ਸੰਸਾਰ ਪੂੰਜੀਵਾਦ ਦੀ ਸੰਰਚਨਾ ਤੇ ਕਾਰਜਪ੍ਰਣਾਲੀ ‘ਚ ਬਦਲਾਅ ਅਤੇ ਭਾਰਤ ਦੀ ਮਜ਼ਦੂਰ ਲਹਿਰ: ਇਨਕਲਾਬੀ ਮੁੜ ਉਸਾਰੀ ਦੀਆਂ ਚੁਣੌਤੀਆਂ

ਅੱਜ ਜਿਸ ਨੂੰ ਪੂੰਜੀ ਦਾ ਵਿਸ਼ਵੀਕਰਨ ਕਿਹਾ ਜਾ ਰਿਹਾ ਹੈ, ਉਹ ਬੁਨਿਆਦੀ ਤੌਰ ‘ਤੇ ਸਾਮਰਾਜਵਾਦ ਦਾ ਹੀ ਇੱਕ ਨਵਾਂ ਦੌਰ ਹੈ। ਪੂੰਜੀ ਦੀ ਬੁਨਿਆਦੀ ਗਤੀ ਦੇ ਨਿਯਮ ਉਹੀ ਹਨ, ਪਰ ਉਸਦੀ ਕਾਰਜ-ਪ੍ਰਣਾਲੀ ‘ਚ ਕਈ ਅਹਿਮ ਅਤੇ ਬੁਨਿਆਦੀ ਬਦਲਾਅ ਆਏ ਹਨ। ਕਾਰਜ-ਪ੍ਰਣਾਲੀ ਦਾ ਇਹੀ ਬਦਲਾਅ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਅਸੀਂ ਮਜ਼ਦੂਰ ਲਹਿਰ ਦੀ ਨਵੀਂ ਯੁੱਧਨੀਤੀ ਅਤੇ ਨਵੇਂ ਦਾਅਪੇਚਾਂ ਬਾਰੇ ਗੰਭੀਰਤਾ ਨਾਲ਼ ਸੋਚੀਏ-ਵਿਚਾਰੀਏ।

ਅਜ਼ਾਦ ਮੁਕਾਬਲੇ ਵਾਲੇ ਪੂੰਜੀਵਾਦ ਦੇ ਯੁੱਗ ‘ਚ ਹੀ ਮਾਰਕਸ ਨੇ ‘ਕਮਿਊਨਿਸਟ ਮੈਨੀਫੈਸਟੋ’ ‘ਚ ਨਵੀਆਂ-ਨਵੀਆਂ ਮੰਡੀਆਂ ਦੀ ਤਲਾਸ਼ ਲਈ ਪੂੰਜੀ ਦੇ ਵਜੂਦ ‘ਚ ਸਮੋਏ ਸੰਸਾਰੀ ਵਿਸਥਾਰ ਦੇ ਸੁਭਾਵਿਕ ਖਾਸੇ ਦੀ ਚਰਚਾ ਕੀਤੀ ਸੀ: ”ਆਪਣੀ ਜਿਣਸ ਲਈ ਲਗਾਤਾਰ ਫੈਲਦੀ ਮੰਡੀ ਦੀ ਲੋੜ ਕਾਰਨ ਬੁਰਜੂਆ ਜਮਾਤ ਦੁਨੀਆਂ ਦੇ ਕੋਨੇ-ਕੋਨੇ ਦੀ ਮਿੱਟੀ ਛਾਣਦੀ ਹੈ। ਉਹ ਹਰ ਜਗ੍ਹਾ ਘੁੰਮਣ, ਹਰ ਜਗ੍ਹਾ ਪੈਰ ਜਮਾਉਣ ਨੂੰ, ਹਰ ਜਗ੍ਹਾ ਸੰਪਰਕ ਕਾਇਮ ਕਰਨ ਨੂੰ ਮਜਬੂਰ ਹੁੰਦੀ ਹੈ।” ਮੈਨੀਫੈਸਟੋ ‘ਚ ਹੀ ਮਾਰਕਸ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਕੱਚੇ ਮਾਲ ਅਤੇ ਸਸਤੀ ਕਿਰਤ ਸ਼ਕਤੀ ਦੀ ਭਾਲ਼ ਅਤੇ ਆਪਣੀ ਉਤਪਾਦਤ ਜਿਣਸ ਲਈ ਲਗਾਤਾਰ ਨਵੀਂ ਮੰਡੀ ਦੀ ਭਾਲ ਲਈ ਕੌਮੀ ਹੱਦਾਂ ਨੂੰ ਟੱਪ ਕੇ ਸੰਸਾਰ ਮੰਡੀ ਦੀ ਉਸਾਰੀ ਪੂੰਜੀ ਦੇ ਵਜੂਦ ‘ਚ ਸਮੋਈ ਪ੍ਰਵਿਰਤੀ ਹੁੰਦੀ ਹੈ। ਪੂੰਜੀ ਦੇ ਕੌਮਾਂਤਰੀ ਵਹਿਣ ਦੀ ਲਗਾਤਾਰ ਤੇਜ਼ ਹੁੰਦੀ ਗਤੀ ਨੇ ਹੀ ਪੂੰਜੀਵਾਦ ਨੂੰ ਸਾਮਰਾਜਵਾਦ ਦੀ ਹਾਲਤ ਤੱਕ ਪਹੁੰਚਾਇਆ ਜਿਹੜਾ ਸੰਸਾਰ ਮੰਡੀ ਦੀ ਉਸਾਰੀ ਅਤੇ ਉਸ ‘ਤੇ ਵਿੱਤੀ ਪੂੰਜੀ ਦੀ ਸਰਦਾਰੀ ਦਾ ਯੁੱਗ ਸੀ। ਲੈਨਿਨ ਨੇ ਇਸ ਯੁੱਗ ਦੀਆਂ ਵਿਲੱਖਣ ਖਾਸੀਅਤਾਂ ਨੂੰ ਇਸ ਤਰ੍ਹਾਂ ਸੂਤਰਬੱਧ ਕੀਤਾ: 

