ਪਾਠਕ ਮੰਚ

chithi

ਪੀ.ਡੀ.ਐਫ਼ ਡਾਊਨਲੋਡ ਕਰੋ

 ਸੰਪਾਦਕ ਜੀ, 
 

ਪ੍ਰਤੀਬੱਧ ਨੇ ਆਪਣੇ ਜਨਵਰੀ-2010 ਦੇ ਅੰਕ ਵਿੱਚ ਸੀ. ਪੀ. ਆਈ. (ਐੱਮ. ਐੱਲ) ਲਿਬਰੇਸ਼ਨ ਵੱਲੋਂ ਮਜ਼ਦੂਰਾਂ ਵਾਸਤੇ ਰਿਹਾਇਸ਼ੀ ਪਲਾਟਾਂ ਲਈ ਚਲਾਏ ਸੰਘਰਸ਼ ਦੀ ਬਾਦਲੀਲ ਆਲੋਚਨਾ ਕੀਤੀ ਸੀ। ਲਿਬਰੇਸ਼ਨ ਇਸ ਪੂਰੀ ਬਹਿਸ ਵਿੱਚ ਇੱਕ ਮੌਕਾਪ੍ਰਸਤ ਚੁੱਪ ਧਾਰ ਕੇ ਅਤੇ ਕੁਝ ਚੁਟਕੁਲਾਨੁਮਾ ਟਿੱਪਣੀਆਂ ਕਰਕੇ ਆਪਣੀ ”ਮੂੜ ਮੱਤ” ਦੀ ਨੁਮਾਇਸ਼ ਲਾਉਣ ਤੱਕ ਹੀ ਸੀਮਤ ਰਹੀ। ਪਰ ਲਾਲ ਪਰਚਮ ਨੇ ਇਨਕਲਾਬੀ ਲਹਿਰ ਵਾਸਤੇ ਇਸ ਮਹੱਤਵਪੂਰਨ ਸਿਧਾਂਤਕ ਸਵਾਲ ‘ਤੇ ਆਪਣੇ ਜੁਲਾਈ-ਅਗਸਤ 2010 ਅੰਕ ਵਿੱਚ ਟਿੱਪਣੀ ਕਰਕੇ ਇੱਕ ਸ਼ਲਾਘਾਯੋਗ ਸ਼ੁਰੂਆਤ ਕੀਤੀ ਸੀ। ਬਹੁਤ ਦੇਰ ਬਾਅਦ ਕਮਿਊਨਿਸਟਾਂ ਦਰਮਿਆਨ ਕੋਈ ਸਾਰਥਕ ਸਿਧਾਂਤਕ ਬਹਿਸ ਪੜ੍ਹਨ ਨੂੰ ਮਿਲੀ। ਪ੍ਰਤੀਬੱਧ ਨੇ ‘ਪਰਚਮ ਦੀ ਆਲੋਚਨਾ ਦਾ ਜਵਾਬ ਦਿੱਤਾ ਤਾਂ ਮੈਂ ਪਰਚਮ ਦੇ ਅਗਲੇ ਅੰਕ (ਸਤੰਬਰ-ਅਕਤੂਬਰ 2010) ਦੀ ਬੜੀ ਬੇਸਬਰੀ ਨਾਲ਼ ਉਡੀਕ ਕਰ ਰਿਹਾਂ ਸਾਂ। ਮੈਨੂੰ ਪੂਰੀ ਉਮੀਦ ਸੀ ਕਿ ਲਾਲ ਪਰਚਮ ਪ੍ਰਤੀਬੱਧ ਦੀ ਮੋੜਵੀਂ ਆਲੋਚਨਾ ਦਾ ਜਵਾਬ ਜ਼ਰੂਰ ਦੇਵੇਗਾ। ਪਰ ਲਾਲ ਪਰਚਮ ਦਾ ਸਤੰਬਰ-ਅਕਤੂਬਰ 2010 ਅੰਕ ਮਿਲਿਆ, ਨਿਰਾਸ਼ਾ ਹੀ ਪੱਲੇ ਪਈ। ਲਾਲ ਪਰਚਮ ਨੇ ਨਾ ਤਾਂ ਪ੍ਰਤੀਬੱਧ ਦੀ ਮੋੜਵੀਂ ਆਲੋਚਨਾ ਦਾ ਕੋਈ ਜਵਾਬ ਹੀ ਦਿੱਤਾ ਅਤੇ ਨਾ ਹੀ ਭਵਿੱਖ ਦੇ ਕਿਸੇ ਅੰਕ ਵਿੱਚ ਜਵਾਬ ਦੇਣ ਦਾ ਕੋਈ ਵਾਅਦਾ ਕੀਤਾ। ਲਾਲ ਪਰਚਮ ਨੇ ਇਸ ਬਹਿਸ ਸਬੰਧੀ ਕਿਸੇ ਗੁੰਮਨਾਮ ਵਿਅਕਤੀ ਦੀ ਚਿੱਠੀ ਛਾਪ ਕੇ ਬੁੱਤਾ ਸਾਰਨਾ ਚਾਹਿਆ ਹੈ। ਇਹ ਚਿੱਠੀ ਲੇਖਕ ਵਿੱਚ ਇੰਨੀ ਵੀ ਜੁਅੱਰਤ ਨਹੀਂ ਹੈ ਕਿ ਉਹ ਆਪਣੇ ਨਾਂ ‘ਤੇ ਚਿੱਠੀ ਲਿਖ ਸਕੇ। ਜਾਂ ਤਾਂ ਉਸਨੂੰ ਆਪਣੇ ਹੀ ਵਿਚਾਰਾਂ ‘ਤੇ ਭਰੋਸਾ ਨਹੀਂ ਹੈ ਜਾਂ ਉਹ ਮੋੜਵੇਂ ਹਮਲੇ ਤੋਂ ਡਰਦਾ ਹੈ। ਇਸ ਅੰਡਰਗਰਾਉਂਡ ਚਿੱਠੀ ਦਾ ਲੇਖਕ ਪ੍ਰਤੀਬੱਧ ਅਤੇ ਲਾਲ ਪਰਚਮ ਦਰਮਿਆਨ ਬਹਿਸ ਅਧੀਨ ਆਏ ਮੁੱਦੇ ਤੇ ਪੂਰੀ ਤਰ੍ਹਾਂ ਚੁੱਪ ਹੈ। ਉਸਨੇ ਪ੍ਰਤੀਬੱਧ ਉੱਪਰ ਤਾਂ ਪ੍ਰੈਕਟਿਸ ਤੋਂ ਟੁੱਟੇ ਹੋਣ, ‘ਪੰਡਤ’ ਹੋਣ ਆਦਿ ਦੇ ਧੜਾਧੜ ਇਲਜ਼ਾਮ ਲਾਏ ਹਨ, ਪਰ ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਖੁਦ ਕਿਹੜੀ ”ਇਨਕਲਾਬੀ ਪ੍ਰੈਕਟਿਸ” ਕਰ ਰਿਹਾ ਹੈ ਅਤੇ ਉਸਦੀ ਇਸ ”ਇਨਕਲਾਬੀ ਪ੍ਰੈਕਟਿਸ” ਨੇ ਕਿਹੜੇ ‘ਸਿੱਟੇ ਕੱਢ ਕੇ ਵਿਖਾ’ ਦਿੱਤੇ ਹਨ। ਕੀ ਉਹ ਉਸ ‘ਇਨਕਲਾਬੀ’ ਪ੍ਰੈਕਟਿਸ ਨਾਲ਼ ਜੁੜਿਆ ਹੋਇਆ ਹੈ, ਜੋ ਧਨੀ ਕਿਸਾਨਾਂ ਦੇ ਮੁਨਾਫ਼ੇ ਵਧਾਉਣ ਵਿੱਚ ਰੁੱਝੀ ਰਹਿੰਦੀ ਹੈ, ਜੋ ਖੇਤ ਮਜ਼ਦੂਰਾਂ ਨੂੰ ਧਨੀ ਕਿਸਾਨਾਂ ਦੀ ਪੂਛ ਬਣਾਉਂਦੀ ਹੈ। ਜੋ ਧਨੀ ਕਿਸਾਨਾਂ ਅਤੇ ਖੁਸ਼ਹਾਲ ਮੁਲਾਜ਼ਮਾਂ ਦੇ ਤਾਂ ਹਜ਼ਾਰਾਂ ਦੇ ਇਕੱਠ ਕਰਦੀ ਹੈ ਪਰ ਪਿਛਲੇ 38 ਸਾਲਾਂ ਤੋਂ ਪੰਜਾਬ ਦੇ ਸਭ ਤੋਂ ਵੱਡੇ ਸਨਅਤੀ ਕੇਂਦਰ ‘ਤੇ ”ਪ੍ਰੈਕਟਿਸ” ਕਰਦੇ ਹੋਏ 20 ਮਜ਼ਦੂਰ ਵੀ ਇਕੱਠੇ ਨਹੀਂ ਕਰ ਸਕਦੀ। ਚਿੱਠੀ ਲੇਖਕ ਜੇਕਰ ਆਪਣੀ ”ਇਨਕਲਾਬੀ ਪ੍ਰੈਕਟਿਸ” ਬਾਰੇ ਸਪੱਸ਼ਟ ਕਰਦਾ ਤਾਂ ਇਸ ਪ੍ਰੈਕਟਿਸ ਬਾਰੇ ਵੀ ਗੱਲ ਕੀਤੀ ਜਾ ਸਕਦੀ ਸੀ।

