ਅਜੇ ਵੀ ਰੀਂਘ ਰਿਹਾ ਹੈ ਸੰਸਾਰ ਪੂੰਜੀਵਾਦੀ ਅਰਥਚਾਰਾ —ਸੁਖਦੇਵ

eco crisisਪਿਛਲੇ ਸਾਲ ਇਹਨੀਂ ਦਿਨੀਂ ਪੂਰੀ ਦੁਨੀਆਂ ਵਿੱਚ ਆਰਥਿਕ ਮੰਦੀ ਦੇ ਚਰਚੇ ਜ਼ੋਰਾਂ ‘ਤੇ ਸਨ। ਦੁਨੀਆਂ ਭਰ ‘ਚ ਖਾਸਕਰ ਅਮਰੀਕਾ, ਇੰਗਲੈਂਡ ਅਤੇ ਹੋਰ ਪੂੰਜੀਵਾਦੀ ਦੇਸ਼ਾਂ ਵਿੱਚ ਇੱਕ ਤੋਂ ਬਾਅਦ ਇੱਕ ਬੈਂਕ ਦੀਵਾਲ਼ੀਆ ਹੋ ਰਹੇ ਸਨ। ਹਰ ਰੋਜ਼ ਲੱਖਾਂ ਲੋਕਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਸੀ। ਇੱਕ ਸਾਲ ਬਾਅਦ ਇਹਨੀਂ ਦਿਨੀਂ ਦੁਨੀਆਂ ਭਰ ਦੇ ਬੁਰਜੂਆ ਮੀਡੀਆ ਵਿੱਚ ਸੰਸਾਰ ਪੂੰਜੀਵਾਦੀ ਅਰਥਚਾਰੇ ਦੇ ਇਸ ਮੰਦੀ ਤੋਂ ਉੱਭਰਨ ਦੀ ਚਰਚਾ ਹੋ ਰਹੀ ਹੈ, ਬੇਸ਼ੱਕ ਬਹੁਤ ਹੀ ਮਲ਼ਵੀਂ ਜੁਬਾਨ ਵਿੱਚ। ਮੰਦੀ ਤੋਂ ਇਸ ਉੱਭਾਰ (Recovery) ਦੀ ਧਾਰਨਾ ਉੱਪਰ ਬੁਰਜੂਆ ਸੰਸਾਰ ਵਿੱਚ ਵੀ ਆਮ ਸਹਿਮਤੀ ਨਹੀਂ ਹੈ। 

ਪਿਛਲੇ ਸਾਲ ਪੂੰਜੀਵਾਦੀ ਸੰਸਾਰ ਵਿੱਚ ਆਈ ਮੰਦੀ, ਜਿਸਨੇ ਲਗਭਗ ਦੁਨੀਆਂ ਦੇ ਸਾਰੇ ਪੂੰਜੀਵਾਦੀ ਅਰਥਚਾਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ, 1930 ਦੀ ਮਹਾਂਮੰਦੀ ਤੋਂ ਬਾਅਦ ਸਭ ਤੋਂ ਭਿਆਨਕ ਮੰਦੀ ਸੀ। ਇਸ ਮੰਦੀ ਨੇ ਪੂੰਜੀਵਾਦੀ ਅਰਥਚਾਰੇ ਬਾਰੇ ਕੁੱਝ ਸੱਚਾਈਆਂ ਦੀ ਮੁੜ ਪੁਸ਼ਟੀ ਕੀਤੀ ਅਤੇ ਬੁਰਜੂਆ ਬੁੱਧੀਜੀਵੀਆਂ, ਸੋਧਵਾਦੀਆਂ, ਸੁਧਾਰਵਾਦੀਆਂ ਵੱਲੋਂ ਪੂੰਜੀਵਾਦੀ ਅਰਥਚਾਰੇ ਬਾਰੇ ਫੈਲਾਏ ਜਾ ਰਹੇ ਅਨੇਕਾਂ ਭਰਮਾਂ ਦੇ ਪਰਖੱਚੇ ਉਡਾ ਦਿੱਤੇ। ਇਸ ਮੰਦੀ ਨੇ ਪੂੰਜੀਵਾਦੀ ਅਰਥਚਾਰੇ ਦੇ ਮਾਰਕਸਵਾਦੀ ਵਿਸ਼ਲੇਸ਼ਣ ਦੀ ਸੱਚਾਈ ਅਤੇ ਸਾਰਥਕਤਾ ਦੀ ਮੁੜ ਪੁਸ਼ਟੀ ਕੀਤੀ। ਮਾਰਕਸਵਾਦੀਆਂ ਨੂੰ ਭਾਵੇਂ ਪੂੰਜੀਵਾਦੀ ਅਰਥਚਾਰੇ ਦੀ ਗਤਿਕੀ ਬਾਰੇ ਕੋਈ ਭਰਮ ਨਹੀਂ ਸਨ, ਸਗੋਂ ਬਦਲੀਆਂ ਹੋਈਆਂ ਹਾਲਤਾਂ ਦੀ ਦੁਹਾਈ ਦਿੰਦੇ ਹੋਏ ਕਈ ਅਧਕਚਰੇ ਬੁਰਜੂਆ ਸਿਧਾਂਤਕਾਰ ਮਾਰਕਸਵਾਦ ਦੀ ਸਾਰਥਕਤਾ ‘ਤੇ ਹੀ ਸਵਾਲ ਉਠਾ ਰਹੇ ਸਨ ਅਤੇ ਆਮ ਲੋਕਾਂ ਵਿੱਚ ਭਰਮ ਫੈਲਾ ਰਹੇ ਸਨ। 

ਪੂੰਜੀਵਾਦੀ ਜਗਤ ਵਿੱਚ ਦੂਜੀ ਸੰਸਾਰ ਜੰਗ ਤੋਂ ਬਾਅਦ ਆਈ ਖੁਸ਼ਹਾਲੀ (ਸਿਰਫ ਵਿਕਸਿਤ ਪੂੰਜੀਵਾਦੀ ਦੇਸ਼ਾਂ ਵਿੱਚ ਹੀ) ਨੇ ਇਹਨਾਂ ਭਰਮਾਂ ਦੇ ਪੈਦਾ ਹੋਣ ਦੀ ਜ਼ਮੀਨ ਤਿਆਰ ਕੀਤੀ। ਉੱਤਰ ਆਧੁਨਿਕਤਾ, ਉੱਤਰ ਉਦਯੋਗਿਕ ਸਮਾਜ, ਉੱਤਰ ਮਾਰਕਸਵਾਦੀ ਯੁੱਗ ਆਦਿ ਉੱਤਰ-ਉੱਤਰ ਸਿਧਾਂਤਾਂ ਦੇ ਪ੍ਰਚਾਰਕਾਂ ਦਾ ਮੰਨਣਾ ਸੀ ਕਿ ਹੁਣ ‘ਪੂੰਜੀਵਾਦੀ’ ਸਮਾਜ ਬੁਨਿਆਦੀ ਤੌਰ ‘ਤੇ ਬਦਲ ਚੁੱਕਾ ਹੈ। ਇਸ ‘ਬੁਨਿਆਦੀ’ ਤੌਰ ‘ਤੇ ਬਦਲ ਚੁੱਕੇ ਦੌਰ ਵਿੱਚ ਸੱਨਅਤ ਦੀ ਥਾਂ ਹੁਣ ਸੇਵਾ ਖੇਤਰ ਨੇ ਪੂੰਜੀਵਾਦੀ ਅਰਥਚਾਰੇ ‘ਚ ਪ੍ਰਮੁੱਖਤਾ ਹਾਸਲ ਕਰ ਲਈ ਹੈ। ਸੱਨਅਤੀ ਪ੍ਰੋਲੇਤਾਰੀਆਂ ਦੀ ਜਮਾਤ ਹੁਣ ਗਾਇਬ ਹੋ ਗਈ ਹੈ। ਇਹ ਸਮਾਜ ਜਮਾਤਾਂ ਅਤੇ ਜਮਾਤੀ ਸੰਘਰਸ਼ਾਂ ਤੋਂ ਉੱਪਰ ਉੱਠ ਚੁੱਕੇ ਹਨ। ਹੁਣ ਜਮਾਤੀ ਸੰਘਰਸ਼ ਮਨੁੱਖੀ ਇਤਿਹਾਸ ਦਾ ਇੰਜਣ ਨਹੀਂ ਰਹੇ। ਆਰਥਿਕ ਸੰਕਟ ਜੋ ਉਦਯੋਗਿਕ ਸਮਾਜਾਂ ਦੀ ਖਾਸੀਅਤ ਹੋਇਆ ਕਰਦਾ ਸੀ ਇਸ ‘ਉੱਤਰ ਆਧੁਨਿਕ’ ਯੁੱਗ ਵਿੱਚ ਇਸ ਲਈ ਕੋਈ ਥਾਂ ਨਹੀਂ। ਇਸ ਬਦਲੀ ਹੋਈ ਹਾਲਤ ਵਿੱਚ ਪੂੰਜੀਵਾਦ ਦੇ ਮਾਰਕਸਵਾਦੀ ਵਿਸ਼ਲੇਸ਼ਣ ਅਤੇ ਸਮੁੱਚਤਾ ‘ਚ ਹੀ ਮਾਰਕਸਵਾਦ ਦੀ ਕੋਈ ਪ੍ਰਸੰਗਿਕਤਾ ਨਹੀਂ ਰਹੀ। ਉਹਨਾਂ ਮਾਰਕਸ ਦੀ ਮੌਤ ਅਤੇ ਇਤਿਹਾਸ ਦੇ ਅੰਤ ਦਾ ਐਲਾਨ ਕਰ ਦਿੱਤਾ। 

