ਭਾਰਤ ਵਿੱਚ ਨਵਉਦਾਰਵਾਦ ਦੇ ਦੋ ਦਹਾਕੇ -ਸੁਖਵਿੰਦਰ

 ਭਾਰਤੀ ਹਾਕਮਾਂ ਵੱਲੋਂ 1991 ‘ਚ ‘ਨਵੀਂ ਆਰਥਿਕ ਨੀਤੀ’ ਦੇ ਨਾਂ ਹੇਠ ਅਪਣਾਈਆਂ ਨਵਉਦਾਰਵਾਦੀ ਨੀਤੀਆਂ ਦੀ ਅਮਲਦਾਰੀ ਦੇ ਦੋ ਦਹਾਕੇ ਪੂਰੇ ਹੋ ਚੁੱਕੇ ਹਨ। 1991 ‘ਚ ਨਵਉਦਾਰਵਾਦੀ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਵੇਲ਼ੇ ਭਾਰਤ ਦੇ ਹਾਕਮਾਂ ਵੱਲੋਂ ਕੀਤੇ ਦਾਅਵਿਆਂ ਦੀ ਪੜਤਾਲ ਅਤੇ ਇਨ੍ਹਾਂ ਨੀਤੀਆਂ ਦੇ ਭਾਰਤੀ ਸਮਾਜ ਅਤੇ ਅਰਥਚਾਰੇ ਦੇ ਵੱਖ-ਵੱਖ ਖੇਤਰਾਂ ‘ਤੇ ਪਏ ਅਸਰਾਂ ਦੀ ਨਜ਼ਰਸਾਨੀ ਕਰਨ ਲਈ ਦੋ ਦਹਾਕਿਆਂ ਦਾ ਸਮਾਂ ਕਾਫ਼ੀ ਤੋਂ ਵਧੇਰੇ ਹੈ।

1991 ‘ਚ ਜਦੋਂ ਭਾਰਤੀ ਹਾਕਮਾਂ ਨੇ ਨਵਉਦਾਰਵਾਦੀ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਨ੍ਹਾਂ ਸੁਧਾਰਾਂ ਦੀ ਬਦੌਲਤ ਭਾਰਤ ਇੱਕ ਆਰਥਿਕ ਮਹਾਂਸ਼ਕਤੀ ਜਾਂ ਇੱਕ ਹੋਰ ‘ਏਸ਼ੀਆਈ ਚੀਤਾ’ ਬਣਕੇ ਸੰਸਾਰ ਦੇ ਨਕਸ਼ੇ ‘ਤੇ ਉੱਭਰੇਗਾ। ਬੀਤੇ ਦੋ ਦਹਾਕਿਆਂ ਦੇ ਇਨ੍ਹਾਂ ਆਰਥਿਕ ਸੁਧਾਰਾਂ ਦੇ ਅਮਲ ਨੇ ਦਿਖਾਇਆ ਹੈ ਕਿ ਭਾਰਤੀ ਹਾਕਮਾਂ ਦੇ ਉਪਰੋਕਤ ਦਾਅਵੇ ਕਿੰਨੇ ਖੋਖਲੇ ਸਨ। ਕੁਝ ਖੱਬੇ ਪੱਖੀ ਗਰੁੱਪਾਂ ਨੂੰ 1991 ਦੇ ਆਰਥਿਕ ਸੁਧਾਰਾਂ ਦੇ ਰੂਪ ਵਿੱਚ ਬਸਤੀਵਾਦ ਦੀ ਵਾਪਸੀ ਨਜ਼ਰ ਆਈ, ਕੁਝ ਗਰੁੱਪਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਆਰਥਿਕ ਸੁਧਾਰਾਂ ਨੇ ਭਾਰਤੀ ਬੁਰਜੂਆਜ਼ੀ ਦੇ ਸਾਮਰਾਜਵਾਦ ਦੇ ਦਲਾਲ ਕਿਰਦਾਰ ਦੇ ਉਨ੍ਹਾਂ ਦੇ ਵਿਸ਼ਲੇਸ਼ਣ ਦੀ ਪੁਸ਼ਟੀ ਕੀਤੀ ਹੈ। ਅਜਿਹੇ ਦਾਅਵੇ ਕਰਦੇ ਹੋਏ ਉਹ ਭਾਰਤੀ ਬੁਰਜੂਆਜ਼ੀ ਦੇ ਸਾਮਰਾਜਵਾਦ ਨਾਲ਼ ਸਬੰਧਾਂ ਦੇ ਆਪਣੇ ਗਲਤ ਥੀਸਿਸ ਦੇ ਹੱਕ ਵਿੱਚ ਪਹਿਲਾਂ ਤੋਂ ਵੀ ਵਧੇਰੇ ਕੁਤਰਕ ਕਰਨ ਲੱਗੇ। ਇਹ ਗਰੁੱਪ ਭਾਰਤੀ ਬੁਰਜੂਆਜ਼ੀ ਦੁਆਰਾ ਅਪਣਾਈਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਪਿੱਛੇ ਨਿਰੋਲ ਸਾਮਰਾਜਵਾਦ ਦੀ ਸਾਜ਼ਿਸ਼ ਜਾਂ ਸਾਮਰਾਜਵਾਦੀ ਨਿਰਦੇਸ਼ਾਂ ਨੂੰ ਹੀ ਦੇਖਦੇ ਹਨ। ਉਹ ਭਾਰਤੀ ਬੁਰਜੂਆਜ਼ੀ ਦੀ ਅਜ਼ਾਦਾਨਾ ਹੈਸੀਅਤ ਨੂੰ ਮੰਨਣੋਂ ਇਨਕਾਰੀ ਹਨ। ਬਿਨਾਂ ਸ਼ੱਕ ਭਾਰਤੀ ਬੁਰਜੂਆਜ਼ੀ ਵੱਲੋਂ ਅਪਣਾਈਆਂ ਇਨ੍ਹਾਂ ਆਰਥਿਕ ਨੀਤੀਆਂ ਪਿੱਛੇ ਸਾਮਰਾਜਵਾਦੀ ਦੇਸ਼ਾਂ ਦੇ ਦਬਾਅ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਇਹ ਨੀਤੀਆਂ ਭਾਰਤੀ ਬੁਰਜੂਆਜ਼ੀ ਦੀ ਵੀ ਲੋੜ ਸਨ। ਨਵਉਦਾਰਵਾਦੀ ਆਰਥਿਕ ਨੀਤੀਆਂ ਸਾਮਰਾਜਵਾਦੀ ਵਿੱਤੀ ਸਰਮਾਏ ਅਤੇ ਭਾਰਤੀ ਬੁਰਜੂਆਜ਼ੀ ਦੀਆਂ ਲੋੜਾਂ (ਕਿਸੇ ਨਾ ਕਿਸੇ ਰੂਪ ਵਿੱਚ ਤੀਸਰੀ ਦੁਨੀਆਂ ਦੇ ਦੇਸ਼ਾਂ ਦੀ ਬੁਰਜੂਆਜ਼ੀ ਬਾਰੇ ਵੀ ਇਹੋ ਸੱਚ ਹੈ, ਕਿਉਂਕਿ ਲਗਭਗ ਇਨ੍ਹਾਂ ਸਭ ਦੇਸ਼ਾਂ ਦੀ ਬੁਰਜੂਆਜ਼ੀ ਨੇ ਥੋੜ੍ਹਾ ਅੱਗੇ ਪਿੱਛੇ ਇਹੋ ਨੀਤੀਆਂ ਅਪਣਾਈਆਂ ਹਨ) ਦੇ ਵਚਿੱਤਰ ਤਾਲਮੇਲ ਦੀ ਉਪਜ ਸਨ। ਭਾਰਤ ਦੀਆਂ ਸਮਾਜਿਕ ਜਮਹੂਰੀ ਪਾਰਟੀਆਂ (ਭਾਕਪਾ, ਮਾਕਪਾ) ਅਤੇ ਉਨ੍ਹਾਂ ਨਾਲ਼ ਜੁੜੇ ਬੁੱਧੀਜੀਵੀ ਇਨ੍ਹਾਂ ਨਵਉਦਾਰਵਾਦੀ ਨੀਤੀਆਂ ਦਾ ‘ਵਿਰੋਧ’ ਕਰਦੇ ਹੋਏ ਨਹਿਰੂ ਦੇ ਦੌਰ ਦੀਆਂ ਆਰਥਿਕ ਨੀਤੀਆਂ ਵੱਲ ਵਾਪਸੀ ਦੀ ਦੁਹਾਈ ਦੇਣ ਲੱਗੇ। ਇਹ ਪਾਰਟੀਆਂ ਇਹ ਸਮਝਣ ਤੋਂ ਅਸਮਰੱਥ ਸਨ ਜਾਂ ਸਮਝਦੇ ਹੋਏ ਵੀ ਸਮਝਣ ਤੋਂ ਇਨਕਾਰੀ ਸਨ ਕਿ ਨਹਿਰੂ ਦੇ ਦੌਰ ਦੀਆਂ ਆਰਥਿਕ ਨੀਤੀਆਂ ਦਾ ਤਰਕਸ਼ੀਲ ਨਤੀਜਾ ਹੀ ਨਵਉਦਾਰਵਾਦੀ ਆਰਥਿਕ ਨੀਤੀਆਂ ਸਨ। ਪਿਛਲੇ ਦੋ ਦਹਾਕਿਆਂ ਦੇ ਅਮਲ ਅਤੇ ਭਾਰਤੀ ਅਰਥਚਾਰੇ ਦੇ ਵਰਤਮਾਨ ਸੰਕਟ ਪ੍ਰਤੀ ਭਾਰਤੀ ਹਾਕਮਾਂ ਦੇ ਰਵੱਈਏ ਨੇ ਦਿਖਾਇਆ ਹੈ ਕਿ ਨਵਉਦਾਰਵਾਦੀ ਨੀਤੀਆਂ ਦੇ ਅਮਲ ‘ਤੇ ਅੱਗੇ ਵਧਣਾ ਹੀ ਭਾਰਤੀ ਬੁਰਜੂਆਜ਼ੀ ਕੋਲ਼ ਇੱਕੋ ਇੱਕ ਰਾਹ ਸੀ ਅਤੇ ਇਸ ਤੋਂ ਪਿੱਛੇ ਵੱਲ ਵਾਪਸੀ ਨਾ ਤਾਂ ਇਸ ਲਈ ਮੁਮਕਿਨ ਸੀ ਅਤੇ ਨਾ ਹੀ ਇਸ ਦੀ ਚਾਹਤ ਸੀ। ਨਵੀਆਂ ਆਰਥਿਕ ਨੀਤੀਆਂ ਦਾ ਇਨ੍ਹਾਂ ਸੋਧਵਾਦੀ ਪਾਰਟੀਆਂ ਦਾ ਵਿਰੋਧ ਨਕਲੀ ਸੀ, ਅਤੇ ਜਿਹੜੇ ਰਾਜਾਂ ‘ਚ ਇਨ੍ਹਾਂ ਅਖੌਤੀ ਕਮਿਊਨਿਸਟ ਪਾਰਟੀਆਂ ਦੀਆਂ ਹਕੂਮਤਾਂ ਸਨ ਉੱਥੇ ਇਨ੍ਹਾਂ ਨੇ ਨਵੀਆਂ ਆਰਥਿਕ ਨੀਤੀਆਂ ਨੂੰ ਗੱਜ-ਵੱਜ ਕੇ ਲਾਗੂ ਕੀਤਾ। ਇਨ੍ਹਾਂ ਨੀਤੀਆਂ ਦਾ ਵਿਰੋਧ ਕਰ ਰਹੇ ਲੋਕਾਂ ਉੱਪਰ (ਖਾਸਕਰ ਬੰਗਾਲ ‘ਚ) ਬੇਕਿਰਕ ਜਬਰ ਢਾਹਿਆ ਅਤੇ ਭਾਰਤੀ ਬੁਰਜੂਆਜ਼ੀ ਦੀ ਖੂਬ ਪ੍ਰਸ਼ੰਸਾ ਖੱਟੀ। ਬੀਤੇ ਦੋ ਦਹਾਕਿਆਂ ਦੌਰਾਨ ਇਨ੍ਹਾਂ ਅਖੌਤੀ ਕਮਿਊਨਿਸਟਾਂ ਦਾ ਸਮਾਜਿਕ ਜਮਹੂਰੀ ਕਿਰਦਾਰ ਵਧੇਰੇ ਨੰਗਾ ਹੋਇਆ ਹੈ।

ਕਾਰਲ ਮਾਰਕਸ ਨੇ ਲਿਖਿਆ ਹੈ: ”ਹੀਗਲ ਨੇ ਕਿਸੇ ਥਾਂ ਆਖਿਆ ਹੈ ਕਿ ਸੰਸਾਰ ਦੇ ਇਤਿਹਾਸ ਵਿੱਚ ਵੱਡੀ ਮਹੱਤਤਾ ਵਾਲ਼ੇ ਤੱਥ ਇੱਕ ਤਰ੍ਹਾਂ ਨਾਲ਼ ਦੋ ਵਾਰ ਵਾਪਰਦੇ ਹਨ। ਉਹ ਇਹਦੇ ਨਾਲ਼ ਇਹ ਗੱਲ ਜੋੜਨਾ ਭੁੱਲ ਗਿਆ, ਪਹਿਲੀ ਵਾਰ ਤ੍ਰਾਸਤੀ ਦੇ ਰੂਪ ਵਿੱਚ, ਦੂਰੀ ਵਾਰ ਸਵਾਂਗ ਦੇ ਰੂਪ ਵਿੱਚ।” (ਲੂਈ ਬੋਨਾਪਾਰਟ ਦਾ ਅਠਾਰ੍ਹਵਾਂ ਬਰੂਮੇਰ)…

(ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 17, ਨਵੰਬਰ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s