ਦਲਿਤ ਸਵਾਲ ਅਤੇ ਪ੍ਰੇਮਚੰਦ ਦੇ ਅਲੋਚਕ • ਕਾਤਿਆਇਨੀ

dalit mukti

ਸਿਆਸਤ ਅਤੇ ਸਾਹਿਤ ਦੇ ਖੇਤਰ ‘ਚ ਦਲਿਤ-ਸਵਾਲ  ਨੂੰ ਲੈ ਕੇ ਵਿਚਾਰ ਅਤੇ ਬਹਿਸ ਦੀ ਅੱਜ ਜਿਹੜੀ ਘਣਘੋਰ ਅਰੁੱਕ ਲੜੀ ਜਾਰੀ ਹੈ, ਉਸ ‘ਚ ਪੰਰਪਰਾ ਦੇ ਮੁੜ-ਮੁਲੰਕਣ ਦਾ ਸਵਾਲ ਆਉਣਾ ਹੀ ਸੀ। ਪਰ ਦੁੱਖ ਦੀ ਗੱਲ ਹੈ ਕਿ ਸਾਰੀ ਬਹਿਸ ਬੇਹੱਦ ਸਤਹੀ ਧਰਾਤਲ ‘ਤੇ ਹੋ ਰਹੀ ਹੈ ਅਤੇ ਤਰਕ ਦੀ ਵਸਤੂਮੁਖਤਾ ਦੀ ਜਗ੍ਹਾ ਤੁਅਸੱਬੀ ਜਜ਼ਬਾਤਾਂ ਦੀ ਘਟਾ ਜੇਹੀ ਛਾਈ ਹੋਈ ਹੈ। ਦਲਿਤ-ਹਿੱਤਾਂ ਦੇ ਕੁਝ ਨਵੇਂ ਚੌਂਕ-ਚਮਤਕਾਰਵਾਦੀ, ਗੈਰ-ਦਲਿਤ ਮਸੀਹਿਆਂ ਦੇ ਧੂਮ-ਧੜੱਕੇ ਅਤੇ ਕੁਝ ਹਾਰੇ ਹੋਏ ਨਵ-ਮਾਰਕਸਵਾਦੀਆਂ ਦੇ ਅਤੀਤ ਦੀਆਂ ”ਗਲਤੀਆਂ” ਨੂੰ ਲੈ ਕੇ ”ਪਾਪ ਪ੍ਰਵਾਨਗੀ” ਦੇ ਜਜ਼ਬੇ ਨਾਲ ਤਰ ਹੋ ਜਾਣ ਅਤੇ ਦਲਿਤਾਂ ਦਾ ਦਿਲ ਜਿੱਤਣ ਲਈ ਵਿਚਾਰਕ ਸਵਾਲਾਂ ਅਤੇ ਇਤਿਹਾਸਕ ਤੱਥਾਂ ਨੂੰ ਦਰਕਿਨਾਰ ਕਰਕੇ (ਮਾਰਕਸਵਾਦ ਅਤੇ ਅੰਬੇਡਕਰਵਾਦ ਦੀ) ਅਜੀਬ ਵਿਚਾਰਧਾਰਕ ਤਾਲਮੇਲਵੀਂ ਖਿਚੜੀ ਪਕਾਉਣ ‘ਚ ਮਸ਼ਗੂਲ ਹੋ ਜਾਣ ਕਾਰਨ ਹਾਲਤ ਥੋੜੀ ਹੋਰ ਜਟਿਲ ਹੋ ਗਈ ਹੈ, ਸੰਜੀਦਗੀ ਅਤੇ ਚਿੰਤਾ ਦੇ ਨਾਲ ਸੋਚਣ-ਵਿਚਾਰਨ ਦੇ ਮਾਹੌਲ ‘ਚ ਥੋੜੀ ਗਿਰਾਵਟ ਆ ਗਈ ਹੈ, ਖੂਹ ਦਾ ਡੱਡੂਪੁਣਾ ਅਤੇ ਵਿਚਾਰ-ਵਿਹੂਣਾ ਅਤੇ ਗਲਤ-ਵਿਚਾਰਾਂ ਵਾਲਾ ਸਤਹੀਪਣ ਥੋੜਾ ਹੋਰ ਵੱਧ ਗਿਆ ਹੈ। 

ਅਸੀਂ ਸਮਝਦੇ ਹਾਂ ਕਿ ਇਸ ਬਹਿਸ ਨੂੰ ਥੋੜੀ ਹੋਰ ਗਹਿਰਾਈ ‘ਚ ਲੈ ਜਾਣ ਦੀ ਲੋੜ ਹੈ। ਖਾਸ ਕਰਕੇ ਜੋ ਦਲਿਤ ਬੁੱਧੀਜੀਵੀ ਸੱਚੇ ਅਰਥਾਂ ‘ਚ ਦਲਿਤ-ਮੁਕਤੀ ਅਤੇ ਜਾਤ ਦੇ ਸਥਾਈ ਖਾਤਮੇ ਦੇ ਕਿਸੇ ਪ੍ਰੋਗਰਾਮ ਨੂੰ ਲੈ ਕੇ ਚਿੰਤਤ ਹਨ, ਜਿਹਨਾਂ ਦੀ ਚਿੰਤਾ ਸ਼ਹਿਰੀ ਮੱਧਵਰਗੀ ਪਰਜੀਵੀਆਂ ਦੇ ਸਮਾਜ ‘ਚ ਕੰਮਚਲਾਉ ਸਮਾਜਿਕ ਇੱਜ਼ਤ ਹਾਸਲ ਕਰ ਲੈਣ ਦੀ ਨਹੀਂ ਹੈ, ਜਿਹਨਾਂ ਦੀ ਪ੍ਰਤੀਬੱਧਤਾ 5% ਦਲਿਤ ਮੱਧਵਰਗ ਤੱਕ ਨਹੀਂ, ਸਗੋਂ 95% ਦਲਿਤ ਮਜ਼ਦੂਰ-ਅਰਧ ਮਜ਼ਦੂਰਾਂ ਪ੍ਰਤੀ ਹੈ, ਉਹਨਾਂ ਨੂੰ ਵਰਤਮਾਨ ਦੇ ਨਾਲ ਹੀ ਅਤੀਤ ਪ੍ਰਤੀ ਵੀ…

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s