ਪ੍ਰੇਮ, ਪੰਰਮਪਰਾ ਅਤੇ ਵਿਦਰੋਹ —ਕਾਤਿਆਇਨੀ

prem

ਬਾਬੂ ਬਜਰੰਗੀ ਅੱਜ ਇੱਕ ਕੌਮੀ ਵਰਤਾਰਾ ਬਣ ਚੁੱਕਾ ਹੈ। ਅਹਿਮਦਾਬਾਦ ਦੇ ਇਸ ਸ਼ਖਸ ਦਾ ਦਾਅਵਾ ਹੈ ਕਿ ਹੁਣ ਤੱਕ ਸੈਂਕੜੇ ਹਿੰਦੂ ਕੰਨਿਆਵਾਂ ਨੂੰ ”ਮੁਕਤ” ਕਰਾ ਚੁੱਕਾ ਹੈ। ”ਮੁਕਤੀ” ਦਾ ਇਹ ਕੰਮ ਬਾਬੂ ਬਜਰੰਗੀ ਮੁਸਲਮ ਨੌਜਵਾਨਾਂ ਨਾਲ਼ ਹਿੰਦੂ ਲੜਕੀਆਂ ਦੇ ਪ੍ਰੇਮ ਵਿਆਹ ਨੂੰ ਜ਼ਬਰਦਸਤੀ ਤੁੜਵਾ ਕੇ ਕਰਦਾ ਹੈ। ਜ਼ਾਹਿਰ ਹੈ ਕਿ ਅੰਤਰ ਧਾਰਮਿਕ ਵਿਆਹਾਂ, ਜਾਂ ਇੰਝ ਕਹੀਏ ਕਿ ਦੋ ਬਾਲਗਾਂ ਦੁਆਰਾ ਆਪਸੀ ਵਿਆਹੁਤਾ ਸਬੰਧ ਕਾਇਮ ਕਰਨ ਦੇ ਸੁਤੰਤਰ ਫੈਸਲੇ ਨੂੰ ਸੰਵਿਧਾਨਿਕ ਹੱਕ ਦੇ ਰੂਪ ‘ਚ ਮਾਨਤਾ ਪ੍ਰਾਪਤ ਹੋਣ ਦੇ ਬਾਵਜੂਦ ਬਾਬੂ ਬਜਰੰਗੀ ਦੀ ”ਮੁਕਤੀ ਮੁਹਿੰਮ” ਜੇ ਹੁਣ ਤੱਕ ਬੇਰੋਕ ਚੱਲਦੀ ਰਹੀ ਹੈ ਤਾਂ ਇਸ ਪਿੱਛੇ ਗੁਜਰਾਤ ਦੀ ਭਾਜਪਾ ਸਰਕਾਰ ਤੋਂ ਪ੍ਰਾਪਤ ਅਸਿੱਧੀ ਸੱਤਾ-ਹਮਾਇਤ ਦੀ ਵੀ ਇੱਕ ਅਹਿਮ ਭੂਮਿਕਾ ਹੈ। 

