ਮਜ਼ਦੂਰ ਲਹਿਰ ਦੀ ਨਵੀਂ ਦਿਸ਼ਾ – ਸੰਭਾਵਨਾਵਾਂ, ਸਮੱਸਿਆਵਾਂ ਅਤੇ ਚੁਣੌਤੀਆਂ

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਜ਼ਦੂਰ ਲਹਿਰ ਦੁਨੀਆਂ ‘ਚ ਕਿਤੇ ਵੀ, ਖੜ੍ਹੋਤ ਨੂੰ ਤੋੜ ਕੇ ਲੰਮੀ ਛਲਾਂਗ ਲਾ ਸਕਣ ‘ਚ ਅਤੇ ਨਵੀਆਂ ਉੱਚਾਈਆਂ ਨੂੰ ਛੂਹ ਸਕਣ ‘ਚ ਤਦ ਹੀ ਸਫ਼ਲ ਹੋਈ ਹੈ, ਜਦੋਂ ਉਸਨੇ ਆਪਣੇ ਅੰਦਰ ਦੀਆਂ ਪਰਾਈਆਂ ਪ੍ਰਵਿਰਤੀਆਂ ਨਾਲ਼, ਸਾਰੀਆਂ ਗੈਰ-ਮਜ਼ਦੂਰ ਲਾਈਨਾਂ ਨਾਲ਼ ਬੇਰਹਿਮ, ਸਮਝੌਤਾ ਰਹਿਤ ਸੰਘਰਸ਼ ਕੀਤਾ ਹੈ। ਜਦੋਂ ਖੜੋਤ ਦਾ ਦੌਰ ਹੁੰਦਾ ਹੈ ਅਤੇ ਭਟਕਾਵਾਂ ਦਾ ਬੋਲਬਾਲਾ ਹੁੰਦਾ ਹੈ ਤਾਂ ਮਜ਼ਦੂਰ ਲਹਿਰ ਅੰਦਰ ਭਾਰੂ ਕੱਟੜਪੰਥ, ਬੌਧਿਕ ਮੌਕਾਪ੍ਰਸਤੀ, ਅਰਥਵਾਦ-ਸੰਸਦਵਾਦ, ਆਪ-ਮੁਹਾਰਤਾਵਾਦ ਅਤੇ ”ਖੱਬੇ” ਤੇ ਸੱਜੇ ਭਟਕਾਵਾਂ ਦੇ ਰੰਗ-ਬਿਰੰਗੇ ਪ੍ਰਗਟਾਵਿਆਂ ਵਿਰੁੱਧ ਸਿਰਫ਼ ਉਹ ਲੋਕ ਟੱਕਰ ਲੈ ਸਕਦੇ ਹਨ, ਜਿਨ੍ਹਾਂ ‘ਚ ਤੋਹਮਤਾਂ-ਗਾਲ੍ਹਾਂ, ਕੂੜ ਪ੍ਰਚਾਰ ਦੀ ਪ੍ਰਵਾਹ ਕੀਤੇ ਬਿਨਾਂ ਧਾਰਾ ਦੇ ਵਿਰੁੱਧ ਤੈਰਨ ਦਾ ਸੱਚਾ ਲੈਨਿਨਵਾਦੀ ਸਾਹਸ ਹੋਵੇ।