1. ਜਿਣਸ ਦੇ ਨਿਰਯਾਤ ਦੇ ਨਾਲ਼-ਨਾਲ਼ ਪੂੰਜੀ ਦਾ ਨਿਰਯਾਤ ਹੋਣਾ ਅਤੇ ਇਸ ਪ੍ਰਵਿਰਤੀ ਦਾ ਵੱਧ ਮਹੱਤਵਪੂਰਨ ਬਣ ਜਾਣਾ। 

2. ਉਤਪਾਦਨ ਅਤੇ ਵੰਡ ਦਾ ਵਿਸ਼ਾਲ ਟਰਸੱਟਾਂ ਅਤੇ ਕਾਰਟਲਾਂ ਦਾ ਕੇਂਦਰੀਕ੍ਰਿਤ ਹੋ ਜਾਣਾ।

3. ਬੈਂਕਿੰਗ ਅਤੇ ਸਨਅਤੀ ਪੂੰਜੀ ਦਾ ਆਪਸ ‘ਚ ਘੁਲ-ਮਿਲ ਜਾਣਾ।

4. ਪੂੰਜੀਵਾਦੀ ਤਾਕਤਾਂ ਦੁਆਰਾ ਪੂਰੀ ਦੁਨੀਆਂ ਨੂੰ ਆਪਣੇ-ਆਪਣੇ ਪ੍ਰਭਾਵ-ਖੇਤਰਾਂ ‘ਚ ਵੰਡ ਲੈਣਾ।

5. ਇਸ ਵੰਡ ਦੇ ਪੂਰਾ ਹੋ ਜਾਣ ਮਗਰੋਂ, ਦੁਨੀਆਂ ਦੀ ਮੰਡੀ ਦੀ ਫਿਰ ਤੋਂ ਵੰਡ ਲਈ ਅੰਤਰ-ਸਾਮਰਾਜਵਾਦੀ ਸੰਘਰਸ਼।

