ਰਾਜਨੀਤਕ ਅਰਥਸ਼ਾਸਤਰ ਦੇ ਮੂਲ ਸਿਧਾਂਤ (ਭਾਗ—ਦੂਜਾ) (ਦਿ ਸ਼ੰਘਾਈ ਟੈਕਸਟ ਬੁੱਕ ਆਫ਼ ਪੋਲੀਟੀਕਲ ਇਕਾਨੌਮੀ)

sangi text book

(ਪ੍ਰਤੀਬੱਧ ਦੇ ਪੰਜਵੇਂ ਅੰਕ (ਜਨਵਰੀ-ਮਾਰਚ 2007) ਤੋਂ ਅਸੀਂ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਚੀਨ ਦੀ ਕਮਿਊਨਿਸਟ ਪਾਰਟੀ ਵਲੋਂ ਨੌਜਵਾਨ ਇਨਕਲਾਬੀ ਕਾਰਕੁਨਾਂ ਅਤੇ ਆਮ ਲੋਕਾਂ ਦੀ ਸਿੱਖਿਆ ਲਈ ਤਿਆਰ ਕੀਤੀ ਗਈ ਮਾਰਕਸਵਾਦੀ ਰਾਜਨੀਤਕ ਅਰਥਸ਼ਾਸਤਰ ਦੀ ਸੰਸਾਰ ਪ੍ਰਸਿੱਧ ਕਿਤਾਬ ‘ਦੀ ਸ਼ੰਘਾਈ ਟੈਕਸਟ ਬੁੱਕ ਆਫ਼ ਪੋਲੀਟੀਕਲ ਇਕਾਨਮੀ’ ਦੇ ਦੂਜੇ ਭਾਗ ਦੇ ਪੰਜਾਬੀ ਅਨੁਵਾਦ ਦਾ ਲੜੀਵਾਰ ਪ੍ਰਕਾਸ਼ਨ ਸ਼ੁਰੂ ਕੀਤਾ ਸੀ। ਇਸ ਦੀਆਂ ਦੋ ਕਿਸ਼ਤਾਂ ਪ੍ਰਤੀਬੱਧ ਦੇ ਜਨਵਰੀ-ਮਾਰਚ 2007 ਅਤੇ ਅਪ੍ਰੈਲ-ਜੂਨ 2007 ਅੰਕਾਂ ਵਿੱਚ ਛਪੀਆਂ ਸਨ। ਪਰ ਬਾਅਦ ਵਿੱਚ ਪ੍ਰਤੀਬੱਧ ਦੇ ਹਰ ਅੰਕ ਵਿੱਚ ਪ੍ਰਕਾਸ਼ਤ ਹੋਣ ਵਾਲ਼ੀ ਸਮੱਗਰੀ ਦੇ ਵਧ ਜਾਣ ਕਾਰਨ ਅਸੀਂ ਇਸ ਕਿਤਾਬ ਦੇ ਪੰਜਾਬੀ ਅਨੁਵਾਦ ਦਾ ਪ੍ਰਕਾਸ਼ਨ ਜਾਰੀ ਨਹੀਂ ਰੱਖ ਸਕੇ। ਪ੍ਰਤੀਬੱਧ ਇਸ ਅੰਕ ਤੋਂ ਅਸੀਂ ਇਸ ਕਿਤਾਬ ਦਾ ਮੁੜ ਤੋਂ ਲੜੀਵਾਰ ਪ੍ਰਕਾਸ਼ਨ ਸ਼ੁਰੂ ਕਰ ਰਹੇ ਹਾਂ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪ੍ਰਤੀਬੱਧ ਦੇ ਆਉਣ ਵਾਲ਼ੇ ਅੰਕਾਂ ਵਿੱਚ ਇਸ ਪੁਸਤਕ ਦਾ ਪ੍ਰਕਾਸ਼ਨ ਨਿਰਵਿਘਨ ਜਾਰੀ ਰਹੇ। ਪਾਠਕਾਂ ਨੂੰ ਅਪੀਲ ਹੈ ਕਿ ਲੜੀ ਜੋੜਨ ਵਾਸਤੇ ਪ੍ਰਤੀਬੱਧ ਦੇ ਉਪਰੋਕਤ ਦੋਵੇਂ ਅੰਕ ਜ਼ਰੂਰ ਪੜ੍ਹਨ। ਇਸ ਕਿਤਾਬ ਦੇ ਪਹਿਲੇ ਭਾਗ ਦਾ ਪੰਜਾਬੀ ਅਨੁਵਾਦ ‘ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ’ ਵੱਲੋਂ ਛਾਪਿਆ ਜਾ ਚੁੱਕਾ ਹੈ। ਦਿਲਚਸਪੀ ਰੱਖਣ ਵਾਲ਼ੇ ਪਾਠਕ ਇਹ ਕਿਤਾਬ ਪ੍ਰਤੀਬੱਧ ਦੇ ਦਫ਼ਤਰ ਤੋਂ ਵੀ ਹਾਸਲ ਕਰ ਸਕਦੇ ਹਨ। —ਸੰਪਾਦਕ)

