ਇਨਕਲਾਬ ਤੋਂ ਬਾਅਦ ਚੀਨ ਵਿੱਚ ਜਨਤਕ ਸਿਹਤ ਢਾਂਚਾ • ਡਾ. ਅੰਮ੍ਰਿਤਪਾਲ

medical in china

ਬਿਮਾਰੀਆਂ ਸਿਰਫ਼ ਇੱਕ ਮੈਡੀਕਲ ਸਮੱਸਿਆ ਨਹੀਂ ਹਨ, ਇਹਨਾਂ ਦੇ ਸਮਾਜਕ-ਸਿਆਸੀ-ਆਰਥਕ ਪੱਖ ਵੀ ਹੁੰਦੇ ਹਨ। ਬਿਮਾਰੀਆਂ ਉੱਤੇ ਚੌਤਰਫਾ ਹਮਲਾ ਤਾਂ ਹੀ ਬੋਲਿਆ ਜਾ ਸਕਦਾ ਹੈ ਜੇ ਇਸ ਤੱਥ ਦੀ ਅਹਿਮੀਅਤ ਸਮਝੀ ਜਾਏਗੀ। ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਖਾਸ ਤੌਰ ‘ਤੇ ਉਹਨਾਂ ਬਿਮਾਰੀਆਂ ਦਾ ਜਿਹੜੀਆਂ ਮਨੁੱਖਤਾ ਦੀ ਵੱਡੀ ਬਹੁਗਿਣਤੀ ਅਬਾਦੀ ਨੂੰ ਪ੍ਰਭਾਵਿਤ ਕਰਦੀਆਂ ਹਨ, ਇੱਕ ਪੂਰੀ ਤਰ੍ਹਾਂ ਸਿਆਸੀ ਮਸਲਾ ਹੈ ਨਾ ਕਿ ਤਕਨੀਕੀ, ਮੈਡੀਕਲ ਜਾਂ ਕਨੂੰਨੀ ਮਸਲਾ।” (-ਡਾ. ਜੋਸ਼ੂਆ ਸ. ਹੋਰਨ ਦੀ ਕਿਤਾਬ ”ਅਵੇ ਵਿਦ ਆਲ ਪੈਸਟਸ””ਵਿੱਚੋਂ) 

