ਸੰਵਿਧਾਨ ਦਾ ‘ਖਰੜਾ’ ਤਿਆਰ ਕਰਨ ‘ਚ ਅੰਬੇਡਕਰ ਦੀ ਭੂਮਿਕਾ • ਰੰਗਾਨਾਇਕੰਮਾ

ambedkar

ਅੰਬੇਡਕਰ ਬਾਰੇ ਦੋ ਅਹਿਮ ਮੁੱਦੇ ਹੋਰ ਹਨ ਜਿਹਨਾਂ ਦਾ ਸਾਨੂੰ ਪਰੀਖਣ ਕਰਨਾ ਪਏਗਾ। ਉਹ ਹਨ: ਭਾਰਤ ਦਾ ਸੰਵਿਧਾਨ ਅਤੇ ਧਰਮ-ਬਦਲੀ।

ਛੂਆਛਾਤ ਖਿਲਾਫ਼ ਸੰਘਰਸ਼ ਕਰਨ ‘ਚ ਅੰਬੇਡਕਰ ਕਈ ਤਰ੍ਹਾਂ ਨਾਲ ਸਰਗਰਮ ਸਨ। ਉਹਨਾਂ ਨੇ ਦਲਿਤਾਂ ਲਈ ਕੁਝ ਮੈਗਜ਼ੀਨਾਂ ਦਾ ਪ੍ਰਕਾਸ਼ਨ ਕੀਤਾ, ਕੁਝ ਜੱਥੇਬੰਦੀਆਂ ਸ਼ੁਰੂ ਕੀਤੀਆਂ, ਸਕੂਲ, ਕਾਲਜ ਅਤੇ ਹੋਸਟਲ ਖੁਲਵਾਏ। ਉਹਨਾਂ ਨੇ ਦਲਿਤ ਮਜ਼ਦੂਰਾਂ ਦਾ ਸੰਘ ਬਣਵਾਇਆ। ਇਕ ਸਿਆਸੀ ਪਾਰਟੀ ਵੀ ਖੜ੍ਹੀ ਕੀਤੀ। ਕੁਝ ਤਹਿਰੀਕਾਂ ਦੀ ਅਗਵਾਈ ਕੀਤੀ। ਅੰਬੇਡਕਰ ਦੇ ਜੀਵਨ ਬਿਰਤਾਂਤਾਂ ‘ਚ ਇਹ ਸਾਰੀ ਸੂਚਨਾ ਵਿਸਥਾਰ ਨਾਲ ਮਿਲਦੀ ਹੈ। ਮੈਂ ਇਹਨਾਂ ਦਾ ਵੇਰਵਾ ਦੇਣ ਨਹੀਂ ਜਾ ਰਹੀ ਹਾਂ ਕਿਉਂਕਿ ਇਸ ਲੇਖ ਦਾ ਮਕਸਦ ਅੰਬੇਡਕਰ ਦੇ ਜੀਵਨ ਵਿਰਤਾਂਤ ਦੀ ਸਮੀਖਿਆ ਕਰਨਾ ਨਹੀਂ ਹੈ। ਇਸ ਲੇਖ ‘ਚ, ਮੈਂ ਮੁੱਖ ਤੌਰ ‘ਤੇ ਅੰਬੇਡਕਰ ਦੀਆਂ ਉਹਨਾਂ ਕਿਰਤਾਂ ਅਤੇ ਤਹਿਰੀਕਾਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਦਲਿਤ ਸਵਾਲ ਨਾਲ ਜੁੜੀਆਂ ਹੋਈਆਂ ਹਨ। 

ਹੁਣ ਤੱਕ ਅਸੀਂ ਅੰਬੇਡਕਰ ਦਾ ਪੂਰਾ ਵੇਰਵਾ ਨਹੀਂ ਦਿੱਤਾ, ਚਲੋ ਕੁਝ ਜਾਣਕਾਰੀ ਹਾਸਲ ਕਰਦੇ ਹਾਂ। ਅੰਬੇਡਕਰ ਦੀ ਜਨਮ ਤਰੀਕ 14 ਅਪ੍ਰੈਲ 1891 ਹੈ। ਉਹਨਾਂ ਦਾ ਜਨਮ ਸਥਾਨ ਅੰਬਾਵਾੜਾ ਹੈ ਜਿਹੜਾ ਮਹਾਂਰਾਸ਼ਟਰ ਦੇ ਰਤਨਗਿਰੀ ਜ਼ਿਲੇ ‘ਚ ਪੈਂਦਾ ਹੈ। ਉਹਨਾਂ ਦਾ ਪੂਰਾ ਨਾਂ ਭੀਮਰਾਓ ਰਾਮ ਜੀ ਅੰਬੇਡਕਰ ਹੈ। ਉਹਨਾਂ ਦੀ ਮਾਤ ਭਾਸ਼ਾ ਮਰਾਠੀ ਹੈ। ਉਹਨਾਂ ਦੇ ਪਿਤਾ ਜੀ ਬੰਬਈ ‘ਚ ਨੌਕਰੀ ਕਰਦੇ ਸਨ, ਇਸ ਲਈ ਆਪਣਾ ਜਨਮ ਸਥਾਨ ਛੱਡ ਕੇ ਉਹ ਲੋਕ ਇੱਥੇ ਹੀ ਆ ਗਏ। ਉੱਥੇ ਉਹਨਾਂ ਨੇ 1907 ‘ਚ ਮੈਟ੍ਰਿਕ ਪਾਸ ਕੀਤੀ ਸੀ। ਮਗਰੋਂ ਉਹਨਾਂ ਨੇ ਬੰਬਈ ‘ਚ ਬੜੌਦਾ ਦੇ ਰਾਜੇ ਦੀ ਵਿੱਤੀ ਮਦਦ ਨਾਲ, ਜਿਹੜੇ ਗਰੀਬ ਵਿਦਿਆਰਥੀਆਂ ਨੂੰ ਵਜੀਫਾ ਦਿਆ ਕਰਦੇ ਸਨ, 1912 ‘ਚ ਬੀ.ਏ. ਪੂਰੀ ਕੀਤੀ। ਉਸੇ ਰਾਜੇ ਦੀ ਮੱਦਦ ਨਾਲ ਅੰਬੇਡਕਰ ਉੱਚ ਸਿੱਖਿਆ ਲਈ ਵਿਦੇਸ਼ ਗਏ ਅਤੇ ਅਮਰੀਕਾ ਦੀ ਕੋਲੰਬੋ ਯੂਨਿਵਰਸਿਟੀ ਤੋਂ ਐਮ. ਏ ਅਤੇ ਪੀ. ਐਚ. ਡੀ ਦੀ ਡਿਗਰੀ ਹਾਸਲ ਕੀਤੀ। ਉੱਥੋਂ 1917 ‘ਚ ਉਹ ਲੰਦਨ ਗਏ। ਉਹਨਾਂ ਦਾ ਉਦੇਸ਼ ਬੈਰਿਸਟਰ ਬਣਨ ਦਾ ਸੀ। ਕਿਉਂਕਿ ਉਹਨਾਂ ਨੇ ਵਿੱਤੀ ਮੱਦਦ ਲੈਣਾ ਬੰਦ ਕਰ ਦਿੱਤਾ ਸੀ, ਇਸ ਲਈ ਉਹਨਾਂ ਨੂੰ ਬਾਰ-ਏਟ-ਲਾਅ ਪੂਰਾ ਕਰੇ ਬਗੈਰ ਹੀ ਭਾਰਤ ਵਾਪਸ ਪਰਤਣਾ ਪਿਆ। 1918 ‘ਚ ਉਹਨਾਂ ਨੇ ਬੰਬਈ ਦੇ ਇਕ ਕਾਲਜ ‘ਚ ਅਧਿਐਨ ਕਾਰਜ ਸ਼ੁਰੂ ਕੀਤਾ। ਦੋ ਵਰ੍ਹੇ ਮਗਰੋਂ, ਕੋਹਲਾਪੁਰ ਦੇ ਰਾਜੇ ਦੀ ਮੱਦਦ ਨਾਲ ਉਹ ਮੁੜ ਲੰਦਨ ਗਏ ਅਤੇ ਨਾ ਸਿਰਫ਼ ਬੈਰਿਸਟਰੀ ਪੂਰੀ ਕੀਤੀ ਸਗੋਂ ਐਮ. ਐਸ. ਸੀ. ਵੀ ਕੀਤੀ। ਮਗਰੋਂ ਇਕ ਵਰ੍ਹੇ ਤੱਕ ਜਰਮਨੀ ‘ਚ ਅਧਿਐਨ ਕੀਤਾ। 1923 ‘ਚ ਉਹ ਭਾਰਤ ਵਾਪਸ ਪਰਤ ਆਏ ਅਤੇ ਬੰਬਈ ‘ਚ ਵਕਾਲਤ ਸ਼ੁਰੂ ਕੀਤੀ। 

ਉਦੋਂ ਤੋਂ ਛੂਆਛਾਤ-ਵਿਰੋਧੀ ਤਹਿਰੀਕ, ਇਹਨਾਂ ਮੁੱਦਿਆਂ ਨਾਲ ਜੁੜੀ ਸਿਆਸਤ ਅਤੇ ਲੇਖਣੀ ਉਹਨਾਂ ਦੀਆਂ ਸਰਗਰਮੀਆਂ…

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s