ਨਕਸਲਬਾੜੀ ਅਤੇ ਬਾਅਦ ਦੇ ਚਾਰ ਦਹਾਕੇ : ਇੱਕ ਪਿਛਲਝਾਤ

(ਤੀਜੀ ਕਿਸ਼ਤ)

(ਲੜੀ ਜੋੜਨ ਲਈ ਦੇਖੋ ਪ੍ਰਤੀਬੱਧ, ਬੁਲੇਟਿਨ 26)

ਲੇਖ ਦੇ ਪਹਿਲੇ ਹਿੱਸੇ ਵਿੱਚ ਅਸੀਂ ਭਾਰਤ ਵਿੱਚ ਕਮਿਊਨਿਸਟ ਲਹਿਰ ਦੇ ਇਤਿਹਾਸ ਅਤੇ ਪਾਰਟੀ ਵਿੱਚ ਸੋਧਵਾਦੀ ਭਟਕਾਅ ਦੇ ਸੰਖੇਪ ਪਿਛੋਕੜ ਨਾਲ਼ ਨਕਸਲਬਾੜੀ ਕਿਸਾਨ ਉਭਾਰ, ‘ਕਮਿਊਨਿਸਟ ਇਨਕਲਾਬੀਆਂ ਦੀ ਸਰਵ ਭਾਰਤੀ ਤਾਲਮੇਲ਼ ਕਮੇਟੀ’ ਦੇ ਜਥੇਬੰਦ ਹੋਣ, ਕਮੇਟੀ ਦੇ ਜੀਵਨ-ਕਾਲ ਦੌਰਾਨ ਇਨਕਲਾਬੀ ਜਨਤਕ ਲੀਹ ਦੀ ਹਰ ਪਹੁੰਚ, ਸੋਚ ਅਤੇ ਲੀਹ ਨੂੰ ਨੌਕਰਸ਼ਾਹੀ ਢੰਗ ਨਾਲ਼ ਨੁੱਕਰ ਲਾ ਕੇ ”ਖੱਬੀ” ਮਾਰਕੇਬਾਜ਼ੀ ਲੀਹ ਦੇ ਬਾਅਦ ਵਿੱਚ ਮਜ਼ਬੂਤ ਹੁੰਦੇ ਜਾਣ ਦੀ ਪ੍ਰਕਿਰਿਆ ਅਤੇ ਫਿਰ ਮੁੱਖ ਰੂਪ ਵਿੱਚ ਏਸੇ ਲੀਹ ‘ਤੇ ਮਈ 1970 ਵਿੱਚ ਅੱਠਵੀਂ ਕਾਂਗਰਸ ਦੇ ਅਯੋਜਨ ਅਤੇ ਭਾਕਪਾ (ਮ.ਲ) ਨੂੰ ਜਥੇਬੰਦ ਕਰਨ ਤੱਕ ਦੀ ਚਰਚਾ ਕੀਤੀ ਸੀ। ਦੂਜੇ ਹਿੱਸੇ ਵਿੱਚ ਸ਼੍ਰੀਕਾਕੁਲਮ ਵਿੱਚ ”ਖੱਬੀ” ਮਾਰਕੇਬਾਜ਼ ਲੀਹ ਦੀ ਅਸਫ਼ਲਤਾ ਦੇ ਜਿਕਰ ਨਾਲ਼ ਕੁਝ ਘੱਟ ਜਾਣੇ ਜਾਂਦੇ ਤੱਥਾਂ ਦੀ ਚਰਚਾ ਕੀਤੀ ਗਈ ਸੀ ਕਿ ਨਕਸਲਬਾੜੀ ਦੇ ਇਨਕਲਾਬੀ ਉਭਾਰ ਨੇ ਦੇਸ਼ ਦੇ ਵਿਦਿਆਰਥੀਆਂ-ਨੌਜੁਆਨਾਂ ਦੇ ਨਾਲ਼ ਹੀ ਸਨਅਤੀ ਮਜ਼ਦੂਰ ਜਮਾਤ ਨੂੰ ਵੀ ਕਿੰਨੀ ਡੂੰਘਾਈ ਨਾਲ਼ ਪ੍ਰਭਾਵਿਤ ਕੀਤਾ ਸੀ ਪਰ ਚਾਰੂ ਮਜੂਮਦਾਰ ਅਤੇ ਪਾਰਟੀ ਅਗਵਾਈ ਦੇ ਮੁੱਖ ਹਿੱਸੇ ਦੁਆਰਾ ਇਨਕਾਲਬੀ ਜਨਤਕ ਲੀਹ ਦੇ ਪੂਰਨ ਨਿਖੇਧ ਦੇ ਕਾਰਨ ਪਾਰਟੀ ਦੁਆਰਾ ਇਸ ਇਤਿਹਾਸਕ ਮੌਕੇ ਦਾ ਕੋਈ ਫਾਇਦਾ ਨਹੀਂ ਲਿਆ ਜਾ ਸਕਿਆ।

ਹੁਣ ਲੇਖ ਦੇ ਪੇਸ਼ ਹਿੱਸੇ ਵਿੱਚ ਅਸੀਂ ਉਨ੍ਹਾਂ ਹਾਲਤਾਂ ਅਤੇ ਘਟਨਾਕ੍ਰਮ ਦੀ ਚਰਚਾ ਕਰਾਂਗੇ ਜੋ ਪਾਰਟੀ-ਕਾਂਗਰਸ ਦੇ ਬਾਅਦ ਪਾਰਟੀ ਅੰਦਰ ਪੈਦਾ ਅਤੇ ਗਤੀਸ਼ੀਲ ਹੋਇਆ ਸੀ। ਕਮਿਊਨਿਸਟ ਇਨਕਲਾਬੀਆਂ ਵਿੱਚ ਏਕਤਾ ਦੇ ਨਾਲ਼ ਹੀ ਫੁੱਟ ਦਾ ਜੋ ਸਿਲਸਿਲਾ ਤਾਲਮੇਲ਼ ਕਮੇਟੀ ਦੇ ਕਾਰਜਕਾਲ ਵਿੱਚ ਹੀ ਸ਼ੁਰੂ ਹੋ ਗਿਆ ਸੀ, ਉਹ ਕਾਂਗਰਸ ਦੇ ਬਾਅਦ ਵੀ ਬਾ-ਦਸਤੂਰ ਜਾਰੀ ਰਿਹਾ…

ਪੂਰੇ ਲੇਖ ਲਈ ਪੀ.ਡੀ.ਐਫ਼ ਡਾਊਨਲੋਡ ਕਰੋ

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਇਸ਼ਤਿਹਾਰ