ਮਜ਼ਦੂਰ ਘਰਾਂ ਦੇ ਸਵਾਲ ‘ਤੇ ਬਹਿਸ ਜਾਰੀ ‘ਲਾਲ ਪਰਚਮ’ ਦਾ ਜਵਾਬ ਵਿਚਾਰਧਾਰਕ ਕੰਗਾਲੀ ਦਾ ਬੇਮਿਸਾਲ ਨਮੂਨਾ • ਸੁਖਵਿੰਦਰ

ghara da swal 2

(ਹਮਲਿਆਂ ਦਾ ਜਵਾਬ ਦੇਣਾ ਸਾਡੀ ਆਦਤ ਹੈ, ਹਮਲਿਆਂ ਤੋਂ ਆਵਦਾ ਬਚਾਅ ਕਰਕੇ ਨਹੀਂ ਸਗੋਂ ਮੋੜਵਾਂ ਹਮਲਾ ਕਰਕੇ।
— ਲੈਨਿਨ)

ਮਜ਼ਦੂਰ ਘਰਾਂ (ਨਿੱਜੀ ਜਾਇਦਾਦ ਦੇ ਰੂਪ ਵਿੱਚ) ਦੇ ਸਵਾਲ ‘ਤੇ ਮਾਰਕਸਵਾਦੀ ਨਜ਼ਰੀਏ ਉੱਪਰ ‘ਪ੍ਰਤੀਬੱਧ’ ਵੱਲੋਂ ਆਪਣੇ ਜਨਵਰੀ 2010 (12ਵੇਂ ਬੁਲੇਟਿਨ) ਅੰਕ ਵਿੱਚ ‘ਮਾਲਵੇ ਦਾ ਮਜ਼ਦੂਰ ਅੰਦੋਲਨ’ ਮਜ਼ਦੂਰਾਂ ਦੇ ਰਿਹਾਇਸ਼ੀ ਘਰਾਂ ਦੇ ਸਵਾਲ ਦੇ ਨਿੱਕ ਬੁਰਜੂਆ ਹੱਲ ਦਾ ਯਤਨ’ ਨਾਮਕ ਲੇਖ ਲਿਖ ਕੇ ਇੱਕ ਬਹਿਸ ਦੀ ਸ਼ੁਰੂਆਤ ਕੀਤੀ ਗਈ ਸੀ। ‘ਲਾਲ ਪਰਚਮ’ ਨਾਮਕ ਪਰਚੇ ਨੇ ਇਸ ਲੇਖ ਉੱਪਰ ਆਪਣੇ ‘ਮਈ-ਜੂਨ, 2010’ ਅੰਕ ਵਿੱਚ ‘ਮਜ਼ਦੂਰ ਘਰਾਂ ਦਾ ਮਸਲਾ ਅਤੇ ‘ਪ੍ਰਤੀਬੱਧ’ ਦੀ ਟਿੱਪਣੀ’ ਸਿਰਲੇਖ ਤਹਿਤ ਲੇਖ ਲਿਖ ਕੇ ਇਸ ਬਹਿਸ ਨੂੰ ਅੱਗੇ ਵਧਾਉਣ ਦਾ ਸ਼ਲਾਘਾਯੋਗ ਉੱਦਮ ਕੀਤਾ। ‘ਲਾਲ ਪਰਚਮ’ ਦੀ ਇਸ ਟਿੱਪਣੀ ਦਾ ਜਵਾਬ ‘ਪ੍ਰਤੀਬੱਧ’ ਵੱਲੋਂ ਆਪਣੇ ਜੁਲਾਈ 2010 (13ਵੇਂ ਬੁਲੇਟਿਨ) ਅੰਕ ਵਿੱਚ ‘ਮਜ਼ਦੂਰਾਂ ਦੇ ਘਰਾਂ ਦਾ ਮਸਲਾ ਅਤੇ ‘ਲਾਲ ਪਰਚਮ’ ਦੀ ਟਿੱਪਣੀ, ਪਰੂਧੋਂ ਦਾ ਲੜ ਨਾ ਛੱਡਣ ਦੀ ‘ਲਾਲ ਪਰਚਮ’ ਦੀ ਜ਼ਿੱਦ’ ਸਿਰਲੇਖ ਤਹਿਤ ਲੇਖ ਲਿਖ ਕੇ ਦਿੱਤਾ। ਇਸ ਤੋਂ ਬਾਅਦ ‘ਲਾਲ ਪਰਚਮ’ ਨੇ ਪੂਰੀ ਤਰ੍ਹਾਂ ਮੌਨ ਧਾਰ ਲਿਆ। ‘ਪ੍ਰਤੀਬੱਧ’ ਦੇ ਪਾਠਕ ਬਹੁਤ ਬੇਸਬਰੀ ਨਾਲ਼ ਪਰਚਮ ਦੇ ਜਵਾਬ ਦੀ ਉਡੀਕ ਕਰ ਰਹੇ ਸਨ। ਸਭ ਨੂੰ ਆਸ ਸੀ ਕਿ ‘ਲਾਲ ਪਰਚਮ’ ਇਸ ਬਹਿਸ ਨੂੰ ਜ਼ਰੂਰ ਅੱਗੇ ਵਧਾਏਗਾ। ਲੰਬੀ ਉਡੀਕ ਤੋਂ ਬਾਅਦ ਆਖਿਰ ਇਹਨਾਂ ਆਸਾਂ ਨੂੰ ਬੂਰ ਪਿਆ। ‘ਲਾਲ ਪਰਚਮ’ ਨੇ ਆਪਣੇ ਜਨਵਰੀ-ਫਰਵਰੀ, 2011′ ਅੰਕ ਵਿੱਚ ‘ਪ੍ਰਤੀਬੱਧ’ ਦੇ ਲੇਖ ਦਾ ਜਵਾਬ ‘ਪ੍ਰਤੀਬੱਧ ਦੀ ਸਮਝ, ਗੈਰ-ਪ੍ਰੋਲੇਤਾਰੀ ਨਜ਼ਰੀਏ ਦਾ ‘ਸਿੱਕੇਬੰਦ’ ਨਮੂਨਾ’ ਸਿਰਲੇਖ ਤਹਿਤ ਲੇਖ ਲਿਖ ਕੇ ਦਿੱਤਾ ਹੈ।

