ਮਜ਼ਦੂਰਾਂ ਦੇ ਘਰਾਂ ਦਾ ਮਸਲਾ ਅਤੇ ‘ਲਾਲ ਪਰਚਮ’ ਦੀ ਟਿੱਪਣੀ ਪਰੂਧੋਂ ਦਾ ਲੜ ਨਾ ਛੱਡਣ ਦੀ ‘ਲਾਲ ਪਰਚਮ’ ਦੀ ਜ਼ਿੱਦ —ਸੁਖਵਿੰਦਰ

 

ghara da swal 2

 ਪ੍ਰਤੀਬੱਧ ਦੇ ਪਿਛਲੇ ਅੰਕ (ਜਨਵਰੀ 2010) ਵਿੱਚ ਅਸੀਂ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਵਲੋਂ ਮਾਲਵੇ ਦੇ ਕੁੱਝ ਪਿੰਡਾਂ ਵਿੱਚ, ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦਿਵਾਉਣ ਲਈ, ਪੰਚਾਇਤੀ ਜ਼ਮੀਨਾਂ ਉੱਪਰ ਕਬਜ਼ੇ ਕਰਨ ਦੇ ਲਈ ਲੜੇ ਸੰਘਰਸ਼, ਜਿਸ ਨੂੰ ਇਹ ਪਾਰਟੀ ‘ਮਾਲਵੇ ਦਾ ਮਜ਼ਦੂਰ ਅੰਦੋਲਨ’ ਦਾ ਨਾਮ ਦਿੰਦੀ ਹੈ, ਦੀ ਅਲੋਚਨਾ ਕੀਤੀ ਸੀ। ਲਿਬਰੇਸ਼ਨ ਤਾਂ ਇਸ ਸਵਾਲ ਉੱਪਰ ਬਹਿਸ ਤੋਂ ਭੱਜ ਗਈ ਅਤੇ ਇਸ ਨੇ ਬੱਸ ਕੁੱਝ ਚੁਟਕਲਾ ਨੁਮਾ ਟਿੱਪਣੀਆਂ ਨਾਲ਼ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਹੈ। ‘ਜ਼ਾਹਿਰ ਹੈ ਜਦੋਂ ਕੋਈ ਮੂੰਹ ਖੋਲ੍ਹੇਗਾ ਤਾਂ ਓਨਾ ਕੁ ਅਤੇ ਓਹੀ ਕੁੱਝ ਉਚਰੇਗਾ, ਜੋ ਅਤੇ ਜਿੰਨਾ ਕੁ ਉਸ ਦੇ ਸਿਰ ਅੰਦਰ ਮੌਜੂਦ ਹੈ’। ਪਿਛਲੇ ਤਿੰਨ ਦਹਾਕਿਆਂ ਤੋਂ ਇਹ ਜਿਹੜੇ ਰਾਹ ‘ਤੇ ਚੱਲ ਰਹੇ ਹਨ ਉਸੇ ਦਾ ਨਤੀਜਾ ਹੈ ਕਿ ਇਹਨਾਂ ਲਈ ਹੁਣ ਮਾਰਕਸਵਾਦ ਵੀ ਇੱਕ ਚੁਟਕਲਾ ਬਣ ਕੇ ਰਹਿ ਗਿਆ ਹੈ। ਕਿਉਂਕਿ ਮਜ਼ਦੂਰਾਂ ਦੇ ਘਰਾਂ ਦੇ ਸਵਾਲ ‘ਤੇ ‘ਲਾਲ ਪਰਚਮ’ ਅਤੇ ‘ਲਿਬਰੇਸ਼ਨ’ ਦੀ ਪੋਜ਼ੀਸ਼ਨ ਇੱਕੋ ਹੈ ਇਸ ਲਈ ਸਾਡੇ ਵਲੋਂ ਲਿਬਰੇਸ਼ਨ ਦੀ ਕੀਤੀ ਗਈ ਅਲੋਚਨਾ ਵਿੱਚ ‘ਲਾਲ ਪਰਚਮ’ ਦੀ ਅਲੋਚਨਾ ਵੀ ਸ਼ਾਮਿਲ ਸੀ। ‘ਲਾਲ ਪਰਚਮ’ ਨੇ ਸਾਡੀ ਅਲੋਚਨਾ ਦੇ ਜਵਾਬ ਵਿੱਚ ਆਪਣੇ ਮਈ-ਜੂਨ 2010 ਅੰਕ ਵਿੱਚ ‘ਮਜ਼ਦੂਰ ਘਰਾਂ ਦਾ ਮਸਲਾ ਅਤੇ ‘ਪ੍ਰਤੀਬੱਧ’ ਦੀ ਟਿੱਪਣੀ’ ਸਿਰਲੇਖ ਹੇਠ ਟਿੱਪਣੀ ਲਿਖ ਕੇ, ਮਜ਼ਦੂਰਾਂ ਦੇ ਘਰਾਂ ਦੇ ਸਵਾਲ ਉੱਪਰ ਬਹਿਸ ਨੂੰ ਅੱਗੇ ਤੋਰਿਆ ਹੈ। ਅਸੀਂ ‘ਲਾਲ ਪਰਚਮ’ ਦੀ ਇਸ ਟਿੱਪਣੀ ਦਾ ਸਵਾਗਤ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਅਜਿਹੀਆਂ ਬਹਿਸਾਂ ਮਜ਼ਦੂਰ ਲਹਿਰ ਦੇ ਵਿਕਾਸ ਨਾਲ਼ ਸਬੰਧਤ ਵੱਖ-ਵੱਖ ਸਵਾਲਾਂ ‘ਤੇ ਖੱਬੀ ਲਹਿਰ ਦੀਆਂ ਵੱਖ ਵੱਖ ਧਿਰਾਂ ਅਤੇ ਇਨਕਲਾਬੀ ਸਫਾਂ ਲਈ ਇੱਕ ਸਹੀ ਸਮਝ ਹਾਸਲ ਕਰ ਸਕਣ ਵਿੱਚ ਸਹਾਈ ਹੋਣਗੀਆਂ। ਅਸੀਂ ਆਪਣੇ ਪਿਛਲੇ ਲੇਖ (ਜਨਵਰੀ 2010) ਵਿੱਚ ਲਿਖਿਆ ਸੀ ਕਿ ”ਮਾਰਕਸਵਾਦ ਆਪਣੇ ਜਨਮ ਤੋਂ ਹੀ ਬੁਰਜੂਆ, ਨਿੱਕ ਬੁਰਜੂਆ ਵਿਚਾਰਧਾਰਵਾਂ ਨਾਲ਼ ਟੱਕਰ ਲੈ ਕੇ ਹੀ ਵਿਕਸਿਤ ਹੋਇਆ ਹੈ। ਸ਼ੁਰੂ ਤੋਂ ਹੀ ਮਾਰਕਸਵਾਦ ਨੂੰ ਅੰਦਰੋਂ ਬਾਹਰੋਂ ਲਗਾਤਾਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ” ਅਤੇ ਇਹ ਸਿਲਸਿਲਾ ਅੱਜ ਤੱਕ ਬੇਰੋਕ ਜਾਰੀ ਹੈ। ਅੱਜ ਸਾਡੇ ਦੇਸ਼ ਵਿੱਚ ਖੁਦ ਨੂੰ ਕਮਿਊਨਿਸਟ ਕਹਾਉਂਦੀਆਂ ਜ਼ਿਆਦਾਤਰ ਪਾਰਟੀਆਂ/ਗਰੁੱਪ ਉਹਨਾਂ ਵਿਚਾਰਧਾਰਕ ਪੋਜ਼ੀਸ਼ਨਾਂ ‘ਤੇ ਖੜ੍ਹੇ ਹਨ, ਜਿਹਨਾਂ ਨਾਲ਼ ਮਾਰਕਸਵਾਦ ਨੂੰ ਲੋਹਾ ਲੈਣਾ ਪਿਆ ਸੀ। ਇਹ ਮਾਰਕਸਵਾਦ ਦੇ ਇਤਿਹਾਸ ਵਿੱਚ ਮਾਰਕਸਵਾਦ ਅਤੇ ਮਾਰਕਸਵਾਦ ਵਿਰੋਧੀਆਂ ਦਰਮਿਆਨ ਜੋ ਵੀ ਬਹਿਸਾਂ ਚੱਲੀਆਂ, ਉਹਨਾਂ ਵਿੱਚ ਮਾਰਕਸਵਾਦ ਵਿਰੋਧੀਆਂ ਦੀਆਂ ਪੋਜ਼ੀਸ਼ਨਾਂ ‘ਤੇ ਖੜ੍ਹੇ ਹਨ। ਭਾਵੇਂ ਇਹ ਨਿੱਕੀ ਮਾਲਕੀ ਨੂੰ ਬਚਾਉਣ ਦਾ ਮਸਲਾ ਹੋਵੇ ਤੇ ਭਾਵੇਂ ਉਸ ਨੂੰ ਮੁੜ ਪੈਦਾ ਕਰਨਾ ਦਾ। ਇਸ ਸਵਾਲ ‘ਤੇ ਇਹ ਪਾਰਟੀਆਂ/ਗਰੁੱਪ ਪਰੂਧੋਂ, ਸਿਸਮਾਂਦੀ ਅਤੇ ਰੂਸੀ ਨਰੋਦਨਿਕਾਂ ਦੀਆਂ ਪੋਜ਼ੀਸ਼ਨਾਂ ‘ਤੇ ਜਾ ਖੜ੍ਹਦੇ ਹਨ। ਮਜ਼ਦੂਰਾਂ ਦੇ ਘਰਾਂ ਦੇ ਸਵਾਲ ‘ਤੇ ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਫਰੈਡਰਿਕ ਏਂਗਲਜ਼ ਨੇ ਸ਼੍ਰੀ ਸਾਕਸ ਦੇ ਬੁਰਜੂਆ ਅਤੇ ਸ਼੍ਰੀ ਪਰੂਧੋਂ ਦੇ ਨਿੱਕ ਬੁਰਜੂਆ ਵਿਚਾਰਾਂ ਨਾਲ਼ ਟੱਕਰ ਲਈ। ਇਸ ਟੱਕਰ ਵਿੱਚ ਇਹ ਖੁਦ ਨੂੰ ਕਮਿਊਨਿਸਟ ਕਹਾਉਂਦੀਆਂ ਪਾਰਟੀਆਂ/ਗਰੁੱਪ ਸ਼੍ਰੀ ਸਾਕਸ ਅਤੇ ਸ਼੍ਰੀ ਪਰੂਧੋਂ ਦੇ ਵਿਚਾਰਾਂ, ਜੋ ਕਿ ਤੱਤ ਰੂਪ ਵਿੱਚ ਇੱਕੋ ਹੀ ਹਨ, ਦੀਆਂ ਪੈਰੋਕਾਰ ਬਣੀਆਂ ਹੋਈਆਂ…

ਪੂਰਾ ਲੇਖ ਪਡ਼ਨ ਲਈ… ਪੀ.ਡੀ.ਐਫ਼ ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ 13,  ਜੁਲਾਈ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s