ਅੱਜ ਜਿਸ ਨੂੰ ਵਿਸ਼ਵੀਕਰਨ ਕਿਹਾ ਜਾ ਰਿਹਾ ਹੈ, ਉਹ ਸਾਮਰਾਜਵਾਦ ਦੇ ਅੱਗੇ ਦਾ ਕੋਈ ਨਵੀਂ ਪੂੰਜੀਵਾਦੀ ਪੜਾਅ ਨਹੀਂ ਸਗੋਂ ਸਾਮਰਾਜਵਾਦ ਦਾ ਹੀ ਇੱਕ ਨਵਾਂ ਦੌਰ ਹੈ। ਸਾਮਰਾਜਵਾਦ ਦੀਆਂ ਬੁਨਿਆਦੀ ਲਖਣਾਇਕ ਵਿਸ਼ੇਸ਼ਤਾਵਾਂ ਅੱਜ ਵੀ ਉਵੇਂ ਹੀ ਮੌਜੂਦ ਹਨ। ਇਤਿਹਾਸ ਨੂੰ ਅਨੁਭਵਵਾਦੀ ਨਜ਼ਰੀਏ ਤੋਂ ਵੇਖਣ ਵਾਲਿਆਂ ਨੂੰ ਵਰਤਮਾਨ ਅਤੇ ਭਵਿੱਖ ਭਾਵੇਂ ਕਿੰਨਾ ਵੀ ਹਨ੍ਹੇਰਮਈ ਨਜ਼ਰ ਆਵੇ, ਵਿਗਿਆਨਕ ਨਜ਼ਰੀਆ ਇਹੀ ਦੱਸਦਾ ਹੈ ਕਿ ਇਹ ਯੁੱਗ ਸਾਮਰਾਜਵਾਦ ਅਤੇ ਮਜ਼ਦੂਰ ਇਨਕਲਾਬਾਂ ਦਾ ਹੀ ਯੁੱਗ ਹੈ। ਸੰਸਾਰ ਪੂੰਜੀਵਾਦ ਦਾ ਲੰਮਾ ਅਤੇ ਲਾਇਲਾਜ ਢਾਂਚਾਗਤ ਸੰਕਟ ਇਸ ਸਚਾਈ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਪੂੰਜੀਵਾਦ ਅਮਰ ਨਹੀਂ ਹੈ, ਨਾ ਹੀ ਉਹ ਮਨੁੱਖੀ ਇਤਿਹਾਸ ਦਾ ਅੰਤਮ ਪੜਾਅ ਹੈ। 20ਵੀਂ ਸਦੀ ਦੇ ਮਜ਼ਦੂਰ ਇਨਕਲਾਬ ਦੀ ਹਾਰ ਵੀ ਕੋਈ ਆਖਰੀ ਘਟਨਾ ਨਹੀਂ ਹੈ। ਇਹ ਮਜ਼ਦੂਰ ਇਨਕਲਾਬਾਂ ਦੇ ਪਹਿਲੇ ਗੇੜ ਦਾ ਅੰਤ ਹੈ, ਜਿਸ ਦੇ ਨਿਚੋੜ ਦੇ ਆਧਾਰ ‘ਤੇ ਇੱਕੀਵੀਂ ਸਦੀ ਦੇ ਮਜ਼ਦੂਰ ਇਨਕਲਾਬਾਂ ਦੀ ਸ਼ੁਰੂਆਤ ਤੋਂ ਲੈ ਕੇ ਜਿੱਤ ਤੱਕ ਦੀ ਇਤਿਹਾਸਕ ਮਹਾਂ-ਮੁਹਿੰਮ ਅੱਗੇ ਪੈਰ ਧਰੇਗੀ।

ਵੀਹਵੀਂ ਸਦੀ ਦੇ ਮਜ਼ਦੂਰ ਇਨਕਲਾਬ ਇਤਿਹਾਸ ਦਾ ਟਰੈਂਡ-ਸੈੱਟ ਕਰਨ ਵਾਲੇ ਇਨਕਲਾਬ ਸਨ। ਪਰ ਟਰੈਂਡ ਸੈੱਟ ਕਰਨ ਵਾਲੇ ਮਹਾਨ ਸਮਾਜਿਕ ਪ੍ਰਯੋਗਾਂ ‘ਚ ਗਲਤੀਆਂ, ਕਮੀਆਂ, ਅਧੂਰੇਪਣ ਦਾ ਹੋਣਾ ਲਾਜ਼ਮੀ ਹੁੰਦਾ ਹੈ। ਹੁਣ ਇਹ 21ਵੀਂ ਸਦੀ ਦੇ ਨਵੇਂ ਮਜ਼ਦੂਰ ਇਨਕਲਾਬਾਂ ਦੀਆਂ ਵਾਹਕ ਹਰਾਵਲ…

(ਲੇਖਕ – ਤਪੀਸ਼)

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 14, ਅਕਤੂਬਰ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s