18ਵੀਂ-19ਵੀਂ ਸਦੀ ਦੇ ਦੌਰ ‘ਚ ਸਰਮਾਏਦਾਰੀ ਪ੍ਰਬੰਧ ਦੀ ਆਮਦ ਅਤੇ ਸਨਅਤੀ ਇਨਕਲਾਬ ਨੇ ਮਨੁੱਖੀ ਜੀਵਨ ਦੇ ਹਰ ਖੇਤਰ ‘ਚ ਇਨਕਲਾਬ ਲੈ ਆਂਦਾ, ਸਿਹਤ ਵਿਗਿਆਨ ਦਾ ਖੇਤਰ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਬਿਮਾਰੀਆਂ ਦਾ ਪਤਾ ਲਗਾਉਣ ਅਤੇ ਇਲਾਜ ਕਰਨ ਦੇ ਢੰਗ-ਤਰੀਕਿਆਂ ‘ਚ ਬੇਮਿਸਾਲ ਤਰੱਕੀ ਹੋਈ ਜੋ ਵੀਹਵੀਂ ਸਦੀ ‘ਚ ਜਾ ਕੇ ਹੋਰ ਵੀ ਤੇਜ਼ ਹੋ ਗਈ ਅਤੇ ਮਨੁੱਖ ਨੇ ਕਈ ਮਹਾਂਮਾਰੀਆਂ ਨੂੰ ਵੀ ਕਾਬੂ ਕਰ ਲਿਆ। ਪਰ ਵਿਗਿਆਨਕ ਸਮਝ ਦਾ ਪੱਧਰ ਜਿਸ ਜਗ੍ਹਾ ਤੱਕ ਪਹੁੰਚ ਚੁੱਕਾ ਸੀ, ਉਸ ਹਿਸਾਬ ਨਾਲ਼ ਬਹੁਗਿਣਤੀ ਆਬਾਦੀ ਦੇ ਸਿਹਤ ਦੇ ਪੱਧਰ ਅਤੇ ਸਿਹਤ ਤੇ ਬਿਮਾਰੀਆਂ ਬਾਰੇ ਸਮਝ ਦਾ ਪੱਧਰ ਨਹੀਂ ਬਣ ਸਕਿਆ। ਸਿੱਟੇ ਵਜੋਂ, ਬਹੁਤ ਸਾਰੇ ਲੋਕਾਂ ਨੇ ਇਸ ਦੇ ਕਾਰਨਾਂ ਬਾਰੇ ਘੋਖ-ਪੜਤਾਲ ਸ਼ੁਰੂ ਕੀਤੀ ਅਤੇ ”ਸਮਾਜ ਨੂੰ ਮੁੱਖ ਰੱਖਣ ਵਾਲੇ ਸਿਹਤ ਢਾਂਚੇ” (Socialized Medicine) ਦਾ ਸੰਕਲਪ ਲੈ ਕੇ ਆਂਦਾ। ਪਰ ਇਸ ਸੰਕਲਪ ਨੂੰ ਅਮਲੀ ਰੂਪ ਧਾਰਨ ਕਰਨ ਲਈ ਮਨੁੱਖਤਾ ਦੁਆਰਾ ਸਿਆਸੀ-ਆਰਥਕ ਖੇਤਰ ‘ਚ ਨਿਵੇਕਲੀ ਕਿਸਮ ਦੇ ਇਨਕਲਾਬਾਂ ਦਾ ਰਾਹ ਫੜਨ ਤੱਕ ਉਡੀਕ ਕਰਨੀ ਪਈ। ਮਜ਼ਦੂਰ ਜਮਾਤ ਦੁਆਰਾ ਅੰਜ਼ਾਮ ਦਿੱਤੇ ਗਏ ”ਮਹਾਨ ਅਕਤੂਬਰ ਇਨਕਲਾਬ””ਤੋਂ ਬਾਅਦ ਸਮਾਜਵਾਦੀ ਸੋਵੀਅਤ ਰੂਸ ਦੁਨੀਆਂ ਦਾ ਪਹਿਲਾ ਮੁਲਕ ਬਣਿਆ ਜਿਸ ਵਿੱਚ ਸਿਹਤ ਢਾਂਚੇ ਦੇ ਕੇਂਦਰ ‘ਚ ਸਮਾਜ ਨੂੰ ਸਥਾਨ ਮਿਲ਼ਿਆ ਅਤੇ ਜਿੱਥੇ ਸਿਹਤ ਢਾਂਚੇ ਦਾ ਮਕਸਦ ਬਿਮਾਰ ਮਨੁੱਖਤਾ ਦਾ ਇਲਾਜ ਕਰਨ ਤੇ ਆਮ ਲੋਕਾਂ ਦੇ ਸਿਹਤ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਮਕਸਦ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਸੋਵੀਅਤ ਰੂਸ ਦੀਆਂ ਪ੍ਰਾਪਤੀਆਂ ਦੀ ਮਸ਼ਾਲ ਨੂੰ ਹੋਰ ਉੱਚਾ ਉਠਾਉਂਦੇ ਹੋਏ ਇਨਕਲਾਬੀ ਚੀਨ ਨੇ ਇਸ ਖੇਤਰ ‘ਚ ਹੋਰ ਨਵੀਆਂ ਪਿਰਤਾਂ ਪਾਈਆਂ। ਸਾਡੇ ਹੱਥਲੇ ਲੇਖ ਦਾ ਵਿਸ਼ਾ ਵੀ ਇਹੀ ਰਹੇਗਾ ਕਿ ਕਿਵੇਂ ਇੱਕ ਪਛੜੇ ਹੋਏ, ਸਾਮਰਾਜੀ ਤੇ ਜਗੀਰੂ ਲੁੱਟ ਦੇ ਸ਼ਿਕਾਰ ਦੇਸ਼ ਚੀਨ ਦੇ ਵਾਸੀਆਂ ਨੇ ਕਮਿਊਨਿਸਟ ਪਾਰਟੀ ਦੀ ਅਗਵਾਈ ‘ਚ ਆਪਣੇ ਲਈ ਸ਼ਾਨਦਾਰ ਸਿਹਤ ਢਾਂਚੇ ਦੀ ਸਥਾਪਨਾ ਕੀਤੀ, ਕਿਵੇਂ ਉਹਨਾਂ ਨੇ ਮਹਾਂਮਾਰੀਆਂ ਵਿਰੁੱਧ ਮੁਹਿੰਮਾਂ ਚਲਾਈਆਂ ਤੇ ਜਿੱਤ ਪ੍ਰਾਪਤ ਕੀਤੀ। ਇਹ ਇੱਕ ਝਲਕ ਪੇਸ਼ ਕਰੇਗਾ ਕਿ ਜਦੋਂ ਸਿਹਤ ਢਾਂਚੇ ਦੇ ਕੇਂਦਰ ‘ਚ ਉਸ ਦੇਸ਼ ਦੇ ਕਿਰਤੀ ਲੋਕ ਭਾਵ ਮਜ਼ਦੂਰ ਤੇ ਕਿਸਾਨ ਹੁੰਦੇ ਹਨ ਤਾਂ ਉਹੀ ਵਿਗਿਆਨ ਜੋ ਸਰਮਾਏਦਾਰੀ ਢਾਂਚੇ ਅੰਦਰ ਸੁੰਗੜ ਕੇ ਕੁਝ ਧਨਾਢਾਂ ਦੀ ਚੌਂਕੀ ਭਰਨ ਵਾਲਾ ਸੇਵਾਦਾਰ ਬਣਿਆ ਰਹਿੰਦਾ ਹੈ, ਸਮਾਜਵਾਦੀ ਢਾਂਚੇ ‘ਚ ਕਿਵੇਂ ਲੋਕਾਂ ਦੇ ਹੱਥਾਂ ‘ਚ ਇੱਕ ਤਾਕਤ ਬਣ ਜਾਂਦਾ ਹੈ। ਇਹ ਇੱਕ ਸੁਪਨਾ ਹੈ ਜੋ ਦੁਨੀਆਂ ਭਰ ਦੇ ਕਿਰਤੀ ਲੋਕ ਅੱਜ ਵੀ ਦੇਖਦੇ ਹਨ ਅਤੇ ਇਸਨੂੰ ਸਾਕਾਰ ਕਰਨ ਲਈ ਨਵੇਂ ਸਿਰੇ ਤੋਂ ਤਿਆਰੀਆਂ ਅਰੰਭ ਰਹੇ ਹਨ। 

ਇਨਕਲਾਬ ਤੋਂ ਪਹਿਲਾਂ
ਚੀਨ ‘ਚ ਲੋਕਾਂ ਦੀ ਹਾਲਤ ਤੇ ਸਿਹਤ ਢਾਂਚਾ

1949 ਦੇ ਮਹਾਨ ਚੀਨੀ ਇਨਕਲਾਬ ਤੋਂ ਪਹਿਲਾਂ ਚੀਨ ਦੀ ਕਿਰਤੀ ਅਬਾਦੀ ਦੋਹਰੀ ਲੁੱਟ ਦਾ ਸ਼ਿਕਾਰ ਸੀ, ਇੱਕ ਪਾਸੇ ਸਾਮਰਾਜੀ ਲੁੱਟ ਤੇ ਦੂਜੇ ਪਾਸੇ ਦੇਸੀ ਦਲਾਲ ਸਰਮਾਏਦਾਰ ਅਤੇ ਜਗੀਰੂ ਪ੍ਰਬੰਧ ਦੀ ਲੁੱਟ। ਇਸ ਸਮੁੱਚੇ ਪ੍ਰਬੰਧ ‘ਚ ਆਮ ਲੋਕ ਕਿਸੇ ਗਿਣਤੀ ‘ਚ ਨਹੀਂ ਸਨ ਜਿਸ ਦਾ ਨਤੀਜਾ ਸੀ ਭਿਅੰਕਰ ਗਰੀਬੀ ਅਤੇ ਬਿਮਾਰੀਆਂ ਤੋਂ ਪੀੜਿਤ ਬਹੁਗਿਣਤੀ ਅਬਾਦੀ। ਚੀਨ ਵਿੱਚ ਖੁਰਾਕੀ ਤੱਤਾਂ ਦੀ ਘਾਟ ਅਤੇ ਛੂਤ ਰਾਹੀਂ ਹੋ ਸਕਣ ਵਾਲ਼ੀ ਲੱਗਭੱਗ ਹਰ ਬਿਮਾਰੀ ਮੌਜੂਦ ਸੀ ਅਤੇ ਇਹਨਾਂ ਬਿਮਾਰੀਆਂ ਦਾ ਕਹਿਰ ਇੰਨਾ ਜ਼ਿਆਦਾ ਸੀ ਕਿ ਪੁਰਾਣੇ ਚੀਨ ‘ਚ ਇੱਕ ਕਹਾਵਤ ਪ੍ਰਚਲਿਤ ਸੀ – ”ਔਰਤ ਹਰ ਸਾਲ ਗਰਭਵਤੀ ਹੁੰਦੀ ਹੈ, ਪਰ ਪੰਜਾਂ ਸਾਲਾਂ ਦਾ ਕੋਈ ਜੁਆਕ ਨਹੀਂ ਮਿਲਦਾ।” ਪੁਰਾਣੇ ਚੀਨ ‘ਚ ਹਾਲਤਾਂ ਕਿੰਨੀਆਂ ਬਦਤਰ ਸਨ, ਇਸਦੀ ਤਸਦੀਕ ਕੈਨੇਡਾ ਦੇ ਇੱਕ ਕਾਰੋਬਾਰੀ ਡਬਲਿਊ. ਏ. ਸਕਾਟ ਜਿਹੜਾ ਇਨਕਲਾਬ ਤੋਂ ਪਹਿਲਾਂ ਵੀਹ ਸਾਲਾਂ ਲਈ ਚੀਨ ‘ਚ ਰਹਿ ਚੁੱਕਾ ਸੀ ਜਦੋਂ ਜੂਨ, 1966 ‘ਚ ਦੋਬਾਰਾ ਚੀਨ ਆਉਂਦਾ ਹੈ ਕੁਝ ਇੰਝ…

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 16, ਜੂਨ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s