ਸੱਭਿਆਚਾਰ, ਮੀਡੀਆ ਅਤੇ ਵਿਚਾਰਧਾਰਕ ਪਰ੍ਭਾਵ -ਸਟੂਅਰਟ ਹਾਲ

StuartHall

(ਸਟੂਅਰਟ ਹਾਲ ਦੀ 10 ਫ਼ਰਵਰੀ 2014 ਨੂੰ ਮੌਤ ਹੋ ਗਈ। ਉਹਨਾਂ ਦੀ ਮੌਤ ਨਾਲ਼ ਮਾਰਕਸਵਾਦੀ ਸੱਭਿਆਚਾਰਕ ਅਧਿਐਨ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਜਮਾਇਕਾ ਵਿੱਚ ਪੈਦਾ ਹੋਏ ਸਟੂਅਰਟ ਹਾਲ ਨੇ ਰੇਮੰਡ ਵਿਲੀਅਮਜ਼ ਅਤੇ ਰਿਚਰਡ ਹੋਗਾਰਟ ਨਾਲ਼ ਮਿਲ ਕੇ ਬ੍ਰਿਟਿਸ਼ ਕਲਚਰ ਸਟੱਡੀਜ਼ ਦੀ ਸ਼ੁਰੂਆਤ ਕੀਤੀ ਸੀ, ਜਿਸਨੂੰ ਬਰਮਿੰਘਮ ਸਕੂਲ ਆਫ਼ ਕਲਚਰਲ ਸਟੱਡੀਜ਼ ਦੇ ਨਾਂ ਨਾਲ਼ ਜਾਣਿਆ ਗਿਆ। ਹਾਲ ਨੇ 1950 ਦੇ ਦਹਾਕੇ ਵਿੱਚ ਪ੍ਰਸਿੱਧ ਨਵ-ਖੱਬੇਪੱਖੀ ਮੈਗਜ਼ੀਨ ਨਿਊ ਲੈਫਟ ਰੀਵਿਊ ਦੀ ਸਥਾਪਨਾ ਵਿੱਚ ਕੇਂਦਰੀ ਭੂਮਿਕਾ ਨਿਭਾਈ ਸੀ। ਪੇਸ਼ੇ ਵਿੱਚ ਸਮਾਜ ਵਿਗਿਆਨੀ ਹਾਲ ਨੇ 1964 ਵਿੱਚ ਹੋਗਾਰਟ ਦੇ ਸੱਦੇ ‘ਤੇ ਬਰਮਿੰਘਮ ਯੂਨੀਵਰਸਿਟੀ ਵਿੱਚ ਸਮਕਾਲੀ ਸੱਭਿਆਚਾਰਕ ਅਧਿਐਨ ਕੇਂਦਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ।

ਹਾਲ ਨੇ ਮੀਡਿਆ ਅਤੇ ਹੋਰ ਸੱਭਿਆਚਾਰਕ ਮਾਧਿਅਮਾਂ ਦੇ ਵਿਸ਼ਲੇਸ਼ਣ ਲਈ ਗ੍ਰਾਮਸ਼ੀ ਦੇ ‘ਗਲਬੇ’ ਅਤੇ ਅਲਥੂਸਰ ਦੇ ‘ਰਾਜ ਦੇ ਵਿਚਾਰਧਾਰਕ ਸੰਦ’ ਦੇ ਸਿਧਾਂਤਾਂ ਦੀ ਵਰਤੋਂ ਕੀਤੀ ਅਤੇ ਜਿੱਥੇ ਇੱਕ ਪਾਸੇ ਅਲਥੂਸਰ ਮਗਰ ਚਲਦੇ ਹੋਏ ਇਹ ਮੰਨਿਆ ਕਿ ਮੀਡਿਆ ਅਸਲ ਵਿੱਚ ਪ੍ਰਭਾਵੀ ਵਿਚਾਰਧਾਰਾ ਦੇ ਗਲਬੇ ਨੂੰ ਮੁੜ ਪੈਦਾ ਕਰਨ ਦਾ ਇੱਕ ਸੰਦ ਹੈ, ਉੱਥੇ ਨਾਲ਼ ਹੀ ਅਸਹਿਮਤ ਹੁੰਦੇ ਹੋਏ ਹਾਲ ਇਸ ਨਤੀਜੇ ਤੇ ਨਹੀਂ ਪੁੱਜੇ ਕਿ ਇਸ ਵਿਚਾਰਧਾਰਾ ਦਾ ਪ੍ਰਭਾਵ ਇੱਕ ਤਰਫਾ ਨਹੀਂ ਹੁੰਦਾ। ਜਿੱਥੇ ਲੋਕ ਸੱਭਿਆਚਾਰ ਦੇ ਉਪਭੋਗਤਾ ਹੁੰਦੇ ਹਨ, ਉੱਥੇ ਹੀ ਪੈਦਾਕਾਰ ਵੀ ਹੁੰਦੇ ਹਨ। ਹਰ ਸੱਭਿਆਚਾਰਕ ਪੈਦਾਵਾਰ ਉਦੋਂ ਹੀ ਪ੍ਰਭਾਵੀ ਹੁੰਦੀ ਹੈ, ਜਦ ਲੋਕ ਉਸਨੂੰ ਆਪਣੀ ਪੋਜ਼ੀਸ਼ਨ ਤੋਂ ਡੀਕੋਡ ਕਰਦੇ ਹਨ। ਇਸ ਲਈ ਹਰ ਸੱੱਭਿਆਚਾਰਕ ਪੈਦਾਵਾਰ ਆਪਣੀ ਕੋਡਿੰਗ ਹੋਣ ਤੋਂ ਬਾਅਦ ਆਪਣੇ ਰਿਸੀਵ ਹੋਣ ‘ਤੇ ਡੀਕੋਡ ਹੁੰਦੀ ਹੈ। ਸਟੂਅਰਟ ਹਾਲ ਨੇ ਇਸ ਰੂਪ ਵਿੱਚ ਸੱਭਿਆਚਾਰ ਅਧਿਅਨ ਵਿੱਚ ਨਿਰਧਾਰਣਵਾਦ ਦਾ ਵਿਰੋਧ ਕੀਤਾ ਅਤੇ ਇੱਕ ਕੋਡਿੰਗ/ਡੀਕੋਡਿੰਗ ਦਾ ਉਪਯੋਗੀ ਸਿਧਾਂਤ ਦਿੱਤਾ, ਜਿਸਦੇ ਕਈ ਪੱਖਾ ਦੀ ਨਿਸ਼ਚਿਤ ਤੌਰ ‘ਤੇ ਅਲੋਚਨਾਂ ਪੇਸ਼ ਕੀਤੀ ਜਾ ਸਕਦੀ ਹੈ। ਸੱਭਿਆਚਾਰ ਅਧਿਐਨ ਵਿੱਚ ਹਾਲ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਉਹਨਾਂ ਦੇ ਸਿਆਸੀ ਵਿਚਾਰਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ, ਜੋ ਆਪਣੀ ਸੰਪੂਰਨਤਾ ਵਿੱਚ ਨਵ-ਖੱਬੇਪੱਖ ਦੇ ਨੇੜੇ ਹਨ। ਫਿਰ ਵੀ ਸੱਭਿਆਚਾਰਕ ਅਲੋਚਨਾ ਅਤੇ ਵਿਸ਼ਲੇਸ਼ਣ ਦੇ ਮਾਰਕਸਵਾਦੀ ਸਿਧਾਂਤਾ ਵਿੱਚ ਹਾਲ ਦੇ ਯੋਗਦਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਅੰਕ ਵਿੱਚ ਅਸੀਂ ਸਟੂਅਰਟ ਹਾਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦਾ ਇਹ ਮਹੱਤਵਪੂਰਨ ਲੇਖ ਪੇਸ਼ ਕਰ ਰਹੇ ਹਾਂ। -ਸੰਪਾਦਕ)

