ਅਮਰੀਕੀ ਸਬਪ੍ਰਾਈਮ ਸੰਕਟ : ਡੂੰਘੇ ਹੋ ਰਹੇ ਸਾਮਰਾਜਵਾਦੀ ਸੰਕਟ ਦਾ ਨਵਾਂ ਪ੍ਰਗਟਾਵਾ —ਅਭਿਨਵ

america crisis

2001 ਵਿੱਚ ਸ਼ੁਰੂ ਹੋਏ ”ਹਾਉਸਿੰਗ ਬੂਮ” (ਅਮਰੀਕਾ ਵਿੱਚ ਆਵਾਸ (HOUSING) ਮੰਡੀ ਵਿੱਚ ਆਈ ਅਣਕਿਆਸੀ ਤੇਜ਼ੀ ਦਾ ਦੌਰ) ਦੌਰਾਨ ਅਮਰੀਕੀ ਸੰਸਦ ਦੇ ਕੁੱਝ ਪੰਤਵੰਤੇ ਸੈਨੇਟਰਾਂ ਅਤੇ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਭਗਤੀ ਦਾ ਕੀ ਅਰਥ ਹੈ? ਦੇਸ਼ਭਗਤੀ ਦਾ ਅਰਥ ਹੈ ਜਮ ਕੇ ਖਰਚ ਕਰਨਾ ਅਤੇ ਜੋ ਉਪਭੋਗਤਾ ਵਸਤੂਆਂ ਉੱਤੇ ਖਰਚ ਨਹੀਂ ਕਰਦਾ ਉਹ ਅੱਜ ਦੇ ਅਰਥਾਂ ਵਿੱਚ ਸੱਚਾ ਦੇਸ਼ ਭਗਤ ਨਹੀਂ ਹੈ! ਜੇ ਸਿੱਧੀ ਸਿੱਧੀ ਟੂਕ ਲਈ ਜਾਵੇ ਤਾਂ ਸ਼ਬਦ ਇਸ ਤਰ੍ਹਾਂ ਸਨ-‘ਸਪੈਂਡ ਯੂਅਰ ਆਊਟ ਆਫ਼ ਰਿਸੇਸ਼ਨ’ (ਭਾਵ, ਏਨਾ ਖਰਚ ਕਰੋ ਕਿ ਮੰਦੀ ਤੋਂ ਬਾਹਰ ਨਿਕਲਿਆ ਜਾ ਸਕੇ!) ਮਾਰਕਸ ਨੇ ਜਦੋਂ ਕਿਹਾ ਸੀ ਕਿ ਬੁਰਜੂਆਜੀ ਦਾ ਕੌਮਵਾਦ ਮੰਡੀ ਵਿੱਚ ਪੈਦਾ ਹੁੰਦਾ ਹੈ ਤਾਂ ਉਹਨਾਂ ਨੇ ਸ਼ਾਇਦ ਨਹੀਂ ਸੋਚਿਆ ਹੋਵੇਗਾ ਕਿ ਪੂੰਜੀਵਾਦੀ ਸੰਸਾਰ ਦੀ ਚੋਟੀ ‘ਤੇ ਬੈਠੇ ਦੇਸ਼ ਦਾ ਰਾਸ਼ਟਰਪਤੀ ਏਨੇ ਨੰਗੇ ਸ਼ਬਦਾਂ ਵਿੱਚ ਇਸ ਗੱਲ ਨੂੰ ਪ੍ਰਵਾਨ ਕਰੇਗਾ!

2001 ਵਿੱਚ ਡਾਟ-ਕਾਮ ਕਰੈਸ਼ ਤੋਂ ਬਾਅਦ ਵਾਲ਼ੇ ਝਟਕੇ ਤੋਂ ਸੰਭਲਣ ਲਈ ਅਮਰੀਕਾ ਦੇ ਕੇਂਦਰੀ ਬੈਂਕ ਫ਼ੈਡਰਲ ਰਿਜ਼ਰਵ  ਜਾਂ ਫੇਡ ਨੇ ਵਿਆਜ ਦਰਾਂ ਨੂੰ ਜ਼ਬਰਦਸਤ ਰੂਪ ਵਿੱਚ ਥੱਲੇ ਡੇਗ ਦਿੱਤਾ। ਇਹ ਮਹਾਂਮੰਦੀ ਦੇ ਦੌਰ ਤੋਂ ਬਾਅਦ ਵਿਆਜ ਦਰਾਂ ਵਿੱਚ ਕੀਤੀਆਂ ਗਈਆਂ ਸਭ ਤੋਂ ਵੱਡੀਆਂ ਕਟੌਤੀਆਂ ਵਿੱਚੋਂ ਇੱਕ ਸੀ। ਕਾਰਨ ਇਹ ਸੀ ਕਿ ਡਾਟ-ਕਾਮ  ਗੁਬਾਰੇ ਦੇ ਫਟਣ ਤੋਂ ਬਾਅਦ ਸ਼ੇਅਰ ਬਜ਼ਾਰ ਵਿੱਚ ਭਾਰੀ ਗਿਰਾਵਟ ਆਉਣੀ ਸ਼ੁਰੂ ਹੋਈ, ਕਈ ਨਿਵੇਸ਼ ਬੈਂਕ ਦਿਵਾਲੀਆ ਹੋਏ ਅਤੇ ਉਪਭੋਗਤਾ ਵਸਤੂਆਂ ਦੀ ਖਰੀਦ ਵਿੱਚ ਭਾਰੀ ਕਮੀ ਆਉਣ ਲੱਗੀ। ਨਤੀਜਾ ਸੀ, ਇੱਕ ਮੰਦੀ। ਪਰ ਅਜੇ ਵੀ ਇਹ ਮੰਦੀ ਪੂਰੀ ਤਰ੍ਹਾਂ ਪਰਵਾਨ ਨਹੀਂ ਚੜੀ ਸੀ ਕਿ ਫੈਡਰਲ ਬੈਂਕ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਤਾਂ ਕਿ ਉਧਾਰ ਨਾਲ਼ ਵਿੱਤ ਪੋਸ਼ਣ ਕਰ ਕੇ ਉਪਭੋਗਤਾ ਵਸਤੂਆਂ ਦੀ ਖਰੀਦ ਨੂੰ ਉਸੇ ਉਚਾਈ ‘ਤੇ ਬਰਕਰਾਰ ਰੱਖਿਆ ਜਾ ਸਕੇ ਜਿਸ ਉੱਤੇ ਉਹ ਪਹਿਲਾਂ ਸੀ, ਜਾਂ ਉਸਤੋਂ ਵੀ ਉੱਪਰ ਲਜਾਇਆ ਜਾ ਸਕੇ। ਡਾਟ-ਕਾਮ  ਗੁਬਾਰੇ ਦੌਰਾਨ ਉਪਭੋਗਤਾ ਵਸਤੂਆਂ ਦੀ ਖਰੀਦ ਵਿੱਚ ਵਾਧਾ ਕਰਨ ਲਈ ਜੋ ”ਖੁਸ਼ਹਾਲੀ ਪ੍ਰਭਾਵ” (ਵੈਲਥ ਇਫ਼ੇਕਟ) ਪੈਦਾ ਕਰਨਾ ਸੀ ਉਸਦਾ ਜ਼ਰੀਆ ਬਣਿਆ ਸੀ ਸ਼ੇਅਰ ਬਜ਼ਾਰ। ਇਸ ਵਾਰ ਤੇਜ਼ੀ ਦਾ ਜ਼ਰੀਆ ਸੀ ਰਿਅਲ ਅਸਟੇਟ, ਭਾਵ ਘਰ ਉਦਯੋਗ। ਘਰ ਖਰੀਦਣ ਲਈ ਵੱਡੇ ਪੱਧਰ ਉੱਤੇ ਕਰਜ਼ੇ ਦਿੱਤੇ ਗਏ। ਡਾਟ-ਕਾਮ ਗੁਬਾਰਾ ਦਰਅਸਲ ਇੱਕ ਦੂਸਰੇ ਸੰਕਟ ਤੋਂ ਉੱਭਰਨ ਦਾ ਫੌਰੀ ਨੁਸਖਾ ਸੀ। ਇਹ ਸੰਕਟ ਸੀ 1997-98 ਦਾ ਪੂਰਬੀ ਏਸ਼ੀਆਈ ਦੇਸ਼ਾਂ ਦਾ ਮੁਦਰਿਕ ਸੰਕਟ ਜਿਸ ਵਿੱਚ ”ਏਸ਼ੀਅਨ ਟਾਈਗਰਜ਼” ਕਹੇ ਜਾਣ ਵਾਲ਼ੇ ਤਾਕਤਵਰ ਪੂਰਬੀ ਏਸ਼ੀਆਈ ਅਰਥਚਾਰਿਆਂ ਦੀਆਂ ਮੁਦਰਾਵਾਂ ਮੂੰਹ ਭਾਰ ਡਿੱਗ ਪਈਆਂ ਸਨ। ਡਾਟ-ਕਾਮ ਗੁਬਾਰੇ ਦੇ ਫਟਣ ਤੋਂ ਬਾਅਦ ਆਏ ਸੰਕਟ ਵਿੱਚੋਂ ਉਭਰਨ ਲਈ ”ਹਾਉਸਿੰਗ ਬੂਮ” ਪੈਦਾ ਕੀਤਾ ਗਿਆ। ਦਰਅਸਲ, ਅੱਜ ਜੋ ਸੰਕਟ ”ਸਬਪ੍ਰਾਈਮ ਕਰਾਈਸਿਸ” ਦੇ ਨਾਂ ਨਾਲ਼ ਪੂਰੇ ਸੰਸਾਰ ਮੀਡੀਆ ਉੱਤੇ ਛਾਇਆ ਹੋਇਆ ਹੈ ਅਤੇ ਜਿਸ ਕਾਰਨ 18 ਦਸੰਬਰ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਨਿਵੇਸ਼ ਬੈਂਕਾਂ ਵਿੱਚੋਂ ਇੱਕ ਮਾਰਗਨ ਸਟੈਨਲੀ ਨੂੰ ਖੁੱਲ੍ਹੇ ਤੌਰ ‘ਤੇ ਮੰਨਣਾ ਪਿਆ ਕਿ ਅਮਰੀਕਾ ਇੱਕ ਘਾਤਕ ਮੰਦੀ ਵੱਲ ਤੇਜ਼ੀ ਨਾਲ਼ ਵਧ ਰਿਹਾ ਹੈ ਅਤੇ ਇਹ ਮੰਦੀ ਅਖੌਤੀ ”ਉਭਰਦੇ ਅਰਥਚਾਰਿਆਂ” ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ ਅਤੇ ਕੁੱਝ ਸਮੇਂ ਬਾਅਦ ਇੱਕ ਸੰਸਾਰ ਮੰਦੀ ਦਾ ਰੂਪ ਲੈ ਲਵੇਗੀ, ਇਹ ਸੰਕਟ ਇਸੇ ”ਹਾਊਸਿੰਗ ਬੂਮ” ਦੇ ਫਟਣ ਤੋਂ ਬਾਅਦ ਆਇਆ ਹੈ ; ਅਜਿਹਾ ਕਿਵੇਂ ਹੋਇਆ ਹੈ, ਇਹ ਅਸੀਂ ਇਸ ਲੇਖ ਵਿੱਚ ਅੱਗੇ ਦੇਖਾਂਗੇ। ਸਤੰਬਰ ਤੱਕ ਰਾਬਰਟ ਸ਼ਿਲਰ ਤੋਂ ਲੈ ਕੇ ਜੋਸਫ਼ ਸਟਿਗਲਿਟਜ਼ ਜਿਹੇ ਅਰਥ-ਸ਼ਾਸਤਰੀ ਤੱਕ ਜਿਸ ਸੰਭਾਵਿਤ ਮੰਦੀ ਦੀ ਗੱਲ ਕਰ ਰਹੇ ਸਨ ਉਹ ਦਿਸੰਬਰ ਆਉਂਦੇ-ਆਉਂਦੇ ਇੱਕ ਹਕੀਕਤ ਵਿੱਚ ਤਬਦੀਲ ਹੋਣ ਲੱਗ ਪਈ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਇਹ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਇਸ ਵਿੱਤੀ ਸੰਕਟ ਨੇ ਇੱਕ ਵਾਰ ਫੇਰ ਬੁਨਿਆਦੀ ਮਾਰਕਸਵਾਦੀ ਸਿਧਾਂਤਾਂ ਦੇ ਸਹੀ ਹੋਣ ਨੂੰ ਪੂਰੇ ਜ਼ੋਰ ਨਾਲ਼ ਸਥਾਪਿਤ ਕਰ ਦਿੱਤਾ ਹੈ। ਇਹ ਹੋਰ ਕੁੱਝ ਨਹੀਂ ਵਾਧੂ ਉਤਪਾਦਨ ਅਤੇ ਸਾਮਰਾਜਵਾਦ ਅਤੇ ਇਜਾਰੇਦਾਰ ਪੂੰਜੀਵਾਦ ਦੇ ਦੌਰ ਵਿੱਚ ਪੂੰਜੀ ਦੇ ਵਧਦੇ ਗੈਰ-ਉਤਪਾਦਕ ਚਰਿੱਤਰ ਅਤੇ ਉਸਦੀ ਸੱਟੇਬਾਜ਼ ਪ੍ਰਵਿਰਤੀ ਕਾਰਨ ਪੈਦਾ ਹੋਣ ਵਾਲ਼ਾ ਸਾਮਰਾਜਵਾਦੀ ਆਰਥਿਕ ਸੰਕਟ ਹੈ, ਜੋ ਹਰ ਨਵੇਂ ਚੱਕਰ ਨਾਲ਼ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਪੂਰੀ ਦੁਨੀਆਂ ਨੂੰ ਇੱਕ ਨਵੀਂ ਉਥਲ-ਪੁਥਲ ਵੱਲ ਧੱਕ ਰਿਹਾ ਹੈ। ਇਸ ਲੇਖ ਵਿੱਚ ਅਸੀਂ ਸਬਪ੍ਰਾਈਮ ਸੰਕਟ ਜ਼ਰੀਏ ਅਮਰੀਕੀ ਅਤੇ ਮੋਟੇ ਤੌਰ ‘ਤੇ ਪੂਰੇ ਸੰਸਾਰ ਅਰਥਚਾਰੇ ਦੇ ਡੂੰਘੇ ਹੁੰਦੇ ਜਾਂਦੇ ਆਰਥਿਕ ਸੰਕਟ ਦੇ ਚਰਿੱਤਰ, ਸਮੇਂ ਅਨੁਸਾਰ ਕ੍ਰਮਵਾਰ, ਉਸਦੀ ਦਿਸ਼ਾ ਅਤੇ ਉਸਦੇ ਭਵਿੱਖ ਉੱਤੇ ਇੱਕ ਨਿਗ੍ਹਾ ਮਾਰਾਂਗੇ ਅਤੇ ਉਸਨੂੰ ਸਮਝਣ ਦੀ ਕੋਸ਼ਿਸ਼…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 08, ਜਨਵਰੀ-ਮਾਰਚ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s