ਸੰਕਟ ਗਰ੍ਸਤ ਸੰਸਾਰ ਸਰਮਾਏਦਾਰਾ ਅਰਥਚਾਰਾ : ਮਰਜ਼ ਬੜਤਾ ਹੀ ਗਯਾ ਯੂੰ-ਯੂੰ ਦਵਾ ਕੀ

1

ਪੀ.ਡੀ.ਐਫ਼ ਡਾਊਨਲੋਡ ਕਰੋ…

2007 ਤੋਂ ਅਮਰੀਕੀ ਸਬਪ੍ਰਾਈਮ ਸੰਕਟ ਤੋਂ ਸ਼ੁਰੂ ਹੋਇਆ ਸੰਸਾਰ ਅਰਥਚਾਰੇ ਦਾ ਸੰਕਟ ਜਾਰੀ ਹੈ। ਇਹ ਦਿਨੋਂ ਦਿਨ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਅਸੀਂ ਪਹਿਲਾਂ ਵੀ ਲਿਖਿਆ ਸੀ ਕਿ ਸੰਸਾਰ ਸਰਮਾਏਦਾਰੀ ਵੱਲੋਂ ਇਸ ਸੰਕਟ ਤੋਂ ਨਿਜ਼ਾਤ ਹਾਸਲ ਕਰ ਸਕਣਾ ਲਗਭਗ ਨਾ-ਮੁਮਕਿਨ ਹੈ। ਇਹ ਸੰਕਟ ਦੂਰ ਨਹੀਂ ਹੋ ਸਕਦਾ, ਹਾਂ ਵਿੱਚ-ਵਿੱਚ ਸੰਸਾਰ ਸਰਮਾਏਦਾਰੀ ਨੂੰ ਥੋੜ੍ਹ-ਚਿਰੀ ਰਾਹਤ ਜ਼ਰੂਰ ਮਿਲ਼ਦੀ ਰਹਿ ਸਕਦੀ ਹੈ, ਉਹ ਵੀ ਪਹਿਲਾਂ ਤੋਂ ਵਡੇਰੇ ਆਰਥਿਕ ਸੰਕਟ ਦੀ ਸਿਰਫ਼ ਭੂਮਿਕਾ ਵਜੋਂ। ਸੰਸਾਰ ਸਰਮਾਏਦਾਰਾ ਅਰਥਚਾਰੇ ਦੀ ਵਰਤਮਾਨ ਹਾਲਤ ਸਾਡੇ ਇਹਨਾਂ ਮੁਲਾਂਕਣਾਂ ਦੀ ਸ਼ਾਹਦੀ ਭਰਦੀ ਹੈ।

ਬੀਤੇ ਦਿਨੀ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ, ਕੌਮਾਂਤਰੀ ਮੁਦਰਾ ਕੋਸ਼ ਦੇ ਸਾਬਕਾ ਮੁੱਖ ਅਰਥਸ਼ਾਸਤਰੀ ਰਘੂਰਾਮ ਰਾਜਨ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਸੰਸਾਰ ਅਰਥਚਾਰਾ ਇੱਕ ਤਬਾਹੀ (CRASH) ਵੱਲ ਵਧ ਰਿਹਾ ਹੈ, ਜੋ ਕਿ 1930 ਦੀ ਮਹਾਂਮੰਦੀ ਵਰਗੀ ਹੋਵੇਗੀ। ਕਿਹਾ ਜਾਂਦਾ ਹੈ ਕਿ ਰਘੂਰਾਮ ਰਾਜਨ ਨੇ 2008 ਦੇ ਵਿੱਤੀ ਸੰਕਟ ਦੀ ਵੀ ਭਵਿੱਖਬਾਣੀ ਕੀਤੀ ਸੀ, ਜੋ ਕਿ ਸੱਚ ਸਾਬਤ ਹੋਈ ਸੀ। ਭਾਵੇਂ 2008 ਦੇ ਵਿੱਤੀ ਸੰਕਟ ਦੀ ਭਵਿੱਖਬਾਣੀ ਕਰਨ ਵਾਲ਼ੇ ਉਹ ਇਕੱਲੇ ਨਹੀਂ ਸਨ। ਦੁਨੀਆਂ ਭਰ ਦੇ ਮਾਰਕਸਵਾਦੀ ਅਰਥਚਾਰੇ ਦੇ ਅਜਿਹੇ ਸੰਕਟ ਦੀ ਚਰਚਾ/ਭਵਿੱਖਬਾਣੀ ਕਰਦੇ ਆ ਰਹੇ ਸਨ।

ਸੰਸਾਰ ਸਰਮਾਏਦਾਰੀ ਦੇ 2008 ਦੇ ਸੰਕਟ ਵਾਂਗ, ਹੁਣ ਨਵੇਂ ਸੰੰਕਟ, ਜੋ ਕਿ ਪਹਿਲਾਂ ਨਾਲ਼ੋਂ ਕਿਤੇ ਵਧੇਰੇ ਡੂੰਘਾ ਅਤੇ ਵਿਸ਼ਾਲ ਹੋਵੇਗਾ, ਬਾਰੇ ਰਘੂਰਾਮ ਰਾਜਨ ਦੀ ਭਵਿੱਖਬਾਣੀ ਸਹੀ ਸਾਬਤ ਹੋਵੇਗੀ। ਰਘੂਰਾਮ ਰਾਜਨ ਦੀ ਇਸ ਭਵਿੱਖਬਾਣੀ ਬਾਰੇ ਇਹ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਸੰਸਾਰ ਸਰਮਾਏਦਾਰੀ ਦੇ ਸੰਕਟ ਦੇ ਵਧੇਰੇ ਡੂੰਘੇ ਹੋਣ ਦੀਆਂ ਭਵਿੱਖਬਾਣੀਆਂ ਦੇ ਬਾਵਜੂਦ ਰਘੂਰਾਮ ਰਾਜਨ ਨੂੰ ਲਗਦਾ ਹੈ ਕਿ ਇਸ ਤੋਂ ਬਚਿਆ ਜਾ ਸਕਦਾ ਹੈ। ਸੰਸਾਰ ਸਰਮਾਏਦਾਰੀ ਦੇ ਸੇਵਕ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ? ਉਸਦਾ ਕਹਿਣਾ ਹੈ ਕਿ ਆਉਣ ਵਾਲ਼ੇ ਸੰਕਟ ਤੋਂ ਬਚਣ ਜਾਂ ਉਸਨੂੰ ਟਾਲਣ ਲਈ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਨੂੰ ਆਪਸ ਵਿੱਚ ਤਾਲਮੇਲ ਵਧਾਉਣਾ ਚਾਹੀਦਾ ਹੈ। ਰਘੂਰਾਮ ਰਾਜਨ ਜੇਹੇ ਸਰਮਾਏਦਾਰੀ ਦੇ ਸੰਕਟ ਦੀ ਜੜ੍ਹ ਨਹੀਂ ਦੇਖਦੇ। ਮੌਜੂਦਾ ਢਾਂਚੇ ਵਿੱਚ ਉਹਨਾਂ ਦੀ ਜੋ ਪੋਜੀਸ਼ਨ ਹੈ, ਉੱਥੋਂ ਉਹ ਇਹ ਦੇਖ ਵੀ ਨਹੀਂ ਸਕਦੇ। ਉਹ ਇਹ ਨਹੀਂ ਸਮਝਦੇ ਕਿ ਸਰਮਾਏਦਾਰੀ ਅਤੇ ਸੰਕਟ ਦਾ ਜੰਮਣ-ਮਰਨ ਦਾ ਸਾਥ ਹੈ। ਜਿਵੇਂ ਗਤੀ ਅਤੇ ਪਦਾਰਥ ਨੂੰ ਵਖਰਿਆਇਆ ਨਹੀਂ ਜਾ ਸਕਦਾ ਉਵੇਂ ਹੀ ਸੰਕਟ ਅਤੇ ਸਰਮਾਏਦਾਰੀ ਨੂੰ ਵਖਰਿਆਇਆ ਨਹੀਂ ਜਾ ਸਕਦਾ। ਸੰਕਟਾਂ ਤੋਂ ਮੁਕਤੀ ਲਈ ਜ਼ਰੂਰੀ ਹੈ ਕਿ ਸਰਮਾਏਦਾਰੀ ਤੋਂ ਮੁਕਤੀ ਹਾਸਲ ਕੀਤੀ ਜਾਵੇ। ਰਘੂਰਾਮ ਰਾਜਨ ਸੰਕਟ ਤੋਂ ”ਬਚਣ” ਲਈ ਜਿਹੜੇ ਉਪਾਵਾਂ ਦੀ ਸਲਾਹ ਆਪਣੇ ਮਾਲਕਾਂ ਨੂੰ ਦੇ ਰਹੇ ਹਨ, ਅਜਿਹੇ ਤਕਨੀਕੀ ਉਪਾਵਾਂ ਨਾਲ਼ ਸੰਕਟ ਥੋੜ੍ਹੇ ਸਮੇਂ ਲਈ ਟਾਲ਼ਿਆ ਤਾਂ ਜਾ ਸਕਦਾ ਹੈ, ਪਰ ਥੋੜ੍ਹੇ ਹੀ ਸਮੇਂ ਬਾਅਦ ਇੱਕ ਹੋਰ ਵਡੇਰਾ ਸੰਕਟ ਆਣ ਦਸਤਕ ਦੇਵੇਗਾ।