ਪਾਠ—14

ਸਮਾਜਵਾਦੀ ਸਿਧਾਂਤਾਂ ਅਨੁਸਾਰ ਲੋਕਾਂ ਦਰਮਿਆਨ ਆਪਸੀ ਸਬੰਧ ਕਾਇਮ ਕਰੋ 

ਸਮਾਜਵਾਦੀ ਉਤਪਾਦਨ ਵਿੱਚ ਲੋਕਾਂ ਦੀ ਸਥਿਤੀ ਅਤੇ ਉਨ੍ਹਾਂ ਦੇ ਆਪਸੀ ਸਬੰਧ

 ਉਤਪਾਦਨ ਵਿੱਚ ਲੋਕਾਂ ਦੀ ਸਥਿਤੀ ਅਤੇ ਉਨ੍ਹਾਂ ਦਰਮਿਆਨ ਕਾਇਮ ਆਪਸੀ ਸਬੰਧ ਉਤਪਾਦਨ ਸਬੰਧਾਂ ਦਾ ਇੱਕ ਮਹੱਤਵਪੂਰਨ ਅੰਗ ਹੁੰਦੇ ਹਨ। ਸਮਾਜਵਾਦੀ ਸਰਵਜਨਕ ਮਾਲਕੀ ਦੀ ਸਥਾਪਨਾ ਤੋਂ ਬਾਅਦ ਉਤਪਾਦਨ ਵਿੱਚ ਲੋਕਾਂ ਦਰਮਿਆਨ ਆਪਸੀ ਸਬੰਧ ਕਾਇਮ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ ਜੋ ਮਾਲਕੀ ਦੇ ਸਰੂਪ ਦੇ ਅਨੁਕੂਲ ਹੋਣ। ਜੇਕਰ ਉਤਪਾਦਨ ਸਬੰਧਾਂ ਦੀ ਇਸ ਵਿਚਕਾਰਲੀ ਕੜੀ ਉਪਰ ਠੀਕ ਪਕੜ ਰੱਖੀ ਜਾਵੇ ਅਤੇ ਇਸ ਨੂੰ ਲਗਾਤਾਰ ਬਿਹਤਰ ਬਣਾਇਆ ਜਾਵੇ ਤਾਂ ਸਮਾਜਵਾਦੀ ਸਰਵਜਨਕ ਮਾਲਕੀ ਦੀ ਪ੍ਰਣਾਲੀ ਅਤੇ ਵੰਡ ਦੇ ਇਸ ਦੇ ਸਬੰਧ ਅੱਗੇ-ਅੱਗੇ ਪੱਕੇ ਪੈਰੀਂ ਅਤੇ ਵਿਕਸਤ ਹੁੰਦੇ ਰਹਿਣਗੇ। 

ਉਤਪਾਦਨ ਵਿੱਚ ਲੋਕਾਂ ਦੀ ਸਥਿਤੀ ਅਤੇ ਉਨ੍ਹਾਂ ਦੇ
ਆਪਸੀ ਸਬੰਧਾਂ ਵਿੱਚ ਬੁਨਿਆਦੀ ਤਬਦੀਲੀ ਹੋ ਚੁੱਕੀ ਹੈ
ਸਮਾਜਵਾਦੀ ਸਰਵਜਨਕ ਮਾਲਕੀ ਦੀ ਪ੍ਰਣਾਲੀ ਸਮਾਜਵਾਦੀ
ਆਪਸੀ ਸਬੰਧਾਂ ਦੀ ਸਥਾਪਨਾ ਦੀ ਪੂਰਵ ਸ਼ਰਤ ਹੈ

ਇਤਿਹਾਸ ਵਿੱਚ, ਉਤਪਾਦਨ ਵਿੱਚ ਲੱਗੇ ਲੋਕਾਂ ਦੀ ਸਥਿਤੀ ਅਤੇ ਉਨ੍ਹਾਂ ਦੇ ਆਪਸੀ ਸਬੰਧ ਹਮੇਸ਼ਾਂ ਹੀ ਉਤਪਾਦਨ ਦੇ ਸਾਧਨਾਂ ਦੀ ਮਾਲਕੀ ਦੀ ਪ੍ਰਣਾਲੀ ਜ਼ਰੀਏ ਤੈਅ ਹੁੰਦੇ ਰਹੇ ਹਨ। ਗੁਲਾਮ ਮਾਲਕੀ ਦੀ ਪ੍ਰਣਾਲੀ ਗੁਲਾਮ ਮਾਲਕ ਅਤੇ ਉਸਦੇ ਗੁਲਾਮਾਂ ਦਰਮਿਆਨ ਸਬੰਧਾਂ ਨੂੰ ਤੈਅ ਕਰਦੀ ਸੀ। ਜਗੀਰੁ ਭੂਮੀਪਤੀਆਂ ਦੀ ਮਾਲਕੀ ਦੀ ਪ੍ਰਣਾਲੀ ਭੂਮੀਪਤੀ ਅਤੇ ਕਿਸਾਨ ਦਰਮਿਆਨ ਸਬੰਧ ਤੈਅ ਕਰਦੀ ਸੀ। ਪੂੰਜੀਵਾਦੀ ਮਾਲਕੀ ਦੀ ਪ੍ਰਣਾਲੀ ਪੂੰਜੀਪਤੀ ਅਤੇ ਮਜ਼ਦੂਰ ਦਰਮਿਆਨ ਸਬੰਧ ਨੂੰ ਤੈਅ ਕਰਦੀ ਹੈ। ਗੁਲਾਮਦਾਰੀ ਅਤੇ ਜਗੀਰੂ ਸਮਾਜਾਂ ਵਿੱਚ ਲੋਕਾਂ ਦੇ ਆਪਸੀ ਸਬੰਧ ਨੰਗੇ ਚਿੱਟੇ ਰੂਪ ਵਿੱਚ ਗੈਰਬਰਾਬਰ ਸਬੰਧ ਹੁੰਦੇ ਹਨ, ਲੁਟੇਰੇ ਅਤੇ ਲੁੱਟੇ ਜਾਣ ਵਾਲਿਆਂ ਦੇ, ਜਾਬਰਾਂ ਅਤੇ ਮਜ਼ਲੂਮਾਂ ਦੇ ਸਬੰਧ ਹੁੰਦੇ ਹਨ, ਇਹ ਬਿਲਕੁਲ ਸਪਸ਼ਟ ਦਿਖਾਈ ਦਿੰਦਾ ਹੈ। ਪਰ ਪੂੰਜੀਵਾਦੀ ਸਮਾਜ ਵਿੱਚ ਪੂੰਜੀਪਤੀ ਤੇ ਮਜ਼ਦੂਰਾਂ ਦਰਮਿਆਨ ਲੁਟੇਰੇ ਅਤੇ ਲੁੱਟੇ ਜਾਣ ਵਾਲ਼ੇ ਹੋਣ ਦੇ, ਸ਼ਾਸਕ ਅਤੇ ਸ਼ਾਸਿਤ ਹੋਣ ਦੇ ਸਬੰਧਾਂ ਉਪਰ ਬਰਾਬਰੀ ਦੇ ਮਿਥਿਆ ਰੂਪ ਦਾ ਪਰਦਾ ਪਿਆ ਹੁੰਦਾ ਹੈ। ਇਸ ਤੋਂ ਇਲਾਵਾ ਆਮ ਤੌਰ ‘ਤੇ ਇਨ੍ਹਾਂ ਸਬੰਧਾਂ ਵਿੱਚ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ ਅਤੇ ਇਹ ਚੀਜ਼ਾਂ ਦਰਮਿਆਨ ਸਬੰਧਾਂ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਲੰਬੇ ਸਮੇਂ ਤੱਕ ਬੁਰਜੂਆ ਅਰਥਸ਼ਾਸਤਰੀਆਂ ਨੇ ਲੋਕਾਂ ਦਰਮਿਆਨ ਜਮਾਤੀ ਦੁਸ਼ਮਣੀ ਦੇ ਸੱਚ ਉਪਰ ਪਰਦਾ ਪਾਉਣ ਦੀ ਕੋਸ਼ਿਸ਼ ਵਿੱਚ ਚੀਜ਼ਾਂ ਦਰਮਿਆਨ ਸਬੰਧਾਂ ਬਾਰੇ ਗ੍ਰੰਥ ਲਿੱਖੇ ਹਨ ਅਤੇ ਤਰਾਂ-ਤਰਾਂ ਦੇ ਸਿਧਾਂਤ ਘੜੇ ਹਨ। ”ਜਿਥੇ ਬੁਰਜੂਆ ਅਰਥਸ਼ਾਸਤਰੀਆਂ ਨੇ ਚੀਜ਼ਾਂ ਦਰਮਿਆਨ ਸਬੰਧ ਦੇਖਿਆ (ਇੱਕ ਚੀਜ਼(ਜਿਣਸ) ਦੇ ਬਦਲੇ ਦੂਸਰੀ ਚੀਜ਼ ਦਾ ਵਟਾਂਦਰਾ) ਉਥੇ ਮਾਰਕਸ ਨੇ ਲੋਕਾਂ ਦਰਮਿਆਨ ਦੇ ਸਬੰਧ ਨੂੰ ਉਜਾਗਰ ਕੀਤਾ।”1 ”ਅਰਥਸ਼ਾਸਤਰ ਦਾ ਨਾਤਾ ਚੀਜ਼ਾਂ ਨਾਲ਼ ਨਹੀਂ ਸਗੋਂ ਲੋਕਾਂ ਦਰਮਿਆਨ ਅਤੇ ਅਖੀਰ ਵਿੱਚ ਜਮਾਤਾਂ ਦਰਮਿਆਨ ਸਬੰਧਾਂ ਨਾਲ਼ ਹੁੰਦਾ ਹੈ।”2 

