ਸੋਵੀਅਤ ਯੂਨੀਅਨ ਦੇ ਇਤਿਹਾਸ ਸਬੰਧੀ ਪ੍ਰਚਾਰੇ ਜਾਂਦੇ ਝੂਠ —ਮਾਰੀਓ ਸੂਸਾ

soviet union

ਹਿਟਲਰ ਤੋਂ ਹਰਸਟ ਤੱਕ, ਕੰਕੁਏਸਟ ਤੋਂ ਸੋਲਯੇਂਤਸਨ ਤੱਕ
ਉਨ੍ਹਾਂ ਲੱਖਾਂ ਲੋਕਾਂ ਦਾ ਇਤਿਹਾਸ ਜੋ ਸਟਾਲਿਨ ਦੇ ਸਮਿਆਂ ‘ਚ ਸੋਵੀਅਤ ਯੂਨੀਅਨ ਵਿਚਲੇ ਮੁਸ਼ੱਕਤੀ ਕੈਂਪਾਂ ਅੰਦਰ, ਭੁੱਖ ਨਾਲ਼ ਮਾਰੇ ਗਏ ਦੱਸੇ ਜਾਂਦੇ ਹਨ ਅਤੇ ਜਿਨ੍ਹਾਂ ‘ਤੇ ਮੁਕੱਦਮੇ ਚਲਾ ਕੇ ਜੇਲ੍ਹਾਂ ਅੰਦਰ ਸੁੱਟੇ ਜਾਣ ਦਾ ਦੋਸ਼ ਸਟਾਲਿਨ ‘ਤੇ ਮੜ੍ਹਿਆ ਜਾਂਦਾ ਰਿਹਾ ਹੈ।
—ਮਾਰੀਓ ਸੂਸਾ

(ਅੱਜ ਦੇ ਬੁਰਜੂਆ ਸੰਸਾਰ ਵਿੱਚ ਕਮਿਊਨਿਜ਼ਮ, ਸਮਾਜਵਾਦ ਦੇ ਫੇਲ੍ਹ ਹੋਣ ਦਾ ਸ਼ੋਰ ਪੂਰੇ ਜ਼ੋਰਾਂ ‘ਤੇ ਹੈ।  ਮਾਰਕਸਵਾਦ ਨੂੰ ਮਰ ਚੁੱਕਾ ਫਲਸਫਾ ਐਲਾਨਿਆ ਜਾ ਚੁੱਕਾ ਹੈ। ਪਰ ਫਿਰ ਵੀ ਬੁਰਜੂਆਵਾਂ ਵੱਲੋਂ ਸਭ ਤੋਂ ਵੱਧ ਮਾਰਕਸਵਾਦ ਵਿਰੁੱਧ ਹੀ ਲਿਖਿਆ ਜਾ ਰਿਹਾ ਹੈ। ਮਾਰਕਸਵਾਦੀ ਵਿਚਾਰਧਾਰਾ ਦੇ ਪੈਰੋਕਾਰਾਂ ਨਾਲ਼ ਬਾਦਲੀਲ ਬਹਿਸ ਵਿੱਚ ਉਤਰਨ ਦੀ ਬਜਾਏ, ਬੁਰਜੂਆਜ਼ੀ ਦੇ ਸੇਵਕ ਕਿਸੇ ਨਾ ਕਿਸੇ ਬਹਾਨੇ ਮਾਰਕਸਵਾਦ ‘ਤੇ ਹੀ ਹਮਲਾ ਬੋਲਦੇ ਹਨ। ਅਜਿਹਾ ਇੱਕ ਬਹਾਨਾ ਹੈ ਸੋਵੀਅਤ ਯੂਨੀਅਨ ਵਿੱਚ ਸਟਾਲਿਨ ਦੁਆਰਾ ਢਾਹੇ ਜ਼ਬਰ ਦੇ ਕਿੱਸੇ-ਕਹਾਣੀਆਂ ਦੇ ਪਰਦੇ ਹੇਠ ਮਾਰਕਸਵਾਦ ‘ਤੇ ਹਮਲਾ ਕਰਨਾ।

