ਲਾਲ ਪਰਚਮ ਦਾ ਜਵਾਬ:ਸਵਾਲਾਂ ਤੋਂ ਮੂੰਹ ਚੁਰਾਉਣ ਅਤੇ ਬਹਿਸ ਨੂੰ ਅਸਲ ਮੁੱਦਿਆਂ ਤੋਂ ਤਿਲਕਾਉਣ ਦਾ ਯਤਨ -ਸੁਖਵਿੰਦਰ

download

ਭੂਮਿਕਾ

ਜਿਵੇਂ ਕਿ ਪਾਠਕ ਜਾਣਦੇ ਹਨ ਕਿ ਪਰਚੇ ‘ਲਾਲ ਪਰਚਮ’ ਨੇ ਆਪਣੇ ਮਾਰਚ-ਅਪ੍ਰੈਲ, 2013 ਅੰਕ ਵਿੱਚ ‘ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਿਉਂ’ ਨਾਮਕ ਲੇਖ ਲਿਖ ਕੇ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ ‘ਤੇ ਇੱਕ ਬਹਿਸ ਦੀ ਸ਼ੁਰੂਆਤ ਕੀਤੀ ਸੀ। ਉਂਝ ‘ਲਾਲ ਪਰਚਮ’ ਦੀ ਇਹ ਸ਼ੁਰੂਆਤ  ਵੀ ਇੱਕ ਚਲਾਕੀ ਅਤੇ ਵਿਚਾਰਕ ਡਰੂਪਣੇ ਭਰਿਆ ਕਾਰਾ ਹੀ ਸੀ। ਇਹਨਾਂ ਨੇ ਵਿਦੇਸ਼ੀ ਨਿਵੇਸ਼ ਦੇ ਸਵਾਲ ਉੱਪਰ ਸਿੱਧਾ ‘ਪ੍ਰਤੀਬੱਧ’ ਦੀ ਪੋਜੀਸ਼ਨ ਨੂੰ ਆਪਣੀ ਅਲੋਚਨਾ ਦਾ ਨਿਸ਼ਾਨਾ ਬਣਾਉਣ ਦੀ ਬਜਾਏ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੇ ਦਰਸ਼ਨ ਖੇੜੀ ਦੇ ਲੇਖ ਨੂੰ ਇੱਕ ‘ਨਰਮ ਨਿਸ਼ਾਨਾ’ (ਸਾਫਟ ਟਾਰਗੇਟ) ਸਮਝ ਕੇ ਉਸ ਉੱਪਰ ”ਸਿਧਾਂਤਕ ਬੰਬਾਰੀ”(!) ਕੀਤੀ। ਇੰਝ ਕਰਨਾ ਇਹਨਾਂ ਲਈ ਸੌਖਾ ਸੀ। ਖੇੜੀ ਦੇ ਲੇਖ ਦੀ ਮੂਲ ਪੋਜੀਸ਼ਨ ਸਹੀ ਹੁੰਦਿਆਂ ਵੀ ਉਸਦੀ ਵਿਆਖਿਆ ਵਿੱਚ ਕਈ ਗਲਤੀਆਂ ਸਨ। ਦਰਅਸਲ ਇਹਨਾਂ ਦਾ ਨਿਸ਼ਾਨਾ ਤਾਂ ‘ਪ੍ਰਤੀਬੱਧ’ ਹੀ ਸੀ, ਦਰਸ਼ਨ ਖੇੜੀ ਦਾ ਲੇਖ ਤਾਂ ਸਿਰਫ ਇੱਕ ਸਾਧਨ ਸੀ।

ਅਸੀਂ ਭਾਰਤੀ ਅਤੇ ਸੰਸਾਰ ਇਨਕਲਾਬ ਦੀਆਂ ਸਮੱਸਿਆਵਾਂ ਉੱਪਰ ਬਹਿਸ ਦਾ ਹਮੇਸ਼ਾ ਸਵਾਗਤ ਕਰਦੇ ਹਾਂ। ਵਿਤ ਮੁਤਾਬਕ ਉਹਨਾਂ ਬਹਿਸਾਂ ਵਿੱਚ ਹਿੱਸਾ ਵੀ ਪਾਉਂਦੇ ਹਾਂ। ਆਪਣੀਆਂ ਗਲਤੀਆਂ ਨੂੰ ਖੁੱਲ੍ਹੇ ਮਨ ਨਾਲ਼ ਪ੍ਰਵਾਨ ਕਰਦੇ ਹਾਂ। ‘ਲਾਲ ਪਰਚਮ’ ਵੱਲੋਂ ‘ਵਿਦੇਸ਼ੀ ਨਿਵੇਸ਼’ ਜਾਂ ਕਿਸੇ ਵੀ ਹੋਰ ਸਵਾਲ ਉੱਪਰ ਬਹਿਸ ਦੀ ਸ਼ੁਰੂਆਤ ਇੱਕ ਸਵਾਗਤ ਯੋਗ ਕਦਮ ਹੁੰਦੀ, ਜੇਕਰ ਇਹਨਾਂ ਤਰੀਕਾ ਸਹੀ ਅਪਣਾਇਆ ਹੁੰਦਾ।

