‘ਲਾਲ ਪਰਚਮ’ ਅਤੇ ‘ਪਰ੍ਤੀਬੱਧ’ ਦਰਮਿਆਨ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮਸਲੇ ‘ਤੇ ਚੱਲ ਰਹੀ ਬਹਿਸ ਬਾਰੇ ਪਾਠਕਾਂ ਦੇ ਖ਼ਤ

pathka-de-khat

 ਪੀ.ਡੀ.ਐਫ਼ ਡਾਊਨਲੋਡ ਕਰੋ

ਸੰਪਾਦਕ ਜੀ,

ਮੈਂ ‘ਪਰ੍ਤੀਬੱਧ’ ਅਤੇ ‘ਲਾਲ ਪਰਚਮ’ ਰਸਾਲੇ ਦਾ ਨਿਯਮਿਤ ਪਾਠਕ ਹਾਂ। ਪਿਛਲੇ ਦਿਨੀਂ ‘ਲਾਲ ਪਰਚਮ’ ‘ਚ ਛਪੇ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮਸਲੇ ‘ਤੇ ਲੇਖ ‘ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਿਉਂ?’ ਨਾਲ਼ ਇਸ ਮਸਲੇ ਸਬੰਧੀ ਬਹਿਸ ਦੀ ਸ਼ੁਰੂਆਤ ਹੋਈ। ਪੰਜਾਬੀ ਟ੍ਰਿਬਿਊਨ ‘ਚ ਛਪੇ ਦਰਸ਼ਨ ਖੇੜੀ ਦੇ ਲੇਖ ਨੇ ਇਸ ਬਹਿਸ ਨੂੰ ਅੱਗੇ ਤੋਰਿਆ ਤੇ ਉਸਤੋਂ ਬਾਅਦ ਇਸ ਮਸਲੇ ਤੇ ‘ਲਾਲ ਪਰਚਮ’ ਤੇ ‘ਪ੍ਰਤੀਬੱਧ’ ‘ ਚ ਲਗਾਤਾਰ ਲੇਖ ਛਪਦੇ ਰਹੇ ਹਨ। ਅੱਜ ਦੇ ਇਸ ਬੌਧਿਕ ਖਲਾਅ ਦੇ ਦੌਰ ‘ਚ ਜਦੋਂ ਜਿਆਦਾਤਰ ਮਾਰਕਸਵਾਦੀ ਜਥੇਬੰਦੀਆਂ ਆਪਣੀ ਸਮਝ ਨੂੰ ਸਿਰਫ ਆਪਣੇ ਤੱਕ ਸੀਮਤ ਕਰਕੇ ਰੱਖਦੀਆਂ ਹਨ ਤੇ ਕਿਸੇ ਕਿਸਮ ਦੇ ਬਹਿਸ ਮੁਬਾਹਸੇ ‘ਚ ਪੈਣ ਤੋਂ ਟਲ਼ਦੀਆਂ ਹਨ, ਉਸ ਵੇਲ਼ੇ ‘ਲਾਲ ਪਰਚਮ’ ਤੇ ‘ਪ੍ਰਤੀਬੱਧ’ ਵੱਲੋਂ ਇਸ ਮਸਲੇ ‘ਤੇ ਚਲਾਈ ਜਾ ਰਹੀ ਬਹਿਸ ਵਡਿਆਈ ਦੀ ਹੱਕਦਾਰ ਹੈ। ਕਿਉਂਕਿ ਬਹਿਸ-ਮੁਬਾਹਸੇ, ਵਿਚਾਰ -ਵਟਾਂਦਰਾ ਕਾਡਰਾਂ ਦੀ ਸਿਆਸੀ ਸਿੱਖਿਆ ਦਾ ਮਹੱਤਵਪੂਰਨ ਸਾਧਨ ਬਣਦੇ ਹਨ। ਇਸ ਮਸਲੇ ਨੂੰ ਜਾਨਣ ਸਮਝਣ ‘ਚ ਵੀ ਦੋਨਾਂ ਧਿਰਾਂ ਦਰਮਿਆਨ ਚੱਲੀ ਬਹਿਸ ਨੇ ਬਹੁਤ ਕੁਝ ਜਾਨਣ ਸਮਝਣ ਦਾ ਮੌਕਾ ਦਿੱਤਾ ਹੈ, ਤੇ ਹੋਰ ਬਹੁਤ ਨਵਾਂ ਜਾਨਣ ਦੀ ਜਗਿਆਸਾ ਪੈਦਾ ਕਰ ਦਿੱਤੀ ਹੈ।

ਦੋਵਾਂ ਧਿਰਾਂ ‘ਚ ਚੱਲੀ ਬਹਿਸ ਸਬੰਧੀ ਮੈਂ ਆਪਣੀ ਰਾਇ ਇਸ ਚਿੱਠੀ ਰਾਹੀਂ ਦੱਸਣੀ ਚਾਹੁੰਦਾ ਹਾਂ। ਬਹਿਸ ਜਿਨ੍ਹਾਂ ਅਸਲ ਮੁੱਦਿਆ ‘ਤੇ ਸ਼ੁਰੂ ਹੋਈ ਸੀ- ਉਹ ਸਨ ਕਿ ਸਿੱਧੇ ਵਿਦੇਸ਼ੀ ਨਿਵੇਸ਼ ਦਾ ਕਾਰਨ ਕੀ ਹੈ, ਕਿ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਰੋਕਿਆ ਜਾ ਸਕਦਾ ਹੈ ਜਾਂ ਨਹੀਂ, ਸਿੱਧੇ ਵਿਦੇਸ਼ੀ ਨਿਵੇਸ਼ ਨਾਲ਼ ਭਾਰਤੀ ਸਮਾਜ ‘ਤੇ ਉਸਦਾ ਕੀ ਅਸਰ ਪਵੇਗਾ, ਸਿੱਧਾ ਵਿਦੇਸ਼ੀ ਨਿਵੇਸ਼ ਨਾਲ਼ ਨਿੱਕੀ ਮਾਲਕੀ ਤੇ ਕੀ ਪ੍ਰਭਾਵ ਪਾਵੇਗਾ ਤੇ ਕਮਿਉਨਿਸਟਾਂ ਦੇ ਉਸ ਪ੍ਰਤੀ ਜਮਾਤੀ ਰਵੱਈਏ ਦਾ ਮਸਲਾ ਬਹਿਸ ਦੇ ਕੇਂਦਰੀ ਮੁੱਦੇ ਰਹੇ ਹਨ। ‘ਲਾਲ ਪਰਚਮ’ ਨੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਭਾਰਤੀ ਸਮਾਜ (ਖਾਸ ਤੌਰ ‘ਤੇ ਨਿੱਕੀ ਮਾਲਕੀ) ਲਈ ਖਤਰਨਾਕ ਦੱਸਿਆ ਹੈ ਤੇ ਇਸਦੇ ਉਲਟ ਸਟੈਂਡ ਲਿਆ ਹੈ। ਉਹਨਾਂ ਮੁਤਾਬਕ ਸਿੱਧੇ ਪੂੰਜੀ ਨਿਵੇਸ਼ ਨਾਲ਼ ਛੋਟੀ ਮਾਲਕੀ ਭਾਵ ਛੋਟੇ ਵਪਾਰੀ, ਦੁਕਾਨਦਾਰ ਆਦਿ ਮਰ ਜਾਣਗੇ,ਵੱਡੀਆਂ ਕੰਪਨੀਆਂ ਉਹਨਾਂ ਨੂੰ ਨਿਗਲ ਜਾਣਗੀਆਂ, ਇਸ ਕਰਕੇ ਕਮਿਉਨਿਸਟਾਂ ਨੂੰ ਇਸ ਵਰਤਾਰੇ ਦਾ ਹਰ ਪੱਧਰ ‘ਤੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਨਿੱਕੀ ਮਾਲਕੀ ਦੀ ਜਾਇਦਾਦ ਦੀ ਰਾਖੀ ਲਈ ਉਹਨਾਂ ਦੇ ਹੱਕ ‘ਚ ਨਿੱਤਰਣਾ ਚਾਹੀਦਾ ਹੈ। ਪਰ ‘ਲਾਲ ਪਰਚਮ’ ਆਪਣੇ ਪੂਰੇ ਲੇਖਣ ‘ਚ ਕਿਤੇ ਵੀ ‘ਪ੍ਰਤੀਬੱਧ’ ਵੱਲੋਂ ਉਠਾਏ ਕੇਂਦਰੀ ਨੁਕਤਿਆਂ ਦੀ ਕਾਟ ਕਰਨ ‘ਚ ਅਸਫਲ ਰਿਹਾ। ‘ਪ੍ਰਤੀਬੱਧ’ ਨੇ ਸਪੱਸ਼ਟ ਕੀਤਾ ਹੈ ਕਿ ਕਿਵੇਂ ਸਿੱਧੇ ਵਿਦੇਸ਼ੀ ਨਿਵੇਸ਼ ਸੰਸਾਰ ਸਰਮਾਏਦਾਰੀ ਤੇ ਭਾਰਤ ਦੀ ਘਰੇਲੂ ਸਰਮਾਏਦਾਰੀ ਦੀ ਅਣਸਰਦੀ ਲੋੜ ਹੈ ਅਤੇ ਸੰਸਾਰ ਸਰਮਾਏਦਾਰੀ ਦੇ ਸੁਭਾਵਿਕ ਵਿਕਾਸ ਦਾ ਬਾਹਰਮੁਖੀ ਸਿੱਟਾ ਹੈ। ‘ਪ੍ਰਤੀਬੱਧ’ ਸਿੱਧੇ ਵਿਦੇਸ਼ੀ ਨਿਵੇਸ਼ ਦੇ ਸਿੱਟੇ ਵਜੋਂ ਨਿੱਕੀ ਮਾਲਕੀ ਦੇ ਉਜਾੜੇ ਤੋਂ ਵੀ ਮੁਨਕਰ ਨਹੀਂ, ਕਿ ਇਸ ਨਾਲ਼ ਨਿੱਕੇ ਮਾਲਕਾਂ ਦੀ ਮਾਲਕੀ ਖੁੱਸ ਜਾਏਗੀ ਤੇ ਉਹ ਇਤਿਹਾਸ ਦੀ ਸਭ ਤੋਂ ਇਨਕਲਾਬੀ ਜਮਾਤ ‘ਚ ਸ਼ਾਮਲ ਹੋ ਜਾਣਗੇ। ਇਹੀ ਮੁੱਦਾ ਹੁਣ ਇਸ ਬਹਿਸ ਦੇ ਕੇਂਦਰੀ ਮੁੱਦਿਆਂ ‘ਚੋਂ ਇੱਕ ਮੁੱਦਾ ਬਣਿਆ ਹੋਇਆ ਹੈ ਕਿ ਨਿੱਕੀ ਮਾਲਕੀ ਦੀ ਜਾਇਦਾਦ ਖੁੱਸਣ ਪ੍ਰਤੀ ਕਮਿਊਨਿਸਟ ਰਵੱਈਆ ਕੀ ਹੋਵੇ? ‘ਪ੍ਰਤੀਬੱੱਧ’ ਨੇ ਸਪੱਸ਼ਟ ਕੀਤਾ ਹੈ ਕਿ ਅੱਜ ਦੇ ਸਰਮਾਏਦਾਰਾ ਢਾਂਚੇ ਵਿੱਚ ਨਿੱਕੀ ਮਾਲਕੀ ਦਾ ਉੱਜੜਨਾ ਸੁਭਾਵਕ ਹੈ ਤੇ ਇਸ ਨੂੰ ਰੋਕਣਾ ਇੱਕ ਪਿਛਾਂਹਖਿਚੂ ਕਦਮ ਤੇ ਇੱਕ ਯੁਟੋਪੀਆ ਹੈ। ‘ਪ੍ਰਤੀਬੱਧ’ ਨੇ ਕਿਹਾ ਹੈ ਕਿ ਸਿੱਧੇ ਵਿਦੇਸ਼ੀ ਨਿਵੇਸ਼ ਤਹਿਤ ਸਰਮਾਏ ਦੀ ਆਮਦ ਨਾਲ਼ ਉਪ-ਉਤਪਾਦ ਵਜੋਂ (ਕਿਉਂਕਿ ਸਰਮਾਏ ਨਿਵੇਸ਼ ਮੁਨਾਫਾ ਕਮਾਉਣ ਵਾਸਤੇ ਕੀਤਾ ਜਾਂਦਾ ਹੈ ਨਾ ਕਿ ਵਿਕਾਸ ਲਈ) ਪੈਦਾਵਾਰੀ ਤਾਕਤਾਂ ਦਾ ਵਿਕਾਸ ਹੁੰਦਾ ਹੈ, ਕਿਰਤ ਦਾ ਸਮਾਜੀਕਰਨ ਉੱਚਾ ਹੁੰਦਾ ਹੈ, ਜਮਾਤੀ ਧਰੁਵੀਕਰਨ ਤੇਜ ਹੁੰਦਾ ਹੈ ਤੇ ਸਰਮਾਏਦਾਰੀ ਦੇ ਢਾਂਚਾਗਤ ਆਰਥਕ ਸੰਕਟ ਵੀ ਤੇਜੀ ਨਾਲ਼ ਆਉਂਦਾ ਹੈ। ਸਿੱਟੇ ਵਜੋਂ ਸਮਾਜਕ ਉਥਲ ਪੁਥਲ ਦੀਆਂ ਬਾਹਰਮੁਖੀ ਹਾਲਤਾਂ ਬਣਦੀਆਂ ਹਨ। ਇਹਦੇ ਨਾਲ਼ ਨਾਲ਼ ਹੀ ‘ਪ੍ਰਤੀਬੱਧ’ ਨੇ ਛੋਟੀ ਮਾਲਕੀ ਬਾਰੇ ਵੀ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ ਤੇ ਉਹਨਾਂ ਨੂੰ ਮਜਦੂਰ ਜਮਾਤ ਦੇ ਸੰਗੀ ਬਨਾਉਣ ਲਈ ਠੋਸ ਮੰਗਾਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ। ਪਰ ‘ਲਾਲ ਪਰਚਮ’ ਸਾਰੇ ਵਰਤਾਰੇ ਪ੍ਰਤੀ ਭਾਵਕ ਰਵੱਈਆ ਬਣਾਈ ਬੈਠਾ ਹੈ ਤੇ ਇਹਨਾਂ ਠੋਸ ਸਵਾਲਾਂ ਨੂੰ ਸਿੱਧੇ ਮੱਥੇ ਟੱਕਰਣ ਦੀ ਬਜਾਏ ਹੋਰ ਮਸਲੇ ਉਠਾਕੇ ਬਹਿਸ ਨੂੰ ਮੂਲ ਮੁੱਦੇ ਤੋਂ ਭਟਕਾ ਰਿਹਾ ਹੈ।

