ਲੋਕਾਂ ਦੀਆਂ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ

china culture revolution(ਪੀ.ਡੀ.ਐਫ਼ ਡਾਊਨਲੋਡ ਕਰੋ)

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਦਸਤਾਵੇਜ਼ ਅਤੇ ਲੇਖ

ਲੋਕਾਂ ਦੀਆਂ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਪ੍ਰੋਲੇਤਾਰੀ ਇਨਕਲਾਬੀਆਂ ਦੇ ਸਾਹਮਣੇ ਮੌਜੂਦ ਇੱਕ ਦੂਸਰਾ ਦੁਸ਼ਮਣ ਹੈ। ਕਾਰਜ ਇਕਾਈਆਂ, ਵਿਭਾਗਾਂ ਅਤੇ ਵਿਵਸਥਾਵਾਂ ਦੇ ਲਿਹਾਜ਼ ਨਾਲ ਵਿਆਪਕ ਗੱਠਜੋੜ ਕਾਇਮ ਕਰਨ ਦੇ ਲਈ ਮੌਜੂਦਾ ਨਵੀਆਂ ਹਾਲਤਾਂ ‘ਚ ਇਸ ਦੁਸ਼ਮਣ ਨੂੰ ਮਾਰ ਸੁੱਟਣਾ ਹੈ। ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਕਈ ਰੂਪਾਂ ‘ਚ ਸਾਹਮਣੇ ਆਉਂਦੀ ਹੈ। ਉਦਾਹਰਣ ਲਈ –

– ਜਦੋਂ ਤੱਕ ਮੈਂ ਕੰਮ ਨਾ ਸੰਭਾਲਾਂ ਸ਼ਾਨਦਾਰ ਜਥੇਬੰਦੀ ਕਾਇਮ ਨਹੀਂ ਹੋਵੇਗੀ ਅਤੇ ਸੱਤ੍ਹਾ ‘ਤੇ ਕਬਜ਼ਾ ਨਹੀਂ ਹੋਵੇਗਾ।

– ਜਿੱਥੇ ਵੀ ਪ੍ਰਭਾਵ ਪਾਉਣ ਦਾ ਮੌਕਾ ਹੈ ਉੱਥੇ ਆਪਣਾ ਨਾਮ ਪਾ ਦੇਵਾਂਗੇ-ਜਿੱਥੇ ਵੀ ਨਜ਼ਰਾਂ ਵਿੱਚ ਰਹਿਣ ਦਾ ਮੌਕਾ ਹੈ ਉੱਥੇ ਅਸੀਂ ਵੀ ਰਹਾਂਗੇ।

– ਅਸੀਂ ਉਦੋਂ ਤੱਕ ਮੂੰਹ ਨਹੀਂ ਖੋਲ੍ਹਾਂਗੇ ਜਦੋਂ ਤੱਕ ਸਾਡੇ ਕੋਲ ਕਹਿਣ ਦੇ ਲਈ ਸਨਸਨੀਖੇਜ਼ ਗੱਲ ਨਾ ਹੋਵੇ।

– ਕਿਸੇ ਕੰਮ ਵਿੱਚ ਜਿੰਨੇ ਘੱਟ ਲੋਕ ਸ਼ਾਮਲ ਹੋਣ ਓਨਾ ਜ਼ਿਆਦਾ ਠੀਕ ਰਹੇਗਾ।

– ਜੇ ਤੁਸੀਂ ਇੱਕ ਵੱਡੇ ਪਹਾੜੀ ਕਿਲੇ ‘ਤੇ ਕਬਜ਼ਾ ਕਰਦੇ ਹੋ ਤਾਂ ਮੈਂ ਉਸ ਤੋਂ ਵੱਡੇ ‘ਤੇ ਕਬਜ਼ਾ ਕਰਾਂਗਾ।

