ਸੋਵੀਅਤ ਸੰਘ ਵਿੱਚ ਸਮਾਜਵਾਦੀ ਪ੍ਰਯੋਗਾਂ ਦੇ ਤਜ਼ਰਬੇ: ਇਤਿਹਾਸ ਅਤੇ ਸਿਧਾਂਤ ਦੀਆਂ ਸਮੱਸਿਆਵਾਂ -ਅਭਿਨਵ (ਦੂਜੀ ਕਿਸ਼ਤ)

lenin stalin

IV. ਇਨਕਲਾਬ ਤੋਂ ਪਹਿਲਾਂ ਦੇ ਰੂਸ ਦੀ ਸਮਾਜਿਕ-ਆਰਥਿਕ ਹਾਲਤ ਅਤੇ ਇਨਕਲਾਬੀ ਕਮਿਊਨਿਸਟ ਲਹਿਰ ਦੀ ਉਤਪਤੀ ਅਤੇ ਵਿਕਾਸ 

ਪਿਛਲੇ ਪਾਠ ਵਿੱਚ ‘ਮਾਰਕਸਿਸਟ ਇੰਟਲੈਕਸ਼ਨ’ ਦੀ ਅਰਾਜਕਤਾਵਾਦੀ ਸੰਘਵਾਦੀ ਅਤੇ ਖਾਤਮੇਵਾਦੀ ਸੋਚ ਦੀ ਅਲੋਚਨਾ ਤੋਂ ਬਾਅਦ ਅਸੀਂ ਸੋਵੀਅਤ ਸਮਾਜਵਾਦੀ ਪ੍ਰਯੋਗਾਂ ਦੇ ਆਪਣੇ ਹਾਂਦਰੂ ਵਿਸ਼ਲੇਸ਼ਣ ਵੱਲ ਅੱਗੇ ਵਧ ਸਕਦੇ ਹਾਂ। ਦੱਸਣ ਦੀ  ਲੋੜ ਨਹੀਂ ਹੈ ਕਿ ‘ਮਾਰਕਸਿਸਟ ਇੰਟਲੈਕਸ਼ਨ’ ਕੋਈ ਕੱਲੋਕਾਰੀ ਉਦਾਹਰਣ ਨਹੀਂ ਹੈ ਸਗੋਂ ਅੱਜ ਪੂਰੇ ਦੇਸ਼ ਵਿੱਚ ਅਤੇ ਦੁਨੀਆਂ ਭਰ ਦੀ ਕਮਿਊਨਿਸਟ ਲਹਿਰ ਵਿੱਚ ਅਸੀਂ ਇਸ ਤਰ੍ਹਾਂ ਦੇ ਅਰਾਜਕਤਾਵਾਦੀ ਸੰਘਵਾਦੀ ਰੁਝਾਨ ਦੇ ਉਭਾਰ ਨੂੰ ਦੇਖ ਸਕਦੇ ਹਾਂ। ਇਸ ਲਈ ਸਾਡੀ ਅਲੋਚਨਾ ਸਿਰਫ਼ ‘ਮਾਰਕਸਿਸਟ ਇੰਟਲੈਕਸ਼ਨ’ ਜਿਹੇ ਸਿਆਸੀ ਕੱਚਘਰੜਾਂ ਵੱਲ ਸੇਧਤ ਨਹੀਂ ਹੈ ਸਗੋਂ ਇਹ ਇਸ ਪੂਰੇ ਰੁਝਾਨ ਦੀ ਅਲੋਚਨਾ ਹੈ, ਜਿਸ ਦੀ ਸੁਜੀਤ ਦਾਸ ਜਿਹੇ ਅੱਧਕਚਰੇ ”ਸਿਧਾਂਤਕਾਰ” ਸਿਰਫ਼ ਇੱਕ ਨਿੱਕੀ ਜਿਹੀ ਮਿਸਾਲ ਹੈ।

