ਨਕਸਲਬਾੜੀ ਅਤੇ ਬਾਅਦ ਦੇ ਚਾਰ ਦਹਾਕੇ — ਇੱਕ ਪਿੱਛਲਝਾਤ -ਦੀਪਾਯਨ ਬੋਸ

naxlbari

 ਕੁੱਝ ਚੀਜ਼ਾਂ ਧੱਕ ਦਿੱਤੀਆਂ ਗਈਆਂ ਹਨ
ਹਨ੍ਹੇਰੇ ਵਿੱਚ
ਉਹਨਾਂ ਨੂੰ ਬਾਹਰ ਲੈ ਆਣਾ ਹੈ, 
ਜੜ੍ਹਾਂ ਤੱਕ ਜਾਣਾ ਹੈ
ਅਤੇ ਉੱਥੋਂ ਉੱਪਰ ਉੱਠਣਾ ਹੈ
ਡਾਲ਼ੀਆਂ ਨੂੰ ਫੈਲਾਉਂਦੇ ਹੋਏ 
ਅਕਾਸ਼ ਵੱਲ।
ਸਦੀ ਦੇ ਇਸ ਕੋਨੇ ਤੋਂ 
ਉਠਾਉਣੀ ਹੈ ਫਿਰ ਅਵਾਜ਼
‘ਮੁਕਤੀ’ ਸ਼ਬਦ ਨੂੰ 
ਇੱਕ ਘਸਿਆ ਹੋਇਆ ਸਿੱਕਾ ਹੋਣ ਤੋਂ 
ਬਚਾਉਣਾ ਹੈ। 
ਲੋਕਾਂ ਦੀ ਲੁਕੀ-ਅਗਿਆਤ ਪ੍ਰਤਿਭਾ ਤੱਕ ਜਾਣਾ ਹੈ
ਜੋ ਜੜ੍ਹ-ਨਿਰਜੀਵ ਚੀਜ਼ਾਂ ਨੂੰ 
ਸਰਗਰਮ ਜੀਵਨ ਵਿੱਚ ਰੁਪਾਂਤਰਿਤ ਕਰੇਗੀ 
ਇੱਕ ਵਾਰ ਫਿਰ। 
ਜੀਵਨ ਤੋਂ ਅਪਹਰਤ ਚੀਜ਼ਾਂ ਦੀ 
ਬਰਾਮਦਗੀ ਹੋਵੇਗੀ ਇੱਕ ਨਾ ਇੱਕ ਦਿਨ।
ਅਕਾਸ਼ ਨੂੰ ਪ੍ਰਾਪਤ ਹੋਵੇਗਾ
ਉਸਦਾ ਨੀਲਾਪਣ, 
ਰੁੱਖਾਂ ਨੂੰ ਉਹਨਾਂ ਦਾ ਹਰਾਪਣ, 
ਗਲੇਸ਼ੀਅਰ ਨੂੰ ਉਸਦੀ ਚਮਕ
ਅਤੇ ਸੂਰਜ ਉਦੈ ਨੂੰ ਉਸਦੀ ਲਾਲੀ 
ਤੇਰੇ ਖੂਨ ਤੋਂ…….
