ਮਹਾਨ ਬਹਿਸ ਦੇ 50 ਸਾਲ -ਰਾਜ ਕੁਮਾਰ

Mao_Zedong

[ ਇਹ ਪੇਪਰ ‘ਸਮਾਜਵਾਦੀ ਸੰਗਰਾਂਦੀ ਦੌਰ ਦੀਆਂ ਸਮੱਸਿਆਵਾਂ’ ਉੱਪਰ ਇਲਾਹਾਬਾਦ ਵਿਖੇ 10 ਤੋਂ 14 ਮਾਰਚ, 2014 ਤੱਕ ਹੋਏ ਪੰਜਵੇਂ ਅਰਵਿੰਦ ਯਾਦਗਾਰੀ ਸੈਮੀਨਾਰ ਵਿੱਚ ਪੜ੍ਹਿਆ ਗਿਆ ਸੀ। ]

ਅੱਜ 21ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਖੜ੍ਹ ਕੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ 20ਵੀਂ ਸਦੀ ਵਿੱਚ ਨੇਪਰੇ ਚੜ੍ਹੇ ਦੋ ਮਹਾਨ ਸਮਾਜਵਾਦੀ ਪ੍ਰਯੋਗਾਂ ਦੇ ਤਜ਼ਰਬੇ ਸਾਡੇ ਸਾਹਮਣੇ ਮੌਜੂਦ ਹਨ। ਅਸੀਂ ਕਹਿ ਸਕਦੇ ਹਾਂ ਕਿ ਕਮਿਊਨਿਸਟ ਲਹਿਰ ਦੇ ਵਿਚਾਰਧਾਰਕ ਵਿਕਾਸ ਅਤੇ ਅਮਲੀ ਪ੍ਰਯੋਗ ਦੇ ਪੂਰੇ ਦੌਰ ਵਿੱਚ ਅਗਵਾਈ ਵਿੱਚੋਂ ਸੋਧਵਾਦੀ ਬੁੱਕਲ ਦੇ ਸੱਪ ਪੈਦਾ ਹੁੰਦੇ ਰਹੇ ਹਨ ਜੋ ਮਜ਼ਦੂਰ ਇਨਕਲਾਬਾਂ ਦੇ ਸਭ ਤੋਂ ਵੱਡੇ ਦੁਸ਼ਮਣ ਸਿੱਧ ਹੋਏ ਹਨ। ਮਾਰਕਸ-ਏਂਗਲਜ਼ ਤੇ ਲੈਨਿਨ ਤੋਂ ਲੈ ਕੇ ਸਤਾਲਿਨ ਅਤੇ ਮਾਉ ਤੱਕ ਕਮਿਊਨਿਸਟ ਲਹਿਰ ਦਾ ਸਿਧਾਂਤਕ ਵਿਕਾਸ ਸੋਧਵਾਦ ਖ਼ਿਲਾਫ਼ ਘੋਲ਼ ਕਰਦੇ ਹੋਏ ਹੋਇਆ ਹੈ। ਵਿਕਾਸ ਦੇ ਇਸ ਪੂਰੇ ਦੌਰ ਵਿੱਚ ਸਤਾਲਿਨ ਦੇ ਸਮੇਂ ਦੇ ਸੋਵੀਅਤ ਯੂਨੀਅਨ ਅਤੇ ਮਾਉ ਦੇ ਸਮੇਂ ਦੇ ਚੀਨ ਦੇ ਮਹਾਨ ਇਨਕਲਾਬੀ ਸਮਾਜਵਾਦੀ ਪ੍ਰਯੋਗਾਂ ਨੇ ਇਹਨਾਂ ਸਿਧਾਂਤਾਂ ਨੂੰ ਅਮਲ ਵਿੱਚ ਲਾਗੂ ਕੀਤਾ ਅਤੇ ਸਮਾਜਵਾਦੀ ਤਬਦੀਲੀ ਦੀ ਵਿਚਾਰਧਾਰਕ ਸਮਝ ਨੂੰ ਪੱਕਾ ਬਣਾਇਆ।