ਖੈਰ ਇਸ ਚਿੱਠੀ ਲੇਖਕ ਅਤੇ ਉਸ ਦੀ ਚਿੱਠੀ ਬਾਰੇ ਤਾਂ ਬਹੁਤੀ ਚਰਚਾ ਮੁਮਕਿਨ ਨਹੀਂ ਹੈ ਕਿਉਂਕਿ ਉਸ ਦੀ ਚਿੱਠੀ ਵਿੱਚ ਅਜਿਹਾ ਕੋਈ ਨੁਕਤਾ ਹੀ ਨਹੀਂ ਹੈ ਜੋ ਬਹੁਤੀ ਚਰਚਾ ਯੋਗ ਹੋਵੇ।

ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਲਾਲ ਪਰਚਮ ਨੇ ਇਹ ਚਿੱਠੀ ਤਾਂ ਛਾਪ ਦਿੱਤੀ ਪਰ ਇਸ ਚਿੱਠੀ ਬਾਰੇ ਉਸ ਦੇ ਕੀ ਵਿਚਾਰ ਹਨ ਇਹ ਸਪੱਸ਼ਟ ਨਹੀਂ ਕੀਤਾ। ਕਿਤੇ ਇਹ ਗੱਲ ਤਾਂ ਨਹੀਂ ਕਿ ਕਿ ਪ੍ਰਤੀਬੱਧ ਦੀ ਮੋੜਵੀਂ ਆਲੋਚਨਾ ਤੋਂ ਬਾਅਦ ਲਾਲ ਪਰਚਮ ਕੋਲ਼ ਕਹਿਣ ਲਈ ਕੁਝ ਬਚਿਆ ਹੀ ਨਹੀਂ ਅਤੇ ਉਹ ਇਸ ਤਰ੍ਹਾਂ ਦੀਆਂ ਊਲ-ਜਲੂਲ ਚਿੱਠੀਆਂ ਛਾਪ ਕੇ ਆਪਣੇ ਦਿਲ ਨੂੰ ਧਰਵਾਸ ਦੇਣਾ ਚਾਹੁੰਦਾ ਹੈ? ਲਾਲ ਪਰਚਮ ਨੇ ਚੁੱਪ ਚਾਪ ਇਸ ਬਹਿਸ ਤੋਂ ਟਾਲਾ ਕਿਉਂ ਵੱਟ ਲਿਆ ਹੈ? ਜਾਂ ਤਾਂ ਉਸ ਨੂੰ ਇਮਾਨਦਾਰੀ ਨਾਲ਼ ਮੰਨ ਲੈਣਾ ਚਾਹੀਦਾ ਹੈ ਕਿ ਪ੍ਰਤੀਬੱਧ ਦੀ ਪੋਜ਼ੀਸ਼ਨ ਠੀਕ ਹੈ, ਨਹੀਂ ਤਾਂ ਉਸ ਨੂੰ ਚਾਹੀਦਾ ਹੈ ਕਿ ਬਹਿਸ ਨੂੰ ਅੱਗੇ ਵਧਾਏ। ਲਾਲ ਪਰਚਮ ਵੱਲੋਂ ਧਾਰੀ ਇਹ ਚੁੱਪ ਬਹੁਤ ਖਟਕਦੀ ਹੈ। ਵਿਚਾਰਧਾਰਕ ਸੰਘਰਸ਼ਾਂ ‘ਚ ਅਜਿਹਾ ਪੈਂਤੜਾ ਖੁਦ ਨੂੰ ਕਮਿਊਨਿਸਟ ਇਨਕਲਾਬੀ ਕਹਾਉਣ ਵਾਲਿਆਂ ਨੂੰ ਸ਼ੋਭਦਾ ਨਹੀਂ ।

— ਮਾਸਟਰ ਦਾਤਾ ਸਿੰਘ, ਪਿੰਡ – ਨਮੋਲ

“ਪ੍ਰਤੀਬੱਧ”, ਅੰਕ 14, ਅਕਤੂਬਰ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s