ਸਰਮਾਏਦਾਰੀ ਦਾ ਸੰਕਟ ਅਤੇ ‘ਸੁਪਰ ਹੀਰੋ’ ਅਤੇ ‘ਐਂਗਰੀ ਯੰਗ ਮੈਨ’ ਦੀ ਵਾਪਸੀ •ਅਭਿਨਵ

111

(ਦੂਜੀ ਕਿਸ਼ਤ)

(ਲੜੀ ਜੋੜਨ ਲਈ ਪੜ੍ਹੋ ਪ੍ਰਤੀਬੱਧ ਬੁਲੇਟਿਨ 22, ਜੂਨ 2014)

ਅਮਰੀਕੀ ਕਾਮਿਕਸ ਅਤੇ ਹਾਲੀਵੁਡ ਵਿੱਚ ਸੁਪਰ ਹੀਰੋ ਫ਼ਿਕਸ਼ਨ

ਹਾਲੀਵੁਡ ਫ਼ਿਲਮਾਂ ਵਿੱਚ ਵੀ ‘ਐਂਗਰੀ ਯੰਗ ਮੈਨ’ ਦਾ ਇੱਕ ਦੌਰ ਰਿਹਾ ਸੀ, ਜਿਸ ਵਿੱਚ ਇੱਕ ਹੱਦ ਤੱਕ ਮਾਰਲਨ ਬਰਾਂਡੋ ਦੀ ‘ਆਨ ਦਿ ਵਾਟਰ ਫਰੰਟ’ ਜਿਹੀਆਂ ਫ਼ਿਲਮਾਂ ਸਮੇਤ ਕੁਝ ਅਜਿਹੀਆਂ ਸਿਰੇ ਦੀਆਂ ਪਿਛਾਖੜੀ ਫ਼ਿਲਮਾਂ ਨੂੰ ਵੀ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ‘ਐਂਗਰੀ ਵਾਈਟ ਮੇਲ’ ਫ਼ਿਲਮਾਂ  ਵਜੋਂ ਗਿਣਿਆ ਗਿਆ। ਇਨ੍ਹਾਂ ਵਿੱਚ ਕਿਲੰਟ ਈਸਟਵੁਡ ਦੀਆਂ ਕਈ ਫ਼ਿਲਮਾਂ ਅਤੇ ਨਾਲ਼ ਹੀ ਰਾਬਰਟ ਡੀ ਨਿਰੋ ਦੀ ‘ਟੈਕਸੀ ਡਰਾਈਵਰ’ ਪ੍ਰਮੁੱਖ ਰੂਪ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਹਨ। ਪਰ ਇਨ੍ਹਾਂ ਫ਼ਿਲਮਾਂ ਦੇ ਨਾਇਕ ਭਾਰਤ ਦੇ ਐਂਗਰੀ ਯੰਗ ਮੈਨ ਨਾਲ਼ੋਂ ਆਮ ਤੌਰ ‘ਤੇ ਕਾਫ਼ੀ ਵੱਖਰੇ ਸਨ। ਇਸ ਦੇ ਆਪਣੇ ਇਤਿਹਾਸਕ ਕਾਰਨ ਹਨ। ਭਾਰਤ ਵਿੱਚ ਐਂਗਰੀ ਯੰਗ ਮੈਨ ਅਜ਼ਾਦੀ ਦੇ ਬਾਅਦ ਬਰਾਬਰੀ ਅਤੇ ਨਿਆਂ ਦੇ ਜਿਨ੍ਹਾਂ ਸੁਪਨਿਆਂ ਦੇ ਟੁੱਟਣ ਦੀ ਪੈਥਾਲੌਜਿਕਲ ਪ੍ਰਤੀਕ੍ਰਿਆ ਵਜੋਂ ਹੋਂਦ ਵਿੱਚ ਆਇਆ ਸੀ, ਹਾਲੀਵੁਡ ਵਿੱਚ ਅਜਿਹੀ ਪ੍ਰਤੀਕ੍ਰਿਆ ਦੀ ਗੁੰਜਾਇਸ਼ ਕਾਫ਼ੀ ਸੀਮਤ ਸੀ। ਪਰ ਅਸੀਂ ਇੱਥੇ ਹਾਲੀਵੁਡ ਵਿੱਚ ਅੱਜਕੱਲ੍ਹ ਜ਼ਿਆਦਾ ਪ੍ਰਭਾਵੀ ਫ਼ਿਲਮ ਜੈਨਰ ਸੁਪਰਹੀਰੋ ਫ਼ਿਲਮਾਂ ‘ਤੇ ਚਰਚਾ ਕਰਨਾ ਚਾਹਾਂਗੇ।

ਸੁਪਰਹੀਰੋ ਫ਼ਿਲਮਾਂ ਦੀ ਹਾਲੀਵੁਡ ਵਿੱਚ ਵਿਸ਼ੇਸ਼ ਰੂਪ ਵਿੱਚ 1980 ਦੇ ਦਹਾਕੇ ਤੋਂ ਕੋਈ ਘਾਟ ਨਹੀਂ ਰਹੀ ਹੈ। ਲਗਭਗ ਸਾਰੇ ਸੁਪਰਹੀਰੋ ਕਾਮਿਕਸ ਦੁਨੀਆਂ ਤੋ ਂਲਏ ਗਏ ਹਨ। 1930 ਦੇ ਦਹਾਕੇ ਵਿੱਚ ਬੈਟਮੈਨ ਅਤੇ ਸੁਪਰਮੈਨ ਦੇ ਕਾਮਿਕਸ ਦੇ ਸਫ਼ਿਆਂ ‘ਤੇ ਪ੍ਰਗਟ ਹੋਣ ਅਤੇ ਉਸ ਦੇ ਬਾਅਦ 1950 ਅਤੇ 1960 ਦੇ ਦਹਾਕੇ ਵਿੱਚ ਦਰਜਣਾਂ ਨਵੇਂ ਸੁਪਰਹੀਰੋਜ਼ ਦੇ ਪੈਦਾ ਹੋਣ ਮਗਰੋਂ ਇਹ ਕਾਮਿਕਸ ਅਮਰੀਕਾ ਵਿੱਚ ਕਾਫ਼ੀ ਹਰਮਨ-ਪਿਆਰੀਆਂ ਹੋਈਆਂ ਸਨ, ਭਾਵੇਂ ਤਦ ਇਨ੍ਹਾਂ ਦੀ ਵਿਚਾਰਧਾਰਕ ਭੂਮਿਕਾ, ਥੀਮ ਅਤੇ ਸੰਦਰਭ ਹਾਲੀਵੁਡ ਦੀਆਂ ਸੁਪਰਹੀਰੋ ਫ਼ਿਲਮਾਂ ਦੇ ਮੁਕਾਬਲੇ ਕਾਫ਼ੀ ਵੱਖਰੇ ਸਨ, ਜਿਨ੍ਹਾਂ ‘ਤੇ ਅਸੀਂ ਅੱਗੇ ਆਵਾਂਗੇ। ਇਨ੍ਹਾਂ ਸੁਪਰਹੀਰੋਜ਼ ‘ਤੇ ਟੈਲੀਵਿਜ਼ਨ ਪ੍ਰੋਗਰਾਮ ਵੀ ਬਣੇ ਅਤੇ ਹਰਮਨਪਿਆਰੇ ਵੀ ਹੋਏ। ਸੁਪਰਹੀਰੋ ਫ਼ਿਲਮਾਂ ਦਾ ਦੌਰ 1980 ਦੇ ਦਹਾਕੇ ਤੋਂ ਸ਼ੁਰੂ ਹੁੰਦਾ ਹੈ। 1980 ਅਤੇ 1990 ਦੇ ਦਹਾਕੇ ਵਿੱਚ ਬਣੀਆਂ ਸੁਪਰਹੀਰੋ ਫ਼ਿਲਮਾਂ ਵਿੱਚ ਕਾਮਿਕਸ ਦੀ ਸ਼ੈਲੀ ਦਾ ਡੂੰਘਾ ਅਸਰ ਮੌਜੂਦ ਸੀ। ਇਹ ਅਸਰ 2000 ਦੇ ਦਹਾਕੇ ਨਾਲ਼ ਦੂਰ ਹੋ ਗਿਆ। 2000 ਦੇ ਦਹਾਕੇ ਨੂੰ ਸੁਪਰਹੀਰੋ ਫ਼ਿਲਮਾਂ ਦੇ ਯੁੱਗ ਦੀ ਸਹੀ ਅਰਥਾਂ ਵਿੱਚ ਸ਼ੁਰੂਆਤ ਮੰਨਿਆ ਜਾ ਸਕਦਾ ਹੈ।…

ਪੂਰੇ ਲੇਖ ਲਈ ਪੀ.ਡੀ.ਐਫ਼ ਡਾਊਨਲੋਡ ਕਰੋ

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਇਸ਼ਤਿਹਾਰ