ਭਾਵੇਂ ਬਹਿਸ ਦੀ ਸ਼ੁਰੂਆਤ ਦਾ ਇਹਨਾਂ ਦਾ ਢੰਗ ਚਲਾਕੀ ਭਰਿਆ ਅਤੇ ਬਹਿਸ ਤੋਂ ਬਚਣ ਵਾਲ਼ਾ ਸੀ, ਪਰ ਤਾਂ ਵੀ ਅਸੀਂ ਇਸ ਬਹਿਸ ਨੂੰ ਅੱਗੇ ਵਧਾਇਆ ਕਿਉਂਕਿ ਸਾਡਾ ਮੰਨਣਾ ਹੈ ਅਜਿਹੀਆਂ ਬਹਿਸਾਂ ਸਹੀ-ਗਲਤ ਦਾ ਨਿਤਾਰਾ ਕਰਨ ‘ਚ ਇਨਕਲਾਬੀ ਕਾਰਕੁੰਨਾਂ ਦੀ ਮਦਦ ਕਰਦੀਆਂ ਹਨ।

ਅਸੀਂ ‘ਲਾਲ ਪਰਚਮ’ ਦੀ ਉਪਰੋਕਤ ਲਿਖਤ ਦਾ ਜਵਾਬ ‘ਪ੍ਰਤੀਬੱਧ’ ਬੁਲੇਟਿਨ 19 ਵਿੱਚ ‘ਲਾਲ ਪਰਚਮ ਨੂੰ ਜਵਾਬ: ਪਰਚੂਨ ਦੇ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਿਉਂ ਨਹੀਂ’ ਨਾਮਕ ਲੇਖ ਲਿਖ ਕੇ ਦਿੱਤਾ ਸੀ। ਸਾਡੇ ਇਸ ਲੇਖ ਦਾ ਜਵਾਬ ਲਾਲ ਪਰਚਮ ਨੇ ਆਪਣੇ ਜਨਵਰੀ-ਫਰਵਰੀ ਦੇ ਅੰਕ ਵਿੱਚ ‘ਸਿੱਧੇ ਵਿਦੇਸ਼ੀ ਨਿਵੇਸ਼ ਦੀ ਅਸਲੀ ਤਸਵੀਰ’ ਨਾਮਕ ਲੇਖ ਰਾਹੀਂ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਇਹ ਲੇਖ ਇਹਨਾਂ ਦੇ ਜਵਾਬ ਦਾ ਸਿਰਫ ਇੱਕ ਹਿੱਸਾ ਹੈ, ਬਾਕੀ ਇਹ ਕਦੇ ਫੇਰ ਦੇਣਗੇ। ਇਹਨਾਂ ਇਹ ਦੱਸਣ ਦੀ ਖੇਚਲ਼ ਨਹੀਂ ਕੀਤੀ ਕਿ ਜਵਾਬ ਕਦੋਂ ਦੇਣਗੇ। ਇਸ ਤਰ੍ਹਾਂ ਇਹਨਾਂ ਬਹਿਸ ਨੂੰ ਅਨਿਸ਼ਚਿਤ ਭਵਿੱਖ ਤੱਕ ਟਾਲ਼ ਦਿੱਤਾ। ਇਹ ਬਹਿਸ ਵਿੱਚ ਨਾ ਚਾਹੁੰਦੇ ਹੋਏ ਵੀ ਉਲ਼ਝ ਗਏ ਸਨ। ਹੁਣ ਇਸ ਬਹਿਸ ਨੂੰ ਅਨਿਸ਼ਚਿਤ ਭਵਿੱਖ ਤੱਕ ਟਾਲਣਾ, ਬਹਿਸ ਤੋਂ ਭੱਜਣ ਦੀ ਇਹਨਾਂ ਦੀ ਇੱਕ ਕੋਝੀ ਚਾਲ ਸੀ। ਅਸੀਂ ਇਹਨਾਂ ਦੇ ਉਪਰੋਕਤ ਲੇਖ ਦਾ ਜਵਾਬ ‘ਪ੍ਰਤੀਬੱਧ’ ਬੁਲੇਟਿਨ 21 ਵਿੱਚ ”ਲਾਲ ਪਰਚਮ’ ਦਾ ਪ੍ਰਤੀਕਰਮ”: ਵਿਚਾਰਧਾਰਕ ਸਿਆਸੀ ਕੰਗਾਲੀ ਦੀ ਇੰਤਹਾ’ ਰਾਹੀਂ ਦਿੱਤਾ।

ਇਸ ਬਹਿਸ ਨੂੰ ਅੱਗੇ ਵਧਾਉਣ ਲਈ ਹੁਣ ‘ਲਾਲ ਪਰਚਮ’ ਨੇ ਇੱਕ ਕਿਤਾਬਚਾ ਛਾਪਿਆ ਹੈ, ਜਿਸਦਾ ਸਿਰਲੇਖ ਹੈ ‘ਲਾਲ ਪਰਚਮ ਵੱਲੋਂ ‘ਪ੍ਰਤੀਬੱਧ’ ਦੇ ”ਲੇਖਕ” ਦੇ ਵਿਚਾਰਧਾਰਕ ਦੀਵਾਲ਼ੀਏਪਣ ਦੇ ਦਰਸ਼ਨ ਦੀਦਾਰ ਕਰਵਾਉਂਦੀ ਲਿਖਤ— ‘ਪ੍ਰਤੀਬੱਧ’ ਦਾ ਲੇਖਕ ਮਾਰਕਸਵਾਦ-ਲੈਨਿਨਵਾਦ ਨੂੰ ਸੋਧਣ ਦਾ ਸ਼ੁੱਧ ਨਮੂਨਾ’। ਇਸ ਕਿਤਾਬਚੇ ਵਿੱਚ ਦੋ ਹੀ ਲੇਖ ਨਵੇਂ ਹਨ, ਬਾਕੀ ਬੇਹਾ ਅਤੇ ਆਂਢ-ਗੁਆਂਢ ਤੋਂ ਇਕੱਠਾ ਕੀਤਾ ਮਾਲ ਹੈ, ਜਿਸ ‘ਚੋਂ ਕਈ ਲੇਖਾਂ ਦਾ ਮੌਜੂਦਾ ਬਹਿਸ ਨਾਲ਼ ਕੋਈ ਸਬੰਧ ਹੀ ਨਹੀਂ ਹੈ। ਲਗਦਾ ਹੈ ਕਿ ਇਹ ਕਿਤਾਬਚਾ ਲਿਖਣ ਲਈ ਸਾਰੇ ਪਰਚਮ ਪੰਥੀਆਂ ਨੇ ਇਸ ਵਾਰ ਮਿਲ਼ਕੇ ਜ਼ੋਰ ਲਾਇਆ ਹੈ। ਨਤੀਜਾ ਇਹਨਾਂ ਦੀ ਵਿਚਾਰਧਾਰਕ-ਸਿਆਸੀ ਕੰਗਲੀ ਹੋਰ ਵੀ ਵਧੇਰੇ ਉੱਘੜ ਕੇ ਸਾਹਮਣੇ ਆ ਗਈ ਹੈ। ਅਸੀਂ ਆਪਣੇ ਪਿਛਲੇ ਲੇਖ (ਪ੍ਰਤੀਬੱੱਧ ਬੁਲੇਟਿਨ 21) ‘ਚ ‘ਲਾਲ ਪਰਚਮ’ ਦੇ ਲੇਖ ‘ਸਿੱਧੇ ਵਿਦੇਸ਼ੀ ਨਿਵੇਸ਼ ਦੀ ਅਸਲੀ ਤਸਵੀਰ’ ਨੂੰ ਇਹਨਾਂ ਦੀ ਵਿਚਾਰਧਾਰਕ-ਸਿਆਸੀ ਕੰਗਾਲੀ ਦੀ ਇੰਤਹਾ ਕਿਹਾ ਸੀ। ਆਪਣੀ ਨਵੀਂ ਲਿਖਤ ਰਾਹੀਂ ‘ਲਾਲ ਪਰਚਮ’ ਨੇ ਸਾਡੇ ਮੁਲਾਂਕਣ ਨੂੰ ਗਲਤ ਸਾਬਤ ਕਰ ਦਿੱਤਾ ਹੈ, ਭਾਵ ਇਹ ਅਜੇ ਇੰਤਹਾ ਨਹੀਂ ਸੀ।…

ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ…

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s