ਜੋ ਲੋਕ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਨਾਲ ਗ੍ਰਸਤ ਹੁੰਦੇ ਹਨ ਉਹ ਬਿਨਾਂ ਛੋਟ ‘ਪਹਿਲਾਂ ਮੈਂ’ ਦੀ ਪ੍ਰਵਿਰਤੀ ਅਤੇ ‘ਛੋਟੇ ਗਰੁੱਪ’ ਦੀ ਪ੍ਰਵਿਰਤੀ ਦੇ ਵੱਸ ‘ਚ ਹੁੰਦੇ ਹਨ ਜੋ ਕਿ ਵਿਅਕਤੀਵਾਦ ਦਾ ਠੇਠ ਪ੍ਰਗਟਾਵਾ ਹੁੰਦਾ ਹੈ। ਨਜ਼ਰਾਂ ‘ਚ ਰਹਿਣ ਦੀ ਪ੍ਰਵਿਰਤੀ ਤੋਂ ਗ੍ਰਸਤ ਲੋਕਾਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਪ੍ਰਧਾਨ ਮਾਓ ਨੇ ਕਿਹਾ ਸੀ –

”ਇਹ ਕਿਸਦੇ ਪਿੱਛੇ ਭੱਜਦੇ ਹਨ ਅਤੇ ਨਜ਼ਰਾਂ ‘ਚ ਰਹਿਣਾ ਚਾਹੁੰਦੇ ਹਨ। ਜਦੋਂ ਕਦੇ ਉਹਨਾਂ ਨੂੰ ਕਿਸੇ ਕੰਮ ਦੀ ਸ਼ਾਖਾ ਦਾ ਕਾਰਜ ਸੌਂਪਿਆ ਜਾਂਦਾ ਹੈ ਤਾਂ ਉਹ ਸਵੈ-ਨਿਰਭਰਤਾ ਦਾ ਦਾਅਵਾ ਕਰਨ ਲੱਗਦੇ ਹਨ। ਇਸ ਮਕਸਦ ਨੂੰ ਧਿਆਨ ‘ਚ ਰੱਖਦੇ ਹੋਏ ਉਹ ਕੁੱਝ ਲੋਕਾਂ ਨੂੰ ਅੰਦਰ ਬੁਲਾ ਲੈਂਦੇ ਹਨ, ਦੂਜਿਆਂ ਨੂੰ ਬਾਹਰ ਕਰ ਦਿੰਦੇ ਹਨ ਅਤੇ ਸਾਥੀਆਂ ਵਿੱਚ ਸ਼ੇਖੀਬਾਜੀ, ਚਾਪਲੂਸੀ ਤੇ ਦਲਾਲੀ ਦਾ ਸਹਾਰਾ ਲੈਣ ਲੱਗਦੇ ਹਨ ਅਤੇ ਇਸ ਤਰ੍ਹਾਂ ਬੁਰਜੂਆ ਰਾਜਸੀ ਪਾਰਟੀਆਂ ਦੀ ਭੱਦੀ ਕਾਰਜ-ਸ਼ੈਲੀ ਨੂੰ ਕਮਿਊਨਿਸਟ ਪਾਰਟੀ ਅੰਦਰ ਲੈ ਆਉਂਦੇ ਹਨ।”

ਜੋ ਲੋਕ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਦਾ ਸ਼ਿਕਾਰ ਹੁੰਦੇ ਹਨ ਉਹ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਬਾਰੇ ਕੁੱਝ ਵੀ ਨਹੀਂ ਜਾਣਦੇ। ਉਹ ਲੋਕ ‘ਨਿੱਜੀ ਸਵਾਰਥ’ ਦੇ ਮਕਸਦ ਨਾਲ ਬਗਾਵਤ ਕਰਦੇ ਹਨ ਕਿਉਂਕਿ ਉਹ ਬੁਰਜੂਆ ਸੰਸਾਰ-ਨਜ਼ਰੀਏ ਦੇ ਹਾਮੀ ਹੁੰਦੇ ਹਨ।

ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਪ੍ਰੋਲੇਤਾਰੀ ਇਨਕਲਾਬੀਆਂ ਦੀ ਸ਼ਾਨਦਾਰ ਜਥੇਬੰਦੀ ‘ਤੇ ਸਿੱਧਾ ਹਮਲਾ ਕਰਦੀ ਹੈ। ਜਦੋਂ ਲੋਕ ਬਸ ਆਪਣੇ ਛੋਟੇ ਜਿਹੇ ਗਰੁੱਪ ਨੂੰ ਹੀ ਮਹਤਵ ਦੇਣ ‘ਚ ਦਿਲਚਸਪੀ ਦਿਖਾਉਣ ਲੱਗਦੇ ਹਨ ਤਾਂ ਉਹ ਲਾਜ਼ਮੀ ਹੀ ਦੂਜੀਆਂ ਇਨਕਲਾਬੀ ਜਥੇਬੰਦੀਆਂ ਨੂੰ ਮੰਨਣੋਂ ਇਨਕਾਰ ਕਰਨ ਲੱਗਦੇ ਹਨ। ਜੇਕਰ ਉਹ ‘ਪਹਿਲਾਂ ਮੈਂ’ ਦੇ ਸਿਧਾਂਤ ਦੀ ਹਮਾਇਤ ਕਰਦੇ ਹਨ ਤਾਂ ਸੁਭਾਵਕ ਹੈ ਕਿ ਉਹ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣਗੇ। ਉਹ ਬਸ ਉਹੋ ਕੰਮ ਕਰਨਾ ਚਾਹੁੰਦੇ ਹਨ ਜੋ ਉਹਨਾਂ ਨੂੰ ਪ੍ਰਸਿੱਧੀ ਦਵਾਉਣ ਤੇ ਉਸ ਕੰਮ ਨੂੰ ਹੀ ਹੱਥ ‘ਚ ਲੈਣ ਦੀ ਜ਼ਿੱਦ ਕਰਦੇ ਹਨ ਜੋ ਉਹਨਾਂ ਨੂੰ ਲੋਕਾਂ ਦੀਆਂ ਨਜ਼ਰਾਂ ‘ਚ ਲਿਆਵੇ। ਇਸ ਤਰ੍ਹਾਂ ਉਹ ਮਜ਼ਦੂਰ ਜਮਾਤ ਦੇ ਇਨਕਲਾਬੀ ਹਿੱਤਾਂ ਦੀ ਅਣਦੇਖੀ ਕਰਨ ਤੱਕ ਸੀਮਤ ਹੋ ਜਾਂਦੇ ਹਨ ਅਤੇ ਖੁਦ ਨੂੰ ਦੂਜੀਆਂ ਇਨਕਲਾਬੀ ਜਥੇਬੰਦੀਆਂ ਦੇ ਵਿਰੋਧ ‘ਚ ਖੜ੍ਹਾ ਕਰ ਦਿੰਦੇ ਹਨ। ਜਦੋਂ ਕਿਸੇ ਇਨਕਲਾਬੀ ਜਥੇਬੰਦੀ ‘ਚ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਆ ਜਾਂਦੀ ਹੈ ਤਾਂ ਇੱਕ ਤਰ੍ਹਾਂ ਨਾਲ ਇਸਦੇ ਮੈਂਬਰਾਂ ਦੀਆਂ ਅੱਖਾਂ ‘ਚ ਘੱਟਾ ਪੈ ਜਾਂਦਾ ਹੈ। ਜੇ ਇਸਨੂੰ ਠੀਕ ਨਾ ਕੇਤਾ ਜਾਵੇ ਤਾਂ ਅੱਖਾਂ ‘ਚ ਪਏ ਘੱਟੇ ਦੀ ਵਜ੍ਹਾ ਕਰਕੇ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਗਾਇਬ ਹੋ ਸਕਦੀ ਹੈ ਅਤੇ ਅੰਤ ‘ਚ ਉਹਨਾਂ ਦੀ ਹਾਲਤ ਉਸ ਅੰਨ੍ਹੇ ਵਿਅਕਤੀ ਵਰਗੀ ਹੋ ਜਾਵੇਗੀ ਜੋ ਅੰਨ੍ਹੇ ਘੋੜ੍ਹੇ ‘ਤੇ ਚੜ੍ਹ ਕੇ ਅੱਧੀ ਰਾਤ ਨੂੰ ਡੂੰਘੇ ਤਲਾਅ ਦੇ ਵੱਲ ਜਾ ਰਿਹਾ ਹੋਵੇ।