ਕੁੱਝ ਸਿਧਾਂਤਕਾਰਾਂ ਨੇ ਇਹ ਨਾਯਾਬ ਸਿਧਾਂਤ ਪੇਸ਼ ਕੀਤਾ ਕਿ ਅੱਜ ਦਾ ਯੁੱਗ ਟਰਾਂਸ ਨੈਸ਼ਨਲ ਕਾਰਪੋਰੇਸ਼ਨਾ ਦਾ ਯੁੱਗ ਹੈ, ਜੋ ਕਿ ਲੈਨਿਨ ਦੁਆਰਾ ਵਿਆਖਿਆਏ ਸਾਮਰਾਜਵਾਦ ਦੇ ਯੁੱਗ ਤੋਂ ਬੁਨਿਆਦੀ ਤੌਰ ‘ਤੇ ਭਿੰਨ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਪੂੰਜੀਵਾਦ, ਸਾਦਾ ਸਰਮਾਏਦਾਰੀ ਤੋਂ ਇਜਾਰੇਦਾਰੀ, ਇਜਾਰੇਦਾਰੀ ਤੋਂ ਸਾਮਰਾਜ, ਸਾਮਰਾਜ ਤੋਂ ਬਹੁਕੌਮੀ ਕਾਰਪੋਰੇਸ਼ਨਾਂ ਅਤੇ ਹੁਣ ਬਹੁਕੌਮੀ ਕਾਰਪੋਰੇਸ਼ਨਾਂ ਤੋਂ ਅੱਗੇ ਵਿਕਸਿਤ ਹੋ ਕੇ ਟਰਾਂਸ ਨੈਸ਼ਨਲ ਕਾਰਪੋਰੇਸ਼ਨਾ ਦੇ ਯੁੱਗ ਵਿੱਚ ਦਾਖਲ ਹੋ ਗਿਆ ਹੈ। ਅਤੇ ਅੱਗੇ ਸੰਸਾਰ ਇੱਕ ਕਾਰਪੋਰੇਸ਼ਨ ਦੇ ਮੁਕੰਮਲ ਗਲਬੇ ਵੱਲ ਵਧ ਰਿਹਾ ਹੈ। ਇਹ ਹੈ ਕਾਊਟਸਕੀ ਦੇ ”ਅਤਿ ਸਾਮਰਾਜਵਾਦ” ਦੇ ਸਿਧਾਂਤ ਦਾ ‘ਨਵਾਂ’ ਰੂਪ। ਉਹਨਾਂ ਦਾ ਕਹਿਣਾ ਹੈ ਕਿ ਲੈਨਿਨ ਅਤੇ ਕਾਊਟਸਕੀ ਵਿੱਚ ਜੋ ਸਾਮਰਾਜਵਾਦ ਬਾਰੇ ਬਹਿਸ ਚੱਲੀ ਸੀ ਉਦੋਂ ਲੈਨਿਨ ਸਹੀ ਸੀ। ਯਾਣੀ ਕਿ ਹੁਣ ਕਾਊਟਸਕੀ ਸਹੀ ਹੋ ਗਿਆ ਹੈ। ਭਾਵੇਂ ਇਸ ਲਈ ਉਹ ਕੋਈ ਤਰਕ ਨਹੀਂ ਦਿੰਦੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ‘ਟਰਾਂਸ ਨੈਸ਼ਨਲ ਕਾਰਪੋਰੇਸ਼ਨ ਦੇ ਮੌਜੂਦਾ ਯੁੱਗ’ ਵਿੱਚ ਹੁਣ ਵਾਧੂ ਪੈਦਾਵਾਰ ਦਾ ਸੰਕਟ ਪੈਦਾ ਨਹੀਂ ਹੋ ਸਕਦਾ ਕਿਉਂਕਿ ਹੁਣ ਇਹ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 12, ਜਨਵਰੀ-ਮਾਰਚ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s