ਨੇਪਾਲ ਦੀ ਕਮਿਊਨਿਸਟ ਲਹਿਰ : ਇੱਕ ਸੰਖੇਪ ਇਤਿਹਾਸ —ਆਲੋਕ ਰੰਜਨ

nepal c.p

ਨੇਪਾਲ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ 22 ਅਪ੍ਰੈਲ, 1949 ਨੂੰ, ਨਿਰੰਕੁਸ਼ ਜਾਬਰ ਰਾਣਾਸ਼ਾਹੀ ਵਿਰੁੱਧ ਵਿਆਪਕ ਲੋਕ ਘੋਲ਼ਾਂ ਦੌਰਾਨ ਹੋਈ। 

ਦੂਸਰੀ ਸੰਸਾਰ ਜੰਗ ਦੇ ਬਾਅਦ ਪੂਰੀ ਦੁਨੀਆ ਵਿੱਚ ਕੌਮੀ ਮੁਕਤੀ ਘੋਲ਼ਾਂ ਦੀ ਲਹਿਰ ਤੂਫ਼ਾਨੀ ਵੇਗ ਨਾਲ਼ ਅੱਗੇ ਵੱਧ ਰਹੀ ਸੀ। ਦੁਨੀਆ ਦੀਆਂ ਜ਼ਿਆਦਾਤਰ ਬਸਤੀਆਂ, ਅਰਧ-ਬਸਤੀਆਂ, ਨਵ-ਬਸਤੀਆਂ ਵਿੱਚ ਸੰਘਰਸ਼ਸ਼ੀਲ ਮੁਕਤੀ-ਯੋਧਿਆਂ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਕਮਿਊਨਿਸਟ ਸ਼ਾਮਿਲ ਸਨ। ਫਾਸੀਵਾਦ ਨੂੰ ਅਸਫਲ ਕਰਨ ਵਿੱਚ ਸਮਾਜਵਾਦੀ ਸੋਵੀਅਤ ਸੰਘ ਦੀ ਮੁੱਖ ਭੂਮਿਕਾ ਅਤੇ ਬੇਮਿਸਾਲ ਕੁਰਬਾਨੀਆਂ ਨੇ ਪੂਰੇ ਸੰਸਾਰ ਦੇ ਮੁਕਤੀ ਚਾਹੁੰਦੇ ਲੋਕਾਂ ਦਰਮਿਆਨ ਸਮਾਜਵਾਦ ਦੀ ਵਿਆਪਕ ਮਾਨਤਾ ਸਥਾਪਤ ਕਰ ਦਿੱਤੀ ਸੀ। ਦੂਜੀ ਸੰਸਾਰ ਜੰਗ ਦੇ ਬਾਅਦ ਸਮੁੱਚੇ ਪੂਰਬੀ ਯੂਰੋਪ ਅਤੇ ਪੂਰਬੀ ਜਰਮਨੀ ਵਿੱਚ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਲੋਕ ਜਮਹੂਰੀ ਰਾਜ ਕਾਇਮ ਹੋ ਚੁੱਕੇ ਸਨ। ਚੀਨੀ ਨਵਜਮਹੂਰੀ ਇਨਕਲਾਬ ਦੀ ਜਿੱਤ ਨੇੜੇ ਸੀ। ਵੀਅਤਨਾਮ, ਕੋਰੀਆ ਆਦਿ ਦੇਸ਼ਾਂ ਵਿੱਚ ਕਮਿਊਨਿਸਟ ਲੀਡਰਸ਼ਿਪ ਵਿੱਚ ਕੌਮੀ ਮੁਕਤੀ ਘੋਲ਼ ਤੇਜੀ ਨਾਲ਼ ਜਿੱਤ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੇ ਸਨ। ਭਾਰਤ ਵਿੱਚ ਕਮਿਊਨਿਸਟ ਪਾਰਟੀ ਆਪਣੀਆਂ ਵਿਚਾਰਧਾਰਕ ਕਮਜ਼ੋਰੀਆਂ ਅਤੇ ਭਟਕਾਵਾਂ ਕਾਰਨ ਅਤੇ ਠੋਸ ਹਾਲਤਾਂ ਦੇ ਸਟੀਕ ਨਿਰਣੇ ਦੀ ਘਾਟ ਵਿੱਚ ਕੌਮੀ ਲਹਿਰ ਦੀ ਅਗਵਾਈ ਆਪਣੇ ਹੱਥ ਵਿੱਚ ਲੈਣ ਵਿੱਚ ਅਸਫ਼ਲ ਰਹੀ ਸੀ, ਪਰ 1947 ਦੇ ਬਾਅਦ ਤੇਭਾਗਾ-ਤੇਲੰਗਾਨਾ ਅਤੇ ਪੁਨਪਰਾ ਵਾਇਲਾਰ ਵਿੱਚ ਕਮਿਊਨਿਸਟ ਲੀਡਰਸ਼ਿਪ ਵਿੱਚ ਕਿਸਾਨ ਘੋਲ਼ ਅਤੇ ਮਜ਼ਦੂਰਾਂ ਦੀਆਂ ਵਿਆਪਕ ਲਹਿਰਾਂ ਜਾਰੀ ਸਨ। ਰੈਡੀਕਲ ਮੱਧਵਰਗੀ ਸਿੱਖਿਅਤ ਨੌਜਵਾਨਾਂ ਦਾ ਵੱਡਾ ਹਿੱਸਾ ਉਸ ਸਮੇਂ ਕਮਿਊਨਿਸਟ ਵਿਚਾਰਧਾਰਾ ਦੇ ਪ੍ਰਭਾਵ ਵਿੱਚ ਸੀ। 

ਨੇ. ਕ. ਪਾ. ਦੀ ਸਥਾਪਨਾ ਅਤੇ ਆਰੰਭਿਕ ਦੌਰ : ਇੱਕ ਇਨਕਲਾਬੀ ਸ਼ੁਰੂਆਤ ਅਤੇ ਫਿਰ ਸੋਧਵਾਦੀ ਥਿੜਕਣ

ਇਹ ਪੂਰਾ ਸੰਸਾਰ ਵਾਤਾਵਰਨ ਅਤੇ ਗੁਆਂਢੀ ਦੇਸ਼ ਭਾਰਤ ਦੀਆਂ ਰਾਜਨੀਤਿਕ ਸਰਗਰਮੀਆਂ ਨੇਪਾਲ ਦੇ ਸਿੱਖਿਅਤ ਮੱਧਵਰਗੀ ਨੌਜਵਾਨਾਂ ਦੀ ਇੱਕ ਛੋਟੀ-ਜਿਹੀ ਰੈਡੀਕਲ ਆਬਾਦੀ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਸਨ। ਨਿਰੰਕੁਸ਼ ਜਗੀਰੂ ਰਾਣਾਸ਼ਾਹੀ ਵਿਰੁੱਧ ਘੋਲ਼ ਵਿੱਚ ਸਰਗਰਮ ਅਜਿਹੇ ਹੀ ਕੁੱਝ ਨੌਜਵਾਨਾਂ ਨੇ ਇੱਕ ਮਾਰਕਸਵਾਦੀ ਅਧਿਐਨ-ਮੰਡਲ ਜਥੇਬੰਦ ਕੀਤਾ। ਇਨ੍ਹਾਂ ਵਿੱਚ ਪੁਸ਼ਪਲਾਲ ਸ਼੍ਰੇਸ਼ਠ, ਨਰਬਹਾਦੁਰ ਕਰਮਾਚਾਰਿਆ ਨਿਰੰਜਨ ਗੋਵਿੰਦ ਵੈਦ, ਅਤੇ ਨਾਰਾਇਣ ਵਿਲਾਸ ਜੋਸ਼ੀ ਦੀ ਮੋਹਰੀ ਭੂਮਿਕਾ ਸੀ। ਪਾਰਟੀ ਦੇ ਮੋਢੀਆਂ ਵਿੱਚ ਇੱਕ ਹੋਰ ਮੁੱਖ ਨਾਮ ਮਨਮੋਹਨ ਅਧਿਕਾਰੀ ਦਾ ਸੀ ਜੋ 1938 ਵਿੱਚ ਅਧਿਐਨ ਲਈ ਵਾਰਾਣਸੀ ਆਏ ਸਨ। ਉੱਥੇ ਉਨ੍ਹਾਂ ਨੇ ‘ਭਾਰਤ ਛੱਡੋ ਅੰਦੋਲਨ’ (1942) ਵਿੱਚ ਭਾਗ ਲਿਆ ਅਤੇ ਜੇਲ੍ਹ ਵੀ ਗਏ। ਇਸਦੇ ਬਾਅਦ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਹ ਭਾਰਤ ਦੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋ ਗਏ। ਨੇਪਾਲ ਪਰਤਣ ਬਾਅਦ ਉਹ ਵਿਰਾਟ ਨਗਰ ਵਿੱਚ ਟ੍ਰੇਡ ਯੂਨੀਅਨ ਆਗੂ ਦੇ ਰੂਪ ਵਿੱਚ ਸਰਗਰਮ ਸਨ। 1949 ਵਿੱਚ ਨੇਪਾਲ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਵਿੱਚ ਉਨ੍ਹਾਂ ਨੇ ਵੀ ਹਿੱਸਾ ਲਿਆ। 

ਸਥਾਪਨਾ ਵੇਲੇ, ਇੱਕ ਕਿਤਾਬਚੇ ਦੇ ਰੂਪ ਵਿੱਚ ਵੰਡੀ ਆਪਣੀ ਪਹਿਲੀ ਅਪੀਲ ਵਿੱਚ ਨੇਪਾਲ ਦੀ ਕਮਿਊਨਿਸਟ ਪਾਰਟੀ ਨੇ ਨਵਜਮਹੂਰੀਅਤ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਉਹਦੇ ਲਈ ਹਥਿਆਰਬੰਦ ਘੋਲ਼ ਨੂੰ ਲਾਜ਼ਮੀ ਦੱਸਿਆ ਅਤੇ ਨਵਜਮਹੂਰੀ ਇਨਕਲਾਬ ਵਿੱਚ ਕਮਿਊਨਿਸਟ ਪਾਰਟੀ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਇਸਦੇ ਬਾਅਦ ਸਤੰਬਰ, 1949 ਵਿੱਚ ਪਾਰਟੀ ਦਾ ਪਹਿਲਾ ਐਲਾਨਨਾਮਾ ਪ੍ਰਕਾਸ਼ਿਤ ਹੋਇਆ। ਐਲਾਨਨਾਮੇ ਵਿੱਚ ਇਹ ਸਪੱਸ਼ਟ ਜ਼ਿਕਰ ਕੀਤਾ ਗਿਆ ਸੀ ਕਿ ‘ਵਰਤਮਾਨ ਜਗੀਰੂ ਢਾਂਚੇ ਅਤੇ ਨੇਪਾਲ ‘ਤੇ ਸਾਮਰਾਜਵਾਦੀ-ਪੂੰਜੀਵਾਦੀ ਚੌਧਰ ਨੂੰ ਉਖਾੜ ਸੁੱਟਣ ਲਈ ਮਜ਼ਦੂਰ ਜਮਾਤ ਦੀ ਲੀਡਰਸ਼ਿਪ ਵਿੱਚ ਕਿਰਤੀ ਲੋਕਾਂ ਦੀ ਜਮਹੂਰੀ ਰਾਜ ਦੀ ਉਸਾਰੀ ਕਰਨਾ’ ਨੇਪਾਲੀ ਲੋਕਾਂ ਦੀ ਮੁਕਤੀ ਦਾ ਰਾਹ ਹੈ। ਐਲਾਨਨਾਮੇ ਵਿੱਚ ਕਿਹਾ ਗਿਆ ਸੀ ਕਿ ਜਗੀਰੂ ਢਾਂਚੇ ਵਿਰੁੱਧ ਸਮਝੌਤਾਹੀਣ ਘੋਲ਼ ਕਰਕੇ ਹੀ ਨੇਪਾਲੀ ਲੋਕ ਮੁਕਤੀ ਹਾਸਲ ਕਰ ਸਕਦੇ ਹਨ ਅਤੇ ਸਿਰਫ਼ ਕਮਿਊਨਿਸਟ ਪਾਰਟੀ ਹੀ ਅਜਿਹੇ ਇਨਕਲਾਬ ਨੂੰ ਅਗਵਾਈ ਦੇ ਸਕਦੀ ਹੈ, ਇਸ ਲਈ ਨੇਪਾਲ ਦੇ ਲੋਕਾਂ ਨੂੰ ਕਮਿਊਨਿਸਟ ਪਾਰਟੀ ਦੇ ਪਰਚਮ ਹੇਠ ਲਾਮਬੰਦ ਹੋ ਜਾਣਾ ਚਾਹੀਦਾ ਹੈ। ਆਪਣੀ ਪਹਿਲੀ ਅਪੀਲ ਅਤੇ ਪਹਿਲੇ ਐਲਾਨਨਾਮੇ ਵਿੱਚ ਹੀ ਪਾਰਟੀ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸਾਮਰਾਜਵਾਦ ਅਤੇ ਉਹਦੇ ਪਿੱਛਲੱਗੂ ਨੇਪਾਲੀ ਬੁਰਜੂਆਜ਼ੀ ਦੇ ਏਜੰਟ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 10, ਜੁਲਾਈ-ਸਤੰਬਰ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s