ਮਾਰਕਸ ਅਨੁਸਾਰ (ਜਰਮਨ ਵਿਚਰਾਧਾਰਾ) ਸੱਭਿਆਚਾਰ ਦੀਆਂ ਜੜ੍ਹਾਂ ਮਨੁੱਖ ਦੇ ਦੋਹਰੇ ਸਬੰਧ ਵਿੱਚ ਹਨ, ਮਨੁੱਖ ਦੇ ਕੁਦਰਤ ਨਾਲ਼ ਸਬੰਧ ਅਤੇ ਹੋਰ ਵਿਅਕਤੀਆਂ ਨਾਲ਼ ਸਬੰਧ। ਮਾਰਕਸ ਨੇ ਇਹ ਸਮਝਾਇਆ ਕਿ ਮਨੁੱਖ ਕੁਦਰਤ ਵਿੱਚ ਦਖਲ ਦਿੰਦਾ ਹੈ ਅਤੇ ਆਪਣੇ ਕੁੱਝ ਔਜ਼ਾਰਾਂ ਤੇ ਸਾਧਨਾਂ ਦੀ ਸਹਾਇਤਾ ਨਾਲ਼ ਉਹ ਕੁਦਰਤ ਦੀ ਵਰਤੋਂ ਇਸ ਤਰ੍ਹਾਂ ਕਰਦਾ ਹੈ ਕਿ ਉਸਦੇ ਜੀਵਨ ਦੀਆਂ ਪਦਾਰਥਕ ਹਾਲਤਾਂ ਵਿੱਚ ਕੁੱਝ ਇੱਛਤ ਤਬਦੀਲੀਆਂ ਹੋਈਆਂ। ਮਨੁੱਖੀ ਵਿਕਾਸ ਦੇ ਬਹੁਤ ਸ਼ੁਰੂਆਤੀ ਸਮੇਂ ਤੋਂ ਹੀ ਕੁਦਰਤ ‘ਚ ਮਨੁੱਖ ਦਾ ਦਖਲ ਸਮਾਜਕ ਨਜ਼ਰੀਏ ਤੋਂ ਜਥੇਬੰਦ ਰਿਹਾ ਹੈ। ਆਪਣੀਆਂ ਭੌਤਿਕ ਹਾਲਤਾਂ ਤੋਂ ਵੱਧ ਪ੍ਰਭਾਵੀ ਢੰਗ ਨਾਲ਼ ਮੁੜ-ਪੈਦਾਵਾਰ ਕਰਨ ਲਈ ਲੋਕ ਇੱਕ–ਦੂਜੇ ਨਾਲ਼ ਸਹਿਯੋਗ ਕਰਦੇ ਹਨ, ਆਪਣੇ ਸਧਾਰਨ ਸੰਦਾਂ ਦੀ ਸਮੂਹਿਕ ਢੰਗ ਨਾਲ਼ ਵਰਤੋਂ ਕਰਦੇ ਹਨ, ਕਿਰਤ ਵੰਡ ਦੇ ਬਹੁਤ ਮੁੱਢਲੇ ਰੂਪ ਦੀ ਵਰਤੋਂ ਕਰਦੇ ਹਨ ਅਤੇ ਵਸਤੂਆਂ ਦਾ ਵਟਾਂਦਰਾ ਕਰਦੇ ਹਨ। ਇਹ ਸਮਾਜਿਕ ਜਥੇਬੰਦੀ ਦੀ ਸ਼ੁਰੂਆਤ ਹੈ ਅਤੇ ਮਨੁੱਖੀ ਇਤਿਹਾਸ ਦੀ ਵੀ। ਇਸ ਬਿੰਦੂ ਤੋਂ ਲੈ ਕੇ ਕੁਦਰਤ ਨਾਲ਼ ਮਨੁੱਖ ਦਾ ਸਬੰਧ ਕੁੱਝ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਜਿਸ ਵਿੱਚ ਸਮਾਜਿਕ ਦਖਲ ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ। ਲਗਾਤਾਰ ਗੁੰਝਲ਼ਦਾਰ ਹੁੰਦੇ ਜਾਣ ਵਾਲ਼ੇ ਅਤੇ ਵੱਧ ਫੈਲ ਜਾਣ ਵਾਲ਼ੇ ਰੂਪਾਂ ਵਿੱਚ ਮਨੁੱਖੀ ਜੀਵਨ ਦੀ ਮੁੜ-ਪੈਦਾਵਾਰ ਅਤੇ ਮਨੁੱਖੀ ਜੀਵਨ ਦੇ ਭੌਤਿਕ ਪੱਖਾਂ ਦੀ ਮੁੜ ਸਿਰਜਣਾ ਬੁਨਿਆਦੀ ਰੂਪ ਵਿੱਚ ਇੱਕ-ਦੂਜੇ ਨਾਲ਼ ਜੁੜੀ ਹੋਈ ਹੈ। ਅਸਲ ਵਿੱਚ ਮਨੁੱਖ ਵੱਲੋਂ ਕੁਦਰਤ ਨੂੰ ਆਪਣੀਆਂ ਭੌਤਿਕ ਹਾਲਤਾਂ ਦੇ ਅਨੁਕੂਲ ਢਾਲ਼ ਲੈਣ ਦਾ ਯਤਨ ਉਹਨਾਂ ਹੀ ਰੂਪਾਂ ਵਿੱਚ ਹੁੰਦਾ ਹੈ ਜੋ ਦੂਜੇ ਵਿਅਕਤੀਆਂ ਨਾਲ਼ ਉਹਦੇ ਸਹਿਯੋਗ ਪੂਰਨ ਸਬੰਧ ਬਣਾ ਲੈਂਦੇ ਹਨ, ਭੌਤਿਕ ਪੈਦਾਵਾਰ ਨਾਲ਼ ਸਬੰਧ ਰੱਖਣ ਵਾਲ਼ੇ ਤੱਤ ਹੀ ਹੋਰ ਤਰ੍ਹਾਂ ਦੀਆਂ ਬਣਤਰਾਂ ਦਾ ਸਰੂਪ ਤੈਅ ਕਰਦੇ ਹਨ। ਇਸ ਅਧਾਰ ਤੋਂ ਹੀ Êਪੈਦਾਵਾਰੀ ਤਾਕਤਾਂ ਅਤੇ ਸਬੰਧ ਅਤੇ ਜਿਸ ਤਰ੍ਹਾਂ ਉਹ ਸਮਾਜਿਕ ਪੱਧਰ ‘ਤੇ ਹੀ ਜਥੇਬੰਦ ਕੀਤੇ ਜਾਂਦੇ ਹਨ – ਸਮਾਜਿਕ ਬਣਤਰ ਦੇ ਹੋਰ ਗੁੰਝਲ਼ਦਾਰ ਸਰੂਪ ਉੱਸਰਦੇ ਹਨ। ਇਸਤੋਂ ਬਿਨ੍ਹਾਂ ਜੋ ਹੋਰ ਗੱਲਾਂ ਇਸ ਵਿੱਚੋਂ ਨਿੱਕਲ਼ਦੀਆਂ ਹਨ ਉਹ ਇਸ ਤਰ੍ਹਾਂ ਗਿਣਾਈਆਂ ਜਾ ਸਕਦੀਆਂ ਹਨ, ਕਿਰਤ ਦੀ ਵੰਡ, ਵੱਖ-ਵੱਖ ਕਿਸਮ ਦੇ ਸਮਾਜਾਂ ਵਿੱਚ ਫ਼ਰਕ ਦੀ ਪਛਾਣ, ਭੌਤਿਕ ਹਾਲਤਾਂ ਨੂੰ ਬਦਲਣ ਲਈ ਹੁਨਰ ਅਤੇ ਜਾਣਕਾਰੀ ਦੇ ਨਵੇਂ ਤੌਰ-ਤਰੀਕੇ, ਨਾਗਰਿਕ ਅਤੇ ਸਿਆਸੀ ਸੰਸਥਾਵਾਂ ਦੇ ਵੱਖ-ਵੱਖ ਸਰੂਪ, ਲੋਕਾਂ ਦੇ ਵਿਸ਼ਵਾਸ, ਵਿਚਾਰ ਅਤੇ ਸਿਧਾਂਤਕ ਧਾਰਨਾਵਾਂ ਅਤੇ ਭੌਤਿਕ ਹਾਲਤਾਂ ਦੇ ਅਨੁਸਾਰ ਹੀ ਉਹਨਾਂ ਦੀ ਸਮਾਜਿਕ ਚੇਤਨਾ। ਸਮਾਜਿਕ ਵਿਕਾਸ ਅਤੇ ਮਨੁੱਖੀ ਇਤਿਹਾਸ ਦੀ ਭੌਤਿਕ ਸਮਝ ਲਈ ਇਹੋ ਅਧਾਰ ਹੈ ਅਤੇ ਇਹੋ ਗੱਲ ਸੱਭਿਆਚਾਰ ਦੀ ਭੌਤਿਕ ਪਰਿਭਾਸ਼ਾ ਸਬੰਧੀ ਵੀ ਕਹੀ ਜਾ ਸਕਦੀ ਹੈ।

ਮਾਰਕਸ ਨੇ ਇਹ ਵਿਚਾਰ ਪੇਸ਼ ਕੀਤਾ ਕਿ ਆਮ ਹਾਲਤਾਂ ਵਿੱਚ ਕੋਈ ਵੀ ਕਿਰਤ ਜਾਂ ਪੈਦਾਵਾਰ ਨਹੀਂ ਹੋ ਸਕਦੀ ਅਤੇ ਪੈਦਾਵਾਰ ਪਹਿਲਾਂ ਤੋਂ ਤੈਅ ਹਾਲਤਾਂ ਵਿੱਚ ਹਮੇਸ਼ਾ ਵਿਸ਼ੇਸ਼ ਇਤਿਹਾਸਿਕ ਰੂਪ ਧਾਰਨ ਕਰਦੀ ਹੈ। ਇਹਨਾਂ ਵਿਸ਼ੇਸ਼ ਇਤਿਹਾਸਿਕ ਹਾਲਤਾਂ ਵਿੱਚ ਸਮਾਜ ਦੇ ਵਿਸ਼ੇਸ਼ ਕਿਸਮ ਦੇ ਸਮਾਜਿਕ ਸਬੰਧ ਅਤੇ ਮਨੁੱਖੀ ਸੱਭਿਆਚਾਰ ਵੀ ਇੱਕ ਨਿਸ਼ਚਿਤ ਰੂਪ ਧਾਰਨ ਕਰਦੇ ਹਨ। ਇੱਕ ਕਿਸਮ ਦੀ ਪੈਦਾਵਾਰ ਕਿਸੇ ਹੋਰ ਤਰ੍ਹਾਂ ਦੀ ਪੈਦਾਵਾਰ ਨਾਲ਼ੋਂ ਬੁਨਿਆਦੀ ਰੂਪ ਵਿੱਚ ਵੱਖਰੀ ਹੁੰਦੀ ਹੈ। ਕਿਉਂਕਿ ਪਦਾਰਥਕ ਪੈਦਾਵਾਰ ਦੇ ਵਿਕਾਸ ਦੀ ਹਰੇਕ ਸਥਿਤੀ ਵੱਖ-ਵੱਖ ਕਿਸਮ ਦੇ ਸਮਾਜਿਕ ਸਹਿਯੋਗ, ਤਕਨੀਕ ਅਤੇ ਪਦਰਾਥਕ ਪੈਦਾਵਾਰ ਦੀ ਇੱਕ ਵਿਸ਼ੇਸ਼ ਵਿਧੀ ਅਤੇ ਨਾਗਰਿਕ ਜਥੇਬੰਦੀਆਂ ਦੇ ਵੱਖ-ਵੱਖ ਰੂਪਾਂ ਨੂੰ ਜਨਮ ਦਿੰਦੀ ਹੈ, ਇਸ ਲਈ ਮਨੁੱਖੀ ਇਤਿਹਾਸ ਵਿਸ਼ੇਸ਼ ਯੁੱਗਾਂ ਵਿੱਚ ਵੰਡਿਆ ਜਾਂਦਾ ਹੈ। ਇੱਕ ਵਾਰ ਭੌਤਿਕ ਪੈਦਾਵਾਰ ਅਤੇ ਇਸਦੇ ਅਨੁਸਾਰੀ ਸਮਾਜਿਕ ਜਥੇਬੰਦੀ ਦੇ ਵੱਖ-ਵੱਖ ਰੂਪ ਵਿਕਾਸ ਦੀ ਇੱਕ ਗੁੰਝਲ਼ਦਾਰ ਸਥਿਤੀ ‘ਤੇ ਪੁੱਜ ਜਾਂਦੇ ਹਨ ਤਾਂ ਸਾਡੇ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਗੰਭੀਰ ਵਿਸ਼ਲੇਸ਼ਣ ਤੋਂ ਬਾਅਦ ਇਹ ਪੱਕਾ ਕਰੀਏ ਕਿ ਵੱਖ-ਵੱਖ ਪੱਧਰ ‘ਤੇ ਇਹਨਾਂ ਦੇ ਸਬੰਧਾਂ ਦਾ ਸੰਕਲਪ ਕਿਵੇਂ ਵਿਕਸਤ ਕੀਤਾ ਜਾ ਸਕਦਾ ਹੈ। ਸੰਭਵ  ਤੌਰ ‘ਤੇ ਪਦਾਰਥਕ ਸਿਧਾਂਤ ਦਾ ਸਭ ਤੋਂ ਮਹੱਤਵਪੂਰਨ ਅਤੇ ਔਖਾ ਪੱਖ ਇਹ ਹੈ ਕੇ ਪਦਾਰਥਕ ਪੈਦਾਵਾਰ ਅਤੇ ਇਸਦੇ ਸਮਾਜਿਕ ਨਤੀਜਿਆਂ ਵਿਚਕਾਰ ਸਬੰਧ ਕਿਵੇਂ ਤੈਅ ਕੀਤੇ ਜਾਣ ਅਤੇ ਬਾਕੀ ਸਮਾਜਿਕ ਹਾਲਤਾਂ ਨਾਲ਼ ਇਹਨਾਂ ਦੇ ਤਾਲਮੇਲ ਦੀ ਵਿਚਾਰ-ਚਰਚਾ ਦਾ ਕੀ ਸਰੂਪ ਹੋਵੇ।

ਅਸੀਂ ਥੋੜ੍ਹੀ ਹੀ ਦੇਰ ਬਾਅਦ ਇਸ ਸਵਾਲ ‘ਤੇ ਵਾਪਸ ਪਰਤਾਂਗੇ ਕਿ ਪਦਾਰਥਵਾਦੀ ਚਿੰਤਨ ਨੂੰ ਇਸ ਵਿਚਾਰਧਾਰਾ ਦੇ ਬਹੁਤ ਮੁੱਢਲੇ ਪੱਖ ਨੂੰ ਆਪਣੇ ਵਿੱਚ ਸਮੋਣਾ ਚਾਹੀਦਾ ਹੈ। ਮਾਰਕਸਵਾਦੀ ਪੜਚੋਲ ‘ਚ ਇਹ ਮੂਰਤ ਰੂਪ ਅਧਾਰ ਅਤੇ ਉੱਚ-ਉਸਾਰ ਦੇ ਬਿੰਬ ਵਜੋਂ ਪ੍ਰਗਟ ਹੁੰਦਾ ਹੈ। ਮਾਰਕਸ ਦੀ ਪਦਾਰਥਵਾਦੀ ਧਾਰਨਾ ਵਿੱਚ ਵਿਆਕਤੀ ਨਾਲ਼ ਇੱਕ ਹੋਰ ਗੱਲ ਨੂੰ ਜੋੜ ਦਿੱਤਾ ਗਿਆ ਹੈ ਅਤੇ ਉਹ ਇਹ ਕਿ ਇਸ ਸਬੰਧ ਨੂੰ ਸਪੱਸ਼ਟ ਭੌਤਿਕ ਹਾਲਤਾਂ ਵਿੱਚ ਸੋਚਿਆ ਜਾਣਾ ਚਾਹੀਦਾ ਹੈ। ਇਹ ਦੂਜੀ ਲੋੜ ਹੀ ਇੱਕ ਇਤਿਹਾਸਕ ਪਦਾਰਥਵਾਦ ਦੀ ਧਾਰਨਾ ਨੂੰ ਉਸ ਪਦਾਰਥਵਾਦੀ ਸਮਝ ਤੋਂ ਅਲੱਗ ਕਰਦੀ ਹੈ ਜੋ ਮਨੁੱਖ ਦੇ ਸਰੀਰਿਕ ਸੁਭਾਅ ਵਿੱਚ ਸਮੋਈ ਹੈ।…

ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s