ਪਰ ਗੱਲ ਸਿਰਫ ਇੰਨੀ ਹੀ ਨਹੀਂ ਹੈ। ਲੋਕਾਂ ਦਾ ਇੱਕ ਵੱਡਾ ਹਿੱਸਾ, ਜੋ ਫਿਰਕੂ ਕੱਟੜਪੰਥੀ ਨਹੀਂ ਹੈ, ਉਹ ਵੀ ਆਪਣੇ ਰੂੜੀਵਾਦੀ (Dogmatic) ਵਿਚਾਰਾਂ ਕਰਕੇ, ਅੰਤਰ ਜਾਤੀ-ਅੰਤਰ ਧਾਰਮਿਕ ਪ੍ਰੇਮ ਵਿਆਹਾਂ ਦਾ ਹੀ ਵਿਰੋਧੀ ਹੈ ਅਤੇ ਬਾਬੂ ਬਜਰੰਗੀ ਜਿਹਿਆਂ ਦੀਆਂ ਹਰਕਤਾਂ ਦੇ ਬੇਰੋਕ ਜਾਰੀ ਰਹਿਣ ‘ਚ ਸਮਾਜ ਦੇ ਇਸ ਹਿੱਸੇ ਦੀ ਵੀ ਇੱਕ ਅਸਿੱਧੀ ਭੂਮਿਕਾ ਹੁੰਦੀ ਹੈ। ਸਮਾਜ ਦੇ ਪੜ੍ਹੇ-ਲਿਖੇ, ਪ੍ਰਬੁੱਧ ਮੰਨੇ ਜਾਣ ਵਾਲ਼ੇ ਲੋਕਾਂ ਦੀ ਬਹੁਗਿਣਤੀ ਅੱਜ ਵੀ ਅਜਿਹੀ ਹੀ ਹੈ ਜੋ ਨੌਜਵਾਨਾਂ ‘ਚ ਪ੍ਰੇਮ-ਸਬੰਧਾਂ ਨੂੰ ਹੀ ਗਲਤ ਮੰਨਦੀ ਹੈ ਅਤੇ ਉਸਨੂੰ ਚਰਿੱਤਰਹੀਣਤਾ ਤੇ ਅਨੈਤਿਕਤਾ ਦੀ ਸ਼੍ਰੇਣੀ ‘ਚ ਰੱਖ ਕੇ ਦੇਖਦੀ ਹੈ। ਬਹੁਤ ਘੱਟ ਹੀ ਅਜਿਹੇ ਮਾਪੇ ਹਨ ਜੋ ਆਪਣੇ ਪੁੱਤਾਂ ਜਾਂ ਧੀਆਂ ਦੇ ਪ੍ਰੇਮ ਸਬੰਧਾਂ ਨੂੰ ਖੁਸ਼ੀ-ਖੁਸ਼ੀ ਪ੍ਰਵਾਨ ਕਰਦੇ ਹੋਣ ਅਤੇ ਆਪਣੀ ਜ਼ਿੰਦਗੀ ਬਾਰੇ ਫੈਸਲਾ ਲੈਣ ਦੇ ਉਨ੍ਹਾਂ ਦੇ ਹੱਕ ਨੂੰ ਦਿਲੋਂ ਮਾਨਤਾ ਦਿੰਦੇ ਹੋਣ, ਜੇ ਉਹ ਪ੍ਰਵਾਨ ਕਰਦੇ ਵੀ ਹਨ ਤਾਂ ਜ਼ਿਆਦਾਤਰ ਮਾਮਲਿਆਂ ਵਿੱਚ ਮਜਬੂਰੀ ਅਤੇ ਅਣਇੱਛਾ ਨਾਲ਼ ਹੀ ਅਤੇ ਜਦੋਂ ਗੱਲ ਕਿਸੇ ਹੋਰ ਧਰਮ ਜਾਂ ਆਪਣੇ ਤੋਂ ਛੋਟੀ ਮੰਨੀ ਜਾਣ ਵਾਲ਼ੀ ਕਿਸੇ ਜਾਤ (ਖ਼ਾਸਕਰ ਦਲਿਤ) ਦੇ ਮੁੰਡੇ ਜਾਂ ਕੁੜੀਆਂ ਨਾਲ਼, ਆਪਣੇ ਪੁੱਤਾਂ ਜਾਂ ਧੀਆਂ ਦੇ ਪ੍ਰੇਮ ਦੀ ਹੋਵੇ ਤਾਂ ਵਧੇਰੇ ਉਦਾਰ ਮੰਨੇ ਜਾਣ ਵਾਲ਼ੇ ਨਾਗਰਿਕ ਵੀ ਜੋ ਰਵੱਈਆ ਅਪਣਾਉਂਦੇ ਹਨ, ਉਸ ਨਾਲ਼ ਇਹ ਸਾਫ਼ ਹੋ ਜਾਂਦਾ ਹੈ ਕਿ ਸਾਡੇ ਦੇਸ਼ ਦਾ ਉਦਾਰ ਅਤੇ ਸੈਕੂਲਰ ਦਿਲ-ਦਿਮਾਗ ਵੀ ਅਸਲ ਵਿੱਚ ਕਿੰਨਾ ਉਦਾਰ ਅਤੇ ਸੈਕੂਲਰ ਹੁੰਦਾ ਹੈ। ਇਹੋ ਕਾਰਨ ਹੈ ਕਿ ਜਦੋਂ ਧਰਮ ਜਾਂ ਜਾਤ ਤੋਂ ਬਾਹਰ ਪਿਆਰ ਕਰਨ ਦੇ ਕਾਰਨ ਕਿਸੇ ਧੀ ਨੂੰ ਆਪਣੇ ਹੀ ਘਰ ‘ਚ ਵੱਢ ਕੇ ਜਾਂ ਅੱਗ ਲਾ ਕੇ ਮਾਰ ਦਿੱਤਾ ਜਾਂਦਾ ਹੈ ਜਾਂ ਕਿਸੇ ਦਲਿਤ ਜਾਂ ਮੁਸਲਮ ਨੌਜਵਾਨ ਨੂੰ ਸ਼ਰੇਆਮ ਫਾਂਸੀ ‘ਤੇ ਲਟਕਾ ਕੇ ਮਾਰ ਦਿੱਤਾ ਜਾਂਦਾ ਹੈ ਜਾਂ ਉਸਦੇ ਟੁਕੜੇ-ਟੁਕੜੇ ਕਰ ਦਿੱਤੇ ਜਾਂਦੇ ਹਨ ਜਾਂ ਉਸਦੇ ਪਰਿਵਾਰ ਨੂੰ ਪਿੰਡ-ਸ਼ਹਿਰ ਛੱਡਣ ਤੱਕ ਮਜਬੂਰ ਕਰ ਦਿੱਤਾ ਜਾਂਦਾ ਹੈ ਤਾਂ ਅਜਿਹੇ ਮਾਮਲਿਆਂ ਨੂੰ ਲੈ ਕੇ ਸਿਰਫ ਮਹਾਂਨਗਰਾਂ ਦਾ ਸੈਕੂਲਰ ਅਤੇ ਪ੍ਰਗਤੀਸ਼ੀਲ ਬੁੱਧੀਜੀਵੀ ਵਰਗ ਹੀ (ਧਿਆਨ ਦੇਣ ਯੋਗ ਹੈ ਕਿ ਅਜਿਹੇ ਬੁੱਧੀਜੀਵੀ ਮਹਾਂਨਗਰੀ ਬੁੱਧੀਜੀਵੀਆਂ ਵਿੱਚ ਵੀ ਘੱਟ ਗਿਣਤੀ ਹੀ ਹਨ) ਥੋੜ੍ਹਾ ਚੀਕਦਾ ਚਿੱਲਾਉਂਦਾ ਹੈ, ਸ਼ਾਸਨ-ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ, ਕੁਝ ਸੰਕੇਤਕ ਧਰਨੇ ਮੁਜ਼ਾਹਰੇ ਹੁੰਦੇ ਹਨ, ਕੁਝ ਜਾਂਚ ਟੀਮਾਂ ਘਟਨਾ ਵਾਲ਼ੇ ਸਥਾਨ ਦਾ ਦੌਰਾ ਕਰਦੀਆਂ ਹਨ, ਅਖ਼ਬਾਰਾਂ ‘ਚ ਲੇਖ-ਟਿੱਪਣੀਆਂ ਛਪਦੀਆਂ ਹਨ (ਅਤੇ ਲੱਗਦੇ ਹੱਥ ਫ੍ਰੀਲਾਂਸਰਾਂ ਦੀ ਕੁੱਝ ਕਮਾਈ ਵੀ ਹੋ ਜਾਂਦੀ ਹੈ), ਟੀ. ਵੀ. ਚੈਨਲਾਂ ਨੂੰ ‘ਮੁਕਾਬਲਾ’, ‘ਟੱਕਰ’ ਜਾਂ ਅਜਿਹੇ ਹੀ ਨਾਮ ਵਾਲ਼ੇ ਕਿਸੇ ਪ੍ਰੋਗਰਾਮ ਲਈ ਮਸਾਲਾ ਮਿਲ ਜਾਂਦਾ ਹੈ ਅਤੇ ਕੁਝ ਪ੍ਰਚਾਰ-ਪਿਆਸੇ, ਧਨ-ਪਿਆਸੇ ਬੁੱਧੀਜੀਵੀਆਂ ਨੂੰ ਵੀ ਆਪਣੀਆਂ ਰੋਟੀਆਂ ਸੇਕਣ ਦਾ ਮੌਕਾ ਮਿਲ਼ ਜਾਂਦਾ ਹੈ। ਛੇਤੀ ਹੀ ਮਾਮਲਾ ਠੰਡਾ ਪੈ ਜਾਂਦਾ ਹੈ ਅਤੇ ਫਿਰ ਅਜਿਹੇ ਹੀ ਕਿਸੇ ਨਵੇਂ ਮਾਮਲੇ ਦਾ ਇੰਤਜ਼ਾਰ ਹੁੰਦਾ ਹੈ ਜਿਹੜਾ ਲੰਬਾ ਕਦੇ ਨਹੀਂ ਹੁੰਦਾ। 