ਆਪਣੇ ਇਸ ਲੇਖ ਵਿੱਚ ‘ਲਾਲ ਪਰਚਮ’ ਨੇ ਸਾਡੇ ਵੱਲੋਂ ਉਠਾਏ (ਦੇਖੋ ਪ੍ਰਤੀਬੱਧ ਜੁਲਾਈ 2010) ਬਹੁਤ ਸਾਰੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਸਵਾਲਾਂ ਉੱਪਰ ਆਪਣੀ ਪਹਿਲੀ ਪੋਜ਼ੀਸ਼ਨ ਤੋਂ ਖੱਬੇ ਸੱਜੇ ਹੋਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਕੁਝ ਸਵਾਲਾਂ ਨੂੰ ਗੋਲ਼ ਮੋਲ਼ ਕਰਨ ਲਈ ਭਰਪੂਰ ਵਾਕ ਚਤੁਰਾਈ ਦਾ ਸਹਾਰਾ ਲਿਆ ਹੈ। ਅਜਿਹੀ ਵਾਕ ਚਤੁਰਾਈ ਨਾਲ਼ ‘ਲਾਲ ਪਰਚਮ’ ਅਜਿਹੇ ਪਾਠਕਾਂ ਨੂੰ ਤਾਂ ਧੋਖਾ ਦੇ ਸਕਦਾ ਹੈ, ਜਿਨ੍ਹਾਂ ਦੀ ਸਿਆਸੀ ਚੇਤਨਾ ਦਾ ਪੱਧਰ ਬਹੁਤ ਨੀਵਾਂ ਹੋਵੇ ਜਾਂ ਜੋ ਇਕਾਗਰ ਚਿੱਤ ਹੋ ਕੇ ਨਾ ਪੜ੍ਹਦੇ ਹੋਣ, ਜੋ ਅਗਲਾ ਪੈਰ੍ਹਾ ਪੜ੍ਹਦੇ ਹੋਏ ਪਿਛਲਾ ਪੈਰ੍ਹਾ ਭੁੱਲ ਜਾਂਦੇ ਹੋਣ। ਪਰ ਸਿਆਸੀ ਤੌਰ ‘ਤੇ ਚੇਤੰਨ ਅਤੇ ਇੱਕ ਮਨ ਇੱਕ ਚਿੱਤ ਹੋ ਕੇ ਪੜ੍ਹਨ ਵਾਲੇ ਪਾਠਕਾਂ ਨੂੰ ‘ਲਾਲ ਪਰਚਮ’ ਦੀ ਵਾਕ ਚਤੁਰਾਈ ਬਿਲਕੁਲ ਵੀ ਧੋਖਾ ਨਹੀਂ ਦੇ ਸਕਦੀ।

ਆਪਣੇ ਇਸ ਤਾਜ਼ਾ ਲੇਖ (ਜਨਵਰੀ-ਫਰਵਰੀ, 2011) ਵਿੱਚ ‘ਲਾਲ ਪਰਚਮ’ ਨੇ ਆਵਦੇ ਵਿਚਾਰਧਾਰਕ-ਸਿਆਸੀ ਦੀਵਾਲ਼ੀਏਪਣ ਨੂੰ ਹੋਰ ਵੀ ਨੰਗਾ ਕੀਤਾ ਹੈ। ਇਹ ਲੇਖ ਪੜ੍ਹ ਕੇ ਮਹਿਸੂਸ ਹੋਇਆ ਕਿ ‘ਲਾਲ ਪਰਚਮ’ ਦੀ ਵਿਚਾਰਧਾਰਕ ਕੰਗਾਲੀ ਦਾ ਖੇਤਰਫਲ ਉਸਤੋਂ ਕਿਤੇ ਲੰਬਾ, ਚੌੜਾ ਅਤੇ ਡੂੰਘਾ ਹੈ, ਜਿੰਨਾ ਕਿ ਅਸੀਂ ਸੋਚਿਆ ਸੀ। ਕਿਉਂਕਿ ਆਪਣੇ ਤਾਜ਼ਾ ਅੰਕ ਵਿੱਚ ‘ਲਾਲ ਪਰਚਮ’ ਨੇ ਸਾਡੇ ਵੱਲੋਂ ਉਠਾਏ ਕਈ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ, ਇਸ ਲਈ ਮਜ਼ਬੂਰਨ…

ਪੂਰਾ ਲੇਖ ਪਡ਼ਨ ਲਈ.. ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s