ਕਾਮਰੇਡ ਅਰਵਿੰਦ ਨਹੀਂ ਰਹੇ!

sathi arvind 2

 ਕਾ. ਅਰਵਿੰਦ ਜਿਉਂਦੇ ਰਹਿਣਗੇ ਸਾਡੇ ਸਕੰਲਪਾਂ ‘ਚ!
ਉਹਨਾਂ ਦੇ ਸੁਪਨੇ ਜਿਉਂਦੇ ਰਹਿਣਗੇ ਸਾਡੇ ਸੁਪਨਿਆਂ ‘ਚ!
ਪਰਚਮ ਲਹਿਰਾਉਂਦਾ ਰਹੇਗਾ, ਮਸ਼ਾਲ ਜਲ਼ਦੀ ਰਹੇਗੀ, ਸਫ਼ਰ ਜਾਰੀ ਰਹੇਗਾ
ਕਾ. ਅਰਵਿੰਦ ਤੇਰੇ ਨਾਲ਼ ਸਾਡਾ ਇਹ ਵਾਅਦਾ ਹੈ!

ਕਾਮਰੇਡ ਅਰਵਿੰਦ ਨਹੀਂ ਰਹੇ। ਬੋਝਲ ਕਲਮ ‘ਚੋਂ ਨਿਕਲ਼ੇ ਪੱਥਰ ਵਰਗੇ ਭਾਰੇ ਇਨ੍ਹਾਂ ਸ਼ਬਦਾਂ ‘ਤੇ ਅਸੀਂ ਵੀ ਖ਼ੁਦ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਾਮਰੇਡ ਅਰਵਿੰਦ ਨਹੀਂ ਰਹੇ। 

ਬੀਤੀ 24 ਜੁਲਾਈ 2008, ਨੂੰ ਗੋਰਖਪੁਰ ਸਥਿਤ ਸਵਿਤਰੀ ਨਰਸਿੰਗ ਹੋਮ ਵਿੱਚ ਰਾਤ ਨੂੰ ਲੱਗਭਗ 9.40 ਤੋਂ 9.45 ਵਿਚਕਾਰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਦਾ ਹਾਲ ਠੀਕ ਨਹੀਂ ਸੀ ਚੱਲ ਰਿਹਾ ਅਤੇ ਵਿੱਚ-ਵਿੱਚ ਬੁਖਾਰ ਚੜ੍ਹਦਾ ਰਹਿੰਦਾ ਸੀ। ਥਾਇਰਾਇਡ ਦੀ ਸਮੱਸਿਆ ਉਨ੍ਹਾਂ ਨੂੰ ਪਹਿਲਾਂ ਹੀ ਸੀ। ਲੱਗਭਗ ਇੱਕ ਹਫਤੇ ਤੋਂ ਉਹ ਵਾਰਿਲ ਬੁਖਾਰ ਤੋਂ ਪੀੜਤ ਸਨ ਅਤੇ ਉਸ ਲਈ ਦਵਾਈਆਂ ਲੈ ਰਹੇ ਸਨ। 23 ਜੁਲਾਈ ਨੂੰ ਬਹੁਤ ਜ਼ਿਆਦਾ ਕਮਜੋਰੀ ਮਹਿਸੂਸ ਹੋਣ ਅਤੇ ਸਾਹ ਲੈਣ ਵਿੱਚ ਔਖ ਹੋਣ ‘ਤੇ ਸਾਥੀਆਂ ਨੇ ਉਨ੍ਹਾਂ ਨੂੰ ਡਾ. ਅਜੀਜ ਅਹਿਮਦ ਦੇ ਨਰਸਿੰਗ ਹੋਮ ਵਿੱਚ ਦਾਖਲ ਕਰਾਇਆ। ਉੱਥੇ ਸਾਹ ਲੈਣ ਵਿੱਚ ਔਖ ਹੋਰ ਵੱਧਦੀ ਗਈ। ਪਤਾ ਲੱਗਾ ਕਿ ਫ਼ੇਫੜੇ ਅਤੇ ਸਾਹ ਨਾਲ਼ੀ ਵਿੱਚ ਗੰਭੀਰ ਇਨਫ਼ੈਕਸ਼ਨ ਕਾਰਨ ਦਿਲ ‘ਤੇ ਬਹੁਤ ਵੱਧ ਦਬਾਅ ਪੈ ਰਿਹਾ ਹੈ। ਡਾਕਟਰ ਕੁੱਝ ਸਮਝ ਪਾਉਂਦੇ ਤਦ ਤੱਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਚੁੱਕਿਆ ਸੀ। ਜਾਂਚ ਤੋਂ ਪਤਾ ਲੱਗਿਆ ਕਿ ਗੁਰਦੇ ਵੀ ਕੰਮ ਕਰਨਾ ਬੰਦ ਕਰ ਚੁੱਕੇ ਹਨ ਅਤੇ ਅੰਤੜੀਆਂ ਵਿੱਚ ਵੀ ਇਨਫ਼ੈਕਸ਼ਨ ਹੈ। ਡਾਕਟਰਾਂ ਅਨੁਸਾਰ, ਹੁਣ ਬਾਹਰ ਕਿਤੇ ਲੈ ਜਾਣਾ ਸੰਭਵ ਨਹੀਂ ਸੀ। ਫਿਰ ਉਨ੍ਹਾਂ ਨੂੰ ਲੋਕਲ ਸਾਵਿਤਰੀ ਨਰਸਿੰਗ ਹੋਮ ਲੈ ਜਾਇਆ ਗਿਆ, ਜਿੱਥੇ ਡਾਇਲਿਸਿਸ ਦੀ ਸਹੂਲਤ ਸੀ। ਪਰ, ਡਾਇਲਿਸਿਸ ਸ਼ੁਰੂ ਹੋਣ ਤੋਂ ਠੀਕ ਪਹਿਲਾਂ, ਇੱਕ ਤੋਂ ਬਾਅਦ ਇੱਕ, ਦਿਲ ਦੇ ਦੋ ਦੌਰੇ ਥੋੜ੍ਹੇ ਹੀ ਸਮੇਂ ਦੇ ਵਕਫ਼ੇ ‘ਤੇ ਪਏ ਅਤੇ ਸਾਡਾ ਕਾਮਰੇਡ ਸਾਡੇ ਤੋਂ ਹਮੇਸ਼ਾ ਲਈ ਵਿਦਾ ਹੋ ਗਿਆ।

