ਨੌਜਵਾਨਾਂ ਦਾ ਸ਼ਹਿਰ – ਸ਼ੇਨਯੇਨ, ਚੀਨ —ਰਾਬਰਟ ਵੀਲ

red cat

ਸੰਪਾਦਕੀ ਨੋਟ

(1976 ‘ਚ ਕਾਮਰੇਡ ਮਾਓ ਦੀ ਮੌਤ ਤੋਂ ਬਾਅਦ, ਇੱਕ ਰਾਜ ਪਲ਼ਟੇ ਜ਼ਰੀਏ ਸੋਧਵਾਦੀ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਰਾਜ ਸੱਤ੍ਹਾ ਉੱਪਰ ਕਾਬਜ਼ ਹੋਏ। ਇਸ ਤਰ੍ਹਾਂ ਚੀਨ ਵਿੱਚ ਮਾਓ ਦੇ ਇਨਕਲਾਬੀ ਰਾਹ ਅਤੇ ਲਿਓ-ਡੇਂਗ ਜੁੰਡਲੀ ਦੇ ਸੋਧਵਾਦੀ ਰਾਹ ਦਰਮਿਆਨ ਚੀਨ ਅੰਦਰ ਜੋ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ, ਦਾ ਫੈਸਲਾ ਸੋਧਵਾਦੀਆਂ ਦੇ ‘ਚ ਹੱਕ ਹੋਇਆ। 1976 ਤੋਂ ਬਾਅਦ ਚੀਨ ਵਿੱਚ ਸ਼ੁਰੂ ਹੋਈ ਪੂੰਜੀਵਾਦੀ ਮੁੜ-ਬਹਾਲੀ ਤੋਂ ਬਾਅਦ, ਕਿਰਤੀ ਲੋਕਾਂ ਦੇ ਹਿੱਸੇ ਭਿਆਨਕ ਲੁੱਟ ਜ਼ਬਰ ਆਇਆ, ਜਦ ਕਿ ਮੁੱਠੀ ਭਰ ਪੂੰਜੀਪਤੀ, ਨੌਕਰਸ਼ਾਹ, ਹਾਕਮ ਸੋਧਵਾਦੀ ਪਾਰਟੀ ਦੇ ਲੀਡਰ ਮਾਲਾ-ਮਾਲ ਹੋਏ ਹਨ। ਹੱਥਲੇ ਲੇਖ ਵਿੱਚ ਅਮਰੀਕੀ ਮੂਲ ਦੇ ਲੇਖਕ ਰਾਬਰਟ ਵੀਲ ਨੇ ਵਰਤਮਾਨ ਚੀਨ ਵਿੱਚ ਮਜ਼ਦੂਰਾਂ (ਖਾਸ ਕਰਕੇ ਨੌਜਵਾਨ ਮਜ਼ਦੂਰਾਂ) ਦੀ ਦੁਰਦਸ਼ਾ ਨੂੰ  ਦਿਖਾਇਆ ਹੈ। ਰਾਬਰਟ ਵੀਲ ਚੀਨ ਦੇ ਚੰਗੇ ਜਾਣਕਾਰ ਹਨ। ਉਹ ਅਤੇ ਉਹਨਾਂ ਦੀ ਪਤਨੀ ਲੰਬਾਂ ਸਮਾਂ ਚੀਨ ਵਿੱਚ ਅਧਿਆਪਨ ਕਾਰਜ ਕਰਦੇ ਰਹੇ ਹਨ। ਹੁਣ ਤੱਕ ਉਹ ਚੀਨ ਵਿੱਚ 1976 ਤੋਂ ਬਾਅਦ ਦੇ ਘਟਨਾਕ੍ਰਮ ਬਾਰੇ ਕਈ ਕਿਤਾਬਾਂ ਅਤੇ ਲੇਖ ਪ੍ਰਕਾਸ਼ਤ ਕਰਾ ਚੁੱਕੇ ਹਨ। ਜਿਹਨਾਂ ਵਿੱਚ ਉਹਨਾਂ ਦੀ ਕਿਤਾਬ ‘Red Cat, White Cat’ ਅਤੇ ‘ਮੰਥਲੀ ਰੀਵਿਊ’ ਮੈਗਜ਼ੀਨ ਵਿੱਚ ਛਪਿਆ ਉਹਨਾਂ ਦਾ ਲੰਬਾ ਲੇਖ ‘Conditions of Working Classes in China’ ਕਾਫੀ ਪ੍ਰਸਿੱਧ ਹਨ। ਹੱਥਲਾ ਲੇਖ ਵੀ ਇਸੇ ਕੜੀ ਦਾ ਹਿੱਸਾ ਹੈ।) 

