ਸੋਵੀਅਤ ਸੰਘ ‘ਚ ਸਮਾਜਵਾਦੀ ਪ੍ਰਯੋਗਾਂ ਦੇ ਤਜ਼ਰਬੇ : ਇਤਿਹਾਸ ਅਤੇ ਸਿਧਾਂਤ ਦੀਆਂ ਸਮੱਸਿਆਵਾਂ •ਅਭਿਨਵ

1

(ਤੀਜੀ ਕਿਸ਼ਤ)
(ਲੜੀ ਜੋੜ ਲਈ ਦੇਖੋ ‘ਪ੍ਰਤੀਬੱਧ’ ਬੁਲੇਟਿਨ-22)

ਪਾਠ 4.
ਅੰਤਿਕਾ

ਚਾਰਲਸ ਬੇਤੇਲਹਾਇਮ ਦਾ “ਮਾਰਕਸਵਾਦ”:
ਮਾਓ ਤੋਂ ਵੱਧ “ਮਾਉਵਾਦੀ” ਬਣਨ ਦੇ ਯਤਨ ‘ਚ
ਮਾਰਕਸਵਾਦ-ਲੈਨਿਨਵਾਦ-ਮਾਉਵਾਦ ਨੂੰ ਤਿਲਾਂਜਲੀ