‘ਲਾਲ ਪਰਚਮ’ ਨੇ ਸਿੱਧੇ ਵਿਦੇਸ਼ੀ ਨਿਵੇਸ਼ ਵਾਲ਼ੀ ਬਹਿਸ ਨੂੰ ਅੱਗੇ ਤੋਰਦਿਆਂ ‘ਪ੍ਰਤੀਬੱਧ’ ਦੀ ਸਮਝ ਤੇ ਟਿੱਪਣੀ ਕਰਦਾ ਇੱਕ ਕਿਤਾਬਚਾ ਜਾਰੀ ਕੀਤਾ। ਇਸ ਕਿਤਾਬਚੇ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮਸਲੇ ਦੇ ਨਾਲ਼ ਹੋਰ ਵੀ ਬੁਨਿਆਦੀ ਮਸਲਿਆਂ ਨੂੰ ਚੁੱਕਿਆ ਗਿਆ। ਜਿਵੇਂ ਸੁਤੰਤਰ ਵਪਾਰ ਦੇ ਸਵਾਲ, ਸਾਮਰਾਜਵਾਦ ਦੇ ਸਵਾਲ, ਭਾਰਤੀ ਸਮਾਜ ਦੇ ਖਾਸੇ ਦੇ ਸਵਾਲ, ਮਜਦੂਰ ਕਿਸਾਨੀ ਦੇ ਏਕੇ ਦੇ ਸਵਾਲ ਵਰਗੇ ਗੰਭੀਰ ਮੁੱਦੇ ਵੀ ਪਰਚਮ ਨੇ ਇਸ ਕਿਤਾਬਚੇ ਦਾ ਹਿੱਸਾ ਬਣਾਏ ਹਨ। ਇਹਨਾਂ ਸਾਰੇ ਸਵਾਲਾਂ ਨੂੰ ਚੁੱਕਣ ਵੇਲੇ ‘ਲਾਲ ਪਰਚਮ’ ਦਾ ਵਤੀਰਾ ਕਾਮਰੇਡਾਨਾ ਅਲੋਚਨਾ ਨੂੰ ਛੱਡਕੇ ਇਲਜਾਮ-ਤਰਾਸ਼ੀ ਦਾ ਜਿਆਦਾ ਹੈ। ਉਹ ਇਸ ਕਰਕੇ ਕਿਉਂਕਿ ਉਪਰੋਕਤ ਮਸਲਿਆਂ ‘ਤੇ ‘ਪ੍ਰਤੀਬੱਧ’ ਦੀ ‘ਅਲੋਚਨਾ’ ਕਰਨ ਲਈ ‘ਲਾਲ ਪਰਚਮ’ ਨੇ ‘ਪ੍ਰਤੀਬੱਧ’ ਦੀ ਕਿਸੇ ਵੀ ਅਧਿਕਾਰਤ ਲਿਖਤ ਦੇ ਹਵਾਲੇ ਨਾਲ਼ ਗੱਲ ਨਹੀਂ ਕੀਤੀ, ਹਰ ਜਗ੍ਹਾ ਮਨਆਈਆਂ ਕੀਤੀਆਂ ਹੋਈਆਂ ਹਨ। ਪਰਚਮ ਦਾ ਲੇਖਕ ਆਪਮੁਹਾਰੇ ਸਿੱਟੇ ਕੱਢਕੇ ਪ੍ਰਤੀਬੱਧ ਤੇ ਸਾਮਰਾਜ ਦੀ ਪੈਰੋਕਾਰੀ ਦਾ ਇਲਜਾਮ ਲਾਉਂਦਾ ਹੈ, ਮਜਦੂਰਾਂ ਕਿਸਾਨਾਂ ਦੀ ਏਕੇ ਦੀ ਗੱਲ ਕਰਦਾ ‘ਪ੍ਰਤੀਬੱਧ’ ਦੀ ਕਿਸਾਨੀ ਬਾਰੇ ਸਮਝ ਨੂੰ ਗਲਤ ਢੰਗ ਨਾਲ਼ ਪੇਸ਼ ਕਰਦਾ ਹੈ, ਜਦੋਂ ਕਿ ਉਹਨਾਂ ਦੀ ਜਥੇਬੰਦੀ ਖੁਦ ”ਦਰਮਿਆਨੀ ਅਤੇ ਗਰੀਬ ਕਿਸਾਨੀ ਅਤੇ ਵੱਡੇ ਭੋਇੰਪਤੀਆਂ ਦੀਆਂ ਮੰਗਾਂ ‘ਚ ਸਪੱਸ਼ਟ ਨਖੇੜਾ ਕਰਨ ‘ਚ ਕਾਮਯਾਬ ਨਹੀਂ ਹੋ ਸਕੀ।” ਪਰਚਮ ਇਲਜਾਮ ਲਗਾਉਂਦਾ ਹੈ ਕਿ ‘ਪ੍ਰਤੀਬੱਧ’ ਉਹਨਾਂ ਦੀ ਪੋਜੀਸ਼ਨ ਨੂੰ ਵਿਗਾੜਦਾ ਹੈ ਜਦੋਂ ਕਿ ਇਹ ਕੰਮ ਖੁਦ ‘ਲਾਲ ਪਰਚਮ’ ਧੜੱਲੇ ਨਾਲ਼ ਕਰਦਾ ਹੈ। ਛੋਟੀ ਮਾਲਕੀ ਨੂੰ ਬਚਾਉਣ ਲਈ ‘ਲਾਲ ਪਰਚਮ’ ਦਾ ਲੇਖਕ ਮਾਰਕਸ, ਏਂਗਲਜ ਤੇ ਲੈਨਿਨ ਦੀਆਂ ਜਿਹੜੀਆਂ ਵੀ ਟੂਕਾਂ ਨੂੰ ਆਪਣੇ ਹੱਕ ‘ਚ ਭੁਗਤਾਉਣ ਨੂੰ ਫਿਰਦਾ ਹੈ ਉਹ ਸਾਰੀਆਂ ਜਾਂ ਤਾਂ ਸਮਾਜਵਾਦੀ ਉਸਾਰੀ ਦੀਆਂ ਹਨ ਜਾਂ ਫਿਰ ਰੂਸ ‘ਚ 1917 ਦੇ ਸਮਾਜਵਾਦੀ ਇਨਕਲਾਬ ਤੋਂ ਬਾਅਦ ਦੀਆਂ, ਪਰਚਮ ਦਾ ਲੇਖਕ ਅਪਣੇ ਲੇਖ ‘ਚ ਸਮਾਜਵਾਦੀ ਉਸਾਰੀ ਤੇ ਸਮਾਜਵਾਦੀ ਇਨਕਲਾਬ ਨੂੰ ਵੀ ਇੱਕੋ ਹੀ ਚੀਜ ਸਮਝਦਾ ਹੈ। ਹੁਣ ਇਸਨੂੰ ਪਰਚਮ ਦੇ ਲੇਖਕ ਦੀ ਬਚਗਾਨਗੀ ਕਹੀਏ ਜਾਂ ਬੇਇਮਾਨੀ ਇਹ ਸਮਝਦਾਰ ਪਾਠਕ ਖੁਦ ਤੈਅ ਕਰ ਸਕਦੇ ਹਨ।

ਇਸਤੋਂ ਇਲਾਵਾ ਮੈਂ ਪਰਚਮ ਦੁਆਰਾ ਜਾਰੀ ਕੀਤਾ ਸਾਰਾ ਕਿਤਾਬਚਾ ਪੜ੍ਹਿਆ ਹੈ, ਜਿਸ ਵਿੱਚ ਪ੍ਰਤੀਬੱਧ ਦੀ ਅਲੋਚਨਾ ਦੇ ਨਾਲ਼-ਨਾਲ਼ ਉਹਨਾਂ ਵੱਖ ਵੱਖ ਮਸਲਿਆਂ ਜਿਵੇਂ ਭਾਰਤੀ ਸਮਾਜ ਦੇ ਖਾਸੇ, ਇਨਕਲਾਬ ਦੀ ਮੰਜਿਲ, ਸਾਂਝੇ ਮੋਰਚੇ ਤੇ ਮਾਰਕਸਵਾਦ ਦੀ ਜਿਹੜੀ ਸਮਝ ਪੇਸ਼ ਕੀਤੀ ਗਈ ਹੈ ਉਹ ਪਰਚਮ ਦੀ ਬੌਧਿਕ-ਸਿਆਸੀ-ਵਿਚਾਰਧਾਰਕ ਕੰਗਾਲੀ ਦੀ ਪੇਸ਼ਕਾਰੀ ਕਰਦੀ ਹੈ। ਪੂਰੀ ਲਿਖਤ ਬਹੁਤ ਸਾਰੇ ਆਪਾ-ਵਿਰੋਧਾਂ, ਗੈਰ ਮਾਰਕਸਵਾਦੀ ਗੱਲਾਂ ਨਾਲ਼ ਭਰੀ ਪਈ ਹੈ। ਭਾਰਤੀ ਸਮਾਜ ਤੇ ਨਾਲ਼-ਨਾਲ਼ ਖੇਤੀ ‘ਚ ਵੀ ਭਾਰੂ ਸਰਮਾਏਦਾਰੀ ਨੂੰ ਮੰਨਣ ਤੋਂ ਬਾਅਦ ਵੀ ਪਰਚਮ ਦੇਸ਼ ‘ਚ ਨਵ ਜਮਹੂਰੀ ਇਨਕਲਾਬ ਕਰਨ ਲਈ ਬਜਿੱਦ ਹੈ। ਇਸਤੋਂ ਇਲਾਵਾ ਹੋਰ ਬਹੁਤ ਸਾਰੇ ਮਸਲੇ ਹਨ ਜਿਹਨਾਂ ਤੋਂ ਪਰਚਮ ਦੇ ਸਿਆਸੀ ਘਚੋਲੇ ਦੀ ਬੋਅ ਆਉਂਦੀ ਹੈ, ਜੋ ਅਲੱਗ ਤੋਂ ਕਈ ਲੇਖਾਂ ਦੀ ਮੰਗ ਕਰਦੀ ਹੈ। ਪਰ ਮੇਰਾ ਚਿੱਠੀ ਲਿਖਣ ਦਾ ਮਕਸਦ ਸਿਰਫ ਪਾਠਕਾਂ ਦਾ ਧਿਆਨ ਕੁਝ ਜਰੂਰੀ ਮੁੱਦਿਆਂ ਵੱਲ ਲਿਜਾਣ ਤੇ ਆਪਣਾ ਅਨੁਭਵ ਸਾਂਝਾ ਕਰਨਾ ਸੀ।

ਹਾਲੇ ਇਹ ਬਹਿਸ ਚੱਲ ਹੀ ਰਹੀ ਹੈ ਇਸ ਲਈ ਮੇਰੀ ਪਰਚਮ ਦੇ ਪਾਠਕਾਂ ਨੂੰ ਅਪੀਲ ਹੈ ਕਿ ਉਪਰੋਕਤ ਮਸਲਿਆਂ ਤੇ ਜਰੂਰ ਧਿਆਨ ਦੇਣ ਤੇ ਅੰਨੀ੍ਹ ਭਗਤੀ ਛੱਡਕੇ ਵਿਗਿਆਨ ਨੂੰ ਆਪਣਾ ਰਾਹ ਦਸੇਰਾ ਬਨਾਉਣ ਤੇ ਪਰਚਮ ਨੂੰ ਵੀ ਬੇਨਤੀ ਹੈ ਕਿ ਬਹਿਸ ਨੂੰ ਹੋਰ ਸਵਾਲਾਂ ‘ਚ ਰੋਲਣ ਦੀ ਬਜਾਏ ਬਹਿਸ ਨੂੰ ਮੂਲ ਮੁੱਦੇ ‘ਤੇ ਕੇਂਦਰਿਤ ਰੱਖਿਆ ਜਾਵੇ। ਬਾਕੀ ਪਰਚਮ ਨੇ ਆਪਣੇ ਕਿਤਾਬਚੇ ‘ਚ ਹੋਰ ਵੀ ਕਾਫੀ ਮਸਲਿਆਂ ‘ਤੇ ਸਵਾਲ ਉਠਾਏ ਹਨ ਜੋ ਲਾਜਮੀ ਹੀ ਮਹੱਤਵਪੂਰਨ ਹਨ ਤੇ ਭਵਿੱਖ ‘ਚ ਮੈਂ ਇਹਨਾਂ ਦੋਵਾਂ ਪਰਚਿਆਂ ਦੇ ਨਾਲ਼-ਨਾਲ਼ ਬਾਕੀ ਜਥੇਬੰਦੀਆਂ ਨੂੰ ਵੀ ਇਹਨਾਂ ਮਸਲਿਆਂ ‘ਤੇ ਅਲੱਗ ਤੋਂ ਬਹਿਸ ਚਲਾਕੇ ਇਸ ‘ਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ।
