ਵਿਸ਼ਵੀਕਰਨ ਦੇ ਦੌਰ ‘ਚ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਅਤੇ ਟਾਕਰੇ ਦੇ ਨਵੇਂ ਰੂਪ ਅਤੇ ਯੁੱਧਨੀਤੀਆਂ

1. ਭੂਮਿਕਾ

ਭਾਰਤੀ ਅਤੇ ਨਾਲ਼ ਹੀ ਕੌਮਾਂਤਰੀ ਮਜ਼ਦੂਰ ਲਹਿਰ ਅੱਜ ਇੱਕ ਗੰਭੀਰ ਸੰਕਟ ਦਾ ਸ਼ਿਕਾਰ ਹੈ। ਇਹ ਹੁਣ ਕਿਸੇ ਵਿਵਾਦ ਦਾ ਵਿਸ਼ਾ ਨਹੀਂ ਹੈ ਕਿ ਸੋਵੀਅਤ ਸੰਘ ਵਿੱਚ 1953 ‘ਚ ਅਤੇ ਖਾਸ ਕਰਕੇ ਚੀਨ ਵਿੱਚ 1976 ‘ਚ ਮਜ਼ਦੂਰ ਰਾਜਾਂ ਦੇ ਪਤਣ ਮਗਰੋਂ, ਪੂੰਜੀ ਦੀ ਤਾਕਤ ਕਿਰਤ ਦੀ ਤਾਕਤ ‘ਤੇ ਹਾਵੀ ਰਹੀ ਹੈ। ਇਹ ਇੱਕ ਵੱਖਰੀ ਗੱਲ ਹੈ ਕਿ 1970 ਦੇ ਦਹਾਕੇ ਤੋਂ ਹੀ ਖੁਦ ਪੂੰਜੀਵਾਦ ਵੀ ਆਪਣੇ ਸੰਕਟ ਤੋਂ ਕਦੇ ਉੱਭਰ ਨਹੀਂ ਸਕਿਆ ਹੈ। 1973 ਦੇ ਆਰਥਿਕ ਸੰਕਟ ਮਗਰੋਂ ਸੰਸਾਰ ਪੂੰਜੀਵਾਦ ਨੇ ਕਿਸੇ ਵਿਚਾਰਨਯੋਗ ਤੇਜ਼ੀ ਦਾ ਦੌਰ ਨਹੀਂ ਦੇਖਿਆ ਹੈ। ਪਰ 1980 ਦੇ ਦਹਾਕੇ ‘ਚ ਆਪਣਾਈਆਂ ਗਈਆਂ ਵਿਸ਼ਵੀਕਰਨ ਦੀਆਂ ਨੀਤੀਆਂ, ਸੂਚਨਾ-ਤਕਨੀਕ ਤੇ ਸੰਚਾਰ ਇਨਕਲਾਬ ਅਤੇ ਪਹਿਲਾਂ ਤੋਂ ਖਿੰਡੀ ਤੇ ਇੱਕ ਹੱਦ ਤੱਕ ਨਿਰਾਸ਼ਾ ਦੀ ਸ਼ਿਕਾਰ ਮਜ਼ਦੂਰ ਜਮਾਤ ‘ਤੇ ਵਿਚਾਰਧਾਰਕ, ਸਿਆਸੀ ਅਤੇ ਸੱਭਿਆਚਾਰਕ ਹਮਲਿਆਂ ਦੀ ਬਦੌਲਤ ਸੰਸਾਰ ਪੂੰਜੀਵਾਦੀ ਢਾਂਚੇ ਨੇ ਆਪਣੀ ਜ਼ਰਜ਼ਰ ਹਾਲਤ ਦੇ ਬਾਵਜੂਦ 1970 ਦੇ ਦਹਾਕੇ ਮਗਰੋਂ ਮਜ਼ਦੂਰ ਜਮਾਤ ਵੱਲੋਂ ਕਿਸੇ ਵੀ ਅਰਥ-ਭਰਪੂਰ ਟਾਕਰੇ ਨੂੰ ਟਾਲਣ ਅਤੇ ਜੱਥੇਬੰਦ ਹੀ ਨਾ ਹੋਣ ਦੇਣ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਵਿਸ਼ਵੀਕਰਨ ਦੇ ਇਸ ਦੌਰ ‘ਚ ਭਾਰਤ ਅਤੇ ਘੱਟ ਜਾਂ ਵੱਧ ਪੂਰੇ ਸੰਸਾਰ ‘ਚ ਮਜ਼ਦੂਰ ਲਹਿਰ ਅੱਜ ਸੰਕਟਗ੍ਰਸਤ ਹੈ।

ਇੱਥੇ ਅਸੀਂ ਇੱਕ ਸੰਭਾਵਿਤ ਭਰਮ ਦਾ ਪਹਿਲਾਂ ਹੀ ਨਿਵਾਰਣ ਕਰ ਦੇਣਾ ਚਾਹਾਂਗੇ। ਜਦੋਂ ਅਸੀਂ ਮਜ਼ਦੂਰ ਲਹਿਰ ਦੇ ਸੰਕਟਗ੍ਰਸਤ ਹੋਣ ਦੀ ਗੱਲ ਕਰਦੇ ਹਾਂ ਤਾਂ ਮਜ਼ਦੂਰ ਜਮਾਤ ਦੀ ਵਿਚਾਰਧਾਰਾ, ਵਿਗਿਆਨ ਅਤੇ ਸੰਸਾਰ-ਨਜ਼ਰੀਏ ਦੇ ਸੰਕਟਗ੍ਰਸਤ ਹੋਣ ਦੀ ਗੱਲ ਕਦੇ ਨਹੀਂ ਕਰ ਰਹੇ ਹੁੰਦੇ। ਪੂੰਜੀਵਾਦੀ ਚਿੰਤਕਾਂ, ਵਿਚਾਰਕਾਂ ਅਤੇ ਅਰਥ-ਸ਼ਾਸਤਰੀਆਂ ਵੱਲੋਂ ਮਾਰਕਸਵਾਦ-ਲੈਨਿਨਵਾਦ-ਮਾਓਵਾਦ ‘ਤੇ 20ਵੀਂ ਸਦੀ ਦੇ ਪਿਛਲੇ ਅੱਧ ਤੋਂ ਹੀ ਜਿਹੜੇ ਵੀ ਹਮਲੇ ਕੀਤੇ ਗਏ ਹਨ, ਉਹਨਾਂ ਵਿੱਚ ਇੱਕ ਵੀ ਨਵੀਂ ਗੱਲ ਨਹੀਂ ਹੈ। ਉਹਨਾਂ ‘ਚ ਜ਼ਿਆਦਾਤਰ ਅਜਿਹੇ ਸਨ ਜਿਨ੍ਹਾਂ ਦਾ ਜਵਾਬ ਮਾਰਕਸ-ਏਂਗਲਜ਼ ਦੇ ਸਮੇਂ ‘ਚ ਦਿੱਤਾ ਜਾ ਚੁਕਿਆ ਸੀ ਅਤੇ ਜਿਹੜੇ ਬਚੇ-ਖੁਚੇ ਸਨ, ਉਹਨਾਂ ਦਾ ਜਵਾਬ ਲੈਨਿਨ ਨੇ ਦੇ ਦਿੱਤਾ ਸੀ। ਆਪਣੀ ਮਰਨ ਕੰਢੇ ਹਾਲਤ ‘ਚ 1960 ਦੇ ਦਹਾਕੇ ਤੋਂ (ਗੌਰਤਲਬ ਹੈ ਕਿ ਇਹੀ ਸੰਸਾਰ ਪੂੰਜੀਵਾਦ ਦੀ ਅਖ਼ੀਰਲੀ ਤੇਜ਼ੀ ਦੇ ਦੌਰ ਦੇ ਅੰਤ ਦਾ ਵਕਤ ਸੀ) ਸੰਸਾਰ ਪੂੰਜੀਵਾਦ ਨੇ ਕੁਝ ਵਿਚਾਰ-ਧਾਰਾਵਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੂੰ ਉੱਤਰ-ਆਧੁਨਿਕਤਾਵਾਦ, ਉੱਤਰ-ਬਸਤੀਵਾਦੀ ਸਿਧਾਂਤ, ਉੱਤਰ-ਸੰਰਚਨਾਵਾਦ ਆਦਿ ਦਾ ਨਾਂ ਦਿੱਤਾ ਗਿਆ। ਦੁਨੀਆਂ ਭਰ ਦੇ ਮਾਰਕਸਵਾਦੀ-ਲੈਨਿਨਵਾਦੀ ਇਨਕਲਾਬੀ ਅਤੇ ਹੋਰ ਮਾਰਕਸਵਾਦੀ ਬੁੱਧੀਜੀਵੀ ਇਸ ਪੂਰੇ ਸਿਧਾਂਤ ਦੀਆਂ ਧੱਜੀਆਂ ਉਡਾ ਚੁੱਕੇ ਹਨ ਅਤੇ ਇਹ ਦਿਖਾ ਚੁੱਕੇ ਹਨ ਕਿ ਇਹਨਾਂ ‘ਚ ਕੁਝ…

(ਲੇਖਕ – ਅਭਿਨਵ)

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 14, ਅਕਤੂਬਰ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s