ਸੰਸਾਰ ਸਰਮਾਏਦਾਰਾ ਅਰਥਚਾਰੇ ਦੀ ਵਰਤਮਾਨ ਹਾਲਤ ਇਹ ਹੈ ਕਿ ਸੰਸਾਰ ਦੇ ਲਗਭਗ ਸੱਭੇ ਅਰਥਚਾਰਿਆਂ ਦੀ ਵਾਧਾ ਦਰ ਧੀਮੀ ਹੈ, ਖੜ੍ਹੋਤ ਦਾ ਸ਼ਿਕਾਰ ਹੈ, ਇੱਥੋਂ ਤੱਕ ਕਿ ਕਈ ਮਾਮਲਿਆਂ ਵਿੱਚ ਨਕਾਰਾਤਮਕ ਵੀ ਹੈ। ਸੰਸਾਰ ਦੇ ਸਾਰੇ ਹੀ ਦੇਸ਼ਾਂ ‘ਚ ਬੇਰੁਜ਼ਗਾਰੀ ਵਿਸਫੋਟਕ ਹਾਲਤ ਅਖ਼ਤਿਆਰ ਕਰਦੀ ਜਾ ਰਹੀ ਹੈ। ਸਰਕਾਰਾਂ ਉੱਪਰ ਕਰਜ਼ੇ ਦੇ ਪਹਾੜ ਹੋਰ ਉੱਚੇ ਹੁੰਦੇ ਜਾ ਰਹੇ ਹਨ। ਇਸੇ ਸਭ ਨੂੰ ਧਿਆਨ ਵਿੱਚ ਰੱਖ ਕੇ ਸੰਸਾਰ ਬੈਂਕ ਨੇ ਬਿਆਨ ਦਿੱਤਾ ਹੈ ਕਿ ਅਗਲੇ ਸੰਕਟ ਲਈ ”ਤਿਆਰ ਰਹਿਣ ਦਾ ਸਮਾਂ ਹੁਣ ਆ ਗਿਆ ਹੈ।” ਬੈਂਕ ਆਫ਼ ਇੰਟਰੈਨਸ਼ਨਲ ਸੈਟਲਮੈਂਟ ਦਾ ਕਹਿਣਾ ਹੈ ਕਿ ”ਨਵੇਂ ਖਤਰਨਾਮਕ ਸੰਪੱਤੀ (ASSET) ਬੁਲਬੁਲੇ” ਪੈਦਾ ਹੋ ਰਹੇ ਹਨ ਜੋ ਕਿ ਸੰਭਾਵਤ ਤੌਰ ‘ਤੇ ਇੱਕ ਵੱਡੇ ਸੰਕਟ ਨੂੰ ਜਨਮ ਦੇ ਸਕਦੇ ਹਨ।

ਉੱਧਰ ਮੱਧ ਪੂਰਬ ਦੀ ਹਾਲਤ ਦਿਨੋਂ-ਦਿਨ ਹੋਰ ਗੁੰਝਲ਼ਦਾਰ ਹੁੰਦੀ ਜਾ ਰਹੀ ਹੈ। ਅਮਰੀਕਾ ਨੇ ਆਪਣੇ ਹਿੱਤ ਸਾਧਣ ਲਈ ਇਸਲਾਮੀ ਕੱਟੜਵਾਦ ਦਾ ਜੋ ਜਿੰਨ ਪੈਦਾ ਕੀਤਾ ਸੀ, ਉਹ ਵਾਰ-ਵਾਰ ਅਮਰੀਕੀ ਸਾਮਰਾਜਵਾਦ ਲਈ ਖਤਰਾ ਬਣਦਾ ਰਿਹਾ ਹੈ। ਹੁਣ ‘ਇਸਲਾਮਕ ਸਟੇਟ’ ਦੇ ਰੂਪ ‘ਚ ਇਹ ਜਿੰਨ ਪਹਿਲਾਂ ਤੋਂ ਕਿਤੇ ਵਧੇਰੇ ਤਾਕਤਵਾਰ ਬਣਕੇ ਉੱਭਰਿਆ ਹੈ। ਇਹ ਆਉਣ ਵਾਲ਼ੇ ਦਿਨਾਂ ‘ਚ ਅਮਰੀਕੀ ਸਾਮਰਾਜਵਾਦ ਨੂੰ ਇਸ ਖਿੱਤੇ ‘ਚ ਵਧੇਰੇ ਉਲ਼ਝਾਵੇਗਾ।
ਸਾਮਰਾਜਵਾਦੀ ਗਿਰੋਹਾਂ ਦਾ ਆਪਸੀ ਖਹਿਭੇੜ ਵੀ ਤਿੱਖਾ ਹੋ ਰਿਹਾ ਹੈ। ਇੱਕ ਪਾਸੇ ਅਮਰੀਕਾ-ਯੂਰਪੀਅਨ ਯੂਨੀਅਨ ਅਤੇ ਦੂਜੇ ਪਾਸੇ ਰੂਸ ਚੀਨ ਸਾਮਰਾਜਵਾਦੀ ਧੁਰੀਆਂ ਦੀ ਵਿਰੋਧਤਾਈ ਦਿਨੋਂ-ਦਿਨ ਵਧੇਰੇ ਤਿੱਖੀਆਂ ਹੋ ਰਹੀਆਂ ਹਨ। ਰੂਸ ਚੀਨ ਅਮਰੀਕੀ ਡਾਲਰ ਦੀ ਚੌਧਰ ਨੂੰ ਚੁਣੌਤੀ ਦੇਣ ਲਈ ਆਪਸੀ ਵਪਾਰ ਦਿਨੋਂ-ਦਿਨ ਵਧੇਰੇ ਆਪੋ-ਆਪਣੀਆਂ ਕਰੰਸੀਆਂ ‘ਚ ਕਰ ਰਹੇ ਹਨ। ਇਸ ਪ੍ਰਕਿਰਿਆ ਨੂੰ ਅਡਾਲਰੀਕਰਨ (De-Dollarization) ਕਿਹਾ ਜਾ ਰਿਹਾ ਹੈ।

ਮੱਧ ਪੂਰਬ ਦੀ ਗੁੰਝਲ਼ਦਾਰ ਹਾਲਤ, ਤਿੱਖਾ ਹੁੰਦਾ ਅੰਤਰ ਸਾਮਰਾਜਵਾਦੀ ਖਹਿਭੇੜ (ਅਡਾਲਰੀਕਰਨ ਸਮੇਤ) ਸੰਸਾਰ ਅਰਥਚਾਰੇ ਦੀ ਮੰਦੀ ਹਾਲਤ ਨੂੰ ਹੋਰ ਵਧੇਰੇ ਵਿਗਾੜਨਗੇ।

ਸੰਸਾਰ ਸਰਮਾਏਦਾਰੀ ਦਾ ਵਰਤਮਾਨ ਸੰਕਟ ਇਸਦਾ ਆਖ਼ਰੀ ਸੰਕਟ ਹੈ। ਇਹ ਆਪਣੀ ਮੌਤ ਵੱਲ ਵਧ ਰਹੀ ਹੈ। ਪਰ ਇਹ ਖੁਦਕੁਸ਼ੀ ਨਹੀਂ ਕਰੇਗੀ। ਇਸ ਦੀ ਮੌਤ ਸੰਸਾਰ ਮਜ਼ਦੂਰ ਜਮਾਤ ਹੱਥੋਂ ਤੈਅ ਹੈ। ਪਿਛਲੇ ਸਮੇਂ ‘ਚ ਦੁਨੀਆਂ ਭਰ ਵਿੱਚ ਸੱਨਅਤੀ ਮਜ਼ਦੂਰਾਂ ਦੀਆਂ ਇੱਕ ਤੋਂ ਬਾਅਦ ਇੱਕ ਵੱਡੀਆਂ ਜੁਝਾਰੂ ਹੜਤਾਲਾਂ ਦੱਸਦੀਆਂ ਹਨ ਕਿ ਸੰਸਾਰ ਦੇ ਮਜ਼ਦੂਰ ਸੰਸਾਰ ਸਰਮਾਏਦਾਰੀ ਨਾਲ਼ ਦੂਜੇ ਗੇੜ ਦੀ ਲੜਾਈ ਲਈ ਤਿਆਰੀ ‘ਚ ਜੁੱਟ ਗਏ ਹਨ। ਦੂਜੇ ਪਾਸੇ ਸੰਕਟਗ੍ਰਸਤ ਸਰਮਾਏਦਾਰੀ ਫਾਸੀਵਾਦੀ ਟੋਲਿਆਂ ਨੂੰ ਹੱਲਾਸ਼ੇਰੀ ਦੇਕੇ ਲੋਕਾਂ ਨੂੰ ਆਪਸੀ ਜੰਗਾਂ ‘ਚ ਵੀ ਝੋਕ ਰਹੀ ਹੈ। ਫਾਸੀਵਾਦ ਦਾ ਉਭਾਰ ਦੁਨੀਆਂ ਭਰ ‘ਚ ਮਜ਼ਦੂਰ ਜਮਾਤ ਲਈ ਇੱਕ ਵੱਡੀ ਚੁਣੌਤੀ ਹੈ। ਆਉਣ ਵਾਲ਼ਾ ਸਮਾਂ ਵਡੇਰੇ ਖਤਰਿਆਂ ਅਤੇ ਵਡੇਰੀਆਂ ਸੰਭਾਵਨਾਵਾਂ ਨਾਲ਼ ਭਰਪੂਰ ਹੈ।

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s