-ਤੁਹਾਡਾ ਸਾਥੀ,  ਛਿੰਦਰਪਾਲ

”ਮਾਰਕਸਵਾਦ-ਲੈਨਿਨਵਾਦ ਇੱਕ ਵਿਗਿਆਨ ਹੈ ਅਤੇ ਵਿਗਿਆਨ ਬਹਿਸ ਤੋਂ
ਨਹੀਂ ਕਤਰਾਉਂਦਾ। ਜੋ ਚੀਜ਼ ਬਹਿਸ ਤੋਂ ਕਤਰਾਉਂਦੀ ਹੈ ਉਹ ਵਿਗਿਆਨ ਨਹੀਂ ਹੈ।”
(ਚੀਨੀ ਕਮਿਉਨਿਸਟ ਪਾਰਟੀ, ‘ਮਹਾਨ ਬਹਿਸ’ ‘ਚੋਂ)

 
ਭਾਰਤ ਦੇ ਪ੍ਰਚੂਨ ਖੇਤਰ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ ‘ਤੇ ‘ਲਾਲ ਪਰਚਮ’ ਅਤੇ ‘ਪ੍ਰਤੀਬੱਧ’ ‘ਚ ਚੱਲ ਰਹੀ ਬਹਿਸ ‘ਚ ਅਹਿਮ ਮੁੱਦਾ ਭਾਰਤ ‘ਚ ਪੈਦਾਵਾਰੀ ਸਬੰਧ ਅਤੇ ਛੋਟੀ ਮਾਲਕੀ ਪ੍ਰਤੀ ਮਾਰਕਸਵਾਦੀਆਂ ਦੀ ਬੁਨਿਆਦੀ ਪੋਜਂੀਸ਼ਨ ਦਾ ਹੈ।ਇਸ ਬਹਿਸ ਦੌਰਾਨ ਹੇਠਲੀਆਂ ਸਫ਼ਾ ਨੂੰ ਸਿੱਖਿਅਤ ਹੋਣ ਦਾ ਮੌਕਾ ਮਿਲ਼ੇਗਾ, ਠੋਸ ਹਾਲਤਾਂ ਦੇ ਕੀਤੇ ਵਿਸਲੇਸ਼ਣ ਨੂੰ ਸਮਝਦੇ ਹੋਏ ਗ਼ਲਤ ਅਤੇ ਠੀਕ ਪੋਜੀਸ਼ਨ ‘ਚ ਨਿਰਣਾ ਕਰਨਗੇ।

ਸਿਧਾਂਤਕ ਬਹਿਸ, ਜਮਾਤੀ ਘੋਲ਼ ਦਾ ਇੱਕ ਅਹਿਮ ਹਥਿਆਰ ਹੁੰਦੀ ਹੈ। ਇਸ ਨਾਲ਼ ਹਰਾਵਲ ਦਸਤੇ ਦੀ ਸਿਧਾਂਤਕ ਪਕੜ ਮਜ਼ਬੂਤ ਹੁੰਦੀ ਹੈ; ਤਰਕ ਬੁੱਧੀ ਦਾ ਵਿਕਾਸ ਹੁੰਦਾ ਹੈ। ਸੋ ਇਹ ਇੱਕ ਸਵਾਗਤਯੋਗ ਕਦਮ ਹੈ। ਉਮੀਦ ਕਰਦਾ ਹਾਂ ਕਿ ਬਹਿਸ ਕਿਸੇ ਨਤੀਜੇ ‘ਤੇ ਜ਼ਰੂਰ ਪਹੁੰਚੇ।
-ਦਾਤਾ, ਸੰਗਰੂਰ

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s