ਰਾਜਨੀਤਕ ਅਰਥ ਸ਼ਾਸਤਰ ਦੇ ਮੂਲ ਸਿਧਾਂਤ (ਦੀ ਸ਼ੰਘਾਈ ਟੈਕਸਟ ਬੁੱਕ ਆਫ਼ ਪੋਲੀਟੀਕਲ ਇਕਾਨਮੀ ਦਾ ਪੰਜਾਬੀ ਅਨੁਵਾਦ)

political economy

1
ਥੋੜ੍ਹਾ ਰਾਜਨੀਤਕ ਅਰਥ ਸ਼ਾਸਤਰ ਸਿੱਖਣਾ ਜ਼ਰੂਰੀ ਹੈ 

ਰਾਜਨੀਤਕ ਅਰਥਸ਼ਾਸਤਰ ਦਾ ਵਿਸ਼ਾ ਵਸਤੂ

ਮਹਾਨ ਚੇਅਰਮੈਨ ਮਾਓ ਸਾਨੂੰ ਵਾਰ ਵਾਰ ਇਹ ਸਿੱਖਿਆ ਦਿੰਦੇ ਹਨ, ਕਿ ਥੋੜਾ ਰਾਜਨੀਤਕ ਅਰਥਸ਼ਾਸਤਰ ਸਿੱਖਣਾ ਜ਼ਰੂਰੀ ਹੈ। ਇਹ ਕਮਿਊਨਿਸ਼ਟ ਪਾਰਟੀ ਦੇ ਮੈਂਬਰਾਂ ਅਤੇ ਇਨਕਲਾਬੀ ਕਾਰਕੁਨਾਂ ਲਈ ਹੀ ਜ਼ਰੂਰੀ ਨਹੀਂ ਹੈ, ਸਗੋਂ ਤਿੰਨ ਮਹਾਨ ਇਨਕਲਾਬੀ ਸੰਘਰਸ਼ਾਂ ਦੇ ਹਰ ਇੱਕ ਯੋਧੇ ਲਈ ਜ਼ਰੂਰੀ ਹੈ। ਥੋੜ੍ਹਾ ਰਾਜਨੀਤਕ ਅਰਥਸ਼ਾਸਤਰ  ਜਾਨਣਾ ਮਾਰਕਸਵਾਦ ਨੂੰ ਸਮਝਣ,  ਸੋਧਵਾਦ ਦੀ ਗਹਿਰਾਈ ‘ਚ ਅਲੋਚਨਾ ਕਰਨ ਅਤੇ ਆਪਣੇ ਸੰਸਾਰ ਨਜ਼ਰੀਏ ਵਿੱਚ ਖੁਦ ਤਬਦੀਲੀ ਲਿਆਉਣ ਅਤੇ ਖਾਸ ਤੌਰ ਉੱਤੇ ਸਮਾਜਵਾਦ  ਦੇ ਪੂਰੇ ਇਤਿਹਾਸਕ ਪੜਾਅ ਦੌਰਾਨ ਪਾਰਟੀ ਦੀ ਬੁਨਿਆਦੀ ਲੀਹ ਅਤੇ ਨੀਤੀਆਂ ਨੂੰ ਸਮਝਣ ਲਈ ਖਾਸ ਤੌਰ ‘ਤੇ ਜ਼ਰੂਰੀ ਹੈ ।

ਪਿੰਡਾਂ ਅਤੇ ਕਾਰਖਾਨਿਆਂ ਵਿੱਚ ਲੜ ਰਹੇ ਨੌਜੁਆਨ ਸਾਡੇ ਦੇਸ਼ ਦੀ ਆਸ ਅਤੇ ਮਜ਼ਦੂਰ ਜਮਾਤ ਦੇ  ਇਨਕਲਾਬੀ ਉੱਦਮ ਦੇ  ਵਾਰਿਸ ਹਨ। ਸੰਘਰਸ਼ ਵਿੱਚ ਬਿਹਤਰ ਢੰਗ ਨਾਲ ਜੂਝਣ ਲਈ,ਸਿਹਤਮੰਦ ਢੰਗ ਨਾਲ ਵਿਕਸਿਤ ਹੋਣ ਲਈ ਇਹਨਾਂ ਨੌਜਵਾਨਾਂ ਨੂੰ ਥੋੜ੍ਹਾ ਰਾਜਨੀਤਕ ਅਰਥਸ਼ਾਸਤਰ ਜ਼ਰੂਰ ਸਿੱਖਣਾ ਚਾਹੀਦਾ ਹੈ। 