ਕੀ ਸਾਨੂੰ ਅਜਿਹੀਆਂ ਮਿਸਾਲਾਂ ਨਹੀਂ ਮਿਲੀਆਂ ਹਨ, ਜਿਹਨਾਂ ਵਿੱਚ ਕੁੱਝ ਜਥੇਬੰਦੀਆਂ ਜੋ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਨਾਲ ਗੰਭੀਰ ਰੂਪ ‘ਚ ਗ੍ਰਸਤ ਹਨ, ਉਹ ਰਾਜਸੀ ਅਟਕਲਬਾਜ਼ੀ ‘ਚ ਗ੍ਰਸੀਆਂ ਰਹਿਣ ਤੋਂ ਝਿਜਕਦੀਆਂ ਨਹੀਂ? ਕੁਝ ਲੋਕ ਪਲ-ਛਿਣ ਦੇ ਅਵੇਗ ‘ਚ ਦੂਸਰੇ ਲੋਕਾਂ ਨੂੰ ਹੈਰਾਨ ਕਰਨ ਲਈ ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਸੱਭਿਆਚਾਰਕ ਗਰੁੱਪ ‘ਤੇ ਗੋਲਾਬਾਰੀ ਅਤੇ ਪ੍ਰੋਲੇਤਾਰੀ ਹੈਡਕੁਆਰਟਰਾਂ ‘ਤੇ ਗੋਲਾਬਾਰੀ ਕਰਨ ਦੀ ਹੱਦ ਤੱਕ ਪਹੁੰਚ ਗਏ ਹਨ ਅਤੇ ਇਸ ਤਰ੍ਹਾਂ ਉਹਨਾਂ ਨੇ ਗੰਭੀਰ ਭੁੱਲਾਂ ਕੀਤੀਆਂ ਹਨ। ਇਸ ਪੀੜਾਦਾਇਕ ਸਬਕ ਤੋਂ ਸਿੱਖਣ ਦੇ ਲਈ ਕੀ ਸਾਨੂੰ ਗੰਭੀਰ ਨਹੀਂ ਹੋ ਜਾਣਾ ਚਾਹੀਦਾ?

ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਦੇ ਬਚਾਅ ਵਿੱਚ ਕੁਝ ਲੋਕ ਇਸਨੂੰ ਇਨਕਲਾਬੀ ਬਹਾਦਰੀ ਨਾਲ ਉਲਝਾ ਦਿੰਦੇ ਹਨ। ਅਸਲ ‘ਚ ਇਹਨਾਂ ਦੋਵਾਂ ‘ਚ ਕੁੱਝ ਵੀ ਸਾਂਝਾ ਨਹੀਂ ਹੈ ਕਿਉਂਕਿ ਪਹਿਲੇ ਦਾ ਸਾਰ-ਤੱਤ ਵਿਅਕਤੀਵਾਦ ਹੈ ਜਦੋਂ ਕਿ ਪਿਛਲੇ ਦਾ ਸਾਰ-ਤੱਤ ਸਮੂਹਕਤਾ ਹੈ। ਆਪਣੇ ਨਿੱਜੀ ਹਿੱਤ ਲਈ ਜੋ ਲੋਕ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਦੇ ਵੱਸ ਹੋ ਜਾਂਦੇ ਹਨ ਉਹ ਜਿੱਥੋਂ ਤੱਕ ਸੰਭਵ ਹੋਵੇ ਆਪਣੇ ਹੱਥ ਫੈਲਾ ਦਿੰਦੇ ਹਨ। ਪਰ ਜਦੋਂ ਇਨਕਲਾਬ ਉਹਨਾਂ ਤੋਂ ਆਪਣੇ ਨਿੱਜੀ ਲਾਭ ਨੂੰ ਤਿਆਗ ਦੇਣ ਦੀ ਮੰਗ ਕਰਦਾ ਹੈ ਤਾਂ ਉਹ ਏਨੇ ਭੈ-ਭੀਤ ਹੋ ਜਾਂਦੇ ਹਨ ਕਿ ਉਹ ਕਦੇ-ਕਦੇ ਭਗੌੜੇ ਵੀ ਬਣ ਜਾਂਦੇ ਹਨ।

ਦੂਜੇ ਪਾਸੇ ਇਨਕਲਾਬੀ ਬਹਾਦਰੀ ਇਨਕਲਾਬ ਲਈ ਦੁਸ਼ਮਣ ਦੇ ਗੜ੍ਹ ‘ਤੇ ਹੱਲਾ ਬੋਲਣ ਤੇ ਕਬਜ਼ਾ ਕਰ ਲੈਣ ਦੀ ਭਾਵਨਾ ਨੂੰ ਅੱਗੇ ਵਧਾਉਂਦੀ ਹੈ ਅਤੇ ਜਦੋਂ ਪਾਰਟੀ ਦੇ ਹਿੱਤ ਦਾਅ ‘ਤੇ ਲੱਗੇ ਹੋਣ ਤਾਂ ਆਪਣਾ ਸਭ ਕੁੱਝ ਕੁਰਬਾਨ ਕਰ ਦੇਣ ਦੀ ਹੱਦ ਤੱਕ ਹਿੰਮਤ ਪੈਦਾ ਕਰ ਦਿੰਦੀ ਹੈ। ਜੋ ਲੋਕ ਇਨਕਲਾਬੀ ਬਹਾਦਰੀ ਦੀ ਹਮਾਇਤ ਕਰਦੇ ਹਨ ਉਹ ਅਸਲ ‘ਚ ਪ੍ਰੋਲੇਤਾਰੀ ਇਨਕਲਾਬੀ ਬਣ ਜਾਂਦੇ ਹਨ, ਜਦੋਂ ਕਿ ਉਹ ਲੋਕ ਜੋ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਤੋਂ ਗ੍ਰਸਤ ਹੁੰਦੇ ਹਨ ਕਦੇ ਵੀ ਇਨਕਲਾਬੀ ਬਹਾਦਰੀ ਦਾ ਮਤਲਬ ਨਹੀਂ ਸਮਝ ਸਕਣਗੇ।

ਉਹਨਾਂ ਕਾਰਜ-ਇਕਾਈਆਂ, ਜਿਹਨਾਂ ਨੇ ਸੱਤ੍ਹਾ ‘ਤੇ ਕਬਜ਼ਾ ਜਮਾਉਣ ਦੇ ਕੰਮ ਨੂੰ ਪੂਰਾ ਕਰ ਲਿਆ ਹੈ, ਦੇ ਉਹਨਾਂ ਇਨਕਲਾਬੀਆਂ ਨੂੰ, ਜੋ ਸੱਤ੍ਹਾ ਦੀ ਵਰਤੋਂ ਕਰਦੇ ਹਨ, ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਵਿਰੁੱਧ ਸਭ ਤੋਂ ਜ਼ਿਆਦਾ ਚੌਕਸ ਹੋਣਾ ਚਾਹੀਦਾ ਹੈ। ਜਿਸਦੀ ਵਜ੍ਹਾ ਇਹ ਹੈ ਕਿ ਜੇਤੂ ਪਲਾਂ ‘ਚ ਲੋਕ ਸਾਡਾ ਸਵਾਗਤ ਕਰਨਗੇ ਜਿਹੜਾ ਕਿ ਬੁਰਜੂਆ ਵਿਚਾਰਾਂ ਨੂੰ ਸਾਡੇ ‘ਤੇ ਪ੍ਰਭਾਵ ਪਾਉਣ ਤੇ ਸਾਨੂੰ ਭ੍ਰਿਸ਼ਟ ਕਰਨ ਦਾ ਚੰਗਾ ਮੌਕਾ ਦਿੰਦਾ ਹੈ। ਅਜਿਹੇ ਮੌਕੇ ‘ਤੇ ਸਾਨੂੰ ਵਡੱਪਣ ਨਹੀਂ ਮਹਿਸੂਸ ਕਰਨਾ ਚਾਹੀਦਾ ਅਤੇ ਸਵੈ-ਹਿੱਤ ਨੂੰ ਸਾਡੇ ਮਨ ‘ਚ ਉਭਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਕਿਉਂਕਿ ਜੇ ਅਸੀਂ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਦੀ ਗੋਲੀ ਦਾ ਨਿਸ਼ਾਨਾ ਬਣ ਜਾਵਾਂਗੇ ਤਾਂ ਅਸੀਂ ਗਲਤ ਮਕਸਦ ਨਾਲ ਕੀਤੀ ਗਈ ਪ੍ਰਸ਼ੰਸਾ ਦੇ ਬੋਝ ਨਾਲ ਦਬ ਕੇ ਢਹਿ ਜਾਵਾਂਗੇ ਜਾਂ ਫਿਰ ਅਸੀਂ ਬੁਰਜੁਆ ਹਾਕਮਾਂ ਦੇ ਕਦਮਾਂ ਦੀ ਅਚੇਤ ਰੂਪ ‘ਚ ਨਕਲ ਕਰਨ ਲੱਗਾਂਗੇ ਅਤੇ ਗਲਤ ਰਾਹ ‘ਤੇ ਚੱਲਣ ਲੱਗਾਂਗੇ।

ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਨੂੰ ਉਤਸ਼ਾਹਤ ਕਰਨ ਦਾ ਸਮਾਜਕ ਅਧਾਰ ਨਿੱਕ ਬੁਰਜੂਆਜ਼ੀ ਅਤੇ ਬੁਰਜੂਆਜ਼ੀ ਮੁਹੱਈਆ ਕਰਾਉਂਦੀ ਹੈ। ਇਸਦੀ ਵਜ੍ਹਾ ਇਹ ਹੈ ਕਿ ਪੁਰਾਣੇ ਚੀਨ ਵਿੱਚ ਨਿੱਕ ਬੁਰਜੂਆਜ਼ੀ ਦੀ ਵੱਡੀ ਅਬਾਦੀ ਮੌਜੂਦ ਸੀ ਅਤੇ ਇਸ ਅਰਥ ‘ਚ ਉਹਨਾਂ ਦੀ ਪ੍ਰਧਾਨਤਾ ਸੀ। ਇਸ ਲਈ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਨੂੰ ਖਤਮ ਕਰਨ ਲਈ ਸਾਨੂੰ ਤਕੜਾ ਸੰਘਰਸ਼ ਕਰਨਾ ਪਵੇਗਾ। ਮੌਜੂਦਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ‘ਚ ਸਾਡਾ ਆਖਰੀ ਨਿਸ਼ਾਨਾ ਸਾਰੇ ਬੁਰਜੂਆ ਅਤੇ ਨਿੱਕ ਬੁਰਜੂਆ ਸਿਧਾਂਤਾਂ ਦੀ ਪੂਰੀ ਤਰ੍ਹਾਂ ਸਫਾਈ ਕਰਨਾ ਹੈ। ਕਿਉਂਕਿ ਇਸ ਮਹਾਨ ਇਨਕਲਾਬੀ ਦੌਰ ‘ਚ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਨੇ ਸਿਰ ਚੁੱਕ ਲਿਆ ਹੈ। ਇਸ ਲਈ ਸਾਨੂੰ ਇਸ ਦਾ ਲਾਭ ਲੈ ਕੇ ਸਾਰੇ ਪ੍ਰੋਲੇਤਾਰੀ ਇਨਕਲਾਬੀਆਂ ਨੂੰ ਇੱਕ-ਜੁੱਟ ਕਰਨਾ ਚਾਹੀਦਾ ਹੈ ਅਤੇ ਇਸਨੂੰ ਕੁਚਲ ਦੇਣਾ ਚਾਹੇਦਾ ਹੈ।

