ) 

“ਪ੍ਰਤੀਬੱਧ”, ਅੰਕ 11,ਅਕਤੂਬਰ-ਦਸੰਬਰ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s