ਸੋਵੀਅਤ ਸਮਾਜਵਾਦੀ ਪ੍ਰਯੋਗਾਂ ਦੇ ਖੋਜਾਰਥੀਆਂ ਵਿੱਚ ਚਾਰਲਸ ਬੇਤੇਲਹਾਇਮ ਦਾ ਨਾਂ ਬਹੁ-ਚਰਚਿਤ ਹੈ। ਬੇਤਲਹਾਇਮ ਨੇ ਸੋਵੀਅਤ ਸੰਘ ਵਿੱਚ ਸਮਾਜਵਾਦੀ ਤਬਦੀਲੀ ਦੀਆਂ ਸਮੱਸਿਆਵਾਂ ‘ਤੇ ਕਈ ਕਿਤਾਬਾਂ ਲਿਖੀਆਂ ਹਨ ਅਤੇ ਨਾਲ਼ ਹੀ ਚੇ-ਗੁਏਰਾ, ਪਾਲ ਸਵੀਜ਼ੀ ਆਦਿ ਸਮੇਤ ਕਈ ਹੋਰ ਚਿੰਤਕਾਂ ਨਾਲ਼ ਬਹਿਸਾਂ ‘ਚ ਵੀ ਹਿੱਸਾ ਲਿਆ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਸੋਵੀਅਤ ਸਮਾਜਵਾਦ ਦੇ ਅਧਿਐਨ ਵਿੱਚ ਬੇਤੇਲਹਾਇਮ ਦਾ ਅਹਿਮ ਯੋਗਦਾਨ ਹੈ। ਪਰ ਉਸਦਾ ਯੋਗਦਾਨ ਆਮ ਤੌਰ ‘ਤੇ ਕੁਝ ਅਹਿਮ ਸਵਾਲਾਂ ਨੂੰ ਉਠਾਉਣ ਤੱਕ ਹੀ ਸੀਮਿਤ ਰਹਿੰਦਾ ਹੈ। ਵੱਖ-ਵੱਖ ਦੌਰਾਂ ਵਿੱਚ ਬੇਤੇਲਹਾਇਮ ਨੇ ਸੋਵੀਅਤ ਸੰਘ ਦੇ ਸਮਾਜਵਾਦੀ ਪ੍ਰਯੋਗ ‘ਤੇ ਜੋ ਰਚਨਾਵਾਂ ਲਿਖੀਆਂ ਹਨ, ਉਹਨਾਂ ‘ਤੇ ਵੱਖ-ਵੱਖ ਕਿਸਮ ਦੇ ਪਰਾਏ ਪ੍ਰਭਾਵ ਸਪੱਸ਼ਟ ਤੌਰ ‘ਤੇ ਦੇਖੇ ਜਾ ਸਕਦੇ ਹਨ। ਤ੍ਰਾਤਸਕੀਪੰਥ, ਖੁਰਸ਼ਚੇਵੀ ਸੋਧਵਾਦ, ਅਲਥੂਸਰਵਾਦੀ ਉੱਤਰ-ਸੰਰਚਨਾਵਾਦ, ਅਰਾਜਕਤਾਵਾਦੀ-ਸੰਘਵਾਦ, ਕੀਨਸੀ “ਮਾਰਕਸਵਾਦ”, ਬੁਖਾਰਿਨਵਾਦ ਅਤੇ ਨਾਲ਼ ਹੀ ਉਹਦੀਆਂ ਬਾਅਦ ਦੀਆਂ ਰਚਨਾਵਾਂ ‘ਤੇ ਇੱਕ ਤਰ੍ਹਾਂ ਦੇ ਨਕਲੀ-ਮਾਉਵਾਦ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਪਰ ਜੇਕਰ ਚਾਰਲਸ ਬੇਤੇਹਾਇਮ ਦੀ ਪੂਰੀ ਪਹੁੰਚ ਅਤੇ ਉਹਨਾਂ ਦੇ ਤਰੀਕਾਕਾਰ ‘ਤੇ ਸੰਪੂਰਨਤਾ ‘ਚ ਕਿਸੇ ਚੀਜ਼ ਦਾ ਅਸਰ ਹੈ ਤਾਂ ਉਹ ਹੈ ਹੀਗੇਲੀ ਵਿਚਾਰਵਾਦ, ਅਧਿਆਤਮਵਾਦ, ਮਕਾਨਕੀਵਾਦ ਅਤੇ ਅੰਤਰਮੁਖਤਾਵਾਦ ਦਾ। ਦਾਰਸ਼ਨਿਕ ਧਰਾਤਲ ‘ਤੇ ਬੇਤੇਲਹਾਇਮ ‘ਤੇ ਵਿਚਾਰਵਾਦ ਅਤੇ ਅਧਿਆਤਮਵਾਦ ਦੇ ਅਸਰ ਕਾਰਨ ਹੀ ਉਹਨਾਂ ਨੂੰ 1930 ਦੇ ਦਹਾਕੇ ਦੇ ਪਿਛਲੇ ਅੱਧ ਤੋਂ ਲੈ ਕੇ 1980 ਦੇ ਦਹਾਕੇ ਤੱਕ ਕਦੇ ਅਸੀਂ ਤ੍ਰਾਤਸਕੀਪੰਥ, ਖੁਰਸ਼ਚੇਵੀ ਸੋਧਵਾਦ ਅਤੇ ਕੀਨਸੀ “ਮਾਰਕਸਵਾਦ” ਦੇ ਸਿਰੇ ‘ਤੇ ਖੜ੍ਹਾ ਦੇਖਦੇ ਹਾਂ ਤਾਂ ਕਦੇ ਬੁਖਾਰਿਨਪੰਥ ਅਤੇ ਨਕਲੀ-ਮਾਉਵਾਦ ਦੇ ਸਿਰੇ ‘ਤੇ।