ਹਥਲੇ ਲੇਖ ਵਿੱਚ ਲੇਖਕ ਨੇ ਸੋਵੀਅਤ ਯੂਨੀਅਨ ਦੇ ਇਤਿਹਾਸ ਨੂੰ ਤੋੜਨ-ਮਰੋੜਨ, ਸਟਾਲਿਨ ਵੇਲੇ ਹੋਏ ਕਤਲਾਂ ਦੀਆਂ ਪ੍ਰਚਾਰੀਆਂ ਜਾਂਦੀਆਂ ਕੂੜ ਕਹਾਣੀਆਂ ਦਾ ਪਰਦਾਫਾਸ਼ ਕੀਤਾ ਹੈ। ਸੰਸਾਰ ਪੂੰਜੀਵਾਦ ਦੇ ਬੌਧਿਕ ਚਾਕਰਾਂ ਵੱਲੋਂ ਸਟਾਲਿਨ ਦੇ ਅੱਤਿਆਚਾਰਾਂ ਦੇ ਰੌਲ਼ੇ ਰੱਪੇ ਦੇ ਪਰਦੇ ਹੇਠ ਮਾਰਕਸਵਾਦ ‘ਤੇ ਹਮਲਾ ਬੋਲਿਆ ਜਾਂਦਾ ਹੈ। ਅੱਜ ਸਟਾਲਿਨ ਦੀ ਹਿਫਾਜ਼ਤ ਮਾਰਕਸਵਾਦ ਦੀ ਹਿਫਾਜ਼ਤ ਹੈ। ਅੱਜ ਦੁਨੀਆਂ ਭਰ ਦੇ ਸੱਚੇ ਮਾਰਕਸਵਾਦੀਆਂ ਦਾ ਇਹ ਇੱਕ ਮਹੱਤਵਪੂਰਨ ਕਾਰਜ ਹੈ ਕਿ ਸੋਵੀਅਤ ਯੂਨੀਅਨ ਸਮੇਤ, ਮਜ਼ਦੂਰ ਲਹਿਰ ਦੇ ਸਮੁੱਚੇ ਇਤਿਹਾਸ ਉੱਪਰ ਪੂੰਜੀਵਾਦ ਦੇ ਬੌਧਿਕ ਚਾਕਰਾਂ ਵੱਲੋਂ ਕਾਲ਼ਖ ਪੋਤਣ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇ। ‘ਪ੍ਰਤੀਬੱਧ’ ਦੇ ਆਉਣ ਵਾਲ਼ੇ ਅੰਕਾਂ ਵਿੱਚ ਅਸੀਂ ਇਸੇ ਲੜੀ ਵਿੱਚ ਹੋਰ ਲੇਖ ਵੀ ਛਾਪਾਂਗੇ। —ਸੰਪਾਦਕ)

ਅਜੋਕੇ ਸੰਸਾਰ ਅੰਦਰ, ਸੋਵੀਅਤ ਯੂਨੀਅਨ ਵਿਚਲੇ ਗੁਲਾਗ ਦੇ ਮੁਸ਼ੱਕਤੀ ਕੈਂਪਾਂ ਅੰਦਰ ਹੋਈਆਂ ਸ਼ੱਕੀ ਮੌਤਾਂ ਅਤੇ ਕਤਲਾਂ ਦੇ ਦਿਲ ਕੰਬਾਊ ਕਿੱਸਿਆਂ ਤੋਂ ; ਕੋਈ ਕਿਵੇਂ ਬਚ ਸਕਦਾ ਹੈ? ਸਟਾਲਿਨ ਦੇ ਵੇਲਿਆਂ ‘ਚ ਸੋਵੀਅਤ ਯੂਨੀਅਨ ਅੰਦਰ ਲੱਖਾਂ ਵਿਰੋਧੀਆਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਲੱਖਾਂ ਲੋਕਾਂ ਨੂੰ ਭੁੱਖੇ ਰੱਖ ਕੇ ਮਾਰਨ ਦੀਆਂ ਕਹਾਣੀਆਂ ਤੋਂ ਕੌਣ ਬਚ ਸਕਦਾ ਹੈ? ਪੂੰਜਵਾਦੀ ਸੰਸਾਰ ਅੰਦਰ ਇਨ੍ਹਾਂ ਕਿੱਸੇ-ਕਹਾਣੀਆਂ ਨੂੰ ਕਿਤਾਬਾਂ ‘ਚ, ਅਖਬਾਰਾਂ ‘ਚ, ਫਿਲਮਾਂ ‘ਚ ਰੇਡੀਓ ਅਤੇ ਟੈਲੀਵੀਜ਼ਨ ਉੱਪਰ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਸਮਾਜਵਾਦ ਦੀ ਬਲੀ ਚੜ੍ਹਣ ਵਾਲੇ ਇਨ੍ਹਾਂ ਲੱਖਾਂ ਲੋਕਾਂ ਦੀ ਮਿਥਿਹਾਸਿਕ ਗਿਣਤੀ ਪਿਛਲੇ 50 ਸਾਲਾਂ ‘ਚ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਹੁੰਦੀ ਰਹੀ ਹੈ। 