ਮੁੱਦਾ ਸਿਰਫ਼ ਕਿਸੇ ਇੱਕ ਬਾਬੂ ਬਜਰੰਗੀ ਦਾ ਨਹੀਂ ਹੈ। ਦੇਸ਼ ਦੇ ਵਧੇਰੇ ਛੋਟੇ-ਵੱਡੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਵਿੱਚ ਅਜਿਹੇ ਗਿਰੋਹ ਮੌਜੂਦ ਹਨ ਜੋ ਧਰਮ ਅਤੇ ਸੱਭਿਆਚਾਰ ਦੇ ਨਾਂ ‘ਤੇ ਅਜਿਹੇ ਕਾਰਮਾਮਿਆਂ ਨੂੰ ਅੰਜਾਮ ਦਿੰਦੇ ਹਨ ਅਤੇ ਗੱਲ ਸਿਰਫ਼ ਧਾਰਮਿਕ ਕੱਟੜਪੰਥੀ ਫਾਸੀਵਾਦੀ ਰਾਜਨੀਤੀ ਤੋਂ ਪ੍ਰੇਰਿਤ ਗਿਰੋਹਾਂ ਦੀ ਹੀ ਨਹੀਂ ਹੈ। ਅਜਿਹੇ ਪਿਤਾਵਾਂ ਅਤੇ ਪਰਿਵਾਰਾਂ ਬਾਰੇ ਵੀ ਹਰ ਰੋਜ਼ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ ਜੋ ਜਾਤ-ਧਰਮ ਤੋਂ ਬਾਹਰ ਪਿਆਰ ਜਾਂ ਵਿਆਹ ਕਰਨ ਕਰਕੇ ਆਪਣੀਆਂ ਹੀ…

 

 

(ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 11,ਅਕਤੂਬਰ-ਦਸੰਬਰ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s