ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਅਮਰ ਰਹੇ ”ਹੌਗਕੀ” (ਲਾਲ ਝੰਡਾ) ਦੀ ਸੰਪਾਦਕੀ, ਅੰਕ-8, 1966

china cul. revo.

ਪ੍ਰਧਾਨ ਮਾਓ-ਜ਼ੇ-ਤੁੰਗ ਅਤੇ ਚੀਨੀ ਕਮਿਊਨਿਸਟ ਪਾਰਟੀ ਦੀ ਪ੍ਰਤੱਖ ਅਗਵਾਈ ‘ਚ, ਮਹਾਨ ਲੋਕ-ਵਿਆਪੀ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ, ਜਿਸਦਾ ਇਤਿਹਾਸ ਵਿਚ ਕੋਈ ਸਾਨੀ ਨਹੀਂ, ਧਰਤ ਕੰਬਾਊ ਤਾਕਤ ਨਾਲ ਬੇਹੱਦ ਤਿੱਖੇ ਅਤੇ ਪ੍ਰਚੰਡ ਰੂਪ ‘ਚ ਵਿਕਸਿਤ ਹੁੰਦਾ ਜਾ ਰਿਹਾ ਹੈ। 

ਮਾਓ-ਜ਼ੇ-ਤੁੰਗ ਦੇ ਵਿਚਾਰਾਂ ਦਾ ਮਹਾਨ ਲਾਲ ਝੰਡਾ ਬੁਲੰਦ ਰੱਖਦੇ ਹੋਏ ਮਜ਼ਦੂਰਾਂ, ਕਿਸਾਨਾਂ, ਫੌਜੀਆਂ, ਇਨਕਲਾਬੀ ਕਾਰਕੁਨਾਂ ਅਤੇ ਇਨਕਲਾਬੀ ਬੁੱਧੀਜੀਵੀਆਂ ਦਾ ਲੋਕ-ਸਮੂਹ, ਬੁਰਜੂਆਜ਼ੀ ਦੇ ਉਹਨਾਂ ਨੁਮਾਇੰਦਿਆਂ ਦਾ, ਜੋ ਮੌਕਾ ਪਾ ਕੇ ਸਾਡੀ ਪਾਰਟੀ ‘ਚ ਦਾਖਲ ਹੋ ਗਏ ਹਨ, ਸਾਰੇ ਤਰ੍ਹਾਂ ਦੇ ਦੈਂਤਾਂ ਦਾ ਅਤੇ ਹਰ ਤਰ੍ਹਾਂ ਦੀਆਂ ਨਿੱਘਰ ਰਹੀਆਂ ਬੁਰਜ਼ੂਆ ਤੇ ਜਗੀਰੂ ਵਿਚਾਰਧਾਰਾਵਾਂ ਦਾ ਸਫਾਇਆ ਕਰ ਰਿਹਾ ਹੈ। ਸਿਆਸੀ, ਵਿਚਾਰਧਾਰਕ ਅਤੇ ਸੱਭਿਆਚਾਰਕ ਮੋਰਚਿਆਂ ‘ਤੇ ਅਭੂਤਪੂਰਵ ਅਨੁਕੂਲ ਹਾਲਾਤ ਪੈਦਾ ਹੋ ਗਏ ਹਨ।

ਇਹ ਬੇਹੱਦ ਤਿੱਖਾ ਅਤੇ ਗੁੰਝਲਦਾਰ ਜਮਾਤੀ-ਘੋਲ ਹੈ, ਜਿਸਦਾ ਮਕਸਦ ਹੈ ਉਸਾਰ ਢਾਂਚੇ ‘ਚ, ਵਿਚਾਰਧਾਰਾ ਦੇ ਖੇਤਰ ‘ਚ ਮੌਜੂਦ ਸਾਰੇ ਪ੍ਰੋਲੇਤਾਰੀ ਤੱਤਾਂ ਦਾ ਪੋਸ਼ਣ ਕਰਨਾ ਅਤੇ ਸਾਰੇ ਬੁਰਜੂਆ ਤੱਤਾਂ ਨੂੰ ਤਬਾਹ ਕਰ ਦੇਣਾ-ਇਹ ਪੂੰਜੀਵਾਦ ਦੀ ਮੁੜ ਬਹਾਲੀ ਲਈ ਯਤਨਸ਼ੀਲ ਬੁਰਜ਼ੂਆਜ਼ੀ ਅਤੇ ਪੂੰਜੀਵਾਦ ਦੀ ਮੁੜ ਬਹਾਲੀ ਨੂੰ ਰੋਕਣ ਲਈ ਸਕੰਲਪ-ਬੱਧ ਮਜ਼ਦੂਰ-ਜਮਾਤ ਵਿਚਲਾ ਜ਼ਿੰਦਗੀ ਤੇ ਮੌਤ ਦਾ ਸੰਘਰਸ਼ ਹੈ। ਇਸ ਸੰਘਰਸ਼ ਦਾ ਅਸਰ ਇਸ ਮਸਲੇ ‘ਤੇ ਪਵੇਗਾ ਕਿ ਸਾਡੇ ਦੇਸ਼ਾਂ ‘ਚ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਅਤੇ ਸਮਾਜਵਾਦ ਨੂੰ ਵਧੇਰੇ ਮਜ਼ਬੂਤ ਅਤੇ ਵਿਕਸਤ ਕਰਨਾ ਸੰਭਵ ਹੈ ਜਾਂ ਨਹੀਂ ਅਤੇ ਸਾਡੀ ਪਾਰਟੀ ਅਤੇ ਦੇਸ਼ ਰੰਗ ਬਦਲਣਗੇ ਜਾਂ ਨਹੀਂ। ਇਸ ਦਾ ਅਸਰ ਸਾਡੀ ਪਾਰਟੀ ਅਤੇ ਦੇਸ਼ ਦੀ ਕਿਸਮਤ ਅਤੇ ਭਵਿੱਖ ‘ਤੇ ਅਤੇ ਸੰਸਾਰ ਇਨਕਲਾਬ ਦੀ ਹੋਣੀ ਅਤੇ ਭਵਿੱਖ ‘ਤੇ ਵੀ ਪਵੇਗਾ। ਇਹ ਬੇਹੱਦ ਜ਼ਰੂਰੀ ਹੈ ਕਿ ਇਸ ਸੰਘਰਸ਼ ਨੂੰ ਮਾਮੂਲੀ ਘਟਨਾ ਨਾ ਸਮਝਿਆ ਜਾਵੇ।

