ਮਾਓ ਦੀ ਅਮਿੱਟ ਦੇਣ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਯੁੱਗਪਲਟਾਊ ਸਿੱਖਿਆਵਾਂ

mao 2

ਸਟਾਲਿਨ ਤੋਂ ਬਾਅਦ ਮਾਓ ਜ਼ੇ-ਤੁੰਗ ਨੇ ਕੌਮਾਂਤਰੀ ਪ੍ਰੋਲੇਤਾਰੀ ਅਤੇ ਪੂਰੀ ਦੁਨੀਆਂ ਦੇ ਕਮਿਊਨਿਸਟ ਆਗੂ, ਰਾਹ ਦਰਸਾਵੇ ਅਤੇ ਅਧਿਆਪਕ ਦੀ ਇਤਿਹਾਸਕ ਭੂਮਿਕਾ ਨਿਭਾਈ ਅਤੇ ਆਪਣੇ ਜੀਵਨ ਕਾਲ ਵਿੱਚ ਵੱਖੋ-ਵੱਖਰੇ ਪੜਾਵਾਂ ਤੋਂ ਹੋ ਕੇ ਮਾਰਕਸਵਾਦੀ ਵਿਗਿਆਨ ਨੂੰ ਲਗਾਤਾਰ ਅਮੀਰ ਬਣਾਉਂਦੇ ਹੋਏ ਉਸਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਮਾਰਕਸਵਾਦ ਲੈਨਿਨਵਾਦ ਨੂੰ ਆਪਣੀਆਂ ਯੁੱਗ ਪਲਟਾਊ ਦੇਣਾਂ ਨਾਲ ਅਮੀਰ ਬਨਾਉਣ ਦਾ ਸਿਲਸਿਲਾ ਮਾਓ ਨੇ ਸਟਾਲਿਨ ਦੇ ਜੀਵਨ ਕਾਲ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਅਰਧ ਜਗੀਰੂ-ਅਰਧ ਬਸਤੀ ਚੀਨੀ ਸਮਾਜ ਵਿੱਚ ਇਨਕਲਾਬ ਦੀ ਯੁੱਧ ਨੀਤੀ ਅਤੇ ਆਮ ਦਾਅ ਪੇਚ ਵਿਕਸਿਤ ਕਰਦੇ ਹੋਏ ਸਫਲ ਨਵ ਜਮਹੂਰੀ ਇਨਕਲਾਬ ਦੇ ਅਮਲ ਰਾਹੀਂ ਇਸਨੂੰ ਸਹੀ ਸਾਬਤ ਕਰਦੇ  ਹੋਏ ਮਾਓ ਨੇ ਪਹਿਲੀ ਵਾਰ ਪੂਰੀ ਦੁਨੀਆਂ ਦੇ ਅਰਧ-ਬਸਤੀ, ਅਰਧ-ਜਗੀਰੂ ਨਵ-ਬਸਤੀਵਾਦੀ ਦੇਸ਼ਾਂ ਵਿੱਚ ਇਨਕਲਾਬ ਦੀ ਆਮ ਲੀਹ ਸਪੱਸ਼ਟ ਰੂਪ ਵਿੱਚ ਪੇਸ਼ ਕੀਤੀ, ਉਸਨੂੰ ਸਹੀ ਸਾਬਤ ਕੀਤਾ ਅਤੇ ਪੂਰੀ ਦੁਨੀਆਂ ਦੀਆਂ ਪ੍ਰੋਲੇਤਾਰੀ ਪਾਰਟੀਆਂ, ਮਜ਼ਦੂਰ ਜਮਾਤ ਅਤੇ ਇਨਕਲਾਬੀ ਜਨਤਾ ਨੂੰ ਸਾਮਰਾਜਵਾਦ-ਜਗੀਰਦਾਰੀ ਵਿਰੋਧੀ ਇਨਕਲਾਬ ਦੀ ਯੁੱਧਨੀਤੀ ਅਤੇ ਆਮ ਦਾਅਪੇਚਾਂ ਦੀ ਨਵੀਂ ਸੋਚਣੀ ਦਿੱਤੀ। ਇਸੇ ਦੌਰਾਨ ਮਾਓ ਨੇ ਉਸ ਸਮੇਂ ਦੀ ਸੰਸਾਰ ਕਮਿਊਨਿਸਟ ਲਹਿਰ ਵਿੱਚ ਮੌਜੂਦ ਮਕੈਨਕੀ ਪਦਾਰਥਵਾਦੀ ਅਤੇ ਇਕਪਾਸੜ ਲਾਈਨਾਂ-ਰੁਝਾਨਾਂ ਵਿਰੁੱਧ ਸੰਘਰਸ਼ ਕਰਦੇ ਹੋਏ ਮਾਰਕਸਵਾਦੀ ਫਲਸਫੇ ਨੂੰ ਅੱਗੇ ਵਿਕਸਿਤ ਕੀਤਾ। ਚੀਨ ਵਿੱਚ ਸਫਲ ਜਮਹੂਰੀ ਇਨਕਲਾਬ ਤੋਂ ਬਾਅਦ ਉੱਥੇ ਸਮਾਜਵਾਦੀ ਉਸਾਰੀ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਸੋਵੀਅਤ ਸੰਘ ਵਿੱਚ ਸਮਾਜਵਾਦੀ ਉਸਾਰੀ ਦੇ ਤਜ਼ਰਬਿਆਂ ਦਾ ਨਿਚੋੜ ਕੱਢਿਆ ਅਤੇ ਚੀਨ ਵਿੱਚ ਸਮਾਜਵਾਦੀ ਇਨਕਲਾਬ ਦੇ ਇੱਕ ਨਵੇਂ ਰਾਹ ਦੀ ਰੂਪ ਰੇਖਾ ਤਿਆਰ ਕੀਤੀ। ਇਸ ਸਮੇਂ ਵਿੱਚ ‘ਮਹਾਨ ਬਹਿਸ’ ਦੇ ਦੌਰਾਨ ਉਸਨੇ ਆਧੁਨਿਕ ਸੋਧਵਾਦੀਆਂ ਵਿਰੁੱਧ ਵਿਚਾਰਧਾਰਕ ਸੰਘਰਸ਼ ਵਿੱਚ ਦੁਨੀਆਂ ਭਰ ਦੇ ਕਮਿਊਨਿਸਟਾਂ ਦੀ ਅਗਵਾਈ ਕੀਤੀ, ਖਰੁਸ਼ਚੇਵ ਗਿਰੋਹ ਦੇ ਸਰਮਾਏਦਾਰ ਚਰਿੱਤਰ ਦਾ ਪਰਦਾਫਾਸ਼ ਕੀਤਾ ਅਤੇ ਸੋਵੀਅਤ ਸੰਘ ਵਿੱਚ ਪੂੰਜੀਵਾਦੀ ਮੁੜ ਬਹਾਲੀ ਦਾ ਪੂਰਾ-ਸੂਰਾ ਨਿਚੋੜ ਕੱਢ ਕੇ ਉਸਤੋਂ ਲੋੜੀਂਦੇ ਨਤੀਜੇ ਕੱਢੇ। ਇਸ ਪ੍ਰਕਿਰਿਆ ਵਿੱਚ ਮਾਓ ਨੇ ਲੈਨਿਨ ਦੇ ਚਿੰਤਨ ਦੇ ਛੱਡੇ ਹੋਏ ਸਿਰੇ ਨੂੰ ਫੜਿਆ, ਸਮਾਜਵਾਦੀ ਸਮਾਜ ਵਿੱਚ ਜਮਾਤੀ ਸੰਘਰਸ਼ ਦੇ ਨਿਯਮਾਂ ਨੂੰ ਸਾਹਮਣੇ ਲਿਆਂਦਾ, ਪ੍ਰੋਲੇਤਾਰੀ ਤਾਨਾਸ਼ਾਹੀ ਦੇ ਅਧੀਨ ਲਗਾਤਾਰ ਜਮਾਤੀ ਸੰਘਰਸ਼ ਜਾਰੀ ਰੱਖਣ ਦੇ ਸਿਧਾਂਤ ਅਤੇ ਢੰਗ-ਤਰੀਕਿਆਂ ਦੀ ਦਲੀਲਪੂਰਣ ਪੇਸ਼ਕਾਰੀ ਕੀਤੀ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਰਾਹੀਂ ਇਹਨਾਂ ਨੂੰ ਮੂਰਤ ਰੂਪ ਦੇ ਕੇ ਸੰਸਾਰ ਪ੍ਰੋਲੇਤਾਰੀ ਦੇ ਪੂੰਜੀਵਾਦ ਤੋਂ ਕਮਿਊਨਿਜਮ ਤੱਕ ਦੀ ਲੰਮੀ  ਯਾਤਰਾ ਦੇ ਰਾਹ ਨੂੰ ਰੁਸ਼ਨਾਇਆ। 

ਮਾਓ ਦੇ ਮਹਾਨ ਸਮਾਜਿਕ ਪ੍ਰਯੋਗਾਂ ਤੋਂ ਸਾਹਮਣੇ ਆਈਆਂ ਅਤੇ ਸਾਬਤ ਹੋ ਚੁੱਕੀਆਂ ਯੁੱਗ ਪਲਟਾਊ ਦੇਣਾਂ ਨੂੰ ਅਸੀਂ ਮੋਟੇ ਤੌਰ ‘ਤੇ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲਾਂ ਨਵ ਜਮਹੂਰੀ ਇਨਕਲਾਬ ਦੀ ਯੁੱਧਨੀਤੀ ਅਤੇ ਆਮ ਦਾਅਪੇਚ, ਇਨਕਲਾਬ ਦੇ ਇਸ ਪੜਾਅ ਦੇ ਸਾਂਝੇ ਮੋਰਚੇ ਅਤੇ ਲਮਕਵੇਂ ਲੋਕ ਯੁੱਧ ਦੇ ਰਾਹ ਦੀ ਪੇਸ਼ਕਾਰੀ ਦੁਆਰਾ ਮਾਰਕਸਵਾਦ ਦੇ ਅਸਲਾਖਾਨੇ ਨੂੰ ਅਮੀਰ ਬਨਾਉਣ ਦਾ ਪੜਾਅ। ਇਹ ਮਾਰਕਸਵਾਦ-ਲੈਨਿਨਵਾਦ ਨੂੰ ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਤੱਕ ਵਿਕਸਿਤ ਕਰਨ ਵਾਲ਼ੀ ਮੰਜਿਲ ਸੀ। ਦੂਜੇ ਸਮਾਜਵਾਦੀ ਸੰਕਰਮਣ ਦੀਆਂ ਮੁਸ਼ਕਿਲਾਂ ਨਾਲ਼ ਜੂਝਦੇ ਹੋਏ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਤੱਕ ਦੀ ਯਾਤਰਾ ਦੇ ਪੜਾਅ ਜਿਸ ਦੀਆਂ ਸਿੱਖਿਆਵਾਂ ਨੇ ਮਾਰਕਸਵਾਦੀ ਵਿਗਿਆਨ ਦੇ ਫਲਸਫੇ, ਰਾਜਨੀਤਕ ਅਰਥਸ਼ਾਸਤਰ ਅਤੇ ਪਾਰਟੀ ਅਤੇ ਰਾਜ ਸੰਬੰਧੀ ਸਿਧਾਂਤਾਂ ਆਦਿ ਸਾਰੀਆਂ ਸ਼ਾਖ਼ਾਵਾਂ-ਉਪ ਸ਼ਾਖਾਵਾਂ ਨੂੰ ਹਰ ਪੱਖੋਂ ਗੁਣਾਤਮਕ ਅਤੇ ਬੁਨਿਆਦੀ ਅਮੀਰੀ ਪ੍ਰਦਾਨ ਕੀਤੀ, ਜਿਸ ਸਮੇਂ ਮਾਓ ਆਪਣੇ ਚਿੰਤਨ ਅਤੇ ਅਮਲ ਦੇ ਉਪਰੋਕਤ ਪੜਾਅ ਵਿੱਚ ਸਨ, ਉਸ ਸਮੇਂ ਹੀ ਰੂਸ ਵਿੱਚ ਸਮਾਜਵਾਦੀ ਉਸਾਰੀ ਦੇ ਤਜ਼ਰਬਿਆਂ ‘ਤੇ ਚਿੰਤਨ, ਖਰੁਸ਼ਚੇਵੀ ਸੋਧਵਾਦ ਵਿਰੁੱਧ ‘ਮਹਾਨ ਬਹਿਸ’ ਪੂੰਜੀਵਾਦੀ ਮੁੜਬਹਾਲੀ ਦੇ ਸਿੱਟਿਆਂ ਅਤੇ ਚੀਨ ਵਿੱਚ ਸਮਾਜਵਾਦੀ ਤਬਦੀਲੀ ਦੇ ਗੁੰਝਲਦਾਰ ਤੇ ਸਮਾਜਵਾਦੀ ਤਜਰਬਿਆਂ ਦੇ ਅਮਲ-ਸਿਧਾਂਤ-ਅਮਲ ਦੀ ਲਗਾਤਾਰ ਪ੍ਰਕਿਰਿਆ ਆਦਿ ਦੇ ਮਾਧਿਅਮ ਤੋਂ ਉਹ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਸੀ, ਜਿਸਦਾ ਅਖੀਰੀ ਸਿੱਟਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਸਿਧਾਂਤ ਅਤੇ ਅਮਲ ਦਾ ਪੜਾਅ ਸੀ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੇ ਸਮਾਜਵਾਦੀ ਟਰਾਂਜੀਸ਼ਨ ਦੇ ਪੂਰੇ ਦੌਰ ਲਈ, ਇਸ ਪੂਰੇ ਸੰਸਾਰ ਇਤਿਹਾਸਕ ਯੁੱਗ ਲਈ ਆਮ ਲੀਹ ਪੇਸ਼ ਕੀਤੀ ਅਤੇ ਇਸਦੇ ਲਈ ਪਹਿਲਾਂ ਤੋਂ ਹੀ ਮਜ਼ਦੂਰ ਜਮਾਤ, ਕਮਿਊਨਿਸਟ ਇਨਕਲਾਬੀਆਂ ਅਤੇ ਉਹਨਾਂ…

(ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 10, ਜੁਲਾਈ-ਸਤੰਬਰ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s