ਮਜ਼ਦੂਰ ਜਮਾਤ ਦੇ ਇਨਕਲਾਬਾਂ ਦੇ ਵਿਚਾਰਧਾਰਕ ਵਿਕਾਸ ਦੀ ਇਸ ਕੜੀ ਵਿੱਚ 1963-64 ਵਿੱਚ ਮਾਓ ਦੀ ਅਗਵਾਈ ਵਿੱਚ ਚੱਲੀ ਮਹਾਨ ਬਹਿਸ ਨੇ ਆਧੁਨਿਕ ਸੋਧਵਾਦ ਦੇ ਵਿਰੁੱਧ ਵਿਚਾਰਧਾਰਕ ਘੋਲ਼ ਕਰਦੇ ਹੋਏ ਸਮਾਜਵਾਦੀ ਸੰਗਰਾਂਦੀ ਦੌਰ ਬਾਰੇ ਪੂਰੇ ਸੰਸਾਰ ਦੇ ਕਮਿਊਨਿਸਟਾਂ ਨੂੰ ਇੱਕ ਸੂਤਰਬੱਧ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਨਾਲ਼ ਹਥਿਆਰਬੰਦ ਕੀਤਾ। ਇਸ ਬਹਿਸ ਨੇ ਸਤਾਲਿਨ ਦੇ ਸਮੇਂ ਦੇ ਸੋਵੀਅਤ ਯੂਨੀਅਨ ਦੇ ਤਜ਼ਰਬਿਆਂ ਅਤੇ ਖੁਰਸ਼ਚੇਵ ਦੁਆਰਾ ਸਰਮਾਏਦਾਰੀ ਦੀ ਮੁੜ-ਬਹਾਲੀ ਦਾ ਸਿਧਾਂਤਕ ਨਿਚੋੜ ਪੇਸ਼ ਕੀਤਾ ਜੋ ਸਮਾਜਵਾਦੀ ਤਬਦੀਲੀ ਨੂੰ ਸਮਝਣ ਵਿੱਚ ਇੱਕ ਮੀਲ-ਪੱਥਰ ਹੈ। ਇਹਨਾਂ ਤਜ਼ਰਬਿਆਂ ਦੇ ਅਧਾਰ ‘ਤੇ ਮਹਾਨ ਬਹਿਸ ਵਿੱਚ ਮਾਓ ਨੇ ਚੀਨ ਵਿੱਚ 1966 ਤੋਂ 1976 ਤੱਕ ਚੱਲੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਮੁੱਢਲਾ ਅਧਾਰ ਤਿਆਰ ਕੀਤਾ।

ਅੱਜ ਮਹਾਨ ਬਹਿਸ ਦੀ 50ਵੀਂ ਵਰ੍ਹੇਗੰਢ ‘ਤੇ 2014 ਵਿੱਚ ਪੂਰੇ ਸੰਸਾਰ ਦੇ ਕਮਿਊਨਿਸਟਾਂ ਸਾਹਮਣੇ ਸਤਾਲਿਨ ਦੇ ਸਮੇਂ ਦੇ ਸੋਵੀਅਤ ਯੂਨੀਅਨ ਦੇ ਸਮਾਜਵਾਦੀ ਪ੍ਰਯੋਗ, ਖੁਰਸ਼ਚੇਵੀ ਸੋਧਵਾਦ ਦੇ ਜਨਮ ਅਤੇ ਮਾਓ ਦੀ ਅਗਵਾਈ ਵਿੱਚ ਹੋਏ ਚੀਨ ਦੇ ਮਹਾਨ ਸੱਭਿਆਚਾਰਕ ਇਨਕਲਾਬ ਦੇ ਮਹਾਨ ਤਜ਼ਰਬੇ ਮੌਜੂਦ ਹਨ। ਇਹਨਾਂ ਤਜ਼ਰਬਿਆਂ ਨੇ ਆਉਣ ਵਾਲ਼ੇ ਸਮੇਂ ਵਿੱਚ ਮਜ਼ਦੂਰ ਜਮਾਤ ਨੂੰ ਸਮਾਜਵਾਦੀ ਇਨਕਲਾਬ ਦੇ ਮਹਾਨ ਉਦੇਸ਼ ਨੂੰ ਪੂਰਾ ਕਰਨ ਅਤੇ ਸਰਮਾਏਦਾਰੀ ਸਮਾਜ ਤੋਂ ਕਮਿਊਨਿਸਟ ਸਮਾਜ ਤੱਕ ਪੂਰੇ ਸੰਗਰਾਂਦੀ ਸਮੇਂ ਦੀ ਇਨਕਲਾਬੀ ਅਗਵਾਈ ਦੀ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤਕ ਸਮਝ ਨੂੰ ਆਧੁਨਿਕ ਹਥਿਆਰਾਂ ਨਾਲ਼ ਲੈਸ ਕੀਤਾ ਹੈ।

1871 ਵਿੱਚ ਪੈਰਿਸ ਕਮਿਊਨ ਬਾਰੇ ਮਾਰਕਸ ਨੇ ਕਿਹਾ ਸੀ, “ਜੇਕਰ ਕਮਿਊਨ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਤਾਂ ਵੀ ਘੋਲ਼ ਕੇਵਲ ਅੱਗੇ ਪਵੇਗਾ। ਕਮਿਊਨ ਦੇ ਸਿਧਾਂਤ ਸੰਸਾਰ-ਵਿਆਪੀ ਅਤੇ ਸਦੀਵੀ ਹਨ, ਇਹ ਉਦੋਂ ਤੱਕ ਵਾਰ-ਵਾਰ ਪ੍ਰਗਟ ਹੁੰਦੇ ਰਹਿਣਗੇ ਜਦ ਤੱਕ ਮਜ਼ਦੂਰ ਜਮਾਤ ਅਜ਼ਾਦ ਨਹੀਂ ਹੋ ਜਾਂਦੀ।”

