ਮਾਰਕਸ ਅਤੇ ਏਂਗਲਜ਼ ਦੁਆਰਾ ਵਿਚਾਰੀਆਂ ਪ੍ਰਮੁੱਖ ਸਹੁਜ-ਸ਼ਾਸਤਰੀ ਸਮੱਸਿਆਵਾਂ -ਸਤੇਫਾਨ ਮੋਰਾਵਸਕੀ

marx engles

(ਪ੍ਰਤੀਬੱਧ’ ਵਿੱਚ ਮਾਰਕਸਵਾਦੀ ਨਜ਼ਰੀਏ ਤੋਂ ਕਲਾ ਅਤੇ ਸਾਹਿਤ ਉੱਪਰ ਰਚਿਤ ਸਮੱਗਰੀ ਅਸੀਂ ਲਗਾਤਾਰ ਛਾਪ ਰਹੇ ਹਾਂ। ਇਸ ਦਾ ਮਕਸਦ ਪਾਠਕਾਂ ਨੂੰ ਸਹੁਜਸ਼ਾਸਤਰ ਦੇ ਖੇਤਰ ਵਿੱਚ ਮਾਰਕਸਵਾਦ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣਾ ਹੈ। ਸਹੁਜਸ਼ਾਸਤਰੀ ਸਮੱਸਿਆਵਾਂ ਉੱਪਰ ਅਸੀਂ ਜਿਹੜੇ ਲੇਖਕਾਂ ਦੀਆਂ ਰਚਨਾਵਾਂ ਛਾਪਦੇ ਹਾਂ, ਉਹਨਾਂ ਦੀਆਂ ਸਭ ਪੋਜ਼ੀਸ਼ਨਾਂ ਨਾਲ਼ ਸਾਡੀ ਸਹਿਮਤੀ ਜ਼ਰੂਰੀ ਨਹੀਂ ਹੈ। —ਸੰਪਾਦਕ)

ਸਹੁਜ-ਚੇਤਨਾ ਦਾ ਜਨਮ

 ਮਾਰਕਸ ਦੇ ਸਮੇਂ ਵਿੱਚ ਕਿਉਂਕਿ ਸਹੁਜ-ਚੇਤਨਾ ਦੇ ਜਨਮ ਨਾਲ਼ ਸਬੰਧਿਤ ਤਜ਼ਰਬੇ ਅਧਾਰਿਤ ਤੱਥ ਬਹੁਤ ਹੀ ਘੱਟ ਉਪਲਬਧ ਸਨ, ਇਸ ਲਈ ਉਹ ਇਸ ਸਿਲਸਿਲੇ ਵਿੱਚ ਆਪਣੇ ਵਿਚਾਰ ਨੂੰ ਵਿਕਸਿਤ ਜਾਂ ਪ੍ਰਮਾਣਿਤ ਨਹੀਂ ਕਰ ਸਕਦੇ ਸਨ। ਇਸ ਲਈ ਹੋਰਾਂ ਦਾਰਸ਼ਨਿਕਾਂ ਦੇ ਵਾਂਗ ਉਹਨਾਂ ਨੇ ਵੀ ਉਪਲਭਧ ਗਿਆਨ ਦੀ ਵਰਤੋਂ ਕਰਦੇ ਹੋਏ ਇੱਕ ਦਾਰਸ਼ਨਿਕ ਧਾਰਨਾ ਦਾ ਵਿਕਾਸ ਕੀਤਾ। ਮਾਰਕਸ ਨੇ ਅੰਦਰੂਨੀ ਰੂਪ ਨਾਲ਼ ਆਪਣੇ ਵਿਸ਼ਲੇਸ਼ਣ ਨੂੰ ਈਸ਼ਵਰਵਾਦੀ ਅਤੇ ਪ੍ਰਕ੍ਰਿਤੀਵਾਦੀ ਸਥਾਪਨਾਵਾਂ ਦੇ ਵਿਰੁੱਧ ਸੇਧਿਆ। ਉਹਨਾਂ ਨੇ ਸਤਾਰਵੀਂ ਸਦੀ ਦੇ ਚਿੰਤਕਾਂ ਦੇ ਅਬੋਧਵਾਦੀ ਤਰਕਾਂ ਦਾ ਖੰਡਨ ਕੀਤਾ ਅਤੇ ਇਸਦੇ ਨਾਲ਼ ਉਸ ਅੰਤਰ-ਆਤਮਾ ਦੀ ਧਾਰਨਾ ਦਾ ਵੀ ਵਿਰੋਧ ਕੀਤਾ ਜੋ ਵਿਲੱਖਣ ਢੰਗ ਨਾਲ਼ ਸਹੁਜਾਤਮਕ ਜਾਂ ਫਿਰ ਪ੍ਰਮਾਤਮਾ ਜਾਂ ਕੁਦਰਤ ਦੁਆਰਾ ਪ੍ਰਦਾਨ ਕੀਤੀ ਯੋਗਤਾ ਨਾਲ਼ ਸੰਪੰਨ ਮੰਨੀ ਜਾਂਦੀ ਸੀ।