ਸਮਾਜਵਾਦੀ ਉਤਪਾਦਨ ਵਿੱਚ ਲੋਕਾਂ ਦੇ ਆਪਸੀ ਸਬੰਧ ਉਦੋਂ ਕਾਇਮ ਹੁੰਦੇ ਹਨ ਜਦੋਂ ਵਿਸ਼ਾਲ ਕਿਰਤੀ ਲੋਕਾਈ ਬੁਰਜੂਆ ਰਾਜ ਮਸ਼ੀਨਰੀ ਨੂੰ ਤਾਕਤ ਨਾਲ਼ ਉਖਾੜਕੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਅਤੇ ਉਤਪਾਦਨ ਦੇ ਸਾਧਨਾਂ ਦੀ ਸਰਵਜਨਕ ਮਾਲਕੀ ਦੀ ਪ੍ਰਣਾਲੀ ਸਥਾਪਤ ਕਰਦੀ ਹੈ। 

ਪੁਰਾਣੇ ਸਮਾਜ ਵਿੱਚ ਸ਼ਾਸਕ ਅਤੇ ਸ਼ਾਸਿਤ ਦਰਮਿਆਨ ਦਾ ਇਹ ਸਬੰਧ ਸਮਾਜਵਾਦੀ ਸਮਾਜ ਵਿੱਚ ਉਲਟਾ ਦਿੱਤਾ ਗਿਆ ਹੈ। ਜਿਸ ਵਿੱਚ ਇਕ ਪਾਸੇ ਵਿਸ਼ਾਲ ਮਜ਼ਦੂਰ ਕਿਸਾਨ ਅਬਾਦੀ ਅਤੇ ਦੂਜੇ ਪਾਸੇ ਬੁਰਜੂਆਜੀ, ਭੂਮੀਪਤੀ ਅਤੇ ਧਨੀ ਕਿਸਾਨ ਹੁੰਦੇ ਹਨ। ਇਸ ਬਦਲਾਅ ਦੀ ਪੂਰਵ ਸ਼ਰਤ ਇਹ ਹੁੰਦੀ ਹੈ ਕਿ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਾਲਕੀ ਦੀ  ਪ੍ਰਣਾਲੀ ਸਮਾਜਵਾਦੀ ਸਰਵਜਨਕ ਮਾਲਕੀ ਦੀ ਪ੍ਰਣਾਲੀ ਵਿੱਚ ਰੂਪਾਂਤਰਿਤ ਹੋ ਜਾਵੇ। ਸਮਾਜਵਾਦੀ ਸਰਵਜਨਕ ਮਾਲਕੀ ਦੀ ਪ੍ਰਣਾਲੀ ਦੀ ਸਥਾਪਨਾ ਇੱਕ ਬਲਪੂਰਵਕ ਆਰਥਿਕ ਉਪਾਅ ਹੈ। ਇਸ ਪ੍ਰਣਾਲੀ ਤਹਿਤ ਲੋਟੂ ਜਮਾਤਾਂ ਨੂੰ ਕਿਰਤੀਆਂ ਦੀ ਲੁੱਟ ਕਰਨ ਦੇ ਸਾਧਨਾਂ ਤੋਂ ਵਾਂਝੇ…

(ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 10, ਜੁਲਾਈ-ਸਤੰਬਰ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s