ਪਰ, ਅਸਲ ‘ਚ ਇਹ ਕਿੱਸੇ-ਕਹਾਣੀਆਂ ਅਤੇ ਅੰਕੜੇ ਆਏ ਕਿੱਥੋਂ? ਇਹ ਸਭ ਕਾਸੇ ਦੇ ਪਿੱਛੇ ਹੈ ਕੌਣ? ਅਗਲਾ ਸਵਾਲ : ਇਨ੍ਹਾਂ ਕਹਾਣੀਆਂ ਅੰਦਰ ਕੀ ਕੋਈ ਸਚਾਈ ਹੈ? ਅਤੇ ਸੋਵੀਅਤ ਯੂਨੀਅਨ ਅੰਦਰਲੇ ਪੁਰਾਲੇਖ (Archives) ਕਿਹੜੀ-ਕਿਹੜੀ ਜਾਣਕਾਰੀ ਸਾਂਭੀ ਬੈਠੇ ਹਨ, ਜੋ ਪਹਿਲਾਂ ਗੁਪਤ ਰੱਖੇ ਗਏ ਸਨ ਪਰ ਜਿਨ੍ਹਾਂ ਨੂੰ ਗੋਰਬਾਚੇਵ ਨੇ 1989 ਵਿੱਚ ਇਤਿਹਾਸ ਸਬੰਧੀ ਖੋਜ ਲਈ ਖੋਲ੍ਹ ਦਿੱਤਾ ਸੀ? ਇਨ੍ਹਾਂ ਕਲਪਿਤ ਕਥਾਵਾਂ ਦੇ ਲੇਖਕ ਹਮੇਸ਼ਾਂ ਇਹੀ ਕਹਿੰਦੇ ਰਹੇ ਹਨ ਕਿ ਸਟਾਲਿਨ ਵੇਲ਼ੇ ਦੇ ਸੋਵੀਅਤ ਯੂਨੀਅਨ ਵਿੱਚ ਮਾਰੇ ਗਏ ਲੱਖਾਂ ਲੋਕਾਂ ਸੰਬੰਧੀ ਉਨ੍ਹਾਂ ਦੇ ਦਾਅਵੇ ਉਸ ਦਿਨ ਸੱਚ ਸਾਬਤ ਹੋਣਗੇ ਜਦੋਂ ਦੇਸ਼ ਅੰਦਰਲੇ ਪੁਰਾਲੇਖਾਂ ਨੂੰ ਖੋਲ੍ਹਿਆ ਗਿਆ। ਕੀ ਇਹ ਇਸ ਤਰਾਂ ਹੋਇਆ? ਕੀ ਅਸਲ ‘ਚ ਉਹ ਸੱਚੇ ਸਾਬਤ ਹੋਏ? 

ਹਥਲਾ ਲੇਖ ਸਾਨੂੰ ਇਹੋ ਦੱਸਦਾ ਹੈ ਕਿ ਇਨ੍ਹਾਂ ਕਿੱਸੇ-ਕਹਾਣੀਆਂ ਦਾ ਸਰੋਤ ਕੀ ਹੈ ਅਤੇ ਕੌਣ ਇਨ੍ਹਾਂ ਦੇ ਪਿੱਛੇ ਹੈ। 

ਸੋਵੀਅਤ ਯੂਨੀਅਨ ਵਿਚਲੇ ਪੁਰਾਲੇਖਾਂ ਵਿੱਚ ਹੋਈ ਖੋਜ ਦੇ ਖੋਜ-ਨਿਬੰਧਾਂ ਦਾ ਅਧਿਐਨ ਕਰਨ ਤੋਂ ਬਾਅਦ ਲੇਖਕ ਸਟਾਲਿਨ ਵੇਲ਼ੇ ਦੇ ਸੋਵੀਅਤ ਯੂਨੀਅਨ ਵਿੱਚ ਕੁੱਲ ਕੈਦੀਆਂ ਅਤੇ ਉਨ੍ਹਾ ਵੱਲੋਂ ਜੇਲ੍ਹਾਂ ਅੰਦਰ ਬਿਤਾਏ ਕੁੱਲ ਸਾਲਾਂ ਦੀ ਅਸਲ ਗਿਣਤੀ ਨੂੰ ਅਤੇ ਇਸ ਦੌਰ ਦੌਰਾਨ ਮਰੇ-ਖਪੇ ਲੋਕਾਂ ਦੀ ਅਸਲ ਗਿਣਤੀ ਦੀ ਜਾਣਕਾਰੀ ਨੂੰ ਠੋਸ ਅੰਕੜਿਆਂ ਦੇ ਰੂਪ ‘ਚ ਪੇਸ਼ ਕਰਨ ਦੇ ਸਮਰੱਥ ਹੋਇਆ ਹੈ। ਅਸਲ ਗੱਲ ਕਲਪਿਤ ਕਥਾਵਾਂ ਤੋਂ ਕੋਹਾਂ ਦੂਰ ਹੈ। 