 ਮਾਰਕਸ ਨੇ ਦੱਸਿਆ ਕਿ ਸਹੁਜ-ਚੇਤਨਾ ਠੋਸ ਇਤਿਹਾਸਕ ਪ੍ਰਕ੍ਰਿਆਵਾਂ ਦੇ ਵਸ਼ਿਸ਼ਟ ਢਾਂਚਿਆਂ ਵਿੱਚ, ਖ਼ਾਸ ਤੌਰ ‘ਤੇ ਮਨੁੱਖੀ ਕਿਰਤ ਦੇ ਵਿਕਾਸ ਦੇ ਅੰਗ ਦੇ ਰੂਪ ਵਿੱਚ, ਸਿਲਸਿਲੇਵਾਰ ਜਨਮ ਲੈ ਸਕੀ ਹੈ। ਮਾਰਕਸ ਦੀ ਨਜ਼ਰ ਵਿੱਚ ਕਲਾਤਮਕ ਰਚਨਾ ਅਤੇ ਕਲਾ ਨੂੰ ਮਾਣਨਾ ਰੂਪ ਨਾਲ਼ ਮਨੁੱਖੀ ਯੋਗਤਾਵਾਂ ਹਨ। ਉਹਨਾਂ ਨੂੰ ਪਸ਼ੂਆਂ ਦੇ ਸੰਸਾਰ ਵਿੱਚ ਦਿਖਾਈ ਦੇਣ ਵਾਲ਼ੀਆਂ, ਉਹਨਾਂ ਨਾਲ਼ ਮਿਲ਼ਦੀਆਂ-ਜੁਲ਼ਦੀਆਂ ਚੀਜਾਂ ਨਾਲ਼, ਇੱਕ ਨਹੀਂ ਸਮਝਣਾ ਚਾਹੀਦਾ। ਕਿਰਤੀ ਮਨੁੱਖ ਕਿਰਤ-ਹੁਨਰ ਨੂੰ ਵਿਕਸਿਤ ਕਰਨ ਅਤੇ ਭੌਤਿਕ ਸੰਸਾਰ ‘ਤੇ ਵਿਚਾਰ ਜਾਂ ਫਿਰ ਕ੍ਰਿਆ ਦੇ ਰਾਹੀਂ ਕੰਟਰੋਲ ਕਰਨ ਦੇ ਦੌਰਾਨ ਸਹੁਜ-ਚੇਤਨਾ ਪ੍ਰਾਪਤ ਕਰਦਾ ਹੈ ਅਤੇ ਫਿਰ ਉਸਨੂੰ ਮਾਂਜਦਾ-ਸਵਾਰਦਾ ਹੈ। ਸਭ ਤੋਂ ਪਹਿਲਾਂ ਉਹ ਸਰਗਰਮ ਕਲਾਤਮਕ ਯੋਗਤਾ ਹਾਸਲ ਕਰਦਾ ਹੈ। ਭੌਤਿਕ ਸੰਸਾਰ ਨੂੰ ਮਨੁੱਖਤਾ ਦੇ ਸਮਰੂਪ ਪੈਮਾਨੇ ਦੀ ਵਰਤੋਂ ਜਾਂ ਮਾਪ ਦੇ ਰੂਪ ਅਨੁਸਾਰ ਢਾਲ਼ਿਆ ਜਾਂਦਾ ਹੈ। ਇਸ ਵਿਚਕਾਰ ਕਿਉਂਕਿ ਸਹੁਜ-ਯੋਗਤਾ ਵਿਕਸਿਤ ਹੋ ਗਈ ਹੁੰਦੀ ਹੈ, ਇਸ ਲਈ (ਮਾਨਵੀਕ੍ਰਿਤ) ਮਨੋਰੰਜਨ-ਝੁਕਾਅ ਦੇ ਪ੍ਰਗਟਾਅ ਦੇ ਨਵੇਂ ਮਾਧਿਅਮ ਮਿਲ਼ ਜਾਂਦੇ ਹਨ: ਆਪਣੀਆਂ ਵਿਸ਼ੇਸ਼ ਭੌਤਿਕ ਤੇ ਅਧਿਆਤਮਕ ਯੋਗਤਾਵਾਂ ਦੇ ਮਨੋਰੰਜਨ-ਮਾਧਿਅਮ ਰਾਹੀਂ ਇਸ ਹੱਦ ਤੱਕ ਕਿਰਤੀ ਮਨੁੱਖ ਮਨੋਰੰਜਨ ਨੂੰ ਮਾਣਨ ਵਾਲ਼ੇ ਮਨੁੱਖ ਦਾ ਰੂਪ ਗ੍ਰਹਿਣ ਕਰਨ ਦੀ ਦਿਸ਼ਾ ਵਿੱਚ ਵਧਦਾ ਹੈ।

