ਭਾਰਤ ਦੀ ਮਜ਼ਦੂਰ ਲਹਿਰ ਅਤੇ ਕਮਿਊਨਿਸਟ ਲਹਿਰ ਅਤੀਤ ਦੇ ਸਬਕ, ਵਰਤਮਾਨ ਸਮੇਂ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ

”ਇਤਿਹਾਸ ਆਪਣੇ ਉਦੇਸ਼-ਪ੍ਰਾਪਤੀ ਦੀ ਦਿਸ਼ਾ ‘ਚ ਮਨੁੱਖ ਦੀ ਸਰਗਰਮੀ ਤੋਂ ਬਿਨਾਂ ਕੁੱਝ ਨਹੀਂ ਹੈ।” 
— ਕਾਰਲ ਮਾਰਕਸ, ਪਵਿੱਤਰ ਪਰਿਵਾਰ

ਦੂਜੇ ਅਰਵਿੰਦ ਮੈਮੋਰੀਅਲ ਸੈਮੀਨਾਰ ‘ਚ ਹਾਜ਼ਰ ਸਾਥੀਓ!

ਜਦੋਂ ਮਨੁੱਖ ਆਪਣੇ ਉਦੇਸ਼ ਦੀ ਪ੍ਰਾਪਤੀ ਦੀ ਦਿਸ਼ਾ ‘ਚ ਯਤਨ ਕਰਦਾ ਹੈ ਤਾਂ ਇਸ ਪ੍ਰਕਿਰਿਆ ‘ਚ ਅਤੀਤ ਦੇ ਪ੍ਰਯੋਗਾਂ ਦੀ ਸਿੱਖਿਆ ਦੀ ਰੌਸ਼ਨੀ ‘ਚ ਅੱਗੇ ਵੱਧਦੇ ਹੋਏ ਕਈ ਭੁੱਲਾਂ ਕਰਦਾ ਹੈ, ਕਦੀ ਸਫਲ ਹੁੰਦਾ ਹੈ ਤਾਂ ਕਦੀ ਅਸਫਲ। ਆਪਣੇ ਇਹਨਾਂ ਯਤਨਾਂ ਦੀਆਂ ਨਾਕਾਰਾਤਮਕ ਅਤੇ ਸਕਾਰਾਤਮਕ ਸਿੱਖਿਆਵਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਜਾਂਦਾ ਹੈ।

ਭਾਰਤ ‘ਚ ਕਮਿਊਨਿਸਟ ਲਹਿਰ ਦਾ ਇਤਿਹਾਸ ਲਗਭਗ ਨੱਬੇ ਵਰ੍ਹੇ ਪੁਰਾਣਾ ਹੈ। ਭਾਰਤੀ ਮਜ਼ਦੂਰ ਜਮਾਤ ਇਸ ਤੋਂ ਕਰੀਬ ਚਾਰ ਦਹਾਕਿਆਂ ਪਹਿਲਾਂ ਤੋਂ ਹੀ ਪੂੰਜੀਵਾਦੀ ਲੁੱਟ ਵਿਰੁੱਧ ਜੱਥੇਬੰਦ ਸੰਘਰਸ਼ਾਂ ਦੀ ਸ਼ੁਰੂਆਤ ਕਰ ਚੁੱਕੀ ਸੀ। ਮਜ਼ਦੂਰ ਜਮਾਤ ਦੇ ਸੰਘਰਸ਼ਾਂ ਦੇ ਜੁਝਾਰੂਪਣ ਅਤੇ ਕਮਿਊਨਿਸਟਾਂ ਦੀ ਕੁਰਬਾਨੀ, ਵੀਰਤਾ ਅਤੇ ਤਿਆਗ ‘ਤੇ ਸ਼ਾਇਦ ਹੀ ਕੋਈ ਸਵਾਲ ਕਰ ਸਕਦਾ ਹੈ। ਪਰ ਵਿਆਪਕ ਮਜ਼ਦੂਰ ਵਸੋਂ ਨੂੰ ਨਵੇਂ ਸਿਰਿਓਂ ਆਰਥਿਕ-ਸਿਆਸੀ ਸੰਘਰਸ਼ਾਂ ਲਈ ਜੱਥੇਬੰਦ ਕਰਨ ਅਤੇ ਉਹਨਾਂ ਦਰਮਿਆਨ ਮਜ਼ਦੂਰ ਇਨਕਲਾਬ ਦੇ ਇਤਿਹਾਸਕ ਮਿਸ਼ਨ ਦਾ ਪ੍ਰਚਾਰ ਕਰਨ ਦੀਆਂ ਸਮੱਸਿਆਵਾਂ ਨਾਲ ਜੂਝਦੇ ਹੋਏ ਜਦੋਂ ਅਸੀਂ ਇਤਿਹਾਸ ‘ਤੇ ਪਿਛਲਝਾਤ ਮਾਰਦੇ ਹਾਂ ਤਾਂ ਮਜ਼ਦੂਰ ਲਹਿਰ ‘ਚ ਕਮਿਊਨਿਸਟ ਪਾਰਟੀ ਦੇ ਕੰਮ ਨੂੰ ਲੈ ਕੇ ਬਹੁਤ ਸਾਰੇ ਪ੍ਰਸ਼ਨਚਿੰਨ ਉੱਠ ਖੜ੍ਹੇ ਹੁੰਦੇ ਹਨ।

