ਅਲੋਚਨਾਤਮਕ ਯਥਾਰਥਵਾਦ ਦਾ ਮੋਢੀ-ਸਤੇਂਦਾਲ -ਕਾਤਿਆਇਨੀ ਸੱਤਯਮ

santeal

ਆਪਣੇ ਕੁੱਝ ਸ਼ੁਰੂਆਤੀ ਨਾਵਲਾਂ ਦੀ ਅਸਫਲਤਾ ਤੋਂ ਬਾਅਦ ਬਾਲਜ਼ਾਕ ਜਦੋਂ ਆਪਣੀ ਇਤਿਹਾਸਕ ਅਤੇ ਮਹਾਨ ਰਚਨਾ ਯਾਤਰਾ ਦੀ ਨਵੀਂ ਸ਼ੁਰੂਆਤ ‘ਦਾ ਵਾਈਲਡ ਏਸਜ ਸਿਕਨ’ ਨਾਵਲ ਨਾਲ਼ ਕਰ ਰਹੇ ਸਨ, ਠੀਕ ਉਸੇ ਸਾਲ ਯਾਣੀ 1830 ਵਿੱਚ, ਸਤੇਂਦਾਲ ਦਾ ਸ਼ਾਹਕਾਰ ਨਾਵਲ ਸੁਰਖ ਅਤੇ ਸਿਆਹ (Le Rouge etle Noir) ਪ੍ਰਕਾਸ਼ਿਤ ਹੋਇਆ। ਆਮ ਕਰਕੇ ਬਾਲਜ਼ਾਕ ਦੀ ਚਰਚਾ ਯਥਾਰਥਵਾਦ ਦੇ ਮੋਢੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਪਰ ਇਤਿਹਾਸ ਦਾ ਤੱਥ ਇਹ ਹੈ ਕਿ ਸਤੇਂਦਾਲ ਵੀ ਇਸ ਸਿਹਰੇ ਦਾ ਸਮਾਨ ਰੂਪ ਨਾਲ਼ ਹੱਕਦਾਰ ਹੈ। ਸਗੋਂ ਜੇ ਸਮੇਂ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਯਥਾਰਥਵਾਦ ਦਾ ਮੋਢੀ ਸਤੇਂਦਾਲ ਨੂੰ ਹੀ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਉਸਨੇ ਯਥਾਰਥਵਾਦੀ ਲੇਖਣ ਦੀ ਸਪੱਸ਼ਟ ਦਿਸ਼ਾ ਬਾਲਜ਼ਾਕ ਤੋਂ ਕੁੱਝ ਸਾਲ ਪਹਿਲਾਂ ਹੀ ਅਪਣਾ ਲਈ ਸੀ। ਯੂਰਪੀਅਨ ਸਾਹਿਤ ਇਤਿਹਾਸ ਦੇ ਗੰਭੀਰ ਅਧਿਐਨ ਕਰਤਾ ਇਸ ਤਰਾਂ ਹੀ ਮੰਨਦੇ ਹਨ, ਪਰ ਆਮ ਪਾਠਕਾਂ ਵਿੱਚ ਸਤੇਂਦਾਲ ਦਾ ਨਾਮ ਅੱਜ ਵੀ ਮੁਕਾਬਲਤਨ ਘੱਟ ਜਾਣਿਆਂ ਜਾਂਦਾ ਹੈ। 

ਇਸਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਸਤੇਂਦਾਲ ਦੀਆਂ ਬਹੁਤੀਆਂ ਅਪ੍ਰਕਾਸ਼ਿਤ ਰਚਨਾਵਾਂ ਉਸਦੀ ਮੌਤ ਦੇ ਤਕਰੀਬਨ ਪੰਜਾਹ ਸਾਲ ਬਾਅਦ ਪ੍ਰਕਾਸ਼ਿਤ ਹੋਈਆਂ। ਉਸਦੇ ਜੀਵਨਕਾਲ ਵਿੱਚ ਬਹੁਤ ਘੱਟ ਅਲੋਚਕਾਂ ਨੇ ਉਸਦੀਆਂ ਕਿਰਤਾਂ ਵੱਲ ਧਿਆਨ ਦਿੱਤਾ। ਆਪਣੀ ਅਨੂਠੀ ਯਥਾਰਥਵਾਦੀ ਸ਼ੈਲੀ ਅਤੇ ਨਾਵਲਾਂ ਦੀ ਸੰਸ਼ਲਿਸ਼ਟ, ਪ੍ਰਯੋਗਧਰਮੀ ਮਨੋਵਿਗਿਆਨਕ ਬੁਣਾਵਟ ਕਾਰਨ ਸਿਰਫ ਪ੍ਰਬੁੱਧ ਪਾਠਕਾਂ ਨੇ ਹੀ ਉਸਨੂੰ ਸਰਾਹਿਆ। ਬਾਲਜ਼ਾਕ ਅਤੇ ਆਪਣੇ ਅਨੇਕਾਂ ਸਮਕਾਲੀਆਂ ਦੇ ਮੁਕਾਬਲੇ ਬਹੁਤ ਘੱਟ ਲਿਖਿਆ ਅਤੇ ਨਾਵਲਾਂ ਤੋਂ ਜਿਆਦਾ ਉਸਨੇ ਸੰਗੀਤ ਅਤੇ ਕਲਾ ਵਿਸ਼ੇ ‘ਤੇ ਲੇਖ ਅਤੇ ਸਫਰਨਾਮੇ ਆਦਿ ਲਿਖੇ ਸਨ। ਸਰਕਾਰੀ ਸੇਵਾ ਵਿੱਚ ਰਹਿੰਦੇ ਹੋਏ ਜੀਵਨ ਦਾ ਜਿਆਦਾ ਹਿੱਸਾ ਉਸਨੇ ਫਰਾਂਸ ਤੋਂ ਬਾਹਰ, ਮੁੱਖ ਤੌਰ ‘ਤੇ ਇਟਲੀ ਵਿੱਚ ਗੁਜ਼ਾਰਿਆ ਸੀ। 1821-1830 ਵਿੱਚ ਜਦੋਂ ਉਹ ਪੈਰਿਸ ਵਿੱਚ…

 

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 06, ਅਪ੍ਰੈਲ-ਜੂਨ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s