ਸੰਸਾਰ ਇਤਿਹਾਸਕ ਨਜ਼ਰੀਏ ਤੋਂ ਨਾਰੀ ਮੁਕਤੀ ਦਾ ਸਵਾਲ ਅਤੇ ਨਾਰੀ ਮੁਕਤੀ ਲਹਿਰ ਦੀ ਦਿਸ਼ਾ —ਕਾਤਿਆਇਨੀ

women dayਅੱਜ ਇਕ ਔਖੇ ਸਮੇਂ ਵਿਚ ਅਸੀਂ ਏਥੇ ਨਾਰੀ ਮੁਕਤੀ ਲਹਿਰ ਦੀਆਂ ਕੁਝ ਬੁਨਿਆਦੀ ਸਮੱਸਿਆਵਾਂ ਉੱਤੇ ਗੱਲਬਾਤ ਕਰਨ ਲਈ ਇੱਕਠੇ ਹੋਏ ਹਾਂ। ਅੱਜ ਦਾ ਸਮਾਂ ਵਕਤੀ ਤੌਰ ਤੇ ਇੱਕ ਹਾਰ, ਪਿਛਲਮੋੜੇ, ਮੁੜ-ਸੁਰਜੀਤੀ ਅਤੇ ਫਾਸ਼ੀਵਾਦ ਦੀਆਂ ਤਾਕਤਾਂ ਦੇ ਸੰਸਾਰ-ਪੱਧਰੇ ਉਭਾਰ ਅਤੇ ਇਨਕਲਾਬ ਦੀਆਂ ਤਾਕਤਾਂ ਦੇ ਪਿੱਛੇ ਹਟਣ ਦਾ ਦੌਰ ਹੈ। ਕੁਝ ਸਮੇਂ ਦੇ ਲਈ, ਅੱਜ ਇਕ ਵਾਰੀ ਫਿਰ ਇਨਕਲਾਬ ਦੀ ਲਹਿਰ ਉੱਤੇ ਉਲਟ-ਇਨਕਲਾਬ ਦੀ ਲਹਿਰ ਸੰਸਾਰ ਪੱਧਰ ‘ਤੇ ਭਾਰੂ ਹੈ।

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦ ਵੀ ਕਦੀ ਸਮੇਂ ਦੇ ਅਜਿਹੇ ਔਖੇ ਦੌਰ ਆਉਂਦੇ ਹਨ ਤਾਂ ਹਨ੍ਹੇਰੇ ਦੀਆਂ ਤਾਕਤਾਂ ਕਿਰਤੀ ਲੋਕਾਂ ਦੇ ਨਾਲ਼ ਹੀ ਔਰਤਾਂ ਦੀ ਅੱਧੀ ਆਬਾਦੀ ਉੱਪਰ ਵੀ ਆਪਣੀ ਪੂਰੀ ਤਾਕਤ ਨਾਲ਼ ਹਮਲਾ ਬੋਲ ਦਿੰਦੀਆਂ ਹਨ। ਅਤੇ ਅਜਿਹੀਆਂ ਤਾਕਤਾਂ ਨਾ ਸਿਰਫ਼ ਔਰਤ ਦੀ ਮੁਕਤੀ ਦੇ ਸੰਘਰਸ਼ ਨੂੰ ਕੁਚਲ ਦੇਣਾ ਚਾਹੁੰਦੀਆਂ ਹਨ ਸਗੋਂ ਅਤੀਤ ਦੇ ਅਣਗਿਣਤ ਲੰਮੇਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀ ਆਜ਼ਾਦੀ ਅਤੇ ਜਮਹੂਰੀ ਹੱਕਾਂ ਨੂੰ ਵੀ ਖੋਹ ਲੈਣ ‘ਤੇ ਉਤਾਰੂ ਹੋ ਜਾਂਦੀਆਂ ਹਨ। ਅੱਜ ਵੀ ਅਜਿਹਾ ਹੀ ਹੋ ਰਿਹਾ ਹੈ। ਅਸੀਂ ਇਕ ਅਜਿਹੇ ਦੌਰ ਵਿੱਚ ਜੀਅ ਰਹੇ ਹਾਂ ਜੋ ਸੰਸਾਰ-ਪ੍ਰੋਲੇਤਾਰੀ ਇਨਕਲਾਬ ਦੇ ਇਕ ਨਵੇਂ ਗੇੜ ਦੀ ਸ਼ੁਰੂਆਤ ਦਾ ਦੌਰ ਹੈ। ਅਕਤੂਬਰ ਇਨਕਲਾਬ ਦੇ ਨਵੇਂ ਅਧਿਆਇ ਦੀ ਉਸਾਰੀ ਦਾ ਦੌਰ ਹੈ, ਕਿਉਂਕਿ ਇਤਿਹਾਸ ਨੇ ਅੰਤਿਮ ਤੌਰ ‘ਤੇ ਇਹ ਸਿੱਧ ਕਰ ਦਿੱਤਾ ਹੈ ਕਿ; ਇਕ ਪੂੰਜੀਵਾਦੀ ਸੰਸਾਰ ਵਿਚ ਨਾਰੀ ਮੁਕਤੀ ਦਾ ਸਵਾਲ ਅੰਤਿਮ ਤੌਰ ‘ਤੇ ਹੱਲ ਨਹੀਂ ਹੋ ਸਕਦਾ ਅਤੇ ਇਹ ਵੀ ਕਿ; ਇਸ ਅੱਧੀ ਆਬਾਦੀ ਦੀ ਮੁਕਤੀ ਦੇ ਘੋਲ ਤੋਂ ਬਿਨਾਂ ਲੁੱਟ ਅਤੇ ਦਾਬੇ ਦੇ ਵਿਰੁੱਧ ਕਿਰਤੀ ਲੋਕਾਂ ਦਾ ਮੁਕਤੀ ਘੋਲ਼ ਵੀ ਸਫ਼ਲ ਨਹੀਂ ਹੋ ਸਕਦਾ।

ਅੱਜ ਆਪਣੀਆਂ ਕੋਸ਼ਿਸ਼ਾਂ ਨੂੰ ਨਵੇਂ ਸਿਰਿਓਂ ਜਥੇਬੰਦ ਕਰਨ ਦੀ ਪ੍ਰਕਿਰਿਆ ਵਿਚੋਂ ਸੰਸਾਰ ਇਤਿਹਾਸਕ ਪਰਿਪੇਖ ਤੋਂ ਨਾਰੀ ਮੁਕਤੀ ਦੇ ਸਵਾਲ ਅਤੇ ਸਮਕਾਲੀ ਨਾਰੀ-ਮੁਕਤੀ ਲਹਿਰ ਦੀ ਆਮ ਦਿਸ਼ਾ ‘ਤੇ ਵਿਚਾਰ ਕਰਦੇ ਹੋਏ ਸਾਨੂੰ ਸਭ ਤੋਂ ਪਹਿਲਾਂ ਉਹਨਾਂ ਵਿਚਾਰਧਾਰਕ-ਸਿਧਾਂਤਕ ਹਮਲਿਆਂ ਦਾ ਜਵਾਬ ਦੇਣਾ ਹੋਵੇਗਾ ਜੋ ਨਾਰੀ ਮੁਕਤੀ ਸਬੰਧੀ ਵੱਖ-ਵੱਖ ਬੁਰਜੂਆ ਸਿਧਾਂਤਾਂ ਦੇ ਰੂਪ ਵਿਚ ਸਾਡੇ ਉੱਪਰ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

 

“ਪ੍ਰਤੀਬੱਧ”, ਅੰਕ 12, ਜਨਵਰੀ-ਮਾਰਚ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s