ਰਾਜਨੀਤਕ ਅਰਥਸ਼ਾਸਤਰ ਦਾ ਵਿਸ਼ਾ ਵਸਤੂ ਪੈਦਾਵਾਰੀ ਸੰਬੰਧ ਹਨ

ਰਾਜਨੀਤਕ ਅਰਥਸ਼ਾਸਤਰ ਕਿਸ ਤਰ੍ਹਾਂ ਦਾ ਵਿਗਿਆਨ ਹੈ? ਸਾਨੂੰ ਜ਼ਰੂਰ ਹੀ ਇਸ ਦੇ ਵਿਸ਼ਾ ਵਸਤੂ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਮਾਰਕਸਵਾਦੀ ਅਰਥਸ਼ਾਸਤਰ ਦੇ ਅਧਿਐਨ ਦਾ ਵਿਸ਼ਾ ਵਸਤੂ ਪੈਦਾਵਾਰ ਦੇ ਸੰਬੰਧ ਹੁੰਦੇ ਹਨ। ਏਂਗਲਜ਼ ਨੇ ਸਪੱਸ਼ਟ ਲਿਖਿਆ ਹੈ, ”ਅਰਥਸ਼ਾਸਤਰ ਵਸਤਾਂ ਦਾ ਨਹੀਂ ਸਗੋਂ ਲੋਕਾਂ ਦਰਮਿਆਨ ਸੰਬੰਧਾਂ ਅਤੇ ਅੰਤਿਮ ਰੂਪ ਵਿੱਚ ਜਮਾਤਾਂ ਦਰਮਿਆਨ ਸਬੰਧਾਂ ਦੀ ਜਾਂਚ ਪੜਤਾਲ ਕਰਦਾ ਹੈ।”1 ਲੋਕਾਂ ਦਰਮਿਆਨ ਪੈਦਾਵਾਰੀ ਸੰਬੰਧ ਕਿਵੇਂ ਬਣਦੇ ਹਨ? ਇਹ ਜਾਨਣ ਲਈ ਸਾਨੂੰ ਜਰੂਰ ਹੀ ਮਨੁੱਖ ਦੀਆਂ ਪੈਦਾਵਾਰੀ ਸਰਗਰਮੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ।

ਚੇਅਰਮੈਨ ਮਾਓ ਨੇ ਕਿਹਾ ਹੈ, ”ਮਾਰਕਸਵਾਦੀ ਮਨੁੱਖ ਦੀਆਂ ਪੈਦਾਵਾਰ ਸੰਬੰਧੀ ਸਰਗਰਮੀਆਂ ਨੂੰ ਸਭ ਤੋਂ ਵਧੇਰੇ ਬੁਨਿਆਦੀ ਅਮਲੀ ਸਰਗਰਮੀਆਂ ਦੇ ਰੂਪ ਵਿੱਚ ਦੇਖਦੇ ਹਨ।”2 ਪਰ ਸੌ ਸਾਲ ਤੋਂ ਵੀ ਪਹਿਲਾਂ, ਮਾਰਕਸਵਾਦ ਦੀ ਰਚਨਾ ਤੋਂ ਪਹਿਲਾਂ, ਲੋਕਾਂ ਕੋਲ ਇਹ ਵਿਗਿਆਨਕ ਸਮਝਦਾਰੀ ਨਹੀਂ ਸੀ। ਲੁਟੇਰੀਆਂ ਜਮਾਤਾਂ ਦੇ ਸਾਰੇ ਵਿਚਾਰਕ ਇਸ ਨਜ਼ਰੀਏ ਦਾ ਵਿਰੋਧ ਕਰਦੇ ਸਨ। ਉਹ ਜਾਂ ਤਾਂ ਇਹ ਭਰਮ ਫੈਲਾਉਂਦੇ ਸਨ ਕਿ ਮਨੁੱਖੀ ਸਮਾਜ ਰੱਬ ਦੀ ਰਜ਼ਾ ਮੁਤਾਬਕ ਵਿਕਸਿਤ ਹੋਇਆ ਹੈ ਜਾਂ ਨਾਇਕਾਂ ਦੁਆਰਾ ਇਤਿਹਾਸ ਬਣਾਏ ਜਾਣ ਦਾ ਝੂਠਾ ਸਿਧਾਂਤ ਪੇਸ਼ ਕਰਦੇ ਸਨ। ਇਹ  ਅਖੌਤੀ ਵਿਚਾਰਕ ਇਸ ਮਾਮੂਲੀ ਜਿਹੇ ਤੱਥ ਦੀ ਅਣਦੇਖੀ ਕਰਦੇ ਸਨ ਕਿ ਰਾਜਨੀਤੀ, ਵਿਗਿਆਨ, ਕੋਮਲ ਕਲਾਵਾਂ ਅਤੇ ਧਾਰਮਿਕ ਸਰਗਰਮੀਆਂ ਵਿੱਚ ਲੱਗਣ ਤੋਂ ਪਹਿਲਾਂ ਲੋਕਾਂ ਨੂੰ ਰੋਟੀ, ਕੱਪੜੇ ਅਤੇ ਮਕਾਨ ਦੀ ਲੋੜ ਹੁੰਦੀ ਹੈ। ਇਸ ਲਈ ਮਨੁੱਖੀ ਸਮਾਜ ਦਾ ਅਧਾਰ ਭੌਤਿਕ ਜਿਣਸਾਂ ਦੀ ਪ੍ਰਤੱਖ ਪੈਦਾਵਾਰ ਹੀ ਹੈ। ਕਿਰਤੀ ਜਮਾਤ ਦੀ ਪੈਦਾਵਾਰੀ ਸਰਗਰਮੀ ਤੋਂ ਬਿਨਾਂ ਲੋਕ ਜਿਊਦੇ ਨਹੀਂ ਰਹਿ ਸਕਦੇ ਅਤੇ ਸਮਾਜ ਵਿਕਾਸ ਨਹੀਂ ਕਰ ਸਕਦਾ। ਇਹ ਮਾਰਕਸ ਹੀ ਸੀ ਜਿਸ ਨੇ ਮਨੁੱਖੀ ਵਿਕਾਸ ਦਾ ਇਹ ਨਿਯਮ ਲੱਭਿਆ।

ਪੈਦਾਵਾਰ ਲਈ ਲੋਕਾਂ ਵਿੱਚ ਕੁੱਝ ਨਿਸ਼ਚਿਤ ਆਪਸੀ ਸੰਬੰਧ ਕਾਇਮ ਹੋਣਾ ਜਰੂਰੀ ਹੈ। ਅਲੱਗ -ਅਲੱਗ ਮਨੁੱਖ ਪੈਦਾਵਾਰ ਨਹੀਂ ਕਰ ਸਕਦੇ। ਜਿਵੇਂ ਕਿ ਮਾਰਕਸ ਨੇ ਕਿਹਾ…

(ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 02, ਜਨਵਰੀ-ਜੂਨ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s