(ਸ਼ਸ਼ੀ ਪ੍ਰਕਾਸ਼)

ਇਤਿਹਾਸ ਦੀਆਂ ਕੁਝ ਇੱਕ ਹਾਰੀਆਂ ਗਈਆਂ ਲੜਾਈਆਂ ਅਜਿਹੀਆਂ ਵੀ ਹਨ ਜਿਹਨਾਂ ਨੇ ਦੇਸ਼-ਵਿਦੇਸ਼ ਦੇ ਜੀਵਨ ਅਤੇ ਭਵਿੱਖ ਦੀ ਦਿਸ਼ਾ ਨੂੰ ਜਿੱਤੀਆਂ ਗਈਆਂ ਲੜਾਈਆਂ ਦੀ ਤੁਲਨਾ ਵਿੱਚ ਘੱਟ ਨਹੀਂ, ਸਗੋਂ ਕਦੇ-ਕਦੇ ਤਾਂ ਕੁਝ ਜ਼ਿਆਦਾ ਹੀ ਪ੍ਰਭਾਵਿਤ ਕੀਤਾ। ਅਜਿਹੀਆਂ ਥੋੜ੍ਹ-ਚਿਰੀਆਂ ਘਟਨਾਵਾਂ ਧੂਮਕੇਤੂ ਵਾਂਗ ਦੁਮੇਲ ‘ਤੇ ਪ੍ਰਗਟ ਹੋਈਆਂ ਅਤੇ ਅਲੋਪ ਹੋ ਗਈਆਂ, ਪਰ ਲੋਕ-ਯਾਦਾਂ ਵਿੱਚ ਆਪਣੀ ਅੱਮਿਟ ਜਗ੍ਹਾ ਸੁਰੱਖਿਅਤ ਕਰ ਗਈਆਂ ਅਤੇ ਆਉਣ ਵਾਲ਼ੀਆਂ ਪੀੜੀਆਂ ਨੂੰ ਲੰਮੇ ਸਮੇਂ ਤੱਕ, ਇਤਿਹਾਸ-ਉਸਾਰੀ ਲਈ ਅੱਗੇ ਕਦਮ ਵਧਾਉਣ ਲਈ ਪ੍ਰੇਰਿਤ ਕਰਦੀਆਂ ਰਹੀਆਂ। 1967 ਦਾ ਨਕਸਲਬਾੜੀ ਕਿਸਾਨ-ਉਭਾਰ ਭਾਰਤੀ ਇਤਿਹਾਸ ਦੇ ਅਜ਼ਾਦੀ ਤੋਂ ਬਾਅਦ ਦੇ ਦੌਰ ਦੀ ਇੱਕ ਅਜਿਹੀ ਹੀ ਮਹਾਨ ਇਤਿਹਾਸਕ ਘਟਨਾ ਸੀ।

ਨਕਸਲਬਾੜੀ ਦਾ ਇਨਕਲਾਬੀ ਲੋਕ-ਉਭਾਰ ਇੱਕ ਇਤਿਹਾਸਕ ਧਮਾਕੇ ਵਾਂਗ ਵਾਪਰਿਆ ਜਿਸਨੇ ਭਾਰਤੀ ਹਾਕਮ ਜਮਾਤ ਦੇ ਪਿਛਾਖੜੀ ਕਿਰਦਾਰ ਅਤੇ ਨੀਤੀਆਂ ਨੂੰ ਇੱਕ ਝਟਕੇ ਨਾਲ਼ ਨੰਗਾ ਕਰਨ ਦੇ ਨਾਲ਼ ਹੀ ਭਾਰਤ ਦੀ ਕਮਿਊਨਿਸਟ ਪਾਰਟੀ ਅਤੇ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸਮੇਤ ਸੋਧਵਾਦ ਅਤੇ ਸੰਸਦਮਾਰਗੀ ਖੱਬੇਪੱਖ ਦੇ ਸੰਸਾਰਾਸ਼ਘਾਤੀ ਲੋਕ-ਵਿਰੋਧੀ ਕਿਰਦਾਰ ਨੂੰ ਨੰਗਾ ਕਰਦੇ ਹੋਏ ਭਾਰਤ ਦੇ ਕਿਰਤੀ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਮਜ਼ਦੂਰ ਇਨਕਲਾਬ ਦੇ ਹਿਰਾਵਲ ਦਸਤੇ ਦੀ ਉਸਾਰੀ ਅਤੇ ਗਠਨ ਦੇ ਕੰਮ ਨੂੰ ਨਵੇਂ ਸਿਰਿਓਂ ਹੱਥ ਵਿੱਚ ਲੈਣਾ ਹੋਵੇਗਾ। ਨਕਸਲਬਾੜੀ ਦੇ ਫ਼ੌਰਨ ਬਾਅਦ, ਮਜ਼ਦੂਰ ਜਮਾਤ ਦੀ ਇੱਕ ਕੁੱਲ ਭਾਰਤ ਪਾਰਟੀ ਦੇ ਗਠਨ ਦੀ ਦਿਸ਼ਾ ਵਿੱਚ ਤੂਫ਼ਾਨੀ ਸਰਗਰਮੀਆਂ ਨਾਲ਼ ਇੱਕ ਨਵੀਂ ਸ਼ੁਰੂਆਤ ਹੋਈ, ਪਰ ਜਲਦੀ ਹੀ ਇਹ ਨਵੀਂ ਸ਼ੁਰੂਆਤ ”ਖੱਬੇਪੱਖੀ” ਦਹਿਸ਼ਤਗਰਦੀ ਦੀ ਘੁੰਮਣ-ਘੇਰੀ ਵਿੱਚ ਜਾ ਫਸੀ। ਸਾਰੇ ਐਲਾਨਾਂ ਅਤੇ ਦਾਅਵਿਆਂ ਦੇ ਬਾਵਜੂਦ, ਕੌੜਾ ਇਤਿਹਾਸਿਕ ਤੱਥ ਇਹ ਹੈ ਕਿ ਦੇਸ਼ ਪੱਧਰ ‘ਤੇ ਮਜ਼ਦੂਰ ਜਮਾਤ ਦੀ ਇੱਕ ਏਕੀਕ੍ਰਿਤ ਇਨਕਲਾਬੀ ਪਾਰਟੀ ਨਕਸਲਬਾੜੀ ਤੋਂ ਬਾਅਦ ਦੇ ਯਤਨਾਂ ਦੇ ਸਿੱਟੇ ਵੱਜੋਂ ਹੋਂਦ ਵਿੱਚ ਆ ਹੀ ਨਹੀਂ ਸਕੀ। 1969 ਵਿੱਚ ਜਿਹੜੀ ਭਾਰਤ ਦੀ ਕਮਿਊਨਿਸਟ ਪਾਰਟੀ (ਮਾ-ਲੇ) ਦਾ ਐਲਾਨ ਹੋਇਆ, ਉਹ ਪਿਛਲੇ ਸੈਂਤੀ ਸਾਲਾਂ ਤੋਂ ਕਈ ਗਰੁੱਪਾਂ ਅਤੇ ਜੱਥੇਬੰਦੀਆਂ ਵਿੱਚ ਵੰਡੀ ਹੋਈ, ਏਕਤਾ ਅਤੇ ਫੁੱਟ ਦੇ ਅਰੁੱਕ ਸਿਲਸਿਲੇ ਚੋਂ ਗੁਜਰਦੀ ਰਹੀ ਹੈ। ਨਕਸਲਬਾੜੀ ਦੀ ਮੂਲ ਪ੍ਰੇਰਣਾ ਨਾਲ਼ ਬਣੀਆਂ ਜੋ ਕਮਿਊਨਸਟ ਇਨਕਲਾਬੀ ਜੱਥੇਬੰਦੀਆਂ ਭਾਕਪਾ (ਮਾ-ਲੇ) ਵਿੱਚ ਸ਼ਾਮਿਲ ਨਹੀਂ ਹੋਈਆਂ ਸਨ, ਉਹਨਾਂ ਦੀ ਵੀ ਇਹੀ ਹਾਲਤ ਰਹੀ ਹੈ। ਇਹਨਾਂ ਸਾਰੀਆਂ ਕਮਿਊਨਿਸਟ  ਇਨਕਲਾਬੀ ਜਥੇਬੰਦੀਆਂ ਦੇ ਜਿਸ ਸਮੂਹ ਨੂੰ ਕਮਿਊਨਿਸਟ ਇਨਕਲਾਬੀ ਖੇਮਾ ਕਿਹਾ ਜਾਂਦਾ ਰਿਹਾ ਹੈ, ਉਹਨਾਂ ਵਿੱਚੋਂ ਅੱਜ ਵੀ ”ਖੱਬੀ” ਮਾਅਰਕੇਬਾਜੀ ਦੀ ਨਿੱਕ-ਬੁਰਜੂਆ ਲੀਹ ਦੇ ਸੋਧੇ ਅਤੇ ਵਧੇ ਹੋਏ ਐਡੀਸ਼ਨ ਨੂੰ ਅਮਲ ਵਿੱਚ ਲਿਆ ਰਹੇ ਹਨ, ਕੁੱਝ ਸੱਜੇ ਕੁਰਾਹੇ ਪੈਣ ਦੀ ਪ੍ਰਕਿਰਿਆ ਵਿੱਚ ਹਨ, ਤਾਂ ਕੁੱਝ ਸਿੱਧੇ ਸੰਸਦਮਾਰਗੀ ਖੱਬੇਪੱਖੀਆਂ ਦੀਆਂ ਸਫਾਂ ਵਿੱਚ ਜਾ ਬੈਠੇ ਹਨ, ਕਈਆਂ ਦੀ ਹੋਂਦ ਸਿਰਫ਼ ਨਾਮ ਦੀ ਹੀ ਬਚੀ ਹੋਈ ਹੈ ਤਾਂ ਕਈਆਂ ਦਾ ਬਕਾਇਦਾ ਭੋਗ ਪੈ ਚੁੱਕਾ ਹੈ ਅਤੇ ਕਈ ਅਜਿਹੇ ਵੀ ਹਨ ਜੋ ਨਵ ਖੱਬੇਪੱਖੀ ”ਮੁਕਤ ਚਿੰਤਨ” ਦਾ ਰਾਹ ਫੜ ਕੇ ਅਧਿਐਨ ਕਮਰਿਆਂ ਵਿੱਚ ਮੁਕਤੀ ਦੇ ਨਵੇਂ ਸੂਤਰ ਖੋਜ ਰਹੇ ਹਨ। ਇਸ ਦੁਖਦਾਈ ਹਾਲਤ ਦੇ ਕਾਰਣਾਂ ਦੀ ਜਾਂਚ ਜਰੂਰੀ ਹੈ ਅਤੇ ਅੱਗੇ ਅਸੀਂ ਅਜਿਹਾ ਕਰਨ ਦੀ ਇੱਕ ਕੋਸ਼ਿਸ਼ ਵੀ ਕਰਾਂਗੇ, ਪਰ ਇੰਨਾ ਤੈਅ ਹੈ ਕਿ ਨਕਸਲਬਾੜੀ ਵਿੱਚ 1967 ਵਿੱਚ ਵਾਪਰੀ ਘਟਨਾ ਭਾਰਤੀ ਇਤਿਹਾਸ ਦਾ ਇੱਕ ਮੋੜ-ਨੁਕਤਾ ਅਤੇ ਭਾਰਤੀ ਖੱਬੇ-ਪੱਖ ਦੇ ਇਤਿਹਾਸ ਦਾ ਇੱਕ ਸੰਦਰਭ ਨੁਕਤਾ ਸੀ। ਇਸ ਘਟਨਾ ਨੇ ਅਤੇ ਇੱਥੋਂ ਸ਼ੁਰੂ ਹੋਈ ਮਾਰਕਸਵਾਦੀ-ਲੈਨਿਨਵਾਦੀ ਰਾਜਨੀਤਕ ਧਾਰਾ ਨੇ ਪੂਰੇ ਭਾਰਤੀ ਰਾਜਨੀਤਿਕ ਦ੍ਰਿਸ਼ ਨੂੰ, ਸਮਾਜਿਕ ਤਾਣੇ-ਬਾਣੇ ਨੂੰ ਅਤੇ ਸਭਿਆਚਾਰ-ਸਾਹਿਤ ਨੂੰ ਡੂੰਘਾਈ ਨਾਲ਼ ਪ੍ਰਭਾਵਿਤ ਕੀਤਾ। ਭਾਰਤੀ ਸਮਾਜ ਅਤੇ ਰਾਜਨੀਤੀ ਦਾ ਸਰੂਪ ਉਸ ਤਰ੍ਹਾਂ ਦਾ ਬਿਲਕੁੱਲ ਨਹੀਂ ਰਹਿ ਗਿਆ ਜਿਵੇਂ ਦਾ ਕਿ ਉਹ ਪਹਿਲਾਂ ਸੀ। ਬੁਰਜੂਆ ਮੀਡੀਆ ਨੇ ਇਨਕਲਾਬੀ ਖੱਬੇ-ਪੱਖ ਲਈ ਇੱਕ ਨਵਾਂ ਸ਼ਬਦ…

 (ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 09, ਅਪ੍ਰੈਲ-ਜੂਨ 2008 ਵਿਚ ਪ੍ਰਕਾਸ਼ਿ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s