ਮੌਜੂਦਾ ਸਮੇਂ ‘ਚ ਸ਼ੰਘਾਈ ਦੀਆਂ ਕਈ ਇਨਕਲਾਬੀ ਜਥੇਬੰਦੀਆਂ ਆਪਣੇ ਸ਼ੁੱਧੀਕਰਨ ਲਈ ਕਦਮ ਚੁੱਕ ਰਹੀਆਂ ਹਨ। ਸਾਥੀਆਂ ਦੀ ਵੱਡੀ ਗਿਣਤੀ ਨਵੀਆਂ ਹਾਲਤਾਂ ਦੀਆਂ ਜ਼ਰੂਰਤਾਂ ਮੁਤਾਬਕ ਰਾਹ ਲੱਭਣ ਵੱਲ ਧਿਆਨ ਦੇ ਰਹੀ ਹੈ ਅਤੇ ਸਰਗਰਮੀ ਨਾਲ ਇਨਕਲਾਬੀ ਜਥਬੰਦੀਆਂ ਨੂੰ ਰੁਖ ਸਿਰ ਕਰ ਰਹੇ ਹਨ। ਉਹ ਕਾਰਜ-ਇਕਾਈਆਂ, ਵਿਭਾਗਾਂ ਅਤੇ ਵਿਵਸਥਾਵਾਂ ਦੇ ਅਨੁਸਾਰ ਉੱਪਰ ਤੋਂ ਲੈ ਕੇ ਥੱਲੇ ਤੱਕ ਇਨਕਲਾਬੀ ਜਥੇਬੰਦੀਆਂ ਦੇ ਪੁਨਰਗਠਨ ਦੇ ਤਰੀਕਿਆਂ ਦਾ ਅਧਿਐਨ ਕਰ ਰਹੇ ਹਨ ਅਤੇ ਇਸ ਤਰ੍ਹਾਂ ਕੰਮ ਨੂੰ ਕੇਂਦਰ ਬਣਾਉਂਦੇ ਹੋਏ ਸ਼ਾਨਦਾਰ ਗਠਜੋੜ ਨੂੰ ਜ਼ਿਆਦਾ ਵਿਆਪਕਤਾ ਨਾਲ ਘੜ ਰਹੇ ਹਨ। ਕਿਉਂਕਿ ਸਥਾਨਕ ਚਰਿੱਤਰ ਵਾਲੀਆਂ ਜਥੇਬੰਦੀਆਂ ਆਪਣੇ ਇਤਿਹਾਸਕ ਕਾਰਜ ਨੂੰ ਜਲਦੀ ਪੂਰਾ ਕਰ ਲੈਣਗੀਆਂ ਇਸ ਲਈ ਇਹਨਾਂ ਜਥੇਬੰਦੀਆਂ ਦੇ ਜ਼ਿੰਮੇਵਾਰ ਲੋਕਾਂ ਨੂੰ ਨਵੀਆਂ ਹਾਲਤਾਂ ਨੂੰ ਧਿਆਨ ‘ਚ ਰੱਖਕੇ ਜਲਦੀ ਅਤੇ ਜੋਸ਼ ਨਾਲ ਨਵੇਂ ਸ਼ਾਨਦਾਰ ਗਠਜੋੜ ਬਨਾਉਣੇ ਹੋਣਗੇ। ਇਹਨਾਂ ਲੋਕਾਂ ਦੇ ਲਈ ਇਹ ਬਹੁਤ ਖਤਰਨਾਕ ਹੋਵੇਗਾ ਕਿ ਉਹ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਨਾਲ ਚਿਪਕੇ ਰਹਿਣ ਅਤੇ ਇਹਨਾਂ ਨੂੰ ਆਪਣੇ ਅਹੁਦਿਆਂ ਦਾ ਤਿਆਗ ਕੀਤੇ ਬਿਨਾਂ ਆਪਣੇ ਮੂਲ ‘ਪਹਾੜੀ ਗੜ੍ਹਾਂ’ ‘ਚ ਆਪਣੀ ਸਥਿਤੀ ਨੂੰ ਮਜ਼ਬੂਤ ਬਣਾ ਲੈਣਾ ਚਾਹੀਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਨੇੜੇ ਦੇ ਸਹਿਯੋਗੀ ਜੋ ਪ੍ਰੋਲੇਤਾਰੀ ਇਨਕਲਾਬੀਆਂ ਦੀਆਂ ਸਫਾਂ ‘ਚ ਮੌਜੂਦ ਹਨ ਉਹ ਆਤਮ-ਨਿਰੀਖਣ ਕਰਕੇ ਪਤਾ ਕਰਨ ਕਿ ਇਨਕਲਾਬੀ ਜਥੇਬੰਦੀਆਂ ‘ਚ ਨਜ਼ਰਾਂ ‘ਚ ਰਹਿਣ ਦੀ ਮਾਨਸਿਕਤਾ ਮੌਜੂਦ ਹੈ ਕਿ ਨਹੀਂ। ਜੇ ਅਜਿਹਾ ਹੈ ਤਾਂ ਸਾਨੂੰ ਇਸਨੂੰ ਦ੍ਰਿੜਤਾ ਨਾਲ ਖਾਰਜ ਕਰਨਾ ਪਵੇਗਾ।

(ਵੇਨ ਹੁਈ ਪਾਓ ਸਰਵੇ ਆਫ ਚਾਈਨਾ ਮੇਨ ਲੈਂਡ ਪ੍ਰੈਸ, 6 ਮਾਰਚ, 1967)

ਅਨੁਵਾਦ – ਨਵਕਾਸ਼ਦੀਪ

“ਪ੍ਰਤੀਬੱਧ”, ਅੰਕ 05, ਜਨਵਰੀ-ਮਾਰਚ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s