‘ਨਵਾਂ ਜ਼ਮਾਨਾ’ ਵਿੱਚ ਜਾਰੀ ‘ਕਮਿਊਨਿਸਟ ਲਹਿਰ ਸਾਹਮਣੇ ਅਜੋਕੀਆਂ ਚੁਣੌਤੀਆਂ’ ਕਾਲਮ ਆਂਡੇ ਥੋੜੇ, ਕੁੜ-ਕੁੜ ਬਹੁਤੀ ਜਾਂ ਆਂਡੇ ਕਿਤੇ, ਕੁੜ-ਕੁੜ ਕਿਤੇ -ਅੰਮਿਰ੍ਤ

6

16ਵੀਆਂ ਲੋਕ ਸਭਾ ਚੋਣਾਂ ਵਿੱਚ ਪਾਰਲੀਮਾਨੀਵਾਦੀ ਖੱਬਿਆਂ ਅਤੇ ਨਾਲ਼ ਹੀ ਇਨਕਲਾਬੀ ਖੱਬੀਆਂ ਧਿਰਾਂ ਜਿਹੜੀਆਂ ਚੋਣਾਂ ਵਿੱਚ ਹਿੱਸਾ ਲੈਂਦੀਆਂ ਹਨ, ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਇਸਦੇ ਕਾਰਨਾਂ ਅਤੇ ਸਮੁੱਚੀ ਕਮਿਊਨਿਸਟ ਲਹਿਰ ਸਾਹਮਣੇ ਚੁਣੌਤੀਆਂ ਦਾ ਲੇਖਾ-ਜੋਖਾ ਕਰਨ ਲਈ ‘ਨਵਾਂ ਜ਼ਮਾਨਾ’ ਅਖਬਾਰ ਨੇ ‘ਕਮਿਊਨਿਸਟ ਲਹਿਰ ਸਾਹਮਣੇ ਅਜੋਕੀਆਂ ਚੁਣੌਤੀਆਂ’ (ਜੋ ਕੁੱਝ ਹਫ਼ਤਿਆਂ ਬਾਅਦ ਪਤਾ ਨਹੀਂ ਕਿਉਂ ‘ਪੰਜਾਬ ਦੀ ਕਮਿਊਨਿਸਟ ਲਹਿਰ ਸਾਹਮਣੇ ਅਜੋਕੀਆਂ ਚੁਣੌਤੀਆਂ’ ਬਣ ਗਿਆ) ਨਾਂ ਦਾ ਕਾਲਮ ਸ਼ੁਰੂ ਕੀਤਾ ਹੈ ਜਿਸ ਵਿੱਚ ਹੁਣ ਤੱਕ ਕਈ ਲੇਖ, ਪ੍ਰਤੀਕਰਮ ਛਪ ਚੁੱਕੇ ਹਨ। ਲਿਖਣ ਵਾਲਿਆਂ ਵਿੱਚ ਕੁੱਝ ਖੱਬੀਆਂ ਧਿਰਾਂ ਦੇ ਨੁਮਾਇੰਦੇ ਤੇ ਕਈ ਬੁੱਧੀਜੀਵੀ ਵੀ ਸ਼ਾਮਲ ਹਨ ਅਤੇ ਸਭ ਨੇ ਕਮਿਊਨਿਸਟ ਲਹਿਰ ਦੀ ਵਰਤਮਾਨ ਹਾਲਤ ਦੇ ਅਲੱਗ-ਅਲੱਗ ਕਾਰਨ ਅਤੇ ਇਸ ਤੋਂ ਉੱਭਰਨ ਦੇ ਕਈ ਸਾਰੇ ਨੁਸਖੇ ਸੁਝਾਏ ਹਨ। ਇਸ ਕਾਲਮ ਦੇ ਲਗਭਗ ਸਾਰੇ ਲੇਖਾਂ ਦਾ ਰਵਾਨਗੀ ਬਿੰਦੂ ਹੀ ਗਲਤ ਹੈ। ਇਹਨਾਂ ਸਾਰੇ “ਸਲਾਹਕਾਰਾਂ” ਲਈ ਚਿੰਤਾ ਦਾ ਮੁੱਖ ਵਿਸ਼ਾ ਚੋਣਾਂ ਜਿੱਤਣਾ ਬਣਿਆ ਹੋਇਆ ਹੈ ਜਿਵੇਂ ਕਮਿਊਨਿਸਟਾਂ ਦੇ ਸਾਹਮਣੇ ਅਸਲ ਚੁਣੌਤੀ ਬੱਸ ਚੋਣਾਂ ਜਿੱਤਣਾ ਹੀ ਹੋਵੇ। ਜਦਕਿ ਕਮਿਊਨਿਸਟਾਂ ਲਈ ਚੋਣਾਂ ਵਿੱਚ ਬਹੁਮਤ ਹਾਸਲ ਕਰਨਾ ਤਾਂ ਦੂਰ, ਕੁੱਝ ਸੀਟਾਂ ਆਦਿ ਜਿੱਤਣਾ ਵੀ ਕਦੇ ਮੁੱਖ ਚਿੰਤਾ ਨਹੀਂ ਰਹੀ ਹੈ ਅਤੇ ਨਾ ਹੀ ਅੱਜ ਇਹ ਮੁੱਖ ਚਿੰਤਾ ਜਾਂ ਚੁਣੌਤੀ ਹੈ। ਲੈਨਿਨ ਨੇ ਵੀ ਇਹੀ ਸਿੱਖਿਆ ਦਿੱਤੀ ਸੀ ਕਿ ਕਮਿਊਨਿਸਟ ਆਪਣੇ ਵਿਚਾਰਾਂ ਤੇ ਪ੍ਰੋਗਰਾਮ ਦਾ ਪ੍ਰਚਾਰ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਂਦੇ ਹਨ, ਨਾ ਕਿ ਵੋਟਾਂ ਲੈਣ ਲਈ। ਚੋਣਾਂ ਵਿੱਚ ਹਿੱਸਾ ਲੈਣਾ ਜਾਂ ਨਾ ਲੈਣਾ ਕਮਿਊਨਿਸਟਾਂ ਲਈ ਦਾਅਪੇਚਕ ਮਸਲਾ ਹੈ, ਨਾ ਕਿ ਯੁੱਧਨੀਤਕ ਮਸਲਾ; ਪਰ ਦਾਅਪੇਚ ਤੇ ਯੁੱਧਨੀਤੀ ਦਾ ਫਰਕ “ਸਲਾਹਕਾਰਾਂ” ਦੇ ਚੇਤਿਆਂ ਵਿੱਚੋਂ ਵਿਸਰ ਚੁੱਕਿਆ ਹੈ। ਹੁਣ ਤਾਂ ਉਹ ਇਹ ਵੀ ਨਹੀਂ ਸੋਚਦੇ ਕਿ ਬੁਰਜੂਆ ਚੋਣਾਂ ਵਿੱਚ ਸਰਮਾਏ ਦੀ ਤਾਕਤ ਦੇ ਦਮ ਉੱਤੇ ਜਿੱਤ ਹਾਸਲ ਕੀਤੀ ਜਾਂਦੀ ਹੈ ਅਤੇ ਜਿਸ ਬੁਰਜੂਆ ਪਾਰਟੀ ਪਿੱਛੇ ਸਰਮਾਏਦਾਰ ਜਮਾਤ ਆਪਣਾ ਮੋਢਾ ਲਾਉਂਦੀ ਹੈ (ਜੋ ਉਹ ਆਪਣੇ ਹਾਲਾਤਾਂ ਤੇ ਹਿਤਾਂ ਅਨੁਸਾਰ ਕਰਦੀ ਹੈ), ਉਹੀ ਪਾਰਟੀ ਚੋਣਾਂ ਵਿੱਚ ਜਿੱਤਦੀ ਹੈ। ਉਲਟਾ, ਸਾਡੇ “ਸਲਾਹਕਾਰਾਂ” ਨੇ ਕਮਿਊਨਿਸਟ ਵਿਚਾਰਧਾਰਾ ਦੇ ਬੁਨਿਆਦੀ ਅਸੂਲਾਂ ਨੂੰ ਛਿੱਕੇ ਟੰਗ ਕੇ ਚੋਣਾਂ ਜਿੱਤਣ ਲਈ ਨੁਸਖੇ ਦੇਣ ਖਾਤਰ ਕਬੂਤਰ ਵਾਂਗ ਧੌਣਾਂ ਫੁਲਾ ਲਈਆਂ ਹਨ। ਇਹਨਾਂ ਦੇ ਸਾਰੇ ਨੁਸਖਿਆਂ ਦਾ ਤੱਤ ਇਹੀ ਹੁੰਦਾ ਹੈ ਕਿ ਕਮਿਊਨਿਸਟਾਂ ਨੂੰ ਬੁਰਜੂਆ ਪਾਰਟੀਆਂ ਦੇ ਢੰਗ-ਤਰੀਕੇ ਅਪਣਾ ਕੇ ਚੋਣਾਂ ਲੜਨਾ ਚਾਹੀਦਾ ਹੈ। ਕੋਈ ਕਹਿੰਦਾ ਮੱਧਵਰਗ ਦਾ ਖਿਆਲ ਕਰੋ, ਕੋਈ ਕਹਿੰਦਾ ‘ਆਪ’ ਤੋਂ ਸਿੱਖੋ ਆਦਿ ਅਤੇ ‘ਚੁਣੌਤੀਆਂ” ਛਾਂਟਣ ਤੇ ਸਰ ਕਰਨ ਲੱਗੇ “ਕਮਿਊਨਿਸਟ ਸਲਾਹਕਾਰਾਂ” ਦੀ ਹਰੇਕ ਗੱਲ ‘ਕਮਿਊਨਿਸਟ ਏਕਤਾ’ ਜਿਹੜੀ ਘੱਟ ਕੇ ਮਾਕਪਾ-ਭਾਕਪਾ ਦੀ ਏਕਤਾ ਕਰਾਉਣ ਦੀ ਬੂ-ਦੁਹਾਈ ਤੱਕ ਸਿਮਟ ਜਾਂਦੀ ਹੈ, ਉੱਤੇ ਆ ਕੇ ਨਿਬੜ ਜਾਂਦੀ ਹੈ। ਫਿਰ ਵੀ ਇਹਨਾਂ ਲੇਖਾਂ ਵਿੱਚੋਂ ਜੋ ਕੁੱਝ ਨੁਕਤੇ ਉੱਭਰ ਕੇ ਸਾਹਮਣੇ ਆਉਂਦੇ ਹਨ, ਜਿਹਨਾਂ ਉੱਤੇ ਇਹਨਾਂ ”ਸਲਾਹਕਾਰਾਂ” ਨੇ ਵਿਚਾਰ ਕਰਨ ਲਈ ਜ਼ੋਰ ਦਿੱਤਾ ਹੈ, ਉਹਨਾਂ ਨੂੰ ਅਸੀਂ ਮੋਟੇ ਰੂਪ ਵਿੱਚ ਵੱਖ-ਵੱਖ ਕੋਟੀਆਂ ‘ਚ ਰੱਖ ਕੇ ਦੇਖਦੇ ਹਾਂ।  

1. ਸਿਧਾਂਤ ਦਾ “ਖੜੋਤ ਮਾਰਿਆ ਹੋਣਾ”
ਅਤੇ ਸਿਧਾਂਤ ਉੱਤੇ “ਮੁੜ-ਵਿਚਾਰ” ਦੀ ਲੋੜ

ਇਸ ਤਰ੍ਹਾਂ ਦੇ ਵਿਚਾਰ ਤੇ ਨੁਸਖੇ ਪੇਸ਼ ਕਰਨ ਵਾਲ਼ਿਆਂ ਅਨੁਸਾਰ ਕਮਿਊਨਿਸਟ ਲਹਿਰ ਦੀ ਵਰਤਮਾਨ ਖੜੋਤ ਮਾਰੀ ਹਾਲਤ, ਖਾਸ ਕਰਕੇ 16ਵੀਆਂ ਲੋਕ ਸਭਾ ਚੋਣਾਂ ਵਿੱਚ ਬਹੁਤ ਹੀ ਮਾੜੀ ਕਾਰਗੁਜ਼ਾਰੀ ਦਾ ਕਾਰਨ ਮਾਰਕਸਵਾਦੀ ਸਿਧਾਂਤ ਦਾ ਅੱਜ ਦੇ ਸਮੇਂ ਦਾ ਹਾਣੀ ਨਾ ਹੋਣਾ ਹੈ ਅਤੇ ਇਸ ਲਈ ਕਮਿਊਨਿਸਟ ਲਹਿਰ ਨੂੰ ਅੱਗੇ ਵਧਾਉਣ ਲਈ ਸਮੁੱਚੇ ਸਿਧਾਂਤ ਉੱਤੇ ਜਾਂ ਸਿਧਾਂਤ ਦੇ ਕੁੱਝ ਹਿੱਸੇ ਉੱਤੇ ਮੁੜ-ਵਿਚਾਰ ਕਰਨ ਦੀ ਲੋੜ ਹੈ ਤੇ ਮਾਰਕਸਵਾਦ ਨੂੰ “ਸਮੇਂ ਦਾ ਹਾਣੀ” ਬਣਾਉਣ ਦੀ ਲੋੜ ਹੈ। ਇਸ ਤਰ੍ਹਾਂ ਦੀ ਗੱਲ ਕਰਨ ਵਾਲ਼ਿਆਂ ਵਿੱਚ ਸਭ ਤੋਂ ਮੋਹਰੀ ਸ਼੍ਰੀ ਰਾਜਪਾਲ ਸਿੰਘ ਹਨ ਜਿਹਨਾਂ ਅਨੁਸਾਰ ਅਜਿਹਾ ਕਰਨ ਲਈ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ “ਮਾਰਕਸ ਦੇ ਸਮੇਂ ਤੋਂ ਹੈ ਹੀ, ਲੈਨਿਨ ਤੇ ਮਾਓ ਦੇ ਸਮੇਂ ਤੋਂ ਪਿੱਛੋਂ ਵੀ ਦੁਨੀਆਂ ਬਹੁਤ ਬਦਲ ਚੁੱਕੀ ਹੈ।” ਇਹ ਦੁਨੀਆਂ ਕਿਵੇਂ ਬਦਲ ਚੁੱਕੀ ਹੈ, ਇਸਦਾ ਖੁਲਾਸਾ ਉਹ ਇਸ ਤਰ੍ਹਾਂ ਕਰਦੇ ਕਿ “ਮਾਰਕਸ ਨੇ ਦੱਸਿਆ ਸੀ ਕਿ ਪੈਦਾਵਾਰੀ ਤਾਕਤਾਂ ਦਾ ਪੈਦਾਵਾਰੀ ਸਬੰਧਾਂ ਉੱਤੇ ਨਿਰਣਾਇਕ ਅਸਰ ਪੈਂਦਾ ਹੈ ਅਤੇ ਪੈਦਾਵਾਰੀ ਤਾਕਤਾਂ ਦਾ ਤਕਨੀਕ ਨਾਲ਼ ਸਿੱਧਾ ਸਬੰਧ ਹੈ। ਪਿਛਲੇ 50 ਕੁ ਸਾਲਾਂ ਵਿੱਚ ਤਕਨੀਕ ਬਹੁਤ ਵਿਕਸਤ ਹੋ ਚੁੱਕੀ ਹੈ। ਆਟੋਮੇਸ਼ਨ (ਸਵੈਚਾਲੀਕਰਨ) ਅਤੇ ਕੰਪਿਊਟਰੀਕਰਨ ਨੇ ਪੈਦਾਵਾਰ ਦੀ ਮਜ਼ਦੂਰਾਂ ਉੱਤੇ ਨਿਰਭਰਤਾ ਘਟਾ ਦਿੱਤੀ ਹੈ ਅਤੇ ਤਕਨੀਕੀ ਜਾਣਕਾਰੀ ਰੱਖਣ ਵਾਲ਼ੇ ਮੱਧਵਰਗ ਦੀ ਗਿਣਤੀ ਬਹੁਤ ਵਧਾ ਦਿੱਤੀ ਹੈ। ਮਾਰਕਸਵਾਦ ਦੇ ਕਲਾਸੀਕਲ ਮਾਡਲ ਵਿੱਚ ਇਹ ਕਿਤੇ ਫਿੱਟ ਨਹੀਂ ਆਉਂਦਾ, ਸਗੋਂ ਮੱਧਵਰਗੀ ਸੋਚ ਨੂੰ ਇਨਕਲਾਬ ਦੇ ਰਾਹ ਵਿੱਚ ਅੜਿੱਕਾ ਮੰਨਿਆ ਜਾਂਦਾ ਹੈ। ਇਹ ਸਾਰਾ ਕੁੱਝ ਮੁੜ ਵਿਚਾਰਨ ਦੀ ਲੋੜ ਹੈ ਅਤੇ ਸਿਧਾਂਤ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ।” (ਨਵਾਂ ਜ਼ਮਾਨਾ, ਐਤਵਾਰਤਾ, 1 ਜੂਨ, 2014) ਆਓ ਹੁਣ ਅਸੀਂ ਸ਼੍ਰੀ ਰਾਜਪਾਲ ਸਿੰਘ ਦੇ “ਮਾਰਕਸਵਾਦ” ਬਾਰੇ ਅਤੇ ਉਹਨਾਂ ਦੀ ਬਦਲੀ ਹੋਈ ਦੁਨੀਆਂ ਬਾਰੇ ਕੁੱਝ ਮੁੜ-ਵਿਚਾਰ ਕਰੀਏ (ਕਿਉਂਕਿ ਇਹੋ-ਜਿਹੇ ਤਰਕ ਹੁਣ ਤੱਕ ਦੁਨੀਆਂ ਭਰ ਦੇ ਕਈ ਲੋਕ ਦੇ ਚੁੱਕੇ ਹਨ ਜਿਹਨਾਂ ਦਾ ਜਵਾਬ ਮਾਰਕਸਵਾਦੀ ਵੀ ਚੰਗੀ ਤਰ੍ਹਾਂ ਦੇ ਚੁੱਕੇ ਹਨ, ਪਰ ਸਾਡੇ ਲੇਖਕ ਸਹਿਬਾਨ ਕੁੱਝ ਵੀ ਪੜ੍ਹਨਾ ਆਪਣੀ ਸ਼ਾਨ ਦੇ ਖਿਲਾਫ਼ ਸਮਝਦੇ ਹਨ, ਇਸ ਲਈ ਸਾਨੂੰ ਇਸੇ ਘਿਸੇ-ਪਿਟੇ ਸਵਾਸ ਉੱਤੇ “ਮੁੜ-ਵਿਚਾਰ” ਕਰਨੀ ਹੈ)।…

ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s