ਇਹ ਲੈਨਿਨਵਾਦ ਦਾ ਸਰਵ ਪ੍ਰਵਾਨਤ ਬੁਨਿਆਦੀ ਮੱਤ ਹੈ ਕਿ ਉਜ਼ਰਤੀ ਗੁਲਾਮੀ ਵਿਰੁੱਧ ਖੁਦ ਖੜ੍ਹੀ ਹੋਣ ਵਾਲੀ ਮਜ਼ਦੂਰ ਲਹਿਰ ਆਪਣੇ ਆਪ, ਆਪਣੀ ਆਜ਼ਾਦ ਗਤੀ ਨਾਲ਼, ਸਮਾਜਵਾਦ ਲਈ ਸੰਘਰਸ਼ ਨਹੀਂ ਬਣ ਜਾਂਦਾ। ਇਸ ਦੇ ਉਲਟ ਸੋਚ ਨੂੰ ਲੈਨਿਨ ਨੇ ਅਰਥਵਾਦੀ, ਆਪ-ਮੁਹਾਰਤਾਵਾਦੀ ਅਤੇ ਸੰਘਵਾਦੀ ਸੋਚ ਦੱਸਿਆ ਸੀ। ਉਹਨਾਂ ਦੀ ਸਪੱਸ਼ਟ ਮਾਨਤਾ ਸੀ ਕਿ (i) ਆਰਥਿਕ ਸੰਘਰਸ਼ ਆਪ-ਮੁਹਾਰੀ ਗਤੀ ਨਾਲ਼ ਸਿਆਸੀ ਸੰਘਰਸ਼ ਨਹੀਂ ਬਣ ਜਾਂਦਾ, (ii) ਕਮਿਊਨਿਸਟਾਂ ਨੂੰ ਆਰਥਿਕ ਸੰਘਰਸ਼ ਦੇ ਨਾਲ਼ ਨਾਲ਼ ਸਿਆਸੀ ਮੰਗਾਂ ਦੇ ਸੰਘਰਸ਼ ਨੂੰ ਅੱਗੇ ਵਧਾਉਣਾ ਅਤੇ ਉੱਨਤ ਧਰਾਤਲ ‘ਤੇ ਲੈ ਜਾਣਾ ਹੁੰਦਾ ਹੈ ਅਤੇ ਨਾਲ਼ ਨਾਲ਼ ਮਜ਼ਦੂਰ ਜਮਾਤ ਅੰਦਰ ਸਿਆਸੀ ਸਿੱਖਿਆ ਅਤੇ ਪ੍ਰਚਾਰ ਦੀ ਕਾਰਵਾਈ ਚਲਾਉਣੀ ਹੁੰਦੀ ਹੈ (ਯਾਨੀ ਮਜ਼ਦੂਰ ਲਹਿਰ ‘ਚ ਵਿਗਿਆਨਕ ਸਮਾਜਵਾਦ ਦਾ ਵਿਚਾਰ ਖੁਦ ਨਹੀਂ ਪੈਦਾ ਹੋ ਜਾਂਦਾ, ਸਗੋਂ ਬਾਹਰੋਂ ਲੈ ਜਾਣਾ ਪੈਂਦਾ ਹੈ) (iii) ਜਮਾਤੀ ਸੰਘਰਸ਼ ਦੀ ਮੁੱਢਲੀ ਪਾਠਸ਼ਾਲਾ ਦੇ ਰੂਪ ‘ਚ…

 (ਲੇਖਕ-ਸੁਖਵਿੰਦਰ)

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 14, ਅਕਤੂਬਰ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s