ਜਿਹਾ ਅਸੀਂ ਪਹਿਲਾਂ ਜ਼ਿਕਰ ਕਰ ਚੱਕੇ ਹਾਂ ਕਿ ਸੋਵੀਅਤ ਸਮਾਜਵਾਦ ਦੇ ਪ੍ਰਯੋਗਾਂ ‘ਤੇ ਹਾਂਦਰੂ ਤੌਰ ‘ਤੇ ਆਪਣਾ ਨਜ਼ਰੀਆ ਰੱਖਣ ਦੀ ਪ੍ਰਕਿਰਿਆ ਵਿੱਚ ਅਸੀਂ ‘ਮਾਰਕਸਿਸਟ ਇੰਟਲੈਕਸ਼ਨ’ ਦੁਆਰਾ ਤੱਥਾਂ ਨੂੰ ਵਿਗਾੜਨ ਦਾ ਪਰਦਾਫਾਸ਼ ਕਰਾਂਗੇ, ਸੋਵੀਅਤ ਸਮਾਜਵਾਦ ਦੇ ਕੁੱਝ ਪ੍ਰਮੁੱਖ ਅਧਿਐਨਾਂ ਦੀ ਅਲੋਚਨਾਤਮਕ ਪੜਚੋਲ ਅਤੇ ਨਾਲ਼ ਹੀ ਸੋਵੀਅਤ ਸਮਾਜਵਾਦ ਦੀਆਂ ਸਮੱਸਿਆਵਾਂ ਦੀ ਵਿਆਖਿਆ ਦੀਆਂ ਕੁੱਝ ਨਵੀਂਆਂ ਕੋਸ਼ਿਸ਼ਾਂ ‘ਤੇ ਆਪਣਾ ਅਲੋਚਨਾਤਮਕ ਨਜ਼ਰੀਆ ਵੀ ਪੇਸ਼ ਕਰਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਅਸੀਂ ਇਸ ਬਾਰੇ ਕੁੱਝ ਸਪਸ਼ਟੀਕਰਣ ਦੇਣਾ ਚਾਹਾਂਗੇ ਕਿ ਤੁਸੀਂ ਇਸ ਰਚਨਾ ਤੋਂ ਕੀ ਆਸ ਨਾ ਰੱਖੋ।

ਇਹ ਅਧਿਐਨ ਸੋਵੀਅਤ ਸੰਘ ਵਿੱਚ ਸਮਾਜਵਾਦ ਦਾ ਵਿਸਥਾਰ ਨਾਲ਼ ਤੱਥਾਤਮਕ ਅਤੇ ਬ੍ਰਿਤਾਂਤਕ ਇਤਿਹਾਸ ਤੁਹਾਡੇ ਸਾਹਮਣੇ ਨਹੀਂ ਰੱਖੇਗਾ। ਸੋਵੀਅਤ ਸੰਘ ਦੇ ਵਿਸਥਾਰ ਨਾਲ਼ ਬ੍ਰਿਤਾਂਤਕ ਇਤਿਹਾਸ ਦੇ ਕੁੱਝ ਮਹੱਤਵਪੂਰਣ ਜ਼ਿਕਰਯੋਗ ਅਧਿਐਨ ਮੌਜੂਦ ਹਨ ਅਤੇ ਸੰਪੂਰਣ ਬ੍ਰਿਤਾਂਤਕ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲ਼ਾ ਕੋਈ ਵੀ ਪਾਠਕ ਇਨ੍ਹਾਂ ਕਿਤਾਬਾਂ ਨੂੰ ਪੜ੍ਹ ਸਕਦਾ ਹੈ। ਮਾਰਿਸ ਡਾਬ, ਈ.ਐੱਚ. ਕਾਰ, ਇਸਾਕ ਡਾਈਸ਼ਰ, ਚਾਰਲਸ ਬੇਤੇਲਹਾਇਮ ਅਤੇ ਪਾਲ ਸਵੀਜ਼ੀ ਨੇ ਆਪਣੇ-ਆਪਣੇ ਨਜ਼ਰੀਏ ਨਾਲ਼ ਸੋਵੀਅਤ ਸਮਾਜਵਾਦੀ ਪ੍ਰਯੋਗਾਂ ਦੀਆਂ ਇਤਿਹਾਸਕ ਤਫ਼ਸੀਲਾਂ ਪੇਸ਼ ਕੀਤੀਆਂ ਹਨ ਤੇ ਅਲੋਚਨਾਤਮਕ ਨਜ਼ਰੀਏ ਨਾਲ਼ ਪੜ੍ਹਨ ‘ਤੇ ਅਤੇ ਖ਼ਾਸ ਤੌਰ ‘ਤੇ ਲੈਨਿਨ, ਸਤਾਲਿਨ ਅਤੇ ਹੋਰਨਾਂ ਬਾਲਸ਼ਵਿਕ ਆਗੂਆਂ ਦੀਆਂ ਰਚਨਾਵਾਂ ਅਤੇ ਨਾਲ਼ ਹੀ ਬਾਲਸ਼ਵਿਕ ਪਾਰਟੀ ਦੇ ਦਸਤਾਵੇਜ਼ਾਂ ਨਾਲ਼ ਉਨ੍ਹਾਂ ਨੂੰ ਪੜ੍ਹਨ ‘ਤੇ ਸੋਵੀਅਤ ਸੰਘ ਵਿੱਚ ਸਮਾਜਵਾਦ ਦੇ ਪੂਰੇ ਇਤਿਹਾਸ ਨੂੰ ਬਿਹਤਰ ਢੰਗ ਨਾਲ਼ ਸਮਝਿਆ ਜਾ ਸਕਦਾ ਹੈ। ਇਸ ਲਈ ਮੁੜ ਤੋਂ ਸੋਵੀਅਤ ਸੰਘ ਵਿੱਚ ਸਮਾਜਵਾਦ ਦੇ ਇਤਿਹਾਸ ਦੀ ਸੰਪੂਰਣ ਤੱਥਾਤਮਕ ਤਫ਼ਸੀਲ ਪੇਸ਼ ਕਰਨੀ ਇੱਕ ਗ਼ੈਰ-ਜ਼ਰੂਰੀ ਕਵਾਇਦ ਹੋਵੇਗੀ ਅਤੇ ਇਸ ਨੂੰ ਕਰਨ ਦਾ ਕੋਈ ਮਤਲਬ ਨਹੀਂ ਹੈ। ਇਸ ਲਈ ਤੁਸੀਂ ਅਜਿਹੀ ਉਮੀਦ ਇਸ ਅਧਿਐਨ ਤੋਂ ਨਹੀਂ ਕਰ ਸਕਦੇ। ਅਸੀਂ ਤੱਥਾਤਮਕ ਤਫ਼ਸੀਲਾਂ ਵਿੱਚ ਸਿਰਫ਼ ਤਦ ਹੀ ਜਾਵਾਂਗੇ ਜਿੱਥੇ ਸਾਡੇ ਮਕਸਦ ਦੀ ਪੂਰਤੀ ਲਈ ਜ਼ਰੂਰੀ ਹੋਵੇ।