ਪ੍ਰਾਚੀਨ ਸਮੇਂ ਤੋਂ ਹੀ ਲੋਕਾਂ ਨੇ ਨੌਜਵਾਨਾਂ ਦੇ ਇੱਕ ਅਜਿਹੇ ਸ਼ਹਿਰ ਦੀ ਕਲਪਨਾ ਕੀਤੀ ਹੈ ਜਿੱਥੇ ਲੋਕ ਕਦੇ ਵੀ ਬੁੱਢੇ ਨਹੀਂ ਹੁੰਦੇ ਅਤੇ ਜਿੱਥੇ ਕੋਈ ਵੀ ਬਾਹਰੋਂ ਰਹਿਣ ਆਇਆ ਵਿਅਕਤੀ ਸਦਾ ਹੀ ਜਵਾਨ ਰਹਿੰਦਾ ਹੈ। ਪਰ ਸ਼ਾਇਦ ਉਹਨਾਂ ਦੇ ਮਨ ਵਿੱਚ ਕਦੇ ਵੀ ਅੱਜ ਦੇ ਚੀਨੀ ਸ਼ਹਿਰ, ਸ਼ੇਨਯੇਨ ਦੀ ‘ਅਮਰ ਜਵਾਨੀ’ ਨਹੀਂ ਆਈ ਹੋਵੇਗੀ। ਹਾਂਗਕਾਂਗ ਦੀ ਸਰਹੱਦ ਦੇ ਬਿਲਕੁਲ ਨਾਲ਼ ਵਸਦਾ ਇਹ ‘ਫਟਾਫਟ ਉੱਸਰਿਆ ਸ਼ਹਿਰ’ ਪਿਛਲੇ 25 ਸਾਲਾਂ ਤੋਂ ਇੱਕ ਨਿੱਕੇ ਜਿਹੇ ਮੱਛੀ ਫੜ੍ਹਨ ਵਾਲੇ ਪਿੰਡ ਤੋਂ ਵੱਧ ਕੇ ਇੱਕ ਕਰੋੜ ਦੀ ਆਬਾਦੀ ਵਾਲਾ ਉੱਘੜਾ-ਦੁੱਘੜਾ ਫੈਲਿਆ ਮਹਾਂਨਗਰ ਬਣ ਚੁੱਕਿਆ ਹੈ। ਚੀਨ ਦੇ ਪਹਿਲੇ ਵਿਸ਼ੇਸ਼ ਆਰਥਿਕ ਜ਼ੋਨ ਹੋਣ ਦੇ ਨਾਤੇ, ਇਹ ਦੇਂਗ ਜਿਆਓ ਪਿੰਗ ਵੱਲੋਂ 1970ਵਿਆਂ ਦੇ ਅਖ਼ੀਰ ਵਿੱਚ ਸ਼ੁਰੂ ਕੀਤੇ ਗਏ ਪੂੰਜੀਵਾਦੀ ‘ਬਾਜ਼ਾਰ ਸੁਧਾਰਾਂ’ ਅਤੇ ‘ਸੰਸਾਰ ਲਈ ਖੋਲ੍ਹਣ’ ਦਾ ਇੱਕ ਨਮੂਨਾ ਸੀ। ਇਸ ਦੇ ਸਭ ਤੋਂ ਉੱਘੜਵੇਂ ਪੱਖਾਂ ਵਿੱਚੋਂ ਇੱਕ ਇਸ ਦੇ ਵਸਨੀਕਾਂ ਦੀ ਘੱਟ ਔਸਤ ਉਮਰ ਹੈ ਜੋ ਸਾਲਾਂ ਤੋਂ 27 ਵਰ੍ਹਿਆਂ ਦੇ ਕਰੀਬ ਕਰੀਬ ਰਹੀ ਹੈ। ਇਹ ਸਮੁੱਚੇ ਚੀਨ ਦੇ ਮੁਕਾਬਲੇ ਬਿਲਕੁਲ ਉਲਟ ਹੈ, ਜਿੱਥੇ ਆਬਾਦੀ ਤੇਜ਼ੀ ਨਾਲ਼ ਬੁੱਢੀ ਹੋ ਰਹੀ ਹੈ।

ਕਿਉਂਕਿ ਸ਼ੇਨਯੇਨ ਵਿੱਚ ਰਹਿਣ ਵਾਲੇ 95 ਫੀਸਦੀ ਲੋਕ ਦੇਸ਼ ਦੇ ਦੂਜੇ ਹਿੱਸਿਆ ‘ਚੋਂ ਆਉਂਦੇ ਹਨ, ਇਸ ਦੀ ਜਵਾਨੀ ਇਸਦੇ ਵਸਨੀਕਾਂ ਦੀ ਨਵੀਂ ਪੀੜ੍ਹੀ ਦੇ ਜਨਮ ਕਾਰਨ ਨਹੀਂ ਹੈ। ਸਗੋਂ ਇਹ ਸ਼ਹਿਰ ਵਿੱਚ ਆਉਣ ਵਾਲਿਆਂ, ਜਿਨ੍ਹਾਂ ‘ਚੋਂ ਕਈ ਤਾਂ ਹਾਲੇ ਅੱਲੜ੍ਹ ਉਮਰ ਦੇ ਹੁੰਦੇ ਹਨ, ਦੀ ਜਵਾਨ ਉਮਰ ਅਤੇ ਇਸ ਦੀਆਂ ਸਨਅਤਾਂ ਵਿੱਚ ਕੰਮ ਕਰਨ ਵਾਲਿਆਂ ਦੀ ਨਵਿਆਂ ਨਾਲ਼ ਤੇਜ਼-ਰਫ਼ਤਾਰ ਅਦਲਾ-ਬਦਲੀ ਨੂੰ

ਪੂਰਾ ਲੇਖ ਪਡ਼ਨ ਲਈ… ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 13,  ਜੁਲਾਈ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s