ਇੱਥੇ ਹਿਟਲਰ ਤੋਂ ਲੈਕੇ ਹਰਸਟ ਤੱਕ ਅਤੇ ਕੰਕੁਏਸਟ ਤੋਂ ਲੈ ਕੇ ਸੋਲਯੇਨਿਤਸਨ ਤੱਕ ਇੱਕ ਸਿੱਧਾ ਇਤਿਹਾਸਿਕ ਸਬੰਧ ਜੁੜਦਾ ਹੈ। ਜਰਮਨੀ ਅੰਦਰ 1933 ਵਿੱਚ ਅਜਿਹੀਆਂ ਸਿਆਸੀ ਤਬਦੀਲੀਆਂ ਆਉਂਦੀਆਂ ਹਨ ਜਿਨ੍ਹਾਂ ਨੇ ਆਉਣ ਵਾਲ਼ੇ ਦਹਾਕਿਆਂ ‘ਚ ਦੁਨੀਆਂ ਦੇ ਇਤਿਹਾਸ ਉੱਪਰ ਆਪਣੀ ਛਾਪ ਛੱਡਣੀ ਸੀ। 30 ਜਨਵਰੀ ਨੂੰ ਹਿਟਲਰ ਪ੍ਰਧਾਨ ਮੰਤਰੀ ਬਣ ਗਿਆ ਅਤੇ ਕਿਸੇ ਕਾਇਦੇ-ਕਾਨੂੰਨ ਦੀ ਕੋਈ ਵੀ ਪ੍ਰਵਾਹ ਨਾ ਕਰਨ ਵਾਲ਼ੀ ਸਰਕਾਰ ਦਾ ਇੱਕ ਨਵਾਂ ਰੂਪ ਹਿੰਸਾਤਮਕ ਤਰੀਕੇ ਨਾਲ਼ ਸ਼ਕਲ ਧਾਰਣੀ ਸ਼ੁਰੂ ਕਰਦਾ ਹੈ। ਸੱਤ੍ਹਾ ‘ਤੇ ਆਪਣੀ ਪਕੜ ਹੋਰ ਮਜ਼ਬੂਤ ਕਰਨ ਲਈ ਨਾਜ਼ੀ ਆਪਣੀ ਜਿੱਤ ਯਕੀਨੀ ਬਣਾਉਣ ਵਾਸਤੇ ਆਪਣੇ ਸਾਰੇ ਪ੍ਰਚਾਰ ਸਾਧਨਾਂ ਨੂੰ ਵਰਤਦੇ ਹੋਏ 5 ਮਾਰਚ ਨੂੰ ਹੋਣ ਵਾਲ਼ੀਆਂ ਨਵੀਆਂ ਚੋਣਾਂ ਦਾ ਐਲਾਨ ਕਰਦੇ ਹਨ। ਚੋਣਾਂ ਤੋਂ ਹਫਤਾ ਪਹਿਲਾਂ 27 ਫਰਵਰੀ ਨੂੰ ਨਾਜੀਆਂ ਨੇ ਪਾਰਲੀਮੈਂਟ ਨੂੰ ਅੱਗ ਲਗਾ ਦਿੱਤੀ ਅਤੇ ਕਮਿਊਨਿਸਟਾਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾ ਦਿੱਤਾ। ਇਨ੍ਹਾਂ ਚੋਣਾਂ ਵਿੱਚ ਨਾਜ਼ੀਆਂ ਨੂੰ ਇੱਕ ਕਰੋੜ 73 ਲੱਖ ਵੋਟਾਂ ਮਿਲੀਆਂ ਅਤੇ ਨਾਜ਼ੀ ਪਾਰਟੀ ਦੇ 288 ਡਿਪਟੀ ਜਿੱਤੇ ਅਤੇ 48 ਪ੍ਰਤੀਸ਼ਤ ਵੋਟਰਾਂ ਨੇ ਇਸ ਪਾਰਟੀ ਨੂੰ ਆਪਣੀ ਵੋਟ ਪਾਈ (ਜਦੋਂ ਕਿ ਨਵੰਬਰ ‘ਚ ਹੋਈਆਂ ਚੋਣਾਂ ਦੌਰਾਨ ਨਾਜ਼ੀਆਂ ਨੂੰ ਇੱਕ ਕਰੋੜ 17 ਲੱਖ ਵੋਟਾਂ ਮਿਲੀਆਂ ਸਨ ਅਤੇ 196 ਡਿਪਟੀ ਜਿੱਤੇ ਸਨ)। ਕਮਿਊਨਿਸਟ ਪਾਰਟੀ ਉੱਪਰ ਪਾਬੰਦੀ ਲਾਉਣ ਤੋਂ ਬਾਅਦ ਨਾਜ਼ੀਆਂ ਨੇ ਸਮਾਜਿਕ ਜਮਹੂਰੀਆਂ…

(ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 10, ਜੁਲਾਈ-ਸਤੰਬਰ 2008 ਵਿਚ ਪ੍ਰਕਾਸ਼ਿ

 

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s