ਮਹਾਨ ਪ੍ਰੋਲੇਤਾਰੀ ਸੱਭਿਆਚਾਕਰਕ ਇਨਕਲਾਬ ਸ਼ੁਰੂ ਕਰਨ ਦੀ ਲੋੜ ਕਿਉਂ ਪਈ? ਇਹ ਇਨਕਲਾਬ ਆਖਰਕਾਰ ਏਨਾ ਜ਼ਿਆਦਾ ਮਹੱਤਵਪੂਰਨ ਕਿਉਂ ਹੈ?
ਕਾਮਰੇਡ ਮਾਓ-ਜ਼ੇ-ਤੁੰਗ ਨੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਕੌਮਾਂਤਰੀ ਇਤਿਹਾਸਕ ਤਜ਼ਰਬਿਆਂ ਦਾ ਬੜੇ ਵਿਗਿਆਨਕ ਢੰਗ ਨਾਲ ਨਿਚੋੜ ਕੱਢਿਆ ਹੈ ਅਤੇ ਇਹ ਸਿਧਾਂਤ ਪੇਸ਼ ਕੀਤਾ ਹੈ ਕਿ ਸਮਾਜਵਾਦੀ ਸਮਾਜ ‘ਚ ਵਿਰੋਧਤਾਈਆਂ, ਜਮਾਤਾਂ ਅਤੇ ਜਮਾਤੀ ਘੋਲ ਦੀ ਹੋਂਦ ਮੌਜੂਦ ਰਹਿੰਦੀ ਹੈ। ਉਹ ਸਾਨੂੰ ਵਾਰ-ਵਾਰ ਯਾਦ ਦਵਾਉਂਦੇ ਹਨ ਕਿ ਜਮਾਤੀ ਘੋਲ ਨੂੰ ਕਦੇ ਨਾ ਭੁੱਲੋ, ਰਾਜਨੀਤੀ ਨੂੰ ਸਰਵਉੱਚ ਰੱਖਣਾ ਕਦੇ ਨਾ ਭੁੱਲੋ ਅਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨੂੰ ਦ੍ਰਿੜ²²²ਬਣਾਉਣਾ ਕਦੇ ਨਾ ਭੁੱਲੋ ਅਤੇ ਹਰ ਸੰਭਵ ਤਰੀਕਾ ਅਪਣਾ ਕੇ ਸੋਧਵਾਦੀਆਂ ਦੁਆਰਾ ਅਗਵਾਈ ਹਥਿਆਉਣ ਅਤੇ ਪੂੰਜੀਵਾਦ ਦੀ ਮੁੜ ਬਹਾਲੀ ਕਰਨ ਤੋਂ ਉਹਨਾਂ ਨੂੰ ਰੋਕੋ। ਉਹਨਾਂ ਨੇ ਦੱਸਿਆ ਹੈ ਕਿ ਸਿਆਸੀ ਸੱਤ੍ਹਾ ਉਖਾੜ ਸੁੱਟਣ ਤੋਂ ਪਹਿਲਾਂ ਲਾਜ਼ਮੀ ਰੂਪ ਵਿੱਚ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਚਾਰਧਾਰਾ ‘ਤੇ ਆਪਣੀ ਸਰਦਾਰੀ ਕਾਇਮ ਕਰ ਲਈ ਜਾਵੇ ਤਾਂ ਕਿ ਲੋਕ-ਰਾਏ ਤਿਆਰ ਕੀਤੀ ਜਾ ਸਕੇ ਅਤੇ ਇਹ ਗੱਲ ਇਨਕਲਾਬੀ ਜਮਾਤਾਂ ਅਤੇ ਉਲਟ-ਇਨਕਲਾਬੀ ਜਮਾਤਾਂ-ਦੋਵਾਂ ‘ਤੇ ਹੀ ਲਾਗੂ ਹੁੰਦੀ ਹੈ। ਇਸ ਬੁਨਿਆਦੀ ਸ਼ੁਰੂਆਤੀ ਨੁਕਤੇ ਦੇ ਆਧਾਰ ‘ਤੇ ਕਾਮਰੇਡ ਮਾਓ-ਜ਼ੇ-ਤੁੰਗ ਨੇ ਸੱਦਾ ਦਿੱਤਾ ਹੈ ਕਿ ਅਸੀਂ…

(ਪੂਰਾ ਲੇਖ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ)

“ਪ੍ਰਤੀਬੱਧ”, ਅੰਕ 02, ਜਨਵਰੀ-ਜੂਨ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s