ਫਿਰ ਜੇਕਰ ਅਸੀਂ ਸਹੁਜ ਚੇਤਨਾ ‘ਤੇ ਉਸਦੇ ਜ਼ਿਆਦਾ ਚਿੰਤਨਸ਼ੀਲ ਪੱਖ ਤੋਂ, ਯਾਣੀ ਜਿਆਦਾ ਸਟੀਕ ਜਾਂ ਘੱਟੋ-ਘੱਟ ਜ਼ਿਆਦਾ ਪ੍ਰਚੱਲਿਤ ਅਰਥ ਵਿੱਚ ਗੱਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸਨੂੰ ਇੱਕ ਬਾਅਦ ਦਾ ਵਿਕਾਸ ਮੰਨਣਾ ਹੋਵੇਗਾ ਜੋ ਕਲਾ-ਸੰਰਚਨਾ ਦੇ ਦੌਰ ਵਿੱਚ ਸ਼ੁਰੂ ਹੁੰਦਾ ਹੈ। ਮਾਰਕਸ ਨੇ ਇੱਕ ਵਾਰ “ਖਣਿਜ ਵਿਗਿਆਨਕ ਦ੍ਰਿਸ਼ਟੀ” ਤੁਕ ਦੀ ਵਰਤੋਂ ਉਸ ਰਵੱਈਏ ਦਾ ਵਰਣਨ ਕਰਨ ਦੇ ਲਈ ਕੀਤੀ ਸੀ ਜੋ ਪਹਿਲਾਂ ਦੀਆਂ ਕੁਦਰਤੀ ਵਸਤੂਆਂ ਨੂੰ ਸਹੁਜ ਦੀ ਨਜ਼ਰ ਨਾਲ਼ ਗ੍ਰਹਿਣ ਕਰਦਾ ਹੈ। ਅਜਿਹਾ ਇਸ ਲਈ ਕਿ ਅਜਿਹਾ ਨਜ਼ਰੀਆ ਵਸਤੂਆਂ ਦੇ ਹੋਰ ਸੰਭਵ ਕਾਰਜਾਂ ਪ੍ਰਤੀ ਥੋੜ੍ਹੀ-ਬਹੁਤ ਇੱਕ ਗੈਰ ਅਮਲੀ ਬੇਗਾਨਗੀ ਲਈ ਬੈਠਾ ਹੁੰਦਾ ਹੈ। ਗ੍ਰਹਿਣਸ਼ੀਲਤਾ ਦੇ ਇਸ ਰੂਪ ਨੂੰ ਉਸ ਚੇਤਨਾ ਦੀ ਇੰਜਨਿਅਰਿੰਗ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਜੋ ਕਲਾਤਮਕ ਵਸਤੂਆਂ ਦੀ ਉਸਾਰੀ ਕਰਨ ਵਾਲ਼ਿਆਂ ਲਈ ਜਰੂਰੀ ਹੁੰਦੀ ਹੈ। ਇਸ ਰੂਪ ਵਿੱਚ ਇਹ ਮਨੁੱਖੀ ਬਾਹਰੀਕਰਨ ਦੀ ਪੂਰਵਵਰਤੀ ਪ੍ਰਕਿਰਿਆ ਦੇ ਉਲ਼ਟ ਹੁੰਦੀ ਹੈ ਜਿਸਨੂੰ ਕਲਾਤਮਕ ਪੈਦਾਵਾਰ ਕਿਹਾ ਜਾਂਦਾ ਹੈ। ਬਾਹਰੀਕਰਨ-ਇੰਜਨਿਅਰਿੰਗ ਦੀ ਦਵੰਦਵਾਦੀ ਪ੍ਰਕ੍ਰਿਆ ਦੇ ਅੱਗੇ ਵਧਣ ਦੇ ਨਾਲ਼ ਹੀ ਵਿਕਸਿਤ ਹੋਣ ਵਾਲ਼ੇ ਕਲਾਤਮਕ ਪ੍ਰਕਾਰਾਂ ਅਤੇ ਉਹਨਾਂ ਦੇ ਪ੍ਰਭਾਵ ਤੋਂ ਪੈਦਾ ਹੋਣ ਵਾਲ਼ੀਆਂ ਮੂਲ ਸਹੁਜਾਤਮਕ ਭਾਵਨਾਵਾਂ ਵਿੱਚ ਸਬੰਧ ਵੱਧ ਤੋਂ ਵੱਧ ਧੁੰਦਲੇ ਬਣਦੇ ਜਾਂਦੇ ਹਨ। ਇਸ ਵਿਸ਼ੇਸ਼ ਸਹੁਜਾਤਮਕ ਨਜ਼ਰੀਏ ਦੀ ਉਸਾਰੀ ਹੋਈ ਹੈ। ਸਹੁਜ ਦੇ ਜਨਮ ਨਾਲ਼ ਸਬੰਧਿਤ ਉਪਰੋਕਤ ਵਰਣਨ ਮਾਰਕਸ ਦੁਆਰਾ ਖੋਜੀ ਉਸ ਪ੍ਰਕ੍ਰਿਆ ਦੇ ਆਮ ਸਿਧਾਂਤ ਨਾਲ਼ ਕਾਫ਼ੀ ਹੱਦ ਤੱਕ ਪੁਸ਼ਟ ਹੁੰਦਾ ਹੈ ਜਿਸਦੇ ਰਾਹੀਂ ਮੁੱਢ ਕਦੀਮੀ ਮਨੁੱਖਤਾ ਭੌਤਿਕ ਯਥਾਰਥ ਨੂੰ ਆਪਣੀਆਂ ਲੋੜਾਂ ਦੇ ਅਨੁਕੂਲ ਬਦਲਦੀ ਹੈ। ਹਥਿਆਉਣ (ਐਪ੍ਰੋਪ੍ਰੀਏਸ਼ਨ) ਦੀ ਇਹ ਪ੍ਰਕ੍ਰਿਆ ਇੱਕੋ ਵੇਲ਼ੇ ਬਾਹਰਮੁੱਖੀ ਅਤੇ ਅੰਤਰਮੁੱਖੀ, ਦੋਵੇਂ ਤਰ੍ਹਾਂ ਦੀ ਹੁੰਦੀ ਹੈ। ਅਨੇਕ ਅਮਲੀ ਨਜ਼ਰੀਆਂ ਵਿਚਕਾਰ ਵਸ਼ਿਸ਼ਟ ਰੂਪ ਨਾਲ਼ ਮਨੁੱਖੀ ਸਹੁਜ ਚੇਤਨਾ (ਜੋ ਪਹਿਲਾਂ ਸਰਗਰਮ ਢੰਗ ਦੀ ਕਲਾਤਮਕ ਚੇਤਨਾ ਦੇ ਬਿਨਾਂ ਹੋਰ ਕੁਝ ਨਹੀਂ ਹੈ) ਉਸ ਸੰਪੂਰਨ ਸਮਾਜਿਕ ਅਭਿਆਸ ‘ਚੋਂ ਪੈਦਾ ਹੁੰਦੀ ਹੈ ਜਿਸਦੇ ਰਾਹੀਂ ਮਨੁੱਖ ਇੱਕ ਜਾਤੀ ਦੇ ਰੂਪ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਦਾ ਹੈ ਅਤੇ “ਮਨੁੱਖੀ ਸਾਰਤੱਤ” ਨੂੰ ਪ੍ਰਾਪਤ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 20, ਸਤੰਬਰ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s