1. ਮਹਾਨ ਬਹਿਸ ਦੀ ਪਿੱਠਭੂਮੀ

ਸੰਸਾਰ ਕਮਿਊਨਿਸਟ ਲਹਿਰ ਵਿੱਚ ਆਧੁਨਿਕ ਸੋਧਵਾਦੀਆਂ ਵਿਰੁੱਧ ਚੀਨੀ ਕਮਿਊਨਿਸਟ ਪਾਰਟੀ ਦੁਆਰਾ 1963 ਤੋਂ 1964 ਵਿਚਾਲੇ ਚਲਾਈ ਗਈ ਮਹਾਨ ਬਹਿਸ ਨੇ ਮਾਰਕਸਵਾਦ-ਲੈਨਿਨਵਾਦ ਅਤੇ ਆਧੁਨਿਕ ਸੋਧਵਾਦ ਵਿਚਾਲੇ ਇੱਕ ਵੰਡ ਦੀ ਲਕੀਰ ਖਿੱਚ ਕੇ ਫੈਸਲਾਕੁੰਨ ਘੋਲ਼ ਦੀ ਸ਼ੁਰੂਆਤ ਕੀਤੀ। 24 ਫਰਵਰੀ, 1956 ਵਿੱਚ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ 20ਵੀਂ ਕਾਂਗਰਸ ਵਿੱਚ ਖੁਰਸ਼ਚੇਵ ਦੁਆਰਾ ਪੇਸ਼ ਕੀਤੇ ਗਏ ਗੁਪਤ ਭਾਸ਼ਣ ਦੇ ਨਾਲ਼ ਹੀ ਚੀਨੀ ਕਮਿਊਨਿਸਟ ਪਾਰਟੀ ਨੇ ਸਤਾਲਿਨ ਸਮੇਂ ‘ਤੇ ਖੁਰਸ਼ਚੇਵ ਦੁਆਰਾ ਉਠਾਏ ਗਏ ਸਵਾਲਾਂ ‘ਤੇ ਆਪਣਾ ਮਾਰਕਸਵਾਦੀ-ਲੈਨਿਨਵਾਦੀ ਪੈਂਤੜਾ ਸਪੱਸ਼ਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਚੀਨੀ ਪਾਰਟੀ ਨੇ “ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਇਤਿਹਾਸਕ ਤਜ਼ਰਬੇ” (4 ਅਪ੍ਰੈਲ, 1956), “ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਇਤਿਹਾਸਕ ਤਜ਼ਰਬੇ ਬਾਰੇ ਕੁਝ ਹੋਰ ਗੱਲਾਂ” (29 ਦਸੰਬਰ, 1956) ਨਾਂ ਦੇ ਦੋ ਲੇਖ ਪ੍ਰਕਾਸ਼ਿਤ ਕੀਤੇ ਜਿਹਨਾਂ ਵਿੱਚ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੁਆਰਾ ਸਤਾਲਿਨ ਦੇ ਸਮੇਂ ਬਾਰੇ ਕੀਤੀ ਗਈ ਅਲੋਚਨਾ ਦੇ ਕਈ ਨੁਕਤਿਆਂ ‘ਤੇ ਆਪਣੇ ਮਤਭੇਦ ਦਰਜ ਕਰਵਾਏ। ਇਸ ਤੋਂ ਬਾਅਦ ਸੰਸਾਰ ਮਜ਼ਦੂਰ ਲਹਿਰ ਦੀ ਆਮ ਮਾਰਕਸਵਾਦੀ-ਲੈਨਿਨਵਾਦੀ ਲੀਹ ਦੇ ਸੁਝਾਅ ਦੇ ਰੂਪ ਵਿੱਚ ਸੰਸਾਰ ਦੀਆਂ ਅੱਠ ਕਮਿਊਨਿਸਟ-ਮਜ਼ਦੂਰ ਪਾਰਟੀਆਂ ਦੀ ਸ਼ਮੂਲੀਅਤ ਨਾਲ਼ 1957 ਦੇ ਮੈਨੀਫੈਸਟੋ (ਮਾਸਕੋ-ਮੈਨੀਫੈਸਟੋ) ਅਤੇ 81 ਕਮਿਊਨਿਸਟ ਪਾਰਟੀਆਂ ਦੀ ਹਿੱਸੇਦਾਰੀ ਨਾਲ਼ 1960 ਦਾ ਭਾਸ਼ਣ (ਮਾਸਕੋ ਭਾਸ਼ਣ) ਜਾਰੀ ਕੀਤਾ ਗਿਆ।…

ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ…

“ਪਰ੍ਤੀਬੱਧ”, ਅੰਕ 22, ਜੂਨ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s