ਅਸੀਂ ਇਸ ‘ਤੇ ਖੁੱਲ੍ਹ ਕੇ ਅਤੇ ਲੰਮੀ ਬਹਿਸ ਲਈ ਤਿਆਰ ਹਾਂ, ਪਰ ਸਾਨੂੰ ਇਹ ਗੱਲ ਨਿਰਵਿਵਾਦ ਲੱਗਦੀ ਹੈ ਕਿ ਪੂਰੀ ਦੁਨੀਆਂ ਦੀਆਂ ਅਤੇ ਭਾਰਤ ਦੀਆਂ ਬਦਲੀਆਂ ਹੋਈਆਂ ਆਰਥਿਕ-ਸਿਆਸੀ ਹਾਲਤਾਂ ‘ਚ ਇਨਕਲਾਬੀ ਮਜ਼ਦੂਰ ਲਹਿਰ ਦੀ ਨਵੀਂ ਜ਼ਮੀਨ ‘ਤੇ, ਨਵੇਂ ਨਕਸ਼ੇ ਦੇ ਹਿਸਾਬ ਨਾਲ਼ ਮੁੜ-ਉਸਾਰੀ ਕਰਨੀ ਹੋਵੇਗੀ। ਕਹਿਣ ਦੀ ਲੋੜ ਨਹੀਂ ਕਿ 19ਵੀਂ-20ਵੀਂ ਸਦੀ ਦੀਆਂ ਸਾਰੀਆਂ ਮਜ਼ਦੂਰ ਲਹਿਰਾਂ ਅਤੇ ਮਜ਼ਦੂਰ ਇਨਕਲਾਬਾਂ ਦੀ ਵਿਰਾਸਤ ਸਾਡੀ ਵਿਰਾਸਤ ਹੈ, ਉਹਨਾਂ ਤੋਂ ਬਿਨਾਂ ਅਸੀਂ ਇੱਥੇ ਨਹੀਂ ਹੁੰਦੇ ਅਤੇ ਵਰਤਮਾਨ ਅਤੇ ਭਵਿੱਖ ਬਾਰੇ ਵਿਚਾਰ-ਵਿਸ਼ਲੇਸ਼ਣ ਵੀ ਨਾ ਕਰ ਸਕਦੇ। ਪਰ ਸਿਰਫ਼ ਅਤੀਤ ਦੇ ਇਹਨਾਂ ਸੰਘਰਸ਼ਾਂ ਦੇ ਦੁਹਰਾਅ ਨਾਲ਼ ਹੀ ਨਵਾਂ ਭਵਿੱਖ ਨਹੀਂ ਰਚਿਆ ਜਾ ਸਕਦਾ। ਪਰੰਪਰਾ ਦੇ ਪੱਖ ‘ਤੇ ਅੱਜ ਬਦਲਾਅ ਦੇ ਪੱਖ ਦੀ ਪ੍ਰਧਾਨਤਾ ਕਾਇਮ ਹੋ ਚੁੱਕੀ ਹੈ। ਪਰੰਪਰਾ ਤੋਂ ਕਾਫ਼ੀ ਕੁੱਝ ਲੈਣਾ ਅਤੇ ਸਿੱਖਣਾ ਹੈ, ਪਰ ਸੰਸਾਰ ਪੂੰਜੀਵਾਦ ਦੀ ਸੰਰਚਨਾ ਅਤੇ ਪੂੰਜੀਵਾਦੀ ਉਤਪਾਦਨ ਤੇ ਵਟਾਂਦਰੇ ਦੀ ਪ੍ਰਕਿਰਿਆ ‘ਚ ਆਏ ਬਦਲਾਵਾਂ ਨੂੰ ਵਿਗਿਆਨਕ ਭੌਤਿਕਵਾਦੀ ਢੰਗ ਨਾਲ਼ ਸਮਝ ਕੇ ਮਜ਼ਦੂਰ ਲਹਿਰ ਦੀ ਨਵੀਂ ਯੁੱਧਨੀਤੀ ਅਤੇ ਨਵੀਂ ਰਾਹ ਵਿਕਸਿਤ ਕਰਨੀ ਹੀ ਹੋਵੇਗੀ। ਨਵੀਆਂ ਹਾਲਤਾਂ ਨੂੰ ਸਮਝ ਕੇ ਨਵੀਂ ਰਾਹ ਵਿਕਸਿਤ ਕਰਨ ‘ਚ ਮਜ਼ਦੂਰ ਲਹਿਰ ਅੰਦਰ ਮੌਜੂਦ ਭਟਕਾਅ ਸਭ ਤੋਂ ਵੱਧ ਰੁਕਾਵਟ ਪੈਦਾ ਕਰਦੇ ਹਨ। ਕੱਟੜਪੰਥੀ ਅੜ ਜਾਂਦੇ ਹਨ ਕਿ ਜੇਕਰ ਅਸੀਂ ਸਾਮਰਾਜਵਾਦੀ ਦੁਨੀਆਂ ‘ਚ ਜੀਅ ਰਹੇ ਹਾਂ ਤਾਂ ਇਹ ਹੂ-ਬ-ਹੂ ਉਹੋ ਜਿਹੀ ਹੀ ਹੈ, ਜਿਹੋ ਜਿਹੀ ਲੈਨਿਨ ਨੇ ਦੱਸੀ ਸੀ ਜਾਂ 1963 ‘ਚ ਚੀਨ ਦੀ ਪਾਰ…

(ਲੇਖਕ – ਗਣੇਸ਼ ਰਾਮ ਚੌਧਰੀ)

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 14, ਅਕਤੂਬਰ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s