ਠੰਡੇ-ਬੇਰਹਿਮ ਸਮੇਂ ਦੇ ਵਿਰੁੱਧ ਜਾਰੀ ਸੰਘਰਸ਼
ਵਿੱਚ ਇੱਕ ਸ਼ਹਾਦਤ : ਲਹੂ ਹੈ ਕਿ ਤਦ ਵੀ ਗਾਉਂਦਾ ਹੈ !

ਮੌਤ ਨਾਲ਼ ਹਰ ਇਨਕਲਾਬੀ ਦਾ ਇੱਕ ਕਰਾਰ ਹੁੰਦਾ ਹੈ ਅਤੇ ਉਸ ਕਰਾਰ ਮੁਤਾਬਿਕ, ਜ਼ਿਆਦਾਤਰ ਮਾਮਲਿਆਂ ਵਿੱਚ ਦੋਨਾਂ ਦਾ ਮੇਲ ਅਚਾਨਕ ਅਤੇ ਸਮੇਂ ਤੋਂ ਪਹਿਲਾਂ ਹੁੰਦਾ ਹੈ। ਫਿਰ ਵੀ ਇੰਨਾ ਅਣਕਿਆਸਿਆ ਵੀ ਕੁੱਝ ਹੋ ਸਕਦਾ ਹੈ, ਸਾਡੇ ਵਿੱਚੋਂ ਕਿਸੇ ਨੇ ਇਸਦੀ ਕਲਪਨਾ ਤੱਕ ਨਹੀਂ ਕੀਤੀ ਸੀ। ਇੱਕ ਕਠਿਨ ਜੱਦੋ ਜਹਿਦ ਨਾਲ਼ ਭਰੀ ਖੋਜੀ ਯਾਤਰਾ ਦੇ ਬਾਅਦ, ਜਦੋਂ ਅਸੀਂ ਨਵੀਂਆਂ ਯੋਜਨਾਵਾਂ ਦੇ ਬਲੂ-ਪ੍ਰਿੰਟਸ ਨੂੰ ਅੰਤਿਮ ਰੂਪ ਦੇ ਰਹੇ ਸਾਂ, ਜਦੋਂ ਅਸੀਂ ਨਵੇਂ ਲੋਕ-ਮੁਕਤੀ ਪ੍ਰਾਜ਼ੈਕਟ ਬਾਰੇ ਵਿੱਚ ਆਪਣੀ ਸੋਚ ਨੂੰ ਪ੍ਰਯੋਗਾਂ ਵਿੱਚ ਉਤਾਰ ਕੇ ਸਹੀ ਸਾਬਿਤ ਅਤੇ ਵਿਕਸਿਤ ਕਰਨ ਦੀ ਇੱਕ ਨਵੀਂ ਯੋਜਨਾ ਹੱਥ ਵਿੱਚ ਲੈ ਰਹੇ ਸਾਂ, ਜਦੋਂ ਅਸੀਂ ਕੱਟੜਤਾ ਅਤੇ ”ਮੁਕਤ ਚਿੰਤਨ” ਤੋਂ ਮੁਕਤ ਇਨਕਲਾਬੀ ਹਮਸਫ਼ਰਾਂ ਨਾਲ਼ ਨਵੇਂ ਪ੍ਰੋਲੇਤਾਰੀ ਇਨਕਲਾਬ ਦੇ ਸਰੂਪ ਅਤੇ ਸਮੱਸਿਆਵਾਂ ‘ਤੇ ਸੰਵਾਦ ਦਾ ਇੱਕ ਨਵਾਂ ਗੇੜ ਸ਼ੁਰੂ ਕਰ ਰਹੇ ਸਾਂ, ਠੀਕ ਅਜਿਹੇ ਹੀ ਸਮੇਂ ਵਿੱਚ ਲੀਡਰਸ਼ਿਪ ਦੇ ਇੱਕ ਸਭ ਤੋਂ ਤਜ਼ਰਬੇਕਾਰ ਅਤੇ ਸਭ ਤੋਂ ਮਹੱਤਵਪੂਰਨ ਸਾਥੀ ਦਾ ਇੰਝ ਇਸ ਤਰ੍ਹਾਂ ਸਾਡੇ ਵਿੱਚੋਂ ਚਲੇ ਜਾਣਾ ਇੱਕ ਅਜਿਹੀ ਸੱਟ ਹੈ, ਜਿਸ ਤੋਂ ਉਭਰਨ ਵਿੱਚੋਂ ਸਭ ਸੰਕਲਪਾਂ ਦੇ ਬਾਵਜੂਦ ਨਿਸ਼ਚੇ ਹੀ, ਸਾਨੂੰ ਕੁੱਝ ਸਮਾਂ ਲੱਗੇਗਾ। 

ਜਿੰਦਗੀ ਲੜਦੀ ਰਹੇਗੀ, ਕਾਫ਼ਲਾ ਚੱਲਦਾ ਰਹੇਗਾ, ਸਾਡੇ ਤੋਂ ਵਿਦਾ ਲੈਣ ਵਾਲ਼ੇ ਸਾਥੀਆਂ ਦਾ ਸਥਾਨ ਨਵੇਂ ਸਾਥੀ ਲੈਂਦੇ ਰਹਿਣਗੇ, ਫਿਰ ਵੀ ਕਠਿਨ ਅਤੇ ਠੰਡੇ ਸਮੇਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਨੂੰ ਭੁੱਲ ਸਕਣਾ ਅਸਾਨ ਨਹੀਂ ਹੁੰਦਾ। ਇਨਕਲਾਬੀ ਉਭਾਰ ਦੇ ਦਿਨਾਂ ਦੇ ਮੁਕਾਬਲੇ ਠੰਡੇ, ਖੜੋਤ ਭਰੇ ਦਿਨਾਂ ਵਿੱਚ ਜੂਝਣਾਂ ਅਤੇ ਕੁਰਬਾਨੀ ਦੇਣਾ ਕਿਤੇ ਵੱਧ ਕਠਿਨ ਹੁੰਦਾ ਹੈ ਅਤੇ ਦੁਰਲੱਭ ਵੀ।

ਅਸੀਂ ਇੱਕ ਅਜਿਹੇ ਹੀ ਸਮੇਂ ਵਿੱਚ ਜੀਅ ਰਹੇ ਹਾਂ ਜਦੋਂ ਮਾਣਮੱਤੇ ਸ਼ਬਦ…

(ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 11,ਅਕਤੂਬਰ-ਦਸੰਬਰ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s