ਚਾਰਲਸ ਬੇਤੇਲਹਾਇਮ ਦੇ “ਮਾਰਕਸਵਾਦ” ਦੇ ਵਿਸ਼ਲੇਸ਼ਣ ਨੂੰ ਅਸੀਂ ਖਾਸ ਤੌਰ ‘ਤੇ ਲਾਜ਼ਮੀ ਮੰਨਦੇ ਹਾਂ। ਇਸਦਾ ਪਹਿਲਾ ਕਾਰਨ ਇਹ ਹੈ ਕਿ ਸੋਵੀਅਤ ਸਮਾਜਵਾਦ ‘ਤੇ ਚਾਰਲਸ ਬੇਤੇਲਹਾਇਮ ਦਾ ਪਿਛਲਾ ਲੇਖਣ ਮਾਉਵਾਦੀ ਅਤੇ ਚੀਨੀ ਸਮਾਜਵਾਦੀ ਤਜ਼ਰਬਿਆਂ ਤੋਂ ਪ੍ਰਭਾਵਿਤ ਮੰਨਿਆ ਗਿਆ ਹੈ। ਕਈ ਟਿੱਪਣੀਕਾਰਾਂ ਅਤੇ ਆਲੋਚਕਾਂ ਨੇ ਬੇਤੇਲਹਾਇਮ ਦੀ ਰਚਨਾ ‘ਕਲਾਸ ਸਟ੍ਰਗਲ ਇਨ ਦਿ ਯੂਐਸਐਸਆਰ’ ਨੂੰ ਸੋਵੀਅਤ ਸੰਘ ਦੇ ਇਤਿਹਾਸ ਦੀ ਮਾਉਵਾਦੀ ਵਿਆਖਿਆ ਕਰਾਰ ਦਿੱਤਾ ਹੈ, ਵਿਸ਼ੇਸ਼ ਤੌਰ ‘ਤੇ ਪਹਿਲੀ ਅਤੇ ਇੱਕ ਹੱਦ ਤੱਕ ਦੂਜੀ ਜਿਲਦ ਨੂੰ। ਸਾਡੇ ਅਨੁਸਾਰ ਇਹ ਇੱਕ ਨੁਕਸਾਨਦੇਹ ਭਰਮ ਹੈ, ਜੋ ਕਈ ਅਰਥਾਂ ‘ਚ ਮਾਓ ਦੀਆਂ ਦੇਣਾਂ ਅਤੇ ਮਾਉਵਾਦੀ ਸਿਆਸੀ ਆਰਥਿਕਤਾ ਦੇ ਬੁਨਿਆਦੀ ਤੱਤਾਂ ਲਈ ਖ਼ਤਰਨਾਕ ਹੈ। ਨਿਸ਼ਚਿਤ ਤੌਰ ‘ਤੇ, ਮਾਉਵਾਦੀ ਸਿਆਸੀ ਆਰਥਿਕਤਾ ਦੇ ਬੁਨਿਆਦੀ ਸਿਧਾਂਤਾਂ ਅਤੇ ਖ਼ਾਸ ਤੌਰ ‘ਤੇ ਸਮਾਜਵਾਦੀ ਤਬਦੀਲੀ ਦੀ ਮਾਉਵਾਦੀ ਸਮਝ ਦਾ ਅਲੱਗ ਤੋਂ ਅਲੋਚਨਾਤਮਕ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਸੰਜੀਦਾ ਮਾਰਕਸਵਾਦੀ-ਲੈਨਿਨਵਾਦੀ-ਮਾਉਵਾਦੀ ਲਈ ਇਹ ਇੱਕ ਜਰੂਰੀ ਕਾਰਜ ਹੈ। ਪਰ ਸਾਡੇ ਅਨੁਸਾਰ ਇੰਨਾ ਸਪੱਸ਼ਟ ਹੈ ਕਿ ਮਾਓ ਦੇ ਸਿਧਾਂਤ ਦੇ ਅਧਿਐਨ ਅਤੇ ਸਮਝ ਲਈ ਜੇਕਰ ਕੋਈ ਬੇਤੇਲਹਾਇਮ ਦੀਆਂ ਕਿਤਾਬਾਂ (ਸੋਵੀਅਤ ਰੂਸ ‘ਤੇ ਅਤੇ ਨਾਲ਼ ਹੀ ਚੀਨ ‘ਤੇ ਵੀ) ਨੂੰ ਆਪਣੇ ਬੁਨਿਆਦੀ ਸੰਦਰਭ ‘ਚ ਰੱਖਦਾ ਹੈ, ਤਾਂ ਨਿਸ਼ਚਿਤ ਤੌਰ ‘ਤੇ ਉਹ ਬਾਅਦ ‘ਚ ਖੁਦ ਨੂੰ ਭਿਅੰਕਰ ਵਿਚਾਰਧਾਰਕ ਅਤੇ ਸਿਆਸੀ ਗੜਬੜ ‘ਚ ਦੇਖੇਗਾ। ਮਾਓ ਦੇ ਮੌਲਿਕ ਸਿਧਾਂਤਾਂ ਦੀ ਇੱਕ ਆਲੋਚਨਾਤਮਕ ਸਮਝ ਲਈ ਕਿਸੇ ਵੀ ਗੰਭੀਰ ਮਾਰਕਸਵਾਦੀ-ਲੈਨਿਨਵਾਦੀ ਬੰਦੇ ਜਾਂ ਜਥੇਬੰਦੀ ਲਈ ਮਾਓ ਅਤੇ ਚੀਨੀ ਪਾਰਟੀ ਦਾ ਮੌਲਿਕ ਲੇਖਣ ਅਤੇ ਨਾਲ਼ ਹੀ ਚੀਨ ‘ਚ ਸਮਾਜਵਾਦੀ ਤਜ਼ਰਬਿਆਂ ਦਾ ਇਤਿਹਾਸ ਹੀ ਸਭ ਤੋਂ ਉੱਤਮ ਸੋਮਾ ਹੈ। ਕਾਰਨ ਇਹ ਹੈ ਕਿ ਚੀਨੀ ਸਮਾਜਵਾਦੀ ਤਜ਼ਰਬੇ ਦੇ ਵਿਸ਼ਲੇਸ਼ਣ ਖ਼ਾਸ ਤੌਰ ‘ਤੇ ਸਭ ਤੋਂ ਜ਼ਿਆਦਾ ਵਿਗਾੜਾਂ, ਅਗਿਆਨਤਾ ਅਤੇ ਮੂਰਖਤਾਪੂਰਨ ਸੂਤਰੀਕਰਨਾਂ ਨਾਲ਼ ਭਰੇ ਪਏ ਹਨ, ਭਾਵੇਂ ਉਹ ਐਲੇਨ ਬੇਦਿਊ ਵਰਗੇ ਲੋਕਾਂ ਦੁਆਰਾ ਮਾਉਵਾਦ ਅਤੇ ਚੀਨੀ ਸਮਾਜਵਾਦੀ ਤਜ਼ਰਬੇ ਦੀ ਉੱਤਰ-ਮਾਰਕਸਵਾਦੀ ਵਿਆਖਿਆ ਹੋਵੇ, ਜਾਂ ਫਿਰ ਚਾਰਲਸ ਬੇਤੇਲਹਾਇਮ ਅਤੇ ਉਹਦੇ ਚੇਲਿਆਂ, ਜਿਵੇਂ, ਕੋਸਤਾਸ ਮਾਵਰਾਕਿਸ ਵਰਗੇ ਲੋਕਾਂ ਦੁਆਰਾ ਮਾਉਵਾਦ ਦੀ ਹੇਗੇਲੀ ਵਿਚਾਰਵਾਦੀ ਅਤੇ ਅੰਤਰਮੁਖੀ ਵਿਆਖਿਆ ਹੋਵੇ। ਇੱਥੇ ਅਸੀਂ ਮਾਓ ਅਤੇ ਉਹਨਾਂ ਦੀਆਂ ਦੇਣਾਂ ਦੇ ਅਲੋਚਨਾਤਮਕ ਵਿਸ਼ਲੇਸ਼ਣ ਨੂੰ ਆਪਣੇ ਕਾਰਜ ਵਜੋਂ ਨਹੀਂ ਲਵਾਂਗੇ, ਪਰ ਬੇਤੇਲਹਾਇਮ ਦੁਆਰਾ ਮਾਓ ਦੀਆਂ ਸਿੱਖਿਆਵਾਂ ਦੇ ਵਿਗਾੜਾਂ ਦਾ ਖੰਡਨ ਕਰਦੇ ਹੋਏ ਅਸੀਂ ਪ੍ਰਸੰਗ ਵਜੋਂ ਮਾਉਵਾਦ ਦੇ ਬੁਨਿਆਦੀ ਸਿਧਾਂਤਾਂ ‘ਤੇ ਸੰਖੇਪ ਚਰਚਾ ਕਰਾਂਗੇ। ਸਾਡਾ ਬੁਨਿਆਦੀ ਉਦੇਸ਼ ਬੇਤੇਲਹਾਇਮ ਦੇ “ਮਾਰਕਸਵਾਦ” ਦੀ ਅਲੋਚਨਾ ਪੇਸ਼ ਕਰਨਾ ਹੈ…

ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ…

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

 

ਇਸ਼ਤਿਹਾਰ