ਸਾਡਾ ਮਕਸਦ ਇਸ ਅਧਿਐਨ ਵਿੱਚ ਸੋਵੀਅਤ ਸਮਾਜਵਾਦੀ ਪ੍ਰਯੋਗ ਦੇ ਵਿਸ਼ਲੇਸ਼ਣ ਲਈ ਸਿਧਾਂਤ ਦੇ ਕੁੱਝ ਅਹਿਮ ਸਵਾਲਾਂ ਨੂੰ ਉਠਾਉਣਾ ਅਤੇ ਉਸ ‘ਤੇ ਆਪਣੀ ਪੁਜ਼ੀਸ਼ਨ ਨੂੰ ਪੇਸ਼ ਕਰਨਾ ਹੈ ਜੋ ਕਿ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਦੇ ਵਿਗਿਆਨ ਅਤੇ ਖ਼ਾਸ ਤੌਰ ‘ਤੇ ਸਮਾਜਵਾਦੀ ਸੰਗਰਾਂਦੀ ਦੌਰ ਦੀਆਂ ਸਮੱਸਿਆਵਾਂ ਅਤੇ ਸਮਾਜਵਾਦੀ ਸਗਰਾਂਦੀ ਦੌਰ ਤੋਂ ਪਹਿਲਾਂ ਤੇ ਉਸ ਦੌਰਾਨ ਜਮਾਤ ਅਤੇ ਪਾਰਟੀ ਵਿੱਚ, ਜਮਾਤ ਅਤੇ ਰਾਜਸੱਤਾ ਵਿੱਚ, ਅਤੇ ਪਾਰਟੀ ਅਤੇ ਰਾਜਸੱਤਾ ਵਿਚਲੇ ਅੰਤਰਸਬੰਧਾਂ ਦੀ ਇੱਕ ਵਿਗਿਆਨਕ ਸਮਝ ਲਈ ਆਮ ਤੌਰ ‘ਤੇ ਮਹੱਤਵ ਰੱਖਦੇ ਹਨ। ਜਿੱਥੇ ਕਿਤੇ ਇਨ੍ਹਾਂ ਸਵਾਲਾਂ ਦੀ ਚਰਚਾ ਅਤੇ ਵਿਆਖਿਆ ਲਈ ਤੱਥਾਂ ਦੀ ਤਫ਼ਸੀਲ ਪੇਸ਼ ਕਰਨੀ ਹੋਵੇਗੀ, ਉੱਥੇ ਅਸੀਂ ਤੱਥਾਂ ਦੀ ਸੀਮਤ ਤਫ਼ਸੀਲ ਪੇਸ਼ ਕਰਾਂਗੇ ਅਤੇ ਪ੍ਰਸੰਗਕ ਉਪਯੋਗੀ ਸੰਦਰਭਾਂ ਦਾ ਸੁਝਾਅ ਪੇਸ਼ ਕਰਾਂਗੇ। ਇਸ ਤੋਂ ਇਲਾਵਾ, ਸਾਡਾ ਜ਼ੋਰ ਖ਼ਾਸ ਤੌਰ ‘ਤੇ ਸੋਵੀਅਤ ਸਮਾਜਵਾਦੀ ਇਨਕਲਾਬ ਨੂੰ ਅਗਵਾਈ ਦੇਣ ਵਾਲ਼ੀ ਬਾਲਸ਼ਵਿਕ ਪਾਰਟੀ ਅੰਦਰ ਦੋ ਲੀਹਾਂ ਦੇ ਘੋਲ਼ ਦੇ ਪੂਰੇ ਇਤਿਹਾਸ ‘ਤੇ ਪਿਛਲਝਾਤ ਅਤੇ ਉਸ ‘ਤੇ ਆਪਣੀ ਪੁਜ਼ੀਸ਼ਨ ਪੇਸ਼ ਕਰਨ, ਸੋਵੀਅਤ ਸਮਾਜਵਾਦੀ ਪ੍ਰਯੋਗਾਂ ਨੂੰ ਲੈ ਕੇ ਅਤੀਤ ਵਿੱਚ ਚੱਲੀਆਂ ਅਤੇ ਅੱਜ ਵੀ ਜਾਰੀ ਮਹੱਤਵਪੂਣ ਸਿਧਾਂਤਕ ਬਹਿਸਾਂ ਦਾ ਵਿਸ਼ਲੇਸ਼ਣ ਅਤੇ ਉਸ ‘ਤੇ ਆਪਣੀ ਪੁਜ਼ੀਸ਼ਨ ਪੇਸ਼ ਕਰਨ ਅਤੇ ਨਾਲ਼ ਹੀ ਸੋਵੀਅਤ ਸਮਾਜਵਾਦ ਦੇ ਇਤਿਹਾਸ ਸਬੰਧੀ ਮਾਰਕਸਵਾਦੀ-ਲੈਨਿਨਵਾਦੀ ਇਨਕਲਾਬੀ ਜਥੇਬੰਦੀਆਂ ਵਿੱਚ ਜਾਰੀ ਬਹਿਸਾਂ ‘ਤੇ ਆਪਣੀ ਪੁਜੀਸ਼ਨ ਪੇਸ਼ ਕਰਨ ‘ਤੇ ਹੋਵੇਗਾ। ਜਾਹਿਰ ਹੈ, ਇਸ ਪ੍ਰਕਿਰਿਆ ਵਿੱਚ ਅਸੀਂ ਸੋਵੀਅਤ ਸਮਾਜਵਾਦ ਦੇ ਕੁੱਝ ਸਿਰਕੱਢ ਅਧਿਐਨਕਾਰਾਂ ਦੇ ਅਧਿਐਨ ਬਾਰੇ ਆਪਣਾ ਅਲੋਚਨਾਤਮਕ ਨਜ਼ਰੀਆ ਪੇਸ਼ ਕਰਾਂਗੇ, ਜਿਵੇਂ ਕਿ ਮਾਰਿਸ ਡਾਬ, ਈ.ਐੱਚ. ਕਾਰ, ਚਾਰਲਸ ਬੇਤੇਲਹਾਇਮ, ਪਾਲ ਸਵੀਜ਼ੀ, ਰਣਧੀਰ ਸਿੰਘ ਆਦਿ ਅਤੇ ਨਾਲ਼ ਹੀ ਅਸੀਂ ਕੁੱਝ ਨਵ -ਮਾਰਕਸਵਾਦੀ ਅਤੇ ਸੋਧਵਾਦੀ ਸਿਧਾਂਤਕਾਰਾਂ ਦੁਆਰਾ ਸੋਵੀਅਤ ਸਮਾਜਵਾਦ ਦੀ ਅਲੋਚਨਾ ਦੀਆਂ ਕੋਸ਼ਿਸ਼ਾਂ ਦਾ ਵੀ ਅਲੋਚਨਾਤਮਕ ਮੁਲਾਂਕਣ ਪੇਸ਼ ਕਰਾਂਗੇ, ਜਿਵੇਂ ਕਿ ਲਿਓ ਪੈਨਿਚ, ਮਾਈਕਲ ਲੇਬੋਵਿਤਜ਼ ਅਤੇ ਕੁੱਝ ਨਵ-ਸੋਧਵਾਦੀ ਸਿਧਾਂਤਕਾਰ।…

ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ…

“ਪਰ੍ਤੀਬੱਧ”, ਅੰਕ 22, ਜੂਨ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s